Connect with us

Punjab

ਕਬਾੜ ਦੀ ਦੁਕਾਨ ਵਿੱਚ ਅੱਗ ਲੱਗਣ ਕਾਰਨ ਤਿੰਨ ਦੁਕਾਨਾਂ ਸੜ ਕੇ ਸਵਾਹ

Published

on

 

ਪਠਾਨਕੋਟ, 16 ਨਵੰਬਰ (ਸ.ਬ.) ਅੱਜ ਪਠਾਨਕੋਟ ਦੇ ਡਲਹੌਜ਼ੀ ਰੋਡ ਤੇ ਕਬਾੜ ਦੀ ਦੁਕਾਨ ਵਿੱਚ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਇਸ ਨੇ ਨੇੜਲੀਆਂ ਦੋ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਕੁੱਲ ਤਿੰਨ ਦੁਕਾਨਾਂ ਦਾ ਨੁਕਸਾਨ ਹੋ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ਤੇ ਪਹੁੰਚ ਗਈਆਂ। ਫਾਇਰ ਬ੍ਰਿਗੇਡ ਦੇ ਅਮਲੇ ਵੱਲੋਂ ਅੱਗ ਤੇ ਕਾਬੂ ਪਾ ਲਿਆ ਗਿਆ। ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਅੱਗ ਦੁਕਾਨ ਅੰਦਰ ਰੱਖੇ ਥਿਨਰ ਨਾਲ ਭਰੇ ਡਰੰਮ ਦੇ ਫਟਣ ਕਾਰਨ ਅਤੇ ਦੁਕਾਨ ਦੇ ਨੇੜਿਓਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਕਾਰਨ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਦੱਸੀ ਜਾ ਰਹੀ ਹੈ।

Continue Reading

Mohali

ਰੇਹੜੀਆਂ ਫੜੀਆਂ ਤੇ ਵੇਚੀਆਂ ਜਾ ਰਹੀਆਂ ਹਨ ਖਾਣ ਪੀਣ ਦੀਆਂ ਗੈਰਮਿਆਰੀ ਚੀਜਾਂ

Published

on

By

 

 

ਸਸਤੇ ਦੇ ਲਾਲਚ ਵਿੱਚ ਲੋਕ ਬਣ ਜਾਂਦੇ ਹਨ ਰੇਹੜੀਆਂ ਫੜੀਆਂ ਦੇ ਗਾਹਕ

ਐਸ ਏ ਐਸ ਨਗਰ, 21 ਨਵੰਬਰ (ਸ਼ਬy) ਮੁਹਾਲੀ ੪ਹਿਰ ਵਿੱਚ ਰੇਹੜੀਆਂ ਫੜੀਆਂ ਵਾਲਿਆਂ ਨੇ ਆਪਣਾ ਪੂਰਾ ਜਾਲ ਫੈਲਾਇਆ ਹੋਇਆ ਹੈ ਅਤੇ ੪ਹਿਰ ਦੀ ਹਰ ਮਾਰਕੀਟ ਵਿੱਚ ਵੱਡੀ ਗਿਣਤੀ ਰੇਹੜੀਆਂ ਫੜੀਆਂ ਸਾਰਾ ਦਿਨ ਲੱਗੀਆਂ ਰਹਿੰਦੀਆਂ ਹਨ, ਜਿਹਨਾਂ ਦੀ ਗਿਣਤੀ ਵਿੱਚ ੪ਾਮ ਢਲੇ ਹੋਰ ਵੀ ਵਾਧਾ ਹੋ ਜਾਂਦਾ ਹੈ।

ਇਹਨਾਂ ਰੇਹੜੀਆਂ ਫੜੀਆਂ ਵਿੱਚੋਂ ਜਿਆਦਾਤਰ ਤੇ ਖਾਣ ਪੀਣ ਦਾ ਗੈਰਮਿਆਰੀ ਸਮਾਨ ਵੇਚਿਆ ਜਾਂਦਾ ਹੈ ਪਰ ਸਸਤੇ ਦੇ ਲਾਲਚ ਵਿੱਚ ਵੱਡੀ ਗਿਣਤੀ ਲੋਕ ਇਹਨਾਂ ਰੇਹੜੀਆਂ ਫੜੀਆਂ ਦੇ ਗਾਹਕ ਬਣ ਜਾਂਦੇ ਹਨ।

ਹਾਲਾਤ ਇਹ ਹਨ ਕਿ ਚਿਕਨ ਪਕੌੜਾ, ਅੰਡੇ, ਮੱਛੀ ਤੇ ਹੋਰ ਮਾਸਾਹਾਰੀ ਸਮਾਨ ਵੇਚਣ ਵਾਲੀਆਂ ਰੇਹੜੀਆਂ ਫੜੀਆਂ ਤੇ ਖਾਸ ਗਾਹਕਾਂ ਨੂੰ ਗਿਲਾਸ ਵੀ ਮੁਹਾਈਆਂ ਕਰਵਾ ਦਿੱਤੇ ਜਾਂਦੇ ਹਨ ਅਤੇ ਇਹ ਰੇਹੜੀਆਂ ਫੜੀਆਂ ਇਕ ਤਰ੍ਹਾਂ ਨਾਜਾਇ੭ ਅਹਾਤਿਆਂ ਦਾ ਰੁੂਪ ਅਖਤਿਆਰ ਕਰ ਲੈਂਦੀਆਂ ਹਨ। ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਵੱਡੀ ਗਿਣਤੀ ਰੇਹੜੀਆਂ ਫੜੀਆਂ ਦੇ ਮਾਲਕਾਂ ਨੇ ਆਪਣੇ ਗਾਹਕਾਂ ਦੀ ਸਹੂਲਤ ਲਈ ਪਾਰਕਿੰਗ ਵਿੱਚ ਜਾਂ ਸੜਕ ਤੇ ਕੁਰਸੀਆਂ ਤੇ ਬੈਂਚ ਵੀ ਰੱਖੇ ਹੁੰਦੇ ਹਨ। ਜਿਥੇ ਅਕਸਰ ਲੋਕ ਆਰਾਮ ਨਾਲ ਬੈਠ ਕੇ ਇਹਨਾਂ ਰੇਹੜੀਆਂ ਫੜੀਆਂ ਤੇ ਵਿਕ ਰਿਹਾ ਖਾਣ ਪੀਣ ਦਾ ਸਮਾਨ ਖਰੀਦ ਕੇ ਖਾਂਦੇ ਹਨ।

ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਦਾ ਨੈਟਵਰਕ ਇੰਨਾ ਜਿਆਦਾ ਮਜਬੂਤ ਹੁੰਦਾ ਹੈ ਕਿ ਨਗਰ ਨਿਗਮ ਮੁਹਾਲੀ ਦੀ ਨਾਜਾਇ੭ ਕਬਜੇ ਹਟਾਊ ਟੀਮ ਜਦੋਂ ਵੀ ਕਾਰਵਾਈ ਕਰਨ ਲਈ ਨਗਰ ਨਿਗਮ ਦੇ ਦਫਤਰ ਤੋਂ ਰਵਾਨਾ ਹੁੰਦੀ ਹੈ ਤਾਂ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਨੂੰ ਤੁਰੰਤ ਇਸ ਦੀ ਸੂਚਨਾ ਮਿਲ ਜਾਂਦੀ ਹੈ ਅਤੇ ਵੱਡੀ ਗਿਣਤੀ ਰੇਹੜੀਆਂ ਫੜੀਆਂ ਵਾਲੇ ਨਗਰ ਨਿਗਮ ਮੁਹਾਲੀ ਦੀ ਨਾਜਾਇ੭ ਕਬ੭ੇ ਹਟਾਉਣ ਵਾਲੀ ਟੀਮ ਦੇ ਆਉਣ ਤੋਂ ਪਹਿਲਾਂ ਆਪਣੇ ਸਮਾਨ ਸਮੇਤ ਗਾਇਬ ਹੋ ਜਾਂਦੇ ਹਨ ਅਤੇ ਨਗਰ ਨਿਗਮ ਦੀ ਟੀਮ ਦੇ ਜਾਣ ਤੋਂ ਬਾਅਦ ਇਹ ਰੇਹੜੀਆਂ ਫੜੀਆਂ ਮੁੜ ਪਹਿਲਾਂ ਵਾਂਗ ਲੱਗ ਜਾਂਦੀਆਂ ਹਨ।

ਖਾਣ ਪੀਣ ਦਾ ਸਮਾਨ ਵੇੇਚਣ ਵਾਲੀਆਂ ਇਹਨਾਂ ਰੇਹੜੀਆਂ ਫੜੀਆਂ ਵਿੱਚੋਂ ਜਿਆਦਾਤਰ ਤੇ ਗੈਰ ਮਿਆਰੀ ਸਾਮਾਨ ਵਿਕਦਾ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਆਮ ਲੋਕ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਸਮਝਦੇ ਵੀ ਹਨ ਪਰੰਤੂ ਇਸਦੇ ਬਾਵਜੂਦ ਸਸਤੇ ਦੇ ਲਾਲਚ ਵਿਚ ਲੋਕ ਇਹਨਾਂ ਦੇ ਗਾਹਕ ਬਣ ਜਾਂਦੇ ਹਨ ਕਿਉਂਕਿ ਇਹਨਾਂ ਰੇਹੜੀਆਂ ਫੜੀਆਂ ਤੇ ਵੇਚਿਆ ਜਾ ਰਿਹਾ ਖਾਣ ਪੀਣ ਦਾ ਸਮਾਨ ਦੁਕਾਨਾਂ ਤੇ ਵਿਕ ਰਹੇ ਸਮਾਨ ਤੋਂ ਕੁਝ ਸਸਤਾ ਹੁੰਦਾ ਹੈ ਅਤੇ ਲੋਕ ਇਹਨਾਂ ਰੇਹੜੀਆਂ ਫੜੀਆਂ ਤੇ ਵਿਕਦੇ ਗੈਰਮਿਆਰੀ ਸਮਾਨ ਨੂੰ ਖਾ ਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ੪ਿਕਾਰ ਹੋ ਜਾਂਦੇ ਹਨ।

ਸਬੰਧਿਤ ਵਿਭਾਗ ਵਲੋਂ ਭਾਵੇਂ ਕਦੇ ਕਦਾਈਂ ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਆਮ ਦੁਕਾਨਾਂ ਦੀ ਤਾਂ ਜਾਂਚ ਵੀ ਕੀਤੀ ਜਾਂਦੀ ਹੈ ਪਰੰਤੂ ਰੇਹੜੀਆਂ ਫੜੀਆਂ ਤੇ ਵਿਕਦੇ ਸਾਮਾਨ ਦੀ ਜਾਂਚ ਕਰਨ ਵਿੱਚ ਵਿਭਾਗ ਦੇ ਅਧਿਕਾਰੀ ਅਵੇਸਲੇ ਰਹਿੰਦੇ ਹਨ। ਇਹਨਾਂ ਵਿੱਚੋਂ ਜਿਆਦਾਤਰ ਰੇਹੜੀਆਂ ਫੜੀਆਂ ਵਾਲੇ ਦਿਨ ਢਲਣ ਤੋਂ ਬਾਅਦ ਆਪਣੀਆਂ ਰੇਹੜੀਆਂ ਫੜੀਆਂ ਲਗਾਉਂਦੇ ਹਨ ਜਦੋਂ ਸਰਕਾਰੀ ਦਫਤਰ ਬੰਦ ਹੋ ਜਾਂਦੇ ਹਨ ਅਤੇ ਇਹ ਰੇਹੜੀਆਂ ਫੜੀਆਂ ਵਾਲੇ ਵਿਭਾਗੀ ਕਾਰਵਾਈ ਤੋਂ ਬਚੇ ਰਹਿੰਦੇ ਹਨ।

ਇਸ ਸੰਬੰਧੀ ਸਮਾਜਸੇਵੀ ਆਗੂ ਕਰਨ ਜੌਹਰ ਨੇ ਮੰਗ ਕੀਤੀ ਹੈ ਕਿ ਥਾਂ ਥਾਂ ਖਾਣ ਪੀਣ ਦਾ ਗੈਰਮਿਆਰੀ ਸਮਾਨ ਵੇਚਣ ਵਾਲੀਆਂ ਰੇਹੜੀਆਂ ਫੜੀਆਂ ਦੇ ਸਮਾਨ ਦੀ ਗੁਣਵਤਾ ਜਾਂਚ ਦਾ ਪ੍ਰਬੰਧ ਕੀਤਾ ਜਾਵੇ ਅਤੇ ਗੈਰਮਿਆਰੀ ਸਾਮਾਨ ਵੇਚਣ ਵਾਲੇ ਲੋਕਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕ ਸਸਤੇ ਦੇ ਲਾਲਚ ਵਿੱਚ ਇਹਨਾਂ ਰੇਹੜੀਆਂ ਫੜੀਆਂ ਤੋਂ ਵਿਕ ਰਿਹਾ ਗੈਰਮਿਆਰੀ ਸਮਾਨ ਖਾ ਕੇ ਬਿਮਾਰ ਨਾ ਹੋਣ।

 

Continue Reading

Chandigarh

ਡਾ. ਬਲਜੀਤ ਕੌਰ ੯ ਨਾਬਾਲਿਗ ਲੜਕੇ ਦਾ ਵਿਆਹ ਕਰਵਾਉਣ ਦੀ ਸੂਚਨਾ ਮਿਲਣ ਤੇ ਅਧਿਕਾਰੀਆਂ ਨੇ ਮੌਕੇ ਤੇ ਜਾ ਕੇ ਰੁਕਵਾਇਆ ਬਾਲ ਵਿਆਹ

Published

on

By

 

ਚੰਡੀਗੜ੍ਹ, 21 ਨਵੰਬਰ (ਸ਼ਬy) ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ੯ ਰੂਪਨਗਰ ਵਿੱਚ ਇੱਕ ਪਰਿਵਾਰ ਵੱਲੋਂ ਨਾਬਾਲਿਗ ਲੜਕੇ ਦਾ ਵਿਆਹ ਕਰਵਾਏ ਜਾਣ ਸੰਬੰਧੀ ਸੂਚਨਾ ਮਿਲਣ ਤੇ ਮੰਤਰੀ ਵਲੋਂ ਤੁਰੰਤ ਕਾਰਵਾਈ ਕਰਦਿਆਂ ਵਿਭਾਗ ਦੇ ਅਧਿਕਾਰੀਆਂ ੯ ਮਾਮਲੇ ਦੀ ਛਾਣਬੀਣ ਕਰਨ ਅਤੇ ਲੋੜੀਦੀ ਕਾਰਵਾਈ ਕਰਨ ਦੇ ਆਦੇ੪ ਦਿੱਤੇ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਬਾਲ ਵਿਆਹ ਵਿਰੋਧੀ ਕਾ੯ਨ ਦੀ ਉਲੰਘਣਾ ਸਬੰਧੀ ਚਾਈਲਡ ਲਾਈਨ ਰਾਹੀਂ ਜਾਣਕਾਰੀ ਮਿਲੀ ਸੀ ਕਿ ਪਿੰਡ ਆਸਪੁਰ ਕੋਟਾਂ ੭ਿਲ੍ਹਾ ਰੂਪਨਗਰ ਦੇ 17 ਸਾਲਾਂ ਦੇ ਲੜਕੇ ਦਾ ਵਿਆਹ ਕੀਤਾ ਜਾ ਰਿਹਾ ਹੈ ਜੋ ਕਿ ਨਾਬਾਲਿਗ ਹੈ। ਕੈਬਨਿਟ ਮੰਤਰੀ ਦੇ ਆਦੇ੪ਾਂ ਤੇ ੭ਿਲ੍ਹਾ ਬਾਲ ਸੁਰੱਖਿਆ ਯੂਨਿਟ ਰੂਪਨਗਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਬਾਲ ਵਿਆਹ ਰੋਕੂ ਅਧਿਕਾਰੀ ੯ ਨਾਲ ਲੈ ਕੇ ਕਾਰਵਾਈ ਕੀਤੀ।

ਡੀ ਸੀ ਪੀ ਯੂ ਅਤੇ ਡੀ ਐਮ ਪੀ ਓ ਦੀ ਟੀਮ ਨੇ ਪਿੰਡ ਆਸਪੁਰ ਕੋਟਾਂ ਦੇ ਪੰਚਾਇਤ ਮੈਂਬਰਾਂ, ਵਿਆਹ ਵਾਲਾ ਲੜਕਾ ਅਤੇ ਲੜਕੀ ਦੇ ਪਰਿਵਾਰਾਂ ਅਤੇ ਪੈਲਸ ਦੇ ਮਾਲਕ ੯ ੪ਾਮਲ ਕਰਦੇ ਹੋਏ ਵਿਆਹ ਦੀਆਂ ਤਿਆਰੀਆਂ ਰੋਕ ਦਿੱਤੀਆਂ। ਇਸ ਮੌਕੇ ਤੇ ਦੋਨਾਂ ਪਾਰਟੀਆਂ ਦੇ ਬਿਆਨ ਦਰਜ ਕੀਤੇ ਗਏ। ਟੀਮ ਵੱਲੋਂ ਲੜਕੇ ਅਤੇ ਲੜਕੀ ੯ ਸਮਝਾਇਆ ਗਿਆ। ਪਰਿਵਾਰ ਨੇ ਟੀਮ ੯ ਭਰੋਸਾ ਦਿੱਤਾ ਕਿ ਬੱਚਾ ਅਗਲੇ ਦਿਨ ਤੋਂ ਸਕੂਲ ਜਾਵੇਗਾ।

ਡਾ. ਬਲਜੀਤ ਕੌਰ ਨੇ ਕਿਹਾ ਕਿ ਲੋਕਾਂ ਨੰ ਚਾਹੀਦਾ ਹੈ ਕਿ ਜੇਕਰ ਉਹਨਾਂ ਨੂੰ ਬਾਲ ਵਿਆਹ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਘਟਨਾ ਬਾਰੇ ੭ਿਲ੍ਹਾ ਅਧਿਕਾਰੀਆਂ ੯ ਦੱਸਣ ਤਾਂ ਜੋ ਅਜਿਹੀ ਕਿਸੇ ਕਾਰਵਾਈ ਨੂੰ ਰੋਕਿਆ ਜਾ ਸਕੇ।

 

Continue Reading

Mohali

ਨਵੇਂ ਜਨਮੇ ਬੱਚੇ ਦੀ ਸੰਭਾਲ ਬਾਰੇ ਜਾਣਕਾਰੀ ਦਿੱਤੀ

Published

on

By

 

 

ਐਸ ਏ ਐਸ ਨਗਰ, 21 ਨਵੰਬਰ (ਸ਼ਬy) ਸਨ ਫਾਰਮਾ ਮੁਹਾਲੀ ਵੱਲੋਂ ਪਿੰਡ ਮਦਨਪੁਰ ਵਿਖੇ ਨਵੇਂ ਜਨਮੇ ਬੱਚੇ ਦੀ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਨ ਫਾਰਮਾ ਦੇ ਡਾਕਟਰ ਚਾਹਤ ੪ਰਮਾ ਨੇ ਨਵਜੰਮੇ ਬੱਚਿਆਂ ਦੀਆਂ ਮਾਵਾਂ ੯ ਬੱਚਿਆਂ ਦੀ ਦੇਖਭਾਲ, ਮਾਂ ਦਾ ਦੁੱਧ ਅਤੇ ਕੰਗਾਰੂ ਦੇਖਭਾਲ ਬਾਰੇ ਜਾਣਕਾਰੀ ਦਿੱਤੀ।

Continue Reading

Latest News

Trending