Connect with us

Mohali

ਸੀ ਬੀ ਐੱਸ ਈ ਕਲੱਸਟਰ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਲਾਰੈਂਸ ਸਕੂਲ ਬਣਿਆ ਓਵਰਆਲ ਚੈਂਪੀਅਨ

Published

on

 

ਐਸ ਏ ਐਸ ਨਗਰ, 1 ਅਕਤੂਬਰ (ਸ.ਬ.) ਲਾਰੈਂਸ ਪਬਲਿਕ ਸਕੂਲ, ਸੈਕਟਰ 51 ਦੇ ਖਿਡਾਰੀਆਂ ਨੇ ਸੈਕਟਰ-7, ਚੰਡੀਗੜ੍ਹ ਵਿੱਚ ਆਯੋਜਿਤ ਸੀ ਬੀ ਐੱਸ ਈ ਕਲੱਸਟਰ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਓਵਰਆਲ ਚੈਂਪੀਅਨਸ਼ਿਪ ਜਿੱਤ ਲਈ ਹੈ। ਸਕੂਲ ਦੀ ਟੀਮ ਦੇ ਖਿਡਾਰੀਆਂ ਨੇ ਆਪਣੇ ਸਮਰਪਿਤ ਕੋਚਾਂ ਦੀ ਅਗਵਾਈ ਹੇਠ ਕਈ ਸ਼੍ਰੇਣੀਆਂ ਵਿੱਚ ਤਗਮੇ ਜਿੱਤੇ ਹਨ।

ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਅੰਡਰ-14 ਲੜਕੀਆਂ ਦੇ ਵਰਗ ਵਿੱਚ, ਸੁਪ੍ਰੀਤ ਕੌਰ ਨੇ ਇੱਕ ਸੋਨੇ ਅਤੇ ਇੱਕ ਚਾਂਦੀ ਦਾ ਤਗਮਾ ਜਿੱਤਿਆ ਜਦੋਂ ਕਿ ਅੰਡਰ 14 ਰਿਲੇਅ ਟੀਮ ਨੇ 4/100 ਮੀਟਰ ਰਿਲੇਅ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ। ਇਸ ਦੌਰਾਨ ਹਰਸੀਰਤ ਕੌਰ ਨੇ ਅੰਡਰ-17 ਲੜਕੀਆਂ ਦੇ ਵਰਗ ਵਿਚ ਜੈਵਲਿਨ ਥਰੋਅ ਵਿਚ ਸੋਨ ਤਮਗ਼ਾ ਜਿੱਤਿਆ, ਜਦੋਂਕਿ ਅੰਡਰ 17 ਰਿਲੇਅ ਟੀਮ ਨੇ 4/400 ਮੀਟਰ ਰਿਲੇਅ ਵਿੱਚ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ।

ਬੁਲਾਰੇ ਨੇ ਦੱਸਿਆ ਕਿ ਅੰਡਰ-19 ਲੜਕੀਆਂ ਦੇ ਵਰਗ ਵਿੱਚ ਅਰਸ਼ਪ੍ਰੀਤ ਸਿੰਘ ਨੇ ਦੋ ਗੋਲਡ ਮੈਡਲ, ਸਨੇਹਾ ਨੇ ਇੱਕ ਗੋਲਡ ਅਤੇ ਇੱਕ ਸਿਲਵਰ ਜਿੱਤਿਆ, ਜਦਕਿ ਇਸੇ ਵਰਗ ਵਿੱਚ ਦਸ਼ਪ੍ਰੀਤ ਨੇ ਜੈਵਲਿਨ ਥਰੋਅ ਵਿਚ ਗੋਲਡ ਮੈਡਲ ਜਿੱਤਿਆ। ਅੰਡਰ-19 ਲੜਕੀਆਂ ਦੀ ਰਿਲੇਅ ਟੀਮ ਨੇ ਵੀ 4/100 ਮੀਟਰ ਦੌੜ ਵਿਚ ਗੋਲਡ ਅਤੇ 4/400 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਜਿੱਤਿਆ।

ਇਸ ਦੌਰਾਨ ਲੜਕਿਆਂ ਦੀਆਂ ਟੀਮਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅੰਡਰ-17 ਲੜਕਿਆਂ ਦੇ ਵਰਗ ਵਿਚ ਗੁਰਮਨ ਸਿੰਘ ਨੇ ਇੱਕ ਗੋਲਡ ਅਤੇ ਇੱਕ ਸਿਲਵਰ ਮੈਡਲ, ਨਵਰਾਜ ਵੀਰ ਸਿੰਘ ਨੇ ਜੈਵਲਿਨ ਥਰੋਅ ਵਿਚ ਗੋਲਡ ਅਤੇ ਜਸਕਰਨ ਸਿੰਘ ਨੇ 100 ਮੀਟਰ ਦੌੜ ਵਿਚ ਕਾਂਸੀ ਦਾ ਤਗਮਾ ਜਿੱਤਿਆ। ਗੁਰਕੀਰਤ ਸਿੰਘ ਨੇ ਡਿਸਕਸ ਥਰੋਅ ਵਿਚ ਕਾਂਸੀ ਦਾ ਤਗਮਾ ਜਿੱਤਿਆ। ਅੰਡਰ-17 ਲੜਕਿਆਂ ਦੀਆਂ ਰਿਲੇਅ ਟੀਮਾਂ ਨੇ 4/100 ਅਤੇ 4/400 ਦੋਵਾਂ ਮੁਕਾਬਲਿਆਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਅੰਡਰ-19 ਲੜਕਿਆਂ ਦੇ ਵਰਗ ਵਿੱਚ ਸਾਹਿਬ ਜੀਤ ਸਿੰਘ ਨੇ ਸ਼ਾਟ ਪੁੱਟ ਵਿਚ ਸੋਨ ਤਮਗ਼ਾ ਜਿੱਤਿਆ, ਜਦਕਿ ਸੁਖਮਨ ਜੀਤ ਸਿੰਘ ਨੇ ਡਿਸਕਸ ਥਰੋਅ ਵਿਚ ਕਾਂਸੀ ਦਾ ਤਗਮਾ ਹਾਸਲ ਕੀਤਾ।

ਸਕੂਲ ਦੇ ਪ੍ਰਿੰਸੀਪਲ ਵੀਨਾ ਮਲਹੋਤਰਾ ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਤੇ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਇਹ ਸ਼ਾਨਦਾਰ ਨਤੀਜੇ ਸਾਡੇ ਵਿਦਿਆਰਥੀਆਂ ਅਤੇ ਕੋਚਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਦਾ ਪ੍ਰਮਾਣ ਹਨ। ਉਨ੍ਹਾਂ ਦੀ ਸਫਲਤਾ ਨਾ ਸਿਰਫ਼ ਸਾਡੇ ਸਕੂਲ ਲਈ ਮਾਣ ਲਿਆਉਂਦੀ ਹੈ ਬਲਕਿ ਖੇਡਾਂ ਵਿਚ ਲਗਨ ਅਤੇ ਟੀਮ ਵਰਕ ਦੀ ਮਹੱਤਤਾ ਨੂੰ ਵੀ ਮਜ਼ਬੂਤ ਕਰਦੀ ਹੈ।

 

Continue Reading

Mohali

ਠੇਕੇਦਾਰ ਯੂਨੀਅਨ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਾਹਦਤ ਨੂੰ ਸਮਰਪਿਤ ਲੰਗਰ ਲਗਾਇਆ

Published

on

By

 

ਐਸ ਏ ਐਸ ਨਗਰ, 26 ਦਸੰਬਰ (ਸ.ਬ.) ਪ੍ਰਾਈਵੇਟ ਕੰਸਟ੍ਰਕਸ਼ਨ ਲੇਬਰ ਕੰਟਰੈਕਟਰ ਐਸੋਸੀਏਸ਼ਨ (ਰਜਿ.) ਮੁਹਾਲੀ ਵੱਲੋਂ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਸਰਬੰਸਦਾਨੀ ਸਾਹਿਬ-ਏ- ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਾਹਦਤ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਜੋੜ ਮੇਲ ਮੌਕੇ ਗੁਰਦਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸਿਜਦਾ ਕਰਨ ਲਈ ਜਾ ਰਹੀਆਂ ਸੰਗਤਾਂ ਲਈ ਜ਼ਿਲ੍ਹਾ ਕੋਰਟ ਕੰਪਲੈਕਸ ਨਜ਼ਦੀਕ ਸੈਕਟਰ 90 ਮੁਹਾਲੀ ਵਿਖੇ ਸਰਹਿੰਦ ਜਾਣ ਵਾਲੀ ਸੜਕ ਤੇ ਗੁਰੂ ਕਾ ਲੰਗਰ ਲਗਾਇਆ ਗਿਆ।

ਲੰਗਰ ਦੀ ਅਰੰਭਤਾ ਕਥਾ ਵਾਚਕ ਗਿਆਨੀ ਬਲਹਾਰ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਕੀਤੀ ਗਈ। ਇਸ ਮੌਕੇ ਪ੍ਰਾਈਵੇਟ ਕੰਸਟ੍ਰਕਸ਼ਨ ਲੇਬਰ ਕੰਟਰੈਕਟਰ ਐਸੋਸੀਏਸ਼ਨ (ਰਜਿ.) ਮੁਹਾਲੀ ਦੇ ਪ੍ਰਧਾਨ ਦੀਦਾਰ ਸਿੰਘ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਸ਼ਹੀਦੀ ਜੋੜ ਮੇਲ ਮੌਕੇ ਹਰ ਸਾਲ ਲੰਗਰ ਲਗਾਇਆ ਜਾਂਦਾ ਹੈ ਇਸ ਲੜੀ ਨੂੰ ਅੱਗੇ ਤੌਰਦਿਆਂ ਜਨਰਲ ਬਾਡੀ ਦੀ ਮੀਟਿੰਗ ਵਿੱਚ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਕੀਤੇ ਫੈਸਲੇ ਅਨੁਸਾਰ ਸਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਾਹਦਤ ਨੂੰ ਸਿਜਦਾ ਕਰਨ ਲਈ ਜਾਂਦੀ ਸੰਗਤ ਲਈ ਚਾਹ, ਬਰੈਡ ਅਤੇ ਸਬਜ਼ੀ ਤੇ ਪ੍ਰਸ਼ਾਦੇ ਦਾ ਸਾਦਾ ਲੰਗਰ ਲਗਾਇਆ ਗਿਆ ਅਤੇ ਸ਼ਾਮ ਤੱਕ ਅਤੁੱਟ ਵਰਤਾਇਆ।

ਐਸੋਸੀਏਸ਼ਨ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਗੁਰੂ ਕੇ ਲੰਗਰਾਂ ਦੀ ਸੇਵਾ ਵਿੱਚ ਸ. ਬਲਵਿੰਦਰ ਸਿੰਘ ਬੱਲ ਖਜ਼ਾਨਚੀ, ਮੀਤ ਪ੍ਰਧਾਨ ਭਾਈ ਮਨਜੀਤ ਸਿੰਘ ਮਾਨ, ਸ. ਮੋਹਨ ਸਿੰਘ ਸਹਾਇਕ ਖਜ਼ਾਨਚੀ, ਸ. ਗੁਰਿੰਦਰ ਸਿੰਘ, ਸ. ਜੋਗਿੰਦਰ ਸਿੰਘ, ਸ. ਸੁੱਚਾ ਸਿੰਘ (ਸਾਰੇ ਮੈਂਬਰ ਪ੍ਰਬੰਧਕ ਕਮੇਟੀ), ਚੇਅਰਮੈਨ ਸਾਲਸੀ ਕਮੇਟੀ ਸ੍ਰੀ ਵਿਜੇ ਕੁਮਾਰ ਘਈ, ਗੁਰਚਰਨ ਸਿੰਘ ਨੰਨੜਾ, ਨਿਰਮਲ ਸਿੰਘ (ਮੈਂਬਰ ਸਾਲਸੀ ਕਮੇਟੀ), ਭਾਈ ਲਾਲੋ ਕੋਅਪ੍ਰੇਟਿਵ ਬੈਕ ਦੇ ਪ੍ਰਧਾਨ ਪ੍ਰਦੀਪ ਭਾਰਜ, ਜਗਦੀਸ਼ ਧੀਮਾਨ, ਸੁੰਦਰ ਸਿੰਘ, ਲਖਮੀਰ ਸਿੰਘ, ਮਹਿੰਦਰ ਸਿੰਘ, ਦਰਸ਼ਨ ਸਿੰਘ, ਲਖਬੀਰ ਸਿੰਘ, ਰਾਜਬੰਸ ਸ਼ਰਮਾ, ਗੁਰਦਰਸ਼ਨ ਸਿੰਘ, ਜਰਨੈਲ ਸਿੰਘ, ਰਘਬੀਰ ਸਿੰਘ, ਤਰਸੇਮ ਲਾਲ, ਸਰਦਾਰਾ ਸਿੰਘ, ਮਨਮੋਹਨ ਸਿੰਘ, ਤੀਰਥ ਸਿੰਘ, ਦਵਿੰਦਰ ਸਿੰਘ ਸਮੇਤ ਹੋਰ ਮੈਂਬਰ ਅਤੇ ਸੰਗਤ ਸ਼ਾਮਲ ਹੋਈ।

Continue Reading

Mohali

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕ੍ਰਿਕਟ ਖਿਡਾਰਨ ਹਰਲੀਨ ਦਿਓਲ ਦੇ ਪਰਿਵਾਰ ਨੂੰ ਕੀਤਾ ਸਨਮਾਨਿਤ

Published

on

By

 

ਮਹਿਲਾ ਕ੍ਰਿਕਟ ਵਿੱਚ 100 ਤੋਂ ਘੱਟ ਗੇਂਦਾਂ ਵਿੱਚ ਸੈਂਕੜਾ ਮਾਰਨ ਵਾਲੀ ਦੂਜੀ ਖਿਡਾਰਨ ਬਣੀ

ਐਸ ਏ ਐਸ ਨਗਰ, 26 ਦਸੰਬਰ (ਸ.ਬ.) ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਦੀ ਹੋਣਹਾਰ ਖਿਡਾਰੀ ਹਰਲੀਨ ਦਿਓਲ ਵੱਲੋਂ ਵੈਸਟ ਇੰਡੀਜ਼ ਦੇ ਖਿਲਾਫ ਦੂਜੇ ਵਨ ਡੇ ਇੰਟਰਨੈਸ਼ਨਲ ਮੈਚ ਵਿੱਚ ਪਹਿਲਾ ਸੈਂਕੜਾ ਲਗਾਉਣ ਅਤੇ ਮੈਨ ਆਫ ਦਾ ਮੈਚ ਦਾ ਅਵਾਰਡ, ਗੇਮ ਚੇਂਜਰ ਅਵਾਰਡ ਅਤੇ ਸਭ ਤੋਂ ਵੱਧ 16 ਚੌਕਿਆ ਮਾਰਨ ਦਾ ਅਵਾਰਡ ਮਿਲਣ ਉੱਤੇ ਹਰਲੀਨ ਦਿਉਲ ਦੇ ਘਰ ਜਾ ਕੇ ਉਹਨਾਂ ਦੇ ਪਿਤਾ ਬੀ ਐਸ ਦਿਓਲ, ਮਾਤਾ ਚਰਨਜੀਤ ਕੌਰ ਤੇ ਭਰਾ ਮਨਜੋਤ ਸਿੰਘ ਨੂੰ ਸਨਮਾਨਤ ਕੀਤਾ। ਇਸ ਮੌਕੇ ਉਹਨਾਂ ਨਾਲ ਕੌਂਸਲਰ ਪ੍ਰਮੋਦ ਮਿੱਤਰਾ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ।

ਸz. ਬੇਦੀ ਨੇ ਬੱਚਿਆਂ ਨੂੰ ਚੈਂਪੀਅਨ ਬਣਾਉਣ ਵਿੱਚ ਮਾਪਿਆਂ ਦਾ ਬਹੁਤ ਵੱਡਾ ਤੇ ਮਹੱਤਵਪੂਰਨ ਰੋਲ ਅਤੇ ਕੁਰਬਾਨੀ ਹੁੰਦੀ ਹੈ ਜਿਸ ਤੋਂ ਬਿਨਾਂ ਚੈਂਪੀਅਨ ਨਹੀਂ ਬਣਾਏ ਜਾ ਸਕਦੇ। ਉਹਨਾਂ ਕਿਹਾ ਕਿ ਹਰਲੀਨ ਦੇ ਮਾਪਿਆਂ ਨੇ ਖਾਸ ਤੌਰ ਤੇ ਆਪਣੀ ਬੱਚੀ ਨੂੰ ਖੇਡ ਵਾਸਤੇ ਹਰ ਸੁੱਖ ਸੁਵਿਧਾ ਪ੍ਰਦਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਉਹਨਾਂ ਕਿਹਾ ਕਿ ਹਰਲੀਨ ਦੀ ਆਪਣੀ ਮਿਹਨਤ ਵੀ ਬਹੁਤ ਜਿਆਦਾ ਹੈ ਕਿਉਂਕਿ ਇੱਕ ਲੜਕੀ ਵਾਸਤੇ ਕ੍ਰਿਕਟ ਵਰਗੀ ਖੇਡ (ਜਿਸ ਉੱਤੇ ਮਰਦ ਹੀ ਜਿਆਦਾ ਹਾਵੀ ਰਹਿੰਦੇ ਹਨ), ਵਿਚ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।

ਉਹਨਾਂ ਦੱਸਿਆ ਕਿ ਵਡੋਦਰਾ ਵਿੱਚ ਹੋਏ ਮੈਚ ਵਿੱਚ ਹਰਲੀਨ ਦਿਓਲ ਨੇ ਨਾ ਸਿਰਫ ਇਸ ਮੈਚ ਵਿੱਚ 115 ਰਨ ਬਣਾਏ ਬਲਕਿ 16 ਚੌਂਕੇ ਵੀ ਲਗਾਏ ਅਤੇ ਟੀਮ ਵਾਸਤੇ ਮਹੱਤਵਪੂਰਨ ਸਕੋਰ ਕੀਤਾ ਅਤੇ ਇਸ ਨਾਲ ਉਹ ਭਾਰਤ ਦੀ ਅਜਿਹੀ ਦੂਜੀ ਮਹਿਲਾ ਕ੍ਰਿਕਟਰ ਬਣ ਗਈ ਹੈ ਜਿਸਨੇ 100 ਤੋਂ ਘੱਟ ਗੇਂਦਾ ਵਿੱਚ ਸੈਂਚਰੀ ਮਾਰੀ ਹੈ।

Continue Reading

Mohali

ਸ਼ਹੀਦ ਉਧਮ ਸਿੰਘ ਦਾ ਜਨਮ ਦਿਹਾੜਾ ਮਨਾਇਆ

Published

on

By

 

 

 

ਐਸ ਏ ਐਸ ਨਗਰ, 26 ਦਸੰਬਰ (ਸ.ਬ.) ਸ਼ਹੀਦ ਉਧਮ ਸਿੰਘ ਭਵਨ ਮੁਹਾਲੀ ਵਿਖੇ ਸ਼ਹੀਦ ਉਧਮ ਸਿੰਘ ਦਾ 126ਵਾ ਜਨਮ ਦਿਹਾੜਾ ਚਾਰ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਾਦੇ ਢੰਗ ਨਾਲ ਮਨਾਇਆ ਗਿਆ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸz. ਬੌਬੀ ਕੰਬੋਜ ਨੇ ਦੱਸਿਆ ਕਿ ਇਸ ਮੌਕੇ ਸ਼ਹੀਦ ਦੇ ਬੁੱਤ ਨੂੰ ਇਸ਼ਨਾਨ ਕਰਵਾਇਆ ਗਿਆ ਅਤੇ ਸ਼ਹੀਦ ਦੇ ਬੁੱਤ ਤੇ ਫੂੱਲ ਮਾਲਾ ਭੇਂਟ ਕੀਤੀ ਗਈ। ਇਸ ਮੌਕੇ ਭਵਨ ਦੀ ਸਾਫ ਸਫਾਈ ਵੀ ਕੀਤੀ ਗਈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਦੋਲਤ ਰਾਮ ਕੰਬੋਜ, ਕੁਲਦੀਪ ਕੰਬੋਜ, ਕੇਹਰ ਸਿੰਘ, ਹਰਮੀਤ ਪੰਮਾਂ , ਕੇਵਲ ਕੰਬੋਜ, ਜੋਗਿੰਦਰ ਪਾਲ ਭਾਟਾ, ਅਸ਼ੋਕ ਕੰਬੋਜ, ਪਵਨ ਤਿਰਪਾਲਕੇ, ਇੰਦਰਜੀਤ ਸਿੰਘ, ਵੇਦ ਕੰਬੋਜ, ਬਲਵਿੰਦਰ ਜੰਮੂ, ਪਰੇਮ ਕੰਬੋਜ, ਸੋਹਨ ਲਾਲ, ਪੱਪੂ ਕੰਬੋਜ, ਬਿੰਦਰ ਕੰਬੋਜ, ਬਨੂੰੜ ਤੇ ਹੋਰ ਹਾਜਰ ਸਨ।

Continue Reading

Latest News

Trending