Connect with us

Mohali

ਅਮਰਜੀਤ ਸਿੰਘ ਧਨੋਆ ਦੀ ਪਹਿਲੀ ਕਿਤਾਬ ‘ਧੰਨਾ ਬਾਬਾ’ ਦਾ ਘੁੰਡ ਚੁਕਾਈ ਸਮਾਗਮ ਆਯੋਜਿਤ

Published

on

 

ਐਸ ਏ ਐਸ ਨਗਰ , 2 ਅਕਤੂਬਰ (ਜਸਬੀਰ ਸਿੰਘ ਜੱਸੀ) ਸ਼ਹਿਰ ਦੇ ਉਭਰਦੇ ਲੇਖਕ ਅਮਰਜੀਤ ਸਿੰਘ ਧਨੋਆ ਦੀ ਲਿਖੀ ਪਹਿਲੀ ਕਿਤਾਬ ‘ਧੰਨਾ ਬਾਬਾ’ ਦੀ ਅੱਜ ਘੁੰਡ-ਚੁਕਾਈ ਕੀਤੀ ਗਈ। ਇੱਕ ਹੋਟਲ ਵਿਚ ਹੋਏ ਸਮਾਗਮ ਵਿਚ ਜੁੜੇ ਪਾਠਕਾਂ ਅਤੇ ਪਤਵੰਤਿਆਂ ਦੀ ਮੌਜੂਦਗੀ ਵਿੱਚ ਕਿਤਾਬ ਦਾ ਲੋਕ-ਅਰਪਣ ਕੀਤਾ ਗਿਆ।

ਸਮਾਗਮ ਦੇ ਮੁੱਖ ਮਹਿਮਾਨ ਡੀ. ਐਸ. ਪੀ. ਹਰਸਿਮਰਨ ਸਿੰਘ ਬੱਲ ਨੇ ਕਿਤਾਬ ਰਿਲੀਜ਼ ਕਰਨ ਮਗਰੋਂ ਆਪਣੇ ਸੰਬੋਧਨ ਵਿੱਚ ਆਖਿਆ ਕਿ ਲੇਖਕ ਅਮਰਜੀਤ ਸਿੰਘ ਧਨੋਆ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਆਪਣੀ ਪਹਿਲੀ ਹੀ ਕਿਤਾਬ ਵਿੱਚ ਕਮਾਲ ਦੀਆਂ ਲਿਖਤਾਂ ਲਿਖੀਆਂ ਹਨ। ਉਨ੍ਹਾਂ ਕਿਹਾ ਕਿ ਲੇਖਕ ਨੇ ਆਮ ਜ਼ਿੰਦਗੀ ਵਿਚ ਵਾਪਰਦੀਆਂ ਘਟਨਾਵਾਂ ਦਾ ਬਾਖ਼ੂਬੀ ਜ਼ਿਕਰ ਕੀਤਾ ਹੈ, ਜਿਹੜੀਆਂ ਅਕਸਰ ਹੀ ਸਾਡੇ ਧਿਆਨ ਤੋਂ ਅਣਗੌਲੀਆਂ ਰਹਿ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਕਿਤਾਬ ਦੀਆਂ ਤਮਾਮ ਲਿਖਤਾਂ ਵਿਚ ਬਾਬੇ ਨਾਨਕ ਦੇ ਸਿਧਾਂਤ ‘ਕਿਰਤ ਕਰੋ’ ਨੂੰ ਉੱਤਮ ਦਰਜਾ ਦਿੱਤਾ ਗਿਆ ਹੈ ਤੇ ਇਹੋ ਗੱਲ ਇਸ ਕਿਤਾਬ ਨੂੰ ਬਾਕੀ ਸਾਹਿਤਿਕ ਲਿਖਤਾਂ ਨਾਲੋਂ ਨਿਖੇੜਦੀ ਹੈ।

ਸਾਬਕਾ ਕੌਂਸਲਰ ਅਤੇ ਪੰਜਾਬੀ ਵਿਰਸਾ ਸਭਿਆਚਾਰਕ ਅਤੇ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸਤਵੀਰ ਸਿੰਘ ਧਨੋਆ ਨੇ ਇਸ ਮੌਕੇ ਕਿਹਾ ਕਿ ਲੇਖਕ ਨੇ ਅਪਣੇ ਬਚਪਨ ਵਿਚ ਜੋ ਕੁੱਝ ਵੇਖਿਆ ਅਤੇ ਹੰਢਾਇਆ, ਉਸ ਦਾ ਕਿਤਾਬ ਵਿੱਚ ਬਾਖ਼ੂਬੀ ਵਰਣਨ ਕੀਤਾ ਹੈ। ਉਨ੍ਹਾਂ ਦਸਿਆ ਕਿ ਲੇਖਕ ਨੇ ਅਪਣੇ ਪਿੰਡ ਰੁਪਾਲਹੇੜੀ ਵਿਚ ਗੁਆਂਢ ਵਿੱਚ ਰਹਿੰਦੇ ਬਜ਼ੁਰਗ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਤੋਂ ਪ੍ਰਭਾਵਤ ਹੋ ਕੇ ਇਹ ਕਿਤਾਬ ਲਿਖੀ ਹੈ। ਇੱਥੇ ਜ਼ਿਕਰਯੋਗ ਹੈ ਕਿ ਅਮਰਜੀਤ ਸਿੰਘ ਧਨੋਆ ਬਿਜਲੀ ਬੋਰਡ ਤੋਂ ਅਕਾਊਂਟਸ ਅਫ਼ਸਰ ਵਜੋਂ ਸੇਵਾਮੁਕਤ ਹੋਏ ਹਨ। ਉਹਨਾਂ ਆਪਣੇ ਪਿੰਡ ਰੁਪਾਲਹੇੜੀ ਵਿਚ ਰਹਿਦੇ ਬਚਪਨ ਦੌਰਾਨ ਜੋ ਵੀ ਮਹਿਸੂਸ ਕੀਤਾ ਉਹ ਉਹਨਾਂ ਦੀ ਕਿਤਾਬ ਦਾ ਸੂਤਰਧਾਰ ਹੋ ਨਿਬੜਿਆ।

ਆਪਣੇ ਸੰਬੋਧਨ ਵਿਚ ਲੇਖਕ ਅਮਰਜੀਤ ਸਿੰਘ ਧਨੋਆ ਨੇ ਕਿਹਾ ਕਿ ਜੋ ਕੁੱਝ ਅਸੀਂ ਬਚਪਨ ਵਿੱਚ ਵੇਖਦੇ ਅਤੇ ਮਹਿਸੂਸ ਕਰਦੇ ਹਾਂ, ਉਹ ਸਾਰੀ ਉਮਰ ਸਾਡੇ ਨਾਲ-ਨਾਲ ਚਲਦਾ ਹੈ। ਉਨ੍ਹਾਂ ਕਿਹਾ ਕਿ ਮੈਂ ਬਚਪਨ ਤੋਂ ਹੀ ਹਰ ਘਟਨਾ ਪ੍ਰਤੀ ਸੰਵੇਦਸ਼ਨੀਲ ਹੁੰਦਾ ਸਾਂ। ਭਾਵੇਂ ਸਾਡੇ ਗੁਆਂਢ ਦੇ ਬਜ਼ੁਰਗ ਦਾ ਸੁਭਾਅ ਅਤੇ ਕਾਰ-ਵਿਹਾਰ ਹੋਰਨਾਂ ਵਾਸਤੇ ਆਮ ਗੱਲ ਹੋਵੇਗੀ, ਪਰ ਮੈਂ ਉਸ ਨੂੰ ਬੜੇ ਹੀ ਧਿਆਨ ਨਾਲ ਵੇਖਦਾ ਤੇ ਵਿਚਾਰਦਾ ਸਾਂ ਅਤੇ ਚੇਤਿਆਂ ਵਿਚ ਵਸੀਆਂ ਉਨ੍ਹਾਂ ਹੀ ਯਾਦਾਂ ਨੂੰ ਮੈਂ ਕਿਤਾਬ ਦਾ ਰੂਪ ਦਿਤਾ ਹੈ, ਜਿਹੜੀ ਅੱਜ ਤੁਹਾਡੇ ਸਨਮੁੱਖ ਹੈ।

ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਹਰਜਿੰਦਰ ਕੌਰ ਧਨੋਆ, ਕੌਸਲਰ ਕੁਲਦੀਪ ਕੌਰ ਧਨੋਆ, ਮਨਦੀਪ ਕੌਰ ਡਾਹਰੀ, ਹਰਵੰਤ ਸਿੰਘ ਗਰੇਵਾਲ, ਰਾਜਬੀਰ ਕੌਰ ਗਰੇਵਾਲ, ਭੁਪਿਦਰ ਸਿੰਘ ਡਾਹਰੀ, ਹਮਰਾਜ ਸਿੰਘ ਧਨੋਆ, ਗੁਰਲੀਨ ਕੌਰ ਧਨੋਆ, ਇੰਦਰਪਾਲ ਸਿੰਘ ਧਨੋਆ, ਨਵਕੀਰਤ ਕੌਰ ਧਨੋਆ, ਹਰਸ਼ਦੀਪ ਸਿੰਘ ਸ਼ੇਰਗਿਲ, ਵਿਕਰਮਜੀਤ ਸਿੰਘ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ, ਹਰਦੀਪ ਸਿੰਘ ਧਨੋਆ, ਹਰਵਿੰਦਰ ਕੌਰ ਆਦਿ ਹਾਜ਼ਰ ਸਨ।

Continue Reading

Mohali

ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਅਤੇ ਜੱਥੇਦਾਰ ਬਾਬਾ ਹਰਬੰਸ ਸਿੰਘ ਜੀ ਦੀ ਯਾਦ ਵਿੱਚ ਗੁਰਮਤਿ ਸਮਾਗਮ ਦਾ ਆਯੋਜਨ

Published

on

By

 

 

ਐਸ ਏ ਐਸ ਨਗਰ, 1 ਜਨਵਰੀ (ਸ.ਬ.) ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸੱਚ ਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਅਤੇ ਕਾਰ ਸੇਵਾ ਦੇ ਪੁੰਜ ਸੱਚ ਖੰਡ ਵਾਸੀ ਜੱਥੇਦਾਰ ਬਾਬਾ ਹਰਬੰਸ ਸਿੰਘ ਜੀ ਦੀ ਮਿੱਠੀ ਅਤੇ ਨਿੱਘੀ ਯਾਦ ਵਿੱਚ ਗੁਰਮਤਿ ਸਮਾਗਮ ਦਾ ਆਯੋਜਨ ਕਰਵਾਇਆ ਗਿਆ। ਇਸ ਦਿਨ ਸਵੇਰੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਸਾਰਾ ਦਿਨ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ।

ਇਸ ਗੁਰਮਤਿ ਸਮਾਗਮ ਵਿੱਚ ਭਾਈ ਓਂਕਾਰ ਸਿੰਘ ਹੁਸ਼ਿਆਰਪੁਰ ਵਾਲਿਆਂ ਦੇ ਇੰਨਟਰਨੈਸ਼ਨਲ ਢਾਡੀ ਜੱਥੇ ਨੇ ਜੱਥੇਦਾਰ ਬਾਬਾ ਹਰਬੰਸ ਸਿੰਘ ਜੀ ਦਾ ਪੂਰਾ ਜੀਵਨ ਬ੍ਰਿਤਾਂਤ ਸੰਗਤਾਂ ਨੂੰ ਢਾਡੀ ਵਾਰਾਂ ਵਿੱਚ ਵਿਸਥਾਰ ਸਹਿਤ ਸੁਣਾਇਆ। ਉਨ੍ਹਾ ਜੱਥੇਦਾਰ ਬਾਬਾ ਹਰਬੰਸ ਸਿੰਘ ਜੀ ਬਿਰਧ ਉਮਰ ਵਿੱਚ ਵੀ ਸੇਵਾ ਦੇ ਜਜਬੇ ਅਤੇ ਪੰਥ ਪ੍ਰਤੀ ਕੀਤੀਆਂ ਅਮੁੱਲੀਆਂ ਕਾਰ ਸੇਵਾਵਾਂ ਬਾਰੇ ਵਿਸਥਾਰ ਵਿੱਚ ਦੱਸਿਆ।

ਬੀਬੀ ਜਤਿੰਦਰ ਕੌਰ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਨੇ ਆਪਣੇ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਸ਼੍ਰੋਮਣੀ ਪ੍ਰਚਾਚਕ ਭਾਈ ਬਲਵੰਤ ਸਿੰਘ (ਜਵੱਦੀ ਟਕਸਾਲ), ਵਾਲਿਆਂ ਨੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਜੀਵਨ ਬ੍ਰਿਤਾਂਤ ਅਤੇ ਉਨਾਂ ਵਲੋ ਕੀਤੀਆਂ ਮਹਾਨ ਸੇਵਾਵਾਂ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ।

ਇਸ ਤੋਂ ਇਲਾਵਾ ਭਾਈ ਸੁਖਵਿੰਦਰ ਸਿੰਘ ਲੁਧਿਆਣੇ ਵਾਲੇ, ਭਾਈ ਸੰਤੋਖ ਸਿੰਘ, ਭਾਈ ਹਰਨੇਕ ਸਿੰਘ ਕਪੂਰਥਲੇ ਵਾਲੇ, ਭਾਈ ਮਨਦੀਪ ਸਿੰਘ (ਭਾਮੀਆਂ ਸਾਹਿਬ), ਮੀਰੀ ਪੀਰੀ ਪੰਥਕ ਢਾਡੀ ਜੱਥਾ, ਭਾਈ ਨਿਤਿਨ ਸਿੰਘ, ਭਾਈ ਕੁਲਦੀਪ ਸਿੰਘ, ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ ਦੇ ਜੱਥਿਆਂ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜੱਥੇ ਭਾਈ ਹਰਬਖਸ਼ ਸਿੰਘ, ਭਾਈ ਜਰਨੈਲ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਜਸਵੰਤ ਸਿੰਘ ਅਤੇ ਭਾਈ ਗੁਰਮੀਤ ਸਿੰਘ ਦੇ ਜੱਥਿਆਂ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਹਰਿ ਜਸ ਸੁਣਾ ਕੇ ਨਿਹਾਲ ਕੀਤਾ।

ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਫੁੱਲਾਂ ਨਾਲ ਸਜਾਇਆ ਗਿਆ ਸੀ। ਬ੍ਰੈੱਡ ਪਕੌੜੇ, ਖੀਰ, ਕਈ ਤਰ੍ਹਾਂ ਦੀਆਂ ਮਠਿਆਈਆਂ ਅਤੇ ਗੁਰੂ ਕਾ ਲੰਗਰ ਇਸ ਮੌਕੇ ਅਤੁੱਟ ਵਰਤਾਇਆ ਗਿਆ ।

Continue Reading

Mohali

ਟ੍ਰੇਨਿੰਗ ਸੈਂਟਰ ਵਿੱਚ ਕੋਰਸ ਪੂਰਾ ਕਰਨ ਵਾਲੀਆਂ ਸਿਖਿਆਰਥਣਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ

Published

on

By

 

ਐਸ ਏ ਐਸ ਨਗਰ, 1 ਜਨਵਰੀ (ਸ.ਬ.) ਸ੍ਰੀ ਹਨੂੰਮਾਨ ਮੰਦਰ ਠਾਕਰ ਦੁਆਰਾ ਸੋਹਾਣਾ ਵਿਖੇ ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਵਲੋਂ ਚਲਾਏ ਜਾ ਰਹੇ ਟ੍ਰੇਨਿੰਗ ਸੈਂਟਰ ਵਿੱਚ ਟ੍ਰੇਨਿੰਗ ਲੈਣ ਵਾਲੀ ਲੜਕੀਆਂ ਨੂੰ ਮੰਦਰ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ਼ਸ਼ੀਲ ਕੁਮਾਰ ਅਤਰੀ ਅਤੇ ਸੋਸਾਇਟੀ ਦੇ ਪਰੈਸ ਸਕੱਤਰ ਸ਼੍ਰੀ ਸਤੀਸ਼ ਚੰਦਰ ਸੈਨੀ ਵਲੋਂ 6 ਮਹੀਨੇ ਦਾ ਕੋਰਸ ਪੂਰਾ ਹੋਣ ਤੇ ਸਿਖਿਆਰਥਨਾਂ ਨੂੰ 11 ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ।

ਸੁਸਾਇਟੀ ਦੇ ਚੇਅਰਮੈਨ ਸ੍ਰੀ ਕੇ ਕੇ ਸੈਨੀ ਨੇ ਦੱਸਿਆ ਕਿ ਇਹ ਕੋਰਸ ਪੰਜਾਬ ਸਰਕਾਰ ਦੇ ਆਈ ਟੀ ਆਈ ਸਿਲੇਬਸ ਦੇ ਮੁਤਾਬਕ ਕਰਵਾਇਆ ਗਿਆ ਹੈ ਬੱਚਿਆਂ ਦਾ ਟੈਸਟ ਲੈਣ ਬਾਅਦ ਇਹਨਾਂ ਨੂੰ ਆਈ ਐਸ ਓ ਸਰਟੀਫਿਕੇਟ ਵੀ ਦਿੱਤੇ ਗਏ ਹਨ। ਇਸ ਮੌਕੇ ਸੁਸਾਇਟੀ ਦੇ ਵਲੰਟੀਅਰ ਰਜਿੰਦਰ ਕੁਮਾਰ, ਅਜੀਤ ਸਿੰਘ ਅਤੇ ਮੰਦਰ ਕਮੇਟੀ ਦੇ ਸੀਨੀਅਰ ਮੈਂਬਰ ਸੁਸ਼ੀਲ ਕੁਮਾਰ, ਜੰਗ ਬਹਾਦਰ, ਸੌਰਵ ਸ਼ਰਮਾ ਅਤੇ ਟੀਚਰ ਸਿਮਰਨ, ਮੇਘਾ, ਮੀਨਾ ਵੀ ਹਾਜ਼ਰ ਸਨ।

Continue Reading

Mohali

ਨਵੇਂ ਸਾਲ ਮੌਕੇ ਲੰਗਰ ਲਗਾਇਆ

Published

on

By

 

 

ਐਸ ਏ ਐਸ ਨਗਰ, 1 ਜਨਵਰੀ (ਸ.ਬ.) ਸ਼੍ਰੀ ਮਹਾਦੇਵ ਕੱਲਬ ਫੇਜ਼ 5 ਵੱਲੋਂ ਪੀ ਸੀ ਐਲ ਚੌਂਕ ਵਿਖੇ ਨਵੇਂ ਸਾਲ ਦੇ ਮੌਕੇ ਬਰੈਡ ਅਤੇ ਸਬਜ਼ੀ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਕੱਲਬ ਦੇ ਪ੍ਰਧਾਨ ਬਲਜੀਤ ਕੌਰ (ਐਮ ਸੀ) ਨੇ ਦੱਸਿਆ ਕਿ ਕੱਲਬ ਵੱਲੋਂ ਹਰ ਸਾਲ ਨਵੇਂ ਸਾਲ ਅਤੇ ਲੋਹੜੀ ਨੂੰ ਸਮਰਪਿਤ ਲੰਗਰ ਲਗਾਇਆ ਜਾਂਦਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਮੋਹਨ ਸਿੰਘ, ਐਡਵੋਕੇਟ ਰਿਪੁਦਮਨ ਸਿੰਘ, ਰਾਜਪਾਲ, ਪਿ੍ਰੰਸ, ਵਿਵੇਕ, ਰਮਨ ਥਰੇਜਾ, ਗੁਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਕਾਕਾ ਪੁਸ਼ਕਰ, ਅਕਸ਼ਿਤ ਵੱਲੋਂ ਵੀ ਸੇਵਾ ਨਿਭਾਈ ਗਈ।

Continue Reading

Latest News

Trending