Mohali
3 ਲੜਕੀਆਂ ਦੇ ਵਿਆਹ ਵਿੱਚ ਕੰਨਿਆ ਦਾਨ ਦੇ ਰੂਪ ਵਿੱਚ ਸਹਿਯੋਗ ਕੀਤਾ
ਐਸ ਏ ਐਸ ਨਗਰ, 27 ਨਵੰਬਰ (ਸ.ਬ.) ਮਾਂ ਅੰਨਪੂਰਣਾ ਸੇਵਾ ਸਮਿਤੀ ਮੁਹਾਲੀ ਵਲੋਂ 3 ਲੜਕੀਆਂ ਦੇ ਵਿਆਹ ਵਿੱਚ ਕੰਨਿਆ ਦਾਨ ਦੇ ਰੂਪ ਵਿੱਚ ਸਹਿਯੋਗ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਿਜਮੋਹਨ ਜੋਸ਼ੀ ਨੇ ਦੱਸਿਆ ਕਿ ਸਮਿਤੀ ਦੇ ਧਿਆਨ ਵਿੱਚ ਆਇਆ ਸੀ ਕਿ ਆਸਪਾਸ ਦੋ ਲੜਕੀਆਂ ਦੇ ਵਿਆਹ ਹਨ ਅਤੇ ਉਨ੍ਹਾਂ ਦੇ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ, ਜਿਸਤੇ ਸਮਿਤੀ ਵਲੋਂ ਉਨ੍ਹਾਂ ਪਰਿਵਾਰਾਂ ਨੂੰ ਸੂਟ ਅਤੇ 51-51 ਸੌ ਰੁਪਏ ਕੰਨਿਆ ਦਾਨ ਦੇ ਰੂਪ ਵਿੱਚ ਸਹਿਯੋਗ ਕੀਤਾ ਗਿਆ ਹੈ ਅਤੇ ਇੱਕ ਹੋਰ ਕੁੜੀ ਦੇ ਵਿਆਹ ਵਿੱਚ ਸਮਿਤੀ ਵਲੋਂ ਕੱਪੜੇ ਅਤੇ 11 ਹਜਾਰ ਰੁਪਏ ਕੰਨਿਆ ਦਾਨ ਦੇ ਰੂਪ ਵਿੱਚ ਸਹਿਯੋਗ ਵਜੋਂ ਦਿੱਤੇ ਗਏ ਹਨ।
Mohali
30 ਦਸੰਬਰ ਦੇ ਬੰਦ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਲੱਖੋਵਾਲ ਦੀ ਸਾਂਝੀ ਮੀਟਿੰਗ ਆਯੋਜਿਤ
ਖਰੜ, 28 ਦਸੰਬਰ (ਸ.ਬ.) ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਲੱਖੋਵਾਲ ਵੱਲੋਂ ਖਰੜ ਅਨਾਜ ਮੰਡੀ ਵਿੱਚ ਸਾਂਝੀ ਮੀਟਿੰਗ ਕੀਤੀ ਗਈ, ਜਿਸ ਵਿੱਚ ਸਿੱਧੂਪੁਰ ਦੇ ਸੂਬਾ ਪ੍ਰੈੱਸ ਸਕੱਤਰ ਮੇਹਰ ਸਿੰਘ ਥੇੜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹ ਕਲਾਂ ਅਤੇ ਲੱਖੋਵਾਲ ਦੇ ਪ੍ਰਧਾਨ ਦਵਿੰਦਰ ਸਿੰਘ ਦੇਹ ਕਲਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਐਮ ਐਸ ਪੀ ਕਾਨੂੰਨੀ ਗਰੰਟੀ ਤੇ ਹੋਰ 12 ਮੰਗਾਂ ਨੂੰ ਲੈ ਕੇ ਪਿਛਲੇ 13 ਫਰਵਰੀ 2024 ਤੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਮੋਰਚਾ ਲਾਇਆ ਹੋਇਆ ਹੈ ਅਤੇ ਸz. ਜਗਜੀਤ ਸਿੰਘ ਡੱਲੇਵਾਲ ਬੀਤੀ 26 ਨਵੰਬਰ ਤੋਂ ਭੁੱਖ ਹੜਤਾਲ ਤੇ ਬੈਠੇ ਹੋਏ ਹਨ ਜਿਸਨੂੰ ਅੱਜ 32 ਦਿਨ ਹੋ ਗਏ ਹਨ।
ਉਹਨਾਂ ਕਿਹਾ ਕਿ ਇਸ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਕੋਈ ਵੀ ਗੱਲਬਾਤ ਨਾ ਕਰਨ ਦੇ ਰੋਸ ਵਜੋਂ ਕਿਸਾਨ ਯੂਨੀਅਨ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ 30 ਦਸੰਬਰ ਨੂੰ ਰੋਸ ਵਜੋਂ ਪੰਜਾਬ ਬੰਦ ਰੱਖਿਆ ਜਾਵੇਗਾ।
ਇਸ ਮੌਕੇ ਵਪਾਰੀਆਂ, ਮਜ਼ਦੂਰਾਂ, ਟਰਾਂਸਪੋਰਟਰਾਂ ਅਤੇ ਆੜਤੀ ਭਾਈਚਾਰੇ ਤੋਂ ਖਰੜ ਸ਼ਹਿਰ ਤੇ ਜ਼ਿਲਾ ਮੁਹਾਲੀ ਬਲਾਕ ਮਾਜਰੀ ਬਨੂੜ, ਮੁਹਾਲੀ, ਘੰੜੂਆਂ ਪੂਰਨ ਤੌਰ ਤੇ ਬੰਦ ਰੱਖਣ ਲਈ ਸਹਿਯੋਗ ਮੰਗਿਆ ਗਿਆ।
ਜਸਪਾਲ ਸਿੰਘ ਨੇ ਨਿਆਮੀਆਂ ਨੇ ਕਿਹਾ ਕਿ ਡੇਰਾਬਸੀ ਬਲਾਕ ਵਿੱਚ ਸਰਸੀਣੀ ਹਾਈਵੇਅ ਵਿਖੇ ਇਕੱਠ ਕਰਕੇ ਬੰਦ ਰੱਖਿਆ ਜਾਵੇਗਾ ਅਤੇ ਖਰੜ ਬੱਸ ਸਟੈਂਡ ਸਵੇਰੇ 7 ਤੋਂ 4 ਵਜੇ ਸ਼ਾਮ ਤੱਕ ਬੰਦ ਰੱਖਿਆ ਜਾਵੇਗਾ। ਮੀਟਿੰਗ ਵਿੱਚ ਬਹਾਦਰ ਸਿੰਘ ਨਿਆਮੀਆ, ਮਨਪ੍ਰੀਤ ਸਿੰਘ ਖੇੜੀ, ਹਕੀਕਤ ਸਿੰਘ ਘੰੜੂਆ, ਰਣਜੀਤ ਸਿੰਘ ਬਾਸੀਆਂ ਬਲਾਕ ਪ੍ਰਧਾਨ ਖਰੜ, ਜਾਗਰ ਸਿੰਘ ਧੜਾਕ, ਜਸਵੀਰ ਸਿੰਘ ਸੰਤੇਮਾਜਰਾ, ਗੁਰਮੀਤ ਸਿੰਘ ਖੂਨੀ ਮਾਜਰਾ, ਜਸਪਾਲ ਸਿੰਘ ਲਾਂਡਰਾਂ, ਗੁਰਮੁਖ ਸਿੰਘ ਝੱਜੂ ਮਾਜਰਾ, ਰਣਜੀਤ ਸਿੰਘ ਬਜਹੇੜੀ ਹਾਜਰ ਸਨ।
Mohali
ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਜਾ ਰਹੀ ਸੰਗਤ ਵਾਸਤੇ ਥਾਂ ਥਾਂ ਤੇ ਲੰਗਰ ਲਗਾਏ
ਐਸ ਏ ਐਸ ਨਗਰ, 28 ਦਸੰਬਰ (ਸ.ਬ.) ਚਾਰ ਸਾਹਿਬਜਾਦਿਆਂ ਅਤੇ ਮਾਤਾ ਗੁਜਾਰ ਕੌਰ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਫਤਹਿਗੜ੍ਹ ਸਾਹਿਬ ਜਾ ਰਹੀ ਸੰਗਤ ਵਾਸਤੇ ਵੱਖ ਵੱਖ ਸੰਸਥਾਵਾਂ ਵਲੋਂ ਥਾਂ ਥਾਂ ਤੇ ਪ੍ਰਸ਼ਾਦੇ, ਚਾਹ, ਬਰੈਡ ਪਕੌੜੇ ਆਦਿ ਦੇ ਲੰਗਰ ਲਗਾਏ ਗਏ ਹਨ ਅਤੇ ਮੀਂਹ ਦੇ ਬਾਵਜੂਦ ਲੋਕਾਂ ਵਲੋਂ ਸੰਗਤ ਨੂੰ ਪੂਰੀ ਸ਼ਰਧਾ ਨਾਲ ਲੰਗਰ ਵਰਤਾਇਆ ਜਾ ਰਿਹਾ ਹੈ।
ਦਸਮੇਸ਼ ਵੈਲਫੇਅਰ ਕੌਂਸਲ (ਰਜਿ) ਦੇ ਸਮੂਹ ਮੈਂਬਰਾਂ ਵਲੋਂ ਕੌਂਸਲ ਦੇ ਪ੍ਰਧਾਨ ਸ.ਮਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਦਸਮੇਸ਼ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰੂ ਕਾ ਲੰਗਰ ਮਦਨਪੁਰ ਚੌਂਕ ਫੇਜ 3-ਬੀ-1, ਵਿਖੇ ਲਗਾਇਆ ਗਿਆ। ਸਵੇਰੇ 10.30 ਵਜੇ ਅਰਦਾਸ ਕਰਨ ਉਪਰੰਤ ਸੰਗਤਾਂ ਨੂੰ ਲੰਗਰ ਵਰਤਾਉਣ ਦੀ ਸੇਵਾ ਅਰੰਭ ਕੀਤੀ ਗਈ। ਇਸ ਮੌਕੇ ਵਾਤਾਵਰਣ ਦੀ ਸੁੱਧਤਾ ਅਤੇ ਹਰਿਆਵਲ ਵਾਸਤੇ ਬੂਟੇ ਵੀ ਵੰਡੇ ਗਏ।
ਉਪਰੋਕਤ ਜਾਣਕਾਰੀ ਦਿੰਦਿਆਂ ਕੌਂਸਲ ਦੇ ਜਰਨਲ ਸਕੱਤਰ ਗੁਰਚਰਨ ਸਿੰਘ ਨੰਨੜਾ ਨੇ ਦੱਸਿਆ ਕਿ ਇਸ ਮੌਕੇ ਪ੍ਰਦੀਪ ਸਿੰਘ ਭਾਰਜ, ਕੰਵਰਦੀਪ ਸਿੰਘ ਮਣਕੂ, ਸ਼੍ਰੀ ਮਨਫੂਲ, ਸੂਰਤ ਸਿੰਘ ਕਲਸੀ, ਕਰਮ ਸਿੰਘ ਬਬਰਾ, ਬਿਕਰਮਜੀਤ ਸਿੰਘ ਹੂੰਝਣ, ਜਸਵੰਤ ਸਿੰਘ ਭੁੱਲਰ, ਦਰਸ਼ਨ ਸਿੰਘ ਕਲਸੀ, ਨਰਿੰਦਰ ਸਿੰਘ ਸੰਧੂ, ਕੁਲਵਿੰਦਰ ਸਿੰਘ ਸੋਖੀ, ਬਹਾਦਰ ਸਿੰਘ, ਬਲਵਿੰਦਰ ਸਿੰਘ ਹੂੰਝਣ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਰਾਜਾ ਕੰਵਰਜੋਤ ਸਿੰਘ, ਭੁਪਿੰਦਰ ਸਿੰਘ ਮਾਨ, ਅਮਰਜੀਤ ਸਿੰਘ ਪਾਹਵਾ, ਦੀਦਾਰ ਸਿੰਘ ਕਲਸੀ, ਬਲਵਿੰਦਰ ਸਿੰਘ ਕਲਸੀ, ਇੰਜ ਪਵਿੱਤਰ ਸਿੰਘ ਵਿਰਦੀ, ਬਲਜੀਤ ਸਿੰਘ ਜੰਡੂ, ਸੁਰਿੰਦਰ ਸਿੰਘ ਜੰਡੂ, ਤਰਸੇਮ ਸਿੰਘ ਖੋਖਰ, ਹਰਜੀਤ ਸਿੰਘ, ਮਨਪ੍ਰੀਤ ਸਿੰਘ ਭਾਰਜ, ਸੁਰਜਨ ਸਿੰਘ ਗਿੱਲ, ਜਸਵਿੰਦਰਪਾਲ ਸਿੰਘ ਭੰਬਰਾ, ਰਾਮ ਰਤਨ ਸੈਂਭੀ ਅਤੇ ਹੋਰ ਪਤਵੰਤੇ ਸੱਜਣਾਂ ਨੇ ਲੰਗਰ ਸੇਵਾ ਵਿੱਚ ਯੋਗਦਾਨ ਪਾਇਆ ਗਿਆ।
ਰਾਮਗੜ੍ਹੀਆ ਸਭਾ ਵਲੋਂ ਪ੍ਰਧਾਨ ਸz. ਸੂਰਤ ਸਿੰਘ ਕਲਸੀ ਦੀ ਅਗਵਾਈ ਹੇਠ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰੂ ਕਾ ਲੰਗਰ ਲਗਾਇਆ ਗਿਆ। ਸਭਾ ਦੇ ਜਨਰਲ ਸਕੱਤਰ ਸz. ਬਿਕਰਮਜੀਤ ਸਿੰਘ ਹੂੰਝਣ ਨੇ ਦੱਸਿਆ ਕਿ ਇਸ ਮੌਕੇ ਸਾਬਕਾ ਐਮ ਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਪ੍ਰਦੀਪ ਸਿੰਘ ਭਾਰਜ, ਮਨਜੀਤ ਸਿੰਘ ਮਾਣ, ਕਰਮ ਸਿੰਘ ਬਾਬਰਾ, ਬਲਵਿੰਦਰ ਸਿੰਘ ਹੁੰਜਨ, ਜਸਵੰਤ ਸਿੰਘ ਭੁੱਲਰ, ਪਰਮਜੀਤ ਸਿੰਘ, ਗੁਰਮੁੱਖ ਸਿੰਘ ਸੋਹਲ, ਨਰਿੰਦਰ ਸਿੰਘ ਸੰਧੂ, ਤਰਸੇਮ ਸਿੰਘ ਖੋਖਰ, ਅਵਤਾਰ ਸਿੰਘ ਸੱਭਰਵਾਲ, ਸੁਰਿੰਦਰ ਸਿੰਘ ਜੰਡੂ ਅਤੇ ਰਣਜੀਤ ਸਿੰਘ ਹੰਸਪਾਲ ਵਲੋਂ ਸੇਵਾ ਕੀਤੀ ਗਈ।
ਪਟਿਆਲਾ ਮਾਰਬਲ ਹਾਊਸ, ਉਦਯੋਗਿਕ ਖੇਤਰ ਫੇਜ਼ 7 ਵੱਲੋਂ ਚਾਰ ਸਾਹਿਬਜਾਦਿਆਂ ਦੀ ਯਾਦ ਵਿੱਚ ਬਰੈੱਡ ਪਕੌੜਿਆਂ ਤੇ ਚਾਹ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਅਮਰਜੀਤ ਸਿੰਘ, ਨਰਿੰਦਰ ਸਿੰਘ, ਪ੍ਰੀਤਮ ਸਿੰਘ, ਪਵਨ ਕੁਮਾਰ, ਧੀਰਜ਼, ਮੰਨੂ, ਇੰਦਰਜੀਤ ਸਿੰਘ, ਹਰਜੀਤ ੰਿਸੰਘ, ਉਦੈਪਾਲ ਸਿੰਘ, ਉਪਿੰਦਰ ਸਿੰਘ, ਦਰਸ਼ਣ ਸਿੰਘ, ਜਸਵਿੰਦਰ ਸਿੰਘ, ਮਹਿੰਦਪਾਲ, ਕੇ ਬੀ ਇਕਬਾਲ ਸਿੰਘ ਵਲੋਂ ਸੇਵਾ ਕੀਤੀ ਗਈ।
ਇਸ ਦੌਰਾਨ ਅੱਜ ਫੇਜ਼ 4 ਦੇ ਐਚ ਐਮ ਕਵਾਟਰਾਂ ਦੇ ਨਾਲ ਲੱਗਦੇ ਮੈਂਗੋ ਪਾਰਕ ਨੇੜੇ ਬੀਬੀ ਵਰਿੰਦਰ ਕੌਰ ਵਲੋਂ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਚਾਹ ਅਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸਮਾਜਸੇਵੀ ਆਗੂ ਨਵੀ ਸੰਧੂ, ਪਰਮਿੰਦਰ ਸਿੰਘ ਬੰਟੀ, ਹਰਜੀਤ ਸਿੰਘ, ਨਿਸ਼ੂ ਗੋਇਲ, ਸੁਰਿੰਦਰ ਕੌਰ, ਪਰਮਜੀਤ ਕੌਰ, ਹਰਪ੍ਰੀਤ ਕੌਰ, ਪਲਵਿੰਦਰ ਕੌਰ, ਕੁਲਵੰਤ ਕੌਰ, ਕੁਲਬੀਰ ਕੌਰ, ਦਲਬੀਰ ਕੌਰ, ਮਨਮੀਤ ਸਿੰਘ, ਪਰਮਵੀਰ ਸਿੰਘ, ਗੁਰਮੀਤ ਕੌਰ, ਇੰਦਰਜੀਤ ਕੌਰ, ਤਜਿੰਦਰ ਕੌਰ ਅਤੇ ਪਰਮਿੰਦਰ ਕੌਰ ਹਾਜ਼ਰ ਸਨ।
ਪੋ੍ਰਗਸਿਵ ਸੋਸਾਇਟੀ ਫੇਜ਼ 5 ਵਲੋਂ ਸ਼ਹੀਦੀ ਜੋੜ ਮੇਲੇ ਦੇ ਸੰਬੰਧ ਵਿੱਚ ਮੁਹੱਲਾ ਨਿਵਾਸੀਆਂ ਨਾਲ ਮਿਲ ਕੇ ਪੀ ਸੀ ਐੱਲ ਚੌਂਕ ਤੇ ਗੁਰੂ ਦਾ ਲੰਗਰ (ਛੋਲੇ ਕੁਲਚੇ ਤੇ ਚਾਹ ਦਾ ਲੰਗਰ) ਲਗਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਪ੍ਰਧਾਨ ਗੁਰਮੀਤ ਸਿੰਘ ਸਿਆਣ ਨੇ ਦੱਸਿਆ ਕਿ ਇਸ ਮੌਕੇ ਮੁਹਾਲੀ ਦੇ ਮੇਅਰ, ਅਮਰਜੀਤ ਸਿੰਘ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਕੌਂਸਲਰ ਪ੍ਰਮੋਦ ਮਿਤਰਾ, ਸਾਬਕਾ ਯੂਥ ਪ੍ਰਧਾਨ, ਮੁਹਾਲੀ ਰੂਬੀ ਸਿੱਧੂ, ਉੱਘੇ ਸਮਾਜ ਸੇਵੀ ਰਾਜਾ ਮੁਹਾਲੀ, ਸੋਸਾਇਟੀ ਦੇ ਜਨਰਲ ਸਕਤਰ ਮਦਨ ਲਾਲ ਬੰਸਲ, ਅਮਰੀਕ ਸਿੰਘ, ਮੁੰਕਦ ਸਿੰਘ, ਰਣਜੀਤ ਸਿੰਘ, ਰਮੇਸ਼ ਵਰਮਾ, ਜਸਪਾਲ ਸਿੰਘ ਬਖਸ਼ੀ, ਬੀਬੀ ਦਲਜੀਤ ਕੌਰ, ਜਸਪ੍ਰੀਤ ਕੌਰ, ਇਸ਼ਮਿਨ ਕੌਰ, ਬਲਬੀਰ ਸਿੰਘ, ਹਰਜੀਤ ਸਿੰਘ, ਮਲਕੀਤ ਸਿੰਘ, ਹਰਜੀਤ ਸਿੰਘ, ਅਂਕਿਤ ਕੁਮਾਰ, ਅਗਮ ਸਿੰਘ, ਮਨਦੀਪ ਨੇ ਵੀ ਹਾਜਰੀ ਲਵਾਈ।
Mohali
ਮਾਮੂਲੀ ਗੱਲ ਤੇ ਹੋਏ ਵਿਵਾਦ ਵਿੱਚ ਹੋਇਆ ਸੀ 24 ਸਾਲਾ ਨੌਜਵਾਨ ਦਾ ਕਤਲ
ਜ਼ੀਰਕਪੁਰ, 28 ਦਸੰਬਰ (ਜਤਿੰਦਰ ਲੱਕੀ) ਵੀਰਵਾਰ ਰਾਤ ਕਰੀਬ 10 ਵਜੇ ਦੇ ਕਰੀਬ ਜ਼ੀਰਕਪੁਰ ਵਿੱਚ 10-12 ਹਮਲਾਵਰਾਂ ਵਲੋਂ ਆਕਾਸ਼ਦੀਪ ਸਿੰਘ ਨਾਮ ਦੇ ਇੱਕ ਨੌਜਵਾਨ ਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਮ੍ਰਿਤਕ ਅਕਾਸ਼ਦੀਪ ਸਿੰਘ ਦੇ ਸਾਥੀ ਰਾਜਵਿੰਦਰ ਸਿੰਘ ਦੇ ਬਿਆਨਾਂ ਤੇ ਸਿਮੁ ਵਾਸੀ ਲੋਹਗੜ੍ਹ ਅਤੇ ਉਸਦੇ 10-12 ਅਣਪਛਾਤੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਰਾਜਵਿੰਦਰ ਸਿੰਘ ਵਾਸੀ ਢੇਸੀਆ, ਜਿਲਾ ਗੁਰਦਾਸਪੁਰ (ਹਾਲ ਵਾਸੀ ਅਗਰਵਾਲ ਅਸਟੇਟ ਜੀਰਕਪੁਰ) ਨੇ ਦੱਸਿਆ ਕਿ ਉਹ ਸਾਊਦੀ ਅਰਬ ਤੋਂ ਵਾਪਸ ਪੰਜਾਬ ਆਇਆ ਹੈ ਅਤੇ ਕਿਸੇ ਕੰਮ ਦੀ ਤਲਾਸ਼ ਵਿੱਚ ਜ਼ੀਰਕਪੁਰ ਆਇਆ ਸੀ। ਰਾਜਵਿੰਦਰ ਸਿੰਘ ਅਨੁਸਾਰ ਉਹ ਅਤੇ ਉਸਦਾ ਦੋਸਤ ਆਕਾਸ਼ਦੀਪ ਉਰਫ ਦੀਪ ਵਾਸੀ ਢਿਲਵਾ, ਜਿਲਾ ਗੁਰਦਾਸਪੁਰ (ਹਾਲ ਵਾਸੀ ਅਗਰਵਾਲ ਅਸਟੇਟ ਜੀਰਕਪੁਰ) ਵਿਖੇ ਰਹਿ ਰਹੇ ਸਨ। 26 ਦਸੰਬਰ ਨੂੰ ਰਾਤ 9 ਵਜੇ ਉਹ ਦੋਵੇਂ ਰੋਟੀ ਖਾਣ ਲਈ ਜ਼ੀਰਕਪੁਰ ਵਿਖੇ ਗਏ ਸਨ ਅਤੇ ਪਟਿਆਲਾ-ਜ਼ੀਰਕਪੁਰ ਰੋਡ ਤੇ ਬਣੇ ਠੇਕੇ ਕੋਲ ਖੜੇ ਸੀ। ਇਸ ਦੌਰਾਨ ਉਥੇ ਕਰੀਬ 10/12 ਨੌਜਵਾਨ ਖੜੇ ਸਨ, ਜੋ ਉਨ੍ਹਾਂ ਨੂੰ ਦੇਖ ਕੇ ਘੂਰਨ ਲੱਗ ਪਏ, ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਜਾਪਦੀ ਸੀ। ਸ਼ਿਕਾਇਤ ਕਰਤਾ ਅਨੁਸਾਰ ਉਸਦੇ ਦੋਸਤ ਅਕਾਸ਼ਦੀਪ ਉਰਫ ਦੀਪ ਨੇ ਉਕਤ ਨੌਜਵਾਨਾਂ ਨੂੰ ਅਜਿਹਾ ਕਰਨ ਦਾ ਕਾਰਨ ਪੁਛਿਆ ਤਾਂ ਇਨ੍ਹਾਂ ਵਿੱਚੋਂ ਇਕ ਨੌਜਵਾਨ ਨੇ ਕਿਹਾ ਕਿ ਉਸਦਾ ਨਾਮ ਸੀਮੂ ਲੋਹਗੜ੍ਹ ਹੈ ਅਤੇ ਉਹ ਇਸ ਇਲਾਕੇ ਦਾ ਡਾਨ ਹੈ ਅਤੇ ਇਹ ਸਾਰੇ ਉਸਦੇ ਗੈਂਗ ਦੇ ਮੈਂਬਰ ਹਨ। ਸੀਮੂ ਨਾਮ ਦੇ ਇਸ ਨੌਜਵਾਨ ਨੇ ਕਿਹਾ ਕਿ ਸਾਡੇ ਤੋਂ ਕੋਈ ਸਵਾਲ ਨਹੀਂ ਪੁੱਛ ਸੱਕਦਾ ਫਿਰ ਤੁਸੀਂ ਸਾਡੇ ਤੋਂ ਸਵਾਲ ਪੁਛਣ ਵਾਲੇ ਕੌਣ ਹੁੰਦੇ ਹੋ। ਸ਼ਿਕਾਇਤਕਰਤਾ ਅਨੁਸਾਰ ਇਸਦੇ ਨਾਲ ਹੀ ਇਨ੍ਹਾਂ ਵਿਅਕਤੀਆ ਨੇ ਉਹਨਾਂ ਦੋਵਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਕਹਿਣ ਲਗੇ ਕਿ ਇਨ੍ਹਾਂ ਦੋਵਾਂ ਨੂੰ ਜਾਨੋ ਮਾਰ ਦਿਓ ਤਾਂ ਕਿ ਇਲਾਕੇ ਵਿੱਚ ਸਾਡੀ ਦਹਿਸ਼ਤ ਕਾਇਮ ਰਹੇ।
ਸ਼ਿਕਾਇਤਕਰਤਾ ਅਨੁਸਾਰ ਉਸਨੇ ਉਨ੍ਹਾਂ ਦੋਵਾਂ ਨੇ ਹਮਲਾਵਰਾਂ ਤੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਇਹਨਾਂ ਵਿੱਚੋ ਕੁੱਝ ਨੌਜਵਾਨਾਂ ਨੇ (ਜਿਹਨਾਂ ਦੇ ਹੱਥਾਂ ਵਿੱਚ ਤੇਜਧਾਰ ਹਥਿਆਰ ਸਨ) ਉਸਦੇ ਦੋਸਤ ਅਕਾਸ਼ਦੀਪ ਸਿੰਘ ਤੇ ਤੇਜਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ ਅਤੇ ਉਸਤੇ ਵੀ ਜਾਨਲੇਵਾ ਹਮਲਾ ਕਰਦਿਆਂ ਉਸਦੇ ਸਿਰ ਤੇ ਸੱਟਾਂ ਮਾਰੀਆਂ। ਉਹ ਦੋਵੇਂ ਜਾਨ ਬਚਾ ਕੇ ਭੱਜੇ ਹਮਲਾਵਰਾਂ ਨੇ ਉਸਦੇ ਦੋਸਤ ਅਕਾਸ਼ਦੀਪ ਸਿੰਘ ਉਰਫ ਦੀਪ ਦਾ ਪਿਛਾ ਕਰਕੇ ਕੁਝ ਦੂਰੀ ਤੇ ਉਸ ਨੂੰ ਪਟਿਆਲਾ ਚੱਕ ਦੇ ਵਿਚਕਾਰ ਤੇਜਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਅਤੇ ਉਸਨੇ ਬੜੀ ਮੁਸ਼ਕਿਲ ਨਾਲ ਹਮਲਾਵਰਾਂ ਤੋਂ ਆਪਣੀ ਜਾਨ ਬਚਾਈ। ਮੌਕੇ ਤੇ ਲੋਕਾਂ ਦਾ ਇੱਕਠੇ ਹੁੰਦੇ ਦੇਖ ਕੇ ਸਾਰੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਰਾਹਗੀਰਾਂ ਨੇ ਉਸਦੇ ਦੋਸਤ ਨੂੰ ਜੀ ਐਮ ਸੀ ਐੱਚ ਸੈਕਟਰ 32 ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਅਤੇ ਉਸਨੂੰ ਉਸਦੇ ਦੋਸਤ ਸੁਨੀਲ ਕੁਮਾਰ ਨੇ ਸਰਕਾਰੀ ਹਸਪਤਾਲ ਢਕੋਲੀ ਵਿਖੇ ਦਾਖਲ ਕਰਵਾਇਆ, ਜਿਥੇ ਉਸਦਾ ਇਲਾਜ ਚੱਲ ਰਿਹਾ ਹੈ।
ਇਸ ਸੰਬੰਧੀ ਐਸ ਐਚ ਓ ਜ਼ੀਰਕਪੁਰ ਜਸਕਵਲ ਸਿੰਘ ਸੇਖੋਂ ਨੇ ਕਿਹਾ ਕਿ ਸ਼ਿਕਾਇਤਕਰਤਾ ਦੀ ਸ਼ਿਕਾਇਤ ਤੇ ਸੀਮੂ ਲੋਹਗੜ੍ਹ ਅਤੇ ਉਸਦੇ 10-12 ਅਣਪਛਾਤੇ ਸਾਥੀਆਂ ਖ਼ਿਲਾਫ਼ ਬੀ ਐਨ ਐੱਸ ਦੀ ਧਾਰਾ 103 (1), 109, 190 ਅਤੇ 193 (3) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲੀਸ ਵਲੋਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।
-
International2 months ago
ਪਾਕਿਸਤਾਨ ਦੇ ਰੇਲਵੇ ਸਟੇਸ਼ਨ ਤੇ ਹੋਏ ਧਮਾਕੇ ਵਿੱਚ 24 ਵਿਅਕਤੀਆਂ ਦੀ ਮੌਤ, 46 ਜ਼ਖ਼ਮੀ
-
International2 months ago
ਇਟਲੀ ਵਿੱਚ ਸੜਕ ਹਾਦਸੇ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Mohali2 months ago
ਜੂਡੋ ਇੰਟਰ ਕਾਲਜ ਵਿੱਚ ਘਨੌਰ ਕਾਲਜ ਨੇ ਜਿੱਤੇ ਗੋਲ਼ਡ ਮੈਡਲ
-
Mohali1 month ago
ਪਿੰਡ ਕੁੰਭੜਾ ਵਿੱਚ ਲੜਾਈ ਦੌਰਾਨ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੀ ਲਾਸ਼ ਰੱਖ ਕੇ ਇਨਸਾਫ ਲਈ ਏਅਰਪੋਰਟ ਰੋਡ ਤੇ ਲਾਇਆ ਧਰਨਾ
-
Editorial2 months ago
ਜ਼ਿਮਨੀ ਚੋਣਾਂ ਦੌਰਾਨ ਸੂਬੇ ਦੀਆਂ ਚਾਰੇ ਸੀਟਾਂ ਤੇ ਹੋ ਰਹੇ ਹਨ ਸਖ਼ਤ ਮੁਕਾਬਲੇ
-
Editorial2 months ago
ਗੈਰ ਕਾਨੂੰਨੀ ਪਰਵਾਸੀਆਂ ਖ਼ਿਲਾਫ਼ ਸੱਚਮੁੱਚ ਸਖ਼ਤ ਕਾਰਵਾਈ ਕਰਨਗੇ ਟਰੰਪ?
-
International1 month ago
ਆਸਟ੍ਰੇਲੀਆ ਵਿੱਚ ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ ਗੈਰੀ ਸੰਧੂ ਤੇ ਹਮਲਾ