Mohali
ਕੰਜਿਊਮਰਜ਼ ਪ੍ਰੋਟੈਕਸ਼ਨ ਫੈੱਡਰੇਸ਼ਨ ਦੀ ਮੀਟਿੰਗ ਵਿੱਚ ਮਸਲੇ ਵਿਚਾਰੇ
ਐਸ ਏ ਐਸ ਨਗਰ, 13 ਸਤੰਬਰ (ਸ.ਬ.) ਕੰਜਿਊਮਰਜ਼ ਪ੍ਰੋਟੈਕਸ਼ਨ ਫੈੱਡਰੇਸ਼ਨ ਐਸ ਏ ਐਸ ਨਗਰ ਦੀ ਕਾਰਜਕਾਰਣੀ ਦੀ ਇਕ ਮੀਟਿੰਗ ਇੰਜ: ਪੀ ਐੱਸ ਵਿਰਦੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਖ ਵੱਖ ਮੁੱਦਿਆਂ ਤੇ ਵਿਚਾਰ ਕੀਤਾ ਗਿਆ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਸ਼ਹਿਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ।
ਸੰਸਥਾ ਦੇ ਜਨਰਲ ਸਕੱਤਰ ਅਸ਼ੋਕ ਪਵਾਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਦੀ ਨਿਖੇਧੀ ਕੀਤੀ ਗਈ ਅਤੇ ਇਸ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ।
ਮੀਟਿੰਗ ਦੌਰਾਨ ਸ਼ਹਿਰ ਵਿੱਚ ਸਿਟੀ ਬਸ ਸੇਵਾ ਸ਼ੁਰੂ ਕਰਨ, ਫੜੀ ਵਾਲਿਆਂ ਲਈ ਗਮਾਡਾ ਵੱਲੋਂ ਵੱਖ ਵੱਖ ਫੇਜ਼ਾਂ/ਸੈਕਟਰਾਂ ਵਿੱਚ ਨਗਰ ਨਿਗਮ ਨੂੰ ਦਿੱਤੀਆਂ ਗਈਆਂ ਥਾਵਾਂ ਨੂੰ ਫੜੀ ਵਾਲਿਆਂ ਨੂੰ ਅਲਾਟ ਕਰਨ ਅਤੇ ਮਾਰਕੀਟਾਂ ਦੇ ਫੁੱਟਪਾਥ ਨਾਜਾਇਜ ਕਬਜਿਆਂ ਤੋਂ ਮੁਕਤ ਕਰਵਾਉਣ, ਸ਼ਹਿਰ ਵਿਚਲੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ, ਸ਼ਹਿਰ ਦੀਆਂ ਤੇਜ਼ ਰਫਤਾਰ ਨਾਲ ਗੱਡੀਆਂ ਚਲਾਉਂਦੇ ਨੌਜਵਾਨਾਂ ਅਤੇ ਮੋਟਰਸਾਈਕਲਾਂ ਦੇ ਸਾਇਲੈਂਸਰ ਨਾਲ ਪਟਾਕੇ ਮਾਰਕੇ ਲੋਕਾਂ (ਖਾਸ ਕਰ ਬਜੁਰਗਾਂ) ਨੂੰ ਤੰਗ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਗਈ।
ਮੈਂਬਰਾਂ ਨੇ ਕਿਹਾ ਕਿ ਸ਼ਹਿਰ ਵਿੱਚ ਗੈਸ ਏਜੰਸੀਆਂ ਦੇ ਕਰਿੰਦੇ ਸਿਲੰਡਰਾਂ ਵਿਚੋਂ ਗੈਸ ਕੱਢ ਕੇ ਘੱਟ ਵਜ਼ਨ ਦੇ ਸਿਲੰਡਰ ਸਪਲਾਈ ਕਰ ਜਾਂਦੇ ਹਨ ਜਿਸ ਸੰਬੰਧੀ ਏਜੰਸੀ ਮਾਲਿਕਾਂ ਅਤੇ ਸਬੰਧਤ ਅਧਿਕਾਰੀਆਂ ਨੂੰ ਧਿਆਨ ਦੇਣ ਦੀ ਲੋੜ ਹੈ। ਮੈਂਬਰਾਂ ਵੱਲੋਂ, ਸ਼ਹਿਰ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਵਿਗੜਦੀ ਹਾਲਤ ਤੇ ਚਿੰਤਾ ਪ੍ਰਗਟ ਕੀਤੀ ਗਈ ਅਤੇ ਪੁਲੀਸ ਵਿਭਾਗ ਤੋਂ ਮੰਗ ਕੀਤੀ ਗਈ ਕਿ ਸ਼ਹਿਰ ਵਿੱਚ ਵੱਧ ਰਹੀਆਂ ਲੁੱਟ ਖਸੁੱਟ, ਚੈਨ ਸਨੈਚਿੰਗ ਅਤੇ ਲੜਾਈ ਝਗੜੇ ਦੀਆਂ ਘਟਨਾਵਾਂ ਤੇ ਠੱਲ੍ਹ ਪਾਉਣ ਲਈ ਤੁਰੰਤ ਉਚਿੱਤ ਕਾਰਵਾਈ ਕੀਤੀ ਜਾਵੇ।
ਮੈਂਬਰਾਂ ਨੇ ਕਿਹਾ ਕਿ ਸ਼ਹਿਰ ਦੀ ਸਫਾਈ ਵਿਵਸਥਾ ਵੀ ਮਾੜੀ ਹਾਲਤ ਵਿੱਚ ਹੈ। ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਕੂੜਾ ਸੁੱਟਣ ਲਈ ਬਣਾਏ ਗਏ ਡਿਸਪੋਜ਼ਲ ਵਾਲੀ ਥਾਂਵਾਂ ਤੋਂ ਕੂੜਾ ਸਮੇਂ ਸਿਰ ਨਾ ਚੁੱਕੇ ਜਾਣ ਕਾਰਣ ਕੂੜਾ ਬਾਹਰ ਤੱਕ ਖਿਲਰ ਜਾਂਦਾ ਹੈ ਅਤੇ ਅਵਾਰਾ ਪਸ਼ੂ ਇਸ ਨੂੰ ਹੋਰ ਖਿਲਾਰ ਦਿੰਦੇ ਹਨ। ਇਸ ਕਾਰਨ ਕਾਫੀ ਬਦਬੂ ਫੈਲ ਜਾਂਦੀ ਹੈ ਅਤੇ ਸੜਕਾਂ ਕੂੜੇ ਨਾਲ ਭਰ ਜਾਂਦੀਆਂ ਹਨ। ਮੀਟਿੰਗ ਦੌਰਾਨ ਮੰਗ ਕੀਤੀ ਗਈ ਕਿ ਨਗਰ ਨਿਗਮ ਵਲੋਂ ਇਸ ਸੰਬੰਧੀ ਕਾਰਵਾਈ ਕੀਤੀ ਜਾਵੇ।
ਇਸਦੇ ਨਾਲ ਹੀ ਸ਼ਹਿਰ ਵਿੱਚ ਬਣੇ ਬਾਬਾ ਬੰਦਾ ਸਿੰਘ ਬਹਾਦਰ ਬਸ ਅੱਡੇ ਨੂੰ ਪੂਰੀ ਤਰ੍ਹਾਂ ਸ਼ੁਰੂ ਕਰਨ ਅਤੇ ਫੂਡ ਸੇਫਟੀ ਕਮੇਟੀ ਦੀ ਜਿਲ੍ਹਾ ਪੱਧਰੀ ਤੁਰੰਤ ਕਰਵਾਉਣ ਦੀ ਮੰਗ ਕੀਤੀ ਗਈ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਜੈ ਸਿੰਘ ਸ਼ੈਂਹਬੀ, ਐਮ ਐਲ ਪਂਗਹੋਤਰਾ, ਜਗਤਾਰ ਸਿੰਘ ਬਬਰਾ, ਪ੍ਰਵੀਨ ਕਪੂਰ, ਐੱਸ ਐੱਸ ਗਰੇਵਾਲ, ਰਾਜ ਮੱਲ, ਲਛਮਣ ਸਿੰਘ, ਐਨ ਐਸ ਛਾਬੜਾ, ਸੁਰਜੀਤ ਕੌਰ ਸ਼ਾਮਲ ਸਨ।
Mohali
ਠੇਕੇਦਾਰ ਯੂਨੀਅਨ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਾਹਦਤ ਨੂੰ ਸਮਰਪਿਤ ਲੰਗਰ ਲਗਾਇਆ
ਐਸ ਏ ਐਸ ਨਗਰ, 26 ਦਸੰਬਰ (ਸ.ਬ.) ਪ੍ਰਾਈਵੇਟ ਕੰਸਟ੍ਰਕਸ਼ਨ ਲੇਬਰ ਕੰਟਰੈਕਟਰ ਐਸੋਸੀਏਸ਼ਨ (ਰਜਿ.) ਮੁਹਾਲੀ ਵੱਲੋਂ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਸਰਬੰਸਦਾਨੀ ਸਾਹਿਬ-ਏ- ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਾਹਦਤ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਜੋੜ ਮੇਲ ਮੌਕੇ ਗੁਰਦਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸਿਜਦਾ ਕਰਨ ਲਈ ਜਾ ਰਹੀਆਂ ਸੰਗਤਾਂ ਲਈ ਜ਼ਿਲ੍ਹਾ ਕੋਰਟ ਕੰਪਲੈਕਸ ਨਜ਼ਦੀਕ ਸੈਕਟਰ 90 ਮੁਹਾਲੀ ਵਿਖੇ ਸਰਹਿੰਦ ਜਾਣ ਵਾਲੀ ਸੜਕ ਤੇ ਗੁਰੂ ਕਾ ਲੰਗਰ ਲਗਾਇਆ ਗਿਆ।
ਲੰਗਰ ਦੀ ਅਰੰਭਤਾ ਕਥਾ ਵਾਚਕ ਗਿਆਨੀ ਬਲਹਾਰ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਕੀਤੀ ਗਈ। ਇਸ ਮੌਕੇ ਪ੍ਰਾਈਵੇਟ ਕੰਸਟ੍ਰਕਸ਼ਨ ਲੇਬਰ ਕੰਟਰੈਕਟਰ ਐਸੋਸੀਏਸ਼ਨ (ਰਜਿ.) ਮੁਹਾਲੀ ਦੇ ਪ੍ਰਧਾਨ ਦੀਦਾਰ ਸਿੰਘ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਸ਼ਹੀਦੀ ਜੋੜ ਮੇਲ ਮੌਕੇ ਹਰ ਸਾਲ ਲੰਗਰ ਲਗਾਇਆ ਜਾਂਦਾ ਹੈ ਇਸ ਲੜੀ ਨੂੰ ਅੱਗੇ ਤੌਰਦਿਆਂ ਜਨਰਲ ਬਾਡੀ ਦੀ ਮੀਟਿੰਗ ਵਿੱਚ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਕੀਤੇ ਫੈਸਲੇ ਅਨੁਸਾਰ ਸਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਾਹਦਤ ਨੂੰ ਸਿਜਦਾ ਕਰਨ ਲਈ ਜਾਂਦੀ ਸੰਗਤ ਲਈ ਚਾਹ, ਬਰੈਡ ਅਤੇ ਸਬਜ਼ੀ ਤੇ ਪ੍ਰਸ਼ਾਦੇ ਦਾ ਸਾਦਾ ਲੰਗਰ ਲਗਾਇਆ ਗਿਆ ਅਤੇ ਸ਼ਾਮ ਤੱਕ ਅਤੁੱਟ ਵਰਤਾਇਆ।
ਐਸੋਸੀਏਸ਼ਨ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਗੁਰੂ ਕੇ ਲੰਗਰਾਂ ਦੀ ਸੇਵਾ ਵਿੱਚ ਸ. ਬਲਵਿੰਦਰ ਸਿੰਘ ਬੱਲ ਖਜ਼ਾਨਚੀ, ਮੀਤ ਪ੍ਰਧਾਨ ਭਾਈ ਮਨਜੀਤ ਸਿੰਘ ਮਾਨ, ਸ. ਮੋਹਨ ਸਿੰਘ ਸਹਾਇਕ ਖਜ਼ਾਨਚੀ, ਸ. ਗੁਰਿੰਦਰ ਸਿੰਘ, ਸ. ਜੋਗਿੰਦਰ ਸਿੰਘ, ਸ. ਸੁੱਚਾ ਸਿੰਘ (ਸਾਰੇ ਮੈਂਬਰ ਪ੍ਰਬੰਧਕ ਕਮੇਟੀ), ਚੇਅਰਮੈਨ ਸਾਲਸੀ ਕਮੇਟੀ ਸ੍ਰੀ ਵਿਜੇ ਕੁਮਾਰ ਘਈ, ਗੁਰਚਰਨ ਸਿੰਘ ਨੰਨੜਾ, ਨਿਰਮਲ ਸਿੰਘ (ਮੈਂਬਰ ਸਾਲਸੀ ਕਮੇਟੀ), ਭਾਈ ਲਾਲੋ ਕੋਅਪ੍ਰੇਟਿਵ ਬੈਕ ਦੇ ਪ੍ਰਧਾਨ ਪ੍ਰਦੀਪ ਭਾਰਜ, ਜਗਦੀਸ਼ ਧੀਮਾਨ, ਸੁੰਦਰ ਸਿੰਘ, ਲਖਮੀਰ ਸਿੰਘ, ਮਹਿੰਦਰ ਸਿੰਘ, ਦਰਸ਼ਨ ਸਿੰਘ, ਲਖਬੀਰ ਸਿੰਘ, ਰਾਜਬੰਸ ਸ਼ਰਮਾ, ਗੁਰਦਰਸ਼ਨ ਸਿੰਘ, ਜਰਨੈਲ ਸਿੰਘ, ਰਘਬੀਰ ਸਿੰਘ, ਤਰਸੇਮ ਲਾਲ, ਸਰਦਾਰਾ ਸਿੰਘ, ਮਨਮੋਹਨ ਸਿੰਘ, ਤੀਰਥ ਸਿੰਘ, ਦਵਿੰਦਰ ਸਿੰਘ ਸਮੇਤ ਹੋਰ ਮੈਂਬਰ ਅਤੇ ਸੰਗਤ ਸ਼ਾਮਲ ਹੋਈ।
Mohali
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕ੍ਰਿਕਟ ਖਿਡਾਰਨ ਹਰਲੀਨ ਦਿਓਲ ਦੇ ਪਰਿਵਾਰ ਨੂੰ ਕੀਤਾ ਸਨਮਾਨਿਤ
ਮਹਿਲਾ ਕ੍ਰਿਕਟ ਵਿੱਚ 100 ਤੋਂ ਘੱਟ ਗੇਂਦਾਂ ਵਿੱਚ ਸੈਂਕੜਾ ਮਾਰਨ ਵਾਲੀ ਦੂਜੀ ਖਿਡਾਰਨ ਬਣੀ
ਐਸ ਏ ਐਸ ਨਗਰ, 26 ਦਸੰਬਰ (ਸ.ਬ.) ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਦੀ ਹੋਣਹਾਰ ਖਿਡਾਰੀ ਹਰਲੀਨ ਦਿਓਲ ਵੱਲੋਂ ਵੈਸਟ ਇੰਡੀਜ਼ ਦੇ ਖਿਲਾਫ ਦੂਜੇ ਵਨ ਡੇ ਇੰਟਰਨੈਸ਼ਨਲ ਮੈਚ ਵਿੱਚ ਪਹਿਲਾ ਸੈਂਕੜਾ ਲਗਾਉਣ ਅਤੇ ਮੈਨ ਆਫ ਦਾ ਮੈਚ ਦਾ ਅਵਾਰਡ, ਗੇਮ ਚੇਂਜਰ ਅਵਾਰਡ ਅਤੇ ਸਭ ਤੋਂ ਵੱਧ 16 ਚੌਕਿਆ ਮਾਰਨ ਦਾ ਅਵਾਰਡ ਮਿਲਣ ਉੱਤੇ ਹਰਲੀਨ ਦਿਉਲ ਦੇ ਘਰ ਜਾ ਕੇ ਉਹਨਾਂ ਦੇ ਪਿਤਾ ਬੀ ਐਸ ਦਿਓਲ, ਮਾਤਾ ਚਰਨਜੀਤ ਕੌਰ ਤੇ ਭਰਾ ਮਨਜੋਤ ਸਿੰਘ ਨੂੰ ਸਨਮਾਨਤ ਕੀਤਾ। ਇਸ ਮੌਕੇ ਉਹਨਾਂ ਨਾਲ ਕੌਂਸਲਰ ਪ੍ਰਮੋਦ ਮਿੱਤਰਾ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ।
ਸz. ਬੇਦੀ ਨੇ ਬੱਚਿਆਂ ਨੂੰ ਚੈਂਪੀਅਨ ਬਣਾਉਣ ਵਿੱਚ ਮਾਪਿਆਂ ਦਾ ਬਹੁਤ ਵੱਡਾ ਤੇ ਮਹੱਤਵਪੂਰਨ ਰੋਲ ਅਤੇ ਕੁਰਬਾਨੀ ਹੁੰਦੀ ਹੈ ਜਿਸ ਤੋਂ ਬਿਨਾਂ ਚੈਂਪੀਅਨ ਨਹੀਂ ਬਣਾਏ ਜਾ ਸਕਦੇ। ਉਹਨਾਂ ਕਿਹਾ ਕਿ ਹਰਲੀਨ ਦੇ ਮਾਪਿਆਂ ਨੇ ਖਾਸ ਤੌਰ ਤੇ ਆਪਣੀ ਬੱਚੀ ਨੂੰ ਖੇਡ ਵਾਸਤੇ ਹਰ ਸੁੱਖ ਸੁਵਿਧਾ ਪ੍ਰਦਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਉਹਨਾਂ ਕਿਹਾ ਕਿ ਹਰਲੀਨ ਦੀ ਆਪਣੀ ਮਿਹਨਤ ਵੀ ਬਹੁਤ ਜਿਆਦਾ ਹੈ ਕਿਉਂਕਿ ਇੱਕ ਲੜਕੀ ਵਾਸਤੇ ਕ੍ਰਿਕਟ ਵਰਗੀ ਖੇਡ (ਜਿਸ ਉੱਤੇ ਮਰਦ ਹੀ ਜਿਆਦਾ ਹਾਵੀ ਰਹਿੰਦੇ ਹਨ), ਵਿਚ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
ਉਹਨਾਂ ਦੱਸਿਆ ਕਿ ਵਡੋਦਰਾ ਵਿੱਚ ਹੋਏ ਮੈਚ ਵਿੱਚ ਹਰਲੀਨ ਦਿਓਲ ਨੇ ਨਾ ਸਿਰਫ ਇਸ ਮੈਚ ਵਿੱਚ 115 ਰਨ ਬਣਾਏ ਬਲਕਿ 16 ਚੌਂਕੇ ਵੀ ਲਗਾਏ ਅਤੇ ਟੀਮ ਵਾਸਤੇ ਮਹੱਤਵਪੂਰਨ ਸਕੋਰ ਕੀਤਾ ਅਤੇ ਇਸ ਨਾਲ ਉਹ ਭਾਰਤ ਦੀ ਅਜਿਹੀ ਦੂਜੀ ਮਹਿਲਾ ਕ੍ਰਿਕਟਰ ਬਣ ਗਈ ਹੈ ਜਿਸਨੇ 100 ਤੋਂ ਘੱਟ ਗੇਂਦਾ ਵਿੱਚ ਸੈਂਚਰੀ ਮਾਰੀ ਹੈ।
Mohali
ਸ਼ਹੀਦ ਉਧਮ ਸਿੰਘ ਦਾ ਜਨਮ ਦਿਹਾੜਾ ਮਨਾਇਆ
ਐਸ ਏ ਐਸ ਨਗਰ, 26 ਦਸੰਬਰ (ਸ.ਬ.) ਸ਼ਹੀਦ ਉਧਮ ਸਿੰਘ ਭਵਨ ਮੁਹਾਲੀ ਵਿਖੇ ਸ਼ਹੀਦ ਉਧਮ ਸਿੰਘ ਦਾ 126ਵਾ ਜਨਮ ਦਿਹਾੜਾ ਚਾਰ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਾਦੇ ਢੰਗ ਨਾਲ ਮਨਾਇਆ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸz. ਬੌਬੀ ਕੰਬੋਜ ਨੇ ਦੱਸਿਆ ਕਿ ਇਸ ਮੌਕੇ ਸ਼ਹੀਦ ਦੇ ਬੁੱਤ ਨੂੰ ਇਸ਼ਨਾਨ ਕਰਵਾਇਆ ਗਿਆ ਅਤੇ ਸ਼ਹੀਦ ਦੇ ਬੁੱਤ ਤੇ ਫੂੱਲ ਮਾਲਾ ਭੇਂਟ ਕੀਤੀ ਗਈ। ਇਸ ਮੌਕੇ ਭਵਨ ਦੀ ਸਾਫ ਸਫਾਈ ਵੀ ਕੀਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦੋਲਤ ਰਾਮ ਕੰਬੋਜ, ਕੁਲਦੀਪ ਕੰਬੋਜ, ਕੇਹਰ ਸਿੰਘ, ਹਰਮੀਤ ਪੰਮਾਂ , ਕੇਵਲ ਕੰਬੋਜ, ਜੋਗਿੰਦਰ ਪਾਲ ਭਾਟਾ, ਅਸ਼ੋਕ ਕੰਬੋਜ, ਪਵਨ ਤਿਰਪਾਲਕੇ, ਇੰਦਰਜੀਤ ਸਿੰਘ, ਵੇਦ ਕੰਬੋਜ, ਬਲਵਿੰਦਰ ਜੰਮੂ, ਪਰੇਮ ਕੰਬੋਜ, ਸੋਹਨ ਲਾਲ, ਪੱਪੂ ਕੰਬੋਜ, ਬਿੰਦਰ ਕੰਬੋਜ, ਬਨੂੰੜ ਤੇ ਹੋਰ ਹਾਜਰ ਸਨ।
-
International2 months ago
ਪਾਕਿਸਤਾਨ ਦੇ ਰੇਲਵੇ ਸਟੇਸ਼ਨ ਤੇ ਹੋਏ ਧਮਾਕੇ ਵਿੱਚ 24 ਵਿਅਕਤੀਆਂ ਦੀ ਮੌਤ, 46 ਜ਼ਖ਼ਮੀ
-
International1 month ago
ਇਟਲੀ ਵਿੱਚ ਸੜਕ ਹਾਦਸੇ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Mohali1 month ago
ਜੂਡੋ ਇੰਟਰ ਕਾਲਜ ਵਿੱਚ ਘਨੌਰ ਕਾਲਜ ਨੇ ਜਿੱਤੇ ਗੋਲ਼ਡ ਮੈਡਲ
-
Mohali1 month ago
ਪਿੰਡ ਕੁੰਭੜਾ ਵਿੱਚ ਲੜਾਈ ਦੌਰਾਨ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੀ ਲਾਸ਼ ਰੱਖ ਕੇ ਇਨਸਾਫ ਲਈ ਏਅਰਪੋਰਟ ਰੋਡ ਤੇ ਲਾਇਆ ਧਰਨਾ
-
Editorial1 month ago
ਜ਼ਿਮਨੀ ਚੋਣਾਂ ਦੌਰਾਨ ਸੂਬੇ ਦੀਆਂ ਚਾਰੇ ਸੀਟਾਂ ਤੇ ਹੋ ਰਹੇ ਹਨ ਸਖ਼ਤ ਮੁਕਾਬਲੇ
-
Editorial1 month ago
ਗੈਰ ਕਾਨੂੰਨੀ ਪਰਵਾਸੀਆਂ ਖ਼ਿਲਾਫ਼ ਸੱਚਮੁੱਚ ਸਖ਼ਤ ਕਾਰਵਾਈ ਕਰਨਗੇ ਟਰੰਪ?
-
National1 month ago
ਸ਼ਾਹਰੁਖ਼ ਖ਼ਾਨ ਨੂੰ ਧਮਕੀ ਦੇਣ ਦੇ ਮਾਮਲੇ ਵਿੱਚ ਰਾਏਪੁਰ ਤੋਂ ਵਕੀਲ ਗ੍ਰਿਫ਼ਤਾਰ