Mohali
ਉਦਯੋਗਿਕ ਖੇਤਰ ਦੀਆਂ ਸੜਕਾਂ ਦੀ ਸਾਰ ਲਵੇ ਨਗਰ ਨਿਗਮ : ਪ੍ਰਿਤਪਾਲ ਸਿੰਘ ਢੀਂਡਸਾ
ਬਿਜਲੀ ਦਫਤਰ ਜਾਣ ਵਾਲੀ ਸੜਕ ਦੀ ਮਾੜੀ ਹਾਲਤ ਕਾਰਨ ਲੋਕ ਹੁੰਦੇ ਹਨ ਪ੍ਰੇਸ਼ਾਨ
ਐਸ ਏ ਐਸ ਨਗਰ, 4 ਸਤੰਬਰ (ਸ.ਬ.) ਉਦਯੋਗਿਕ ਖੇਤਰ ਫੇਜ਼-1 ਵਿਖੇ ਸਥਿਤ ਬਿਜਲੀ ਦਫਤਰ ਨੂੰ ਜਾਣ ਵਾਲੀ ਸੜਕ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਕਿ ਹੁਣ ਇੱਥੋਂ ਨਿਕਲਣਾ ਮੁਸ਼ਕਿਲ ਹੋ ਚੁੱਕਿਆ ਹੈ। ਬਿਜਲੀ ਦਫਤਰ ਵਿਚ ਕੰਮ ਕਰਾਉਣ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸੜਕ ਦੀ ਹਾਲਤ ਲੰਬੇ ਸਮੇਂ ਤੋਂ ਬਦਤਰ ਹੈ ਅਤੇ ਹੁਣ ਦੋ ਦਿਨ ਤੋਂ ਲਗਾਤਾਰ ਹੋ ਰਹੀ ਬਾਰਸ਼ ਦੇ ਕਾਰਣ ਸੜਕ ਉਤੇ ਪਏ ਟੋਇਆਂ ਵਿਚ ਕਾਫੀ ਪਾਣੀ ਭਰ ਗਿਆ ਹੈ। ਇਹਨਾਂ ਟੋਇਆਂ ਵਿਚ ਪਾਣੀ ਭਰਿਆ ਹੋਣ ਕਰਕੇ ਇਥੋਂ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ।
ਸੜਕ ਦੀ ਮਾੜੀ ਹਾਲਤ ਕਾਰਨ ਬਿਜਲੀ ਦਫਤਰ ਵਿੱਚ ਕੰਮ ਕਰਨ ਵਾਲੇ ਕਾਮਿਆਂ, ਅਫਸਰਾਂ ਤੇ ਉੱਥੇ ਕੰਮ ਕਰਾਉਣ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਰੋਜ ਹਜਾਰਾਂ ਦੀ ਗਿਣਤੀ ਵਿਚ ਲੋਕ ਇਥੇ ਕੰਮ ਕਰਾਉਣ ਆਉਂਦੇ ਹਨ ਪਰੰਤੂ ਨਗਰ ਨਿਗਮ ਵਲੋਂ ਇਸ ਸੜਕ ਦੀ ਮਾੜੀ ਹਾਲਤ ਨੂੰ ਸੁਧਾਰਣ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।
ਇਸ ਸੰਬੰਧੀ ਆਈਟੀ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਢੀਂਡਸਾ ਨੇ ਕਿਹਾ ਕਿ ਸ਼ਹਿਰ ਦੇ ਸਨਅਤੀ ਖੇਤਰਾਂ ਦੀਆਂ ਜਿਆਦਾਤਰ ਸੜਕਾਂ ਬਹੁਤ ਮਾੜੀ ਹਾਲਤ ਵਿੱਚ ਹਨ ਪਰੰਤੂ ਨਗਰ ਨਿਗਮ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ ਹੈ। ਉਹਨਾਂ ਕਿਹਾ ਕਿ ਸ਼ਹਿਰ ਦੇ ਸਨਅਤੀ ਇਲਾਕੇ ਵਲੋਂ ਕਰੋੜਾਂ ਰੁਪਏ ਦਾ ਪ੍ਰਾਪਰਟੀ ਟੈਕਸ ਭਰਿਆ ਜਾਂਦਾ ਹੈ ਪਰ ਇਸਦੇ ਬਾਵਜੂਦ ਸੜਕਾਂ ਦੀ ਹਾਲਤ ਮਾੜੀ ਹੈ। ਨਿਗਮ ਇਹਨਾਂ ਇਲਾਕਿਆਂ ਦਾ ਵਿਕਾਸ ਬਿਲਕੁਲ ਨਹੀਂ ਕਰ ਰਿਹਾ ਹੈ।
ਉਹਨਾਂ ਕਿਹਾ ਕਿ ਬਿਜਲੀ ਬੋਰਡ ਦੇ ਦਫਤਰ ਵਿਚ ਰੋਜਾਨਾ ਹਜਾਰਾਂ ਦੀ ਗਿਣਤੀ ਵਿਚ ਲੋਕ ਆਪਣਾ ਕੰਮ ਕਰਾਉਣ ਆਉਂਦੇ ਹਨ ਪਰ ਸੜਕ ਦੀ ਮਾੜੀ ਹਾਲਤ ਕਰਕੇ ਰੋਜ ਇਕ-ਦੋ ਬੰਦੇ ਪਾਣੀ ਵਿਚ ਡਿੱਗ ਜਾਂਦੇ ਹਨ। ਉਹਨਾਂ ਦੀ ਮੰਗ ਹੈ ਕਿ ਨਿਗਮ ਇਸ ਸੜਕ ਨੂੰ ਪਹਿਲ ਦੇ ਆਧਾਰ ਉਤੇ ਬਣਵਾਏ ਤਾਂ ਜੋ ਲੋਕਾਂ ਨੂੰ ਹੋ ਰਹੀ ਮੁਸ਼ਕਲ ਦੂਰ ਹੋ ਸਕੇ।
Mohali
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਨਸ਼ਿਆਂ ਦੀ ਵਰਤੋਂ ਨਾ ਕਰਨ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਜਾਗਰੂਕਤਾ ਸੈਮੀਨਾਰ ਲਗਾਇਆ
ਐਸ ਏ ਐਸ ਨਗਰ, 21 ਨਵੰਬਰ (ਸ.ਬ.) ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜ਼ਿਲ੍ਹਾ ਐਸ.ਏ.ਐਸ. ਨਗਰ ਵੱਲੋਂ ਲੋਕ ਅਦਾਲਤ ਵਿਚ ਕੇਸਾਂ ਦੇ ਨਿਪਟਾਰੇ ਸਬੰਧੀ ਅਤੇ ਯੂਅਰ ਜਰਨੀ, ਯੂਅਰ ਲਾਈਫ, ਯੂਅਰ ਰਿਸਪੋਂਸੀਬਿਲਿਟੀ: ਡਰਾਈਵ ਸੇਫ ਨਾਮ ਨਾਲ ਚਲਾਈ ਗਈ ਮੁਹਿੰਮ ਤਹਿਤ ਅੱਜ ਚੀਫ ਜੁਡੀਸ਼ੀਅਲ ਮੈਜੀਸਟ੍ਰੇਟ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਮਿਸ ਸੁਰਭੀ ਪਰਾਸ਼ਰ ਅਤੇ ਡੀ ਐਸ ਪੀ ਟ੍ਰੈਫਿਕ ਸ. ਕਰਨੈਲ ਸਿੰਘ ਨਾਲ ਸਟੇਟ ਬੈਂਕ ਆਫ ਇੰਡੀਆ, ਸੈਕਟਰ 68 ਵਿਖੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਡੀ ਐਸ ਪੀ ਕਰਨੈਲ ਸਿੰਘ ਵਲੋਂ ਕਰਮਚਾਰੀਆਂ ਨੂੰ ਸ਼ਰਾਬ ਪੀ ਕੇ ਗੱਡੀ ਨਾ ਚਲਾਉਣ ਅਤੇ ਤੇਜ਼ ਰਫਤਾਰ ਨਾਲ ਗੱਡੀ ਨਾ ਚਲਾਉਣ ਸਬੰਧੀ ਜਾਗਰੂਕ ਕੀਤਾ। ਕਰਮਚਾਰੀਆ ਨੂੰ ਇਹ ਵੀ ਦੱਸਿਆ ਕਿ ਜੇਕਰ 18 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਵਹੀਕਲ ਚਲਾਉਂਦਾ ਹੈ ਤਾਂ ਉਸਦੇ ਮਾਪਿਆ ਨੂੰ 3 ਸਾਲ ਦੀ ਕੈਂਦ, 25 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ, ਜਿਸ ਵਿਅਕਤੀ ਵੱਲੋ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਵਹੀਕਲ ਦਿੱਤਾ ਜਾਵੇਗਾ ਉਸ ਵਿਅਕਤੀ ਨੂੰ ਵੀ 3 ਸਾਲ ਦੀ ਸਜਾ ਜਾਂ ਜੁਰਮਾਨਾ ਹੋ ਸਕਦਾ ਹੈ।
Mohali
ਈਕੋ-ਸੰਵੇਦਨਸ਼ੀਲ ਜ਼ੋਨ ਨੋਟੀਫਿਕੇਸ਼ਨ ਨਾਲ ਪ੍ਰਭਾਵਿਤ ਨਹੀਂ ਹੋਵੇਗਾ ਕੋਈ ਵੀ ਮੌਜੂਦਾ ਢਾਂਚਾ : ਅਨਮੋਲ ਗਗਨ ਮਾਨ
ਕਾਂਸਲ, ਕਰੋੜਾਂ ਅਤੇ ਨਾਡਾ ਵਿੱਚ ਉਸਾਰੀਆਂ ਢਾਹੁਣ ਦੀਆਂ ਅਫਵਾਹਾਂ ਦਾ ਖੰਡਨ ਕੀਤਾ
ਐਸ ਏ ਐਸ ਨਗਰ, 21 ਨਵੰਬਰ (ਸ.ਬ.) ਹਲਕਾ ਖਰੜ ਦੀ ਵਿਧਾਇਕ ਅਨਮੋਲ ਗਗਨ ਮਾਨ ਨੇ ਕਿਹਾ ਹੈ ਕਿ ਹਲਕੇ ਦੇ ਪਿੰਡਾਂ ਕਾਂਸਲ, ਕਰੋੜਾਂ ਅਤੇ ਨਾਡਾ ਦੇ ਆਲੇ-ਦੁਆਲੇ ਪ੍ਰਸਤਾਵਿਤ ਈਕੋ-ਸੰਵੇਦਨਸ਼ੀਲ ਜ਼ੋਨ (ਈ ਐਸ ਜ਼ੈਡ) ਨਾਲ ਕਿਸੇ ਵੀ ਉਸਾਰੀ ਨੂੰ ਢਾਹਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਕਿਸੇ ਵੀ ਮੌਜੂਦਾ ਢਾਂਚੇ ਨੂੰ ਕਿਸੇ ਵੀ ਕੀਮਤ ਤੇ ਢਾਹਿਆ ਨਹੀਂ ਜਾਵੇਗਾ। ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਕਾਂਸਲ, ਕਰੋੜਾਂ ਅਤੇ ਨਾਡਾ ਵਿੱਚ ਕੋਈ ਵੀ ਘਰ, ਦੁਕਾਨ, ਹਸਪਤਾਲ, ਧਾਰਮਿਕ ਸਥਾਨ ਜਾਂ ਹੋਰ ਢਾਂਚਾ ਕਿਸੇ ਵੀ ਈਕੋ- ਸੰਵੇਦਨਸ਼ੀਲ ਜ਼ੋਨ ਨੋਟੀਫਿਕੇਸ਼ਨ ਰਾਹੀਂ ਪ੍ਰਭਾਵਿਤ ਨਹੀਂ ਹੋਵੇਗਾ।
ਉਹਨਾਂ ਕਿਹਾ ਕਿ ਈ ਐਸ ਜ਼ੈਡ ਦੇ ਤਹਿਤ ਜੰਗਲਾਤ ਵਿਭਾਗ ਦਾ ਪ੍ਰਸਤਾਵ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਤੇ ਕੇਂਦਰੀ ਅਧਿਕਾਰ ਪ੍ਰਾਪਤ ਕਮੇਟੀ (ਸੀ ਈ ਸੀ) ਦੀਆਂ ਸਿਫ਼ਾਰਸ਼ਾਂ ਤੇ ਆਧਾਰਤ ਸੀ। ਉਕਤ ਕਮੇਟੀ ਵਲੋਂ ਦਲੀਲ ਦਿੱਤੀ ਗਈ ਸੀ ਕਿ 100 ਮੀਟਰ ਈਕੋ-ਸੰਵੇਦਨਸ਼ੀਲ ਜ਼ੋਨ ਵਾਤਾਵਰਨ ਸੰਭਾਲ ਲਈ ਨਾਕਾਫ਼ੀ ਹੋਵੇਗਾ। ਹਾਲਾਂਕਿ ਇਹ ਪ੍ਰਸਤਾਵ ਹੁਣੇ ਵੀ ਆਪਣੇ ਖਰੜਾ ਪੜਾਅ ਵਿੱਚ ਹੈ ਅਤੇ ਇਸ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ ਅਤੇ ਕੈਬਿਨਟ ਵਲੋਂ ਸਾਰੇ ਹਿੱਸੇਦਾਰਾਂ ਦੀ ਰਾਏ ਨੂੰ ਧਿਆਨ ਨਾਲ ਵਿਚਾਰਨ ਤੋਂ ਬਾਅਦ ਹੀ ਕੋਈ ਫੈਸਲਾ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਉਨ੍ਹਾਂ ਨੂੰ ਜੰਗਲਾਤ ਵਿਭਾਗ ਦੇ ਪ੍ਰਸਤਾਵ ਬਾਰੇ ਇਲਾਕੇ ਦੇ ਵਸਨੀਕਾਂ ਤੋਂ ਬਹੁਤ ਸਾਰੇ ਇਤਰਾਜ਼ ਅਤੇ ਚਿੰਤਾਵਾਂ ਪ੍ਰਾਪਤ ਹੋਈਆਂ ਹਨ ਅਤੇ ਉਹ ਵਸਨੀਕਾਂ ਦੇ ਨਾਲ ਖੜ੍ਹੇ ਹਨ।
Mohali
ਪਾਰਕ ਗਰੇਸ਼ੀਅਨ ਹਸਪਤਾਲ ਵੱਲੋਂ ਆਈ ਐਮ ਏ ਆਰ ਐਸ ਇੰਸਟੀਚਿਊਟ ਸ਼ੁਰੂ
ਐਸ ਏ ਐਸ ਨਗਰ, 21 ਨਵੰਬਰ (ਸ.ਬ.) ਪਾਰਕ ਗਰੇਸ਼ੀਅਨ ਹਸਪਤਾਲ ਨੇ ਅੱਜ ਆਪਣੇ ਨਵੇਂ ਇੰਸਟੀਚਿਊਟ ਆਈ ਐਮ ਏ ਆਰ ਐਸ (ਮਿਨੀਮਲ ਐਕਸੇਸ, ਐਡਵਾਂਸ ਸਰਜੀਕਲ ਸਾਇੰਸ ਅਤੇ ਰੋਬੋਟਿਕ ਸਰਜਰੀ) ਦੀ ਸ਼ੁਰੂਆਤ ਕੀਤੀ। ਇਸ ਇੰਸਟੀਚਿਊਟ ਦਾ ਮਕਸਦ ਸਰਜਰੀ ਦੇ ਖੇਤਰ ਵਿੱਚ ਸਭ ਤੋਂ ਅਧੁਨਿਕ ਸਹੂਲਤਾਂ ਅਤੇ ਤਕਨਾਲੋਜੀ ਮੁਹੱਈਆ ਕਰਵਾਉਣਾ ਹੈ।
ਇੰਸਟੀਚਿਊਟ ਦਾ ਚੇਅਰਮੈਨ ਪ੍ਰਸਿੱਧ ਸਰਜਨ ਪ੍ਰੋਫੈਸਰ (ਡਾ.) ਪਵਨਿੰਦਰ ਲਾਲ ਨੂੰ ਨਿਯੁਕਤ ਕੀਤਾ ਗਿਆ ਹੈ। ਪ੍ਰੋ. ਲਾਲ ਸਰਜੀਕਲ ਓਂਕੋਲੋਜੀ, ਲੈਪਰੋਸਕੋਪਿਕ ਸਰਜਰੀ ਅਤੇ ਗੈਸਟ੍ਰੋਇੰਟੈਸਟਾਈਨਲ ਸਰਜਰੀ ਦੇ ਮਾਹਿਰ ਹਨ। ਉਹਨਾਂ ਨੂੰ ਡਾਕਟਰ ਬੀ.ਸੀ. ਰਾਏ ਨੇਸ਼ਨਲ ਅਵਾਰਡ ਅਤੇ ਸਰਦਾਰ ਵੱਲਭ ਭਾਈ ਪਟੇਲ ਅਵਾਰਡ ਵਰਗੇ ਵਕਾਰੀ ਸਨਮਾਨ ਮਿਲ ਚੁੱਕੇ ਹਨ।
-
International2 months ago
ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਨੇੜੇ ਧਮਾਕਾ, 3 ਵਿਅਕਤੀਆਂ ਦੀ ਮੌਤ
-
Ropar1 month ago
ਜਨਮਦਿਨ ਮੌਕੇ ਬੂਟੇ ਲਗਾਏ
-
International2 months ago
ਇਜ਼ਰਾਈਲ ਨੇ ਉੱਤਰੀ ਲੇਬਨਾਨ ਦੇ ਤ੍ਰਿਪੋਲੀ ਸ਼ਹਿਰ ਤੇ ਕੀਤਾ ਹਮਲਾ
-
International1 month ago
ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਲਾਓਸ ਪੁੱਜੇ ਪ੍ਰਧਾਨ ਮੰਤਰੀ ਮੋਦੀ
-
Editorial2 months ago
ਗੈਰਕਾਨੂੰਨੀ ਪਰਵਾਸ ਨੂੰ ਠੱਲ ਪਾਉਣ ਵਿੱਚ ਸਫਲ ਨਹੀਂ ਹੋ ਪਾਈ ਕੋਈ ਵੀ ਸਰਕਾਰ
-
Mohali2 months ago
ਬਾਬਾ ਬੁੱਢਾ ਜੀ ਦਾ ਸੱਚਖੰਡ ਗਮਨ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ
-
International1 month ago
ਫਲੋਰਿਡਾ ਵਿੱਚ ਮਿਲਟਨ ਤੂਫਾਨ ਕਾਰਨ 9 ਵਿਅਕਤੀਆਂ ਦੀ ਮੌਤ
-
National2 months ago
ਸੁਪਰੀਮ ਕੋਰਟ ਵੱਲੋਂ ਬਿਹਾਰ ਦੇ ਸਾਬਕਾ ਮੰਤਰੀ ਦੀ ਹੱਤਿਆ ਦੇ ਮਾਮਲੇ ਵਿੱਚ ਸਾਬਕਾ ਵਿਧਾਇਕ ਸਮੇਤ ਦੋ ਹੋਰਾਂ ਨੂੰ ਉਮਰ ਕੈਦ