Connect with us

National

ਦੋ ਧਿਰਾਂ ਵਿਚਕਾਰ ਗੋਲੀਬਾਰੀ ਦੌਰਾਨ 5 ਵਿਅਕਤੀ ਗੰਭੀਰ ਜ਼ਖਮੀ

Published

on

 

ਨਵੀਂ ਦਿੱਲੀ, 4 ਮਾਰਚ (ਸ.ਬ.) ਉੱਤਰ-ਪੂਰਬੀ ਦਿੱਲੀ ਦੇ ਜੋਤੀ ਨਗਰ ਥਾਣਾ ਖੇਤਰ ਦੇ ਸ਼ਕਤੀ ਗਾਰਡਨ ਇਲਾਕੇ ਵਿੱਚ ਬੀਤੀ ਦੇਰ ਸ਼ਾਮ ਦੋ ਸਮੂਹਾਂ ਵਿਚਕਾਰ ਹੋਈ ਗੋਲੀਬਾਰੀ ਵਿੱਚ 5 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਘਟਨਾ ਬਾਰੇ ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਇਸ ਗੋਲੀਬਾਰੀ ਪਿੱਛੇ ਪਵਨ ਮਲਿਕ ਨਾਮ ਦਾ ਵਿਅਕਤੀ ਹੈ, ਜੋ ਦਿੱਲੀ ਵਿੱਚ ਬਿਜਲੀ ਚੋਰੀ ਕਰ ਕੇ ਉੱਤਰ ਪ੍ਰਦੇਸ਼ ਵਿੱਚ ਸਪਲਾਈ ਕਰਦਾ ਸੀ। ਪੀੜਤਾਂ ਨੇ ਕੁਝ ਸਮਾਂ ਪਹਿਲਾਂ ਇਸ ਗੈਰ-ਕਾਨੂੰਨੀ ਗਤੀਵਿਧੀ ਬਾਰੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਗੁੱਸੇ ਵਿੱਚ ਆ ਕੇ ਪਵਨ ਮਲਿਕ ਨੇ ਆਪਣੇ ਗੁੰਡਿਆਂ ਨਾਲ ਮਿਲ ਕੇ ਇਹ ਅਪਰਾਧ ਕੀਤਾ।

ਦੋਸ਼ ਹੈ ਕਿ ਪਵਨ ਮਲਿਕ ਨੇ ਪਹਿਲਾਂ ਪੀੜਤ ਧਿਰ ਦੇ ਤਿੰਨ ਵਿਅਕਤੀਆਂ ਨੂੰ ਗੋਲੀ ਮਾਰੀ ਅਤੇ ਫਿਰ ਕਰਾਸ ਐਫ਼ਆਈਆਰ ਦਰਜ ਕਰਨ ਦੇ ਇਰਾਦੇ ਨਾਲ ਆਪਣੇ ਦੋ ਸਾਥੀਆਂ ਨੂੰ ਗੋਲੀ ਮਾਰ ਦਿੱਤੀ ਤਾਂ ਜੋ ਮਾਮਲਾ ਗੁੰਝਲਦਾਰ ਬਣਾਇਆ ਜਾ ਸਕੇ।

ਘਟਨਾ ਤੋਂ ਬਾਅਦ ਪੁਲੀਸ ਅਤੇ ਸਥਾਨਕ ਲੋਕ ਤੁਰੰਤ ਮੌਕੇ ਤੇ ਪਹੁੰਚ ਗਏ ਅਤੇ ਜ਼ਖ਼ਮੀਆਂ ਨੂੰ ਗੁਰੂ ਤੇਗ ਬਹਾਦਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲੀਸ ਨੇ ਇਸ ਗੋਲੀਬਾਰੀ ਦੀ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਉੱਤਰ-ਪੂਰਬੀ ਦਿੱਲੀ ਦੇ ਡੀਸੀਪੀ ਅਭਿਸ਼ੇਕ ਮਿਸ਼ਰਾ ਨੇ ਕਿਹਾ ਕਿ ਗੋਲੀਬਾਰੀ ਵਿੱਚ ਪੰਜ ਵਿਅਕਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਯੋਤੀ ਨਗਰ ਪੁਲੀਸ ਸਟੇਸ਼ਨ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਪਛਾਣ ਕਰਨ ਲਈ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲੀਸ ਨੇ ਕਿਹਾ ਹੈ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਘਟਨਾ ਨੇ ਇੱਕ ਵਾਰ ਫਿਰ ਦਿੱਲੀ ਦੀ ਕਾਨੂੰਨ ਵਿਵਸਥਾ ਤੇ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿੱਥੇ ਅਪਰਾਧੀ ਹਰ ਰੋਜ਼ ਨਿਡਰ ਹੋ ਕੇ ਅਪਰਾਧ ਕਰ ਰਹੇ ਹਨ।

Continue Reading

National

ਕਾਰ ਬੇਕਾਬੂ ਹੋ ਕੇ ਨਾਲੇ ਵਿੱਚ ਪਲਟੀ, ਪਰਿਵਾਰ ਦੇ ਚਾਰ ਜੀਆਂ ਦੀ ਮੌਤ

Published

on

By

ਬੁਲੰਦਸ਼ਹਿਰ, 4 ਮਾਰਚ (ਸ.ਬ.) ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਵਿੱਚ ਨਾਲੇ ਵਿੱਚ ਇਕ ਕਾਰ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਵਿੱਚ ਇੱਕ ਔਰਤ ਜ਼ਖ਼ਮੀ ਹੋ ਗਈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।

ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਸਵੇਰੇ ਗੁਲਾਵਥੀ ਥਾਣਾ ਖੇਤਰ ਦੇ ਪਿੰਡ ਪਿਤੁਵਾਸ ਨੇੜੇ ਕਾਰ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵਿੱਚ ਕਾਰ ਸਵਾਰ ਅਮਰੋਹਾ ਜ਼ਿਲ੍ਹੇ ਦੇ ਨੌਗਾਵਾਂ ਸਾਦਤ ਥਾਣਾ ਖੇਤਰ ਦੇ ਨਾਸੇਰ ਨਗਲਾ ਪਿੰਡ ਵਾਸੀ ਨਿਪੇਂਦਰ, ਉਸ ਦੇ ਪੁੱਤਰ ਕਨ੍ਹਈਆ, ਭਰਾ ਦੀ ਧੀ ਵੰਸ਼ਿਕਾ ਅਤੇ ਹਰਸ਼ ਦੀ ਮੌਤ ਹੋ ਗਈ।

ਜਦਕਿ ਨਿਪੇਂਦਰ ਦੀ ਪਤਨੀ ਕੌਸ਼ਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖ਼ਮੀ ਦਾ ਸਿਕੰਦਰਾਬਾਦ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਬੀਤੇ ਦਿਨ ਕੌਸ਼ਲ ਦੇ ਮਾਮੇ ਹੰਸਰਾਜ ਦੀ ਪੋਤੀ ਦਾ ਵਿਆਹ ਸੀ। ਇਸ ਵਿੱਚ ਹਿੱਸਾ ਲੈਣ ਲਈ ਨਿਪੇਂਦਰ ਬੀਤੀ ਸ਼ਾਮ ਆਪਣੀ ਪਤਨੀ, ਬੇਟੇ ਅਤੇ ਭਰਾ ਦੇ ਦੋ ਬੱਚਿਆਂ ਨਾਲ ਆਇਆ ਸੀ।

ਅੱਜ ਸਵੇਰੇ ਲਾੜੀ ਦੀ ਵਿਦਾਈ ਤੋਂ ਬਾਅਦ ਇਹ ਸਾਰੇ ਲੋਕ ਆਪਣੀ ਆਲਟੋ ਕਾਰ ਵਿੱਚ ਅਮਰੋਹਾ ਲਈ ਰਵਾਨਾ ਹੋਏ ਸਨ।

ਕਰੀਬ ਤਿੰਨ ਕਿਲੋਮੀਟਰ ਦੂਰ ਪਿੰਡ ਪਿੱਟੂਵਾਸ ਨੇੜੇ ਰਜਵਾਹੇ ਕੋਲ ਕਾਰ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵਿੱਚ ਨਿਪੇਂਦਰ ਦੇ ਨਾਲ ਉਸ ਦੇ ਬੇਟੇ, ਭਤੀਜੇ ਅਤੇ ਭਤੀਜੀ ਦੀ ਮੌਤ ਹੋ ਗਈ।

 

Continue Reading

National

ਸੜਕ ਹਾਦਸੇ ਦੌਰਾਨ ਬੋਰਡ ਦਾ ਪੇਪਰ ਦੇਣ ਜਾ ਰਹੀਆਂ ਤਿੰਨ ਵਿਦਿਆਰਥਣਾਂ ਦੀ ਮੌਤ

Published

on

By

 

 

ਮਹਾਰਾਜਗੰਜ, 4 ਮਾਰਚ (ਸ.ਬ.) ਬੋਰਡ ਦੇ ਪੇਪਰ ਦੇਣ ਜਾ ਰਹੀਆਂ ਤਿੰਨ ਵਿਦਿਆਰਥਣਾਂ ਦੀ ਮਹਾਰਾਜਗੰਜ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ, ਤਿੰਨੋਂ ਵਿਦਿਆਰਥਣਾਂ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਬੈਠਣ ਲਈ ਸੈਂਟਰ ਜਾ ਰਹੀਆਂ ਸਨ। ਇਹ ਸਾਰੀਆਂ ਵਿਦਿਆਰਥਣਾਂ ਬੋਲੈਰੋ ਵਿੱਚ ਸਵਾਰ ਸਨ।

ਬੋਲੈਰੋ ਪਲਟਣ ਕਾਰਨ 11 ਵਿਦਿਆਰਥਣਾਂ ਗੰਭੀਰ ਜ਼ਖ਼ਮੀ ਹੋ ਗਈਆਂ। ਹਾਦਸੇ ਤੋਂ ਬਾਅਦ ਚੀਕਾਂ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਮੌਕੇ ਤੇ ਪਹੁੰਚ ਗਏ ਅਤੇ ਪੁਲੀਸ ਨੂੰ ਸੂਚਨਾ ਦਿੱਤੀ ਅਤੇ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਵੀ ਹਸਪਤਾਲ ਪੁੱਜਣੇ ਸ਼ੁਰੂ ਹੋ ਗਏ।

ਪ੍ਰਾਪਤ ਜਾਣਕਾਰੀ ਮੁਤਾਬਕ ਪੁਰੰਦਰਪੁਰ ਥਾਣਾ ਖੇਤਰ ਦੇ ਸਮਰਧੀਰਾ, ਵਿਸ਼ੂਨਪੁਰ, ਕਰਮਾਹਾ ਬੁਜ਼ੁਰਗ ਅਤੇ ਕਰਮਾਹਾ ਪਿੰਡਾਂ ਦੀਆਂ 14 ਵਿਦਿਆਰਥਣਾਂ ਯੂਪੀ ਬੋਰਡ ਹਾਈ ਸਕੂਲ ਦੀ ਪ੍ਰੀਖਿਆ ਦੇਣ ਜਾ ਰਹੀਆਂ ਸਨ। ਇਨ੍ਹਾਂ ਦੀ ਪ੍ਰੀਖਿਆ ਮਹੇਸ਼ ਰਾਮ ਅਸ਼ੋਕ ਕੁਮਾਰ ਗਰਲਜ਼ ਇੰਟਰ ਕਾਲਜ, ਢਾਣੀ ਬਾਜ਼ਾਰ ਵਿਖੇ ਹੋ ਰਹੀ ਹੈ।

ਅੱਜ ਸਵੇਰੇ ਕਰੀਬ ਸਾਢੇ ਸੱਤ ਵਜੇ ਪਿੰਡ ਸਿਕੰਦਰਜੀਤਪੁਰ ਨੇੜੇ ਬੋਲੈਰੋ ਦਾ ਪਹੀਆ ਅਚਾਨਕ ਫਟ ਗਿਆ। ਜਿਸ ਕਾਰਨ ਗੱਡੀ ਬੇਕਾਬੂ ਹੋ ਕੇ ਪਲਟ ਗਈ।

Continue Reading

National

ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਬਰਫ਼ਬਾਰੀ

Published

on

By

 

ਸ੍ਰੀਨਗਰ, 4 ਮਾਰਚ (ਸ.ਬ.) ਕਸ਼ਮੀਰ ਦੀਆਂ ਉੱਚੀਆਂ ਪਹਾੜੀਆਂ ਤੇ ਅੱਜ ਸੱਜਰੀ ਬਰਫ਼ਬਾਰੀ ਹੋਈ ਹੈ ਜਦੋਂਕਿ ਵਾਦੀ ਦੇ ਬਹੁਤੇ ਹਿੱਸਿਆਂ ਵਿਚ ਮੀਂਹ ਪੈਣ ਦੀਆਂ ਵੀ ਰਿਪੋਰਟਾਂ ਹਨ।

ਗੁਲਮਰਗ, ਪਹਿਲਗਾਮ, ਸੋਨਮਰਗ, ਕੋਕਰਨਾਗ, ਕੁਪਵਾੜਾ ਦੇ ਕੁਝ ਹਿੱਸਿਆਂ ਤੇ ਬਾਰਾਮੂਲਾ ਅਤੇ ਕਸ਼ਮੀਰ ਦੇ ਉੱਚੇ ਪਹਾੜੀ ਇਲਾਕਿਆਂ ਵਿਚ ਨਵੇਂ ਸਿਰੇ ਤੋਂ ਬਰਫ਼ਬਾਰੀ ਹੋਈ ਹੈ। ਅਧਿਕਾਰੀਆਂ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਸ੍ਰੀਨਗਰ ਸਣੇ ਵਾਦੀ ਵਿਚ ਬਹੁਤੀਆਂ ਥਾਵਾਂ ਤੇ ਮੀਂਹ ਪਿਆ ਹੈ। ਮੀਂਹ ਤੇ ਬਰਫ਼ਬਾਰੀ ਨਾਲ ਕਸ਼ਮੀਰ ਵਿਚ ਦਿਨ ਦਾ ਤਾਪਮਾਨ ਘਟਿਆ ਤੇ ਵਾਦੀ ਵਿਚ ਪਾਰਾ ਆਮ ਨਾਲੋਂ ਤਿੰਨ ਤੋਂ 9 ਡਿਗਰੀ ਤੱਕ ਹੇਠਾਂ ਆ ਗਿਆ।

ਮੌਸਮ ਵਿਭਾਗ ਨੇ ਕਿਹਾ ਕਿ ਜਿਵੇਂ ਜਿਵੇਂ ਦਿਨ ਚੜ੍ਹੇਗਾ ਮੌਸਮ ਖੁੱਲ੍ਹਣ ਦਾ ਅਨੁਮਾਨ ਹੈ। ਉਂਝ ਮੌਸਮ ਦੇ ਮੁੱਖ ਤੌਰ ਤੇ 10 ਮਾਰਚ ਤੱਕ ਖੁਸ਼ਕ ਰਹਿਣ ਦੇ ਆਸਾਰ ਹਨ।

 

Continue Reading

Latest News

Trending