Connect with us

Mohali

ਪੁਲੀਸ ਵਲੋਂ ਨਸ਼ੀਲੀਆਂ ਦਵਾਈਆਂ ਦਾ ਸਮਗਲਰ ਕਾਬੂ

Published

on

 

50 ਸ਼ੀਸ਼ੀਆਂ, 2120 ਕੈਪਸੂਲ, 6470 ਗੋਲੀਆਂ, 36 ਟੀਕੇ ਅਤੇ 20,000 ਰੁਪਏ ਨਕਦੀ ਬਰਾਮਦ

ਐਸ ਏ ਐਸ ਨਗਰ, 11 ਸਤੰਬਰ (ਸ.ਬ.) ਰੇਂਜ ਐਂਟੀ-ਨਾਰਕੋਟਿਕਸ ਕਮ ਸਪੈਸ਼ਲ ਓਪਰੇਸ਼ਨ ਸੈਲ ਰੇਂਜ ਰੂਪਨਗਰ (ਕੈਂਪ ਐਟ ਮੁਹਾਲੀ) ਦੀ ਟੀਮ ਨੇ ਨਸ਼ੀਲੀਆਂ ਦਵਾਈਆਂ ਸਪਲਾਈ ਕਰਨ ਵਾਲੇ ਇੱਕ ਸਮਗਲਰ ਨੂੰ ਕਾਬੂ ਕਰਕੇ ਉਸਦੇ ਕਬਜੇ ਵਿੱਚੋਂ 50 ਨਸ਼ੀਲੀ ਸ਼ੀਸ਼ੀਆਂ, 2120 ਨਸ਼ੀਲੇ ਕੈਪਸੂਲ, 6470 ਨਸ਼ੀਲੀ ਗੋਲੀਆਂ, 36 ਨਸ਼ੀਲੀ ਟੀਕਿਆਂ ਅਤੇ 20,000/- ਰੁਪਏ ਡਰੱਗ ਮਨੀ ਬਾਰਾਮਦ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਰੇਂਜ ਐਂਟੀ ਨਾਰਕੋਟਿਕਸ ਕਮ ਸਪੈਸ਼ਲ ਓਪਰੇਸ਼ਨ ਸੈਲ ਰੇਂਜ ਰੂਪਨਗਰ (ਕੈਂਪ ਐਟ ਮੁਹਾਲੀ) ਦੀ ਟੀਮ ਇੰਚਾਰਜ ਸੁਖਵਿੰਦਰ ਸਿੰਘ ਐਸ. ਆਈ. ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਮੁਖਬਰ ਦੀ ਸੂਚਨਾ ਦੇ ਆਧਾਰ ਤੇ ਸੰਜੇ ਕੁਮਾਰ ਉਰਫ ਸੰਜੂ ਵਾਸੀ ਵਿਕਾਸ ਨਗਰ ਮੋਲੀ ਜਗਰਾ ਚੰਡੀਗੜ੍ਹ ਨੂੰ ਨੌ ਗਜਾ ਪੀਰ, ਸੈਣੀ ਵਿਹਾਰ ਫੇਸ-1 ਬਲਟਾਨਾ ਨੇੜੇ ਗਲੀ ਵਿੱਚ ਇੱਕ ਮੋਟਰ ਸਾਈਕਲ ਤੇ ਪਿੱਠੂ ਬੈਗ ਲਿਜਾਂਦੇ ਕਾਬੂ ਕੀਤਾ ਗਿਆ ਅਤੇ ਡੀ.ਐਸ.ਪੀ. ਜੀਰਕਪੁਰ ਸ੍ਰੀ ਜਸਪਿੰਦਰ ਸਿੰਘ ਗਿੱਲ ਦੀ ਹਾਜਰੀ ਵਿੱਚ ਉਨ੍ਹਾਂ ਦੀ ਹਦਾਇਤ ਅਨੁਸਾਰ ਉਸਦੇ ਪਿੱਠੂ ਬੈਗ ਦੀ ਤਲਾਸ਼ੀ ਲਈ ਗਈ ਜਿਸ ਵਿੱਚ 50 ਨਸ਼ੀਲੀ ਸ਼ੀਸ਼ੀਆਂ, 2120 ਨਸ਼ੀਲੇ ਕੈਪਸੂਲ, 6470 ਨਸ਼ੀਲੀ ਗੋਲੀਆਂ, 36 ਨਸ਼ੀਲੀ ਟੀਕਿਆਂ ਅਤੇ 20,000/- ਰੁਪਏ ਡਰੱਗ ਮਨੀ ਬ੍ਰਾਮਦ ਕੀਤੇ ਗਏ।

ਇਸ ਸੰਬੰਧੀ ਸੰਜੇ ਕੁਮਾਰ ਉਰਫ ਸੰਜੂ ਖਿਲਾਫ ਥਾਣਾ ਜੀਰਕਪੁਰ ਵਿਖੇ ਐਨਡੀਪੀਐਸ ਐਕਟ ਦੀ ਧਾਰਾ 22/61/85 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਇਸ ਵਿਅਕਤੀ ਨੇ ਦੱਸਿਆ ਕਿ ਉਸਦੇ ਖਿਲਾਫ ਪਹਿਲਾ ਵੀ ਸੈਕਟਰ 39 ਚੰਡੀਗੜ੍ਹ ਵਿਖੇ 22 ਐਨ ਡੀ ਪੀ ਐਸ ਐਕਟ ਤਹਿਤ ਮੁਕੱਦਮਾ ਦਰਜ ਹੈ। ਬੁਲਾਰੇ ਨੇ ਦੱਸਿਆ ਕਿ ਮੁਲਜਮ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਉਸਤੋਂ ਨਸ਼ੀਲੀਆਂ ਦਵਾਵੀਆਂ ਦੇ ਧੰਦੇ ਸਬੰਧੀ ਬੈਕਵਰਡ ਅਤੇ ਫਾਰਵਰਡ ਲਿੰਕ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਇਹ ਨਸ਼ੀਲੀ ਦਵਾਈਆਂ ਕਿਥੋ ਲੈ ਕੇ ਆਉਂਦਾ ਹੈ ਅਤੇ ਅੱਗੇ ਕਿਸ-ਕਿਸ ਨੂੰ ਵੇਚਦਾ ਹੈ।

Continue Reading

Mohali

ਮੁਹਾਲੀ ਪੁਲੀਸ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀਆਂ ਮਾਰਨ ਵਾਲਾ ਜੋੜਾ ਕਾਬੂ

Published

on

By

 

 

ਸੋਹਾਣਾ ਥਾਣੇ ਵਿੱਚ ਦਰਜ ਹਨ 5 ਕਰੋੜ ਦੀ ਠੱਗੀ ਦੇ ਕੁਲ 25 ਮਾਮਲੇ

ਐਸ ਏ ਐਸ ਨਗਰ, 30 ਜਨਵਰੀ (ਸ.ਬ.) ਮੁਹਾਲੀ ਪੁਲੀਸ ਨੇ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀਆਂ ਮਾਰਨ ਵਾਲੇ ਜੋੜੇ ਨੂੰ ਨਵੀਂ ਜੇਲ ਨਾਭਾ ਤੋਂ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਗ੍ਰਿਫਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ 2 ਹਰਸਿਮਰਨ ਸਿੰਘ ਬਲ ਨੇ ਦੱਸਿਆ ਕਿ ਮੁੱਖ ਅਫਸਰ ਥਾਣਾ ਸੋਹਾਣਾ ਦੀ ਟੀਮ ਵੱਲੋਂ ਇੱਕ ਨੈਸ਼ਨਲ ਪੱਧਰ ਦੇ ਠੱਗ ਜੋੜੇ ਸੰਜੇ ਸਿੰਘ ਅਤੇ ਉਸਦੀ ਪਤਨੀ ਅਰਪਨਾ ਸਗੋਤਰਾ ਵਾਸੀ ਐਮਾਰ ਮੁਹਾਲੀ ਹਿਲਸ ਬਨੂੜ ਰੋਡ ਸੈਕਟਰ 106 ਮੁਹਾਲੀ (ਜਿਹਨਾਂ ਦੇ ਖਿਲਾਫ ਥਾਣਾ ਸੁਹਾਣਾ ਵਿੱਚ 25 ਮੁਕਦਮੇ ਦਰਜ ਹਨ) ਨੂੰ ਨਵੀਂ ਜੇਲ ਨਾਭਾ ਤੋਂ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਥਾਣਾ ਸੁਹਾਣਾ ਦੇ 25 ਮੁਕਦਮਿਆਂ ਵਿੱਚ ਗ੍ਰਿਫਤਾਰ ਕੀਤਾ ਹੈ।

ਉਹਨਾਂ ਦੱਸਿਆ ਕਿ ਇਹ ਠੱਗ ਜੋੜਾ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਪਰਿਵਾਰ ਸਮੇਤ ਵੀਜ਼ਾ ਅਤੇ ਵਿਜਟਰ ਵੀਜ਼ਾ ਲਗਵਾਉਣ ਦਾ ਝਾਂਸਾ ਦੇ ਕੇ ਠੱਗੀਆਂ ਮਾਰਦਾ ਸੀ। ਉਹਨਾਂ ਦੱਸਿਆ ਕਿ ਇਸ ਜੋੜੇ ਵਲੋਂ ਲੋਕਾਂ ਨਾਲ 5 ਕਰੋੜ ਰੁਪਏ ਦੇ ਕਰੀਬ ਠੱਗੀ ਮਾਰੀ ਗਈ ਹੈ। ਪੁਲੀਸ ਵਲੋਂ ਜੋੜੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

 

Continue Reading

Mohali

ਏ. ਡੀ. ਸੀ. ਵੱਲੋਂ ਪੋਪਲਸ ਆਈਲੈਟਸ ਅਕੈਡਮੀ ਦਾ ਲਾਇਸੰਸ ਰੱਦ

Published

on

By

 

ਐਸ ਏ ਐਸ ਨਗਰ, 30 ਜਨਵਰੀ (ਸ.ਬ.) ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਪੋਪਲਸ ਆਈਲੈਟਸ ਅਕੈਡਮੀ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਇਹ ਕਾਰਵਾਈ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਦੇ ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਕੀਤੀ ਗਈ ਹੈ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਪੋਪਲਸ ਆਈਲੈਟਸ ਅਕੈਡਮੀ ਐਸ. ਸੀ. ਐਫ. ਨੰ: 12, ਤੀਜੀ ਮੰਜਿਲ, ਫੇਜ-5, ਮੁਹਾਲੀ ਦੇ ਮਾਲਕ ਸ੍ਰੀਮਤੀ ਪੋਪਲ ਕੌਰ ਅਰੋੜਾ (ਪ੍ਰੋਪਰਾਈਟਰ) ਵਾਸੀ ਸੰਨੀ ਿ ੲੰਨਕਲੇਵ, ਸੈਕਟਰ 125, ਖਰੜ ਨੂੰ ਕੋਚਿੰਗ ਇੰਸਟੀਚਿਊਟ ਆਫ ਆਇਲਟਸ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ ਜਿਸਦੀ ਮਿਆਦ 25-10-2021 ਨੂੰ ਖਤਮ ਹੋ ਚੁੱਕੀ ਹੈ।

ਉਹਨਾਂ ਦੱਸਿਆ ਕਿ ਲਾਇਸੰਸੀ ਵੱਲੋਂ ਨਵੀਨੀਕਰਨ ਅਰਜ਼ੀ ਦੇ ਜੁਆਬ ਵਿੱਚ ਮੰਗੇ ਗਏ (ਐਕਟ/ਰੂਲਜ਼ ਅਤੇ ਅਡਵਾਈਜਰੀ ਅਨੁਸਾਰ) ਜਵਾਬ/ਸਪਸ਼ਟੀਕਰਨ/ਦਸਤਾਵੇਜ਼ ਪੇਸ਼ ਨਾ ਕਰਨ ਕਰਕੇ ਅਤੇ ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਕਰਕੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1) (ਈ) ਦੇ ਉਪਬੰਧਾਂ ਤਹਿਤ ਮਿਲੀਆ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਉਕਤ ਫਰਮ ਨੂੰ ਜਾਰੀ ਲਾਇਸੰਸ ਨੰਬਰ 48/ਐਮ.ਸੀ-2 ਮਿਤੀ 26-10-2016 ਨੂੰ ਤੁਰੰਤ ਪ੍ਰਭਾਵ ਤੋਂ ਰੱਦ, ਕੈਂਸਲ ਕਰ ਦਿੱਤਾ ਗਿਆ ਹੈ।

ਉਹਨਾਂ ਕਿਹਾ ਕਿ ਐਕਟ ਮੁਤਾਬਕ ਜੇਕਰ ਭਵਿੱਖ ਵਿੱਚ ਉਕਤ ਕੰਪਨੀ/ਫਰਮ/ ਪਾਰਟਨਰਸ਼ਿਪ ਜਾਂ ਇਸ ਦੇ ਲਾਇਸੰਸੀ/ਡਾਇਰੈਕਟਰਜ/ਫਰਮ ਦੀ ਪਾਰਟਨਰ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ ਕੰਪਨੀ /ਡਾਇਰੈਕਟਰ/ ਪਾਰਟਨਰ/ ਲਾਇਸੰਸੀ ਹਰ ਪੱਖੋਂ ਜਿੰਮੇਵਾਰ ਹੋਣਗੇ ਅਤੇ ਇਸ ਦੀ ਭਰਪਾਈ ਵੀ ਕਰਨਗੇ।

Continue Reading

Mohali

ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਸਤਿਕਾਰ ਵਿੱਚ ਸ਼ਰਧਾਂਜਲੀ ਸਮਾਗਮ

Published

on

By

 

ਐਸ ਏ ਐਸ ਨਗਰ, 30 ਜਨਵਰੀ (ਸ.ਬ.) ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਫੇਜ਼ 1 ਬੈਰੀਅਰ ਮੁਹਾਲੀ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ।

ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਮਠਾੜੂ ਦੀ ਅਗਵਾਈ ਹੇਠ ਸਮੂਹ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਕਰਵਾਏ ਗਏ ਇਸ ਸਮਾਗਮ ਦੌਰਾਨ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਰਾਗੀ ਸਿੰਘਾਂ ਵੱਲੋਂ ਮਨੋਹਰ ਕੀਰਤਨ ਕਰਕੇ ਡਾਕਟਰ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕੀਤੇ ਗਏ।

ਇਸ ਮੌਕੇ ਸੰਬੋਧਨ ਕਰਦਿਆਂ ਸz. ਸੁਰਜੀਤ ਸਿੰਘ ਮਠਾੜੂ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਤੇ ਸਾਰੀ ਸਿੱਖ ਕੌਮ ਨੂੰ ਮਾਣ ਹੈ ਜੋ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਨ ਅਤੇ ਆਪਣੀ ਇਮਾਨਦਾਰੀ ਅਤੇ ਦਿਆਨਤਦਾਰੀ ਵਜੋਂ ਦੁਨੀਆਂ ਵਿੱਚ ਜਾਣੇ ਜਾਂਦੇ ਹਨ। ਉਹਨਾਂ ਕਿਹਾ ਕਿ ਉੱਚ ਕੋਟੀ ਦੇ ਅਰਥ ਸ਼ਾਸਤਰੀ ਅਤੇ ਵਿਦਵਾਨ ਡਾਕਟਰ ਮਨਮੋਹਨ ਸਿੰਘ ਨੂੰ ਲੰਮੇ ਸਮੇਂ ਤੱਕ ਯਾਦ ਕੀਤਾ ਜਾਵੇਗਾ।

ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਸਰਦਾਰ ਜੋਗਿੰਦਰ ਸਿੰਘ ਸੋਧੀ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਦਾ ਜੀਵਨ ਸਿੱਖ ਧਰਮ ਦੇ ਸਿਧਾਂਤਾਂ ਉੱਪਰ ਅਧਾਰਿਤ ਸੀ। ਉਹ ਹਮੇਸ਼ਾ ਸਾਦਗੀ ਇਮਾਨਦਾਰੀ ਅਤੇ ਸੇਵਾ ਦੇ ਸਿਧਾਂਤਾਂ ਤੋਂ ਪ੍ਰੇਰਿਤ ਰਹਿੰਦੇ ਸਨ ਗੁਰਦੁਆਰੇ ਜਾਂਦੇ ਸਨ ਸਰਬੱਤ ਦੇ ਭਲੇ ਦੀ ਅਰਦਾਸ ਵੀ ਕਰਦੇ ਸਨ। ਗੁਰਦੁਆਰਾ ਤਾਲਮੇਲ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਮਾਨ ਨੇ ਕਿਹਾ ਡਾਕਟਰ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਵਿੱਚ ਵਿਸ਼ਵਾਸ ਰੱਖਣ ਵਾਲੇ ਸਿੱਖ ਪ੍ਰਧਾਨ ਮੰਤਰੀ ਸਨ, ਜੋ ਕਿਸੇ ਲੋੜਵੰਦ ਦੀ ਮਦਦ ਕਰਨ ਨੂੰ ਪਰਉਪਕਾਰ ਸਮਝਦੇ ਸਨ। ਸz. ਕਰਮ ਸਿੰਘ ਬੱਬਰਾ (ਸਾਬਕਾ ਪ੍ਰਧਾਨ ਰਾਮਗੜੀਆ ਸਭਾ) ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਵੱਲੋਂ ਬਣਾਇਆ ਗਿਆ ਸੂਚਨਾ ਅਧਿਕਾਰ ਐਕਟ ਆਰ ਟੀ ਆਈ ਜੋ ਪੰਚਾਇਤ ਨੂੰ ਲੈ ਕੇ ਸਾਂਸਦ ਤੱਕ ਲਾਗੂ ਹੋਇਆ ਇੱਕ ਮੀਲ ਪੱਥਰ ਮੰਨਿਆ ਜਾਂਦਾ ਹੈ।

ਇਸ ਮੌਕੇ ਮੀਤ ਪ੍ਰਧਾਨ ਸੁਰਜੀਤ ਸਿੰਘ ਅਤੇ ਜਨਰਲ ਸਕੱਤਰ ਰਘਵੀਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਜ਼ ਚਾਰ ਦੇ ਪ੍ਰਧਾਨ ਅਮਰਜੀਤ ਸਿੰਘ ਪਾਹਵਾ, ਪਦਮਦੀਪ ਸਿੰਘ, ਫੇਜ਼ 6 ਦੇ ਪ੍ਰਧਾਨ ਜਸਪਾਲ ਸਿੰਘ, ਫੇਜ਼ 1 ਦੇ ਪ੍ਰਧਾਨ ਹਰਦੀਪ ਸਿੰਘ ਅਤੇ ਹੋਰ ਪਤਵੰਤੇ ਹਾਜਿਰ ਸਨ।

Continue Reading

Latest News

Trending