Mohali
100 ਗ੍ਰਾਮ ਹੈਰੋਈਨ ਸਮੇਤ ਇੱਕ ਵਿਅਕਤੀ ਕਾਬੂ
ਐਸ ਏ ਐਸ ਨਗਰ, 24 ਸਤੰਬਰ (ਸ.ਬ.) ਮੁਹਾਲੀ ਪੁਲੀਸ ਨੇ ਸੈਕਟਰ 76-77 ਦੇ ਕੋਰਟ ਕੰਪਲੈਕਸ ਨੇੜੇ 1 ਵਿਅਕਤੀ ਨੂੰ 100 ਗ੍ਰਾਮ ਹੈਰੋਈਨ ਸਮੇਤ ਕਾਬੂ ਕੀਤਾ ਹੈ। ਮੁਹਾਲੀ ਦੇ ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਐਸ ਐਸ ਪੀ ਸ੍ਰੀ ਦੀਪਕ ਪਰੀਕ ਦੀ ਅਗਵਾਈ ਹੇਠ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੁਲੀਸ ਵਲੋਂ ਥਾਣਾ ਸੋਹਾਣਾ ਦੇ ਮੁੱਖ ਅਫਸਰ ਇੰਸ: ਜਸਪ੍ਰੀਤ ਸਿੰਘ ਕਾਹਲੋਂ ਦੀ ਅਗਵਾਈ ਹੇਠ ਸੈਕਟਰ-76/77 ਕੋਰਟ ਕੰਪਲੈਕਸ ਮੁਹਾਲੀ ਨੇੜੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਅਤੇ ਇਸ ਦੌਰਾਨ ਇੱਕ ਕਾਰ ਮੇਨ ਰੋਡ ਤੇ ਰੁੱਕੀ ਅਤੇ ਉਸਦੇ ਡਰਾਇਵਰ ਨੇ ਹੇਠਾਂ ਉੱਤਰ ਕੇ ਇੱਕ ਮੋਨੇ ਵਿਅਕਤੀ ਨੂੰ ਲਿਫਾਫਾਨੁਮਾ ਚੀਜ਼ ਫੜਾਈ। ਇਸ ਮੌਕੇ ਪੁਲੀਸ ਪਾਰਟੀ ਨੂੰ ਦੇਖ ਕੇ ਗੱਡੀ ਦਾ ਡਰਾਇਵਰ ਗੱਡੀ ਭਜਾ ਕੇ ਲੈ ਗਿਆ ਅਤੇ ਮੋਨਾ ਵਿਅਕਤੀ ਕਾਹਲੀ ਨਾਲ ਵਾਪਸ ਮੁੜ ਗਿਆ ਪਰੰਤੂ ਇੰਸ: ਜਸਪ੍ਰੀਤ ਸਿੰਘ ਅਤੇ ਪੁਲੀਸ ਟੀਮ ਨੇ ਉਸਨੂੰ ਕਾਬੂ ਕਰਕੇ ਉਸਦੀ ਤਲਾਸ਼ੀ ਲਈ ਤਾਂ ਲਿਫਾਫੇ ਵਿੱਚੋਂ 100 ਗਰਾਮ ਨਸ਼ੀਲਾ ਪਦਾਰਥ (ਹੈਰੋਇਨ) ਮਿਲਿਆ।
ਉਹਨਾਂ ਦੱਸਿਆ ਕਿ ਇਸ ਵਿਅਕਤੀ ਨੇ ਆਪਣਾ ਨਾਮ ਅਮਨਦੀਪ ਗਰਗ ਵਾਸੀ ਤਰਨਤਾਰਨ ਨਗਰ, ਸ੍ਰੀ ਮੁਕਤਸਰ ਸਾਹਿਬ (ਹਾਲ ਵਾਸੀ ਸੈਕਟਰ-77 ਮੁਹਾਲੀ ਦੱਸਿਆ ਹੈ) ਇਸ ਵਿਅਕਤੀ ਦੇ ਖਿਲਾਫ ਐਨ ਡੀ ਪੀ ਐਸ ਐਕਟ ਦੀ ਧਾਰਾ 21-29-61-85 ਤਹਿਤ ਮਾਮਲਾ ਦਰਜ ਕੀਤਾ ਹੈ। ਉਹਨਾਂ ਦੱਸਿਆ ਕਿ ਇਸ ਵਿਅਕਤੀ ਦੇ ਘਰ ਦੀ ਤਲਾਸ਼ੀ ਦੌਰਾਨ ਘਰ ਵਿੱਚੋਂ 38 ਮੋਬਾਇਲ (ਬਿਨਾਂ ਸਿਮ) ਖਸਤਾ ਹਾਲਤ ਵਿੱਚ ਮਿਲੇ ਹਨ।
Mohali
ਰਾਜਪੁਰਾ ਵਿੱਚ ਪੀ ਆਰ ਟੀ ਸੀ ਅਤੇ ਪਨ ਬੱਸ ਦੇ ਕੱਚੇ ਮੁਲਾਜ਼ਮਾਂ ਦੀ ਤਿੰਨ ਦਿਨਾਂ ਹੜਤਾਲ ਦੇ ਪਹਿਲੇ ਦਿਨ ਦਿਖਿਆ ਅਸਰ
ਰਾਜਪੁਰਾ, 6 ਜਨਵਰੀ (ਜਤਿੰਦਰ ਲੱਕੀ) ਪੀ ਆਰ ਟੀ ਸੀ ਅਤੇ ਪਨ ਬੱਸ ਦੇ ਕੱਚੇ ਮੁਲਾਜ਼ਮਾਂ ਵੱਲੋਂ 6 ਤੋਂ 8 ਜਨਵਰੀ ਤਕ ਕੀਤੀ ਜਾਣ ਵਾਲੀ ਹੜਤਾਲ ਅਸਰ ਅੱਜ ਰਾਜਪੁਰਾ ਦੇ ਬੱਸ ਸਟੈਂਡ ਤੇ ਵੇਖਣ ਨੂੰ ਮਿਲਿਆ ਜਿੱਥੇ ਸਵਾਰੀਆਂ ਪਰੇਸ਼ਾਨ ਹੋਈਆਂ ਨਜ਼ਰ ਆਈਆਂ। ਜਿਹਨਾਂ ਸਵਾਰੀਆਂ ਨੇ ਦੂਰ ਦੁਰਾਡੇ ਜਾਣਾ ਹੈ ਜਿਸ ਕਰਕੇ ਉਹ ਘੰਟਿਆਂ ਬੱਧੀ ਬੱਸਾਂ ਦੀ ਉਡੀਕ ਕਰਦੀਆਂ ਰਹੀਆਂ। ਸਵਾਰੀਆਂ ਦਾ ਕਹਿਣਾ ਸੀ ਕਿ ਉਹ ਪਿਛਲੇ ਤਿੰਨ ਘੰਟੇ ਤੋਂ ਬਸ ਦੀ ਉਡੀਕ ਕਰ ਰਹੀਆਂ ਹਨ। ਇਹਨਾਂ ਵਿੱਚੋਂ ਕੁੱਝ ਲੋਕਾਂ ਨੇ ਆਪਣੀ ਡਿਊਟੀ ਤੇ ਜਾਣਾ ਸੀ ਜਦੋਂਕਿ ਹੋਰਨਾਂ ਨੇ ਕਿਸੇ ਰਿਸ਼ਤੇਦਾਰੀ ਜਾਂ ਜਰੂਰੀ ਕੰਮ ਤੇ ਜਾਣਾ ਸੀ ਪਰੰਤੂ ਬੱਸਾਂ ਦੀ ਹੜਤਾਲ ਕਾਰਨ ਉਹ ਪਰੇਸ਼ਾਨ ਹੁੰਦੇ ਰਹੇ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹੜਤਾਲ ਕਾਰਨ ਪੰਜਾਬ ਦੇ ਵਿੱਚ 2500 ਦੇ ਕਰੀਬ ਬੱਸਾਂ ਦੀ ਅਵਾਜਾਈ ਪ੍ਰਭਾਵਿਤ ਹੋਈ ਹੈ ਅਤੇਕਰੀਬ 29 ਡਿੱਪੂ ਬੰਦ ਕੀਤੇ ਗਏ ਹਨ, ਜਿਸ ਕਾਰਨ ਸਵਾਰੀਆਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ।
ਇਸ ਦੌਰਾਨ ਪ੍ਰਾਈਵੇਟ ਬੱਸਾਂ ਆਪਣੇ ਹਿਸਾਬ ਨਾਲ ਚੱਲ ਰਹੀਆਂ ਹਨ ਅਤੇ ਕੁੱਝ ਸਰਕਾਰੀ ਬੱਸਾਂ ਚਲਦੀਆਂ ਮਿਲੀਆਂ। ਇਹਨਾਂ ਬਸਾਂ ਦੇ ਡਰਾਈਵਰ ਅਤੇ ਕੰਡਕਟਰਾਂ ਦਾ ਕਹਿਣਾ ਸੀ ਕਿ ਉਹ ਵੀ ਕੱਚੇ ਹਨ ਪਰੰਤੂ ਉਹਨਾਂ ਦੀਆਂ ਮੰਗਾਂ ਹੜਤਾਲੀ ਕਰਮਚਾਰੀਆਂ ਨਾਲੋਂ ਵੱਖ ਹਨ ਅਤੇ ਉਹ ਇਸ ਹੜਤਾਲ ਵਿੱਚ ਸ਼ਾਮਿਲ ਨਹੀਂ ਹਨ।
Mohali
ਐਨ ਐਸ ਐਸ ਕੈਂਪ ਦੇ ਵਿਦਿਆਰਥੀਆਂ ਨੂੰ ਫਸਟ ਏਡ ਦੇ ਗੁਰ ਸਿਖਾਏ
ਐਸ ਏ ਐਸ ਨਗਰ, 6 ਜਨਵਰੀ (ਸ.ਬ.) ਚੰਡੀਗੜ੍ਹ ਦੇ ਐਨ ਐਸ ਐਸ ਓਪਨ ਯੂਨਿਟ ਵੱਲੋਂ ਸਰਕਾਰੀ ਸੈਕੰਡਰੀ ਸਕੂਲ ਧਨਾਸ 2 ਵਿਖੇ ਮਨਿਸਟਰੀ ਆਫ ਯੂਥ ਅਤੇ ਖੇਡ ਮੰਤਰਾਲੇ ਦੇ ਸਹਿਯੋਗ ਨਾਲ ਸੱਤ ਦਿਨਾਂ ਦਾ ਕੈਂਪ ਸਪੈਸ਼ਲ ਐਨ ਐਸ ਐਸ ਕੈਂਪ ਲਗਾਇਆ ਗਿਆ ਜਿਸ ਦੌਰਾਨ ਪੰਜਾਬ ਸਟੇਟ ਰੈਡ ਕਰਾਸ ਚੰਡੀਗੜ੍ਹ ਦੇ ਸਾਬਕਾ ਡਿਪਟੀ ਸੈਕਟਰੀ ਸ਼੍ਰੀ ਕੇ ਕੇ ਸੈਨੀ ਵੱਲੋਂ ਵਿਦਿਆਰਥੀਆਂ ਨੂੰ ਮੁਢਲੀ ਸਿਹਤ ਸਹਾਇਤਾ ਜੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਉਹਨਾਂ ਬੇਹੋਸ਼ ਵਿਅਕਤੀ ਨੂੰ ਠੀਕ ਕਰਨਾ, ਫੱਟੜ ਰੋਗੀ ਨੂੰ ਟਰਾਂਸਪੋਰਟ ਕਰਨਾ, ਖੂਨ ਨੂੰ ਬੰਦ ਕਰਨਾ ਅਤੇ ਰੋਗੀ ਨੂੰ ਹਸਪਤਾਲ ਵਿੱਚ ਲਿਜਾਣ ਦੀ ਵਿਧੀ (ਜਿਵੇਂ ਕਿ ਐਂਬੂਲੈਂਸ ਨੰਬਰਾਂ ਤੇ ਫੋਨ ਕਰਨਾ, ਉਸਦੇ ਮਾਪਿਆਂ ਨੂੰ ਜਾਣਕਾਰੀ ਦੇਣਾ) ਆਦਿ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ।
ਇਸ ਮੌਕੇ ਸ੍ਰੀ ਸੈਣੀ ਨੇ ਕਿਹਾ ਕਿ ਬੱਚਿਆਂ ਲਈ ਪੜ੍ਹਾਈ ਦੇ ਨਾਲ ਨਾਲ ਤਕਨੀਕੀ ਸਿਖਿਆ ਲੈਣੀ ਬਹੁਤ ਜਰੂਰੀ ਹੈ ਜਿਸ ਦੇ ਨਾਲ ਪੜ੍ਹਾਈ ਪੂਰੀ ਹੋਣ ਤੇ ਰੁਜ਼ਗਾਰ ਲੈ ਕੇ ਆਪਣੇ ਪਰਿਵਾਰ ਦੇ ਵਿੱਚ ਮਦਦ ਵੀ ਕੀਤੀ ਜਾ ਸਕਦੀ ਹੈ। ਉਹਨਾਂ ਬੱਚਿਆਂ ਨੂੰ ਮੋਬਾਇਲ ਦੀ ਵਰਤੋਂ ਅਤੇ ਦੁਰਵਰਤੋਂ, ਬੱਚਿਆਂ ਨੂੰ ਆਪਣੇ ਜੀਵਨ ਵਿੱਚ ਰੋਜ਼ਾਨਾ ਸਿਹਤ ਨੂੰ ਠੀਕ ਰੱਖਣ ਵਾਸਤੇ ਯੋਗਾ ਦੀਆਂ ਕਸਰਤਾਂ, ਖਾਣ ਪੀਣ, ਪਾਣੀ ਦੀ ਜਿਆਦਾ ਵਰਤੋਂ ਕਰਨ ਅਤੇ ਲੜਕੀਆਂ ਨੂੰ ਘੱਟੋ ਘੱਟ ਦਿਨ ਵਿੱਚ ਇੱਕ ਵਾਰ ਦੁੱਧ ਪੀਣ ਬਾਰੇ ਕਿਹਾ।
ਇਸ ਮੌਕੇ ਪ੍ਰੋਗਰਾਮ ਅਫਸਰ ਵਿਨੇਸ਼ ਭਾਟੀਆ, ਯੂਨਿਟ ਕੋਆਰਡੀਨੇਟਰ ਕੁਮਾਰੀ ਰਿਤਿਕਾ ਬਰਮਾ, ਡਾਕਟਰ ਅਰੁਣ ਬੰਸਲ, ਆਰਟਿਸਟ ਪੁਨੀਤ ਮਦਾਨ ਅਤੇ ਐਨ ਐਸ ਐਸ ਦੇ ਯੂਨਿਟ ਕੋਆਰਡੀਨੇਟਰ ਵੀ ਮੌਜੂਦ ਸਨ।
Mohali
ਕਾਂਗਰਸੀ ਆਗੂਆਂ ਦੀ ਧੜੇਬਾਜੀ ਉੱਭਰ ਕੇ ਸਾਮ੍ਹਣੇ ਆਈ
ਸਾਬਕਾ ਮੰਤਰੀ ਤੋਂ ਦੂਰੀ ਰੱਖਣ ਵਾਲੇ ਕਾਂਗਰਸੀ ਆਗੂਆਂ ਨੇ ਕੀਤੀ ਮੀਟਿੰਗ
ਐਸ ਏ ਐਸ ਨਗਰ, 6 ਜਨਵਰੀ (ਸ.ਬ.) ਮੁਹਾਲੀ ਹਲਕੇ ਅਤੇ ਸ਼ਹਿਰ ਵਿੱਚ ਕਾਂਗਰਸ ਦੇ ਇਕਲੌਤੇ ਚਿਹਰੇ ਦੇ ਰੂਪ ਵਿੱਚ ਵਿਚਰਦੇ ਰਹੇ ਸਾਬਕਾ ਮੰਤਰੀ ਸz. ਬਲਬੀਰ ਸਿਘ ਸਿੱਧੂ ਨਾਲ ਦੂਰੀ ਬਣਾ ਕੇ ਚੱਲਣ ਵਾਲੇ ਕਾਂਗਰਸੀਆਂ ਦੇ ਧੜੇ ਵਲੋਂ ਬੀਤੇ ਦਿਨੀਂ ਕੀਤੀ ਗਈ ਮੀਟਿੰਗ ਵਿੱਚ ਪਾਰਟੀ ਦੀ ਧੜੇਬਾਜੀ ਉਭਰ ਕੇ ਸਾਮ੍ਹਣੇ ਆਈ ਹੈ। ਕਾਂਗਰਸ ਦੀ ਮਜਬੂਤੀ ਲਈ ਕੰਮ ਕਰਨ ਵਾਸਤੇ ਕੀਤੀ ਗਈ ਇਸ ਮੀਟਿੰਗ ਦੌਰਾਨ ਭਾਵੇਂ ਸੀ ਸਿੱਧੂ ਦੇ ਵਿਰੋਧ ਵਿੱਚ ਕੋਈ ਗੱਲ ਨਹੀਂ ਕੀਤੀ ਗਈ ਪਰੰਤੂ ਹਲਕੇ ਵਿੱਚ ਵੱਖਰੇ ਤੌਰ ਤੇ ਕੰਮ ਕਰਨ ਲਈ ਜ਼ਿਲ੍ਹਾ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਨਾਲ ਤਾਲਮੇਲ ਕਰਨ ਲਈ ਇੱਕ ਤਾਲਮੇਲ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਵਲੋਂ ਕਾਂਗਰਸ ਦੀ ਮਜਬੂਤੀ ਲਈ ਚੁੱਕੇ ਜਾਣ ਵਾਲੇ ਕਦਮਾਂ ਸਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨਾਲ ਮੁਲਾਕਾਤ ਵੀ ਕਰੇਗੀ ਅਤੇ ਘਰ ਘਰ ਜਾ ਕੇ ਕਾਂਗਰਸੀਆਂ ਨੂੰ ਪਾਰਟੀ ਦੀਆਂ ਵਿਕਾਸ ਪੱਖੀ ਨੀਤੀਆਂ ਅਤੇ ਮਜੂਦਾ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਨੂੰ ਲੈ ਕੇ ਲਾਮਬੰਦ ਕਰੇਗੀ।
ਮੀਟਿੰਗ ਦੌਰਾਨ ਕਿਹਾ ਗਿਆ ਕਿ ਕਿ ਆਉਂਦੇ ਸਮੇਂ ਵਿੱਚ ਵੱਖ ਵੱਖ ਚੋਣਾਂ ਹੋਣੀਆਂ ਹਨ ਜਿਸ ਲਈ ਸਾਰੇ ਕਾਂਗਰਸੀਆਂ ਨੂੰ ਇਕੱਠੇ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ। ਇਸ ਤੋਂ ਬਾਅਦ 2027 ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ। ਉਹਨਾਂ ਕਿਹਾ ਕਿ ਇਹ ਤਾਲਮੇਲ ਕਮੇਟੀ ਫੇਜ਼ ਵਾਈਜ਼ ਅਤੇ ਸੈਕਟਰ ਵਾਈਜ਼ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੁਲਾਕਾਤ ਕਰੇਗੀ ਅਤੇ ਸਥਿਤੀ ਦੀ ਜਾਣਕਾਰੀ ਦੇਣ ਲਈ ਜਿਲ੍ਹਾ ਅਤੇ ਸੂਬਾ ਕਾਂਗਰਸ ਪ੍ਰਧਾਨ ਤੋਂ ਇਲਾਵਾ ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨਾਲ ਵੀ ਮੁਲਾਕਾਤ ਕਰੇਗੀ।
ਮੀਟਿੰਗ ਵਿੱਚ ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਜਿਲ੍ਹਾ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਕੌਂਸਲਰ ਨਰਪਿੰਦਰ ਸਿੰਘ ਰੰਗੀ, ਕੌਂਸਲਰ ਕੁਲਵੰਤ ਸਿੰਘ ਕਲੇਰ, ਜੰਗ ਬਹਾਦਰ ਸਿੰਘ ਕੁੰਬੜਾ, ਰਾਜਾ ਕੰਵਰਜੋਤ ਸਿੰਘ ਰਾਜਾ ਮੁਹਾਲੀ, ਤੇਜਿੰਦਰ ਸਿੰਘ ਪੂਨੀਆ, ਜਸਮੀਤ ਸਿੰਘ , ਉਪਿੰਦਰਜੀਤ ਸਿੰਘ ਚੀਮਾ, ਪੁਸ਼ਪਿੰਦਰ ਸ਼ਰਮਾ, ਸੁਸ਼ੀਲ ਅੱਤਰੀ, ਮਨਜੋਤ ਸਿੰਘ, ਗੁਰਸ਼ਰਨ ਸਿੰਘ ਰਿਆੜ, ਗੁਰਦੇਵ ਸਿੰਘ ਚੌਹਾਨ, ਗੁਰਮੀਤ ਸਿੰਘ (ਓ ਬੀ ਸੀ ਸੈਲ), ਕਰਮਜੀਤ ਸਿੰਘ ਬੇਦੀ, ਪੰਚਾਇਤੀ ਰਾਜ ਮੰਚ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਿੱਲ, ਅਜੈਬ ਸਿੰਘ ਬਾਕਰਪੁਰ, ਹਰਿੰਦਰ ਪਾਲ ਸਿੰਘ ਹੈਰੀ, ਜਤਿੰਦਰ ਸਿੰਘ ਭੱਟੀ, ਐਸ ਡੀ ਸ਼ਰਮਾ, ਏ ਸੀ ਕੌਸ਼ਿਕ, ਗੁਰਮੀਤ ਸਿੰਘ ਬੈਦਵਾਨ, ਗੁਰਚਰਨ ਸਿੰਘ ਅਤੇ ਕਾਂਗਰਸੀ ਹਾਜ਼ਰ ਸਨ।
-
International2 months ago
ਆਸਟ੍ਰੇਲੀਆ ਵਿੱਚ ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ ਗੈਰੀ ਸੰਧੂ ਤੇ ਹਮਲਾ
-
National2 months ago
ਬੱਸ ਪਲਟਣ ਕਾਰਨ 5 ਵਿਅਕਤੀਆਂ ਦੀ ਮੌਤ, 2 ਦਰਜਨ ਵਿਅਕਤੀ ਜ਼ਖ਼ਮੀ
-
International2 months ago
ਗੌਤਮ ਅਡਾਨੀ ਤੇ ਨਿਊਯਾਰਕ ਵਿੱਚ ਧੋਖਾਧੜੀ ਅਤੇ ਰਿਸ਼ਵਤ ਦੇਣ ਦਾ ਲੱਗਾ ਦੋਸ਼
-
Chandigarh2 months ago
ਪੰਜਾਬ ਯੂਨੀਵਰਸਿਟੀ ਦੇ ਮੁੰਡਿਆਂ ਦੇ ਹੋਸਟਲ ਵਿੱਚ ਹਿਮਾਚਲ ਦੇ ਨੌਜਵਾਨ ਦੀ ਮੌਤ
-
Chandigarh2 months ago
ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ 3 ਵਜੇ ਤੱਕ ਹੋਈ 50 ਫੀਸਦੀ ਪੋਲਿੰਗ
-
National2 months ago
ਆਜ਼ਮਗੜ੍ਹ ਵਿੱਚ ਗੁਆਂਢੀਆਂ ਨੇ ਇੱਕ ਨੌਜਵਾਨ ਨੂੰ ਪੈਟਰੋਲ ਪਾ ਕੇ ਸਾੜਿਆ
-
Mohali1 month ago
ਫੇਜ਼ 4 ਦੇ ਗੁਰੂਦੁਆਾਰਾ ਸਾਹਿਬ ਵਿੱਚ ਚਲ ਰਹੇ ਆਨੰਦਕਾਰਜਾਂ ਦੌਰਾਨ ਲਾੜੀ ਦੀ ਮਾਂ ਦਾ ਬੈਗ ਚੁੱਕ ਕੇ ਭੱਜਦਾ ਬੱਚਾ ਸੇਵਾਦਾਰ ਵੱਲੋਂ ਕਾਬੂ
-
International1 month ago
ਭਾਰਤ ਦੀ ਆਸਟਰੇਲੀਆ ਵਿੱਚ ਆਸਟਰੇਲੀਆ ਤੇ ਸਭ ਤੋਂ ਵੱਡ ਜਿੱਤ