Connect with us

Mohali

ਬਲਵਿੰਦਰ ਸਿੰਘ ਨੇ ਥਾਣਾ ਸਿਟੀ ਰਾਜਪੁਰਾ ਦੇ ਐਸ ਐਚ ਓ ਦਾ ਅਹੁਦਾ ਸੰਭਾਲਿਆ

Published

on

 

 

ਰਾਜਪਰਾ, 29 ਅਗਸਤ (ਜਤਿੰਦਰ ਲੱਕੀ) ਪੁਲੀਸ ਵਿਭਾਗ ਵਿੱਚ ਹੋਏ ਤਬਾਦਲਿਆਂ ਦੇ ਤਹਿਤ ਰਾਜਪੁਰਾ ਸਿਟੀ ਥਾਣਾ ਦੇ ਨਵ ਨਿਯੁਕਤ ਐਸ ਐਚ ਓ ਬਲਵਿੰਦਰ ਸਿੰਘ ਨੇ ਥਾਣਾ ਮੁਖੀ ਦਾ ਅਹੁਦਾ ਸੰਭਾਲ ਲਿਆ ਹੈ।

ਇਸ ਮੌਕੇ ਐਸ ਐਚ ਓ ਸz. ਬਲਵਿੰਦਰ ਸਿੰਘ ਨੇ ਕਿਹਾ ਕਿ ਰਾਜਪੁਰਾ ਉਹਨਾਂ ਲਈ ਨਵਾਂ ਨਹੀਂ ਹੈ ਅਤੇ ਉਹ ਪਹਿਲਾਂ ਵੇੀ ਇੱਥੇ ਆਪਣੀ ਸੇਵਾਵਾਂ ਨਿਭਾ ਚੁੱਕੇ ਹਨ। ਉਹਨਾਂ ਕਿਹਾ ਕਿ ਉਹ ਰਾਜਪੁਰਾ ਵਾਸੀਆਂ ਦੀ ਸੇਵਾ ਕਰਨ ਆਏ ਹਨ ਅਤੇ ਉਹਨਾਂ ਨੂੰ ਉਮੀਦ ਹੈ ਕਿ ਰਾਜਪੁਰਾ ਵਾਸੀ ਉਹਨਾਂ ਨਾਲ ਪਹਿਲਾਂ ਵਾਂਗ ਹੀ ਸਹਿਯੋਗ ਕਰਨਗੇ। ਸ਼ਰਾਰਤੀ ਅਨਸਰਾਂ ਨੂੰ ਤਾੜਨਾ ਕਰਦਿਆਂ ਉਹਨਾਂ ਕਿਹਾ ਕਿ ਰਾਜਪੁਰਾ ਵਿੱਚ ਕਾਨੂੰਨ ਵਿਵਸਥਾ ਤੋੜਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।

Continue Reading

Mohali

ਫ਼ੇਜ਼ 2 ਦੇ ਪਾਰਕ ਵਿੱਚ ਹਰ ਵੇਲੇ ਰਹਿੰਦਾ ਹੈ ਨਸ਼ੇੜੀਆਂ ਦਾ ਇਕੱਠ, ਪਾਰਕ ਵਿੱਚ ਬੈਠ ਕੇ ਨਸ਼ਾ ਕਰਦੇ ਹਨ ਬੱਚੇ

Published

on

By

 

ਐਸ ਏ ਐਸ ਨਗਰ, 28 ਫਰਵਰੀ (ਆਰਪੀ ਵਾਲੀਆ) ਸਥਾਨਕ ਫੇਜ਼ 2 ਦੇ ਪਾਰਕ ਵਿੱਚ ਗਿਆਨ ਜੋਤੀ ਦੀ ਕੰਧ ਦੇ ਨਾਲ, ਐਚ ਐਮ ਮਕਾਨਾਂ ਦੇ ਸਾਹਮਣੇ, ਮੇਨ ਰੋਡ ਦੇ ਨਾਲ ਕੁਝ ਬੱਚੇ ਅਕਸਰ ਨਸ਼ਾ ਕਰਦੇ ਵੇਖੇ ਜਾਂਦੇ ਹਨ। ਇਹ ਬੱਚੇ ਸਿਗਰਟ ਵਿੱਚ ਵੀ ਨਸ਼ੇ ਦਾ ਸਾਮਾਨ ਭਰ ਕੇ ਪੀਂਦੇ ਦੇਖੇ ਜਾ ਸਕਦੇ ਹਨ ਅਤੇ ਹੋਰ ਵੀ ਕੋਈ ਨਸ਼ਾ ਕਰਦੇ ਹਨ।

ਦਿਨ ਵੇਲੇ ਅਕਸਰ ਜਦੋਂ ਪਾਰਕ ਵਿੱਚ ਕੋਈ ਨਹੀਂ ਹੁੰਦਾ ਜਾਂ ਘੱਟ ਲੋਕ ਹੁੰਦੇ ਹਨ। ਇਹ ਬੱਚੇ ਕਿਸੇ ਬੈਂਚ ਤੇ ਬੈਠ ਕੇ ਜਾਂ ਪਾਰਕ ਦੀ ਕਿਸੇ ਨੁਕਰੇ ਬੈਠ ਕੇ ਸਿਗਰਟਾਂ ਪੀਂਦੇ ਵੇਖੇ ਜਾ ਸਕਦੇ ਹਨ ਜਾਂ ਹੋਰ ਕੋਈ ਨਸ਼ਾ ਕਰਦੇ ਹਨ।

ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਇਹਨਾਂ ਛੋਟੇ ਬੱਚਿਆਂ ਨੂੰ ਨਸ਼ਾ ਆਸਾਨੀ ਨਾਲ ਮਿਲ ਕਿਥੋਂ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਨਸ਼ਾ ਕਾਫੀ ਮਹਿੰਗਾ ਹੁੰਦਾ ਹੈ। ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਫਿਰ ਇਹ ਬੱਚੇ ਮਹਿੰਗਾ ਨਸ਼ਾ ਕਿਸ ਤਰਾਂ ਖਰੀਦ ਲੈਂਦੇ ਹਨ ਅਤੇ ਕੀ ਇਹ ਨਸ਼ੇ ਖਰੀਦਣ ਲਈ ਚੋਰੀ ਆਦਿ ਕਰਦੇ ਹਨ। ਲੋਕਾਂ ਦੀ ਮੰਗ ਹੈ ਕਿ ਪਾਰਕ ਵਿੱਚ ਨਸ਼ਾ ਕਰਦੇ ਬੱਚਿਆਂ ਨੂੰ ਕਾਬੂ ਕਰਕੇ ਸੁਧਾਰ ਘਰ ਜਾਂ ਨਸ਼ਾ ਮੁਕਤੀ ਕੇਂਦਰ ਵਿੱਚ ਭੇਜਿਆ ਜਾਵੇ।

 

Continue Reading

Mohali

ਲੋਕ ਮਸਲਿਆਂ ਦੇ ਹਲ ਲਈ ਵਿਧਾਨ ਸਭਾ ਵਿੱਚ ਆਵਾਜ ਚੁੱਕਦਾ ਰਹਾਂਗਾ : ਕੁਲਵੰਤ ਸਿੰਘ

Published

on

By

 

ਐਸ ਏ ਐਸ ਨਗਰ, 28 ਫਰਵਰੀ (ਸ.ਬ.) ਮੁਹਾਲੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਸz. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਉਹਨਾਂ ਨੂੰ ਹਲਕੇ ਦੇ ਲੋਕਾਂ ਨੇ ਵੱਡੇ ਫਰਕ ਨਾਲ ਜਿਤਾ ਕੇ ਵਿਧਾਇਕ ਦੇ ਰੂਪ ਵਿੱਚ ਵਿਧਾਨ ਸਭਾ ਵਿੱਚ ਭੇਜ ਕੇ ਲੋਕਾਂ ਦੇ ਮਸਲੇ ਚੁੱਕਣ ਦੀ ਜਿੰਮੇਵਾਰੀ ਦਿੱਤੀ ਹੈ ਅਤੇ ਉਹ ਲੋਕ ਮਸਲਿਆਂ ਨੂੰ ਹੱਲ ਕਰਵਾਉਣ ਦੇ ਲਈ ਵਿਧਾਨ ਸਭਾ ਦੇ ਵਿੱਚ ਆਵਾਜ਼ ਚੁੱਕਦੇ ਰਹਿਣਗੇ। ਅੱਜ ਇੱਥੇ ਆਪਣੇ ਦਫਤਰ ਵਿੱਚ ਮੋਟਰ ਮਾਰੀਟ ਅਤੇ ਰੇਹੜੀ ਮਾਰਕੀਟ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨ ਮੌਕੇ ਉਹਨਾਂ ਕਿਹਾ ਕਿ ਉਹਨਾਂ ਨੇ ਵਿਧਾਨਸਭਾ ਵਿੱਚ ਮੋਟਰ ਮਾਰਕੀਟ ਅਤੇ ਰੇਹੜੀ ਮਾਰਕੀਟ ਦੇ ਮੁੱਦੇ ਚੁੱਕ ਕੇ ਕਿਸੇ ਤੇ ਅਹਿਸਾਨ ਨਹੀਂ ਕੀਤਾ ਅਤੇ ਸਿਰਫ ਆਪਣੀ ਜਿੰਮੇਵਾਰੀ ਪੂਰੀ ਕੀਤੀ ਹੈ।

ਪੰਜਾਬ ਵਿਧਾਨਸਭਾ ਦੇ ਸੈਸ਼ਨ ਦੌਰਾਨ ਵਿਧਾਇਕ ਵਲੋਂ ਮੁਹਾਲੀ ਦੀ ਮੋਟਰ ਮਾਰਕੀਟ ਦੀਆਂ ਦੁਕਾਨਾਂ ਅਲਾਟ ਕਰਨ ਅਤੇ ਰੇਹੜੀ ਮਾਰਕੀਟਾਂ ਦਾ ਮੁੱਦਾ ਚੁੱਕੇ ਜਾਣ ਤੇ ਬਾਗੋਬਾਗ ਹੋਏ ਰੇਹੜੀ ਮਾਰਕੀਟ ਅਤੇ ਮੋਟਰ ਮਾਰਕੀਟ ਦੇ ਦੁਕਾਨਦਾਰਾਂ ਨੇ ਫੇਜ਼- 1 ਮੋਟਰ ਮਾਰਕੀਟ ਦੇ ਪ੍ਰਧਾਨ ਫੌਜਾ ਸਿੰਘ, ਫੇਜ਼ -7 ਮੋਟਰ ਮਾਰਕੀਟ ਦੇ ਪ੍ਰਧਾਨ ਕਰਮ ਚੰਦ ਅਤੇ ਰੇਹੜੀ ਮਾਰਕੀਟ ਫੇਜ਼-7 ਦੇ ਪ੍ਰਧਾਨ ਰਾਮ ਗੋਪਾਲ ਬਾਂਸਲ ਦੀ ਅਗਵਾਈ ਵਿੱਚ ਉਹਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ 40 ਵਰਿਆਂ ਤੋਂ ਕਿਸੇ ਵੀ ਸਿਆਸੀ ਨੇਤਾ ਨੇ ਉਹਨਾਂ ਦੀ ਬਾਂਹ ਨਹੀਂ ਫੜੀ ਅਤੇ ਹੁਣ ਸz. ਕੁਲਵੰਤ ਸਿੰਘ ਵਲੋਂ ਉਹਨਾਂ ਦਾ ਮੁੱਦਾ ਵਿਧਾਨਸਭਾ ਵਿੱਚ ਚੁੱਕੇ ਜਾਣ ਨਾਲ ਉਹਨਾਂ ਨੂੰ ਆਸ ਬਣੀ ਹੈ ਕਿ ਉਹ ਉਹਨਾਂ ਦਾ ਮਸਲੇ ਜਰੂਰ ਹਲ ਕਰਵਾਉਣਗੇ।

ਉਹਨਾਂ ਕਿਹਾ ਕਿ ਉਹਨਾਂ ਵੱਲੋਂ ਸਮੇਂ ਦੀਆਂ ਸਰਕਾਰਾਂ ਦੇ ਹਰੇਕ ਨੇਤਾ, ਵਿਧਾਇਕ ਅਤੇ ਮੰਤਰੀ ਤੱਕ ਪਹੁੰਚ ਕੀਤੀ ਜਾ ਚੁੱਕੀ ਹੈ ਅਤੇ ਮੋਟਰ ਮਾਰਕੀਟ ਫੇਜ਼ -ਇੱਕ ਮੋਟਰ ਮਾਰਕੀਟ ਫੇਜ਼-7 ਅਤੇ ਰੇਹੜੀ ਮਾਰਕੀਟ ਫੇਜ਼ ਸੱਤ ਦੀਆਂ ਸਮੱਸਿਆਵਾਂ ਅਤੇ ਮੁੱਦਿਆਂ ਨੂੰ ਹੱਲ ਕਰਨ ਲਈ ਵਫਦ ਦੇ ਰੂਪ ਵਿੱਚ ਮਿਲ ਕੇ ਬਕਾਇਦਾ ਮੰਗ ਪੱਤਰ ਦਿੰਦੇ ਰਹੇ ਹਨ, ਪ੍ਰੰਤੂ ਕਿਸੇ ਨੇ ਵੀ ਉਹਨਾਂ ਦੀ ਸਾਰ ਨਹੀਂ ਜਾਣੀ ਅਤੇ ਹਰ ਨੇਤਾ ਨੇ ਉਨਾਂ ਨੂੰ ਸਿਰਫ ਵੋਟ ਰਾਜਨੀਤੀ ਦਾ ਹੀ ਸ਼ਿਕਾਰ ਬਣਾਇਆ। ਸਾਰੇ ਹੀ ਆਗੂ ਚੋਣਾਂ ਦੇ ਦਿਨਾਂ ਵਿੱਚ ਵੋਟਾਂ ਪ੍ਰਾਪਤ ਕਰਨ ਲਈ ਉਹਨਾਂ ਨੂੰ ਤਰ੍ਹਾਂ-ਤਰ੍ਹਾਂ ਦੇ ਵਾਅਦੇ ਅਤੇ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਦਾਅਵੇ ਕੀਤੇ ਜਾਂਦੇ ਰਹੇ, ਪ੍ਰੰਤੂ ਵਿਧਾਇਕ ਕੁਲਵੰਤ ਸਿੰਘ ਵੱਲੋਂ ਉਹਨਾਂ ਦੇ ਲੰਮੇ ਸਮੇਂ ਤੋਂ ਲਮਕਦੇ ਮਸਲੇ ਨੂੰ ਬਕਾਇਦਾ ਵਿਧਾਨ ਸਭਾ ਦੇ ਵਿੱਚ ਮਸਲਾ ਉਠਾ ਕੇ ਹੱਲ ਕਰਨ ਦੇ ਰਾਹ ਤੋਰਿਆ ਹੈ।

ਇਸ ਮੌਕੇ ਫੇਜ਼-1 ਮੋਟਰ ਮਾਰਕੀਟ ਤੋਂ ਅਵਤਾਰ ਸਿੰਘ, ਨਿਰਮਲ ਸਿੰਘ, ਅਮਨਦੀਪ ਸਿੰਘ, ਹਰਦੇਵ ਸਿੰਘ, ਦਰਸ਼ਨ ਸਿੰਘ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਕੁਲਦੀਪ ਸਿੰਘ ਸਮਾਣਾ, ਸਟੇਟ ਐਵਾਰਡੀ ਫੂਲਰਾਜ ਸਿੰਘ, ਹਰਮੇਸ਼ ਸਿੰਘ ਕੁੰਬੜਾ, ਹਰਵਿੰਦਰ ਸਿੰਘ ਸੈਣੀ, ਅਮਰਜੀਤ ਸਿੰਘ, ਹਰਪਾਲ ਸਿੰਘ ਬਰਾੜ, ਗੁਰਪਾਲ ਸਿੰਘ ਗੈਰੀ ਗਰੇਵਾਲ, ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ, ਦੀਪਕ ਸ਼ਰਮਾ, ਰਜਿੰਦਰ ਕੌਰ, ਪ੍ਰੇਮ ਸਿੰਘ ਸੈਨੀ, ਮੇਵਾ ਸਿੰਘ, ਜਸਪਾਲ ਸਿੰਘ, ਲਲਿਤ ਕੁਮਾਰ, ਰੇਹੜੀ ਮਾਰਕੀਟ ਫੇਜ਼-7 ਤੋਂ ਗੋਪਾਲ ਸ਼ਰਮਾ, ਕੁਲਵੰਤ ਸਿੰਘ, ਸ਼ਿਵਪਾਲ, ਛੋਟੇ ਲਾਲ, ਹਰਪ੍ਰੀਤ ਸਿੰਘ, ਵੇਦ ਪ੍ਰਕਾਸ਼, ਜਰਨੈਲ ਸਿੰਘ, ਅਨਿਲ ਜੈਨ, ਹਰਵਿੰਦਰ ਸਿੰਘ, ਰਾਕੇਸ਼ ਕੁਮਾਰ, ਰਮੇਸ਼ ਚੰਦ, ਮਨੀ ਲਾਲ, ਬਹਾਦਰ ਸਿੰਘ, ਕੇਸਰ ਚੰਦ ਸ਼ਰਮਾ, ਰਿਸ਼ੂ ਬਾਂਸਲ, ਗੁਰਮੁਖ ਸਿੰਘ ਡੀ ਡੀ ਜੈਨ, ਹਰਵਿੰਦਰ ਸਿੰਘ, ਪਵਨ ਕੁਮਾਰ ਜਸਪਾਲ ਸਿੰਘ ਵੀ ਹਾਜਰ ਸਨ।

 

Continue Reading

Mohali

ਜਨਰਲ ਵਰਗ ਦੇ ਲੋਕਾਂ ਨੂੰ ਸਰਕਾਰ ਵਿਰੁੱਧ ਸੰਘਰਸ਼ ਕਰਨ ਲਈ ਮਜ਼ਬੂਰ ਨਾ ਕਰੇ ਪੰਜਾਬ ਸਰਕਾਰ : ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ

Published

on

By

 

ਐਸ ਏ ਐਸ ਨਗਰ, 28 ਫਰਵਰੀ (ਸ.ਬ.) ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਸੂਬਾਈ ਆਗੂਆਂ ਸੁਖਬੀਰ ਇੰਦਰ ਸਿੰਘ, ਰਣਜੀਤ ਸਿੰਘ ਸਿੱਧੂ, ਜਰਨੈਲ ਸਿੰਘ ਬਰਾੜ, ਕਪਿਲ ਦੇਵ ਪ੍ਰਾਸਰ, ਜਸਵੀਰ ਸਿੰਘ ਗੜਾਂਗ, ਦਿਲਬਾਗ ਸਿੰਘ, ਮਨਦੀਪ ਸਿੰਘ ਰੰਧਾਵਾ, ਅਮਨ ਪ੍ਰੀਤ ਸਿੰਘ ਅਤੇ ਸੁਰਿੰਦਰ ਸਿੰਘ ਸੈਣੀ ਨੇ ਇਲਜਾਮ ਲਗਾਇਆ ਹੈ ਕਿ ਪੰਜਾਬ ਸਰਕਾਰ ਜਨਰਲ ਵਰਗ ਦੇ ਲੋਕਾਂ ਨਾਲ ਵਿਤਕਰਾ ਕਰ ਰਹੀ ਹੈ।

ਇੱਥੇ ਜਾਰੀ ਬਿਆਨ ਵਿੱਚ ਉਕਤ ਆਗੂਆਂ ਨੇ ਕਿਹਾ ਕਿ ਆਪ ਸਰਕਾਰ ਤਿੰਨ ਸਾਲ ਬੀਤਣ ਦੇ ਬਾਵਜੂਦ ਜਨਰਲ ਕੈਟਾਗਰੀ ਵਰਗ ਦੀ ਭਲਾਈ ਲਈ ਕਾਂਗਰਸ ਸਰਕਾਰ ਵੇਲੇ ਬਣੇ ਕਮਿਸ਼ਨ ਦਾ ਚੇਅਰਮੈਨ ਅਤੇ ਅਮਲਾ ਨਿਯੁਕਤ ਕਰਨ ਵਿਚ ਦੇਰੀ ਕਰ ਰਹੀ ਹੈ ਜਦੋਂਕਿ ਦੂਜੇ ਵਰਗਾਂ ਦੇ ਕਮਿਸ਼ਨਾਂ ਦੇ ਦਫ਼ਤਰਾਂ ਵਿੱਚ ਬਿਨਾ ਰੋਕ ਟੋਕ ਦੇ ਕੰਮ ਹੋ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਵਲੋਂ ਜਨਰਲ ਕੈਟੇਗਰੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਨਾ ਕੀਤੇ ਜਾਣ ਕਾਰਨ ਜਨਰਲ ਵਰਗ ਵਿੱਚ ਰੋਸ ਹੈ ਜਿਸਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਲੁਧਿਅਣਾ ਦੀ ਜਿਮਣੀ ਚੋਣ ਅਤੇ ਆਉਣ ਵਾਲੀਆਂ ਚੋਣਾਂ ਦੌਰਾਨ ਭੁਗਤਣਾ ਪਵੇਗਾ। ਫੈਡਰੇਸ਼ਨ ਆਗੂਆਂ ਨੇ ਪੰਜਾਬ ਸਰਕਾਰ ਨੇ ਮੰਗ ਕੀਤੀ ਹੈ ਕਿ ਜਨਰਲ ਕੈਟੇਗਰੀ ਕਮਿਸ਼ਨ ਦੇ ਚੇਅਰਮੈਨ ਅਤੇ ਅਮਲੇ ਦੀ ਨਿਯੁਕਤੀ ਛੇਤੀ ਕੀਤੀ ਜਾਵੇ।

 

Continue Reading

Latest News

Trending