International
ਯੂਕੇ ਵਿੱਚ ਭਾਰਤੀ ਵਿਅਕਤੀ ਵੱਲੋਂ ਪਤਨੀ ਦਾ ਕਤਲ
ਨਵੀਂ ਦਿੱਲੀ, 23 ਨਵੰਬਰ (ਸ.ਬ.) ਬਰਤਾਨੀਆ ਦੇ ਨੌਰਥੈਂਪਟਨਸ਼ਾਇਰ ਵਿੱਚ ਕਤਲ ਦੀ ਇਕ ਘਟਨਾ ਵਾਪਰੀ। ਭਾਰਤੀ ਮੂਲ ਦੀ ਹਰਸ਼ਿਤਾ ਬਰੇਲਾ ਦਾ ਕਤਲ ਉਸ ਦੇ ਪਤੀ ਪੰਕਜ ਲਾਂਬਾ ਵੱਲੋਂ ਕਥਿਤ ਤੌਰ ਤੇ ਦਾਜ ਲਈ ਕੀਤਾ ਗਿਆ ਹੈ। ਹਰਸ਼ਿਤਾ ਦੀ ਵੱਡੀ ਭੈਣ ਸੋਨੀਆ ਬਰੇਲਾ ਨੇ ਬੀਤੇ ਦਿਨ ਦੱਸਿਆ ਕਿ ਲਾਂਬਾ ਪਰਿਵਾਰ ਵੱਲੋਂ ਉਨ੍ਹਾਂ ਤੋਂ ਦਾਜ ਦੀ ਮੰਗ ਕੀਤੀ ਜਾ ਰਹੀ ਸੀ, ਹਾਲਾਂਕਿ ਉਨ੍ਹਾਂ ਨੇ ਵਿਆਹ ਦੌਰਾਨ ਸੋਨਾ ਅਤੇ ਪੈਸੇ ਦਿੱਤੇ ਸਨ। ਸੋਨੀਆ ਨੇ ਦੋਸ਼ ਲਾਇਆ ਕਿ ਉਸ ਨੂੰ ਸ਼ੱਕ ਹੈ ਕਿ ਉਸ ਦੀ ਭੈਣ ਦਾ ਦਾਜ ਲਈ ਕਤਲ ਕੀਤਾ ਗਿਆ ਹੈ।
ਉਸ ਨੇ ਕਿਹਾ ਕਿ ਹਰਸ਼ਿਤਾ ਦਾ ਵਿਆਹ ਇਸ ਸਾਲ 22 ਮਾਰਚ ਨੂੰ ਪੰਕਜ ਲਾਂਬਾ ਨਾਲ ਹੋਇਆ ਸੀ। ਵਿਆਹ ਤੋਂ ਅਗਲੇ ਮਹੀਨੇ ਉਹ ਯੂਕੇ ਚਲੇ ਗਏ ਕਿਉਂਕਿ ਲਾਂਬਾ ਆਪਣੀ ਅਗਲੇਰੀ ਪੜ੍ਹਾਈ ਜਾਰੀ ਰੱਖਣਾ ਚਾਹੁੰਦੀ ਸੀ। ਪਰਿਵਾਰ ਵਾਲਿਆਂ ਨੇ ਪੰਕਜ ਨੂੰ ਕਾਫੀ ਦਾਜ ਦਿੱਤਾ ਸੀ ਪਰ ਫਿਰ ਵੀ ਉਹ ਕਥਿਤ ਤੌਰ ਤੇ ਖੁਸ਼ ਨਹੀਂ ਸੀ। ਉਹ ਸਾਡੇ ਤੋਂ ਦਾਜ ਦੀ ਮੰਗ ਕਰਦਾ ਰਿਹਾ।
ਬਰੇਲਾ ਦੀ ਲਾਸ਼ ਨੂੰ 14 ਨਵੰਬਰ ਨੂੰ ਕਾਰ ਰਾਹੀਂ ਕਾਰਬੀ ਤੋਂ ਪੂਰਬੀ ਲੰਡਨ ਤੱਕ ਕਾਰ ਲਿਜਾਇਆ ਗਿਆ ਸੀ ਅਤੇ ਕਾਰ ਨੂੰ ਬ੍ਰਿਸਬੇਨ ਰੋਡ, ਇਲਫੋਰਡ ਵਿੱਚ ਪਾਰਕ ਕਰ ਕੇ ਛੱਡ ਦਿੱਤਾ ਗਿਆ ਸੀ। ਜਾਂਚ ਤੋਂ ਪਤਾ ਚੱਲਦਾ ਹੈ ਕਿ ਹਰਸ਼ਿਤਾ ਦੀ ਹੱਤਿਆ 10 ਨਵੰਬਰ ਨੂੰ ਕੀਤੀ ਗਈ। ਪੁਲੀਸ ਹੁਣ ਪੰਕਜ ਲਾਂਬਾ ਦੀ ਭਾਲ ਕਰ ਰਹੀ ਹੈ। ਪੁਲੀਸ ਮੁਤਾਬਕ ਉਹ ਇਸ ਕਤਲ ਬਾਰੇ ਲਾਂਬਾ ਨਾਲ ਗੱਲ ਕਰਨੀ ਚਾਹੁੰਦੇ ਹਨ।
ਸੋਨੀਆ ਬਰੇਲਾ ਨੇ ਹੋਰ ਦੱਸਿਆ ਕਿ ਸਾਨੂੰ 15 ਨਵੰਬਰ ਨੂੰ ਦਿੱਲੀ ਵਿਚਲੇ ਪੁਲੀਸ ਸਟੇਸ਼ਨ ਤੋਂ ਫ਼ੋਨ ਆਇਆ ਕਿ ਹਰਸ਼ਿਤਾ ਦੀ ਹੱਤਿਆ ਕਰ ਦਿੱਤੀ ਗਈ ਹੈ। ਉਨ੍ਹਾਂ ਨੂੰ ਦੂਤਾਵਾਸ ਨੇ ਸੂਚਿਤ ਕੀਤਾ ਹੋਵੇਗਾ। ਅਸੀਂ ਹੈਰਾਨ ਸੀ ਕਿ ਇਹ ਕਿਵੇਂ ਹੋਇਆ। ਜਦੋਂ ਅਸੀਂ ਹਰਸ਼ਿਤਾ ਅਤੇ ਲਾਂਬਾ ਨੂੰ ਫ਼ੋਨ ਕੀਤਾ ਤਾਂ ਉਨ੍ਹਾਂ ਦੇ ਦੋਵੇਂ ਫ਼ੋਨ ਬੰਦ ਸਨ। ਜਦੋਂ ਅਸੀਂ ਪੰਕਜ ਦੇ ਪਰਿਵਾਰ ਨੂੰ ਦੱਸਿਆ ਤਾਂ ਜਾਪਦਾ ਸੀ ਕਿ ਉਨ੍ਹਾਂ ਨੂੰ ਇਸ ਗੱਲ ਦੀ ਖ਼ਾਸ ਚਿੰਤਾ ਸੀ। ਸਾਨੂੰ ਲੱਗਾ ਕਿ ਕਤਲ ਤੋਂ ਬਾਅਦ ਪੰਕਜ ਨੇ ਆਪਣੇ ਪਰਿਵਾਰ ਨੂੰ ਸਭ ਕੁਝ ਦੱਸ ਦਿੱਤਾ ਹੋਵੇਗਾ। ਨੌਰਥੈਂਪਟਨਸ਼ਾਇਰ ਪੁਲੀਸ ਦੇ ਬਿਆਨ ਮੁਤਾਬਕ ਉਨ੍ਹਾਂ 14 ਨਵੰਬਰ ਨੂੰ ਹਰਸ਼ਿਤਾ ਦੀ ਲਾਸ਼ ਮਿਲਣ ਤੋਂ ਫ਼ੌਰੀ ਬਾਅਦ ਉਸਦੀ ਹੱਤਿਆ ਦੀ ਜਾਂਚ ਸ਼ੁਰੂ ਕੀਤੀ ਸੀ।
ਸੋਨੀਆ ਨੇ ਦੱਸਿਆ ਕਿ ਹਰਸ਼ਿਤਾ ਨੇ 29 ਅਗਸਤ ਨੂੰ ਦਾਜ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ, ਕਿਉਂਕਿ ਪੰਕਜ ਦੇ ਪਰਿਵਾਰਕ ਮੈਂਬਰ ਦਾਜ ਦੀ ਮੰਗ ਕਰ ਰਹੇ ਸਨ। ਉਸ ਨੇ ਕਿਹਾ ਕਿ ਉਸਦੇ ਪਿਤਾ ਨੇ ਜਾਇਦਾਦ ਵੇਚ ਕੇ ਪੈਸਿਆਂ ਦਾ ਇੰਤਜ਼ਾਮ ਕੀਤਾ। ਉਸ ਨੇ ਕਿਹਾ ਕਿ 29 ਅਗਸਤ ਨੂੰ ਜਦੋਂ ਪੰਕਜ ਨੇ ਉਸ ਦੀ ਕੁੱਟਮਾਰ ਕੀਤੀ ਤਾਂ ਉਸ ਨੇ ਉਸ ਸ਼ਿਕਾਇਤ ਦਰਜ ਕਰਵਾਈ। ਪੁਲੀਸ ਕੋਲ ਉਸਦੇ ਖਿਲਾਫ ਘਰੇਲੂ ਸ਼ੋਸ਼ਣ ਦਾ ਮਾਮਲਾ ਦਰਜ ਕਰਵਾਇਆ ਸੀ। ਪੰਕਜ ਨੇ ਗੁਪਤ ਤਰੀਕੇ ਨਾਲ ਜੁਰਮਾਨਾ ਭਰ ਦਿੱਤਾ ਅਤੇ ਜ਼ਮਾਨਤ ਤੇ ਰਿਹਾਅ ਹੋ ਗਿਆ। ਉਸ ਨੇ ਕਿਹਾ ਕਿ ਇਹ ਕੇਸ 30 ਅਕਤੂਬਰ ਨੂੰ ਬੰਦ ਹੋ ਗਿਆ ਸੀ ਜਦੋਂ ਪੰਕਜ ਨੇ ਜੁਰਮਾਨਾ ਅਦਾ ਕੀਤਾ ਸੀ। ਉਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਇੱਥੇ ਸਾਡੇ ਘਰ ਆਏ ਅਤੇ ਫਿਰ ਤੋਂ ਦਾਜ ਦੀ ਮੰਗ ਕਰਨ ਲੱਗੇ, ਜਿਸ ਕਾਰਨ ਮੇਰੇ ਪਿਤਾ ਨੇ ਉਨ੍ਹਾਂ ਦੀ ਮੰਗ ਪੂਰੀ ਕਰਨ ਲਈ ਕੁਝ ਜਾਇਦਾਦ ਵੇਚ ਦਿੱਤੀ। ਸਾਡੇ ਕੋਲ ਪੈਸੇ ਆ ਗਏ ਸਨ ਤੇ ਅਸੀਂ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਤਿਆਰੀ ਵਿਚ ਸਾਂ।
ਉਸਨੇ ਅੱਗੇ ਕਿਹਾ ਕਿ ਯੂਕੇ ਪੁਲੀਸ ਨੇ ਸਾਨੂੰ ਦੱਸਿਆ ਕਿ ਹਰਸ਼ਿਤਾ ਦੀ ਮ੍ਰਿਤਕ ਦੇਹ ਪਹੁੰਚਣ ਵਿੱਚ ਇੱਕ ਜਾਂ ਦੋ ਹਫ਼ਤੇ ਲੱਗਣਗੇ। ਉਸਨੇ ਯੂਕੇ ਪੁਲੀਸ ਨੂੰ ਹਰਸ਼ਿਤਾ ਦੀ ਮ੍ਰਿਤਕ ਦੇਹ ਭੇਜਣ ਦੀ ਅਪੀਲ ਵੀ ਕੀਤੀ। ਸੋਨੀਆ ਨੇ ਸ਼ੱਕ ਹੈ ਕਿ ਪੰਕਜ ਬਰਤਾਨੀਆ ਤੋਂ ਫ਼ਰਾਰ ਹੋ ਕੇ ਭਾਰਤ ਵਾਪਸ ਆ ਗਿਆ ਹੈ ਅਤੇ ਲੁਕ ਕੇ ਰਹ ਰਿਹਾ ਹੈ।
International
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
ਜਕਾਰਤਾ, 4 ਫਰਵਰੀ (ਸ.ਬ.) ਇੰਡੋਨੇਸ਼ੀਆ ਦੇ ਉਤਰੀ ਮਲੂਕੂ ਸੂਬੇ ਵਿਚ ਅੱਜ ਤੜਕੇ 6.1 ਤੀਬਰਤਾ ਦਾ ਭੂਚਾਲ ਆਇਆ। ਇਹ ਜਾਣਕਾਰੀ ਦੇਸ਼ ਦੀ ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਵਿਗਿਆਨ ਏਜੰਸੀ ਨੇ ਦਿਤੀ।
ਭੂਚਾਲ ਜਕਾਰਤਾ ਦੇ ਸਮੇਂ ਅਨੁਸਾਰ ਅੱਜ ਸਵੇਰੇ 04:35 ਵਜੇ ਆਇਆ, ਇਸਦਾ ਕੇਂਦਰ ਉੱਤਰੀ ਹਲਮੇਹਰਾ ਰੀਜੈਂਸੀ ਵਿਚ ਦੋਈ ਟਾਪੂ ਤੋਂ 86 ਕਿਲੋਮੀਟਰ ਉੱਤਰ-ਪੂਰਬ ਵਿਚ ਸਮੁੰਦਰੀ ਤਲ ਤੋਂ ਹੇਠਾਂ 105 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤ ਸੀ। ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਅਤੇ ਕਿਸੇ ਵੀ ਪ੍ਰਕਾਰ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ।
International
ਉੱਤਰੀ ਸੀਰੀਆ ਵਿੱਚ ਕਾਰ ਵਿੱਚ ਬੰਬ ਧਮਾਕਾ ਹੋਣ ਕਾਰਨ 15 ਵਿਅਕਤੀਆਂ ਦੀ ਮੌਤ
ਦਮਿਸ਼ਕ, 3 ਫਰਵਰੀ (ਸ.ਬ.) ਉੱਤਰੀ ਸੀਰੀਆ ਦੇ ਇੱਕ ਸ਼ਹਿਰ ਦੇ ਬਾਹਰਵਾਰ ਇੱਕ ਕਾਰ ਬੰਬ ਧਮਾਕੇ ਵਿੱਚ 15 ਵਿਅਕਤੀ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ। ਸਥਾਨਕ ਸਿਵਲ ਸੁਰੱਖਿਆ ਏਜੰਸੀ ਅਤੇ ਇੱਕ ਯੁੱਧ ਨਿਗਰਾਨੀ ਏਜੰਸੀ ਨੇ ਇਹ ਜਾਣਕਾਰੀ ਦਿੱਤੀ।
ਸਥਾਨਕ ਸੀਰੀਆਈ ਸਿਵਲ ਡਿਫੈਂਸ ਵਿਭਾਗ ਨੇ ਦੱਸਿਆ ਕਿ ਮਨਬਿਜ ਸ਼ਹਿਰ ਦੇ ਬਾਹਰਵਾਰ ਖੇਤੀਬਾੜੀ ਕਾਮਿਆਂ ਨੂੰ ਲੈ ਕੇ ਜਾ ਰਹੇ ਇੱਕ ਵਾਹਨ ਦੇ ਨੇੜੇ ਇੱਕ ਕਾਰ ਵਿੱਚ ਧਮਾਕਾ ਹੋਇਆ, ਜਿਸ ਵਿੱਚ 14 ਔਰਤਾਂ ਅਤੇ ਇੱਕ ਪੁਰਸ਼ ਦੀ ਮੌਤ ਹੋ ਗਈ। ਇਨ੍ਹਾਂ ਤੋਂ ਇਲਾਵਾ 15 ਔਰਤਾਂ ਜ਼ਖਮੀ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ।
ਇਸ ਦੌਰਾਨ, ਯੁੱਧ ਨਿਗਰਾਨੀ ਸਮੂਹ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਕਿ 18 ਔਰਤਾਂ ਅਤੇ ਇੱਕ ਆਦਮੀ ਮਾਰੇ ਗਏ ਹਨ। ਇਸ ਸੰਸਥਾ ਦਾ ਮੁੱਖ ਦਫਤਰ ਬ੍ਰਿਟੇਨ ਵਿੱਚ ਹੈ। ਦਸੰਬਰ ਵਿੱਚ ਰਾਸ਼ਟਰਪਤੀ ਬਸ਼ਰ ਅਲ-ਅਸਦ ਨੂੰ ਗੱਦੀਓਂ ਲਾਹ ਦਿੱਤੇ ਜਾਣ ਤੋਂ ਬਾਅਦ ਉੱਤਰ-ਪੂਰਬੀ ਅਲੇਪੋ ਸੂਬੇ ਦੇ ਮਨਬਿਜ ਵਿੱਚ ਹਿੰਸਾ ਜਾਰੀ ਹੈ। ਤੁਰਕੀ-ਸਮਰਥਿਤ ਸਮੂਹ, ਜਿਨ੍ਹਾਂ ਨੂੰ ਸੀਰੀਅਨ ਨੈਸ਼ਨਲ ਆਰਮੀ ਵਜੋਂ ਜਾਣਿਆ ਜਾਂਦਾ ਹੈ, ਅਮਰੀਕਾ-ਸਮਰਥਿਤ ਕੁਰਦਿਸ਼-ਅਗਵਾਈ ਵਾਲੇ ਸੀਰੀਅਨ ਡੈਮੋਕ੍ਰੇਟਿਕ ਫੋਰਸਿਜ਼ ਨਾਲ ਟਕਰਾਅ ਜਾਰੀ ਰੱਖਦੇ ਹਨ।
International
ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 6 ਵਿਅਕਤੀਆਂ ਦੀ ਮੌਤ
ਫਿਲਾਡੇਲਫੀਆ, 1 ਫਰਵਰੀ (ਸ.ਬ.) ਅਮਰੀਕਾ ਦੇ ਫਿਲਾਡੇਲਫੀਆ ਵਿੱਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਛੋਟੇ ਜਹਾਜ਼ ਵਿੱਚ ਦੋ ਲੋਕ ਸਵਾਰ ਸਨ ਪਰ ਜਹਾਜ਼ ਇਕ ਸ਼ਾਪਿੰਗ ਮਾਲ ਨੇੜੇ ਕਰੈਸ਼ ਹੋ ਗਿਆ ਅਤੇ ਮਕਾਨਾਂ ਅਤੇ ਇਮਾਰਤਾਂ ਦੇ ਉੱਪਰ ਡਿੱਗ ਗਿਆ। ਜਿਸ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਮੁਤਾਬਕ ਹਾਦਸੇ ਤੋਂ ਬਾਅਦ ਜਹਾਜ਼ ਇਕ ਸ਼ਾਪਿੰਗ ਮਾਲ ਤੇ ਡਿੱਗ ਗਿਆ। ਇਸ ਜਹਾਜ਼ ਵਿੱਚ ਦੋ ਲੋਕ ਸਵਾਰ ਦੱਸੇ ਜਾ ਰਹੇ ਹਨ। ਫਿਲਾਡੇਲਫੀਆ ਆਫਿਸ ਆਫ ਐਮਰਜੈਂਸੀ ਮੈਨੇਜਮੈਂਟ ਨੇ ਸੋਸ਼ਲ ਮੀਡੀਆ ਤੇ ਘਟਨਾ ਦੀ ਪੁਸ਼ਟੀ ਕੀਤੀ ਕਿਉਂਕਿ ਕਥਿਤ ਕਰੈਸ਼ ਦੇ ਖੇਤਰ ਵਿਚ ਇਕ ਵੱਡੀ ਘਟਨਾ ਵਾਪਰੀ ਹੈ।
ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਜਾ ਰਹੀ ਇਸ ਘਟਨਾ ਨਾਲ ਸਬੰਧਤ ਵੀਡੀਓ ਵਿਚ ਦੇਖਿਆ ਜਾ ਰਿਹਾ ਹੈ ਕਿ ਜਹਾਜ਼ ਕਈ ਘਰਾਂ ਨਾਲ ਟਕਰਾ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ।
ਜਹਾਜ਼ ਨੇ ਸ਼ਾਮ ਕਰੀਬ 6.06 ਵਜੇ ਹਵਾਈ ਅੱਡੇ ਤੋਂ ਉਡਾਣ ਭਰੀ। ਜਹਾਜ਼ 1600 ਫੁੱਟ ਦੀ ਉਚਾਈ ਤੇ ਪਹੁੰਚਣ ਤੋਂ ਕਰੀਬ 30 ਸਕਿੰਟ ਬਾਅਦ ਰਡਾਰ ਤੋਂ ਗਾਇਬ ਹੋ ਗਿਆ। ਹਾਦਸਾਗ੍ਰਸਤ ਸਥਾਨ ਉੱਤਰ-ਪੂਰਬੀ ਫਿਲਾਡੇਲਫੀਆ ਹਵਾਈ ਅੱਡੇ ਤੋਂ ਲਗਭਗ 4.8 ਕਿਲੋਮੀਟਰ ਦੂਰ ਹੈ। ਇਹ ਇੱਥੋਂ ਵਪਾਰਕ ਜੈਟ ਅਤੇ ਚਾਰਟਰ ਉਡਾਣਾਂ ਚਲਾਉਂਦਾ ਹੈ।
-
National2 months ago
ਨੇਪਾਲ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ
-
International2 months ago
ਮੀਂਹ ਕਾਰਨ ਭਾਰਤ ਅਤੇ ਆਸਟ੍ਰੇਲੀਆ ਟੈਸਟ ਮੈਚ ਡਰਾਅ
-
International2 months ago
15 ਸਾਲਾ ਵਿਦਿਆਰਥਣ ਵੱਲੋਂ ਸਕੂਲ ਵਿੱਚ ਗੋਲੀਬਾਰੀ, ਅਧਿਆਪਕ ਤੇ ਇੱਕ ਵਿਦਿਆਰਥੀ ਦੀ ਮੌਤ
-
National1 month ago
ਨਾਬਾਲਗ ਨੂੰ ਨੰਗਾ ਕਰ ਕੇ ਕੁੱਟਿਆ, ਚਿਹਰੇ ਤੇ ਕੀਤਾ ਪਿਸ਼ਾਬ, ਸ਼ਰਮ ਕਾਰਨ ਨੌਜਵਾਨ ਵੱਲੋਂ ਖੁਦਕੁਸ਼ੀ
-
National1 month ago
ਮਹਿੰਗਾਈ ਨੇ ਵਿਗਾੜਿਆ ਲੋਕਾਂ ਦੀ ਰਸੋਈ ਦਾ ਬਜਟ : ਰਾਹੁਲ ਗਾਂਧੀ
-
International1 month ago
ਬੈਂਕਾਕ ਦੇ ਪ੍ਰਸਿੱਧ ਹੋਟਲ ਵਿੱਚ ਅੱਗ ਲੱਗਣ ਕਾਰਨ ਤਿੰਨ ਵਿਦੇਸ਼ੀ ਸੈਲਾਨੀਆਂ ਦੀ ਮੌਤ
-
International1 month ago
ਲਾਸ ਵੇਗਾਸ ਦੇ ਟਰੰਪ ਹੋਟਲ ਦੇ ਬਾਹਰ ਧਮਾਕਾ, ਇੱਕ ਵਿਅਕਤੀ ਦੀ ਮੌਤ
-
International1 month ago
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ ਦਿਹਾਂਤ