Mohali
ਬਿਨਾਂ ਲਾਇਸੈਂਸ ਕਬਾੜੀਆਂ ਨੂੰ ਫੇਰੀ ਤੋਂ ਰੋਕਣ ਅਤੇ ਮੁਹੱਲੇ ਵਿੱਚ ਸਬਜੀ ਵੇਚਣ ਵਾਲਿਆਂ ਦਾ ਸਮਾਂ ਨਿਰਧਾਰਿਤ ਕਰਨ ਦੀ ਮੰਗ
ਐਸ ਏ ਐਸ ਨਗਰ, 2 ਅਕਤੂਬਰ (ਸ.ਬ.) ਰੈਜੀਡੈਂਸ ਵੈਲਫੇਅਰ ਅਸੋਸੀਏਸ਼ਨ ਫੇਜ਼ 7 ਦੇ ਪ੍ਰਧਾਨ ਪ੍ਰਲਾਦ ਸਿੰਘ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਬਿਨਾਂ ਲਾਇਸੈਂਸ ਦੇ ਘੁੰਮਦੇ ਕਬਾੜੀਆਂ ਨੂੰ ਫੇਰੀ ਤੋਂ ਰੋਕਣ ਅਤੇ ਮੁਹੱਲੇ ਵਿੱਚ ਸਬਜੀ ਵੇਚਣ ਵਾਲਿਆਂ ਦਾ ਸਮਾਂ ਨਿਰਧਾਰਿਤ ਕਰਨ ਦੀ ਮੰਗ ਕੀਤੀ ਹੈ।
ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਛੋਟੀ ਛੋਟੀ ਉਮਰ ਦੇ ਬੱਚੇ ਸਾਈਕਲਾਂ ਉੱਤੇ ਕਬਾੜ ਲੈਣ ਲਈ ਨਜ਼ਰ ਆ ਰਹੇ ਹਨ। ਹਰ 10 ਮਿੰਟ ਬਾਅਦ ਫੇਰੀ ਲਗਾਉਂਦੇ ਦਿਖਦੇ ਹਨ। ਪਤਾ ਨਹੀਂ ਇਹ ਸਿਰਫ ਕਬਾੜ ਵਾਸਤੇ ਹੀ ਘੁੰਮਦੇ ਹਨ ਜਾਂ ਇਹਨਾਂ ਦਾ ਕੋਈ ਮੰਤਵ ਵੀ ਹੋ ਸਕਦਾ ਹੈ। ਇਸੀ ਤਰ੍ਹਾਂ ਸਬਜੀ ਵਾਲੇ ਛੋਟੇ ਵਾਹਨਾਂ ਵਿੱਚ ਸਪੀਕਰ ਲਗਾ ਕੇ ਫੇਰੀ ਲਗਾਉਂਦੇ ਨਜ਼ਰ ਆਉਂਦੇ ਹਨ। ਇਹਨਾਂ ਨੂੰ ਸਪੀਕਰ ਲਗਾਉਣ ਦੀ ਇਜਾਜ਼ਤ ਹੈ ਜਾਂ ਨਹੀਂ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਹੈ।
ਉਹਨਾਂ ਲਿਖਿਆ ਹੈ ਕਿ ਆਮ ਵੇਖਣ ਵਿੱਚ ਆਇਆ ਕਿ ਸਬਜੀ ਵਾਲੇ ਰਾਤ 10 ਵਜੇ ਤੱਕ ਵੀ ਸਬਜ਼ੀ ਵੇਚਣ ਦਾ ਹੌਕਾ ਦਿੰਦੇ ਹਨ। ਇਸ ਨਾਲ ਮੁਹੱਲੇ ਵਿੱਚ ਡਿਸਟਰਬੈਂਸ ਹੁੰਦੀ ਹੈ ਅਤੇ ਇਹਨਾਂ ਸਬਜੀ ਵਾਲਿਆਂ ਦਾ ਸਮਾਂ ਨਿਰਧਾਰਿਤ ਕੀਤਾ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਝਾੜੂ ਅਤੇ ਹੋਰ ਸਾਮਾਨ ਵੇਚਣ ਵਾਲੇ ਵੀ ਫੇਰੀ ਮਾਰਦੇ ਫਿਰਦੇ ਹਨ, ਇਹਨਾਂ ਦਾ ਸਮਾਂ ਨਿਰਧਾਰਤ ਕੀਤਾ ਜਾਵੇ।
ਉਹਨਾਂ ਲਿਖਿਆ ਹੈ ਕਿ ਸਾਡੇ ਇਲਾਕੇ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਬਹੁਤ ਵੱਧ ਚੁੱਕੀਆਂ ਹਨ ਅਤੇ ਇਹਨਾਂ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਫੇਰੀ ਵਾਲਿਆਂ ਤੇ ਕਾਬੂ ਕੀਤਾ ਜਾਵੇ ਅਤੇ ਬਿਨਾ ਲਾਈਸੰਸ ਦੇ ਕਿਸੇ ਨੂੰ ਫੇਰੀ ਦੀ ਇਜਾਜਤ ਨਾ ਦਿੱਤੀ ਜਾਵੇ।
Mohali
ਬਲੌਂਗੀ ਕਾਲੋਨੀ ਅਤੇ ਪਿੰਡ ਬਲੌਂਗੀ ਵਿੱਚ ਨਾਜਾਇਜ਼ ਕਬਜੇ ਕਰਨ ਵਾਲੇ ਦੁਕਾਨਦਾਰਾਂ ਖਿਲਾਫ ਕਾਨੂੰਨੀ ਕਾਰਵਾਈ ਕਰੇਗੀ ਪੰਚਾਇਤ
ਬਲੌਂਗੀ, 21 ਦਸੰਬਰ (ਪਵਨ ਰਾਵਤ) ਬਲੌਂਗੀ ਪਿੰਡ ਅਤੇ ਬਲੌਂਗੀ ਕਾਲੋਨੀ ਦੀਆਂ ਪੰਚਾਇਤਾਂ ਨੇ ਦੁਕਾਨਦਾਰਾਂ ਵਲੋਂ ਦੁਕਾਨਾਂ ਤੋਂ ਬਾਹਰ ਸਾਮਾਨ ਰੱਖ ਕੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਦੂਰ ਕਰਨ ਲਈ ਕੀਤੀ ਜਾ ਰਹੀ ਕਾਰਵਾਈ ਦੇ ਤਹਿਤ ਦੁਕਾਨਾਂ ਦੇ ਸਾਮ੍ਹਣੇ ਪੈਂਦੀ ਸੜਕ ਤੇ ਪੇਂਟ ਨਾਲ ਮੋਟੀ ਲਕੀਰ ਖਿੱਚ ਕੇ ਦੁਕਨਦਾਰਾਂ ਨੂੰ ਹਿਦਾਇਤ ਕੀਤੀ ਗਈ ਹੈ ਕਿ ਉਹ ਆਪਣਾ ਸਾਮਾਨ ਇਸ ਲਕੀਰ ਦੇ ਅੰਦਰ ਅੰਦਰ ਹੀ ਰੱਖਣ ਵਰਨਾ ਪੰਚਾਇਤ ਵਲੋਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਸੰਬੰਧੀ ਫੈਸਲਾ ਬੀਤੇ ਦਿਨ ਪਿੰਡ ਬਲੌਂਗੀ ਅਤੇ ਬਲੌਂਗੀ ਕਲੋਨੀ ਦੀ ਪੰਚਾਇਤ ਦੀ ਮੀਟਿੰਗ ਵਿੱਚ ਕੀਤਾ ਗਿਆ ਹੈ। ਮੀਟਿੰਗ ਵਿੱਚ ਦੁਕਾਨਦਾਰਾਂ ਵੱਲੋਂ ਆਪਣੇ ਦੁਕਾਨ ਤੋਂ ਬਾਹਰ ਰੱਖੇ ਹੋਏ ਸਮਾਨ ਕਾਰਨ ਆ ਰਹੀ ਸਮੱਸਿਆ ਨੂੰ ਲੈ ਕੇ ਚਰਚਾ ਕੀਤੀ ਗਈ।
ਇੱਥੇ ਜਿਕਰਯੋਗ ਹੈ ਕਿ ਦੁਕਾਨਦਾਰਾਂ ਵੱਲੋਂ ਆਪਣੀ ਮਨ ਮਰਜੀ ਨਾਲ ਦੁਕਾਨ ਤੋਂ ਕਾਫੀ ਦੂਰੀ ਤੱਕ ਸਮਾਨ ਰੱਖ ਕੇ ਨਜਾਇਜ਼ ਕਬਜ਼ੇ ਕੀਤੇ ਜਾਂਦੇ ਹਨ ਜਿਸ ਕਾਰਨ ਰੋਜ਼ ਟਰੈਫਿਕ ਜਾਮ ਦੀ ਸਥਿਤੀ ਪੈਦਾ ਹੁੰਦੀ ਹੈ ਅਤੇ ਲੋਕ ਆਪਸ ਵਿੱਚ ਹੀ ਲੜ ਪੈਂਦੇ ਹਨ। ਹੁਣ ਬਲੌਂਗੀ ਪਿੰਡ ਅਤੇ ਬਲੌਂਗੀ ਕਲੋਨੀ ਦੀ ਪੰਚਾਇਤ ਨਾਜਾਇਜ਼ ਕਬਜ਼ੇ ਨੂੰ ਰੋਕ ਕੇ ਲੋਕਾਂ ਨੂੰ ਹੁਣ ਜਾਮ ਦੀ ਸਮੱਸਿਆ ਤੋਂ ਰਾਹਤ ਦਿਵਾਵੇਗੀ।
ਇੱਥੇ ਜ਼ਿਕਰਯੋਗ ਹੈ ਕਿ ਬਲੌਂਗੀ ਕਾਲੋਨੀ ਦੇ 2008 ਤੋਂ 2013 ਤੱਕ ਰਹੇ ਸਰਪੰਚ ਮੱਖਣ ਸਿੰਘ ਵਲੋਂ ਨਾਜਾਇਜ਼ ਕਬਜਿਆਂ ਤੋਂ ਰਾਹਤ ਦਿਵਾਉਣ ਵਾਸਤੇ ਇੱਕ ਮੁਹਿੰਮ ਛੇੜੀ ਸੀ ਉਸ ਵੇਲੇ ਜਿਨ੍ਹਾਂ ਦੁਕਾਨਦਾਰਾਂ ਨੇ ਆਪਣੀ ਦੁਕਾਨ ਦੇ ਬਾਹਰ ਥੜੇ ਬਣਾ ਕੇ ਨਜਾਇਜ਼ ਕਬਜੇ ਕੀਤੇ ਸਨ ਉਹਨਾਂ ਦੇ ਥੜਿਆਂ ਨੂੰ ਜੇ ਸੀ ਬੀ ਦੀ ਮਦਦ ਨਾਲ ਤੁੜਵਾ ਦਿੱਤਾ ਗਿਆ ਸੀ। ਪਰੰਤੂ 2013 ਤੋਂ ਬਾਅਦ ਇਹ ਕਾਰਵਾਈ ਰੁਕ ਗਈ ਸੀ ਅਤੇ ਇਸ ਦੌਰਾਨ ਇਹ ਸਮੱਸਿਆ ਕਾਫੀ ਵੱਧ ਗਈ ਹੈ।
ਇਸ ਸੰਬੰਧੀ ਬਲੌਂਗੀ ਕਲੋਨੀ ਦੀ ਸਰਪੰਚ ਜਸਵਿੰਦਰ ਕੌਰ ਦੇ ਪਤੀ ਮੱਖਣ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਲੋਕਾਂ ਵੱਲੋ ਵਾਰ ਵਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ। ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੰਚਾਇਤਾਂ ਵੱਲੋਂ ਇਸ ਸਮੱਸਿਆ ਵੱਲ ਬਿਲਕੁਲ ਧਿਆਨ ਨਾ ਦਿੱਤੇ ਜਾਣ ਕਾਰਨ ਇਹ ਸਮੱਸਿਆ ਲਗਾਤਾਰ ਵੱਧ ਰਹੀ ਸੀ। ਉਹਨਾਂ ਕਿਹਾ ਕਿ ਇਸ ਸੰਬੰਧੀ ਬੀਤੇ ਦਿਨ ਬਲੌਂਗੀ ਕਲੋਨੀ ਅਤੇ ਬਲੌਂਗੀ ਪਿੰਡ ਦੀ ਮੀਟਿੰਗ ਹੋਈ ਹੈ ਜਿਸ ਵਿੱਚ ਦੁਕਾਨਦਾਰਾਂ ਵੱਲੋਂ ਆਪਣੇ ਦੁਕਾਨਾਂ ਦੇ ਬਾਹਰ ਸਮਾਨ ਰੱਖ ਕੇ ਨਾਜਾਇਜ਼ ਕਬਜ਼ੇ ਕਰਨ ਵਾਲੇ ਦੁਕਾਨਦਾਰਾਂ ਖਿਲਾਫ ਕਾਰਵਾਈ ਦਾ ਫੈਸਲਾ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਇਸ ਸੰਬੰਧੀ ਪੰਚਾਇਤ ਦੇ ਨੁਮਾਇੰਦਿਆਂ ਬਲੌਂਗੀ ਥਾਣੇ ਦੇ ਮੁੱਖ ਅਫਸਰ ਨਾਲ ਵੀ ਇਸ ਸੰਬੰਧਤ ਵਿੱਚ ਮੀਟਿੰਗ ਹੋ ਚੁੱਕੀ ਹੈ ਅਤੇ ਜੇਕਰ ਹੁਣਕੋਈ ਵੀ ਦੁਕਾਨਦਾਰਾ ਪੰਚਾਇਤ ਦੇ ਹੁਕਮਾਂ ਦੀ ਕੋਈ ਉਲੰਘਣਾ ਕਰਕੇ ਆਪਣੀ ਦੁਕਾਨ ਤੇ ਬਾਹਰ ਸਮਾਨ ਰੱਖੇਗਾ, ਉਸਦੇ ਖਿਲਾਫ ਥਾਣੇ ਵਿੱਚ ਸ਼ਿਕਾਇਤ ਦੇ ਕੇ ਉਸ ਉਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Mohali
ਬ੍ਰਹਮਾ ਕੁਮਾਰੀ ਸੰਸਥਾ ਨੇ ਵਿਸ਼ਵ ਮੈਡੀਟੇਸ਼ਨ ਦਿਵਸ ਮਨਾਇਆ
ਐਸ ਏ ਐਸ ਨਗਰ, 21 ਦਸੰਬਰ (ਸ.ਬ.) ਬ੍ਰਹਮਾ ਕੁਮਾਰੀ ਸੰਸਥਾ ਵਲੋਂ ਸਥਾਨਕ ਫੇਜ਼ 7 ਵਿੱਚ ਸਥਿਤ ਸੁਖਸ਼ਾਂਤੀ ਭਵਨ ਵਿਖੇ ਵਿਸ਼ਵ ਮੈਡੀਟੇਸ਼ਨ ਦਿਵਸ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਸ਼ਰਧਾਲੂਆਂ ਨੇ ਭਾਗ ਲਿਆ। ਸਮਾਗਮ ਦੀ ਪ੍ਰਧਾਨਗੀ ਮੁਹਾਲੀ ਰੋਪੜ ਖੇਤਰ ਦੇ ਰਾਜਯੋਗਾ ਕੇਂਦਰਾਂ ਦੀ ਸੰਚਾਲਿਕਾ ਬ੍ਰਹਮਾਕੁਮਾਰੀ ਪ੍ਰੇਮਲਤਾ ਨੇ ਕੀਤੀ।
ਸਵੇਰੇ 5 ਵਜੇ ਤੋਂ 8 ਵਜੇ ਤੱਕ ਚਲੇ ਇਸ ਪ੍ਰੋਗਰਾਮ ਦੌਰਾਨ ਅਧਿਆਤਮਿਕ ਪ੍ਰਵਚਨ ਦੇ ਨਾਲ-ਨਾਲ ਰਾਜਯੋਗ ਅਭਿਆਸ ਵੀ ਕਰਵਾਇਆ ਗਿਆ। ਇਸ ਮੌਕੇ ਮੁਹਾਲੀ ਰੋਪੜ ਖੇਤਰ ਦੇ ਰਾਜਯੋਗਾ ਕੇਂਦਰਾਂ ਦੀ ਸਹਿ ਸੰਚਾਲਕਾ ਬ੍ਰਹਮਾਕੁਮਾਰੀ ਰਮਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਸਮਾਗਮ ਦਾ ਰਸਮੀ ਉਦਘਾਟਨ ਬ੍ਰਹਮਾਕੁਮਾਰੀ ਪ੍ਰੇਮਲਤਾ, ਬ੍ਰਹਮਾਕੁਮਾਰੀ ਰਮਾ, ਵਣ ਸੁਰੱਖਿਆ ਅਫ਼ਸਰ ਪੰਜਾਬ ਸ੍ਰੀ ਵਿਸ਼ਾਲ ਚੌਹਾਨ, ਸਾਬਕਾ ਜਿਲਾ ਤੇ ਸੈਸ਼ਨ ਜੱਜ ਸz ਗੁਰਚਰਨ ਸਿੰਘ ਸਰਾਂ, ਚੰਡੀਗੜ ਮਿਲਕਪਲਾਂਟ ਦੇ ਜਨਰਲ ਮੈਨੇਜਰ ਉੱਤਮਕੁਮਾਰ, ਡਿਪਟੀ ਡਾਇਰੈਕਟਰ ਸਪੋਰਟਸ ਪੰਜਾਬ ਸ੍ਰੀ ਕੁਲਵਿੰਦਰ ਸਿੰਘ, ਸ੍ਰੀ ਮਨਮੋਹਨ ਕੁਮਾਰ, ਸ੍ਰੀ ਰਾਕੇਸ਼ ਕੁਮਾਰ ਗੋਇਲ, ਸ੍ਰੀ ਐਨ. ਐਸ. ਕਲਸੀ, ਸਨਾਤਨ ਧਰਮ ਮੰਦਰ ਫੇਜ਼ 7 ਦੇ ਪ੍ਰਧਾਨ ਸ੍ਰੀ ਕੁਲਦੀਪ ਸ਼ਰਮਾ, ਸ੍ਰੀ ਲਕਸ਼ਮੀ ਨਰਾਇਣ ਮੰਦਰ ਫੇਜ਼ 11 ਦੇ ਪ੍ਰਧਾਨ ਸ੍ਰੀ ਪਰਮੋਦ ਮਿਸ਼ਰਾ, ਮਹਿਲਾ ਮੰਡਲ ਫੇਜ਼ 7 ਦੇ ਮੁਖੀ ਸ੍ਰੀਮਤੀ ਸੁਨੀਤਾ ਨਰੂਲਾ, ਕਰਨਲ ਸਤੀਸ਼ ਕੁਮਾਰ ਅਤੇ ਪੱਤਰਕਾਰ ਸ੍ਰੀ ਤਿਲਕ ਰਾਜ ਵਲੋਂ ਸ਼ਮਾ ਰੌਸ਼ਨ ਕਰਕੇ ਕੀਤਾ ਗਿਆ।
ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਬ੍ਰਹਮਾਕੁਮਾਰੀ ਪ੍ਰੇਮਲਤਾ ਨੇ ਕਿਹਾ ਕਿ ਅੱਜ ਸੁਆਰਥ ਕਾਰਨ ਮਨੁੱਖ ਦੇਵਿਚਾਰ ਅਤੇ ਕਦਰਾਂ-ਕੀਮਤਾਂ ਮੇਲ ਨਹੀਂ ਖਾਂਦੀਆਂ, ਜਿਸ ਕਾਰਨ ਪਰਿਵਾਰ ਅਤੇ ਸਮਾਜ ਟੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਸਿਰਫ ਪਰਮਾਤਮਾ ਹੀ ਰਾਜਯੋਗ ਰਾਹੀਂ ਸਾਰੇ ਧਰਮਾਂ ਨੂੰ ਜੋੜ ਸਕਦਾ ਹੈ।
ਬ੍ਰਹਮਾਕੁਮਾਰੀ ਰਮਾ ਨੇ ਮੁੱਖ ਪ੍ਰਵਚਨ ਵਿੱਚ ਯੋਗ ਅਤੇ ਰਾਜਯੋਗ ਦੀ ਵਿਸਥਾਰ ਨਾਲ ਵਿਆਖਿਆ ਕਰਦਿਆਂ ਕਿਹਾ ਕਿ ਕਿਸੇ ਵੀ ਚੀਜ਼, ਵਿਅਕਤੀ ਜਾਂ ਸਥਾਨ ਨੂੰ ਯਾਦ ਕਰਨਾ ਵੀ ਯੋਗ ਹੈ, ਜਦੋਂਕਿ ਆਤਮਾ ਅਤੇ ਪਰਮਾਤਮਾ ਦੇ ਮਿਲਾਪ ਦਾ ਨਾਮ ਰਾਜ ਯੋਗ ਹੈ, ਜਿਸ ਰਾਹੀਂ ਸਰੀਰਕ ਅੰਗਾਂ ਜਿਵੇਂ ਹੱਥ, ਪੈਰ, ਮੂੰਹ, ਕੰਨ, ਅੱਖਾਂ ਅਤੇ ਸੂਖਮ ਅੰਗ, ਮਨ, ਬੁੱਧੀ ਅਤੇ ਸੰਸਕਾਰਾਂ ਆਦਿ ਨੂੰ ਜਿੱਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਜਯੋਗ ਇੱਕ ਸੰਜੀਵਨੀ ਬੂਟੀ ਦਾ ਕੰਮ ਕਰਦਾ ਹੈ ਜਿਸ ਨਾਲ ਮਨ ਨੂੰ ਮਜ਼ਬੂਤ, ਸ਼ਾਂਤ, ਵਿਚਾਰਾਂੋ ਤੇ ਕਾਬੂ, ਸਕਾਰਾਤਮਕ, ਦਿਵਿਆ, ਪਵਿੱਤਰ ਅਤੇ ਸ਼ੁਭਭਾਵਨਾਵਾਂ ਨਾਲ ਭਰਪੂਰ ਬਣਾਇਆ ਜਾ ਸਕਦਾ ਹੈ।
ਅਖੀਰ ਵਿੱਚ ਸਾਬਕਾ ਜਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਗੁਰਚਰਨ ਸਿੰਘ ਸਰਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ।
Mohali
ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਮਸਲੇ ਵਿਚਾਰੇ
ਐਸ ਏ ਐਸ ਨਗਰ, 21 ਦਸੰਬਰ (ਸ.ਬ.) ਭਾਰਤੀ ਕਿਸਾਨ ਯੂਨੀਅਨਾਂ ਦੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਸਿੰਘ ਸ਼ਹੀਦਾਂ ਗੁਰਦੁਆਰਾ ਸੋਹਾਣਾ ਵਿਖੇ ਹੋਈ ਜਿਸ ਵਿੱਚ 23 ਦਸੰਬਰ ਨੂੰ ਡੀ ਸੀ ਦਫਤਰ ਦੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਕੀਤੇ ਜਾਣ ਵਾਲੇ ਘਿਰਾਉ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਕਾਦੀਆ, ਭਾਰਤੀ ਕਿਸਾਨ ਯੂਨੀਅਨ ਪੁਆਧ, ਲੋਕ ਹਿਤ ਮਿਸ਼ਨ, ਸ਼ਹੀਦ ਭਗਤ ਸਿੰਘ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਸਾਰੀਆਂ ਜਥੇਬੰਦੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਅਤੇ ਵੱਡੇ ਪੱਧਰ ਤੇ ਇਕੱਠ (ਟਰੈਕਟਰ ਟਰਾਲੀਆਂ) ਕਰਨ ਦੀ ਸਹਿਮਤੀ ਦਿੱਤੀ ਗਈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਨ, ਜਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ, ਲਖਵਿੰਦਰ ਸਿੰਘ, ਗੁਰਭਜਨ ਸਿੰਘ, ਜਵਾਲਾ ਸਿੰਘ, ਜੱਗੀ ਡਢੌਦਾ, ਜਸਵੰਤ ਸਿੰਘ ਕੁਰਾਲੀ, ਜਗਜੀਤ ਸਿੰਘ ਜੱਗੀ, ਦਵਿੰਦਰ ਸਿੰਘ ਦੇਹ ਕਲਾਂ, ਜਸਪਾਲ ਸਿੰਘ ਨਿਆਮੀਆਂ, ਧਰਮਿੰਦਰ ਸਿੰਘ, ਜਸਪਾਲ ਸਿੰਘ ਲਾਂਡਰਾ, ਦਰਸ਼ਨ ਸਿੰਘ ਕੁਰਾਲੀ, ਗੁਰਵਿੰਦਰ ਸਿੰਘ, ਕੁਲਵੰਤ ਸਿੰਘ ਚਿੱਲਾ, ਸੁਖਵਿੰਦਰ ਸਿੰਘ ਸਮੇਤ ਹੋਰ ਆਗੂ ਹਾਜਰ ਸਨ।
-
International2 months ago
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਰੱਖਿਆ ਮੰਤਰੀ ਯੋਵ ਗੈਲੈਂਟ ਨੂੰ ਬਰਖਾਸਤ ਕੀਤਾ
-
International2 months ago
ਭਾਰਤੀ ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਜਿੱਤਿਆ ਡਬਲਯੂ ਬੀ ਐਫ ਵਿਸ਼ਵ ਖਿਤਾਬ
-
Chandigarh2 months ago
ਕੈਨੇਡਾ ਦੇ ਮੰਦਰ ਵਿੱਚ ਸ਼ਰਧਾਲੂਆਂ ਤੇ ਹਮਲੇ ਦੀ ਵੱਖ-ਵੱਖ ਆਗੂਆਂ ਵੱਲੋਂ ਨਿੰਦਾ
-
Mohali2 months ago
4 ਸਾਲ ਬਾਅਦ ਆਰੰਭ ਹੋਈ ਮੁਲਤਾਨੀ ਅਗਵਾ ਮਾਮਲੇ ਦੀ ਸੁਣਵਾਈ
-
International2 months ago
ਮੂਧੇ ਮੂੰਹ ਡਿੱਗਾ ਸ਼ੇਅਰ ਬਾਜ਼ਾਰ, ਸੈਂਸੈਕਸ 900 ਤੋਂ ਵੱਧ ਅੰਕ ਟੁੱਟਿਆ, ਨਿਫਟੀ 23,995 ਤੇ ਬੰਦ
-
International1 month ago
ਪਾਕਿਸਤਾਨ ਦੇ ਰੇਲਵੇ ਸਟੇਸ਼ਨ ਤੇ ਹੋਏ ਧਮਾਕੇ ਵਿੱਚ 24 ਵਿਅਕਤੀਆਂ ਦੀ ਮੌਤ, 46 ਜ਼ਖ਼ਮੀ
-
International2 months ago
ਹਵਾ ਪ੍ਰਦੂਸ਼ਣ ਕਾਰਨ ਲਹਿੰਦੇ ਪੰਜਾਬ ਦੇ ਸਕੂਲ ਇੱਕ ਹਫਤੇ ਲਈ ਬੰਦ
-
Mohali2 months ago
68 ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 5 ਤੋਂ 9 ਨਵੰਬਰ ਤੱਕ