Mohali
ਪੁਲੀਸ ਵੱਲੋਂ ਜ਼ੀਰਕਪੁਰ ਵਿਖੇ ਜਿਊਲਰ ਦੀ ਦੁਕਾਨ ਵਿੱਚ ਲੁੱਟ ਖੋਹ ਦੀ ਨੀਅਤ ਨਾਲ ਫਾਇਰਿੰਗ ਕਰਨ ਵਾਲੇ ਦੋ ਵਿਅਕਤੀ ਕਾਬੂ
ਗੈਂਗਸਟਰ ਫੌਜੀ ਨੇ ਘਟਨਾ ਨੂੰ ਦਿੱਤਾ ਸੀ ਅੰਜਾਮ, ਫੌਜੀ ਵਿਰੁੱਧ ਪਹਿਲਾਂ ਹੀ ਕਈ ਮਾਮਲੇ ਦਰਜ, ਤੀਜਾ ਮੁਲਜਮ ਹਰਿਆਣਾ ਪੁਲੀਸ ਦੀ ਹਿਰਾਸਤ ਵਿੱਚ
ਐਸ.ਏ.ਐਸ. ਨਗਰ, 22 ਅਕਤੂਬਰ (ਜਸਬੀਰ ਸਿੰਘ ਜੱਸੀ) ਮੁਹਾਲੀ ਪੁਲੀਸ ਵਲੋਂ ਜੀਰਕਪੁਰ ਇਲਾਕੇ ਵਿੱਚ ਇਕ ਜਿਊਲਰ ਦੀ ਦੁਕਾਨ ਵਿੱਚ ਹੋਈ ਲੁੱਟ ਦੀ ਵਾਰਦਾਤ ਵਿੱਚ ਸ਼ਾਮਿਲ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਗ੍ਰਿਫਤਾਰ ਗੈਂਗਸਟਰਾਂ ਦੀ ਪਛਾਣ ਗਗਨਦੀਪ ਸਿੰਘ ਉਰਫ ਨਫੌਜੀ ਅਤੇ ਮਹੇਸ਼ ਸ਼ਰਮਾ ਵਾਸੀ ਅੰਬਾਲਾ ਵਜੋਂ ਹੋਈ ਹੈ।
ਇਸ ਸਬੰਧੀ ਜਿਲਾ ਪੁਲੀਸ ਮੁਖੀ ਦੀਪਕ ਪਾਰੀਕ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮਾਮਲੇ ਵਿੱਚ 14 ਅਕਤੂਬਰ ਨੂੰ ਲੋਹਗੜ ਵਿਚਲੀ ਦਿਵਿਆ ਜਿਊਲਰ ਦੁਕਾਨ ਵਿੱਚ ਦੋ ਨਕਾਬਪੋਸ਼ ਨੌਜਵਾਨਾਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਫਾਇਰਿੰਗ ਕੀਤੀ ਗਈ ਸੀ। ਮਾਮਲੇ ਦੀ ਤਫਤੀਸ਼ ਵਿੱਚ ਸਾਹਮਣੇ ਆਇਆ ਕਿ ਗੈਂਗਸਟਰ ਗਗਨਦੀਪ ਸਿੰਘ ਫੌਜੀ ਅਤੇ ਉਸ ਦੇ ਹੋਰਨਾਂ ਸਾਥੀਆਂ ਵਲੋਂ ਇਸ ਵਾਰਦਾਤ ਨੂੰ ਅੰਜਾਮ ਦਿਤਾ ਗਿਆ ਹੈ। ਉਹਨਾਂ ਦੱਸਿਆ ਕਿ ਜਦੋਂ ਪੁਲੀਸ ਵਲੋਂ ਇਸ ਮਾਮਲੇ ਵਿੱਚ ਨਾਮਜ਼ਦ ਰਾਹੁਲ ਵੈਦ ਦਾ ਜਦੋਂ ਪਿੱਛਾ ਕੀਤਾ ਗਿਆ ਤਾਂ ਉਸ ਵਲੋਂ ਪੰਚਕੂਲਾ ਪੁਲੀਸ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਸਬੰਧੀ ਪਿੰਜੌਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਇਹਨਾਂ ਦੇ ਸਾਥੀ ਰਾਹੁਲ ਵੈਦ ਦੇ ਤੀਜੇ ਸਾਥੀ ਮਹੇਸ਼ ਸ਼ਰਮਾ ਨੂੰ ਕਾਬੂ ਕੀਤਾ ਗਿਆ।
ਜਿਲਾ ਪੁਲੀਸ ਮੁਖੀ ਨੇ ਦਸਿਆ ਕਿ ਗੈਂਗਸਟਰ ਗਗਨਦੀਪ ਸਿੰਘ ਫੌਜੀ ਕੋਲੋਂ ਦੋ ਨਾਜਾਇਜ ਪਿਸਟਲ ਅਤੇ 22 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਨਾਂ ਦਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਫੌਜੀ ਨੇ ਪੁਲੀਸ ਨੂੰ ਦਸਿਆ ਕਿ ਪਿੰਡ ਮੁੜਤਸੈਦੇਵਾਲਾ ਜਿਲ੍ਹਾ ਮਾਨਸਾ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਜੀਰਕਪੁਰ ਵਿਖੇ ਰਹਿ ਰਿਹਾ ਸੀ।
ਇਸ ਦੌਰਾਨ ਉਸ ਦਾ ਸਬੰਧ ਸ਼ਨੀਦੇਵ ਉਰਫ ਕੁੱਕੀ ਗੈਂਗ ਹਰਿਆਣਾ ਨਾਲ ਹੋਇਆ ਜੋ ਕਿ ਸਾਲ 2013 ਵਿੱਚ ਰਾਕੇਸ਼ ਪੱਪੂ ਇਸ ਗੈਂਗ ਨੂੰ ਅਪਰੇਟ ਕਰਦਾ ਸੀ, ਉਸ ਵਲੋਂ ਕੁੱਕੀ ਗੈਂਗ ਦੇ ਸਰਗਨਾ ਸ਼ਨੀਦੇਵ ਨੇ ਭਰਾ ਸੁਖਵਿੰਦਰ ਨਰਵਾਲ ਦਾ ਰੋਹਤਕ ਵਿਖੇ ਕਤਲ ਕਰ ਦਿਤਾ ਸੀ। ਸੁਖਵਿੰਦਰ ਨਰਵਾਲ ਕੁੱਕੀ ਗੈਂਗ ਦੇ ਸਰਗਨਾ ਸ਼ਨੀਦੇਵ ਦਾ ਭਰਾ ਅਤੇ ਗੈਂਗਸਟਰ ਫੌਜੀ ਦਾ ਦੋਸਤ ਹੋਣ ਕਰਕੇ ਸੁਖਵਿੰਦਰ ਨਰਵਾਲ ਦੀ ਮੌਤ ਦਾ ਬਦਲਾ ਲੈਣ ਲਈ ਇਹਨਾਂ ਨੇ 2017 ਵਿੱਚ ਕੋਟਾ ਬੁੰਦੀ ਅਦਾਲਤ ਵਿਖੇ ਪੇਸ਼ੀ ਦੌਰਾਨ ਰਾਕੇਸ਼ ਪੱਪੂ ਤੇ ਫਾਇਰਿੰਗ ਕੀਤੀ ਸੀ ਪਰ ਪੱਪੂ ਬਚ ਗਿਆ ਸੀ। ਗੈਂਗਸਟਰ ਗਗਨਦੀਪ ਫੌਜੀ ਵਿਰੁਧ ਪੁਲੀਸ ਸਟੇਸ਼ਨ ਬੂੰਦੀ ਵਿਖੇ ਇਰਾਦਾ ਕਤਲ ਦਾ ਮਾਮਲਾ ਦਰਜ ਹੈ।
ਉਹਨਾਂ ਦੱਸਿਆ ਕਿ ਗੈਂਗਸਟਰ ਗਗਨਦੀਪ ਸਿੰਘ ਫੌਜੀ ਨੂੰ ਇਨਾਮੀ ਮੁਲਜਿਮ ਵੀ ਘੋਸ਼ਿਤ ਕੀਤਾ ਗਿਆ ਹੈ, ਫੌਜੀ ਇਸ ਸਮੇਂ ਪੁਲੀਸ ਰਿਮਾਂਡ ਤੇ ਚਲ ਰਿਹਾ ਹੈ। ਇਸ ਮਾਮਲੇ ਵਿੱਚ ਤੀਜੇ ਮੁਲਜਮ ਰਾਹੁਲ ਵੈਦ ਜੋ ਕਿ ਹਰਿਆਣਾ ਪੁਲੀਸ ਦੀ ਹਿਰਾਸਤ ਵਿੱਚ ਹੈ, ਨੂੰ ਜਲਦ ਪ੍ਰੋਡਕਸ਼ਨ ਵਾਰੰਟ ਤੇ ਮੁਹਾਲੀ ਲਿਆਂਦਾ ਜਾਵੇਗਾ।
Mohali
ਨੈਸ਼ਨਲ ਹਾਈਵੇ 205 ਏ ਦੇ ਦੋਵੇਂ ਪਾਸੇ ਸਰਵਿਸ ਰੋਡ ਦਾ ਕੰਮ ਸ਼ੁਰੂ ਨਾ ਕਰਨ ਦੇ ਰੋਸ ਵਜੋਂ ਪਿੰਡਾਂ ਦੇ ਵਸਨੀਕਾਂ ਵਲੋਂ ਧਰਨਾ, ਸੜਕ ਦਾ ਕੰਮ ਬੰਦ ਕਰਵਾਇਆ
ਕੇਂਦਰ ਸਰਕਾਰ ਅਤੇ ਮਹਿਕਮੇ ਦੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ
ਖਰੜ, 1 ਫਰਵਰੀ (ਸ.ਬ.) ਪਿੰਡ ਰੰਗੀਆਂ ਵਿਖੇ ਨੈਸ਼ਨਲ ਹਾਈਵੇ 205 ਏ ਦੇ ਦੋਨਾਂ ਸਾਈਡਾਂ ਤੇ ਸਰਵਿਸ ਰੋਡ ਦਾ ਕੰਮ ਸ਼ੁਰੂ ਨਾ ਕਰਨ ਦੇ ਰੋਸ ਵਜੋਂ ਪਿੰਡਾਂ ਦੇ ਵਸਨੀਕਾਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਅਤੇ ਕੇਂਦਰ ਸਰਕਾਰ ਅਤੇ ਮਹਿਕਮੇ ਦੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸਦੇ ਨਾਲ ਹੀ ਟਰੈਕਟਰ ਟਰਾਲੀਆਂ ਲਗਾ ਕੇ ਸੜਕ ਦਾ ਕੰਮ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਪਿੰਡ ਰੰਗੀਆਂ ਦੇ ਸਰਪੰਚ ਸ਼੍ਰੀ ਹਰਬਚਨ ਲਾਲ ਨੇ ਕਿਹਾ ਕਿ ਸੜਕ ਦੇ ਉੱਚੀ ਹੋਣ ਕਰਕੇ ਲੋਕਾਂ ਨੂੰ ਆਪਣੀਆਂ ਜਮੀਨਾਂ ਵਿੱਚ ਖੇਤੀਬਾੜੀ ਕਰਨ ਲਈ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਉਹ ਆਪਣੀਆਂ ਜਮੀਨਾਂ ਵਿੱਚ ਟਰੈਕਟਰ ਟਰਾਲੀਆਂ ਵੀ ਨਹੀਂ ਲਿਜਾ ਸਕਦੇ ਜਿਸ ਕਾਰਨ ਉਹਨਾਂ ਨੂੰ ਭਾਰੀ ਮਾਲੀ ਨੁਕਸਾਨ ਹੋ ਰਿਹਾ ਹੈ, ਜਿਸ ਲਈ ਕੇਂਦਰ ਸਰਕਾਰ ਜਿੰਮੇਵਾਰ ਹੈ।
ਉਹਨਾਂ ਕਿਹਾ ਕਿ ਮਹਿਕਮੇ ਵੱਲੋਂ ਕਈ ਜਗ੍ਹਾ ਤੇ ਮੁੱਖ ਸੜਕ ਦੇ ਦੋਨਾਂ ਸਾਈਡਾਂ ਵਾਲੀਆਂ ਸਰਵਿਸ ਸੜਕਾਂ ਨੂੰ ਬਿਲਕੁਲ ਹੀ ਬੰਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਲੋਕਾਂ ਦਾ ਆਪਣੀਆਂ ਜਮੀਨਾਂ ਵਿੱਚ ਪੈਦਲ ਤੁਰ ਕੇ ਵੀ ਜਾਣਾ ਮੁਸ਼ਕਿਲ ਹੋ ਗਿਆ ਹੈ। ਸਰਵਿਸ ਸੜਕ ਪੱਕੀ ਨਾ ਹੋਣ ਕਰਕੇ ਪਿੰਡ ਰੰਗੀਆਂ, ਪੋਪਨਾ, ਚੋਲਟਾ ਖੁਰਦ, ਅਤੇ ਝੰਜੇੜੀ ਦੇ ਹਜ਼ਾਰਾਂ ਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਸਰਵਿਸ ਸੜਕਾਂ ਦੇ ਨਾ ਬਣਨ ਕਾਰਨ ਦਰਜਨਾਂ ਪਿੰਡਾਂ ਦਾ ਆਪਸ ਵਿੱਚ ਲਿੰਕ ਟੁੱਟ ਚੁੱਕਾ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਸਰਵਿਸ ਰੋਡ ਦਾ ਕੰਮ ਸ਼ੁਰੂ ਨਹੀਂ ਕੀਤਾ ਜਾਂਦਾ ਲੋਕਾਂ ਦਾ ਧਰਨਾ ਨਹੀਂ ਚੁੱਕਿਆ ਜਾਵੇਗਾ।
ਇਸ ਮੌਕੇ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਅਫਸਰ ਸ੍ਰੀ ਗੌਰਵ ਵਲੋਂ ਮੌਕੇ ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨਾਲ ਗੱਲ ਕੀਤੀ ਪਰੰਤੂ ਉਹ ਲੋਕਾਂ ਦੇ ਸਵਾਲਾਂ ਦਾ ਸਹੀ ਜਵਾਬ ਨਹੀਂ ਦੇ ਸਕੇ। ਇਸ ਮੌਕੇ ਲੋਕਾਂ ਨੇ ਕਿਹਾ ਕਿ ਜਦੋਂ ਤੱਕ ਸਰਵਿਸ ਸੜਕਾਂ ਦਾ ਕੰਮ ਸ਼ੁਰੂ ਨਹੀਂ ਹੁੰਦਾ ਉਦੋਂ ਤੱਕ ਉਹ ਨੈਸ਼ਨਲ ਹਾਈਵੇ ਦਾ ਕੰਮ ਨਹੀਂ ਕਰਨ ਦੇਣਗੇ।
ਇਸ ਮੌਕੇ ਇਲਾਕੇ ਦੇ ਸੀਨੀਅਰ ਆਗੂ ਅਤੇ ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਦੀ ਪੰਜਾਬ ਇਕਾਈ ਦੇ ਕਾਰਜਕਾਰੀ ਮੈਂਬਰ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਉਹਨਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਸੜਕ ਤੇ ਚੜਨ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਸਰਕਾਰ ਇਨ੍ਹਾ ਸਰਵਿਸ ਸੜਕਾਂ ਨੂੰ ਸ਼ੁਰੂ ਨਹੀਂ ਕਰਦੀ ਉਹ ਇਲਾਕੇ ਦੇ ਲੋਕਾਂ, ਕਿਸਾਨ ਜਥੇਬੰਦੀਆਂ, ਸਮਾਜਸੇਵੀ ਸੰਸਥਾਵਾਂ ਨੂੰ ਇਕੱਠਾ ਕਰਕੇ ਨੈਸ਼ਨਲ ਹਾਈਵੇ ਦਾ ਕੰਮ ਮੁਕੰਮਲ ਤੌਰ ਤੇ ਬੰਦ ਕਰਨਗੇ ਅਤੇ ਕਿਸੇ ਵੀ ਵਾਧੇ ਘਾਟੇ ਦੀ ਜਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ।
ਇਸ ਧਰਨੇ ਵਿੱਚ ਹੋਰਨਾ ਤੋਂ ਇਲਾਵਾ ਐਡਵੋਕੇਟ ਬਲਦੇਵ ਸਿੰਘ ਰੰਗੀਆ, ਮੂਲਾ ਰਾਮ ਸਾਬਕਾ ਸਰਪੰਚ, ਚਮਨ ਸਿੰਘ, ਦਿਲਬਾਗ ਸਿੰਘ ਰਾਣਾ, ਬਿਕਰਮ ਸਿੰਘ, ਸਰਬਜੀਤ ਸਿੰਘ, ਸੁਖਪਾਲ ਸਿੰਘ ਨੰਬਰਦਾਰ, ਸੁਖਦੇਵ ਸ਼ਰਮਾ, ਗੁਰਚਰਨ ਸਿੰਘ ਡੂੰਗੀਆ, ਪਵਨ ਕੁਮਾਰ, ਅਨੂਪ ਸਿੰਘ, ਰਣਜੀਤ ਸਿੰਘ ਪੋਪਨਾ, ਮਨਪ੍ਰੀਤ ਸਿੰਘ ਪੋਪਨਾ, ਪੁਸ਼ਪਿੰਦਰ, ਵਿਵੇਕ ਅਤੇ ਐਡਵੋਕੇਟ ਯਸ਼ਜੀਤ ਸਿੰਘ ਧਾਲੀਵਾਲ ਵੀ ਸ਼ਾਮਿਲ ਸਨ।
Mohali
ਪ੍ਰਾਈਵੇਟ ਮੈਗਾ ਹਾਊਸਿੰਗ ਪ੍ਰੋਜੈਕਟਾਂ ਵਿੱਚ ਲੋਕਾਂ ਦੀਆਂ ਜਾਇਦਾਦਾਂ ਦੀ ਮਲਕੀਅਤ ਦੇ ਵੇਰਵੇ ਆਪਣੀ ਵੈਬਸਾਈਟ ਤੇ ਦਰਜ ਕਰੇ ਗਮਾਡਾ : ਜੱਥੇਬੰਦੀ
ਐਸ ਏ ਐਸ ਨਗਰ, 1 ਫਰਵਰੀ (ਸ.ਬ.) ਕਮੇਟੀ ਆਫ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨਜ਼ ਅਤੇ ਸੋਸਾਇਟੀਜ (ਮੈਗਾ ਮੁਹਾਲੀ) ਨੇ ਮੰਗ ਕੀਤੀ ਹੈ ਕਿ ਗਮਾਡਾ ਵਲੋਂ ਪ੍ਰਾਈਵੇਟ ਮੈਗਾ ਹਾਊਸਿੰਗ ਪ੍ਰੋਜੈਕਟਾਂ ਵਿੱਚ ਲੋਕਾਂ ਦੀਆਂ ਜਾਇਦਾਦਾਂ ਦੀ ਮਲਕੀਅਤ ਦੇ ਵੇਰਵੇ ਆਪਣੀ ਵੈਬਸਾਈਟ ਤੇ ਦਰਜ ਕੀਤੇ ਜਾਣ। ਸੰਸਥਾ ਦੇ ਪ੍ਰਧਾਨ ਰਾਜਵਿੰਦਰ ਸਿੰਘ ਸਰਾਓ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਇਹਨਾਂ ਪ੍ਰੋਜੈਕਟਾਂ ਦੇ ਵਸਨੀਕਾਂ ਨੂੰ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਦੌਰਾਨ ਕਿਹਾ ਗਿਆ ਕਿ ਇਹਨਾਂ ਪ੍ਰੋਜੈਕਟਾਂ ਵਿੱਚ ਖਰੀਦੋ-ਫਰੋਖਤ ਕਰਨ ਵਾਲੇ ਲੋਕਾਂ ਦੀਆਂ ਜਾਇਦਾਦਾਂ ਦੇ ਇੰਤਕਾਲ ਨਾ ਹੋਣ ਕਾਰਨ ਲੋਕ ਇਨ੍ਹਾਂ ਬਿਲਡਰਾਂ ਅਤੇ ਡੀਲਰਾਂ ਦੀ ਠੱਗੀ ਅਤੇ ਲੁੱਟ ਦਾ ਸ਼ਿਕਾਰ ਹੋ ਰਹੇ ਹਨ ਅਤੇ ਅਜਿਹਾ ਹੋਣ ਕਾਰਨ ਇਮਾਨਦਾਰ ਬਿਲਡਰਾਂ ਅਤੇ ਡੀਲਰਾਂ ਦਾ ਅਕਸ਼ ਵੀ ਖਰਾਬ ਹੋ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਆਮ ਵੇਖਣ ਵਿੱਚ ਆਇਆ ਹੈ ਕਿ ਕੁਝ ਮਾਮਲਿਆਂ ਵਿੱਚ ਬਿਲਡਰਾਂ ਵਲੋਂ ਇੱਕੋ ਪ੍ਰਾਪਰਟੀ ਨੂੰ ਵੱਖ-ਵੱਖ ਲੋਕਾਂ ਨੂੰ ਵੇਚ ਦਿੱਤਾ ਜਾਂਦਾ ਹੈ।
ਬੁਲਾਰਿਆਂ ਨੇ ਕਿਹਾ ਕਿ ਅਜਿਹੀਆਂ ਠੱਗੀਆਂ ਹੋਣ ਦਾ ਮੁੱਖ ਕਾਰਨ ਇਹ ਹੈ ਕਿ ਆਮ ਲੋਕਾਂ ਕੋਲ ਕੋਈ ਵੀ ਅਜਿਹੀ ਸਰਕਾਰੀ ਸੁਵਿਧਾ ਨਹੀਂ ਹੈ ਜਿਸ ਨਾਲ ਲੋਕ ਇਸ ਗੱਲ ਦੀ ਜਾਂਚ ਕਰ ਸਕਣ ਕਿ ਇਸ ਪ੍ਰਾਪਰਟੀ ਦਾ ਅਸਲ ਮਾਲਕ ਕੌਣ ਹੈ, ਜਦੋਂਕਿ ਗਮਾਡਾ ਅਤੇ ਪੁੱਡਾ ਦੇ ਸੈਕਟਰਾਂ ਦੀਆਂ ਜਾਇਦਾਦਾਂ ਦੀ ਮਲਕੀਅਤ ਤੇ ਵੇਰਵੇ ਗਮਾਡਾਂ ਦੀ ਵੈੱਬਸਾਈਟ ਤੇ ਉਪਲਬਧ ਹਨ, ਜਿਨਾਂ ਨੂੰ ਆਮ ਲੋਕ ਵੀ ਵੇਖ ਸਕਦੇ ਹਨ।
ਆਗੂਆਂ ਨੇ ਕਿਹਾ ਕਿ ਇਹਨਾਂ ਪ੍ਰਾਈਵੇਟ ਮੈਗਾ ਹਾਊਸਿੰਗ ਪ੍ਰੋਜੈਕਟਾਂ ਦੀਆਂ ਜਾਇਦਾਦਾਂ ਦੀ ਮਲਕੀਅਤ ਦੇ ਵੇਰਵੇ ਵੀ ਗਮਾਡਾ ਦੀ ਵੈੱਬਸਾਈਟ ਤੇ ਅਪਲੋਡ ਹੋਣੇ ਚਾਹੀਦੇ ਹਨ ਤਾਂ ਕਿ ਲੋਕਾਂ ਨੂੰ ਇਹਨਾਂ ਬਿਲਡਰਾਂ ਦੀ ਠੱਗੀ ਤੋਂ ਬਚਾਇਆ ਜਾ ਸਕੇ। ਆਗੂਆਂ ਨੇ ਇਹ ਵੀ ਕਿਹਾ ਇਹਨਾਂ ਪ੍ਰੋਜੈਕਟਾਂ ਦੀਆਂ ਜਾਇਦਾਦਾਂ ਦੀ ਮਲਕੀਅਤ ਨੂੰ ਟਰਾਂਸਫਰ ਕਰਨ ਦਾ ਕੰਮ ਗਮਾਡਾ (ਪੁੱਡਾ) ਖੁਦ ਆਪ ਕਰੇ ਤਾਂ ਕਿ ਬਿਲਡਰਾਂ ਵੱਲੋਂ ਟਰਾਂਸਫਰ ਕਰਨ ਲਈ ਮਨਮਰਜੀ ਦੀਆਂ ਵਸੂਲੀਆਂ ਜਾਂਦੀਆਂ ਮੋਟੀਆਂ ਰਕਮਾਂ ਤੋਂ ਨਿਜਾਤ ਮਿਲ ਸਕੇ। ਅਜਿਹਾ ਕਰਨ ਨਾਲ ਪੰਜਾਬ ਸਰਕਾਰ ਦੇ ਮਾਲੀਏ ਵਿੱਚ ਵੀ ਵਾਧਾ ਹੋਣਾ ਲਾਜ਼ਮੀ ਹੈ।
ਉਹਨਾਂ ਕਿਹਾ ਕਿ ਕੁੱਝ ਬਿਲਡਰਾਂ ਵੱਲੋਂ ਲੋਕਾਂ ਦੀਆਂ ਜਾਇਦਾਦਾਂ ਤੇ ਲੋਨ ਵੀ ਲਏ ਜਾ ਰਹੇ ਹਨ। ਕਿਉਂਕਿ ਇਹਨਾਂ ਜਾਇਦਾਦਾਂ ਦੀ ਮਲਕੀਅਤ ਦੇ ਵੇਰਵੇ ਸਿਰਫ ਤੇ ਸਿਰਫ ਬਿਲਡਰਾਂ ਦੇ ਆਪਣੇ ਰਿਕਾਰਡ ਵਿੱਚ ਹੀ ਦਰਜ ਹੁੰਦੇ ਹਨ ਜਿਸ ਕਾਰਨ ਇਹ ਬਿਲਡਰ ਆਪਣੀ ਲੋੜ ਅਨੁਸਾਰ ਆਪਣੇ ਰਿਕਾਰਡ ਵਿੱਚ ਛੇੜ ਛਾੜ ਕਰਕੇ ਲੋਨ ਲੈਣ ਵਿੱਚ ਕਾਮਯਾਬ ਹੋ ਜਾਂਦੇ ਹਨ। ਜੇਕਰ ਇਹਨਾਂ ਪ੍ਰਾਈਵੇਟ ਮੈਗਾ ਪ੍ਰੋਜੈਕਟਾਂ ਦੀਆਂ ਜਾਇਦਾਦਾਂ ਦੀ ਵੇਰਵੇ ਗਮਾਡਾ ਦੀ ਵੈੱਬਸਾਈਟ ਤੇ ਦਰਜ ਹੋਣਗੇ ਤਾਂ ਲੋਕਾਂ ਦੇ ਨਾਲ ਨਾਲ ਬੈਂਕਾਂ ਨੂੰ ਠੱਗੀ ਤੋਂ ਬਚਾਇਆ ਜਾ ਸਕਦਾ ਹੈ। ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਤੋਂ ਮੰਗ ਕੀਤੀ ਹੈ ਕਿ ਇਹਨਾਂ ਮੰਗਾਂ ਨੂੰ ਸੰਜੀਦਗੀ ਨਾਲ ਵਿਚਾਰਦੇ ਹੋਏ ਗਮਾਡਾ ਅਤੇ ਪੁੱਡਾ ਦੇ ਉੱਚ ਅਧਿਕਾਰੀਆਂ ਨੂੰ ਇਹਨਾਂ ਪ੍ਰੋਜੈਕਟਾਂ ਦੀਆਂ ਜਾਇਦਾਦਾਂ ਦੇ ਵੇਰਵੇ ਇਸ ਦਫਤਰ ਦੀ ਵੈਬਸਾਈਟ ਤੇ ਦਰਜ ਕਰਨ ਲਈ ਨਿਰਦੇਸ਼ ਦਿੱਤੇ ਜਾਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ, ਐਡਵੋਕੇਟ ਗੌਰਵ ਗੋਇਲ, ਸੰਤ ਸਿੰਘ, ਜਸਵੀਰ ਸਿੰਘ ਗੜਾਂਗ, ਅਮਰਜੀਤ ਸਿੰਘ ਭੰਮਰਾ, ਮਨੋਜ ਸ਼ਰਮਾ, ਐਮ ਐਲ ਸ਼ਰਮਾ, ਸੰਦੀਪ ਝੰਬ, ਪਵਨ ਗੋਇਲ, ਭੁਪਿੰਦਰ ਸਿੰਘ, ਨਵੀਨ ਸੂਦ, ਅਰੁਣ ਮਲਹੋਤਰਾ, ਅਮਨਪ੍ਰੀਤ ਸਿੰਘ, ਅਮਿਤ ਚੌਹਾਨ, ਕਮਲ ਬੱਗਾ ਅਤੇ ਸੁਮਿਕਸ਼ਾ ਸੂਦ ਵੀ ਹਾਜ਼ਰ ਸਨ।
Mohali
1994 ਬੈਚ ਦੇ ਯੂ.ਪੀ.ਐਸ.ਸੀ. ਟਾਪਰ ਧਰਮਿੰਦਰ ਸ਼ਰਮਾ ਨੇ ਪ੍ਰਮੁੱਖ ਵਣਪਾਲ ਦਾ ਅਹੁਦਾ ਸੰਭਾਲਿਆ
ਛੱਤਬੀੜ ਚਿੜੀਆਘਰ ਦਾ ਮਾਸਟਰ ਪਲਾਨ ਅਤੇ ਫਿਰੋਜ਼ਪੁਰ ਡਵੀਜ਼ਨ ਦੀ ਕਾਰਜ ਯੋਜਨਾ ਕੀਤੀ ਸੀ ਤਿਆਰ
ਐਸ ਏ ਐਸ ਨਗਰ, 1 ਫਰਵਰੀ (ਸ.ਬ.) 1994 ਬੈਚ ਦੇ ਭਾਰਤੀ ਜੰਗਲਾਤ ਸੇਵਾ ਅਧਿਕਾਰੀ ਸ੍ਰੀ ਧਰਮਿੰਦਰ ਸ਼ਰਮਾ ਨੇ ਸਥਾਨਕ ਸੈਕਟਰ-68 ਸਥਿਤ ਵਣ ਕੰਪਲੈਕਸ ਵਿਖੇ ਪੰਜਾਬ ਦੇ ਪ੍ਰਮੁੱਖ ਵਣਪਾਲ, ਪੰਜਾਬ ਦਾ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਇਲਾਵਾ ਉਹ ਅਗਲੀ ਨਿਯੁਕਤੀ ਹੋਣ ਤੱਕ ਪੀ. ਸੀ. ਸੀ. ਐਫ. ਵਾਈਲਡ ਲਾਈਫ ਅਤੇ ਚੀਫ ਵਾਈਲਡ ਲਾਈਫ ਵਾਰਡਨ, ਪੰਜਾਬ ਦਾ ਅਹੁਦਾ ਵੀ ਸੰਭਾਲਣਗੇ।
ਇਸ ਮੌਕੇ ਸ੍ਰੀ ਧਰਮਿੰਦਰ ਸ਼ਰਮਾ ਨੇ ਕਿਹਾ ਕਿ ਈਕੋ ਟੂਰਿਜ਼ਮ ਨੂੰ ਹੁਲਾਰਾ ਦੇਣਾ, ਜਲਗਾਹਾਂ ਦੀ ਸੁਚੱਜੀ ਸਾਂਭ-ਸੰਭਾਲ, ਸੂਬੇ ਵਿੱਚ ਹਰਿਆਵਲ ਹੇਠਲੇ ਰਕਬੇ ਵਿੱਚ ਵਾਧਾ ਕਰਨ ਕਰਨ ਲਈ ਕਦਮ ਚੁੱਕਣ ਅਤੇ ਸਥਾਨਕ ਪੱਧਰ ਤੇ ਰੁਜ਼ਗਾਰ ਦੇ ਮੌਕੇ ਸਿਰਜਣ ਵੱਲ ਧਿਆਨ ਕੇਂਦਰਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜੁਲਾਈ 2025 ਵਿੱਚ ਹੋਣ ਵਾਲਾ ‘ਵਣ ਮਹੋਤਸਵ’ ਇੱਕ ਵਿਲੱਖਣ ਸਮਾਗਮ ਹੋਵੇਗਾ।
ਜਿਕਰਯੋਗ ਹੈ ਕਿ ਸ਼੍ਰੀ ਸ਼ਰਮਾ 1994 ਭਾਰਤੀ ਜੰਗਲਾਤ ਸੇਵਾ (ਆਈ. ਐਫ. ਐਸ.) ਬੈਚ ਦੇ ਯੂ. ਪੀ. ਐਸ. ਸੀ. ਟਾਪਰ ਹਨ। ਉਹ ਇੱਕ ਜੰਗਲਾਤਕਾਰ, ਇੱਕ ਬਨਸਪਤੀ ਵਿਗਿਆਨੀ ਅਤੇ ਇੱਕ ਕੁਦਰਤੀ ਸਰੋਤ ਪ੍ਰਬੰਧਕ ਵੀ ਹਨ। ਉਹਨਾਂ ਨੇ ਪਲਾਂਟ ਸਾਇੰਸਜ਼ ਵਿੱਚ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਅਤੇ ਕ੍ਰੈਨਫੀਲਡ ਯੂਨੀਵਰਸਿਟੀ, ਯੂ.ਕੇ. ਤੋਂ ਮਾਰਸ਼ਲ ਪੈਪਵਰਥ ਸਕਾਲਰਸ਼ਿਪ ਤੇ ਕੁਦਰਤੀ ਸਰੋਤ ਪ੍ਰਬੰਧਨ ਵਿੱਚ ਮਾਸਟਰ ਡਿਗਰੀ ਕੀਤੀ ਹੈ। ਇਸ ਤੋਂ ਇਲਾਵਾ ਸ੍ਰੀ ਸ਼ਰਮਾ ਨੇ ਯੂ.ਕੇ., ਫਿਨਲੈਂਡ ਦੀਆਂ ਯੂਨੀਵਰਸਿਟੀਆਂ ਅਤੇ ਯੇਲ ਯੂਨੀਵਰਸਿਟੀ, ਯੂ.ਐਸ. ਏ. ਤੋਂ ਜੰਗਲਾਤ ਅਤੇ ਸਬੰਧਤ ਸਾਇੰਸ ਵਿੱਚ ਸਿਖਲਾਈ ਪ੍ਰਾਪਤ ਕੀਤੀ ਹੈ।
ਇਸ ਤੋਂ ਪਹਿਲਾਂ ਉਹ ਪੰਜਾਬ ਸਰਕਾਰ ਵਿੱਚ ਜ਼ਿਲ੍ਹਾ ਅਤੇ ਉੱਚ ਪੱਧਰ ਤੇ ਵੱਖ-ਵੱਖ ਅਹੁਦਿਆਂ ਤੇ ਸੇਵਾਵਾਂ ਨਿਭਾ ਚੁੱਕੇ ਹਨ। ਸ੍ਰੀ ਸ਼ਰਮਾ ਨੇ ਫੀਲਡ ਡਾਇਰੈਕਟਰ ਵਜੋਂ ਆਪਣੇ ਕਾਰਜਕਾਲ ਸਮੇਂ ਸਾਲ 2006-09 ਦੌਰਾਨ ਛੱਤਬੀੜ ਚਿੜੀਆਘਰ ਦਾ ‘ਮਾਸਟਰ ਪਲਾਨ’ ਵੀ ਤਿਆਰ ਕੀਤਾ ਸੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਵਣ ਕੰਜ਼ਰਵੇਟਰ (ਜੰਗਲੀ ਜੀਵ) ਸਤੇਂਦਰ ਸਾਗਰ, ਵਣ ਕੰਜ਼ਰਵੇਟਰ (ਯੋਜਨਾਬੰਦੀ) ਵਿਸ਼ਾਲ ਚੌਹਾਨ, ਆਨਰੇਰੀ ਵਾਈਲਡ ਲਾਈਫ ਵਾਰਡਨ (ਪਟਿਆਲਾ) ਅਮਰਜੀਤ ਸਿੰਘ ਚੌਹਾਨ, ਪ੍ਰਬੰਧਕੀ ਅਧਿਕਾਰੀ ਰਜਿੰਦਰ ਸਿੰਘ ਅਤੇ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਸਟਾਫ਼ ਮੈਂਬਰ ਹਾਜ਼ਿਰ ਸਨ।
-
National1 month ago
ਨੇਪਾਲ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ
-
International2 months ago
ਮੀਂਹ ਕਾਰਨ ਭਾਰਤ ਅਤੇ ਆਸਟ੍ਰੇਲੀਆ ਟੈਸਟ ਮੈਚ ਡਰਾਅ
-
International2 months ago
15 ਸਾਲਾ ਵਿਦਿਆਰਥਣ ਵੱਲੋਂ ਸਕੂਲ ਵਿੱਚ ਗੋਲੀਬਾਰੀ, ਅਧਿਆਪਕ ਤੇ ਇੱਕ ਵਿਦਿਆਰਥੀ ਦੀ ਮੌਤ
-
National1 month ago
ਨਾਬਾਲਗ ਨੂੰ ਨੰਗਾ ਕਰ ਕੇ ਕੁੱਟਿਆ, ਚਿਹਰੇ ਤੇ ਕੀਤਾ ਪਿਸ਼ਾਬ, ਸ਼ਰਮ ਕਾਰਨ ਨੌਜਵਾਨ ਵੱਲੋਂ ਖੁਦਕੁਸ਼ੀ
-
National1 month ago
ਮਹਿੰਗਾਈ ਨੇ ਵਿਗਾੜਿਆ ਲੋਕਾਂ ਦੀ ਰਸੋਈ ਦਾ ਬਜਟ : ਰਾਹੁਲ ਗਾਂਧੀ
-
International2 months ago
19 ਸਾਲ ਦੀ ਭਾਰੀ-ਅਮਰੀਕੀ ਕੈਟਲਿਨ ਨੇ ਜਿੱਤਿਆ ਮਿਸ ਇੰਡੀਆ ਯੂਐਸਏ 2024 ਦਾ ਤਾਜ
-
Editorial1 month ago
ਸ਼ਹਿਰ ਵਿੱਚ ਜਨਤਕ ਥਾਵਾਂ ਤੇ ਖੁੱਲੇਆਮ ਹੁੰਦੀ ਤੰਬਾਕੂਨੋਸ਼ੀ ਦੇ ਸਾਮਾਨ ਦੀ ਵਿਕਰੀ ਤੇ ਸਖਤੀ ਨਾਲ ਰੋਕ ਲਗਾਏ ਪ੍ਰਸ਼ਾਸ਼ਨ
-
International3 weeks ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ