Connect with us

Mohali

ਮਾਮਲਾ ਸਮੈਕ, ਹੈਰੋਇਨ, ਏ. ਕੇ 47, ਪਿਸਟਲ, ਨਸ਼ੀਲੀਆਂ ਦਵਾਈਆਂ, ਕਾਰਤੂਸ ਬਰਾਮਦ ਹੋਣ ਦਾ..

Published

on

 

 

ਅਦਾਲਤ ਵੱਲੋਂ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਦੀ ਜਮਾਨਤ ਦੀ ਅਰਜ਼ੀ ਖਾਰਜ਼

ਐਸ.ਏ.ਐਸ.ਨਗਰ, 13 ਦਸੰਬਰ (ਜਸਬੀਰ ਸਿੰਘ ਜੱਸੀ) ਐਸ.ਟੀ.ਐਫ ਵਲੋਂ ਕਪੂਰਥਲਾ ਵਿੱਚ ਤਾਇਨਾਤ ਰਹੇ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਅਸਲਾ, ਹੈਰੋਇਨ, ਸਮੈਕ ਸਮੇਤ ਗ੍ਰਿਫਤਾਰ ਕਰਨ ਦੇ ਮਾਮਲੇ ਵਿੱਚ ਮਾਣਯੋਗ ਅਦਾਲਤ ਵਲੋਂ ਇੰਦਰਜੀਤ ਸਿੰਘ ਦੀ ਜਮਾਨਤ ਦੀ ਅਰਜੀ ਖਾਰਿਜ ਕਰ ਦਿੱਤੀ ਹੈ।

ਜਿਕਰਯੋਗ ਹੈ ਕਿ ਇੰਦਰਜੀਤ ਸਿੰਘ 2017 ਤੋਂ ਜੇਲ ਵਿੱਚ ਬੰਦ ਹੈ ਅਤੇ ਉਸਨੇ ਆਪਣੇ ਵਕੀਲ ਰਾਹੀਂ ਵਧੀਕ ਜਿਲਾ ਸੈਸ਼ਨ ਜੱਜ ਦੀ ਅਦਾਲਤ ਵਿੱਚ ਜਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ। ਅਦਾਲਤ ਵਲੋਂ ਇਸ ਅਰਜ਼ੀ ਤੇ ਸੁਣਵਾਈ ਕਰਦਿਆਂ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇੰਦਰਜੀਤ ਸਿੰਘ ਦੀ ਜਮਾਨਤ ਦੀ ਅਰਜ਼ੀ ਖਾਰਜ਼ ਕਰ ਦਿੱਤੀ ਹੈ।

ਇੱਥੇ ਜਿਕਰਯੋਗ ਹੈ ਕਿ ਐਸ. ਟੀ. ਐਫ ਵਲੋਂ ਇੰਦਰਜੀਤ ਸਿੰਘ ਅਤੇ ਉਸ ਦੇ ਸਾਥੀਆਂ, ਉਸ ਦੇ ਗੰਨਮੈਨ ਏ. ਐਸ. ਆਈ ਅਜੈਬ ਸਿੰਘ, ਸਾਬਕਾ ਫੌਜੀ ਸਾਹਿਬ ਸਿੰਘ ਅਤੇ ਬਲਵਿੰਦਰ ਸਿੰਘ ਖਿਲਾਫ ਉਕਤ ਮਾਮਲੇ ਵਿੱਚ ਐਨ. ਡੀ. ਪੀ. ਐਸ ਐਕਟ, ਧਾਰਾ-218, 466, 471, 120 ਬੀ, 384 ਅਤੇ ਆਰਮਜ਼ ਐਕਟ ਦੇ ਤਹਿਤ ਚਾਰਜ਼ਸ਼ੀਟ ਦਾਖਲ ਕੀਤੀ ਸੀ। ਐਸ. ਟੀ. ਐਫ ਮੁਤਾਬਕ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਮੋਟੀਆਂ ਰਕਮਾਂ ਲੈ ਕੇ ਮੁਲਜਮਾਂ ਨੂੰ ਛੱਡ ਦਿੰਦਾ ਸੀ। ਇੰਦਰਜੀਤ ਸਿੰਘ ਕੋਲੋਂ ਹੈਰੋਇਨ-4 ਕਿਲੋ, ਸਮੈਕ-3 ਕਿਲੋ, 12 ਬੋਰ ਦੇ ਜਿੰਦਾ ਕਾਰਤੂਸ-41, 315 ਬੋਰ ਦੇ ਜਿੰਦਾ ਕਾਰਤੂਸ-43, 32 ਬੋਰ ਦੇ ਜਿੰਦਾ ਕਾਰਤੂਸ-60, 9ਐਮ.ਐਮ ਬੋਰ ਦੇ ਜਿੰਦਾ ਕਾਰਤੂਸ-66, ਏ. ਕੇ-47 ਦੇ ਜਿੰਦਾ ਕਾਰਤੂਸ-115, 7.62 ਬੋਰ ਦੇ, ਜਿੰਦਾ ਕਾਰਤੂਸ-25, 30 ਬੋਰ ਦੇ ਜਿੰਦਾ ਕਾਰਤੂਸ-33, ਏ. ਕੇ-47 ਦੇ ਮੈਗਜੀਨ-2, 32 ਬੋਰ ਦੇ ਮੈਗਜੀਨ-2, 9ਐਮ.ਐਮ ਦੇ ਮੈਗਜੀਨ-2, 22 ਬੋਰ ਦੇ ਮੈਗਜੀਨ-1, 38 ਬੋਰ ਦਾ ਰਿਵਾਲਵਰ-1, 9ਐਮ.ਐਮ ਦਾ ਪਿਸਟਲ-1, ਏ. ਕੇ-47 ਰਾਈਫਲ-2, ਭਾਰਤੀ ਕਰੰਸੀ-16 ਲੱਖ 50 ਹਜ਼ਾਰ ਰੁਪਏ, ਪੌਂਡ-3550 ਵਿਦੇਸ਼ੀ ਕਰੰਸੀ, ਇਨੋਵਾ ਕਾਰ-1, ਸਕਾਰਪਿਉ ਗੱਡੀ-1 ਆਦੀ ਬਰਾਮਦ ਕੀਤੇ ਗਏ ਸਨ।

Continue Reading

Mohali

ਸੈਕਟਰ 70 ਵਿੱਚ ਕੂੜੇ ਦੀ ਰੇਹੜੀ ਵਾਲੇ ਨੇ ਦੁਕਾਨ ਵਿੱਚੋਂ ਚੋਰੀ ਕੀਤੀਆਂ ਆਟੇ ਦੀਆਂ ਬੋਰੀਆਂ

Published

on

By

 

 

ਚੋਰੀ ਦੀ ਵਾਰਦਾਤ ਹੋਈ ਸੀ ਸੀ ਟੀ ਵੀ ਵਿੱਚ ਕੈਦ

ਐਸ ਏ ਐਸ ਨਗਰ, 5 ਫਰਵਰੀ (ਸ.ਬ.) ਸਥਾਨਕ ਸੈਕਟਰ 70 ਦੀ ਬੂਥ ਮਾਰਕੀਟ ਵਿੱਚ ਸਥਿਤ ਸਚਦੇਵਾ ਸੁਪਰ ਮਾਰਟ ਦੇ ਡਰਮ ਵਿੱਚੋਂ ਬੀਤੀ ਰਾਤ ਕੂੜਾ ਇਕੱਤਰ ਕਰਨ ਵਾਲੀ ਰਹੇੜੀ ਤੇ ਆਏ ਇੱਕ ਵਿਅਕਤੀ ਵਲੋਂ ਉੱਥੇ ਪਈਆਂ ਆਟੇ ਦੀਆਂ ਕਈ ਥੈਲੀਆਂ ਚੋਰੀ ਕਰ ਲਈਆਂ। ਆਟੇ ਦੀਆਂ ਥੈਲੀਆਂ ਚੋਰੀ ਕਰਨ ਤੋਂ ਬਾਅਦ ਇਹ ਵਿਅਕਤੀ ਆਪਣੀ ਰੇਹੜੀ ਲੈ ਕੇ ਉੱਥੋਂ ਚਲਾ ਗਿਆ। ਇਹ ਘਟਨਾ ਰਾਤ ਦੋ ਵਜੇ ਦੇ ਕਰੀਬ ਦੀ ਹੈ।

ਚੋਰੀ ਦੀ ਇਹ ਵਾਰਦਾਤ ਉੱਥੇ ਲੱਗੇ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈ। ਕੈਮਰੇ ਵਿੱਚ ਦਿਖਦਾ ਹੈ ਕਿ ਇੱਕ ਵਿਅਕਤੀ ਕੂੜਾ ਇਕੱਠਾ ਕਰਨ ਵਾਲੀ ਰੇਹੜੀ ਲੈ ਕੇ ਆਉਂਦਾ ਹੈ ਅਤੇ ਰੇਹੜੀ ਖੜ੍ਹੀ ਕਰਨ ਤੋਂ ਬਾਅਦ ਬੂਥ ਦੇ ਨਾਲ ਪਏ ਡਰੱਮ ਨੂੰ ਖੋਲ ਕੇ ਉਸ ਵਿੱਚੋਂ ਇੱਕ ਇੱਕ ਕਰਕੇ ਆਟੇ ਦੀਆਂ ਥੈਲੀਆਂ ਕੱਢ ਕੇ ਰੇਹੜੀ ਤੇ ਲੱਦਦਾ ਰਹਿੰਦਾ ਹੈ। ਇਸ ਦੌਰਾਨ ਉਹ ਰੁਕ ਕੇ ਰੇਹੜੀ ਤੇ ਰੱਖੀਆਂ ਆਟੇ ਦੀਆਂ ਥੈਲੀਆਂ ਨੂੰ ਇੱਕ ਚਾਦਰ ਨਾਲ ਢੱਕ ਦਿੰਦਾ ਹੈ ਅਤੇ ਫਿਰ ਹੋਰ ਥੈਲੀਆਂ ਕੱਢਣ ਲੱਗ ਜਾਂਦਾ ਹੈ। ਇਸ ਤਰ੍ਹਾਂ ਉਹ ਆਟੇ ਦੀਆਂ ਬਹੁਤ ਸਾਰੀਆਂ ਥੇਲੀਆਂ ਲੱਦ ਲੈਂਦਾ ਹੈ ਅਤੇ ਫਿਰ ਰੇਹੜੀ ਲੈ ਕੇ ਮੌਕੇ ਤੋਂ ਚਲਾ ਜਾਂਦਾ ਹੈ।

ਦੁਕਾਨ ਦੇ ਮਾਲਕ ਸ੍ਰੀ ਲਾਲਚੰਦ ਸਚਦੇਵਾ ਨੇ ਕਿਹਾ ਕਿ ਕੂੜੇ ਦੀਆਂ ਰੇਹੜੀਆਂ ਵਾਲੇ ਦੇਰ ਰਾਤ ਤਕ ਘੁੰਮਦੇ ਰਹਿੰਦੇ ਹਨ ਅਤੇ ਹੁਣ ਇਹਨਾਂ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਉਹ ਪੁਲੀਸ ਵਿੱਚ ਰਿਪੋਰਟ ਕਰਨ ਜਾ ਰਹੇ ਹਨ। ਉਹਨਾਂ ਮੰਗ ਕੀਤੀ ਕਿ ਕੂੜੇ ਦੀਆਂ ਰੇਹੜੀਆਂ ਲੈ ਕੇ ਘੁੰਮਦੇ ਸਮਾਜ ਵਿਰੋਧੀ ਅਨਸਰਾਂ ਨੂੰ ਤੁਰੰਤ ਕਾਬੂ ਕੀਤਾ ਜਾਵੇ।

Continue Reading

Mohali

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ 7 ਫਰਵਰੀ ਨੂੰ ਮਨਾਇਆ ਜਾਵੇਗਾ ਦਸਵੀਂ ਦਾ ਦਿਹਾੜਾ

Published

on

By

 

 

ਐਸ ਏ ਐਸ ਨਗਰ, 5 ਫਰਵਰੀ (ਸ.ਬ.) ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਦਸਵੀਂ ਦਾ ਦਿਹਾੜਾ 7 ਫਰਵਰੀ ਨੂੰ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦਸਿਆ ਕਿ ਇਸ ਦਿਹਾੜੇ ਦੀ ਖੁਸ਼ੀ ਵਿੱਚ ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਦੇ ਹਜ਼ੁਰੀ ਰਾਗੀ, ਇੰਨਟਰਨੈਸ਼ਨਲ ਪੰਥਕ ਢਾਡੀ ਜੱਥੇ ਅਤੇ ਉਚ ਕੋਟੀ ਦੇ ਪੰਥ ਪਸਿੱਧ ਪ੍ਰਚਾਰਕ ਸੰਗਤਾਂ ਨੂੰ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕਰਣਗੇ।

ਇਸ ਦਿਨ ਵਿਸ਼ਾਲ ਅੰਮ੍ਰਿਤ ਸੰਚਾਰ ਦਾ ਆਯੋਜਨ ਵੀ ਕੀਤਾ ਜਾਵੇਗਾ। ਗੁਰੂ ਕਾ ਲੰਗਰ ਸਾਰਾ ਦਿਨ ਅਤੁੱਟ ਵਰਤਾਇਆ ਜਾਵੇਗਾ।

Continue Reading

Mohali

ਟੈਕਨੀਕਲ ਕੋਰਸ ਕਰਨ ਵਾਲੀਆਂ ਸਿਖਿਆਰਥਨਾਂ ਦਾ ਪ੍ਰੈਕਟੀਕਲ ਟੈਸਟ ਆਯੋਜਿਤ

Published

on

By

 

ਐਸ ਏ ਐਸ ਨਗਰ, 5 ਫਰਵਰੀ (ਸ.ਬ.) ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਮੁਹਾਲੀ ਵਲੋਂ ਪਿੰਡ ਬਹਿਲੋਲਪੁਰ ਦੇ ਸਰਪੰਚ ਤੇ ਉਹਨਾਂ ਦੀ ਟੀਮ ਦੇ ਸਹਿਯੋਗ ਨਾਲ ਕਮਿਊਨਿਟੀ ਸੈਂਟਰ ਵਿੱਚ ਚਲਾਏ ਜਾ ਰਹੇ ਸਕਿਨ ਅਤੇ ਹੇਅਰ ਕੇਅਰ ਅਤੇ ਸਲਾਈ ਕਢਾਈ ਕੇਂਦਰ ਦੇ ਬੱਚਿਆਂ ਦੀ 6 ਮਹੀਨੇ ਦੀ ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਪ੍ਰੈਕਟੀਕਲ ਟੈਸਟ ਅਤੇ ਪ੍ਰੈਕਟੀਕਲ ਫਾਈਲ ਚੈਕ ਕੀਤੀਆਂ ਗਈਆਂ।

ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਸ੍ਰੀ ਕੇ ਕੇ ਸੈਨੀ ਨੇ ਦੱਸਿਆ ਕਿ ਪਾਸ ਹੋਣ ਵਾਲੀਆਂ ਲੜਕੀਆਂ ਨੂੰ ਇੱਕ ਇੱਕ ਸਿਲਾਈ ਮਸ਼ੀਨ ਅਤੇ ਬਿਊਟੀ ਪਾਰਲਰ ਦੀ ਕਿੱਟ ਮੁਫਤ ਦਿੱਤੀ ਜਾਵੇਗੀ ਤਾਂ ਜੋ ਆਪਣੇ ਘਰ ਤੋਂ ਹੀ ਕੰਮ ਸ਼ੁਰੂ ਕਰ ਸਕਣ ਅਤੇ ਮਾਨਤਾ ਪ੍ਰਾਪਤ ਆਈ ਐਸ ਓ ਸਰਟੀਫਿਕੇਟ ਵੀ ਦਿੱਤੇ ਜਾਣਗੇ। ਪਹਿਲੀ ਮਾਰਚ ਤੋਂ ਨਵਾਂ ਸੈਸ਼ਨ ਸ਼ੁਰੂ ਕੀਤੇ ਜਾਣਗੇ।

ਇਸ ਮੌਕੇ ਟੀਚਰ ਰੇਨੂ ਬਾਲਾ ਵੀ ਮੌਜੂਦ ਸਨ।

Continue Reading

Trending