Punjab
ਚੋਰਾਂ ਵੱਲੋਂ ਛੱਤ ਦਾ ਦਰਵਾਜ਼ਾ ਤੋੜ ਕੇ ਦੁਕਾਨ ਵਿੱਚੋਂ 20 ਹਜ਼ਾਰ ਦੇ ਡਾਲਰ, ਭਾਰਤੀ ਕਰੰਸੀ ਅਤੇ ਦਰਜਨ ਮੋਬਾਈਲ ਫੋਨ ਚੋਰੀ
ਲੁਧਿਆਣਾ, 14 ਦਸੰਬਰ (ਸ.ਬ.) ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਕਲਗੀਧਰ ਰੋਡ ਤੇ ਇੱਕ ਮੋਬਾਈਲ ਸ਼ਾਪ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ ਦੁਕਾਨ ਦੀ ਛੱਤ ਦਾ ਦਰਵਾਜ਼ਾ ਤੋੜਿਆ ਅਤੇ ਅੰਦਰੋਂ 20 ਹਜਾਰ ਡਾਲਰ , 12 ਮੋਬਾਈਲ ਫੋਨ ਅਤੇ 5000 ਰੁਪਏ ਦੀ ਭਾਰਤੀ ਕਰੰਸੀ ਚੋਰੀ ਕਰ ਲਈ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੂੰ ਸ਼ਿਕਾਇਤ ਦਿੰਦਿਆਂ ਸ਼ਾਹਪੁਰ ਰੋਡ ਦੇ ਸ਼ਹਿਜ਼ਾਦਾ ਮੁਹੱਲਾ ਦੇ ਵਾਸੀ ਸਤਿੰਦਰ ਪਾਲ ਸਿੰਘ ਉਰਫ ਲਵਲੀ ਨੇ ਦੱਸਿਆ ਕਿ ਉਹ ਕਲਗੀਧਰ ਚੌਂਕ ਵਿੱਚ ਲਵਲੀ ਗੈਜਟ ਨਾਮ ਦੀ ਮੋਬਾਈਲ ਖਰੀਦਣ ਅਤੇ ਵੇਚਣ ਦੀ ਦੁਕਾਨ ਚਲਾਉਂਦਾ ਹੈ। ਬੀਤੀ ਦੇਰ ਰਾਤ ਕੁਝ ਵਿਅਕਤੀ ਦੁਕਾਨ ਦੀ ਛੱਤ ਦਾ ਗੇਟ ਤੋੜ ਕੇ ਦੁਕਾਨ ਦੇ ਅੰਦਰ ਦਾਖਲ ਹੋਏ ਅਤੇ ਕਾਊਂਟਰ ਦੇ ਦਰਾਜ ਦਾ ਤਾਲਾ ਤੋੜਨ ਤੋਂ ਬਾਅਦ ਅੰਦਰੋਂ 5 ਹਜਾਰ ਰੁਪਏ ਦੀ ਰੁਪਏ ਦੀ ਭਾਰਤੀ ਕਰੰਸੀ, 20 ਹਜਾਰ ਡਾਲਰ ਅਤੇ ਦਰਜਨ ਦੇ ਕਰੀਬ ਮੋਬਾਈਲ ਫੋਨ ਚੋਰੀ ਕਰ ਲਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜਮ ਉਸੇ ਹੀ ਰਸਤੇ ਵਿੱਚੋਂ ਫਰਾਰ ਹੋ ਗਏ। ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਏਐਸਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਮੁਕਦਮਾ ਦਰਜ ਕਰਕੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਪੁਲੀਸ ਦਾ ਮੰਨਣਾ ਹੈ ਕਿ ਜਲਦੀ ਹੀ ਮਾਮਲਾ ਹੱਲ ਕਰ ਲਿਆ ਜਾਵੇਗਾ।
Punjab
ਚੋਰਾਂ ਵੱਲੋਂ ਦੁਕਾਨ ਦੀ ਕੰਧ ਨੂੰ ਪਾੜ ਲਾ ਕੇ ਚੋਰੀ
ਫਿਰੋਜ਼ਪੁਰ, 5 ਫਰਵਰੀ (ਸ.ਬ.) ਗੁਰੂਹਰਸਹਾਏ ਦੇ ਮੁਕਤਸਰ ਰੋਡ ਉਤੇ ਸਥਿਤ ਉਡੀਕ ਐਂਡ ਕੰਪਨੀ ਕੋਲਡ ਡਰਿੰਕ ਵਾਲੀ ਦੁਕਾਨ ਨੂੰ ਬੀਤੀ ਰਾਤ ਚੋਰਾਂ ਵਲੋਂ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਪਿਛਲੇ ਪਾਸੋਂ ਕੰਧ ਨੂੰ ਪਾੜ ਲਾ ਕੇ ਅੰਦਰ ਪਏ ਕੋਲਡਰਿੰਕ ਇਨਵਟਰ ਅਤੇ ਸਿਲੰਡਰ ਚੋਰੀ ਕੀਤਾ ਗਿਆ। ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਉਡੀਕ ਕੁਮਾਰ ਨੇ ਦੱਸਿਆ ਕਿ ਉਹ ਬੀਤੀ ਰਾਤ 9 ਵਜੇ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ ਅਤੇ ਜਦੋਂ ਅੱਜ ਸਵੇਰੇ ਦੁਕਾਨ ਖੋਲ੍ਹਣ ਲਈ ਆਏ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੀ ਦੁਕਾਨ ਦੇ ਪਿਛਲੇ ਪਾਸੇ ਪਾੜ ਲੱਗਿਆ ਹੋਇਆ ਸੀ ਤੇ ਜਦੋਂ ਉਨ੍ਹਾਂ ਵਲੋਂ ਅੰਦਰ ਸਾਮਾਨ ਦੀ ਪੜਤਾਲ ਕੀਤੀ ਤਾਂ ਦੁਕਾਨ ਅੰਦਰ ਪਿਆ ਇਨਵਰਟਰ, ਗੱਲੇ ਵਿਚ ਪਈ 5000 ਕਰੀਬ ਨਕਦੀ, ਸਿਲੰਡਰ ਅਤੇ ਕੋਲਡ ਡਰਿੰਕ ਦੀਆਂ ਬੋਤਲਾਂ ਅਤੇ ਹੋਰ ਕਈ ਸਾਮਾਨ ਗਾਇਬ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ 50 ਤੋਂ 60 ਹਜ਼ਾਰ ਰੁਪਏ ਦੇ ਕਰੀਬ ਦਾ ਨੁਕਸਾਨ ਹੋ ਗਿਆ ਹੈ। ਇਸ ਘਟਨਾ ਸਬੰਧੀ ਉਨ੍ਹਾਂ ਵਲੋਂ ਥਾਣਾ ਗੁਰੂਹਰਸਹਾਏ ਦੀ ਪੁਲੀਸ ਨੂੰ ਸੂਚਿਤ ਕੀਤਾ ਤੇ ਮੌਕੇ ਉਤੇ ਪਹੁੰਚ ਕੇ ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਵਲੋਂ ਦੁਕਾਨਦਾਰ ਕੋਲ ਜਾਣਕਾਰੀ ਹਾਸਲ ਕਰਕੇ ਤੇ ਮੌਕਾ ਦੇਖ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Punjab
ਦੋ ਧਿਰਾਂ ਵਿੱਚ ਹੋਈ ਗੋਲੀਬਾਰੀ ਦੌਰਾਨ ਸੱਤੀ ਭਾਈਰੂਪਾ ਦੀ ਮੌਤ
ਬਠਿੰਡਾ, 5 ਫਰਵਰੀ (ਸ.ਬ.) ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਅਧੀਨ ਆਉਂਦੇ ਪਿੰਡ ਭਾਈ ਰੂਪਾ ਵਿਖੇ ਬੀਤੀ ਰਾਤ ਦੋ ਧਿਰਾਂ ਵਿੱਚ ਗੋਲ਼ੀਬਾਰੀ ਹੋਈ। ਗੋਲ਼ੀਬਾਰੀ ਦੌਰਾਨ ਸੱਤੀ ਭਾਈ ਰੂਪਾ ਦੀ ਮੌਤ ਹੋ ਗਈ ਹੈ। ਸੱਤੀ ਭਾਈ ਰੂਪਾ ਗੈਂਗਸਟਰ ਲੱਖੇ ਸਿਧਾਣੇ ਦਾ ਨਜ਼ਦੀਕੀ ਦੱਸਿਆ ਜਾ ਰਿਹਾ ਹੈ। ਸੱਤੀ ਭਾਈ ਰੂਪਾ ਖਿਲਾਫ਼ ਕਈ ਮਾਮਲੇ ਦਰਜ ਹਨ।
ਜਾਣਕਾਰੀ ਦਿੰਦੇ ਐਸ ਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਰਾਤ ਜਾਣਕਾਰੀ ਮਿਲੀ ਸੀ ਕਿ ਸਤਨਾਮ ਇਲਿਆਸ ਸੱਤੀ ਉਰਫ਼ ਓਵਰਸੀਸ ਅਤੇ ਉਸਦੇ ਗੁਆਂਢੀ ਗੁਰਤੇਜ ਚੰਦ ਜਿਹਨਾਂ ਦੀ ਆਪਸੀ ਲੜਾਈ ਹੋਈ ਸੀ ਦੋਵੇਂ ਧਿਰਾਂ ਵੱਲੋਂ ਫ਼ਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਤਨਾਮ ਇਲੀਆਸ ਸੱਤੀ ਦੇ ਦੋ ਗੋਲੀਆਂ ਲੱਗੀਆਂ ਹਨ, ਜਿਸ ਦੀ ਸਿਵਲ ਹਸਪਤਾਲ ਵਿਖੇ ਇਸਦੀ ਮੌਤ ਹੋ ਗਈ ਹੈ। ਜਿਸਦੇ ਚੱਲਦੇ ਸਾਡੇ ਵੱਲੋ ਇਹਨਾਂ ਪਰਿਵਾਰਕ ਮੈਬਰ ਦੇ ਬਿਆਨ ਕਲਮ ਬੰਦ ਕਰ ਕਾਰਵਾਈ ਕਰ ਰਹੇ ਹਾਂ।
ਦੂਜੇ ਪਾਸੇ ਸੱਤੀ ਨੇ ਜਿਸ ਘਰ ਤੇ ਫ਼ਾਇਰ ਕੀਤੇ ਅਤੇ ਹਵਾਈ ਫ਼ਾਇਰ ਕੀਤੇ ਉਸ ਤੇ ਮਾਮਲਾ ਦਰਜ ਕਰ ਰਹੇ ਹਾਂ। ਸੱਤੀ ਖਿਲਾਫ਼ ਪਹਿਲਾ ਹੀ 4 ਤੋਂ 5 ਮੁਕਦਮੇ ਦਰਜ ਸਨ। ਇਸ ਗੋਲੀਬਾਰੀ ਦੌਰਾਨ ਮਾਰੇ ਗਏ ਗੈਂਗਸਟਰ ਸੱਤੀ ਭਾਈ ਰੂਪਾ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦੀ ਮੁਰਦਾਘਰ ਲਿਆਂਦਾ ਗਿਆ ਹੈ।
Chandigarh
ਪ੍ਰਧਾਨ ਮੰਤਰੀ ਮੋਦੀ ਨੇ ਪ੍ਰਯਾਗਰਾਜ ਦੇ ਕੁੰਭ ਵਿੱਚ ਕੀਤਾ ਇਸ਼ਨਾਨ
ਚੰਡੀਗੜ੍ਹ, 5 ਫਰਵਰੀ (ਸ.ਬ.) ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਾਕੁੰਭ ਦੌਰਾਨ ਪ੍ਰਯਾਗਰਾਜ ਦੇ ਤ੍ਰਿਵੇਣੀ ਸੰਗਮ ਵਿੱਚ ਪੁੱਜ ਕੇ ਪਵਿੱਤਰ ਇਸ਼ਨਾਨ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਬੋਟਹਾਊਸ ਪਹੁੰਚੇ ਅਤੇ ਪੂਜਾ ਕੀਤੀ ਅਤੇ ਪ੍ਰਧਾਨ ਮੰਤਰੀ ਦੇ ਨਾਲ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਹਨ।
ਉੱਤਰ ਪ੍ਰਦੇਸ਼ ਸਰਕਾਰ ਦੇ ਅਨੁਸਾਰ 12 ਸਾਲਾਂ ਬਾਅਦ ਆਯੋਜਿਤ ਕੀਤੇ ਜਾ ਰਹੇ ਮਹਾਂ ਕੁੰਭ ਵਿੱਚ ਹੁਣ ਤੱਕ ਭਾਰਤ ਅਤੇ ਦੁਨੀਆ ਭਰ ਤੋਂ 38 ਕਰੋੜ ਤੋਂ ਵੱਧ ਸ਼ਰਧਾਲੂ ਆ ਚੁੱਕੇ ਹਨ। 13 ਜਨਵਰੀ ਨੂੰ ਸ਼ੁਰੂ ਹੋਇਆ ਕੁੰਭ ਮੇਲਾ 26 ਫਰਵਰੀ ਤੱਕ ਜਾਰੀ ਰਹੇਗਾ। ਇਸ ਸਮੇਂ ਦੌਰਾਨ ਵੱਖ ਵੱਖ ਕੇਂਦਰੀ ਮੰਤਰੀ ਵੀ ਕੁੰਭ ਵਿਚ ਪਵਿੱਤਰ ਇਸ਼ਨਾਨ ਕਰ ਚੁੱਕੇ ਹਨ।
-
National2 months ago
ਨੇਪਾਲ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ
-
International2 months ago
ਮੀਂਹ ਕਾਰਨ ਭਾਰਤ ਅਤੇ ਆਸਟ੍ਰੇਲੀਆ ਟੈਸਟ ਮੈਚ ਡਰਾਅ
-
National1 month ago
ਨਾਬਾਲਗ ਨੂੰ ਨੰਗਾ ਕਰ ਕੇ ਕੁੱਟਿਆ, ਚਿਹਰੇ ਤੇ ਕੀਤਾ ਪਿਸ਼ਾਬ, ਸ਼ਰਮ ਕਾਰਨ ਨੌਜਵਾਨ ਵੱਲੋਂ ਖੁਦਕੁਸ਼ੀ
-
National1 month ago
ਮਹਿੰਗਾਈ ਨੇ ਵਿਗਾੜਿਆ ਲੋਕਾਂ ਦੀ ਰਸੋਈ ਦਾ ਬਜਟ : ਰਾਹੁਲ ਗਾਂਧੀ
-
International1 month ago
ਬੈਂਕਾਕ ਦੇ ਪ੍ਰਸਿੱਧ ਹੋਟਲ ਵਿੱਚ ਅੱਗ ਲੱਗਣ ਕਾਰਨ ਤਿੰਨ ਵਿਦੇਸ਼ੀ ਸੈਲਾਨੀਆਂ ਦੀ ਮੌਤ
-
International1 month ago
ਲਾਸ ਵੇਗਾਸ ਦੇ ਟਰੰਪ ਹੋਟਲ ਦੇ ਬਾਹਰ ਧਮਾਕਾ, ਇੱਕ ਵਿਅਕਤੀ ਦੀ ਮੌਤ
-
International3 weeks ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
International1 month ago
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ ਦਿਹਾਂਤ