Connect with us

National

ਆਜ਼ਮਗੜ੍ਹ ਵਿੱਚ ਗੁਆਂਢੀਆਂ ਨੇ ਇੱਕ ਨੌਜਵਾਨ ਨੂੰ ਪੈਟਰੋਲ ਪਾ ਕੇ ਸਾੜਿਆ

Published

on

 

ਆਜ਼ਮਗੜ੍ਹ, 18 ਨਵੰਬਰ (ਸ.ਬ.) ਬੀਤੀ ਰਾਤ ਆਜ਼ਮਗੜ੍ਹ ਦੇ ਸਰਾਏਮੀਰ ਥਾਣਾ ਖੇਤਰ ਦੇ ਪਿੰਡ ਪਰਾਹਾ ਰੰਗਦੀਹ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਗੁਆਂਢੀਆਂ ਨੇ ਇਕ ਨੌਜਵਾਨ ਤੇ ਪੈਟਰੋਲ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਵਿੱਚ ਨੌਜਵਾਨ ਗੰਭੀਰ ਰੂਪ ਵਿੱਚ ਝੁਲਸ ਗਿਆ। ਉਸ ਨੂੰ ਇਲਾਜ ਲਈ ਡਿਵੀਜ਼ਨਲ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਪਿੰਡ ਵਿੱਚ ਤਣਾਅ ਦਾ ਮਾਹੌਲ ਬਣ ਗਿਆ, ਮੌਕੇ ਤੇ ਸਥਿਤੀ ਨੂੰ ਦੇਖਦੇ ਹੋਏ ਭਾਰੀ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।

ਸਰਾਏਮੀਰ ਥਾਣਾ ਖੇਤਰ ਦੇ ਦੇ ਰਹਿਣ ਵਾਲੇ 30 ਸਾਲਾ ਗੁਲਸ਼ਨ ਦਾ ਆਪਣੇ ਪਿੰਡ ਦੇ ਕੁਝ ਲੋਕਾਂ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਗੁਲਸ਼ਨ ਗੁਆਂਢੀ ਪਿੰਡ ਦੁੱਧ ਲੈਣ ਗਿਆ ਹੋਇਆ ਸੀ। ਬੀਤੀ ਰਾਤ ਕਰੀਬ ਅੱਠ ਵਜੇ ਉਹ ਪੈਦਲ ਹੀ ਘਰ ਪਰਤ ਰਿਹਾ ਸੀ। ਇਸ ਦੌਰਾਨ ਉਸ ਦੇ ਵਿਰੋਧੀ ਧਿਰ ਦੇ ਦੋ ਨੌਜਵਾਨ ਆ ਗਏ।

ਦੋਵਾਂ ਨੇ ਗਾਲੀ-ਗਲੋਚ ਸ਼ੁਰੂ ਕਰ ਦਿੱਤੀ ਅਤੇ ਹੱਥੋਪਾਈ ਹੋ ਗਈ। ਇਸ ਤੋਂ ਬਾਅਦ ਵਿਰੋਧੀ ਨੌਜਵਾਨਾਂ ਨੇ ਫੋਨ ਕਰਕੇ ਕੁਝ ਹੋਰ ਲੋਕਾਂ ਨੂੰ ਘਰੋਂ ਬੁਲਾ ਲਿਆ। ਨੇੜੇ ਹੀ ਇੱਕ ਵਿਅਕਤੀ ਪੈਟਰੋਲ ਵੇਚ ਰਿਹਾ ਸੀ। ਵਿਰੋਧੀ ਨੌਜਵਾਨਾਂ ਨੇ ਗੁਲਸ਼ਨ ਤੇ ਪੈਟਰੋਲ ਨਾਲ ਭਰਿਆ ਗੈਲਨ ਸੁੱਟ ਦਿੱਤਾ। ਇਸ ਤੋਂ ਬਾਅਦ ਮਾਚਿਸ ਦੀ ਸਟਿਕ ਜਗਾਈ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਉਥੇ ਪਹੁੰਚ ਗਏ ਅਤੇ ਕਿਸੇ ਤਰ੍ਹਾਂ ਅੱਗ ਤੇ ਕਾਬੂ ਪਾਇਆ। ਨੌਜਵਾਨ ਨੂੰ ਪ੍ਰਾਈਵੇਟ ਡਾਕਟਰ ਕੋਲ ਲਿਜਾਇਆ ਗਿਆ। ਉਸ ਦੀ ਹਾਲਤ ਗੰਭੀਰ ਦੇਖਦਿਆਂ ਡਾਕਟਰ ਨੇ ਉਸ ਨੂੰ ਰੈਫਰ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਮੌਕੇ ਤੇ ਪਹੁੰਚੀ। ਨੌਜਵਾਨ ਨੂੰ ਡਿਵੀਜ਼ਨਲ ਹਸਪਤਾਲ ਲਿਜਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਐਸਪੀ ਦਿਹਾਤੀ ਚਿਰਾਗ ਜੈਨ ਘਟਨਾ ਦੀ ਜਾਣਕਾਰੀ ਲੈਣ ਲਈ ਡਿਵੀਜ਼ਨਲ ਹਸਪਤਾਲ ਪੁੱਜੇ।

ਘਟਨਾ ਤੋਂ ਬਾਅਦ ਪਿੰਡ ਵਿੱਚ ਤਣਾਅ ਪੈਦਾ ਹੋ ਗਿਆ। ਮੌਕੇ ਤੇ ਸਥਿਤੀ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਸਰਾਏਮੀਰ ਥਾਣਾ ਇੰਚਾਰਜ ਯਾਦਵੇਂਦਰ ਪਾਂਡੇ ਨੇ ਦੱਸਿਆ ਕਿ ਇਹ ਘਟਨਾ ਦੋ ਨੌਜਵਾਨਾਂ ਵਿਚਾਲੇ ਝਗੜੇ ਤੋਂ ਬਾਅਦ ਹੋਈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

Continue Reading

National

ਸਿੰਘ ਸਾਹਿਬ ਵੱਲੋਂ ਵੱਡੇ ਪੰਥਕ ਰਾਜਨੀਤਿਕ ਆਗੂਆਂ ਨੂੰ ਤਨਖ਼ਾਹ ਲਗਾਏ ਜਾਣ ਦਾ ਸੁਆਗਤ

Published

on

By

 

 

ਦਿੱਲੀ, 3 ਦਸੰਬਰ (ਸ.ਬ.) ਵਿਰਾਸਤ ਸਿੱਖੀਜ਼ਮ ਟਰੱਸਟ ਦੇ ਚੇਅਰਮੈਨ ਸ.ਰਜਿੰਦਰ ਸਿੰਘ ਨੇ ਕਿਹਾ ਹੈ ਕਿ ਸਿੰਘ ਸਾਹਿਬ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਵੱਡੇ ਪੰਥਕ ਰਾਜਨੀਤਕ ਆਗੂਆਂ ਨੂੰ ਤਨਖ਼ਾਹ ਲਗਾ ਕੇ ਜਿੱਥੇ ਸਿੱਖ ਕੌਮ ਦੇ ਪੰਥਕ ਮਿਆਰ ਨੂੰ ਉੱਚਾ ਚੁੱਕਿਆ ਹੈ ਉੱਥੇ ਨਾਲ ਹੀ ਉਹਨਾਂ ਨੇ ਸੰਸਾਰ ਭਰ ਦੇ ਲੋਕਾਂ (ਖਾਸਕਰ ਨਵੀਂ ਪੀੜੀ) ਨੂੰ ਵੀ ਸਾਫ ਕਰ ਦਿੱਤਾ ਹੈ ਕਿ ਸਿੱਖ ਕੌਮ ਕਿਸੇ ਵੀ ਤਰ੍ਹਾਂ ਦੇ ਰਾਜਨੀਤਕ ਦਬਾਅ ਨੂੰ ਬਰਦਾਸ਼ਤ ਨਹੀਂ ਕਰਦੀ।

ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਸਿੰਘ ਸਾਹਿਬਾਨ ਨੇ ਪੰਥਕ ਰਾਜਨੀਤੀ ਦੇ ਗੰਧਲੇਪਣ ਨੂੰ ਦੂਰ ਕਰਕੇ ਅਕਾਲੀ ਰਾਜਨੀਤੀ ਨੂੰ ਨਵੀਆਂ ਲੀਹਾਂ ਉੱਤੇ ਤੌਰ ਦਿੱਤਾ ਹੈ। ਉਹਨਾਂ ਕਿਹਾ ਕਿ ਸਿੰਘ ਸਾਹਿਬਾਨ ਨੇ ਸਿੱਖ ਬੁਧੀਜੀਵੀਆਂ ਦੀ ਬੁਲਾਈ ਗਈ ਮੀਟਿੰਗ ਲਈ ਇਜੜ ਸ਼ਬਦ ਵਰਤਣ ਵਾਲੇ ਇਕ ਸਰਮਾਏਦਾਰ ਸਿੱਖ ਆਗੂ ਨੂੰ ਤਨਖ਼ਾਹੀਆ ਕਰਾਰ ਦੇ ਅਕਾਲ ਤਖਤ ਸਾਹਿਬ ਗਰਿਮਾ ਨੂੰ ਕਾਇਮ ਰੱਖਿਆ ਹੈ ਅਤੇ ਹੋਰਨਾਂ ਸਿੱਖ ਆਗੂਆਂ ਨੂੰ ਵੀ ਸੁਚੇਤ ਕਰ ਦਿੱਤਾ ਹੈ। ਟਰੱਸਟ ਦੇ ਜਰਨਲ ਸਕੱਤਰ ਹਰਭਜਨ ਸਿੰਘ ਨੇ ਕਿਹਾ ਕਿ ਜਲਦ ਹੀ ਟਰੱਸਟ ਦਾ ਵਫ਼ਦ ਜਥੇਦਾਰ ਸਾਹਿਬਾਨ ਨੂੰ ਮਿਲ ਕੇ ਸਨਮਾਨਿਤ ਕਰੇਗਾ।

Continue Reading

National

ਕਾਰ ਅਤੇ ਬੱਸ ਦੀ ਟੱਕਰ ਦੌਰਾਨ 5 ਵਿਦਿਆਰਥੀਆਂ ਦੀ ਮੌਤ, 6 ਜ਼ਖਮੀ

Published

on

By

 

ਅਲਾਪੁਝਾ, 3 ਦਸੰਬਰ (ਸ.ਬ.) ਕੇਰਲ ਦੇ ਅਲਾਪੁਝਾ ਜ਼ਿਲ੍ਹੇ ਵਿਚ ਬੀਤੀ ਰਾਤ ਇਕ ਕਾਰ ਅਤੇ ਸਟੇਟ ਟਰਾਂਸਪੋਰਟ ਦੀ ਬੱਸ ਵਿਚਾਲੇ ਹੋਈ ਟੱਕਰ ਵਿਚ ਐਮਬੀਬੀਐਸ ਪਹਿਲੇ ਸਾਲ ਦੇ 5 ਵਿਦਿਆਰਥੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਸਮੇਂ ਬੱਸ ਵਿੱਚ ਸਵਾਰ 15 ਯਾਤਰੀ ਅਤੇ ਕਾਰ ਵਿੱਚ ਸਫਰ ਕਰ ਰਹੇ 6 ਵਿਦਿਆਰਥੀ ਵੀ ਜ਼ਖਮੀ ਹੋ ਗਏ।

ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਬੀਤੀ ਰਾਤ ਉਸ ਸਮੇਂ ਵਾਪਰਿਆ, ਜਦੋਂ ਤੇਜ਼ ਮੀਂਹ ਪੈ ਰਿਹਾ ਸੀ। ਗੁਰੂਵਾਯੂਰ-ਕਾਯਾਮਕੁਲਮ ਤੇਜ਼ ਰਫਤਾਰ ਬੱਸ ਨੇ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਵਿੱਚ 11 ਵਿਅਕਤੀਆਂ ਵਿਚੋਂ ਤਿੰਨ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਹੋਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਵੰਦਨਮ ਦੇ ਟੀਡੀ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ 2 ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਇਸ ਘਟਨਾ ਕਾਰਨ ਕੌਮੀ ਮਾਰਗ ਤੇ ਆਵਾਜਾਈ ਵਿਚ ਵਿਘਨ ਪਿਆ। ਪੁਲੀਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਮੌਕੇ ਤੋਂ ਹਟਾਇਆ।

ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿਚ ਮਲਪੁਰਮ ਦੇ ਕੋਟਕਲ ਦੇ ਰਹਿਣ ਵਾਲੇ ਦੇਵਨਾਥਨ, ਪਲੱਕੜ ਦੇ ਸ਼ੇਖਰੀਪੁਰਮ ਦਾ ਰਹਿਣ ਵਾਲਾ ਸ਼੍ਰੀਦੇਵ ਵਾਲਸਨ, ਕੋਟਾਯਮ ਦੇ ਚੇਨਨਾਡੂ ਦਾ ਰਹਿਣ ਵਾਲਾ ਆਯੂਸ਼ ਸ਼ਾਜੀ, ਪੀਪੀ ਮੁਹੰਮਦ ਇਬਰਾਹਿਮ, ਲਕਸ਼ਦੀਪ ਦੇ ਅੰਦਰੋਥ ਅਤੇ ਕੰਨੂਰ ਦੇ ਪੰਡਿਆਲਾ ਨਿਵਾਸੀ ਮੁਹੰਮਦ ਅਬਦੁਲ ਜੱਬਾਰ ਸ਼ਾਮਲ ਹਨ।

 

Continue Reading

National

ਪਤਨੀ ਦਾ ਕਤਲ ਕਰਨ ਤੋਂ ਬਾਅਦ ਐਸ ਡੀ ਆਰ ਐਫ ਜਵਾਨ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ

Published

on

By

 

ਲਖਨਊ, 3 ਦਸੰਬਰ (ਸ.ਬ.) ਲਖਨਊ ਵਿੱਚ ਐਸਡੀਆਰਐਫ ਕੋਰ ਲਖਨਊ ਵਿੱਚ ਤਾਇਨਾਤ ਇਕ ਸਿਪਾਹੀ ਨੇ ਆਪਣੀ ਪਤਨੀ ਦੀ ਹੱਤਿਆ ਕਰਨ ਤੋਂ ਬਾਅਦ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਜਦੋਂ ਉਸ ਨੇ ਫੋਨ ਦਾ ਜਵਾਬ ਨਹੀਂ ਦਿੱਤਾ ਤਾਂ ਦੋਸਤ ਨੇ ਪੁਲੀਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਤੇ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜਾਣਕਾਰੀ ਇਕੱਠੀ ਕੀਤੀ। ਇਹ ਘਟਨਾ ਸਰੋਜਨੀਨਗਰ ਥਾਣਾ ਖੇਤਰ ਦੀ ਹੈ।

ਮੌਕੇ ਤੇ ਪਹੁੰਚੇ ਇੰਸਪੈਕਟਰ ਨੇ ਦੱਸਿਆ ਕਿ ਆਗਰਾ ਜ਼ਿਲੇ ਦੇ ਅਛਨੇਰਾ ਥਾਣਾ ਖੇਤਰ ਦੇ ਮੰਗੂਰਾ ਪਿੰਡ ਦੇ ਰਹਿਣ ਵਾਲੇ ਪੀ.ਸੀ.ਸ਼ਹਿਨਸ਼ਾਹ ਕਟਿਹਾਰ ਨੇ ਸੂਚਨਾ ਦਿੱਤੀ ਸੀ। ਮ੍ਰਿਤਕ ਦੇ ਦੋਸਤ ਨੇ ਦੱਸਿਆ ਕਿ ਉਸ ਦਾ ਸਾਥੀ ਕਾਂਸਟੇਬਲ ਅਜੈ ਸਿੰਘ ਐਸਡੀਆਰਐਫ ਕੈਂਪ ਦੇ ਬਾਹਰ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਅੱਜ ਸਵੇਰ ਤੋਂ ਉਹ ਫ਼ੋਨ ਨਹੀਂ ਚੁੱਕ ਰਿਹਾ।

ਸੂਚਨਾ ਮਿਲਣ ਤੇ ਪੁਲੀਸ ਟੀਮ ਮੌਕੇ ਤੇ ਪੁੱਜ ਗਈ। ਜਦੋਂ ਅੰਦਰ ਝਾਕ ਕੇ ਦੇਖਿਆ ਗਿਆ ਤਾਂ ਕਾਂਸਟੇਬਲ ਅਜੈ ਸਿੰਘ ਲਟਕ ਰਿਹਾ ਸੀ। ਦਰਵਾਜ਼ਾ ਅੰਦਰੋਂ ਬੰਦ ਸੀ। ਉਥੇ ਉਸ ਦੀ ਪਤਨੀ ਨੀਲਮ ਦੀ ਲਾਸ਼ ਬੈਡ ਤੇ ਪਈ ਸੀ। ਅਜੈ ਦਾ ਵਿਆਹ ਨੀਲਮ ਵਾਸੀ ਨਗਲਾ ਪੱਦੀ, ਥਾਣਾ ਨਵਾਂ ਆਗਰਾ, ਜ਼ਿਲ੍ਹਾ ਆਗਰਾ ਨਾਲ ਹੋਇਆ ਸੀ।

ਪੁਲੀਸ ਨੇ ਇਸ ਘਟਨਾ ਬਾਰੇ ਐਸਡੀਆਰਐਫ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਅਜੈ ਨੇ ਪਹਿਲਾਂ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

 

Continue Reading

Latest News

Trending