Connect with us

Mohali

ਗੁਰਦੁਆਰਾ ਅਕਾਲ ਆਸ਼ਰਮ ਸੋਹਾਣਾ ਵਿਖੇ 28 ਤੋਂ 30 ਮਾਰਚ ਤੱਕ ਹੋਵੇਗਾ ਸਾਲਾਨਾ ਗੁਰਮਤਿ ਸਮਾਗਮ

Published

on

 

 

ਐਸ ਏ ਐਸ ਨਗਰ, 22 ਮਾਰਚ (ਸ.ਬ.) ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ, ਸੋਹਾਣਾ ਦਾ ਤਿੰਨ ਦਿਨਾਂ ਸਾਲਾਨਾ ਗੁਰਮਤਿ ਸਮਾਗਮ 28 ਤੋਂ 30 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਦਵਿੰਦਰ ਸਿੰਘ ਖ਼ਾਲਸਾ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਟਰੱਸਟ’ ਦੇ ਟਰੱਸਟੀ ਗੁਰਮੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸੋਹਾਣਾ ਵਿਖੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ ਅਤੇ ਪੰਥ ਰਤਨ ਭਾਈ ਜਸਵੀਰ ਸਿੰਘ ਜੀ ਖ਼ਾਲਸਾ ਖੰਨੇ ਵਾਲਿਆਂ ਦੀ ਯਾਦ ਵਿੱਚ 28-29-30 ਮਾਰਚ ਨੂੰ ਕਰਵਾਏ ਜਾ ਰਹੇ ਮਹਾਨ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਸਮਾਗਮ ਨਾਲ ਸਬੰਧਿਤ ਧਾਰਮਿਕ ਸਮਾਗਮ ਸ਼ਾਮ ਪੰਜ ਵਜੇ ਸ਼ੁਰੂ ਹੋ ਕੇ ਰਾਤ 10.00 ਵਜੇ ਤਕ ਚੱਲੇਗਾ, ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਅਤੇ ਢਾਡੀਆਂ ਤੋਂ ਇਲਾਵਾ ਕਥਾ ਵਾਚਕ ਸੰਗਤਾਂ ਨੂੰ ਪਵਿੱਤਰ ਗੁਰਬਾਣੀ ਨਾਲ ਜੋੜਨਗੇ।

ਭਾਈ ਦਵਿੰਦਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਇਸ ਧਾਰਮਿਕ ਸਮਾਗਮ ਵਿਚ ਦੇਸ਼-ਵਿਦੇਸ਼ ਤੋਂ ਸਿੱਖ ਪੰਥ ਨਾਲ ਜੁੜੀਆਂ ਪ੍ਰਸਿੱਧ ਵਿਦਵਾਨ ਹਸਤੀਆਂ ਵੱਡੀ ਗਿਣਤੀ ਵਿਚ ਸ਼ਿਰਕਤ ਕਰ ਰਹੀਆਂ ਹਨ। ਇਸ ਦੇ ਨਾਲ ਹੀ ਤਿੰਨ ਦਿਨਾਂ ਸਮਾਗਮ ਦੌਰਾਨ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ, ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਖ਼ਾਸ ਤੌਰ ਤੇ ਹਾਜ਼ਰੀ ਭਰਨਗੇ।

28 ਮਾਰਚ ਨੂੰ ਭਾਈ ਹਰਜਿੰਦਰ ਸਿੰਘ, ਭਾਈ ਮਹਿੰਦਰਪਾਲ ਸਿੰਘ, ਬੀਬੀ ਬਲਜਿੰਦਰ ਕੌਰ ਖਡੂਰ ਸਾਹਿਬ, ਭੈਣ ਰਵਿੰਦਰ ਕੌਰ, ਭਾਈ ਸਾਹਿਬ ਭਾਈ ਦਵਿੰਦਰ ਸਿੰਘ ਖ਼ਾਲਸਾ ਅਤੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ। 29 ਮਾਰਚ ਨੂੰ ਬੀਬੀ ਹਰਨੂਰ ਕੌਰ, ਬੀਬੀ ਜਸਪ੍ਰੀਤ ਕੌਰ, ਭਾਈ ਮਨਿੰਦਰ ਸਿੰਘ ਰਬਾਬੀ, ਭਾਈ ਜਗਜੀਤ ਸਿੰਘ, ਭਾਈ ਸਤਨਾਮ ਸਿੰਘ ਕੋਹਾੜਕਾ, ਸਿੰਘ ਸਾਹਿਬ ਗਿਆਨ ਹਰਪਾਲ ਸਿੰਘ, ਬੀਬੀ ਮਨੂੰਪ੍ਰਿਆ ਕੌਰ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ, ਭਾਈ ਜਗਤਾਰ ਸਿੰਘ ਖ਼ਾਲਸਾ, ਭਾਈ ਦਵਿੰਦਰ ਸਿੰਘ ਸੋਢੀ, ਭਾਈ ਗੁਰਭੇਜ ਸਿੰਘ, ਭਾਈ ਗੁਰਦਿੱਤ ਸਿੰਘ, ਭੈਣ ਰਵਿੰਦਰ ਕੌਰ, ਭਾਈ ਸਾਹਿਬ ਭਾਈ ਦਵਿੰਦਰ ਸਿੰਘ ਖ਼ਾਲਸਾ ਅਤੇ ਭਾਈ ਤਰਨਵੀਰ ਸਿੰਘ ਜੀ ਰੱਬੀ ਕੀਰਤਨ ਕਰਨਗੇ।

ਸਮਾਗਮ ਦੇ ਅਖੀਰਲੇ ਦਿਨ ਬੀਬੀ ਮਨਦੀਪ ਕੌਰ ਖ਼ਾਲਸਾ, ਭਾਈ ਇੰਦਰਪ੍ਰੀਤ ਸਿੰਘ ਸੋਹਾਣਾ ਵਾਲੇ, ਬੀਬੀ ਮਲਕੀਤ ਕੌਰ ਹਨੂਮਾਨਗੜ੍ਹ ਵਾਲੇ, ਭਾਈ ਪ੍ਰਦੀਪ ਸਿੰਘ, ਐਜ਼ੂੇਕੇਟ ਪੰਜਾਬ ਪ੍ਰੋਜੈਕਟ ਦਾ ਜਥਾ, ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ, ਭਾਈ ਦਵਿੰਦਰ ਸਿੰਘ ਦਿੱਲੀ ਵਾਲੇ, ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੈਡ ਗ੍ਰੰਥੀ ਗੁ. ਬੰਗਲਾ ਸਾਹਿਬ ਦਿੱਲੀ, ਭਾਈ ਸੁਰਿੰਦਰ ਸਿੰਘ, ਗਿਆਨੀ ਜਸਵੰਤ ਸਿੰਘ ਪਰਵਾਨਾ, ਬਾਈ ਅਰਸ਼ਦੀਪ ਸਿੰਘ ਲੁਧਿਆਣਾ ਵਾਲੇ, ਗਿਆਨੀ ਚਰਨਜੀਤ ਸਿੰਘ, ਭਾਈ ਗੁਰਸ਼ਰਨ ਸਿੰਘ ਲੁਧਿਆਣਾ ਵਾਲੇ, ਗਿਆਨੀ ਜੋਗਿੰਦਰ ਸਿੰਘ, ਭੈਣ ਰਵਿੰਦਰ ਕੌਰ ਅਤੇ ਜਥਾ, ਭਾਈ ਸਾਹਿਬ ਭਾਈ ਦਵਿੰਦਰ ਸਿੰਘ ਖ਼ਾਲਸਾ, ਭਾਈ ਜਗਜੀਤ ਸਿੰਘ ਬਬੀਹਾ ਦਿੱਲੀ ਵਾਲੇ ਰੂਹਾਨੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।

ਸz. ਗੁਰਮੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਸਮੂਹ ਸਾਧ ਸੰਗਤ ਨੂੰ ਗੁਰਬਾਣੀ ਨਾਲ ਜੋੜਨ ਲਈ ਤਿੰਨੋਂ ਦਿਨ ਰੋਜ਼ਾਨਾ ਭੈਣ ਰਵਿੰਦਰ ਕੌਰ ਵੱਲੋਂ ਸਿਮਰਨ ਸਾਧਨਾ ਕੀਤੀ ਜਾਵੇਗੀ। ਜਦ ਕਿ ਭਾਈ ਦਵਿੰਦਰ ਸਿੰਘ ਜੀ ਖ਼ਾਲਸਾ ਖੰਨਾ ਵਾਲੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਨਾਲ ਨਿਹਾਲ ਕਰਨਗੇ। ਇਸੇ ਇਲਾਵਾ 29 ਮਾਰਚ ਨੂੰ ਮਹਾਨ ਅੰਮ੍ਰਿਤ ਸੰਚਾਰ ਦਾ ਆਯੋਜਨ ਕੀਤਾ ਜਾਵੇਗਾ। ਜਦ ਕਿ 30 ਮਾਰਚ ਨੂੰ ਵਿਸ਼ਾਲ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਜਾਵੇਗਾ।

ਉਹਨਾਂ ਕਿਹਾ ਕਿ ਮਾਨਵਤਾ ਦੀ ਸੇਵਾ ਲਈ ਜੋ ਕਾਰਜ ਭਾਈ ਜਸਵੀਰ ਸਿੰਘ ਖ਼ਾਲਸਾ ਖੰਨੇ ਵਾਲਿਆਂ ਨੇ ਆਰੰਭ ਕੀਤਾ ਸੀ ਉਸ ਤੇ ਚਲਦੇ ਹੋਏ ਸੋਹਾਣਾ ਹਸਪਤਾਲ ਵੱਡੇ ਪੱਧਰ ਤੇ ਲੋਕਾਂ ਦੀ ਸੇਵਾ ਕਰ ਰਿਹਾ ਹੈ।

Continue Reading

Mohali

ਮਨੀ ਲਾਂਡਰਿੰਗ ਮਾਮਲੇ ਵਿੱਚ ਐਕਸਿਸ ਬੈਂਕ ਦੀ ਮੈਨੇਜਰ ਦੇ ਗੈਰਜਮਾਨਤੀ ਵਾਰੰਟ ਜਾਰੀ

Published

on

By

 

ਸੁਖਪਾਲ ਸਿੰਘ ਖਹਿਰਾ ਹੋਏ ਅਦਾਲਤ ਵਿੱਚ ਪੇਸ਼, ਅਗਲੀ ਸੁਣਵਾਈ 4 ਅਪੈਲ ਨੂੰ

 

ਐਸ ਏ ਐਸ ਨਗਰ, 22 ਮਾਰਚ (ਪਰਵਿੰਦਰ ਕੌਰ ਜੱਸੀ) ਮਨੀ ਲਾਂਡਰਿੰਗ ਮਾਮਲੇ ਵਿੱਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਧੀਕ ਜਿਲਾ ਸੈਸ਼ਨ ਜੱਜ ਦੀ ਅਦਾਲਤ ਵਿਚ ਪੇਸ਼ ਹੋਏ। ਅਦਾਲਤ ਵਲੋਂ ਇਸ ਮਾਮਲੇ ਵਿੱਚ ਸੰਬੰਧਿਤ ਐਕਸਿਸ ਬੈਂਕ ਬ੍ਰਾਂਚ ਮੈਨੇਜਰ, ਸ਼੍ਰੀਮਤੀ ਹੇਮਾ ਪਾਂਡੋਵਾ ਦੇ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਵਧੀਕ ਜਿਲਾ ਸੈਸ਼ਨ ਜੱਜ ਵਲੋਂ ਬੈਂਕ ਮੈਨੇਜਰ ਸ਼੍ਰੀਮਤੀ ਹੇਮਾ ਪਾਂਡੋਵਾ ਦੇ ਗੈਰ-ਜ਼ਮਾਨਤੀ (ਗ੍ਰਿਫਤਾਰੀ) ਵਾਰੰਟ ਜਾਰੀ ਕਰਦਿਆਂ ਹੁਕਮ ਦਿੱਤੇ ਹਨ ਕਿ ਹੇਮਾ ਪਾਂਡੋਵਾ ਨੂੰ 4 ਅਪ੍ਰੈਲ 2025 ਨੂੰ ਰਿਕਾਰਡ ਸਮੇਤ ਅਦਾਲਤ ਵਿਚ ਪੇਸ਼ ਕੀਤਾ ਜਾਵੇ। ਅਦਾਲਤ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਸਬੰਧਤ ਗਵਾਹ ਸਬੂਤਾਂ ਸਮੇਤ ਕੇਸ ਵਿਚ ਪੇਸ਼ ਹੋਣ ਤੋਂ ਝਿਜਕ ਰਿਹਾ ਹੈ। ਇਸ ਦੌਰਾਨ ਅਦਾਲਤ ਵਿਚ ਦੁਰਗਾ ਪਰਸਾਦ ਯਾਦਵ, ਸੇਲਜ਼ ਡਿਵੈਲਪਮੈਂਟ ਰਿਸੋਰਸ ਐਕਸਿਸ ਬੈਂਕ ਚੰਡੀਗੜ੍ਹ ਨੇ ਹਾਜ਼ਰ ਹੋ ਕੇ ਬਿਆਨ ਦਿੱਤਾ ਕਿ ਉਨ੍ਹਾਂ ਨੇ ਰਿਕਾਰਡ ਨੋਟ ਕਰ ਲਿਆ ਹੈ ਅਤੇ ਉਹ ਸੰਬੰਧਿਤ ਬ੍ਰਾਂਚ ਮੈਨੇਜਰ ਸ਼੍ਰੀਮਤੀ ਹੇਮਾ ਪਾਂਡੋਵਾ ਨੂੰ ਅਗਲੀ ਸੁਣਵਾਈ ਦੀ ਤਾਰੀਖ਼ ਨੂੰ ਸਬੰਧਤ ਰਿਕਾਰਡ ਲਿਆਉਣ ਲਈ ਕਹਿਣਗੇ। ਇਸ ਤੋਂ ਇਲਾਵਾ ਅਦਾਲਤ ਵਿਚ ਬਤੌਰ ਗਵਾਹ ਅਨੁਪਮ ਨਾਗਪਾਲ ਪੇਸ਼ ਹੋਏ ਅਤੇ ਉਨਾਂ ਆਪਣੇ ਬਿਆਨ ਅਦਾਲਤ ਵਿਚ ਦਰਜ ਕਰਵਾਏ।

ਪ੍ਰਾਪਤ ਜਾਣਕਾਰੀ ਅਨੁਸਾਰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਵਲੋਂ ਗ੍ਰਿਫਤਾਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਖਿਲਾਫ ਦਾਇਰ ਕੀਤੀ ਗਈ ਚਾਰਜਸ਼ੀਟ ਵਿੱਚ ਈ. ਡੀ. ਦਾ ਦੋਸ਼ ਹੈ ਕਿ ਆਮ ਆਦਮੀ ਪਾਰਟੀ ਵਲੋਂ ਸੁਖਪਾਲ ਸਿੰਘ ਖਹਿਰਾ ਅਮਰੀਕਾ ਗਏ ਸੀ ਤਾਂ ਉਥੋਂ 1 ਲੱਖ ਕੈਨੇਡੀਅਨ ਡਾਲਰ ਰਾਸ਼ੀ ਮਿਲੀ ਸੀ ਅਤੇ ਡਰੱਗ ਕੇਸ ਵਿਚ ਸ਼ਾਮਲ ਇਕ ਮੁਲਜਮ ਦੇ ਨਾਲ ਉਨਾਂ ਦੀ ਇਕ ਫੋਟੋ ਵੀ ਵਾਇਰਲ ਹੋਈ ਸੀ। ਈ. ਡੀ. ਵਲੋਂ 2017 ਦੇ ਇਕ ਡਰੱਗ ਮਾਮਲੇ, ਹਵਾਲਾ ਰਾਸ਼ੀ ਦੇ ਮਾਮਲੇ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 11 ਨਵੰਬਰ 2021 ਨੂੰ ਜਦੋਂ ਸਖਪਾਲ ਸਿੰਘ ਖਹਿਰਾ ਨੂੰ ਈ. ਡੀ. ਦੀ ਟੀਮ ਵਲੋਂ ਸੈਕਟਰ-18 ਚੰਡੀਗੜ੍ਹ ਵਿਚਲੇ ਦਫਤਰ ਪੁੱਛਗਿੱਛ ਲਈ ਬੁਲਾਇਆ ਤਾਂ ਉਨਾਂ ਨੂੰ ਪੁੱਛਗਿੱਛ ਉਪਰੰਤ ਗ੍ਰਿਫਤਾਰ ਕਰ ਲਿਆ ਸੀ। ਜਲਾਲਾਬਾਦ ਪੁਲੀਸ ਨੇ ਹੈਰੋਇਨ, ਸੋਨੇ ਦੇ ਬਿਸਕੁੱਟ, 2 ਪਿਸਤੋਲਾਂ, 26 ਕਾਰਤੂਸ ਅਤੇ ਫੇਕ ਪਾਸਪੋਰਟ ਬਰਾਮਦ ਕੀਤੇ ਸਨ ਅਤੇ ਗੁਰਦੇਵ ਸਿੰਘ ਨਾਂ ਦੇ ਮੁਲਜਮ ਸਮੇਤ ਹੋਰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਕਿ ਗੁਰਦੇਵ ਸਿੰਘ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਖਹਿਰਾ ਦਾ ਨਜਦੀਕੀ ਹੈ। ਉਧਰ ਖਹਿਰਾ ਵਲੋਂ ਗੁਰਦੇਵ ਸਿੰਘ ਦੇ ਨਾਲ ਕਿਸੇ ਵੀ ਗੈਰਕਾਨੂੰਨੀ ਧੰਦੇ ਵਿੱਚ ਸ਼ਾਮਲ ਹੋਣ ਤੋਂ ਸਾਫ ਇਨਕਾਰ ਕਰਦਿਆਂ ਇਸ ਨੂੰ ਰਾਜਨੀਤਿਕ ਰੰਗ ਦੇਣ ਦੀ ਗੱਲ ਕਹੀ ਸੀ। ਖਹਿਰਾ ਨੇ ਉਸ ਨੂੰ ਇਸ ਮਾਮਲੇ ਝੂਠਾ ਫਸਾਉਣ ਲਈ ਕਈਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੇ ਦੋਸ਼ ਵੀ ਲਗਾਏ ਸਨ।

Continue Reading

Mohali

ਗਮਾਡਾ ਵੱਲੋਂ ਆਰੰਭ ਕੀਤੀ ਈ ਬੋਲੀ ਵਿੱਚ ਹਨ ਨੁਕਸ

Published

on

By

 

ਸੈਕਟਰ 79 ਵਿਚਲੇ ਇੱਕ 400 ਗਜ ਦੇ ਪਲਾਟ ਦਾ ਮੁੱਲ 733 ਕਰੋੜ ਰੁਪਏ ਵਿਖਾ ਰਿਹਾ ਹੈ ਪੋਰਟਲ

ਐਸ ਏ ਐਸ ਨਗਰ, 22 ਮਾਰਚ (ਪਰਵਿੰਦਰ ਕੌਰ ਜੱਸੀ) ਗਮਾਡਾ ਵਲੋਂ ਕੀਤੀ ਜਾ ਰਹੀ ਈ ਬੋਲੀ ਦੌਰਾਨ ਸੈਕਟਰ 70 ਵਾਸੀ ਆਰ.ਪੀ. ਸਿੰਘ ਵਲੋਂ ਸੈਕਟਰ 79 ਵਿਚਲੇ ਇਕ 400 ਗਜ ਦੇ ਪਲਾਟ ਦੀ ਬੋਲੀ ਦੇਣ ਦੌਰਾਨ ਸਿਸਟਮ ਵਲੋਂ ਇਸ ਪਲਾਟ ਦੀ ਆਨ ਲਾਈਨ ਕੀਮਤ 2 ਕਰੋੜ 15 ਲੱਖ ਤੋਂ ਵਧਾ ਕੇ 733 ਕਰੋੜ ਰੁਪਏ ਵਿਖਾਈ ਜਾ ਰਹੀ ਹੈ ਜਿਸ ਕਾਰਨ ਬੋਲੀਦਾਤਾ ਮੁਸ਼ਕਲ ਵਿੱਚ ਫਸ ਗਏ ਹਨ।

ਸz. ਆਰ ਪੀ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਸੈਕਟਰ 79 ਦੇ ਪਲਾਟ ਨੰਬਰ 2018 ਦੀ ਖੁੱਲੀ ਬੋਲੀ ਦਿੱਤੀ ਸੀ। ਉਹਨਾਂ ਕਿਹਾ ਕਿ ਜਦੋਂ ਉਨਾਂ ਜਦੋਂ ਪਲਾਟ ਨੰਬਰ 2018 ਦੀ ਖੁੱਲੀ ਬੋਲੀ ਦਿੱਤੀ ਸੀ, ਉਸ ਵੇਲੇ ਉਸ ਪਲਾਟ ਦਾ ਆਨ ਲਾਈਨ ਮੁੱਲ 2 ਕਰੋੜ 15 ਲੱਖ ਰੁਪਏ ਦਿਖਾਇਆ ਗਿਆ ਸੀ। ਉਨਾਂ ਜਦੋਂ ਉਕਤ ਪਲਾਟ ਦੀ ਖੁੱਲੀ ਬੋਲੀ ਦੇ ਦਿੱਤੀ ਤਾਂ ਉਕਤ ਪਲਾਟ ਦਾ ਮੁੱਲ ਅਚਾਨਕ 733 ਕਰੋੜ ਰੁਪਏ ਹੋ ਗਿਆ।

ਉਨ੍ਹਾਂ ਕਿਹਾ ਕਿ ਕਿਸੇ ਵੀ ਹਾਲਤ ਵਿਚ 400 ਗਜ ਦੇ ਪਲਾਟ ਦਾ ਮੁੱਲ 733 ਕਰੋੜ ਰੁਪਏ ਨਹੀਂ ਹੋ ਸਕਦਾ। ਉਨਾਂ ਕਿਹਾ ਕਿ ਗਮਾਡਾ ਵਲੋਂ ਉਕਤ ਪਲਾਟ ਦੀ ਕੀਮਤ ਪਰ ਸਕੇਅਰ ਮੀਟਰ 2 ਕਰੋੜ 15 ਲੱਖ ਰੁਪਏ ਨੂੰ 400 ਨਾਲ ਗੁਣਾ ਕਰਕੇ ਉਕਤ ਪਲਾਟ ਦੀ ਕੀਮਤ ਬਣਾ ਦਿੱਤੀ ਗਈ, ਜੋ ਕਿ ਕਿਸੇ ਵੀ ਹਾਲਤ ਵਿੱਚ ਨਹੀਂ ਹੋ ਸਕਦੀ। ਉਨਾਂ ਕਿਹਾ ਕਿ ਸ਼ਾਇਦ ਇਹ ਗਮਾਡਾ ਦੀ ਆਨ ਲਾਈਨ ਪੋਰਟਲ ਤੇ ਇਸ ਪਲਾਟ ਨੂੰ ਲੈ ਕੇ ਗਲਤੀ ਵੀ ਹੋ ਸਕਦੀ ਹੈ, ਪ੍ਰੰਤੂ ਅਜਿਹੀ ਗਲਤੀ ਨਾਲ ਬੋਲੀ ਦੇਣ ਵਾਲੇ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਕਿਹਾ ਕਿ ਉਹ ਇਸ ਪਲਾਟ ਦੀ ਲਗਾਈ ਗਈ ਬੋਲੀ ਵਿੱਚ ਆਪਣੇ ਸਾਢੇ 7 ਲੱਖ ਰੁਪਏ ਫਸਾ ਚੁੱਕੇ ਹਨ, ਜਿਸ ਕਾਰਨ ਉਹ ਹੋਰ ਪਲਾਟਾਂ ਦੀ ਬੋਲੀ ਲਗਾਉਣ ਤੋਂ ਡਰ ਰਹੇ ਹਨ।

ਉਨ੍ਹਾਂ ਕਿਹਾ ਕਿ ਅੱਜ ਸ਼ਨੀਵਾਰ ਅਤੇ ਕੱਲ ਐਤਵਾਰ ਦੀ ਛੁੱਟੀ ਹੈ ਅਤੇ ਉਨ੍ਹਾਂ ਨੂੰ ਆਪਣੀ ਪ੍ਰੇਸ਼ਾਨੀ ਗਮਾਡਾ ਕੋਲ ਦਰਜ ਕਰਵਾਉਣ ਲਈ ਸੋਮਵਾਰ ਤੱਕ ਉਡੀਕ ਕਰਨੀ ਪਵੇਗੀ। ਉਹਨਾਂ ਕਿਹਾ ਕਿ ਇਸ ਗੱਲ ਦੀ ਵੀ ਕੋਈ ਪੁਖਤਾ ਸੰਭਾਵਨਾ ਨਹੀਂ ਹੈ ਕਿ ਸੋਮਵਾਰ ਨੂੰ ਵੀ ਉਨ੍ਹਾਂ ਦੀ ਇਸ ਪ੍ਰੇਸ਼ਾਨੀ ਦਾ ਕੋਲੀ ਹੱਲ ਨਿਕਲ ਸਕੇ। ਉਨ੍ਹਾਂ ਗਮਾਡਾ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇ ਅਤੇ ਆਨ ਲਾਈਨ ਖੋਲੀ ਬੋਲੀ ਦੇਣ ਵਾਲੀ ਸਾਈਟ ਦੇ ਪੋਰਟਲ ਨੂੰ ਠੀਕ ਕੀਤਾ ਜਾਵੇ ਤਾਂ ਜੋ ਕਿਸੇ ਹੋਰ ਨੂੰ ਵੀ ਬੋਲੀ ਦੇਣ ਸਮੇਂ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

Continue Reading

Mohali

ਦੇਸ਼ ਵਿਰੋਧੀ ਕਾਰਵਾਈਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਦੋ ਦੋਸ਼ੀਆਂ ਨੂੰ 5 ਸਾਲ ਦੀ ਕੈਦ ਅਤੇ ਜੁਰਮਾਨਾ

Published

on

By

 

ਐਸ. ਏ. ਐਸ. ਨਗਰ, 22 ਮਾਰਚ (ਪਰਵਿੰਦਰ ਕੌਰ ਜੱਸੀ) ਦੇਸ਼ ਵਿਰੋਧੀ ਕਾਰਵਾਈਆਂ ਵਿੱਚ ਹਿੱਸਾ ਲੈਣ ਦੇ ਮਾਮਲੇ ਵਿੱਚ ਵਧੀਕ ਜਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵਲੋਂ ਲਖਬੀਰ ਸਿੰਘ ਵਾਸੀ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਸੁਰਿੰਦਰ ਕੌਰ ਉਰਫ਼ ਸੁਖਪ੍ਰੀਤ ਕੌਰ ਵਾਸੀ ਜ਼ਿਲ੍ਹਾ ਫ਼ਰੀਦਕੋਟ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅਦਾਲਤ ਵਲੋਂ ਲਖਬੀਰ ਸਿੰਘ ਨੂੰ ਧਾਰਾ 10 ਅਨ ਲਾ ਫੁਲ ਐਕਟ ਵਿੱਚ 2 ਸਾਲ ਦੀ ਕੈਦ ਅਤੇ 2 ਹਜਾਰ ਰੁਪਏ ਜੁਰਮਾਨਾ, ਧਾਰਾ 13 ਅਨ ਲਾ ਫੁਲ ਐਕਟ ਵਿੱਚ 5 ਸਾਲ ਦੀ ਕੈਦ ਅਤੇ 5 ਹਜਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਗਈ ਹੈ। ਇਸੇ ਤਰਾਂ ਦੂਜੇ ਦੋਸ਼ੀ ਸੁਰਿੰਦਰ ਕੌਰ ਉਰਫ ਸੁਖਪ੍ਰੀਤ ਕੌਰ ਨੂੰ ਧਾਰਾ 19 ਅਨ ਲਾ ਫੁਲ ਐਕਟ ਵਿੱਚ 5 ਸਾਲ ਦੀ ਕੈਦ ਅਤੇ 5 ਹਜਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਗਈ ਹੈ। ਇਸ ਮਾਮਲੇ ਵਿੱਚ ਅਦਾਲਤ ਵਲੋਂ ਸੁਰਿੰਦਰ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਵੀ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਮੁਹਾਲੀ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲਖਬੀਰ ਸਿੰਘ ਦੁਬਈ ਵਿੱਚ ਰਹਿ ਰਿਹਾ ਹੈ ਅਤੇ ਉਸਦੇ ਪਰਮਜੀਤ ਸਿੰਘ ਉਰਫ਼ ਪੰਮਾ (ਯੂ.ਕੇ.) ਨਾਲ ਸਬੰਧ ਹਨ, ਜੋ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਮੈਂਬਰ ਹੈ ਅਤੇ 2020 ਦੇ ਰੈਫਰੈਂਡਮ ਦਾ ਸਮਰਥਨ ਕਰ ਰਿਹਾ ਸੀ। ਉਹ ਪੰਜਾਬ ਵਿੱਚ ਅੱਤਵਾਦ ਨੂੰ ਬਹਾਲ ਕਰਨਾ ਚਾਹੁੰਦਾ ਹੈ ਅਤੇ ਉਸਦੀ ਆਈ. ਐਸ. ਆਈ ਨਾਲ ਸਾਜ਼ਿਸ਼ ਹੈ ਅਤੇ ਉਸਨੇ ਲਖਬੀਰ ਸਿੰਘ ਨੂੰ ਪੰਜਾਬ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਪੰਜਾਬ ਭੇਜਿਆ ਸੀ। ਲਖਬੀਰ ਸਿੰਘ ਦੂਜੇ ਮੁਲਜਮ ਸੁਰਿੰਦਰ ਕੌਰ ਉਰਫ਼ ਸੁਖਪ੍ਰੀਤ ਕੌਰ ਨੂੰ ਜਾਣਦਾ ਸੀ।

ਇਸ ਮਾਮਲੇ ਵਿੱਚ ਆਈ.ਪੀ.ਸੀ ਦੀ ਧਾਰਾ 120-ਬੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 ਦੀਆਂ ਧਾਰਾਵਾਂ 10, 13, 17, 18, 20, 38, 39, 40 ਦੇ ਤਹਿਤ, ਪੁਲੀਸ ਸਟੇਸ਼ਨ ਐਸ. ਐਸ. ਓ. ਸੀ., ਐਸ. ਏ. ਐਸ. ਨਗਰ (ਮੁਹਾਲੀ) ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਦੋਸ਼ੀ ਸੁਰਿੰਦਰ ਕੌਰ ਉਰਫ ਸੁਖਪ੍ਰੀਤ ਕੌਰ ਦੇ ਕਬਜ਼ੇ ਤੋਂ 10 ਕਿਤਾਬਾਂ, ਰਸਾਲੇ, ਤਿੰਨ ਡਾਈਰੀਆਂ ਬਰਾਮਦ ਕੀਤੀਆਂ ਗਈਆਂ ਸਨ। ਸੁਰਿੰਦਰ ਸਿੰਘ ਉਰਫ਼ ਸੁੱਖ ਦਿਓਲ ਵਿਰੁੱਧ ਦੋਸ਼ ਹੈ ਕਿ ਉਸਨੇ ਲਖਬੀਰ ਸਿੰਘ ਨੂੰ ਹਥਿਆਰ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ ਸੀ ਪਰ ਫਾਈਲ ਤੇ ਮੌਜੂਦ ਸਾਰੇ ਸਬੂਤਾਂ ਤੋਂ, ਕਿਸੇ ਵੀ ਦੋਸ਼ੀ ਤੋਂ ਕੋਈ ਹਥਿਆਰ ਬਰਾਮਦ ਨਹੀਂ ਹੋਇਆ। ਸੁਰਿੰਦਰ ਸਿੰਘ ਵਿਰੁੱਧ ਕੋਈ ਦੋਸ਼ ਸਾਬਤ ਨਹੀਂ ਹੋਇਆ ਇਸ ਲਈ ਅਦਾਲਤ ਵਲੋਂ ਸੁਰਿੰਦਰ ਸਿੰਘ ਉਰਫ ਸੁੱਖ ਦਿਓਲ ਨੂੰ ਉਸਦੇ ਵਿਰੁੱਧ ਲਗਾਏ ਗਏ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ।

Continue Reading

Latest News

Trending