Connect with us

National

ਸੱਤ ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ

Published

on

 

ਵਡੋਦਰਾ, 22 ਮਾਰਚ (ਸ.ਬ.) ਗੁਜਰਾਤ ਦੇ ਵਡੋਦਰਾ ਸ਼ਹਿਰ ਵਿੱਚ ਅੱਜ ਸਵੇਰੇ ਸੱਤ ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਕਾਰਨ ਇੱਕ 43 ਸਾਲਾ ਵਿਅਕਤੀ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਿਆਜੀਪੁਰਾ ਇਲਾਕੇ ਵਿੱਚ ਵਿਨਾਇਕ ਸੁਸਾਇਟੀ ਦੀ ਇਮਾਰਤ ਦੀ ਪੰਜਵੀਂ ਮੰਜ਼ਿਲ ਤੇ ਸਥਿਤ ਇੱਕ ਫਲੈਟ ਵਿੱਚ ਸਵੇਰੇ 9.30 ਵਜੇ ਦੇ ਕਰੀਬ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕਿਰਨ ਰਾਣਾ ਦੀ ਸੜੀ ਹੋਈ ਲਾਸ਼ ਉਸ ਕਮਰੇ ਵਿੱਚੋਂ ਬਰਾਮਦ ਕੀਤੀ ਗਈ, ਜਿੱਥੇ ਅੱਗ ਲੱਗੀ ਸੀ।

ਅਧਿਕਾਰੀ ਨੇ ਕਿਹਾ ਕਿ ਲਾਸ਼ ਇੱਕ ਬਿਸਤਰੇ ਤੇ ਮਿਲੀ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਪੀੜਤ ਦੀ ਮੌਤ ਸੌਣ ਦੌਰਾਨ ਹੋਈ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਇਕ ਪ੍ਰਾਈਵੇਟ ਫਰਮ ਵਿਚ ਕੰਮ ਕਰਦਾ ਸੀ ਅਤੇ ਘਟਨਾ ਸਮੇਂ ਫਲੈਟ ਵਿਚ ਇਕੱਲਾ ਸੀ।

 

Continue Reading

National

ਗਰੀਆਬੰਦ ਵਿੱਚ ਨਕਸਲੀਆਂ ਦੇ ਡੰਪ ਤੋਂ 8 ਲੱਖ ਰੁਪਏ ਅਤੇ ਵਿਸਫੋਟਕ ਬਰਾਮਦ

Published

on

By

 

ਗਰੀਆਬੰਦ, 22 ਮਾਰਚ (ਸ.ਬ.) ਸੁਰੱਖਿਆ ਬਲਾਂ ਨੇ ਗਰੀਆਬੰਦ ਵਿੱਚ 8 ਲੱਖ ਰੁਪਏ ਨਕਦੀ, ਵਿਸਫੋਟਕ ਸਮੱਗਰੀ ਅਤੇ ਨਕਸਲੀ ਸਾਹਿਤ ਬਰਾਮਦ ਕੀਤਾ ਹੈ। ਐਸਪੀ ਨਿਖਿਲ ਰਾਖੇਚਾ ਨੇ ਦੱਸਿਆ ਕਿ ਗਰੀਆਬੰਦ ਪੁਲੀਸ ਨੇ ਨਕਸਲੀਆਂ ਦੇ ਸਪਲਾਈ ਸਿਸਟਮ ਅਤੇ ਸਹਾਇਤਾ ਪ੍ਰਣਾਲੀ ਨੂੰ ਤੋੜਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਕ ਸਾਂਝੇ ਅਪ੍ਰੇਸ਼ਨ ਵਿੱਚ ਗਰੀਆਬੰਦ ਪੁਲੀਸ, ਐਸਟੀਐਫ, ਕੋਬਰਾ ਅਤੇ ਸੀਆਰਪੀਐਫ ਦੀਆਂ ਟੀਮਾਂ ਸ਼ਾਮਲ ਸਨ ਅਤੇ ਉਨ੍ਹਾਂ ਨੇ ਨਕਸਲੀ ਡੰਪ ਨੂੰ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ।

ਉਨ੍ਹਾਂ ਦੱਸਿਆ ਕਿ ਡੰਪ ਤੋਂ 8 ਲੱਖ ਰੁਪਏ ਨਕਦ, ਕਈ ਵਿਸਫੋਟਕ ਸਮੱਗਰੀ ਅਤੇ ਨਕਸਲੀ ਸਾਹਿਤ ਬਰਾਮਦ ਕੀਤਾ ਗਿਆ ਹੈ। ਐਸਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਇਸ 8 ਲੱਖ ਰੁਪਏ ਦੇ ਸਰੋਤ ਦੀ ਵੀ ਜਾਂਚ ਕੀਤੀ ਜਾਵੇਗੀ। ਇਸ ਵਿੱਚ ਸ਼ਾਮਲ ਸਾਰੇ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਹ ਕਾਰਵਾਈ ਛੱਤੀਸਗੜ੍ਹ ਦੇ ਬੀਜਾਪੁਰ ਅਤੇ ਕਾਂਕੇਰ ਜ਼ਿਲ੍ਹਿਆਂ ਵਿੱਚ ਦੋ ਵੱਖ-ਵੱਖ ਮੁਕਾਬਲਿਆਂ ਵਿੱਚ ਸੁਰੱਖਿਆ ਬਲਾਂ ਵੱਲੋਂ 30 ਨਕਸਲੀਆਂ ਨੂੰ ਢੇਰ ਕਰਨ ਤੋਂ ਬਾਅਦ ਕੀਤੀ ਗਈ ਹੈ।

Continue Reading

National

ਪੰਜਾਬੀ ਸੈਲਾਨੀਆਂ ਨੇ ਹਿਮਾਚਲ ਦੇ ਮੰਡੀ ਵਿੱਚ ਢਾਬਾ ਮਾਲਕ ਤੇ ਚਲਾਈ ਗੋਲੀ

Published

on

By

 

ਮੰਡੀ, 22 ਮਾਰਚ (ਸ.ਬ.) ਬੀਤੀ ਰਾਤ ਚੋਰੀ ਦਾ ਵਿਰੋਧ ਕਰਨ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਦੋ ਪੰਜਾਬੀ ਸੈਲਾਨੀਆਂ ਨੇ ਢਾਬਾ ਮਾਲਕ ਤੇ ਗੋਲੀ ਚਲਾ ਦਿੱਤੀ। ਘਟਨਾ ਬੀਤੀ ਰਾਤ ਲਗਭਗ 12 ਵਜੇ ਪੁਲਘਰਾਟ ਖੇਤਰ ਵਿਚ ਸਥਿਤ ਰੋਇਲ ਲੇਸ ਢਾਬੇ ਤੇ ਵਾਪਰੀ, ਜਦੋਂ ਢਾਬਾ ਮਾਲਿਕ ਪ੍ਰਦੀਪ ਗੁਲੇਰੀਆ ਨੇ ਚੋਰੀ ਦਾ ਵਿਰੋਧ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਗੋਲੀ ਪਰਦੀਪ ਦੇ ਹੱਥ ਅਤੇ ਮੂੰਹ ਤੇ ਲੱਗੀ, ਜਿਸ ਨੂੰ ਇਲਾਜ ਲਈ ਨੇਰਚੌਕ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ।

ਢਾਬਾ ਕਰਮੀਆਂ ਨੇ ਦੱਸਿਆ ਕਿ ਰਾਤ ਦੇ ਕਰੀਬ 11:30 ਵਜੇ ਦੋ ਸੈਲਾਨੀ ਮੋਟਰਸਾਈਕਲ ਤੇ ਅਤੇ ਖਾਣਾ ਪੈਕ ਕਰਨ ਦਾ ਆਰਡਰ ਦਿੱਤਾ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਰਸੋਈ ਵਿੱਚ ਚਲਾ ਗਿਆ, ਜਦਕਿ ਦੂਜਾ ਗੱਲੇ ਤੋਂ ਪੈਸੇ ਕੱਢ ਰਿਹਾ ਸੀ ਅਤੇ ਬਾਹਰ ਲੱਗੀ ਐਲਈਡੀ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਢਾਬਾ ਮਾਲਿਕ ਪ੍ਰਦੀਪ ਗੁਲੇਰੀਆ ਨੇ ਇਸ ਦਾ ਵਿਰੋਧ ਕੀਤਾ ਤਾਂ ਦੋਹਾਂ ਨੇ ਮਿਲ ਕੇ ਉਨ੍ਹਾਂ ਨੂੰ ਧਮਕੀ ਦਿੱਤੀ ਅਤੇ ਫਿਰ ਦੇਸੀ ਕੱਟਾ ਕੱਢ ਕੇ ਫਾਇਰ ਕਰ ਦਿੱਤਾ। ਇਸ ਦੌਰਾਨ ਗੋਲੀ ਪਰਦੀਪ ਦੇ ਸੱਜੇਂ ਹੱਥ ਨੂੰ ਛੂਹ ਕੇ ਉਨ੍ਹਾਂ ਦੇ ਮੂੰਹ ਦੇ ਸੱਜੇ ਪਾਸੇ ਜਾ ਲੱਗੀ। ਜ਼ਖਮੀ ਹਾਲਤ ਵਿਚ ਉਨ੍ਹਾਂ ਨੂੰ ਜ਼ੋਨਲ ਹਸਪਤਾਲ ਲਿਜਾਇਆ ਗਿਆ, ਜਿੱਥੇ ਗੰਭੀਰ ਹਾਲਤ ਨੂੰ ਦੇਖਦੇ ਹੋਏ ਨੇਰਚੌਕ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ।

ਸੂਚਨਾ ਮਿਲਣ ਤੇ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਵਿਅਕਤੀ ਗੋਲੀ ਚਲਾਉਣ ਤੋਂ ਬਾਅਦ ਢਾਬੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਨਾਲ ਵੀ ਛੇੜਛਾੜ ਕਰ ਰਹੇ ਸਨ। ਪੁਲੀਸ ਸੀਸੀਟੀਵੀ ਫੁਟੇਜ ਅਤੇ ਹੋਰ ਸੁਰਾਗਾਂ ਦੇ ਆਧਾਰ ਤੇ ਹਮਲਾਵਰਾਂ ਦੀ ਭਾਲ ਕਰ ਰਹੀ ਹੈ।

Continue Reading

National

ਸ਼ਰਾਰਤੀ ਅਨਸਰਾਂ ਵੱਲੋਂ ਮੰਦਰ ਵਿੱਚ ਦਾਖਲ ਹੋ ਕੇ ਮੂਰਤੀਆਂ ਦੀ ਭੰਨ-ਤੋੜ

Published

on

By

 

ਅਮਰੋਹਾ, 22 ਮਾਰਚ (ਸ.ਬ.) ਅਮਰੋਹਾ ਦੇ ਪ੍ਰਾਚੀਨ ਚਾਮੁੰਡਾ ਮੰਦਰ ਦੀਆਂ ਮੂਰਤੀਆਂ ਤੋੜਨ ਨੂੰ ਲੈ ਕੇ ਪਿੰਡ ਦੇ ਹਿੰਦੂ ਭਾਈਚਾਰੇ ਦੇ ਲੋਕਾਂ ਵਿੱਚ ਗੁੱਸਾ ਹੈ। ਲੋਕ ਮੰਦਰ ਵਿੱਚ ਇਕੱਠੇ ਹੋ ਗਏ ਅਤੇ ਹੰਗਾਮਾ ਕੀਤਾ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ। ਅਣਪਛਾਤੇ ਵਿਅਕਤੀਆਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲੀਸ ਜਾਂਚ ਵਿੱਚ ਜੁਟੀ ਹੋਈ ਹੈ। ਇਹ ਘਟਨਾ ਰਾਹੜਾ ਥਾਣਾ ਖੇਤਰ ਦੇ ਪਿੰਡ ਬਰਤੌਰਾ ਦੀ ਹੈ।

ਪਿੰਡ ਵਿੱਚ ਆਬਾਦੀ ਵਾਲੇ ਖੇਤਰ ਦੇ ਨਾਲ ਲਗਦੇ ਇੱਕ ਪ੍ਰਾਚੀਨ ਚਾਮੁੰਡਾ ਮੰਦਰ ਹੈ। ਬੀਤੀ ਰਾਤ ਕੁਝ ਸ਼ਰਾਰਤੀ ਅਨਸਰ ਮੰਦਰ ਵਿੱਚ ਪਹੁੰਚ ਗਏ ਅਤੇ ਮੰਦਰ ਦੀਆਂ ਮੂਰਤੀਆਂ ਤੋੜ ਦਿੱਤੀਆਂ ਅਤੇ ਕੁਝ ਮੂਰਤੀਆਂ ਵੀ ਲੈ ਗਏ। ਅੱਜ ਸਵੇਰੇ ਜਦੋਂ ਮੰਦਰ ਵਿੱਚ ਪੂਜਾ ਕਰਨ ਪਹੁੰਚੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ। ਕੁਝ ਦੇਰ ਵਿੱਚ ਹੀ ਪਿੰਡ ਵਾਸੀਆਂ ਦੀ ਭੀੜ ਮੰਦਰ ਵਿਚ ਇਕੱਠੀ ਹੋ ਗਈ।

ਇਸ ਘਟਨਾ ਤੇ ਪਿੰਡ ਵਾਸੀਆਂ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਹੰਗਾਮਾ ਸ਼ੁਰੂ ਕਰ ਦਿੱਤਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਘਟਨਾ ਹਿੰਦੂ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੀਤੀ ਗਈ ਹੈ। ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਹੰਗਾਮਾ ਕਰ ਰਹੇ ਲੋਕਾਂ ਨੂੰ ਸ਼ਾਂਤ ਕੀਤਾ।

ਸੀਓ ਦੀਪ ਕੁਮਾਰ ਪੰਤ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਖਿਲਾਫ ਰਿਪੋਰਟ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Continue Reading

Latest News

Trending