National
ਦਿੱਲੀ ਦੇ ਦਵਾਰਕਾ ਵਿੱਚ ਡੀਪੀਐਸ ਸਕੂਲ ਨੂੰ ਬੰਬ ਦੀ ਧਮਕੀ
ਨਵੀਂ ਦਿੱਲੀ, 20 ਦਸੰਬਰ (ਸ.ਬ.) ਸਕੂਲਾਂ ਅਤੇ ਹੋਰ ਅਦਾਰਿਆਂ ਨੂੰ ਬੰਬ ਨਾਲ ਉਡਾਉਣ ਦੀਆਂ ਆ ਰਹੀਆਂ ਧਮਕੀ ਭਰੀਆਂ ਈਮੇਲਜ਼ ਲਗਾਤਾਰ ਜਾਰੀ ਹਨ, ਹਾਲਾਂਕਿ ਇਹ ਧਮਕੀ ਬਾਅਦ ਵਿਚ ਝੂਠੀ ਪਾਈ ਜਾਂਦੀ ਹੈ ਪਰ ਇਕ ਵਾਰ ਸਕੂਲ ਅਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਇਸੇ ਸਬੰਧਤ ਅੱਜ ਦਵਾਰਕਾ ਦੇ ਦਿੱਲੀ ਪਬਲਿਕ ਸਕੂਲ (ਡੀਪੀਐਸ) ਵਿੱਚ ਇੱਕ ਹੋਰ ਧਮਕੀ ਮਿਲੀ ਹੈ, ਸਿਰਫ 10 ਦਿਨਾਂ ਵਿੱਚ ਅਜਿਹੀ ਛੇਵੀਂ ਘਟਨਾ ਹੈ। ਸਕੂਲ ਪ੍ਰਬੰਧਕਾਂ ਨੇ ਸਵੇਰੇ 5:15 ਵਜੇ ਅੱਗ ਬੁਝਾਊ ਵਿਭਾਗ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲੀਸ ਕਰਮਚਾਰੀਆਂ, ਫਾਇਰ ਬ੍ਰਿਗੇਡ ਦੀਆਂ ਟੀਮਾਂ ਅਤੇ ਬੰਬ ਠੁੱਸ ਦਸਤਿਆਂ ਨੂੰ ਕੈਂਪਸ ਵਿੱਚ ਭੇਜਿਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸਾਵਧਾਨੀ ਦੇ ਉਪਾਅ ਵਜੋਂ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਸੀ ਅਤੇ ਕਲਾਸਾਂ ਨੂੰ ਔਨਲਾਈਨ ਮੋਡ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
National
ਸ਼ਿਵਪੁਰੀ ਵਿੱਚ ਬੁਜ਼ਰਗ ਜੋੜੇ ਸਮੇਤ ਤਿੰਨ ਵਿਅਕਤੀਆਂ ਦਾ ਕਤਲ ਕਰਨ ਤੋਂ ਬਾਅਦ ਲੁੱਟ
ਸ਼ਿਵਪੁਰੀ, 30 ਦਸੰਬਰ (ਸ.ਬ.) ਸ਼ਿਵਪੁਰੀ ਜ਼ਿਲੇ ਦੇ ਮਾਇਆਪੁਰ ਇਲਾਕੇ ਦੇ ਰਾਉਤਰਾ ਪਿੰਡ ਵਿੱਚ ਬੀਤੀ ਰਾਤ ਇਕ ਬਜ਼ੁਰਗ ਜੋੜੇ ਸਮੇਤ ਤਿੰਨ ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ। ਇੱਕ ਅਣਪਛਾਤੇ ਵਿਅਕਤੀ ਨੇ ਇੱਕ ਬਜ਼ੁਰਗ ਪਤੀ-ਪਤਨੀ ਅਤੇ ਗੁਆਂਢ ਵਿੱਚ ਰਹਿਣ ਵਾਲੀ ਇੱਕ ਔਰਤ ਦਾ ਕਤਲ ਕਰ ਦਿੱਤਾ। ਪਤੀ ਦੀ ਲਾਸ਼ ਲਟਕਦੀ ਮਿਲੀ ਜਦਕਿ ਪਤਨੀ ਦੇ ਸਿਰ ਤੇ ਸੱਟਾਂ ਦੇ ਨਿਸ਼ਾਨ ਸਨ। ਗੁਆਂਢੀ ਔਰਤ ਦਾ ਗਲਾ ਘੁੱਟ ਕੇ ਕਤਲ ਕੀਤੇ ਜਾਣ ਦਾ ਸ਼ੱਕ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਸੀਤਾਰਾਮ ਲੋਧੀ ਦੀ ਪਤਨੀ ਮੁੰਨੀ ਬਾਈ ਦੀ ਲਾਸ਼ ਅੱਜ ਸਵੇਰੇ ਘਰ ਵਿੱਚ ਪਈ ਮਿਲੀ। ਜੋੜੇ ਦੇ ਪੋਤੇ ਨੇ ਉਨ੍ਹਾਂ ਦੀਆਂ ਲਾਸ਼ਾਂ ਦੇਖ ਕੇ ਪੁਲੀਸ ਨੂੰ ਸੂਚਨਾ ਦਿੱਤੀ। ਗੁਆਂਢ ਵਿੱਚ ਰਹਿਣ ਵਾਲੀ ਸੂਰਜ ਬਾਈ ਦੀ ਲਾਸ਼ ਵੀ ਉਸ ਦੇ ਘਰ ਵਿੱਚੋਂ ਮਿਲੀ।
ਸੂਚਨਾ ਮਿਲਣ ਤੋਂ ਬਾਅਦ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਦੱਸਿਆ ਕਿ ਮਾਮਲਾ ਲੁੱਟ ਦਾ ਲੱਗ ਰਿਹਾ ਹੈ। ਕਾਤਲ ਕਥਿਤ ਤੌਰ ਤੇ 70 ਹਜ਼ਾਰ ਰੁਪਏ ਦੀ ਨਕਦੀ ਅਤੇ ਕੀਮਤੀ ਗਹਿਣੇ ਲੁੱਟ ਕੇ ਲੈ ਗਏ ਅਤੇ ਜਾਣ ਤੋਂ ਪਹਿਲਾਂ ਤਿੰਨਾਂ ਦਾ ਕਤਲ ਕਰ ਦਿੱਤਾ ਗਿਆ।
ਐਸਪੀ ਅਮਨ ਸਿੰਘ ਅਤੇ ਐਸਡੀਓ ਪੀਚੋਰ ਪ੍ਰਸ਼ਾਂਤ ਸ਼ਰਮਾ ਨੇ ਵੀ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਅਜੇ ਤੱਕ ਪੁਲੀਸ ਨੂੰ ਕਤਲ ਦੇ ਕਾਰਨਾਂ ਅਤੇ ਕਾਤਲ ਦੀ ਪਹਿਚਾਣ ਸਬੰਧੀ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁੱਛਗਿੱਛ ਦੌਰਾਨ ਗੁਆਂਢੀਆਂ ਨੇ ਪੁਲੀਸ ਨੂੰ ਦੱਸਿਆ ਕਿ ਸੀਤਾਰਾਮ ਲੋਧੀ ਅਤੇ ਮੁੰਨੀ ਬਾਈ ਦਾ ਸੁਭਾਅ ਬਹੁਤ ਸਾਦਾ ਸੀ। ਹਾਲਾਂਕਿ ਉਸ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ। ਕਿਸੇ ਨਾਲ ਕੋਈ ਦੁਸ਼ਮਣੀ ਜਾਂ ਝਗੜਾ ਹੋਣ ਦਾ ਕੋਈ ਜ਼ਿਕਰ ਨਹੀਂ ਹੈ। ਪੁਲੀਸ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ।
National
ਪਤੀ ਵੱਲੋਂ ਪਤਨੀ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ
ਆਗਰਾ, 30 ਦਸੰਬਰ (ਸ.ਬ.) ਆਗਰਾ ਦੇ ਬਾਹ ਵਿੱਚ ਵਿਆਹ ਦੇ ਅੱਠ ਮਹੀਨੇ ਬਾਅਦ ਹੀ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ਤੇ ਪਹੁੰਚ ਗਈ। ਪੁਲੀਸ ਨੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਬਾਹ ਦੇ ਪਿੰਡ ਬਿਜੌਲੀ ਵਿੱਚ ਧੀਰਜ (24) ਦੀ ਲਾਸ਼ ਲਟਕਦੀ ਮਿਲੀ, ਜਦਕਿ ਉਸ ਦੀ ਪਤਨੀ ਕਿਰਨ (20) ਦੀ ਲਾਸ਼ ਮੰਜੇ ਤੇ ਪਈ ਸੀ। ਉਸ ਦੇ ਸਿਰ ਤੇ ਸੱਟ ਦੇ ਨਿਸ਼ਾਨ ਸਨ। ਮੌਕੇ ਤੇ ਪਹੁੰਚੀ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਧੀਰਜ ਦਾ ਵਿਆਹ ਅੱਠ ਮਹੀਨੇ ਪਹਿਲਾਂ ਹੀ ਫਤਿਹਾਬਾਦ ਦੇ ਪਿੰਡ ਚਮਨ ਪੁਰਾ ਦੀ ਰਹਿਣ ਵਾਲੀ ਕਿਰਨ ਨਾਲ ਹੋਇਆ ਸੀ। ਧੀਰਜ ਬੈਲਮੈਨ ਦਾ ਕੰਮ ਕਰਦਾ ਸੀ। ਧੀਰਜ ਅਤੇ ਉਸ ਦੀ ਪਤਨੀ ਕਿਰਨ ਛੱਤ ਤੇ ਬਣੇ ਕਮਰੇ ਵਿੱਚ ਰਹਿੰਦੇ ਸਨ, ਜਦਕਿ ਵੱਡੇ ਲੜਕੇ ਰਾਜੇਸ਼ ਦੀ ਪਤਨੀ ਆਪਣੀ ਸੱਸ ਗੁੱਡੀ ਦੇਵੀ ਨਾਲ ਹੇਠਾਂ ਇਕ ਕਮਰੇ ਵਿੱਚ ਰਹਿੰਦੀ ਸੀ।
ਗੁੱਡੀ ਦੇਵੀ ਨੇ ਪੁਲੀਸ ਨੂੰ ਦੱਸਿਆ ਕਿ ਉਹ ਦੋਵੇਂ ਬੀਤੀ ਰਾਤ ਖਾਣਾ ਖਾਣ ਤੋਂ ਬਾਅਦ ਸੌਂ ਗਏ ਸਨ। ਦੋਵਾਂ ਵਿਚਕਾਰ ਅਕਸਰ ਲੜਾਈ ਹੁੰਦੀ ਰਹਿੰਦੀ ਸੀ। ਕਿਰਨ ਜਾਨੋਂ ਮਰਨ ਦੀਆਂ ਧਮਕੀਆਂ ਦਿੰਦੀ ਰਹੀ। ਇਹ ਗੱਲ ਉਹਦੇ ਮਾਪਿਆਂ ਨੂੰ ਵੀ ਦੱਸੀ ਗਈ ਸੀ। ਅੱਜ ਸਵੇਰੇ ਜਦੋਂ ਮੈਂ ਟਾਇਲਟ ਗਿਆ ਤਾਂ ਵੀ ਮੈਂ ਦੋਹਾਂ ਨੂੰ ਗੱਲਾਂ ਕਰਦੇ ਸੁਣਿਆ। ਸਵੇਰੇ ਕਰੀਬ 9 ਵਜੇ ਜਦੋਂ ਮਕੈਨਿਕ ਕੰਮ ਲਈ ਬੁਲਾਉਣ ਆਇਆ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ।
ਉਸ ਨੇ ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ ਤਾਂ ਅੰਦਰ ਦੋਵੇਂ ਮ੍ਰਿਤਕ ਸੀ। ਐਸ.ਓ ਬਹਿ ਸੁਰੇਸ਼ ਚੰਦ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
National
ਆਸਟਰੇਲੀਆ ਨੇ ਭਾਰਤ ਨੂੰ ਚੌਥੇ ਟੈਸਟ ਮੈਚ ਵਿੱਚ 184 ਦੌੜਾਂ ਨਾਲ ਹਰਾਇਆ
ਨਵੀਂ ਦਿੱਲੀ, 30 ਦਸੰਬਰ (ਸ.ਬ.) ਭਾਰਤੀ ਬੱਲੇਬਾਜ਼ਾਂ ਨੇ ਇਕ ਵਾਰ ਫਿਰ ਆਸਾਨੀ ਨਾਲ ਗੋਢੇ ਟੇਕ ਦਿਤੇ ਅਤੇ ਚੌਥੇ ਟੈਸਟ ਵਿਚ ਆਸਟਰੇਲੀਆ ਹੱਥੋਂ 184 ਦੌੜਾਂ ਦੀ ਸ਼ਰਮਨਾਕ ਹਾਰ ਦੇ ਨਾਲ ਹੀ ਖ਼ਰਾਬ ਫਾਰਮ ਨਾਲ ਜੂਝ ਰਹੇ ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਮੰਗ ਜ਼ੋਰ ਫੜਨ ਲੱਗੀ ਹੈ। ਜਿੱਤ ਲਈ 340 ਦੌੜਾਂ ਦੇ ਔਖੇ ਟੀਚੇ ਦਾ ਪਿੱਛਾ ਕਰਦੇ ਹੋਏ ਰੋਹਿਤ ਨੌਂ ਦੌੜਾਂ ਬਣਾ ਕੇ ਅਤੇ ਵਿਰਾਟ ਕੋਹਲੀ ਪੰਜ ਦੌੜਾਂ ਬਣਾ ਕੇ ਆਊਟ ਹੋ ਗਏ। ਰੋਹਿਤ ਨੂੰ ਬਹੁਤ ਜ਼ਿਆਦਾ ਰਖਿਆਤਮਕ ਸ਼ੈਲੀ ਅਪਣਾਉਣ ਦਾ ਖ਼ਮਿਆਜ਼ਾ ਭੁਗਤਣਾ ਪਿਆ ਅਤੇ ਕੋਹਲੀ ਨੇ ਫਿਰ ਆਫ਼ ਸਟੰਪ ਤੋਂ ਬਾਹਰ ਜਾ ਰਹੀ ਗੇਂਦ ਤੇ ਅਪਣਾ ਵਿਕਟ ਗੁਆ ਦਿਤਾ। ਭਾਰਤ ਨੇ ਆਖ਼ਰੀ ਸੱਤ ਵਿਕਟਾਂ 20.4 ਓਵਰ ਵਿੱਚ 34 ਦੌੜਾਂ ਬਣਾਉਣ ਵਿਚ ਹੀ ਗੁਆ ਦਿੱਤੀਆਂ ਅਤੇ ਟੀਮ ਦੂਜੀ ਪਾਰੀ ਵਿੱਚ 155 ਦੌੜਾਂ ਤੇ ਆਊਟ ਹੋ ਗਈ। ਇਸ ਤਰ੍ਹਾਂ ਆਸਟਰੇਲੀਆ ਨੇ ਲੜੀ ਵਿੱਚ 2-1 ਦੀ ਬੜ੍ਹਤ ਬਣਾ ਲਈ ਹੈ।
-
International2 months ago
ਇਟਲੀ ਵਿੱਚ ਸੜਕ ਹਾਦਸੇ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ
-
Mohali2 months ago
ਪਿੰਡ ਕੁੰਭੜਾ ਵਿੱਚ ਲੜਾਈ ਦੌਰਾਨ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੀ ਲਾਸ਼ ਰੱਖ ਕੇ ਇਨਸਾਫ ਲਈ ਏਅਰਪੋਰਟ ਰੋਡ ਤੇ ਲਾਇਆ ਧਰਨਾ
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Mohali2 months ago
ਜੂਡੋ ਇੰਟਰ ਕਾਲਜ ਵਿੱਚ ਘਨੌਰ ਕਾਲਜ ਨੇ ਜਿੱਤੇ ਗੋਲ਼ਡ ਮੈਡਲ
-
Editorial2 months ago
ਜ਼ਿਮਨੀ ਚੋਣਾਂ ਦੌਰਾਨ ਸੂਬੇ ਦੀਆਂ ਚਾਰੇ ਸੀਟਾਂ ਤੇ ਹੋ ਰਹੇ ਹਨ ਸਖ਼ਤ ਮੁਕਾਬਲੇ
-
International1 month ago
ਆਸਟ੍ਰੇਲੀਆ ਵਿੱਚ ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ ਗੈਰੀ ਸੰਧੂ ਤੇ ਹਮਲਾ
-
National2 months ago
ਸ਼ਾਹਰੁਖ਼ ਖ਼ਾਨ ਨੂੰ ਧਮਕੀ ਦੇਣ ਦੇ ਮਾਮਲੇ ਵਿੱਚ ਰਾਏਪੁਰ ਤੋਂ ਵਕੀਲ ਗ੍ਰਿਫ਼ਤਾਰ
-
Editorial2 months ago
ਗੈਰ ਕਾਨੂੰਨੀ ਪਰਵਾਸੀਆਂ ਖ਼ਿਲਾਫ਼ ਸੱਚਮੁੱਚ ਸਖ਼ਤ ਕਾਰਵਾਈ ਕਰਨਗੇ ਟਰੰਪ?