National
ਤਾਮਿਲਨਾਡੂ ਵਿੱਚ ਪਟਾਕਾ ਫ਼ੈਕਟਰੀ ਵਿੱਚ ਅੱਗ ਲੱਗਣ ਕਾਰਨ 6 ਮਜ਼ਦੂਰਾਂ ਦੀ ਮੌਤ
ਤਾਮਿਲਨਾਡੂ, 4 ਜਨਵਰੀ (ਸ.ਬ.) ਤਾਮਿਲਨਾਡੂ ਵਿੱਚ ਪਟਾਕਾ ਬਣਾਉਣ ਵਾਲੀ ਫ਼ੈਕਟਰੀ ਵਿੱਚ ਅਚਾਨਕ ਅੱਗ ਲੱਗਣ ਲੱਗ ਗਈ। ਅੱਜ ਵਾਪਰੀ ਇਸ ਘਟਨਾ ਵਿਚ ਛੇ ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ। ਕਈ ਮਜ਼ਦੂਰ ਅਜੇ ਵੀ ਝੁਲਸੇ ਹੋਏ ਹਨ। ਮੁੱਢਲੀ ਜਾਂਚ ਮੁਤਾਬਕ ਧਮਾਕਾ ਕੈਮੀਕਲ ਦੀ ਮਿਲਾਵਟ ਦੌਰਾਨ ਹੋਇਆ। ਧਮਾਕੇ ਨਾਲ ਘੱਟੋ-ਘੱਟ ਇਕ ਕਮਰਾ ਪੂਰੀ ਤਰ੍ਹਾਂ ਤਬਾਹ ਹੋ ਗਿਆ। ਇਸ ਕਮਰੇ ਵਿਚ ਮਜ਼ਦੂਰ ਹੀ ਕੰਮ ਕਰ ਰਹੇ ਸਨ। ਪੁਲੀਸ ਅਤੇ ਹੋਰ ਸਬੰਧਤ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਇਸ ਤੋਂ ਇਲਾਵਾ ਤੇਲੰਗਾਨਾ ਵਿਚ ਵੀ ਅਜਿਹੀ ਹੀ ਇਕ ਘਟਨਾ ਸਾਹਮਣੇ ਆਈ ਹੈ। ਯਾਦਾਦਰੀ-ਭੁਵਨਗਿਰੀ ਜ਼ਿਲ੍ਹੇ ਵਿੱਚ ਅੱਜ ਇਕ ਫ਼ੈਕਟਰੀ ਵਿੱਚ ਹੋਏ ਧਮਾਕੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ। ਪੁਲੀਸ ਨੇ ਇਹ ਜਾਣਕਾਰੀ ਦਿਤੀ। ਪੁਲੀਸ ਨੇ ਦਸਿਆ ਕਿ ਜ਼ਖ਼ਮੀ ਵਿਅਕਤੀ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਸਥਿਰ ਹੈ।
National
ਚੋਰੀ ਦੀ ਵਾਰਦਾਤ ਮੌਕੇ ਹੋਈ ਹੱਥੋਪਾਈ ਦੌਰਾਨ ਦੁਕਾਨ ਮਾਲਕ ਅਤੇ ਚੋਰ ਦੀ ਮੌਤ
ਡਡਵਿੰਡੀ, 6 ਜਨਵਰੀ (ਸ.ਬ.) ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਤੇ ਬੱਸ ਅੱਡਾ ਭਾਣੋ ਲੰਗਾ ਵਿਖੇ ਬੀਤੀ ਦੇਰ ਰਾਤ 12 ਤੋ 1 ਵਜੇ ਦੇ ਕਰੀਬ ਇੱਕ ਮੈਡੀਕਲ ਸਟੋਰ ਤੇ ਚੋਰੀ ਕਰਨ ਆਏ ਚੋਰਾਂ ਦਾ ਪਤਾ ਲੱਗਣ ਤੇ ਮੌਕੇ ਤੇ ਪੁੱਜੇ ਦੁਕਾਨ ਮਾਲਕ ਤੇ ਚੋਰਾਂ ਵਿਚਕਾਰ ਹੋਈ ਹੱਥੋਂ ਪਾਈ ਵਿੱਚ ਦੁਕਾਨ ਮਾਲਕ ਤੇ ਚੋਰ ਦੀ ਮੌਤ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਚਰਨ ਸਿੰਘ ਦੇ ਪੁੱਤਰ ਪਵਨਦੀਪ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਸੀ. ਸੀ. ਟੀ. ਵੀ. ਕੈਮਰੇ ਰਾਹੀਂ ਪਤਾ ਲੱਗਾ ਕਿ ਉਨਾਂ ਦੀ ਦੁਕਾਨ ਤੇ ਚੋਰ ਪੈ ਗਏ ਹਨ। ਜਿਸ ਤੇ ਦੁਕਾਨ ਮਾਲਕ ਗੁਰਚਰਨ ਸਿੰਘ ਵਾਸੀ ਪਾਜੀਆਂ ਤੇ ਉਸਦਾ ਲੜਕਾ ਪਵਨਦੀਪ ਸਿੰਘ ਜਦੋਂ ਮੌਕੇ ਤੇ ਪੁੱਜੇ ਤਾਂ ਚੋਰ ਦੁਕਾਨ ਦਾ ਸ਼ਟਰ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ। ਦੁਕਾਨ ਮਾਲਕ ਨੇ ਆਪਣੀ ਰਾਫਲ ਨਾਲ ਚੋਰ ਤੇ ਬੱਟ ਨਾਲ ਹਮਲਾ ਕੀਤਾ ਇਸ ਮੌਕੇ ਚੋਰਾਂ ਨਾਲ ਗੁੱਥਮਗੁੱਥਾ ਹੋਏ ਦੌਰਾਨ ਦੁਕਾਨ ਮਾਲਕ ਵਲੋਂ ਚਲਾਈ ਹੋਈ ਗੋਲੀ ਦੁਕਾਨ ਮਾਲਕ ਦੇ ਹੀ ਵੱਜਣ ਕਾਰਨ ਉਸ ਦੀ ਮੌਤ ਹੋ ਗਈ ਅਤੇ ਜ਼ਖ਼ਮੀ ਹੋਏ ਚੋਰ ਨੇ ਵੀ ਦਮ ਤੋੜ ਦਿੱਤਾ। ਦੁਕਾਨ ਮਾਲਕ ਦੀ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਕਥਿਤ ਚੋਰ ਦੀ ਮ੍ਰਿਤਕ ਲਾਸ਼ ਨੂੰ ਵੀ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ। ਸਿਵਲ ਹਸਪਤਾਲ ਕਪੂਰਥਲਾ ਦੇ ਐਮਰਜੈਂਸੀ ਵਾਰਡ ਵਿੱਚ ਤਾਇਨਾਤ ਡਿਊਟੀ ਡਾਕਟਰ ਆਸ਼ੀਸ਼ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਦੇਰ ਰਾਤ ਇੱਕ ਮਰੀਜ਼ ਨੂੰ ਲੈ ਕੇ ਆਏ ਸੀ ਜਿਸ ਦੇ ਗੋਲ਼ੀ ਵੱਜੀ ਹੋਈ ਸੀ ਜਦੋਂ ਜਾਂਚ ਕੀਤੀ ਗਈ ਤਾਂ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਜਿਸ ਦੀ ਲਾਸ਼ ਨੂੰ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਤੇ ਇਸ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲੀਸ ਟੀਮ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਸਬੰਧੀ ਜਦੋਂ ਡੀ ਐਸ ਪੀ ਸੁਲਤਾਨਪੁਰ ਲੋਧੀ ਗੁਰਮੀਤ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪੁਲੀਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।
National
ਖੱਡ ਵਿੱਚ ਬੱਸ ਡਿੱਗਣ ਕਾਰਨ ਤਿੰਨ ਸਵਾਰੀਆਂ ਦੀ ਮੌਤ
ਇਡੁੱਕੀ, 6 ਜਨਵਰੀ (ਸ.ਬ.) ਕੇਰਲ ਦੇ ਇਡੁੱਕੀ ਜ਼ਿਲ੍ਹੇ ਦੇ ਪੁਲੁਪਾਰਾ ਇਲਾਕੇ ਵਿੱਚ ਅੱਜ ਸਵੇਰੇ ਇਕ ਸੜਕ ਹਾਦਸਾ ਵਾਪਰਿਆ। ਤੰਜਾਵੁਰ ਤੋਂ ਮਾਵੇਲੀਕਾਰਾ ਜਾ ਰਹੀ ਇੱਕ ਸਵਾਰੀਆਂ ਨਾਲ ਭਰੀ ਬੱਸ ਖੱਡ ਵਿੱਚ ਡਿੱਗ ਗਈ, ਜਿਸ ਕਾਰਨ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਬੱਸ ਵਿੱਚ ਕੁੱਲ 34 ਵਿਅਕਤੀ ਸਵਾਰ ਸਨ। ਹਾਦਸਾ ਸਵੇਰੇ ਕਰੀਬ 6 ਵਜੇ ਵਾਪਰਿਆ।
ਪੁਲੀਸ ਮੁਤਾਬਕ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੁੰਡਾਕਯਾਮ ਦੇ ਇਕ ਨਿੱਜੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ। ਇਸ ਹਾਦਸੇ ਵਿੱਚ ਕਈ ਹੋਰ ਯਾਤਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਅਤੇ ਫ਼ਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ। ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਜਾਰੀ ਹਨ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
National
ਦਿੱਲੀ ਚੋਣਾਂ ਸੰਬੰਧੀ ਕਾਂਗਰਸ ਵੱਲੋਂ ਪਿਆਰੀ ਦੀਦੀ ਯੋਜਨਾ ਦਾ ਐਲਾਨ
ਦਿੱਲੀ ਦੀਆਂ ਔਰਤਾਂ ਨੂੰ ਮਿਲਣਗੇ 2500 ਰੁਪਏ ਪ੍ਰਤੀ ਮਹੀਨਾ
ਨਵੀਂ ਦਿੱਲੀ, 6 ਜਨਵਰੀ (ਸ.ਬ.) ਦਿੱਲੀ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਅੱਜ ਵੱਡਾ ਐਲਾਨ ਕੀਤਾ ਹੈ। ਆਮ ਆਦਮੀ ਪਾਰਟੀ ਦੀ ਮਹਿਲਾ ਸਨਮਾਨ ਯੋਜਨਾ ਦੇ ਜਵਾਬ ਵਿਚ ਕਾਂਗਰਸ ਦੀ ਦਿੱਲੀ ਇਕਾਈ ਨੇ ਪਿਆਰੀ ਦੀਦੀ ਯੋਜਨਾ ਦਾ ਐਲਾਨ ਕੀਤਾ ਹੈ।
ਦਿੱਲੀ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਅੱਜ ਵੱਡਾ ਐਲਾਨ ਕਰ ਕੇ ਆਮ ਆਦਮੀ ਪਾਰਟੀ ਦੀ ਮਹਿਲਾ ਸਨਮਾਨ ਯੋਜਨਾ ਦਾ ਜਵਾਬ ਪਿਆਰੀ ਦੀਦੀ ਯੋਜਨਾ ਲਾਂਚ ਕਰ ਕੇ ਦਿਤਾ ਹੈ।
ਆਪ ਦੀ ਮਹਿਲਾ ਸਨਮਾਨ ਯੋਜਨਾ ਤਹਿਤ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸੇ ਤਹਿਤ ਦਿੱਲੀ ਵਿੱਚ ਕਾਂਗਰਸ ਨੇ ਮਹਿਲਾ ਪ੍ਰੇਮੀ ਪਿਆਰੀ ਦੀਦੀ ਯੋਜਨਾ ਤਹਿਤ 2500 ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
-
International2 months ago
ਆਸਟ੍ਰੇਲੀਆ ਵਿੱਚ ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ ਗੈਰੀ ਸੰਧੂ ਤੇ ਹਮਲਾ
-
National2 months ago
ਬੱਸ ਪਲਟਣ ਕਾਰਨ 5 ਵਿਅਕਤੀਆਂ ਦੀ ਮੌਤ, 2 ਦਰਜਨ ਵਿਅਕਤੀ ਜ਼ਖ਼ਮੀ
-
International2 months ago
ਗੌਤਮ ਅਡਾਨੀ ਤੇ ਨਿਊਯਾਰਕ ਵਿੱਚ ਧੋਖਾਧੜੀ ਅਤੇ ਰਿਸ਼ਵਤ ਦੇਣ ਦਾ ਲੱਗਾ ਦੋਸ਼
-
Chandigarh2 months ago
ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ 3 ਵਜੇ ਤੱਕ ਹੋਈ 50 ਫੀਸਦੀ ਪੋਲਿੰਗ
-
Chandigarh2 months ago
ਪੰਜਾਬ ਯੂਨੀਵਰਸਿਟੀ ਦੇ ਮੁੰਡਿਆਂ ਦੇ ਹੋਸਟਲ ਵਿੱਚ ਹਿਮਾਚਲ ਦੇ ਨੌਜਵਾਨ ਦੀ ਮੌਤ
-
National2 months ago
ਆਜ਼ਮਗੜ੍ਹ ਵਿੱਚ ਗੁਆਂਢੀਆਂ ਨੇ ਇੱਕ ਨੌਜਵਾਨ ਨੂੰ ਪੈਟਰੋਲ ਪਾ ਕੇ ਸਾੜਿਆ
-
International1 month ago
ਭਾਰਤ ਦੀ ਆਸਟਰੇਲੀਆ ਵਿੱਚ ਆਸਟਰੇਲੀਆ ਤੇ ਸਭ ਤੋਂ ਵੱਡ ਜਿੱਤ
-
Mohali1 month ago
ਫੇਜ਼ 4 ਦੇ ਗੁਰੂਦੁਆਾਰਾ ਸਾਹਿਬ ਵਿੱਚ ਚਲ ਰਹੇ ਆਨੰਦਕਾਰਜਾਂ ਦੌਰਾਨ ਲਾੜੀ ਦੀ ਮਾਂ ਦਾ ਬੈਗ ਚੁੱਕ ਕੇ ਭੱਜਦਾ ਬੱਚਾ ਸੇਵਾਦਾਰ ਵੱਲੋਂ ਕਾਬੂ