Connect with us

International

ਆਪਣਾ ਹੀ ਬੱਚਾ ਅਗਵਾ ਕਰਕੇ ਭਾਰਤ ਭੱਜਿਆ ਵਿਅਕਤੀ ਕੈਨੇਡਾ ਵਾਪਸੀ ਮੌਕੇ ਗ੍ਰਿਫਤਾਰ

Published

on

 

 

ਵੈਨਕੂਵਰ, 13 ਜੂਨ (ਸ.ਬ.) ਬੀਤੇ ਵਰ੍ਹੇ ਜੁਲਾਈ ਮਹੀਨੇ ਵਿਚ ਆਪਣੇ ਹੀ ਤਿੰਨ ਸਾਲ ਦੇ ਬੱਚੇ ਨੂੰ ਅਗਵਾ ਕਰਕੇ ਭਾਰਤ ਭੱਜੇ ਪਿਤਾ ਨੂੰ ਬੀਤੇ ਦਿਨ ਟਰਾਂਟੋ ਹਵਾਈ ਅੱਡੇ ਤੇ ਉਤਰਦਿਆਂ ਪੁਲੀਸ ਨੇ ਗ੍ਰਿਫਤਾਰ ਕੀਤਾ ਹੈ।

ਕਪਿਲ ਸੂਨਕ ਅਤੇ ਕੈਮਿਲਾ ਵਿਲਾਸ ਦਾ ਕਈ ਸਾਲ ਪਹਿਲਾਂ ਵਿਆਹ ਹੋਇਆ ਸੀ ਜਿੰਨ੍ਹਾਂ ਦਾ ਇੱਕ ਪੁੱਤਰ ਵੈਲਿਨਟੈਨੋ ਹੈ। ਪਰ ਦੋ ਸਾਲ ਪਹਿਲਾਂ ਦੋਹਾਂ ਦੇ ਵਿਆਹੁਤਾ ਸਬੰਧ ਵਿਗੜ ਗਏ ਇਸ ਦੌਰਾਨ ਅਦਾਲਤ ਨੇ ਇਨ੍ਹਾਂ ਦੇ ਕੇਸ ਸਬੰਧੀ ਫੈਸਲੇ ਤੱਕ ਬੱਚਾ ਮਾਂ ਨੂੰ ਸਪੁਰਦ ਕੀਤਾ ਤੇ ਸੂਨਕ ਉੱਤੇ ਬੱਚੇ ਤੋਂ ਦੂਰ ਰਹਿਣ ਦੀ ਪਬੰਦੀ ਲਗਾ ਦਿੱਤੀ ਗਈ।

ਪਰ ਇਸ ਦੌਰਾਨ ਸੂਨਕ ਨੇ ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਬੱਚੇ ਨੂੰ ਕੇਅਰ ਸੈਂਟਰ ਤੋਂ ਅਗਵਾ ਕੀਤਾ ਤੇ ਭਾਰਤ ਲੈ ਗਿਆ। ਜਿਸ ਤੋਂ ਬਾਅਦ ਜਨਵਰੀ ਕੈਮਿਲਾ ਉਨ੍ਹਾਂ ਦੀ ਭਾਲ ਲਈ ਭਾਰਤ ਆਈ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਕੇਸ ਕਰਨ ਉਪਰੰਤ ਬੱਚਾ ਆਪਣੀ ਕਸਟਡੀ ਵਿੱਚ ਲੈ ਕੇ ਕੈਨੇਡਾ ਵਾਪਸ ਆਈ।

ਉਧਰ ਕੈਨੇਡਾ ਪੁਲੀਸ ਵੱਲੋਂ ਸੂਨਕ ਵਿਰੁੱਧ ਅਗਵਾ ਦਾ ਮਾਮਲਾ ਦਰਜ ਕੀਤਾ ਹੋਇਆ ਸੀ। ਬੀਤੇ ਦਿਨ ਜਿਵੇਂ ਹੀ ਉਹ ਵਾਪਸ ਕੈਨੇਡਾ ਪਹੁੰਚਿਆ ਤਾਂ ਬਾਰਡਰ ਸੁਰੱਖਿਆ ਏਜੰਸੀ ਵਲੋਂ ਉਸ ਨੂੰ ਗ੍ਰਿਫਤਾਰ ਕਰਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ।

Continue Reading

International

ਮਾਊਂਟ ਐਵਰੈਸਟ ਨੇੜੇ ਲੈਂਡਿੰਗ ਦੌਰਾਨ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, 1 ਦੀ ਮੌਤ, 1 ਗੰਭੀਰ ਜ਼ਖਮੀ

Published

on

By

ਕਾਠਮੰਡੂ, 3 ਨਵੰਬਰ (ਸ.ਬ.) ਨੇਪਾਲ ਵਿੱਚ ਅੱਜ ਸਵੇਰੇ ਸੋਲੁਖੁੰਬੂ ਹੈਲੀਪੈਡ ਤੇ ਦੋ ਹੈਲੀਕਾਪਟਰਾਂ ਵਿਚਾਲੇ ਟੱਕਰ ਹੋ ਗਈ। ਲੈਂਡਿੰਗ ਦੌਰਾਨ ਦੋਵਾਂ ਹੈਲੀਕਾਪਟਰਾਂ ਦੇ ਆਪਸ ਵਿੱਚ ਟਕਰਾਉਣ ਕਾਰਨ ਇੱਕ ਵਿਦੇਸ਼ੀ ਨਾਗਰਿਕ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਨੇਪਾਲ ਪੁਲੀਸ ਦੀ ਮੁੱਢਲੀ ਰਿਪੋਰਟ ਅਨੁਸਾਰ, ਇਹ ਹਾਦਸਾ ਸਵੇਰੇ ਕਰੀਬ 8:11 ਵਜੇ ਵਾਪਰਿਆ, ਜਦੋਂ ‘ਫਿਸ਼ਟੇਲ ਏਅਰ’ ਅਤੇ ‘ਡਾਇਨੇਸਟੀ ਏਅਰ’ ਦੇ ਹੈਲੀਕਾਪਟਰ ਲੈਂਡਿੰਗ ਦੌਰਾਨ ਆਪਸ ਵਿੱਚ ਟਕਰਾ ਗਏ।

ਪੁਲੀਸ ਮੁਤਾਬਕ, ਜ਼ਖ਼ਮੀ ਵਿਅਕਤੀ ਨੂੰ ਇਲਾਜ ਲਈ ‘ਪ੍ਰਭੂ ਹੈਲੀਕਾਪਟਰ’ ਰਾਹੀਂ ਲੁਕਲਾ ਲਿਜਾਇਆ ਗਿਆ। ਇਸ ਹਾਦਸੇ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।

ਘਟਨਾ ਸਥਾਨ ਤੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਮਾਊਂਟ ਐਵਰੈਸਟ ਖੇਤਰ ਦੇ ਫੇਰਿਚੇ ਵਿੱਚ ਦੋ ਹੈਲੀਕਾਪਟਰ ਆਪਸ ਵਿੱਚ ਟਕਰਾ ਕੇ ਹਾਦਸਾਗ੍ਰਸਤ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਫੇਰਿਚੇ ਹੈਲੀਪੈਡ ਤੇ ਉਤਰਦੇ ਸਮੇਂ ‘ਫਿਸ਼ਟੇਲ ਏਅਰ’ ਅਤੇ ‘ਏਅਰ ਡਾਇਨੇਸਟੀ’ ਦੇ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ। ‘ਫਿਸ਼ਟੇਲ ਏਅਰ’ ਦੇ ਇੱਕ ਯਾਤਰੀ ਦੀ ਮੌਤ ਹੋ ਗਈ ਹੈ ਅਤੇ ਪਾਇਲਟ (ਕੈਪਟਨ) ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਉਹ ਅਜੇ ਹੋਰ ਜਾਣਕਾਰੀ ਇਕੱਠੀ ਕਰ ਰਹੇ ਹਨ।

‘ਫਿਸ਼ਟੇਲ ਏਅਰ’ ਦਾ ਹੈਲੀਕਾਪਟਰ ਕੈਪਟਨ ਪ੍ਰੱਜਵਲ ਕੇ.ਸੀ. ਉਡਾ ਰਹੇ ਸਨ, ਜਦਕਿ ‘ਏਅਰ ਡਾਇਨੇਸਟੀ’ ਦੇ ਹੈਲੀਕਾਪਟਰ ਦੀ ਕਮਾਨ ਕੈਪਟਨ ਰਬਿੰਦਰ ਪ੍ਰਜਾਪਤੀ ਕੋਲ ਸੀ। ਕੈਪਟਨ ਪ੍ਰਜਾਪਤੀ ਜ਼ਖ਼ਮੀ ਹੋ ਗਏ ਹਨ, ਜਦਕਿ ਮਾਰੇ ਗਏ ਵਿਦੇਸ਼ੀ ਸੈਲਾਨੀ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ‘ਸਿਮਰਿਕ ਏਅਰ’ ਦਾ ਇੱਕ ਹੈਲੀਕਾਪਟਰ ਘਟਨਾ ਸਥਾਨ ਤੇ ਪਹੁੰਚ ਗਿਆ ਹੈ ਅਤੇ ਬਚਾਅ ਮੁਹਿੰਮ ਜਾਰੀ ਹੈ।

Continue Reading

International

ਨੇਪਾਲ ਵਿੱਚ ਭਾਰੀ ਬਰਫ਼ਬਾਰੀ ਦੌਰਾਨ ਫਸੇ 6 ਭਾਰਤੀ ਸੈਲਾਨੀਆਂ ਨੂੰ ਸੁਰੱਖਿਅਤ ਬਚਾਇਆ

Published

on

By

ਕਾਠਮੰਡੂ, 2 ਨਵੰਬਰ (ਸ.ਬ.) ਨੇਪਾਲ ਦੇ ਸ਼ੇ-ਫੋਕਸੁੰਡੋ ਰਾਸ਼ਟਰੀ ਪਾਰਕ ਵਿੱਚ ਭਾਰੀ ਬਰਫ਼ਬਾਰੀ ਕਾਰਨ ਫਸੇ ਛੇ ਭਾਰਤੀ ਸੈਲਾਨੀਆਂ ਨੂੰ ਅੱਜ ਬਚਾ ਲਿਆ ਗਿਆ। ਡੋਲਪਾ ਜ਼ਿਲ੍ਹਾ ਪੁਲੀਸ ਦਫ਼ਤਰ ਦੇ ਬੁਲਾਰੇ ਅਤੇ ਪੁਲੀਸ ਇੰਸਪੈਕਟਰ ਬਿਨੈ ਸਿੰਘ ਨੇ ਕਿਹਾ ਕਿ ਦੋ ਔਰਤਾਂ ਅਤੇ ਚਾਰ ਪੁਰਸ਼ ਸੈਲਾਨੀਆਂ ਦਾ ਬੀਤੇ ਦਿਨ ਤੋਂ ਬਰਫ਼ਬਾਰੀ ਕਾਰਨ ਸੰਪਰਕ ਟੁੱਟ ਗਿਆ ਸੀ ਅਤੇ ਅੱਜ ਸਵੇਰੇ ਇੱਕ ਨਿੱਜੀ ਹੈਲੀਕਾਪਟਰ ਦੀ ਮਦਦ ਨਾਲ ਉਨ੍ਹਾਂ ਨੂੰ ਬਚਾਇਆ ਗਿਆ। ਪੁਲੀਸ ਨੇ ਕਿਹਾ ਕਿ ਸਾਰੇ ਸੈਲਾਨੀ ਡੋਲਪਾ ਜ਼ਿਲ੍ਹੇ ਦੇ ਦੁਨਈ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਹਨ ਅਤੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

ਸੈਲਾਨੀ ਕਾਠਮੰਡੂ ਤੋਂ ਲਗਭਗ 300 ਕਿਲੋਮੀਟਰ ਉੱਤਰ-ਪੱਛਮ ਵਿੱਚ ਸ਼ੇ-ਫੋਕਸੁੰਡੋ ਪੇਂਡੂ ਨਗਰਪਾਲਿਕਾ ਦੇ ਵਾਰਡ ਨੰਬਰ 8 ਦੇ ਧੋ ਖੇਤਰ ਵਿੱਚ ਗਏ ਸਨ। ਡੋਲਪਾ ਦੇ ਮੁੱਖ ਜ਼ਿਲ੍ਹਾ ਅਧਿਕਾਰੀ (ਸੀਡੀਓ) ਜੂਨੂ ਧਾਕਲ ਦੇ ਅਨੁਸਾਰ ਪੂਰਾ ਖੇਤਰ ਭਾਰੀ ਬਰਫ਼ ਨਾਲ ਢੱਕਿਆ ਹੋਇਆ ਸੀ। ਇਸ ਪੇਂਡੂ ਨਗਰਪਾਲਿਕਾ ਵਿੱਚ ਸਥਿਤ ਸ਼ੇ-ਫੋਕਸੁੰਡੋ ਝੀਲ, ਨੇਪਾਲ ਦੀ ਸਭ ਤੋਂ ਡੂੰਘੀ ਝੀਲ ਹੈ। ਇਹ ਸਮੁੰਦਰ ਤਲ ਤੋਂ 3,600 ਮੀਟਰ ਦੀ ਉਚਾਈ ਤੇ ਸਥਿਤ ਹੈ ਅਤੇ ਇਸਦੀ ਅੰਦਾਜ਼ਨ ਡੂੰਘਾਈ 145 ਮੀਟਰ ਹੈ। ਬੀਤੇ ਦਿਨ ਇੱਕ ਫੌਜ ਦਾ ਹੈਲੀਕਾਪਟਰ ਸੈਲਾਨੀਆਂ ਨੂੰ ਬਚਾਉਣ ਲਈ ਇਸ ਖੇਤਰ ਵਿੱਚ ਗਿਆ ਸੀ, ਪਰ ਖਰਾਬ ਮੌਸਮ ਕਾਰਨ ਉਤਰਨ ਵਿੱਚ ਅਸਮਰੱਥ ਸੀ, ਜਿਸ ਕਾਰਨ ਬਚਾਅ ਕਾਰਜ ਨੂੰ ਛੱਡਣਾ ਪਿਆ।

ਸਥਾਨਕ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਸੀ ਕਿ ਇਲਾਕੇ ਵਿੱਚ ਭਾਰੀ ਬਰਫ਼ਬਾਰੀ ਕਾਰਨ ਯਾਤਰਾ ਕਰਨਾ ਅਸੁਰੱਖਿਅਤ ਹੋ ਗਿਆ ਹੈ। ਇਸ ਦੇ ਬਾਵਜੂਦ, ਭਾਰਤੀ ਸੈਲਾਨੀ ਸ਼ੇ-ਫੋਕਸੁੰਡੋ ਪੇਂਡੂ ਨਗਰਪਾਲਿਕਾ ਦੇ ਵਾਰਡ ਨੰਬਰ 8 ਵਿੱਚ ਗਏ ਸਨ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੈਲਾਨੀ ਸ਼ਨੀਵਾਰ ਨੂੰ ਇਲਾਕੇ ਵਿੱਚ ਭਾਰੀ ਬਰਫ਼ਬਾਰੀ ਕਾਰਨ ਸ਼ੇ-ਫੋਕਸੁੰਡੋ ਝੀਲ ਦਾ ਦੌਰਾ ਕਰਕੇ ਵਾਪਸ ਆਉਂਦੇ ਸਮੇਂ ਨੁਮਲਾ ਅਤੇ ਵਾਗਲਾ ਪਾਸਿਆਂ ਦੇ ਵਿਚਕਾਰ ਫਸ ਗਏ ਸਨ। ਖਰਾਬ ਮੌਸਮ ਅਤੇ ਭਾਰੀ ਬਰਫ਼ਬਾਰੀ ਦੇ ਖ਼ਤਰੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਅਤੇ ਸਥਾਨਕ ਨਿਵਾਸੀਆਂ ਨੇ ਲੋਕਾਂ ਨੂੰ ਪਹਾੜੀ ਖੇਤਰ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਸੀ। ਨੇਪਾਲ ਦੇ ਹਿਮਾਲੀਅਨ ਖੇਤਰਾਂ ਵਿੱਚ ਭਾਰੀ ਬਰਫ਼ਬਾਰੀ ਕਾਰਨ ਸੈਲਾਨੀਆਂ ਦੇ ਫਸਣ ਦੀਆਂ ਘਟਨਾਵਾਂ ਪਹਿਲਾਂ ਵੀ ਵਾਪਰੀਆਂ ਹਨ।

Continue Reading

International

ਫਲੋਰੀਡਾ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 9 ਵਿਅਕਤੀਆਂ ਦੀ ਮੌਤ

Published

on

By

ਫਲੋਰੀਡਾ, 2 ਨਵੰਬਰ (ਸ.ਬ.) ਅਮਰੀਕਾ ਦੇ ਫਲੋਰੀਡਾ ਵਿੱਚ ਇੱਕ ਬਿਜ਼ਨਸ ਜੈਟ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ ਸਵਾਰ ਸਾਰੇ ਨੌਂ ਵਿਅਕਤੀਆਂ ਦੀ ਮੌਤ ਹੋ ਗਈ। ਜਹਾਜ਼ ਇੱਕ ਰਿਹਾਇਸ਼ੀ ਇਲਾਕੇ ਵਿੱਚ ਜਾ ਡਿੱਗਿਆ। ਸੜਕ ਨਾਲ ਟਕਰਾਉਣ ਤੋਂ ਬਾਅਦ ਇਸ ਨੂੰ ਅੱਗ ਲੱਗ ਗਈ, ਜਿਸ ਨਾਲ ਪੂਰਾ ਜਹਾਜ਼ ਅੱਗ ਦੇ ਇੱਕ ਵਿਸ਼ਾਲ ਗੋਲੇ ਵਿੱਚ ਤਬਦੀਲ ਹੋ ਗਿਆ। ਅਮਰੀਕਾ ਦੇ ਟਰਾਂਸਪੋਰਟ ਸਕੱਤਰ ਸੀਨ ਡਫੀ ਨੇ ਪੁਸ਼ਟੀ ਕੀਤੀ ਹੈ ਕਿ ਇਸ ਹਾਦਸੇ ਵਿੱਚ ਸ਼ਾਮਲ ਸਾਰੇ ਨੌਂ ਵਿਅਕਤੀਆਂ ਦੀ ਮੌਤ ਹੋ ਗਈ ਹੈ।

ਰਿਪੋਰਟਾਂ ਅਨੁਸਾਰ, ਲੀਅਰਜੈਟ 60 ਜਹਾਜ਼ ਨੇ ਟੈਕਸਾਸ ਦੇ ਆਸਟਿਨ-ਬਰਗਸਟ੍ਰੋਮ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਇਹ ਬਹਾਮਾਸ ਵੱਲ ਜਾ ਰਿਹਾ ਸੀ। ਉਡਾਣ ਦੌਰਾਨ, ਜਹਾਜ਼ ਅਚਾਨਕ ਹੇਠਾਂ ਆ ਗਿਆ ਅਤੇ ਦੱਖਣੀ ਫਲੋਰੀਡਾ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਸੜਕ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। ਟਕਰਾਉਣ ਤੋਂ ਬਾਅਦ, ਉੱਥੇ ਭਿਆਨਕ ਅੱਗ ਲੱਗ ਗਈ ਅਤੇ ਇੱਕ ਜ਼ੋਰਦਾਰ ਧਮਾਕਾ ਹੋਇਆ।

ਹਾਦਸੇ ਤੋਂ ਬਾਅਦ, ਸੜਕ ਤੇ ਇੱਕ ਵੱਡਾ ਟੋਆ ਬਣ ਗਿਆ। ਘਟਨਾ ਵਾਲੀ ਥਾਂ ਤੋਂ ਉੱਠਦਾ ਕਾਲਾ ਧੂੰਆਂ ਕਾਫ਼ੀ ਦੂਰੋਂ ਦੇਖਿਆ ਜਾ ਸਕਦਾ ਸੀ। ਜਹਾਜ਼ ਦੇ ਮਲਬੇ ਅਤੇ ਸੜਕ ਦੇ ਟੁੱਟੇ ਹੋਏ ਹਿੱਸਿਆਂ ਦੇ ਵਿਚਕਾਰ ਲਾਟਾਂ ਲਗਾਤਾਰ ਉੱਠ ਰਹੀਆਂ ਸਨ। ਚਸ਼ਮਦੀਦ ਗਵਾਹਾਂ ਅਨੁਸਾਰ, ਜਹਾਜ਼ ਰਿਹਾਇਸ਼ੀ ਘਰਾਂ ਤੋਂ ਬਹੁਤ ਥੋੜ੍ਹੀ ਦੂਰੀ ਤੇ ਡਿੱਗਿਆ। ਖੁਸ਼ਕਿਸਮਤੀ ਨਾਲ, ਸ਼ੁਰੂਆਤੀ ਰਿਪੋਰਟਾਂ ਦੱਸਦੀਆਂ ਹਨ ਕਿ ਜਹਾਜ਼ ਸਿੱਧਾ ਕਿਸੇ ਘਰ ਤੇ ਨਹੀਂ ਡਿੱਗਿਆ।

Continue Reading

Latest News

Trending