Mohali
ਲੱਖਾਂ ਕਰੋੜਾਂ ਦੀ ਬੋਲੀ ਨਾਲ ਹੋ ਰਹੀ ਸਰਪੰਚਾਂ ਦੀ ਚੋਣ ਲੋਕਤੰਤਰ ਦਾ ਘਾਣ : ਕੁਲਜੀਤ ਸਿੰਘ ਬੇਦੀ

ਪੰਜਾਬ ਦੇ ਚੋਣ ਕਮਿਸ਼ਨ ਤੋਂ ਇਹਨਾਂ ਚੋਣਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ
ਐਸ ਏ ਐਸ ਨਗਰ, 30 ਸਤੰਬਰ (ਸ.ਬ.) ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਦੇ ਕੁਝ ਪਿੰਡਾਂ ਵਿੱਚ ਬੋਲੀ ਦੇ ਕੇ ਸਰਬ ਸੰਮਤੀ ਨਾਲ ਚੁਣੇ ਜਾ ਰਹੇ ਸਰਪੰਚਾਂ ਦੀ ਪ੍ਰਕਿਰਿਆ ਨੂੰ ਸੰਵਿਧਾਨ ਵਿਰੋਧੀ ਗਰਦਾਨਦਿਆਂ ਮੰਗ ਕੀਤੀ ਹੈ ਕਿ ਇਹ ਬੋਲੀ ਦੇ ਕੇ ਸਰਬ ਸੰਮਤੀ ਨਾਲ ਹੋਈਆਂ ਚੋਣਾਂ ਫੌਰੀ ਤੌਰ ਤੇ ਰੱਦ ਕੀਤੀਆਂ ਜਾਣ ਅਤੇ ਇਸ ਤਰੀਕੇ ਨਾਲ ਚੋਣ ਪ੍ਰਕਿਰਿਆ ਮੁਕੰਮਲ ਕਰਨ ਵਾਲਿਆਂ ਦੇ ਖਿਲਾਫ ਚੋਣ ਕਮਿਸ਼ਨ ਵਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪਿੰਡਾਂ ਵਿੱਚ ਲੋਕਤੰਤਰ ਦਾ ਘਾਣ ਕਰਕੇ ਅਤੇ ਲੱਖਾਂ ਕਰੋੜਾਂ ਰੁਪਏ ਦੀ ਬੋਲੀ ਦੇ ਕੇ ਸਰਪੰਚ ਚੁਣੇ ਜਾ ਰਹੇ ਹਨ ਉਸ ਨੂੰ ਕਿਸੇ ਵੀ ਤਰੀਕੇ ਨਾਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਸਵਰਗੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਪੰਚਾਇਤਾਂ ਨੂੰ ਅਧਿਕਾਰ ਦੇ ਕੇ ਪਿੰਡਾਂ ਦੇ ਸਰਬਪੱਖੀ ਵਿਕਾਸ ਅਤੇ ਵੱਧ ਅਧਿਕਾਰ ਦੇਣ ਦਾ ਕੰਮ ਅਤੇ ਤਾਕਤ ਦਾ ਵਿਕੇਂਦਰੀਕਰਨ ਕੀਤਾ ਜਾ ਸਕੇ ਪਰ ਇਸ ਤਰ੍ਹਾਂ ਨਾਲ ਬੋਲੀ ਦੇ ਕੇ ਸਰਪੰਚ ਚੁਣੇ ਜਾਣ ਨਾਲ ਇਸ ਅਧਿਕਾਰ ਦਾ ਵੀ ਪੂਰੀ ਤਰ੍ਹਾਂ ਘਾਣ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਲੱਖਾਂ ਕਰੋੜਾਂ ਰੁਪਏ ਦੀ ਬੋਲੀ ਦੇ ਕੇ ਸਰਪੰਚੀ ਲੈਣ ਵਾਲੇ ਲੋਕ ਸਰਮਾਏਦਾਰ ਹੀ ਹੋਣਗੇ ਅਤੇ ਇਸ ਤਰ੍ਹਾਂ ਤਾਂ ਕੋਈ ਵੀ ਗਰੀਬ ਵਿਅਕਤੀ ਚੋਣਾਂ ਵਿੱਚ ਹਿੱਸਾ ਹੀ ਨਹੀਂ ਲੈ ਸਕਦਾ। ਉਹਨਾਂ ਕਿਹਾ ਕਿ ਇੱਕ ਪਾਸੇ ਚੋਣ ਕਮਿਸ਼ਨ ਇਹ ਵੀ ਹਦਾਇਤਾਂ ਜਾਰੀ ਕਰਦਾ ਹੈ ਕਿ ਚੋਣਾਂ ਉੱਤੇ ਇੱਕ ਫਿਕਸ ਰਕਮ ਤੋਂ ਉੱਤੇ ਖਰਚ ਨਹੀਂ ਕੀਤੀ ਜਾ ਸਕਦੀ ਤਾਂ ਇਸ ਤਰ੍ਹਾਂ ਲੱਖਾਂ ਕਰੋੜਾਂ ਦੀਆਂ ਬੋਲੀਆਂ ਕਿਸ ਤਰ੍ਹਾਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਬੋਲੀ ਵਾਲੀ ਸਰਪੰਚੀ ਦੀ ਚੋਣ ਨਾਲ ਆਮ ਸੇਵਾ ਭਾਵਨਾ ਰੱਖਣ ਵਾਲਾ ਗਰੀਬ ਤਬਕੇ ਦਾ ਵਿਅਕਤੀ ਅੱਗੇ ਨਹੀਂ ਆ ਸਕਦਾ ਅਤੇ ਜੋ ਵਿਅਕਤੀ ਲੱਖਾਂ ਕਰੋੜਾਂ ਰੁਪਏ ਦੀ ਬੋਲੀ ਦੇ ਕੇ ਸਰਪੰਚ ਚੁਣਿਆ ਜਾਂਦਾ ਹੈ ਹੋ ਸਕਦਾ ਹੈ ਉਸ ਨੂੰ ਪਿੰਡ ਦੇ ਲੋਕ ਪਸੰਦ ਵੀ ਨਾ ਕਰਦੇ ਹੋਣ ਪਰ ਸਰਬ ਸੰਮਤੀ ਦੇ ਨਾਂ ਤੇ ਉਹ ਸਾਰੀਆਂ ਵੋਟਾਂ ਦਾ ਹੱਕਦਾਰ ਬਣ ਜਾਂਦਾ ਹੈ।
ਉਹਨਾਂ ਕਿਹਾ ਕਿ ਪੰਜਾਬ ਦਾ ਚੋਣ ਕਮਿਸ਼ਨ ਸੁੱਤੀ ਨੀਂਦ ਤੋਂ ਜਾਗੇ ਅਤੇ ਇਸ ਤਰ੍ਹਾਂ ਦੀਆਂ ਹੋ ਰਹੀਆਂ ਸੰਵਿਧਾਨ ਵਿਰੋਧੀ ਕਾਰਵਾਈਆਂ ਪ੍ਰਤੀ ਤੁਰੰਤ ਐਕਸ਼ਨ ਲਵੇ ਨਹੀਂ ਤਾਂ ਜਿਸ ਤਰ੍ਹਾਂ ਨਾਲ ਲੋਕਤੰਤਰ ਦਾ ਘਾਣ ਹੋ ਰਿਹਾ ਹੈ ਉਸ ਨਾਲ ਚੋਣਾਂ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ। ਉਹਨਾਂ ਸਵਾਲ ਕੀਤਾ ਕਿ ਕੀ ਆਉਣ ਵਾਲੇ ਸਮੇਂ ਵਿੱਚ ਨਗਰ ਕੌਂਸਲਾਂ ਵਿੱਚ ਵੀ ਇਸੇ ਤਰ੍ਹਾਂ ਬੋਲੀਆਂ ਹੋਣਗੀਆਂ ਅਤੇ ਕੀ ਵਿਧਾਇਕ ਅਤੇ ਸੰਸਦ ਮੈਂਬਰ ਵੀ ਇਸੇ ਤਰ੍ਹਾਂ ਚੁਣੇ ਜਾਇਆ ਕਰਣਗੇ। ਉਹਨਾਂ ਕਿਹਾ ਕਿ ਜੇ ਅਜਿਹਾ ਨਹੀਂ ਹੋ ਸਕਦਾ ਤਾਂ ਫਿਰ ਪੰਚਾਇਤੀ ਚੋਣਾਂ ਵਿੱਚ ਇਸ ਤਰ੍ਹਾਂ ਲੋਕਤੰਤਰ ਦਾ ਘਾਣ ਕਿਉਂ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਆਪਣੇ ਆਪ ਨੂੰ ਸੰਵਿਧਾਨ ਦੀ ਰਾਖਾ ਕਹਿਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਖੁਦ ਹੀ ਲੋਕਤੰਤਰਿਕ ਮੁੱਲਾਂ ਦਾ ਘਾਣ ਕਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਵਿੱਚ ਤੁਰੰਤ ਦਖਲਅੰਦਾਜ਼ੀ ਕਰਨ ਅਤੇ ਚੋਣ ਕਮਿਸ਼ਨ ਸਖਤੀ ਨਾਲ ਕਾਰਵਾਈ ਕਰਕੇ ਅਜਿਹੀਆਂ ਬੋਲੀ ਵਾਲੀਆਂ ਚੋਣਾਂ ਨੂੰ ਰੱਦ ਕਰਵਾਏ ਨਹੀਂ ਤਾਂ ਉਹ ਇਸ ਦੇ ਖਿਲਾਫ ਕਾਨੂੰਨੀ ਰਾਏ ਹਾਸਲ ਕਰਕੇ ਅਦਾਲਤ ਦਾ ਦਰਵਾਜ਼ਾ ਖੜਕਾਉਣ ਤੋਂ ਗੁਰੇਜ਼ ਨਹੀਂ ਕਰਨਗੇ।
Mohali
ਫ਼ੇਜ਼ 2 ਦੇ ਪਾਰਕ ਵਿੱਚ ਹਰ ਵੇਲੇ ਰਹਿੰਦਾ ਹੈ ਨਸ਼ੇੜੀਆਂ ਦਾ ਇਕੱਠ, ਪਾਰਕ ਵਿੱਚ ਬੈਠ ਕੇ ਨਸ਼ਾ ਕਰਦੇ ਹਨ ਬੱਚੇ

ਐਸ ਏ ਐਸ ਨਗਰ, 28 ਫਰਵਰੀ (ਆਰਪੀ ਵਾਲੀਆ) ਸਥਾਨਕ ਫੇਜ਼ 2 ਦੇ ਪਾਰਕ ਵਿੱਚ ਗਿਆਨ ਜੋਤੀ ਦੀ ਕੰਧ ਦੇ ਨਾਲ, ਐਚ ਐਮ ਮਕਾਨਾਂ ਦੇ ਸਾਹਮਣੇ, ਮੇਨ ਰੋਡ ਦੇ ਨਾਲ ਕੁਝ ਬੱਚੇ ਅਕਸਰ ਨਸ਼ਾ ਕਰਦੇ ਵੇਖੇ ਜਾਂਦੇ ਹਨ। ਇਹ ਬੱਚੇ ਸਿਗਰਟ ਵਿੱਚ ਵੀ ਨਸ਼ੇ ਦਾ ਸਾਮਾਨ ਭਰ ਕੇ ਪੀਂਦੇ ਦੇਖੇ ਜਾ ਸਕਦੇ ਹਨ ਅਤੇ ਹੋਰ ਵੀ ਕੋਈ ਨਸ਼ਾ ਕਰਦੇ ਹਨ।
ਦਿਨ ਵੇਲੇ ਅਕਸਰ ਜਦੋਂ ਪਾਰਕ ਵਿੱਚ ਕੋਈ ਨਹੀਂ ਹੁੰਦਾ ਜਾਂ ਘੱਟ ਲੋਕ ਹੁੰਦੇ ਹਨ। ਇਹ ਬੱਚੇ ਕਿਸੇ ਬੈਂਚ ਤੇ ਬੈਠ ਕੇ ਜਾਂ ਪਾਰਕ ਦੀ ਕਿਸੇ ਨੁਕਰੇ ਬੈਠ ਕੇ ਸਿਗਰਟਾਂ ਪੀਂਦੇ ਵੇਖੇ ਜਾ ਸਕਦੇ ਹਨ ਜਾਂ ਹੋਰ ਕੋਈ ਨਸ਼ਾ ਕਰਦੇ ਹਨ।
ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਇਹਨਾਂ ਛੋਟੇ ਬੱਚਿਆਂ ਨੂੰ ਨਸ਼ਾ ਆਸਾਨੀ ਨਾਲ ਮਿਲ ਕਿਥੋਂ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਨਸ਼ਾ ਕਾਫੀ ਮਹਿੰਗਾ ਹੁੰਦਾ ਹੈ। ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਫਿਰ ਇਹ ਬੱਚੇ ਮਹਿੰਗਾ ਨਸ਼ਾ ਕਿਸ ਤਰਾਂ ਖਰੀਦ ਲੈਂਦੇ ਹਨ ਅਤੇ ਕੀ ਇਹ ਨਸ਼ੇ ਖਰੀਦਣ ਲਈ ਚੋਰੀ ਆਦਿ ਕਰਦੇ ਹਨ। ਲੋਕਾਂ ਦੀ ਮੰਗ ਹੈ ਕਿ ਪਾਰਕ ਵਿੱਚ ਨਸ਼ਾ ਕਰਦੇ ਬੱਚਿਆਂ ਨੂੰ ਕਾਬੂ ਕਰਕੇ ਸੁਧਾਰ ਘਰ ਜਾਂ ਨਸ਼ਾ ਮੁਕਤੀ ਕੇਂਦਰ ਵਿੱਚ ਭੇਜਿਆ ਜਾਵੇ।
Mohali
ਲੋਕ ਮਸਲਿਆਂ ਦੇ ਹਲ ਲਈ ਵਿਧਾਨ ਸਭਾ ਵਿੱਚ ਆਵਾਜ ਚੁੱਕਦਾ ਰਹਾਂਗਾ : ਕੁਲਵੰਤ ਸਿੰਘ
ਐਸ ਏ ਐਸ ਨਗਰ, 28 ਫਰਵਰੀ (ਸ.ਬ.) ਮੁਹਾਲੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਸz. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਉਹਨਾਂ ਨੂੰ ਹਲਕੇ ਦੇ ਲੋਕਾਂ ਨੇ ਵੱਡੇ ਫਰਕ ਨਾਲ ਜਿਤਾ ਕੇ ਵਿਧਾਇਕ ਦੇ ਰੂਪ ਵਿੱਚ ਵਿਧਾਨ ਸਭਾ ਵਿੱਚ ਭੇਜ ਕੇ ਲੋਕਾਂ ਦੇ ਮਸਲੇ ਚੁੱਕਣ ਦੀ ਜਿੰਮੇਵਾਰੀ ਦਿੱਤੀ ਹੈ ਅਤੇ ਉਹ ਲੋਕ ਮਸਲਿਆਂ ਨੂੰ ਹੱਲ ਕਰਵਾਉਣ ਦੇ ਲਈ ਵਿਧਾਨ ਸਭਾ ਦੇ ਵਿੱਚ ਆਵਾਜ਼ ਚੁੱਕਦੇ ਰਹਿਣਗੇ। ਅੱਜ ਇੱਥੇ ਆਪਣੇ ਦਫਤਰ ਵਿੱਚ ਮੋਟਰ ਮਾਰੀਟ ਅਤੇ ਰੇਹੜੀ ਮਾਰਕੀਟ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨ ਮੌਕੇ ਉਹਨਾਂ ਕਿਹਾ ਕਿ ਉਹਨਾਂ ਨੇ ਵਿਧਾਨਸਭਾ ਵਿੱਚ ਮੋਟਰ ਮਾਰਕੀਟ ਅਤੇ ਰੇਹੜੀ ਮਾਰਕੀਟ ਦੇ ਮੁੱਦੇ ਚੁੱਕ ਕੇ ਕਿਸੇ ਤੇ ਅਹਿਸਾਨ ਨਹੀਂ ਕੀਤਾ ਅਤੇ ਸਿਰਫ ਆਪਣੀ ਜਿੰਮੇਵਾਰੀ ਪੂਰੀ ਕੀਤੀ ਹੈ।
ਪੰਜਾਬ ਵਿਧਾਨਸਭਾ ਦੇ ਸੈਸ਼ਨ ਦੌਰਾਨ ਵਿਧਾਇਕ ਵਲੋਂ ਮੁਹਾਲੀ ਦੀ ਮੋਟਰ ਮਾਰਕੀਟ ਦੀਆਂ ਦੁਕਾਨਾਂ ਅਲਾਟ ਕਰਨ ਅਤੇ ਰੇਹੜੀ ਮਾਰਕੀਟਾਂ ਦਾ ਮੁੱਦਾ ਚੁੱਕੇ ਜਾਣ ਤੇ ਬਾਗੋਬਾਗ ਹੋਏ ਰੇਹੜੀ ਮਾਰਕੀਟ ਅਤੇ ਮੋਟਰ ਮਾਰਕੀਟ ਦੇ ਦੁਕਾਨਦਾਰਾਂ ਨੇ ਫੇਜ਼- 1 ਮੋਟਰ ਮਾਰਕੀਟ ਦੇ ਪ੍ਰਧਾਨ ਫੌਜਾ ਸਿੰਘ, ਫੇਜ਼ -7 ਮੋਟਰ ਮਾਰਕੀਟ ਦੇ ਪ੍ਰਧਾਨ ਕਰਮ ਚੰਦ ਅਤੇ ਰੇਹੜੀ ਮਾਰਕੀਟ ਫੇਜ਼-7 ਦੇ ਪ੍ਰਧਾਨ ਰਾਮ ਗੋਪਾਲ ਬਾਂਸਲ ਦੀ ਅਗਵਾਈ ਵਿੱਚ ਉਹਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ 40 ਵਰਿਆਂ ਤੋਂ ਕਿਸੇ ਵੀ ਸਿਆਸੀ ਨੇਤਾ ਨੇ ਉਹਨਾਂ ਦੀ ਬਾਂਹ ਨਹੀਂ ਫੜੀ ਅਤੇ ਹੁਣ ਸz. ਕੁਲਵੰਤ ਸਿੰਘ ਵਲੋਂ ਉਹਨਾਂ ਦਾ ਮੁੱਦਾ ਵਿਧਾਨਸਭਾ ਵਿੱਚ ਚੁੱਕੇ ਜਾਣ ਨਾਲ ਉਹਨਾਂ ਨੂੰ ਆਸ ਬਣੀ ਹੈ ਕਿ ਉਹ ਉਹਨਾਂ ਦਾ ਮਸਲੇ ਜਰੂਰ ਹਲ ਕਰਵਾਉਣਗੇ।
ਉਹਨਾਂ ਕਿਹਾ ਕਿ ਉਹਨਾਂ ਵੱਲੋਂ ਸਮੇਂ ਦੀਆਂ ਸਰਕਾਰਾਂ ਦੇ ਹਰੇਕ ਨੇਤਾ, ਵਿਧਾਇਕ ਅਤੇ ਮੰਤਰੀ ਤੱਕ ਪਹੁੰਚ ਕੀਤੀ ਜਾ ਚੁੱਕੀ ਹੈ ਅਤੇ ਮੋਟਰ ਮਾਰਕੀਟ ਫੇਜ਼ -ਇੱਕ ਮੋਟਰ ਮਾਰਕੀਟ ਫੇਜ਼-7 ਅਤੇ ਰੇਹੜੀ ਮਾਰਕੀਟ ਫੇਜ਼ ਸੱਤ ਦੀਆਂ ਸਮੱਸਿਆਵਾਂ ਅਤੇ ਮੁੱਦਿਆਂ ਨੂੰ ਹੱਲ ਕਰਨ ਲਈ ਵਫਦ ਦੇ ਰੂਪ ਵਿੱਚ ਮਿਲ ਕੇ ਬਕਾਇਦਾ ਮੰਗ ਪੱਤਰ ਦਿੰਦੇ ਰਹੇ ਹਨ, ਪ੍ਰੰਤੂ ਕਿਸੇ ਨੇ ਵੀ ਉਹਨਾਂ ਦੀ ਸਾਰ ਨਹੀਂ ਜਾਣੀ ਅਤੇ ਹਰ ਨੇਤਾ ਨੇ ਉਨਾਂ ਨੂੰ ਸਿਰਫ ਵੋਟ ਰਾਜਨੀਤੀ ਦਾ ਹੀ ਸ਼ਿਕਾਰ ਬਣਾਇਆ। ਸਾਰੇ ਹੀ ਆਗੂ ਚੋਣਾਂ ਦੇ ਦਿਨਾਂ ਵਿੱਚ ਵੋਟਾਂ ਪ੍ਰਾਪਤ ਕਰਨ ਲਈ ਉਹਨਾਂ ਨੂੰ ਤਰ੍ਹਾਂ-ਤਰ੍ਹਾਂ ਦੇ ਵਾਅਦੇ ਅਤੇ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਦਾਅਵੇ ਕੀਤੇ ਜਾਂਦੇ ਰਹੇ, ਪ੍ਰੰਤੂ ਵਿਧਾਇਕ ਕੁਲਵੰਤ ਸਿੰਘ ਵੱਲੋਂ ਉਹਨਾਂ ਦੇ ਲੰਮੇ ਸਮੇਂ ਤੋਂ ਲਮਕਦੇ ਮਸਲੇ ਨੂੰ ਬਕਾਇਦਾ ਵਿਧਾਨ ਸਭਾ ਦੇ ਵਿੱਚ ਮਸਲਾ ਉਠਾ ਕੇ ਹੱਲ ਕਰਨ ਦੇ ਰਾਹ ਤੋਰਿਆ ਹੈ।
ਇਸ ਮੌਕੇ ਫੇਜ਼-1 ਮੋਟਰ ਮਾਰਕੀਟ ਤੋਂ ਅਵਤਾਰ ਸਿੰਘ, ਨਿਰਮਲ ਸਿੰਘ, ਅਮਨਦੀਪ ਸਿੰਘ, ਹਰਦੇਵ ਸਿੰਘ, ਦਰਸ਼ਨ ਸਿੰਘ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਕੁਲਦੀਪ ਸਿੰਘ ਸਮਾਣਾ, ਸਟੇਟ ਐਵਾਰਡੀ ਫੂਲਰਾਜ ਸਿੰਘ, ਹਰਮੇਸ਼ ਸਿੰਘ ਕੁੰਬੜਾ, ਹਰਵਿੰਦਰ ਸਿੰਘ ਸੈਣੀ, ਅਮਰਜੀਤ ਸਿੰਘ, ਹਰਪਾਲ ਸਿੰਘ ਬਰਾੜ, ਗੁਰਪਾਲ ਸਿੰਘ ਗੈਰੀ ਗਰੇਵਾਲ, ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ, ਦੀਪਕ ਸ਼ਰਮਾ, ਰਜਿੰਦਰ ਕੌਰ, ਪ੍ਰੇਮ ਸਿੰਘ ਸੈਨੀ, ਮੇਵਾ ਸਿੰਘ, ਜਸਪਾਲ ਸਿੰਘ, ਲਲਿਤ ਕੁਮਾਰ, ਰੇਹੜੀ ਮਾਰਕੀਟ ਫੇਜ਼-7 ਤੋਂ ਗੋਪਾਲ ਸ਼ਰਮਾ, ਕੁਲਵੰਤ ਸਿੰਘ, ਸ਼ਿਵਪਾਲ, ਛੋਟੇ ਲਾਲ, ਹਰਪ੍ਰੀਤ ਸਿੰਘ, ਵੇਦ ਪ੍ਰਕਾਸ਼, ਜਰਨੈਲ ਸਿੰਘ, ਅਨਿਲ ਜੈਨ, ਹਰਵਿੰਦਰ ਸਿੰਘ, ਰਾਕੇਸ਼ ਕੁਮਾਰ, ਰਮੇਸ਼ ਚੰਦ, ਮਨੀ ਲਾਲ, ਬਹਾਦਰ ਸਿੰਘ, ਕੇਸਰ ਚੰਦ ਸ਼ਰਮਾ, ਰਿਸ਼ੂ ਬਾਂਸਲ, ਗੁਰਮੁਖ ਸਿੰਘ ਡੀ ਡੀ ਜੈਨ, ਹਰਵਿੰਦਰ ਸਿੰਘ, ਪਵਨ ਕੁਮਾਰ ਜਸਪਾਲ ਸਿੰਘ ਵੀ ਹਾਜਰ ਸਨ।
Mohali
ਜਨਰਲ ਵਰਗ ਦੇ ਲੋਕਾਂ ਨੂੰ ਸਰਕਾਰ ਵਿਰੁੱਧ ਸੰਘਰਸ਼ ਕਰਨ ਲਈ ਮਜ਼ਬੂਰ ਨਾ ਕਰੇ ਪੰਜਾਬ ਸਰਕਾਰ : ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ

ਐਸ ਏ ਐਸ ਨਗਰ, 28 ਫਰਵਰੀ (ਸ.ਬ.) ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਸੂਬਾਈ ਆਗੂਆਂ ਸੁਖਬੀਰ ਇੰਦਰ ਸਿੰਘ, ਰਣਜੀਤ ਸਿੰਘ ਸਿੱਧੂ, ਜਰਨੈਲ ਸਿੰਘ ਬਰਾੜ, ਕਪਿਲ ਦੇਵ ਪ੍ਰਾਸਰ, ਜਸਵੀਰ ਸਿੰਘ ਗੜਾਂਗ, ਦਿਲਬਾਗ ਸਿੰਘ, ਮਨਦੀਪ ਸਿੰਘ ਰੰਧਾਵਾ, ਅਮਨ ਪ੍ਰੀਤ ਸਿੰਘ ਅਤੇ ਸੁਰਿੰਦਰ ਸਿੰਘ ਸੈਣੀ ਨੇ ਇਲਜਾਮ ਲਗਾਇਆ ਹੈ ਕਿ ਪੰਜਾਬ ਸਰਕਾਰ ਜਨਰਲ ਵਰਗ ਦੇ ਲੋਕਾਂ ਨਾਲ ਵਿਤਕਰਾ ਕਰ ਰਹੀ ਹੈ।
ਇੱਥੇ ਜਾਰੀ ਬਿਆਨ ਵਿੱਚ ਉਕਤ ਆਗੂਆਂ ਨੇ ਕਿਹਾ ਕਿ ਆਪ ਸਰਕਾਰ ਤਿੰਨ ਸਾਲ ਬੀਤਣ ਦੇ ਬਾਵਜੂਦ ਜਨਰਲ ਕੈਟਾਗਰੀ ਵਰਗ ਦੀ ਭਲਾਈ ਲਈ ਕਾਂਗਰਸ ਸਰਕਾਰ ਵੇਲੇ ਬਣੇ ਕਮਿਸ਼ਨ ਦਾ ਚੇਅਰਮੈਨ ਅਤੇ ਅਮਲਾ ਨਿਯੁਕਤ ਕਰਨ ਵਿਚ ਦੇਰੀ ਕਰ ਰਹੀ ਹੈ ਜਦੋਂਕਿ ਦੂਜੇ ਵਰਗਾਂ ਦੇ ਕਮਿਸ਼ਨਾਂ ਦੇ ਦਫ਼ਤਰਾਂ ਵਿੱਚ ਬਿਨਾ ਰੋਕ ਟੋਕ ਦੇ ਕੰਮ ਹੋ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਵਲੋਂ ਜਨਰਲ ਕੈਟੇਗਰੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਨਾ ਕੀਤੇ ਜਾਣ ਕਾਰਨ ਜਨਰਲ ਵਰਗ ਵਿੱਚ ਰੋਸ ਹੈ ਜਿਸਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਲੁਧਿਅਣਾ ਦੀ ਜਿਮਣੀ ਚੋਣ ਅਤੇ ਆਉਣ ਵਾਲੀਆਂ ਚੋਣਾਂ ਦੌਰਾਨ ਭੁਗਤਣਾ ਪਵੇਗਾ। ਫੈਡਰੇਸ਼ਨ ਆਗੂਆਂ ਨੇ ਪੰਜਾਬ ਸਰਕਾਰ ਨੇ ਮੰਗ ਕੀਤੀ ਹੈ ਕਿ ਜਨਰਲ ਕੈਟੇਗਰੀ ਕਮਿਸ਼ਨ ਦੇ ਚੇਅਰਮੈਨ ਅਤੇ ਅਮਲੇ ਦੀ ਨਿਯੁਕਤੀ ਛੇਤੀ ਕੀਤੀ ਜਾਵੇ।
-
International2 months ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
Mohali2 months ago
ਕਣਕ ਦਾ ਰੇਟ 2275 ਰੁਪਏ ਪ੍ਰਤੀ ਕੁਇੰਟਲ, ਆਟਾ ਵਿਕ ਰਿਹਾ 40 ਰੁਪਏ ਕਿਲੋ
-
International1 month ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
Mohali1 month ago
ਦੁਖ ਦਾ ਪ੍ਰਗਟਾਵਾ
-
International2 months ago
ਕੈਲੀਫੋਰਨੀਆ ਵਿਚ ਅੱਗ ਨੇ ਮਚਾਈ ਤਬਾਹੀ, ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਸਿੱਖ ਸੰਸਥਾਵਾਂ
-
Punjab2 months ago
ਦੋਸਤ ਵੱਲੋਂ ਦੋਸਤ ਦਾ ਕਤਲ
-
Mohali2 months ago
ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਦੀ ਠੱਗੀ ਮਾਰਨ ਵਾਲਾ ਗ੍ਰਿਫਤਾਰ, 2 ਦਿਨ ਦੇ ਰਿਮਾਂਡ ਤੇ
-
Mohali2 months ago
ਗਣਤੰਤਰਤ ਦਿਵਸ ਨੂੰ ਲੈ ਕੇ ਮੁਹਾਲੀ ਸ਼ਹਿਰ ਅਤੇ ਰੇਲਵੇ ਸਟੇਸ਼ਨ ਤੇ ਪੁਲੀਸ ਨੇ ਚਲਾਇਆ ਚੈਕਿੰਗ ਅਭਿਆਨ