Connect with us

Mohali

ਜੱਥੇਦਾਰ ਟੌਹੜਾ ਦੇ 100ਵੇਂ ਜਨਮ ਦਿਵਸ ਤੇ ਉਹਨਾਂ ਦੇ ਨਿਵਾਸ ਤੇ ਨਤਮਸਤਕ ਹੋਏ ਭਾਜਪਾ ਆਗੂ

Published

on

 

ਐਸ ਏ ਐਸ ਨਗਰ, 24 ਸਤੰਬਰ (ਸ.ਬ.) ਪੰਥ ਰਤਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਦੇ 100ਵੇਂ ਜਨਮ ਦਿਵਸ ਤੇ ਜਿੱਥੇ ਅਕਾਲੀ ਦਲ ਬਾਦਲ ਤੋਂ ਵੱਖ ਹੋਏ ਧੜੇ (ਪੰਥਕ ਸੁਧਾਰ ਲਹਿਰ) ਅਤੇ ਅਕਾਲੀ ਦਲ ਬਾਦਲ ਵਲੋਂ ਵੱਖੋ ਵੱਖਰੇ ਸਮਾਗਮ ਕੀਤੇ ਗਏ ਹਨ ਉੱਥੇ ਪੰਜਾਬ ਭਾਜਪਾ ਦੇ ਆਗੂਆਂ ਵਲੋਂ ਅੱਜ ਪਿਡ ਟੌਹੜਾ ਵਿਖੇ ਜੱਥੇਦਾਰ ਟੌਹੜਾ ਦੇ ਨਿਵਾਸ ਅਸਥਾਨ ਤੇ ਪਰਿਵਾਰ ਵਲੋਂ ਰੱਖੇ ਸਮਾਗਮ ਵਿੱਚ ਸ਼ਿਰਕਤ ਕੀਤੀ। ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਸ੍ਰੀ ਸੁਭਾਸ਼ ਸ਼ਰਮਾ, ਭਾਜਪਾ ਦੇ ਜਿਲ੍ਹਾ ਮੁਹਾਲੀ ਦੇ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਠ ਅਤੇ ਪਾਰਟੀ ਵਲੋਂ ਲੋਕਸਭਾ ਚੋਣਾਂ ਦੌਰਾਨ ਫਤਹਿਗੜ੍ਹ ਸਾਹਿਬ ਦੇ ਉਮੀਦਵਾਰ ਸ੍ਰੀ ਗੇਜਾ ਰਾਮ ਵਲੋਂ ਜੱਥੇਦਾਰ ਟੌਹੜਾ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਇਸ ਮੌਕੇ ਇਹਨਾਂ ਆਗੂਆਂ ਨੇ ਕਿਹਾ ਕਿ ਜੱਥੇਦਾਰ ਟੌਹੜਾ ਅਜਿਹੇ ਆਗੂ ਸਨ ਜਿਹਨਾਂ ਨੇ ਪੂਰੀ ਜਿੰਦਗੀ ਪੰਜਾਬ ਵਾਸੀਆ ਦੀ ਭਲਾਈ ਦੇ ਲੇਖੇ ਲਗਾਈ। ਉਹਨਾਂ ਕਿਹਾ ਕਿ ਜੱਥੇਦਾਰ ਟੌਹੜਾ ਦੀ ਸੋਚ ਸੀ ਕਿ ਪੰਜਾਬ ਵਿੱਚ ਕਦੇ ਵੀ ਨਸ਼ਾ ਭਾਰੂ ਨਾ ਹੋਵੇ ਅਤੇ ਉਹ ਜਦੋਂ ਤਕ ਰਹੇ ਉਹਨਾਂ ਨੇ ਪੰਜਾਬ ਵਿੱਚ ਨਸ਼ੇ ਨੂੰ ਪਨਪਨ ਨਹੀਂ ਦਿੱਤਾ। ਉਹਨਾਂ ਕਿਹਾ ਕਿ ਸਾਨੂੰ ਅੱਜ ਵੀ ਜੱਥੇਦਾਰ ਟੌਹੜਾ ਦੀ ਸੋਚ ਵਾਲੇ ਕਿਸੇ ਸਮਰਥ ਆਗੂ ਦੀ ਲੋੜ ਹੈ ਜਿਹੜਾ ਪੰਜਾਬ ਨੂੰ ਮੌਜੂਦਾ ਹਾਲਾਤ ਤੋਂ ਕੱਢ ਕੇ ਤੱਰਕੀ ਅਤੇ ਖੁਸ਼ਹਾਲੀ ਦੇ ਰਾਹ ਤੇ ਲਿਜਾ ਸਕੇੇ।

Continue Reading

Mohali

ਤਿਉਹਾਰਾਂ ਦੇ ਦਿਨਾਂ ਦੌਰਾਨ ਸ਼ਹਿਰ ਵਿੱਚ ਹਰ ਪਾਸੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ

Published

on

By

 

 

ਐਸ ਏ ਐਸ ਨਗਰ, 23 ਅਕਤੂਬਰ (ਸ.ਬ.) ਤਿਉਹਾਰਾਂ ਦੇ ਸੀਜਨ ਦੌਰਾਨ ਸ਼ਹਿਰ ਵਿੱਚ ਹਰ ਪਾਸੇ ਨਾਜਾਇਜ਼ ਕਬਜਿਆਂ ਦੀ ਭਰਮਾਰ ਹੋ ਗਈ ਹੈ। ਇਸ ਦੌਰਾਨ ਜਿੱਥੇ ਵੱਖ ਵੱਖ ਮਾਰਕੀਟਾਂ ਦੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਕਾਫੀ ਅੱਗੇ ਤਕ ਸਾਮਾਨ ਰਖਿਆ ਹੋਇਆ ਹੈ, ਉਥੇ ਮਾਰਕੀਟਾਂ ਦੇ ਫੁਟਪਾਥ ਅਤੇ ਪਾਰਕਿੰਗ ਦੀ ਥਾਂ ਵਿੱਚ ਰੇਹੜੀਆਂ ਫੜੀਆਂ ਵਾਲਿਆਂ ਨੇ ਨਾਜਾਇਜ਼ ਕਬਜੇ ਕੀਤੇ ਹੋਏ ਹਨ। ਇਸ ਦੌਰਾਨ ਕਈ ਰੇਹੜੀ ਫੜੀ ਵਾਲਿਆਂ ਨੇ ਤਾਂ ਬਾਕਾਇਦਾ ਬੈਂਚ ਅਤੇ ਕੁਰਸੀਆਂ ਲਗਾ ਕੇ ਪੱਕੇ ਕਬਜੇ ਕੀਤੇ ਹੋਏ ਹਨ।

ਇਸ ਤੋਂ ਇਲਾਵਾ ਮਾਰਕੀਟਾਂ ਵਿਚਲੇ ਕਈ ਦੁਕਾਨਦਾਰ ਅਜਿਹੇ ਵੀ ਹਨ ਜਿਹੜੇ ਕਈ ਦੁਕਾਨਾਂ ਵਾਲੇ ਖੁਦ ਹੀ ਆਪਣੀਆਂ ਦੁਕਾਨਾਂ ਅੱਗੇ ਰੇਹੜੀਆਂ ਫੜੀਆਂ ਲਗਵਾਉਂਦੇ ਹਨ ਅਤੇ ਬਦਲੇ ਵਿੱਚ ਰੇਹੜੀ ਫੜੀ ਵਾਲਿਆਂ ਤੋਂ ਰੋਜਾਨਾ ਦੇ ਹਿਸਾਬ ਨਾਲ ਕਿਰਾਇਆ ਵਸੂਲਦੇ ਹਨ। ਵੱਖ ਵੱਖ ਮਾਰਕੀਟਾਂ ਵਿੱਚ ਕਈ ਦੁਕਾਨਾਂ ਵਾਲਿਆਂ ਨੇ ਸੇਲ ਦੇ ਬੈਨਰ ਤੇ ਬੋਰਡ ਲਗਾ ਕੇ ਦੁਕਾਨਾਂ ਦਾ ਕਾਫੀ ਸਾਮਾਨ ਦੁਕਾਨਾਂ ਦੇ ਬਾਹਰ ਵੇਚਣ ਲਈ ਰਖਿਆ ਹੋਇਆ ਹੈ ਅਤੇ ਇਸ ਤਰ੍ਹਾਂ ਦੇ ਸਮਾਨ ਨੂੰ ਵੇਖਣ ਤੇ ਖਰੀਦਣ ਲਈ ਵੱਡੀ ਗਿਣਤੀ ਲੋਕ ਇਕੱਠੇ ਹੋ ਜਾਂਦੇ ਹਨ ਜਿਸ ਕਾਰਨ ਆਮ ਗਾਹਕਾਂ ਨੂੰ ਲੰਘਣ ਲਈ ਥਾਂ ਤਕ ਨਹੀਂ ਮਿਲਦੀ।

ਸ਼ਹਿਰ ਦੀਆਂ ਲਗਭਗ ਸਾਰੀਆਂ ਹੀ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਚਾਹ, ਸੈਂਡਵਿੱਚ ਅਤੇ ਹੋਰ ਖਾਣ ਪੀਣ ਦਾ ਸਾਮਾਨ ਵੇਚਣ ਵਾਲਿਆਂ ਨੇ ਵੀ ਪੱਕੇ ਕਬਜੇ ਕੀਤੇ ਹੋਏ ਹਨ। ਇਸਦੇ ਇਲਾਵਾ ਕੁਲਚੇ ਛੋਲੇ ਤੇ ਹੋਰ ਸਮਾਨ ਵੇਚਣ ਵਾਲਿਆਂ ਵੱਲੋਂ ਵੀ ਫੁਟਪਾਥਾਂ ਅਤੇ ਪਾਰਕਿੰਗਾਂ ਵਿੱਚ ਕਬਜੇ ਕੀਤੇ ਹੋਏ ਹਨ।

ਪਾਰਕਿੰਗਾਂ ਵਿੱਚ ਕਬਜਿਆਂ ਕਾਰਨ ਲੋਕਾਂ ਨੂੰ ਆਪਣੇ ਵਾਹਨ ਖੜੇ ਨਹੀ ਮਿਲਦੀ। ਕੁੱਝ ਲੋਕ ਪਾਰਕਿੰਗਾਂ ਵਿੱਚ ਇਧਰ ਉਧਰ ਵਾਹਨ ਖੜੇ ਕਰ ਦਿੰਦੇ ਹਨ ਜਿਸ ਕਾਰਨ ਅਕਸਰ ਘੜਮੱਸ ਜਿਹਾ ਪੈ ਜਾਂਦਾ ਹੈ। ਕੁਝ ਲੋਕਾਂ ਨੇ ਆਪਣੇ ਵਾਹਨਾਂ ਵਿੱਚ ਹੀ ਦੁਕਾਨਾਂ ਬਣਾਈਆਂ ਹੋਈਆਂ ਹਨ ਅਤੇ ਇਹ ਦੁਕਾਨਾਂ ਵਾਹਨ ਵੀ ਅਕਸਰ ਹੀ ਵੱਖ ਵੱਖ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਖੜੇ ਨਜ਼ਰ ਆ ਜਾਂਦੇ ਹਨ, ਜਿਹਨਾਂ ਤੇ ਖਾਣ ਪੀਣ ਦਾ ਸਮਾਨ ਖਾਣ ਜਾਂ ਖਰੀਦਣ ਵਾਲਿਆਂ ਦੀ ਭੀੜ ਵੀ ਦਿਖਾਈ ਦਿੰਦੀ ਹੈ ਅਤੇ ਇਸ ਕਾਰਨ ਪਾਰਿਕੰਗ ਦੀ ਥਾਂ ਹੋਰ ਵੀ ਘੱਟ ਜਾਂਦੀ ਹੈ।

ਨਗਰ ਨਿਗਮ ਮੁਹਾਲੀ ਦੀ ਨਾਜਾਇਜ਼ ਕਬਜੇ ਹਟਾਉਣ ਵਾਲੀ ਟੀਮ ਵਲੋਂ ਮਾਰਕੀਟਾਂ ਵਿਚੋਂ ਨਜਾਇਜ਼ ਕਬਜੇ ਹਟਾਉਣ ਲਈ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਉਹ ਵੀ ਲਗਾਤਾਰ ਅਤੇ ਇਕਸਾ ਨਾ ਹੌਣ ਕਾਰਨ ਇਹ ਸਮੱਸਿਆ ਵੱਧਦੀ ਰਹਿੰਦੀ ਹੈ। ਇਹਨਾਂ ਨਾਜਾਇਜ ਕਬਜਾਕਾਰਾਂ ਨੂੰ ਨਗਰ ਨਿਗਮ ਦੀ ਟੀਮ ਦੇ ਆਉਣ ਦੀ ਸੂਚਨਾ ਵੀ ਪਹਿਲਾਂ ਹੀ ਮਿਲ ਜਾਂਦੀ ਹੈ ਅਤੇ ਇਹ ਲੋਕ ਟੀਮ ਦੇ ਆਉਣ ਤੋਂ ਪਹਿਲਾਂ ਹੀ ਆਪਣਾ ਸਾਮਾਨ ਸਮੇਟ ਲੈਂਦੇ ਹਨ। ਜਦੋਂ ਨਗਰ ਨਿਗਮ ਦੀ ਟੀਮ ਆਪਣੀ ਕਾਰਵਾਈ ਕਰਕੇ ਚਲੀ ਜਾਂਦੀ ਹੈ ਤਾਂ ਇਹ ਨਾਜਾਇਜ ਕਬਜੇ ਮੁੜ ਹੋ ਜਾਂਦੇ ਹਨ। ਇਸ ਸੰਬੰਧੀ ਮਾਰਕੀਟਾਂ ਦੇ ਦੁਕਾਨਦਾਰਾਂ ਵਲੋਂ ਨਗਰ ਨਿਗਮ ਤੇ ਇਹ ਇਲਜਾਮ ਵੀ ਲਗਾਇਆ ਜਾਂਦਾ ਹੈ ਕਿ ਨਗਰ ਨਿਗਮ ਦੀ ਟੀਮ ਦੀ ਨਾਜਾਇਜ ਕਬਜਾਕਾਰਾਂ ਨਾਲ ਮਿਲੀਭੁਗਤ ਕਾਰਨ ਹੀ ਉਹਨਾਂ ਨੂੰ ਟੀਮ ਦੇ ਆਉਣ ਬਾਰੇ ਪਹਿਲਾਂ ਹੀ ਜਾਣਕਾਰੀ ਮਿਲ ਜਾਂਦੀ ਹੈ।

ਫੇਜ਼ 7 ਮਾਰਕੀਟ ਦੇ ਪ੍ਰਧਾਨ ਸz. ਸਰਬਜੀਤ ਸਿੰਘ ਪਾਰਸ ਕਹਿੰਦੇ ਹਨ ਕਿ ਦੁਕਾਨਦਾਰਾਂ ਵਲੋਂ ਸਮੇਂ ਸਮੇਂ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਮਿਲ ਕੇ ਇਹ ਨਾਜਾਇਜ਼ ਕਬਜ਼ੇ ਖਤਮ ਕਰਵਾਉਣ ਲਈ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ ਜਾਂਦੀ ਰਹੀ ਹੈ ਪਰੰਤੂ ਨਿਗਮ ਵਲੋਂ ਇਸ ਸੰਬੰਧੀ ਲੜੀ ਦੀ ਕਾਰਵਾਈ ਦੀ ਘਾਟ ਕਾਰਨ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ। ਉਹਨਾਂ ਮੰਗ ਕੀਤੀ ਹੈ ਕਿ ਇਸ ਸੰਬੰਧੀ ਤੁਰੰਤ ਕਾਰਵਾਈ ਕਰਕੇ ਇਹਨਾਂ ਕਬਜਿਆਂ ਨੂੰ ਖਤਮ ਕਰਵਾਇਆ ਜਾਵੇ ਤਾਂ ਜੋ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਰਾਹਤ ਮਿਲੇ।

 

 

Continue Reading

Mohali

ਪੁਲੀਸ ਵੱਲੋਂ ਜ਼ੀਰਕਪੁਰ ਵਿਖੇ ਜਿਊਲਰ ਦੀ ਦੁਕਾਨ ਵਿੱਚ ਲੁੱਟ ਖੋਹ ਦੀ ਨੀਅਤ ਨਾਲ ਫਾਇਰਿੰਗ ਕਰਨ ਵਾਲੇ ਦੋ ਵਿਅਕਤੀ ਕਾਬੂ

Published

on

By

 

ਗੈਂਗਸਟਰ ਫੌਜੀ ਨੇ ਘਟਨਾ ਨੂੰ ਦਿੱਤਾ ਸੀ ਅੰਜਾਮ, ਫੌਜੀ ਵਿਰੁੱਧ ਪਹਿਲਾਂ ਹੀ ਕਈ ਮਾਮਲੇ ਦਰਜ, ਤੀਜਾ ਮੁਲਜਮ ਹਰਿਆਣਾ ਪੁਲੀਸ ਦੀ ਹਿਰਾਸਤ ਵਿੱਚ

ਐਸ.ਏ.ਐਸ. ਨਗਰ, 22 ਅਕਤੂਬਰ (ਜਸਬੀਰ ਸਿੰਘ ਜੱਸੀ) ਮੁਹਾਲੀ ਪੁਲੀਸ ਵਲੋਂ ਜੀਰਕਪੁਰ ਇਲਾਕੇ ਵਿੱਚ ਇਕ ਜਿਊਲਰ ਦੀ ਦੁਕਾਨ ਵਿੱਚ ਹੋਈ ਲੁੱਟ ਦੀ ਵਾਰਦਾਤ ਵਿੱਚ ਸ਼ਾਮਿਲ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਗ੍ਰਿਫਤਾਰ ਗੈਂਗਸਟਰਾਂ ਦੀ ਪਛਾਣ ਗਗਨਦੀਪ ਸਿੰਘ ਉਰਫ ਨਫੌਜੀ ਅਤੇ ਮਹੇਸ਼ ਸ਼ਰਮਾ ਵਾਸੀ ਅੰਬਾਲਾ ਵਜੋਂ ਹੋਈ ਹੈ।

ਇਸ ਸਬੰਧੀ ਜਿਲਾ ਪੁਲੀਸ ਮੁਖੀ ਦੀਪਕ ਪਾਰੀਕ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮਾਮਲੇ ਵਿੱਚ 14 ਅਕਤੂਬਰ ਨੂੰ ਲੋਹਗੜ ਵਿਚਲੀ ਦਿਵਿਆ ਜਿਊਲਰ ਦੁਕਾਨ ਵਿੱਚ ਦੋ ਨਕਾਬਪੋਸ਼ ਨੌਜਵਾਨਾਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਫਾਇਰਿੰਗ ਕੀਤੀ ਗਈ ਸੀ। ਮਾਮਲੇ ਦੀ ਤਫਤੀਸ਼ ਵਿੱਚ ਸਾਹਮਣੇ ਆਇਆ ਕਿ ਗੈਂਗਸਟਰ ਗਗਨਦੀਪ ਸਿੰਘ ਫੌਜੀ ਅਤੇ ਉਸ ਦੇ ਹੋਰਨਾਂ ਸਾਥੀਆਂ ਵਲੋਂ ਇਸ ਵਾਰਦਾਤ ਨੂੰ ਅੰਜਾਮ ਦਿਤਾ ਗਿਆ ਹੈ। ਉਹਨਾਂ ਦੱਸਿਆ ਕਿ ਜਦੋਂ ਪੁਲੀਸ ਵਲੋਂ ਇਸ ਮਾਮਲੇ ਵਿੱਚ ਨਾਮਜ਼ਦ ਰਾਹੁਲ ਵੈਦ ਦਾ ਜਦੋਂ ਪਿੱਛਾ ਕੀਤਾ ਗਿਆ ਤਾਂ ਉਸ ਵਲੋਂ ਪੰਚਕੂਲਾ ਪੁਲੀਸ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਸਬੰਧੀ ਪਿੰਜੌਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਇਹਨਾਂ ਦੇ ਸਾਥੀ ਰਾਹੁਲ ਵੈਦ ਦੇ ਤੀਜੇ ਸਾਥੀ ਮਹੇਸ਼ ਸ਼ਰਮਾ ਨੂੰ ਕਾਬੂ ਕੀਤਾ ਗਿਆ।

ਜਿਲਾ ਪੁਲੀਸ ਮੁਖੀ ਨੇ ਦਸਿਆ ਕਿ ਗੈਂਗਸਟਰ ਗਗਨਦੀਪ ਸਿੰਘ ਫੌਜੀ ਕੋਲੋਂ ਦੋ ਨਾਜਾਇਜ ਪਿਸਟਲ ਅਤੇ 22 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਨਾਂ ਦਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਫੌਜੀ ਨੇ ਪੁਲੀਸ ਨੂੰ ਦਸਿਆ ਕਿ ਪਿੰਡ ਮੁੜਤਸੈਦੇਵਾਲਾ ਜਿਲ੍ਹਾ ਮਾਨਸਾ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਜੀਰਕਪੁਰ ਵਿਖੇ ਰਹਿ ਰਿਹਾ ਸੀ।

ਇਸ ਦੌਰਾਨ ਉਸ ਦਾ ਸਬੰਧ ਸ਼ਨੀਦੇਵ ਉਰਫ ਕੁੱਕੀ ਗੈਂਗ ਹਰਿਆਣਾ ਨਾਲ ਹੋਇਆ ਜੋ ਕਿ ਸਾਲ 2013 ਵਿੱਚ ਰਾਕੇਸ਼ ਪੱਪੂ ਇਸ ਗੈਂਗ ਨੂੰ ਅਪਰੇਟ ਕਰਦਾ ਸੀ, ਉਸ ਵਲੋਂ ਕੁੱਕੀ ਗੈਂਗ ਦੇ ਸਰਗਨਾ ਸ਼ਨੀਦੇਵ ਨੇ ਭਰਾ ਸੁਖਵਿੰਦਰ ਨਰਵਾਲ ਦਾ ਰੋਹਤਕ ਵਿਖੇ ਕਤਲ ਕਰ ਦਿਤਾ ਸੀ। ਸੁਖਵਿੰਦਰ ਨਰਵਾਲ ਕੁੱਕੀ ਗੈਂਗ ਦੇ ਸਰਗਨਾ ਸ਼ਨੀਦੇਵ ਦਾ ਭਰਾ ਅਤੇ ਗੈਂਗਸਟਰ ਫੌਜੀ ਦਾ ਦੋਸਤ ਹੋਣ ਕਰਕੇ ਸੁਖਵਿੰਦਰ ਨਰਵਾਲ ਦੀ ਮੌਤ ਦਾ ਬਦਲਾ ਲੈਣ ਲਈ ਇਹਨਾਂ ਨੇ 2017 ਵਿੱਚ ਕੋਟਾ ਬੁੰਦੀ ਅਦਾਲਤ ਵਿਖੇ ਪੇਸ਼ੀ ਦੌਰਾਨ ਰਾਕੇਸ਼ ਪੱਪੂ ਤੇ ਫਾਇਰਿੰਗ ਕੀਤੀ ਸੀ ਪਰ ਪੱਪੂ ਬਚ ਗਿਆ ਸੀ। ਗੈਂਗਸਟਰ ਗਗਨਦੀਪ ਫੌਜੀ ਵਿਰੁਧ ਪੁਲੀਸ ਸਟੇਸ਼ਨ ਬੂੰਦੀ ਵਿਖੇ ਇਰਾਦਾ ਕਤਲ ਦਾ ਮਾਮਲਾ ਦਰਜ ਹੈ।

ਉਹਨਾਂ ਦੱਸਿਆ ਕਿ ਗੈਂਗਸਟਰ ਗਗਨਦੀਪ ਸਿੰਘ ਫੌਜੀ ਨੂੰ ਇਨਾਮੀ ਮੁਲਜਿਮ ਵੀ ਘੋਸ਼ਿਤ ਕੀਤਾ ਗਿਆ ਹੈ, ਫੌਜੀ ਇਸ ਸਮੇਂ ਪੁਲੀਸ ਰਿਮਾਂਡ ਤੇ ਚਲ ਰਿਹਾ ਹੈ। ਇਸ ਮਾਮਲੇ ਵਿੱਚ ਤੀਜੇ ਮੁਲਜਮ ਰਾਹੁਲ ਵੈਦ ਜੋ ਕਿ ਹਰਿਆਣਾ ਪੁਲੀਸ ਦੀ ਹਿਰਾਸਤ ਵਿੱਚ ਹੈ, ਨੂੰ ਜਲਦ ਪ੍ਰੋਡਕਸ਼ਨ ਵਾਰੰਟ ਤੇ ਮੁਹਾਲੀ ਲਿਆਂਦਾ ਜਾਵੇਗਾ।

Continue Reading

Mohali

ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਮੁਹਾਲੀ ਦੇ ਹਸਪਤਾਲ ਵਿੱਚ ਪਾਈ ਫੇਰੀ

Published

on

By

 

 

ਐਸ ਏ ਐਸ ਨਗਰ, 22 ਅਕਤੂਬਰ (ਸ.ਬ.) ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਅੱਜ ਸੈਕਟਰ 71 ਵਿੱਚ ਸਥਿਤ ਲਿਵਾਸਾ (ਆਈ ਵੀ ਵਾਈ) ਹਸਪਤਾਲ ਵਿੱਚ ਦਾਖਿਲ ਦਪਿਕ ਨਾਮ ਦੇ ਇੱਕ ਮਰੀਜ ਦਾ ਹਾਲ ਪੁੱਛਣ ਲਈ ਪਹੁੰਚੇ। ਨਿੱਜੀ ਦੌਰੇ ਤੇ ਆਏ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਦਾ ਇਹ ਦੌਰਾ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ। ਇਸ ਮੌਕੇ ਪੁਲੀਸ ਵਲੋਂ ਸਖਤ ਸੁਰਖਿਆ ਪ੍ਰਬੰਧ ਕੀਤੇ ਗਏ ਸਨ।

 

Continue Reading

Trending