Connect with us

Mohali

ਮੰਤਰੀ ਦੀ ਆਮਦ ਮੌਕੇ ਸੜਕਾਂ, ਪੇਵਰ ਬਲਾਕਾਂ ਅਤੇ ਕਰਵ ਚੈਨਲਾਂ ਤੇ ਖੰਭੇ ਲਗਾ ਕੇ ਸਰਕਾਰੀ ਸੰਪਤੀ ਦਾ ਨੁਕਸਾਨ ਕਰਨ ਵਾਲਿਆਂ ਖਿਲਾਫ ਹੋਵੇ ਮਾਮਲਾ ਦਰਜ਼ : ਰਾਜਾ ਮੁਹਾਲੀ

Published

on

 

 

ਐਸ ਏ ਐਸ ਨਗਰ, 21 ਮਾਰਚ (ਸ.ਬ.) ਸਮਾਜਸੇਵੀ ਆਗੂ ਰਾਜਾ ਕੰਵਰਜੋਤ ਸਿਘ ਮੁਹਾਲੀ ਨੇ ਮੰਗ ਕੀਤੀ ਹੈ ਕਿ ਬੀਤੇ ਦਿਨ ਫੇਜ਼ 2 ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਸੁਆਗਤ ਲਈ ਸਕੂਲ ਦੇ ਬਾਹਰ ਪੈਂਦੀ ਸੜਕ ਅਤੇ ਨਾਲ ਲੱਗਦੇ ਕਰਵ ਚੈਨਲਾਂ ਅਤੇ ਪੇਵਰ ਬਲਾਕਾਂ ਤੇ ਖੰਭੇ ਲਗਾਉਣ ਲਈ ਇਹਨਾਂ ਵਿੱਚ ਖੱਡੇ ਮਾਰ ਕੇ ਸਰਕਾਰੀ ਜਾਇਦਾਦ ਦਾ ਨੁਕਸਾਨ ਕਰਨ ਵਾਲੇ ਜਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਸੰਬੰਧੀ ਗੱਲ ਕਰਦਿਆਂ ਰਾਜਾ ਮੁਹਾਲੀ ਨੇ ਕਿਹਾ ਕਿ ਫੇਜ਼ 2 ਵਿੱਚ ਸਿਖਿਆ ਮੰਤਰੀ ਦੀ ਫੇਰੀ ਤੋਂ ਪਹਿਲਾਂ ਪ੍ਰਬੰਧਕਾਂ ਵਲੋਂ ਵੱਖ ਵੱਖ ਥਾਵਾਂ ਤੇ ਖੱਡੇ ਮਾਰ ਕੇ ਰੰਗ ਬਿਰੰਗੇ ਝੰਡੇ ਲਗਵਾਏ ਗਏ ਸੀ। ਉਹਨਾਂ ਕਿਹਾ ਕਿ ਝੰਡੇ ਲਗਾਉਣ ਦੀ ਇਸ ਕਾਰਵਾਈ ਕਾਰਨ ਸਕੂਲ ਦੇ ਸਾਮ੍ਹਣੇ ਦੀ ਸੜਕ ਤੋਂ ਇਲਾਵਾ ਉੱਥੇ ਲੱਗੇ ਕਰਵ ਚੈਨਲ ਅਤੇ ਪੇਵਰ ਬਲਾਕ ਵੀ ਨੁਕਸਾਨੇ ਗਏ ਹਨ ਜਿਸ ਕਾਰਨ ਸਰਕਾਰੀ ਜਾਇਦਾਦ ਦਾ ਨੁਕਸਾਨ ਤਾਂ ਹੋਇਆ ਹੀ ਹੈ ਨਾਲ ਹੀ ਇਹਨਾਂ ਖੱਡਿਆਂ ਵਿੱਚੋਂ ਰਿਸਣ ਵਾਲਾ ਪਾਣੀ ਇਹਨਾਂ ਦਾ ਹੋਰ ਵੀ ਨੁਕਸਾਨ ਕਰੇਗਾ।

ਉਹਨਾਂ ਕਿਹਾ ਕਿ ਖੁਦ ਨੂੰ ਆਮ ਆਦਮੀ ਦੱਸ ਕੇ ਸੂਬੇ ਦੀ ਸੱਤਾ ਤੇ ਕਾਬਜ ਹੋਣ ਵਾਲੀ ਇਸ ਸਰਕਾਰ ਦੇ ਆਗੂਆਂ ਵਲੋਂ ਵੀ ਵੀ ਆਈ ਪੀ ਕਲਚਰ ਦਾ ਆਨੰਦ ਮਾਣਿਆ ਜਾ ਰਿਹਾ ਹੈ ਅਤੇ ਸੂਬੇ ਦੇ ਸਰਕਾਰੀ ਅਧਿਕਾਰੀ ਇਹਨਾਂ ਮੰਤਰੀਆਂ ਨੂੰ ਖੁਸ਼ ਕਰਨ ਲਈ ਸਰਕਾਰੀ ਜਾਇਦਾਦ ਤਕ ਦਾ ਨੁਕਸਾਨ ਕਰ ਰਹੇ ਹਨ ਜਿਹਨਾਂ ਦੇ ਖਿਲਾਫ ਮਾਮਲੇ ਦਰਜ ਕਰਕੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

Continue Reading

Mohali

ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ ਵਿੱਚ ਕੀਤਾ ਘੱਟੋ ਘੱਟ ਉਜਰਤਾਂ ਦੇ ਬੇਸ ਰੇਟ ਵਿੱਚ ਵਾਧਾ ਕਰਨ ਬਾਰੇ ਸਵਾਲ

Published

on

By

 

 

ਐਸ ਏ ਐਸ ਨਗਰ, 21 ਮਾਰਚ (ਸ.ਬ.) ਹਲਕਾ ਮੁਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ ਵੱਲੋਂ ਅੱਜ ਵਿਧਾਨ ਸਭਾ ਸੈਸ਼ਨ ਦੌਰਾਨ ਲਗਾਤਾਰ ਵਧ ਰਹੀ ਮਹਿੰਗਾਈ ਨੂੰ ਦੇਖਦੇ ਹੋਏ ਪੰਜਾਬ ਵਿੱਚ ਘੱਟੋ ਘੱਟ ਉਜਰਤਾਂ ਵਿੱਚ ਵਾਧਾ ਕਰਨ ਦੀ, ਸਰਕਾਰ ਦੇ ਵਿਚਾਰ ਅਧੀਨ ਤਜ਼ਵੀਜ਼ ਬਾਰੇ ਸੁਆਲ ਪੁੱਛਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਕੋਈ ਤਜ਼ਵੀਜ਼ ਹੈ ਤਾਂ ਇਸ ਨੂੰ ਅਮਲੀ ਰੂਪ ਕਦੋਂ ਤੱਕ ਦਿੱਤਾ ਜਾਵੇਗਾ, ਬਾਰੇ ਵੀ ਦੱਸਿਆ ਜਾਵੇ।

ਵਿਧਾਇਕ ਕੁਲਵੰਤ ਸਿੰਘ ਦੇ ਸਵਾਲ ਦੇ ਜਵਾਬ ਵਿੱਚ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਘੱਟੋ-ਘੱਟ ਉਜਰਤਾਂ ਵਿੱਚ ਵਾਧਾ ਕਰਨ ਦੀ ਤਜਵੀਜ਼ ਕਿਰਤ ਵਿਭਾਗ ਦੇ ਵਿਚਾਰ ਅਧੀਨ ਹੈ। ਉਨ੍ਹਾਂ ਦੱਸਿਆ ਕਿ ਘੱਟੋ-ਘੱਟ ਉਜਰਤਾਂ ਦੋ ਤਰੀਕਿਆਂ ਨਾਲ ਵਧਾਈਆਂ ਜਾਂਦੀਆਂ ਹਨ। ਇਕ ਤਰੀਕਾ ਹੈ ਕਿ ਘੱਟੋ-ਘੱਟ ਉਜਰਤਾਂ ਦੀ ਵਿਵਸਥਾ ਕੰਜਿਊਮਰ ਪ੍ਰਾਈਜ ਇਨਡੈਕਸ ਵਿੱਚ ਹੋਏ ਵਾਧੇ ਅਨੁਸਾਰ ਸਾਲ ਵਿੱਚ ਦੋ ਵਾਰ, 1 ਮਾਰਚ ਅਤੇ 1 ਸਤੰਬਰ ਤੋਂ ਕੀਤੀ ਜਾਂਦੀ ਹੈ। ਇਸ ਮੁਤਾਬਕ ਆਖਰੀ ਵਾਧਾ 1.9.2024 ਨੂੰ ਹੋਇਆ ਸੀ ਅਤੇ ਅਗਲਾ ਵਾਧਾ (1.3.2025 ਤੋਂ) ਆਉਣ ਵਾਲੇ ਕੁਝ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਦੂਜਾ ਤਰੀਕਾ ਘੱਟੋ-ਘੱਟ ਉਜਰਤਾਂ ਦੇ ਬੇਸ ਰੇਟ ਵਿੱਚ ਵਾਧਾ ਕਰਨਾ ਹੁੰਦਾ ਹੈ। ਇਸ ਸਬੰਧੀ ਵੀ ਤਜਵੀਜ਼ ਮਹਿਕਮੇ ਦੇ ਵਿਚਾਰ ਅਧੀਨ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਹ ਵਾਧਾ ਇਸ ਸਾਲ ਵਿੱਚ ਹੋ ਜਾਵੇਗਾ, ਜਿਸ ਨਾਲ ਬੇਸ ਸਾਲ 2025 ਹੋ ਜਾਵੇਗਾ।

ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਮੰਗ ਕੀਤੀ ਕਿ ਘੱਟੋ-ਘੱਟ ਉਜਰਤਾਂ ਦੇ ਬੇਸ ਰੇਟ ਵਿੱਚ ਆਲੇ ਦੁਆਲੇ ਦੇ ਰਾਜਾਂ ਅਤੇ ਯੂ ਟੀ ਮੁਤਾਬਕ ਵਾਧਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਵਧਦੀ ਮਹਿੰਗਾਈ ਤੋਂ ਕੁੱਝ ਰਾਹਤ ਮਿਲ ਸਕੇ।

Continue Reading

Mohali

ਕਿਸਾਨਾਂ ਅਤੇ ਜਵਾਨਾਂ ਨਾਲ ਧੱਕਾ ਕਰਕੇ ਪੂਰੀ ਤਰ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਦੀ ਪਿੱਠੂ ਬਣੀ ਪੰਜਾਬ ਸਰਕਾਰ : ਕੁਲਜੀਤ ਸਿੰਘ ਬੇਦੀ

Published

on

By

 

ਐਸ ਏ ਐਸ ਨਗਰ, 21 ਮਾਰਚ (ਸ.ਬ.) ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੂਰੀ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਪਿੱਠੂ ਵਜੋਂ ਕੰਮ ਕਰ ਰਹੇ ਹਨ ਅਤੇ ਇਹੀ ਵਜ੍ਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਅਤੇ ਜਵਾਨਾਂ ਨਾਲ ਲਗਾਤਾਰ ਵਾਰ-ਵਾਰ ਜੋ ਧੋਖਾ ਅਤੇ ਧੱਕਾ ਕੀਤਾ ਗਿਆ ਹੈ ਉਹੀ ਧੋਖਾ ਹੁਣ ਭਗਵੰਤ ਮਾਨ ਦੀ ਸਰਕਾਰ ਨੇ ਵੀ ਭਾਜਪਾ ਦੀ ਤਰਜ ਅਤੇ ਹਦਾਇਤਾਂ ਤੇ ਕਿਸਾਨਾਂ ਅਤੇ ਜਵਾਨਾਂ ਨੂੰ ਦਿੱਤਾ ਹੈ।

ਇੱਥੇ ਜਾਰੀ ਇੱਕ ਬਿਆਨ ਵਿੱਚ ਉਹਨਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਧੋਖੇ ਵਿੱਚ ਰੱਖਦਿਆਂ ਉਹਨਾਂ ਦੇ ਸ਼ਾਂਤਮਈ ਧਰਨੇ ਨੂੰ ਪੂਰੀ ਬਰਬਰਤਾ ਨਾਲ ਖਤਮ ਕੀਤਾ ਹੈ ਅਤੇ ਚੁੱਕਿਆ ਹੈ ਅਤੇ ਦੂਜੇ ਪਾਸੇ ਪਟਿਆਲਾ ਵਿੱਚ ਇੱਕ ਸਰਵਿੰਗ ਕਰਨਲ ਅਤੇ ਉਸ ਦੇ ਪੁੱਤਰ ਦੀ ਕੁਟਾਈ ਦੇ ਨਾਲ ਨਾਲ ਅੰਮ੍ਰਿਤਸਰ ਵਿੱਚ ਇੱਕ ਅਨੁਸੂਚਿਤ ਜਾਤੀ ਦੇ ਫੌਜੀ ਜਵਾਨ ਦੇ ਨਾਲ ਪੁਲੀਸ ਵੱਲੋਂ ਕੁਟਾਈ ਕੀਤੀ ਗਈ ਹੈ ਜਿਸ ਸਬੰਧੀ ਕੋਈ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ ਜਿਸ ਸਬੰਧੀ ਖੁਦ ਸਾਬਕਾ ਫੌਜੀਆਂ ਦੀਆਂ ਸੰਸਥਾਵਾਂ ਵੱਲੋਂ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਦੀ ਮੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਭਗਵੰਤ ਮਾਨ ਸਰਕਾਰ ਨੇ ਛਿੱਕੇ ਟੰਗ ਦਿੱਤੀ ਹੈ ਅਤੇ ਇਹ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਪੂਰੀ ਤਰ੍ਹਾਂ ਪਿੱਠੂ ਸਰਕਾਰ ਬਣ ਕੇ ਰਹਿ ਗਈ ਹੈ।

ਉਹਨਾਂ ਕਿਹਾ ਕਿ ਪੰਜਾਬੀ ਸਾਰਿਆਂ ਨੂੰ ਬਹੁਤ ਸਤਿਕਾਰ ਅਤੇ ਮਾਣ ਦਿੰਦੇ ਹਨ ਪਰ ਜਦੋਂ ਗੱਲ ਆਪਣੇ ਮਾਨ ਸਤਿਕਾਰ ਤੇ ਆ ਜਾਵੇ ਅਤੇ ਸਰਕਾਰਾਂ ਧੱਕਾ ਕਰਨ ਤੋਂ ਨਾ ਹਟਣ ਤਾਂ ਪੰਜਾਬੀ ਇਸ ਦਾ ਪੂਰਾ ਜਵਾਬ ਦੇਣਾ ਵੀ ਜਾਣਦੇ ਹਨ ਅਤੇ ਭਾਜੀ ਮੋੜਨਾ ਵੀ ਜਾਣਦੇ ਹਨ। ਉਹਨਾਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਅੜੀਅਲ ਵਤੀਰਾ ਛੱਡ ਕੇ ਕਿਸਾਨਾਂ ਅਤੇ ਜਵਾਨਾਂ ਦਾ ਪੂਰਨ ਸਤਿਕਾਰ ਕੀਤਾ ਜਾਵੇ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈਆਂ ਕੀਤੀਆਂ ਜਾਣ।

Continue Reading

Mohali

ਮਟੌਰ ਵਿੱਚ ਮਸਜਿਦ ਦੀ ਥਾਂ ਵਧਾਉਣ, ਕਬਰਿਸਤਾਨ ਦਾ ਮਸਲਾ ਹੱਲ ਕਰਾਂਗੇ : ਮੇਅਰ ਜੀਤੀ ਸਿੱਧੂ

Published

on

By

 

 

ਮਟੌਰ ਦੀ ਧਰਮਸ਼ਾਲਾ ਦਾ ਕੰਮ ਵੀ ਛੇਤੀ ਹੋਵੇਗਾ ਆਰੰਭ

ਐਸ ਏ ਐਸ ਨਗਰ, 21 ਮਾਰਚ (ਸ.ਬ.) ਨਗਰ ਨਿਗਮ ਦੇ ਮੇਅਰ ਸz. ਅਮਰਜੀਤ ਸਿੰਘ ਜੀਤੀ ਸਿੱਧੂ ਵਲੋਂ ਨਗਰ ਨਿਗਮ ਵਿੱਚ ਪੈਂਦੇ ਪਿੰਡ ਮਟੌਰ ਵਿੱਚ ਮੁਸਲਿਮ ਭਾਈਚਾਰੇ ਅਤੇ ਇਲਾਕਾ ਵਾਸੀਆਂ ਨਾਲ ਮੀਟਿੰਗ ਕੀਤੀ ਅਤੇ ਵਸਨੀਕਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਿਲ ਕੀਤੀ।

ਨਗਰ ਨਿਗਮ ਦੇ ਕੌਂਸਲਰ ਪਰਮਜੀਤ ਸਿੰਘ ਹੈਪੀ ਅਤੇ ਕੌਂਸਲਰ ਅਤੇ ਸਮਾਜ ਸੇਵੀ ਅਸ਼ੋਕ ਆਨੰਦ ਦੀ ਅਗਵਾਈ ਵਿੱਚ ਕੀਤੀ ਗਈ ਇਸ ਮੀਟਿੰਗ ਦੌਰਾਨ ਮੁਸਲਿਮ ਭਾਈਚਾਰੇ ਦੇ ਆਗੂ ਬਿੱਲਾ ਖਾਨ ਨੇ ਮਟੌਰ ਵਿੱਚ ਮੁਸਲਿਮ ਭਾਈਚਾਰੇ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਮਟੌਰ ਦੀ ਮਸਜਿਦ ਵਿੱਚ 400 ਤੋਂ 500 ਬੰਦੇ ਇਕੱਠੇ ਹੁੰਦੇ ਹਨ ਪਰੰਤੂ ਇੱਥੇ ਦੀ ਥਾਂ ਘੱਟ ਹੋਣ ਕਾਰਨ ਸਾਰਿਆਂ ਲਈ ਨਮਾਜ਼ ਪੜ੍ਹਨਾ ਵੀ ਔਖਾ ਹੋ ਜਾਂਦਾ ਹੈ ਕਿਉਂਕਿ ਜਗ੍ਹਾ ਦੀ ਸਮਰਥਾ ਸਿਰਫ 40-50 ਬੰਦਿਆਂ ਦੀ ਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮਟੌਰ ਦੇ ਕਬਰਿਸਤਾਨ ਦੀਆਂ ਸਮੱਸਿਆਵਾਂ ਦਾ ਵੀ ਜ਼ਿਕਰ ਕੀਤਾ।

ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਮੁਸਲਿਮ ਭਾਈਚਾਰੇ ਨੂੰ ਭਰੋਸਾ ਦਵਾਇਆ ਕਿ ਮਸਜਿਦ ਦਾ ਦਾਇਰਾ ਵਧਾ ਕੇ ਇਹ ਸਮੱਸਿਆ ਦਾ ਹੱਲ ਕੀਤਾ ਜਾਏਗਾ ਅਤੇ ਕਬਰਿਸਤਾਨ ਦੀ ਸਮੱਸਿਆ ਦਾ ਵੀ ਹੱਲ ਕੀਤਾ ਜਾਵੇਗਾ। ਇਸ ਮੌਕੇ ਮਟੌਰ ਦੀ ਧਰਮਸ਼ਾਲਾ ਦੀ ਵੀ ਗੱਲ ਕੀਤੀ ਗਈ ਜਿਸ ਬਾਰੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਇਸ ਸਬੰਧੀ ਮਤਾ ਪਾਸ ਹੋ ਚੁੱਕਿਆ ਹੈ ਤੇ ਛੇਤੀ ਹੀ ਧਰਮਸ਼ਾਲਾ ਦਾ ਕੰਮ ਆਰੰਭ ਹੋ ਜਾਵੇਗਾ।

ਇਸ ਮੀਟਿੰਗ ਵਿੱਚ ਦੀਪਕ ਮਲੋਤਰਾ, ਗੁਰਪ੍ਰੀਤ ਵਿੱਕੀ ਸਮੇਤ ਮਟੌਰ ਦੇ ਹੋਰ ਸੱਜਣ ਹਾਜਰ ਹੋਏ।

Continue Reading

Latest News

Trending