Mohali
ਫੇਜ਼ 5 ਦੇ ਨਾਲ ਲੱਗਦੇ ਕੂੜੇ ਦੇ ਪ੍ਰੋਸੈਸਿੰਗ ਪਲਾਂਟ ਦੇ ਬਾਹਰ ਲੱਗਿਆ ਧਰਨਾ ਖਤਮ
ਹਲਕਾ ਵਿਧਾਇਕ ਵਲੋਂ ਬਾਹਰ ਖਿੱਲਰਦੇ ਕੂੜੇ ਦੀ ਸਮੱਸਿਆ ਦੇ ਹਲ ਦਾ ਭਰੋਸਾ ਦੇਣ ਉਪਰੰਤ ਵਸਨੀਕਾਂ ਨੇ ਧਰਨਾ ਚੁੱਕਿਆ
ਐਸ ਏ ਐਸ ਨਗਰ, 13 ਅਗਸਤ (ਸ.ਬ.) ਸਥਾਨਕ ਫੇਜ਼ 5 ਦੇ ਨਾਲ ਲੱਗਦੀ ਗ੍ਰੀਨ ਬੈਲਟ ਵਿੱਚ ਨਗਰ ਨਿਗਮ ਵਲੋਂ ਬਣਾਏ ਗਏ ਕੂੜੇ ਦੇ ਪ੍ਰੋਸੈਸਿੰਗ ਪਲਾਂਟ ਨੂੰ ਤਬਦੀਲ ਕਰਨ ਦੀ ਮੰਗ ਨੂੰ ਲੈ ਕੇ ਸਾਬਕਾ ਕੌਂਸਲਰ ਅਸ਼ੋਕ ਝਾਅ ਅਤੇ ਮੌਜੂਦਾ ਕੌਂਸਲਰ ਜਗਦੀਸ਼ ਸਿੰਘ ਜੱਗਾ ਦੀ ਅਗਵਾਈ ਹੇਠ ਗ੍ਰੀਨ ਪਾਰਕ ਵੈਲਫੇਅਰ ਸੋਸਾਇਟੀ ਫੇਜ਼ 5 ਵਲੋਂ, ਫੇਜ਼ 5, ਪਿੰਡ ਸ਼ਾਹੀ ਮਾਜਰਾ ਅਤੇ ਇਸ ਥਾਂ ਦੇ ਨਾਲ ਲੱਗਦੇ ਉਦਯੋਗਿਕ ਖੇਤਰ ਦੇ ਵਸਨੀਕਾਂ ਅਤੇ ਉਦਯੋਗਪਤੀਆਂ ਦੇ ਸਹਿਯੋਗ ਨਾਲ ਕੂੜੇ ਦੇ ਪ੍ਰੋਸੈਸਿੰਗ ਪਲਾਂਟ ਦੇ ਬਾਹਰ ਲਗਾਇਆ ਗਿਆ ਧਰਨਾ ਅੱਜ ਹਲਕਾ ਵਿਧਾਇਕ ਵਲੋਂ ਇਸ ਥਾਂ ਤੇ ਮੁਕੰਮਲ ਸਾਫ ਸਫਾਈ ਰੱਖਣ ਅਤੇ ਇੱਥੇ ਆਉਣ ਵਾਲੇ ਕੂੜੇ ਦੀ ਤੁਰੰਤ ਨਿਕਾਸੀ ਕਰਵਾਉਣ ਦੇ ਭਰੋਸੇ ਤੋਂ ਬਾਅਦ ਖਤਮ ਕਰ ਦਿੱਤਾ ਗਿਆ।
ਸਾਬਕਾ ਕੌਂਸਲਰ ਸ੍ਰੀ ਅਸ਼ੋਕ ਝਾ ਨੇ ਦੱਸਿਆ ਕਿ ਵਸਨੀਕਾਂ ਵਲੋਂ ਇਸ ਕੂੜੇ ਦੇ ਪ੍ਰੋਸੈਸਿੰਗ ਪਲਾਂਟ ਕਾਰਨ ਆ ਰਹੀਆਂ ਸਮੱਸਿਆਵਾਂ ਤੋਂ ਤੰਗ ਆ ਕੇ ਇੱਥੇ ਪੱਕਾ ਧਰਨਾ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ ਅਤੇ 10 ਅਗਸਤ ਨੂੰ ਇੱਥੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰਨ ਲਈ ਧਰਨਾ ਲਗਾਇਆ ਗਿਆ ਸੀ।
ਉਹਨਾਂ ਦੱਸਿਆ ਕਿ 10 ਅਗਸਤ ਨੂੰ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵਲੋਂ ਧਰਨਾਕਾਰੀਆਂ ਨੂੰ ਧਰਨਾ ਖਤਮ ਕਰਨ ਦੀ ਅਪੀਲ ਕੀਤੀ ਗਈ ਸੀ ਪਰੰਤੂ ਵਸਨੀਕ ਇਸ ਲਈ ਤਿਆਰ ਨਹੀਂ ਹੋਏ ਸਨ। ਇਸਤੋਂ ਬਾਅਦ ਨਗਰ ਨਿਗਮ ਦੇ ਕਮਿਸ਼ਨਰ ਵਲੋਂ ਪਿਛਲੇ ਦੋ ਦਿਨਾਂ ਤੋਂ ਪ੍ਰਦਰਸ਼ਨਕਾਰੀਆਂ ਨੂੰ ਧਰਨਾ ਖਤਮ ਕਰਨ ਲਈ ਕਿਹਾ ਜਾ ਰਿਹਾ ਸੀ ਅਤੇ ਇੱਥੇ ਸਫਾਈ ਵੀ ਆਰੰਭ ਕਰਵਾ ਦਿੱਤੀ ਗਈ ਸੀ ਪਰੰਤੂ ਵਸਨੀਕ ਇਸ ਸਮੱਸਿਆ ਦੇ ਪੱਕੇ ਹਲ ਬਿਨਾ ਧਰਨਾ ਚੁੱਕਣ ਲਈ ਤਿਆਰ ਨਹੀਂ ਸਨ।
ਉਹਨਾਂ ਦੱਸਿਆ ਕਿ ਇਸ ਦੌਰਾਨ ਅੱਜ ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਵਲੋਂ ਧਰਨੇ ਵਾਲੀ ਥਾਂ ਤੇ ਆ ਕੇ ਪ੍ਰਦਰਸ਼ਨਕਾਰੀਆਂ ਨਾਲ ਗੱਲ ਕੀਤੀ ਗਈ ਅਤੇ ਭਰੋਸਾ ਦਿੱਤਾ ਗਿਆ ਕਿ ਜਦੋਂ ਤਕ ਇਸ ਪ੍ਰੋਸੈਸਿੰਗ ਪਲਾਂਟ ਨੂੰ ਇੱਥੋਂ ਤਬਦੀਲ ਨਹੀਂ ਕੀਤਾ ਜਾਂਦਾ ਇੱਥੇ ਰੋਜਾਨਾ ਸਾਫ ਸਫਾਈ ਹੋਵੇਗੀ ਅਤੇ ਇੱਥੇ ਪਹੁੰਚਣ ਵਾਲੇ ਕੂੜੇ ਦੀ ਤੁਰੰਤ ਨਿਕਾਸੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਸੰਬੰਧੀ ਸਰਕਾਰ ਵਲੋਂ ਕੰਮ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਵਲੋਂ ਛੇਤੀ ਹੀ ਇਸ ਸਮੱਸਿਆ ਦਾ ਪੱਕਾ ਹਲ ਕੀਤਾ ਜਾਵੇਗਾ ਜਿਸਤੋਂ ਬਾਅਦ ਵਸਨੀਕਾਂ ਵਲੋਂ ਧਰਨਾ ਖਤਮ ਕਰਨ ਦਾ ਫੈਸਲਾ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਸਾਇਟੀ ਦੇ ਪ੍ਰਧਾਨ ਮੋਹਿੰਦਰ ਸਿੰਘ, ਮੀਤ ਪ੍ਰਧਾਨ ਐਸ ਕੇ ਗੋਇਲ, ਜਨਰਲ ਸਕੱਤਰ ਰੁਪਿੰਦਰ ਸਿੰਘ, ਰਵਿੰਦਰ ਸਿੰਘ, ਸਾਬਕਾ ਪ੍ਰਧਾਨ ਜੋਗਿੰਦਰ ਕੌਰ, ਕਾਂਤਾ ਦੇਵੀ, ਊਸ਼ਾ ਸ਼ਾਹੀ, ਰੂਪਾ, ਐਡਵੋਕੇਟ ਗੋਇਲ, ਰਾਜਨ ਖੰਨਾ, ਸੁਰਿੰਦਰ ਸਿੰਘ ਬੁੱਟਰ, ਸਰੋਜ ਬਾਲਾ, ਹਿੰਦਪਾਲ ਸਿੰਘ, ਐਨ ਐਸ ਕਲਸੀ, ਕੇ ਕੇ ਸੈਣੀ, ਵਿਕਾਸ ਉੱਪਲ, ਬੱਬੂ ਖਾਨ, ਰਾਮ ਕੁਮਾਰ, ਸਲੀਮ, ਫੇਜ਼ 5, ਫੇਜ਼ 4 ਅਤੇ ਸ਼ਾਹੀ ਮਾਜਰਾ ਦੇ ਵਸਨੀਕ ਹਾਜਿਰ ਸਨ।
Mohali
ਫੇਜ਼ 5 ਵਿਖੇ ਛੋਟੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ
ਐਸ ਏ ਐਸ ਨਗਰ, 26 ਅਕਤੂਬਰ (ਸ.ਬ.) ਸਪੋਰਟਸ ਕਮੇਟੀ ਵੱਲੋਂ ਫੇਜ਼ 5 ਵਿਖੇ 12 ਸਾਲ ਤੱਕ ਦੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਗਈਆਂ। ਇਹਨਾਂ ਖੇਡਾਂ ਵਿੱਚ 3, 3 ਤੋਂ 5 ਸਾਲ, 5 ਤੋਂ 7 ਸਾਲ, 7 ਤੋਂ 9 ਸਾਲ ਅਤੇ 9 ਤੋਂ 12 ਸਾਲ ਤੱਕ ਦੇ ਬੱਚਿਆਂ ਦੀਆਂ ਗਰੁੱਪਾਂ ਵਿੱਚ ਦੌੜਾਂ ਕਰਵਾਈਆਂ ਗਈਆਂ।
ਇਹਨਾਂ ਖੇਡਾਂ ਦੌਰਾਨ ਤਿੰਨ ਸਾਲ ਤੱਕ ਦੇ ਬੱਚਿਆਂ ਵਿੱਚ ਪਰਵਾਨ ਪ੍ਰਤਾਪ ਸਿੰਘ ਨੇ ਪਹਿਲਾ, ਹਾਰਦਿਕ ਖਟਕ ਨੇ ਦੂਜਾ ਅਤੇ ਸ਼ਹਿਨਾਜ਼ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਤਿੰਨ ਤੋਂ ਪੰਜ ਸਾਲ ਲੜਕਿਆਂ ਵਿੱਚ ਤਰਨਦੀਪ ਸਿੰਘ ਨੇ ਪਹਿਲਾ, ਮਨਵੀਰ ਸਿੰਘ ਨੇ ਦੂਜਾ ਅਤੇ ਹਿਤਾਸ਼ ਗਰਗ ਨੇ ਤੀਜਾ ਸਥਾਨ ਹਾਸਿਲ ਕੀਤਾ। ਲੜਕੀਆਂ ਵਿੱਚ ਲਵਨਿਆ ਸੈਣੀ ਨੇ ਪਹਿਲਾ, ਅਹਿਸਾਸ ਕੌਰ ਨੇ ਦੂਜਾ ਅਤੇ ਆਗਿਆ ਅਬੁਥੀ ਅਤੇ ਮਨਸਵੀ ਮੱਕੜ ਨੇ ਤੀਜਾ ਸਥਾਨ ਹਾਸਿਲ ਕੀਤਾ।
5 ਤੋਂ 7 ਸਾਲ ਦੇ ਲੜਕਿਆਂ ਵਿੱਚ ਆਦਵਿਕ ਧੀਮਾਨ ਨੇ ਪਹਿਲਾ, ਮਨਵੀਰ ਸਿੰਘ ਨੇ ਦੂਜਾ ਅਤੇ ਸੰਗਮ ਰਾਵਤ ਨੇ ਤੀਜਾ ਸਥਾਨ ਹਾਸਿਲ ਕੀਤਾ। ਲੜਕੀਆਂ ਵਿੱਚ ਸੁਮਨਦੀਪ ਕੌਰ ਨੇ ਪਹਿਲਾ, ਮਾਨਵਿਕ ਠਾਕੁਰ ਨੇ ਦੂਜਾ ਅਤੇ ਜਪਜੀ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। 7 ਤੋਂ 9 ਸਾਲ ਤੱਕ ਦੇ ਲੜਕਿਆਂ ਵਿੱਚ ਅਭਿਨਵ ਮਹਾਜਨ ਨੇ ਪਹਿਲਾ, ਸਰਤਾਜ ਸਿੰਘ ਨੇ ਦੂਜਾ ਹਾਸਲ ਕੀਤਾ। 9 ਤੋਂ 12 ਸਾਲ ਤੱਕ ਲੜਕਿਆਂ ਦੇ ਬੱਚਿਆਂ ਵਿੱਚ ਗੁਰਨੂਰ ਸਿੰਘ ਨੇ ਪਹਿਲਾ, ਦਿਸ਼ਾਂਕ ਸੈਣੀ ਨੇ ਦੂਜਾ ਅਤੇ ਚੰਦਨ ਅਤੇ ਤਾਸ਼ਵਿਨ ਮੱਕੜ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਵਿੱਚ ਵਰਿਧੀ ਡਾਵਰਾ ਨੇ ਪਹਿਲਾ, ਸਾਵੀ ਮਹਾਜਨ ਨੇ ਦੂਜਾ ਅਤੇ ਨੂਰ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਮੌਕੇ ਨਗਰ ਨਿਗਮ ਦੇ ਕੌਂਸਲਰ ਅਤੇ ਭਾਈ ਘਨਈਆ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਸz. ਨਸੀਬ ਸਿੰਘ ਸੰਧੂ ਵਲੋਂ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ। ਉਹਨਾਂ ਕਿਹਾ ਕਿ ਛੋਟੇ ਬੱਚਿਆਂ ਨੂੰ ਮੋਬਾਇਲ ਦੀ ਆਦਤ ਤੋਂ ਦੂਰ ਕਰਨ ਲਈ ਇਸ ਤਰ੍ਹਾਂ ਦੇ ਉਪਰਾਲੇ ਬਹੁਤ ਵਧੀਆ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਿਉਂਸਪਲ ਕੌਂਸਲਰ ਕੁਲਦੀਪ ਕੌਰ ਕੰਗ, ਹਰਪ੍ਰੀਤ ਸਿੰਘ ਲਹਿਲ, ਨਰਿੰਦਰ ਪਾਲ, ਸਵਿੰਦਰ ਸਿੰਘ, ਕ੍ਰਿਸ਼ਨ ਸਿੰਘ, ਅਮਰਜੀਤ ਸਿੰਘ, ਉਪਿੰਦਰ ਸਿੰਘ, ਸੁਖਵਿੰਦਰ ਸਿੰਘ, ਮਨਜੀਤ ਸਿੰਘ, ਜਸਵਿੰਦਰ ਸਿੰਘ, ਦਾਰਾ ਸਿੰਘ, ਗੁਰਪ੍ਰੀਤ ਸਿੰਘ, ਰਵਿੰਦਰ ਸਿੰਘ, ਪ੍ਰਭਜੋਤ ਸਿੰਘ, ਮੁਕੰਦ ਸਿੰਘ, ਗੁਰਵੀਰ ਸਿੰਘ, ਤਾਰਾ ਸਿੰਘ ਆਦਿ ਹਾਜ਼ਰ ਸਨ।
Mohali
ਪਿੰਡ ਪਿੰਡ ਪਹੁੰਚ ਕੇ ਲੋਕਾਂ ਨੂੰ ਇਲਾਜ ਸੇਵਾਵਾਂ ਦੇਵੇਗੀ ਅਮੇਯ ਫਾਊਂਡੇਸ਼ਨ ਦੀ ਮੁਫ਼ਤ ਕਲੀਨਿਕ ਵੈਨ : ਆਭਾ ਬੰਸਲ
ਪਿੰਡ ਰਾਏਪੁਰ ਵਿੱਚ ਲਗਾਇਆ ਗਿਆ ਮੁਫਤ ਸਿਹਤ ਜਾਂਚ ਕੈਂਪ
ਐਸ ਏ ਐਸ ਨਗਰ, 26 ਅਕਤੂਬਰ (ਸ.ਬ.) ਭਾਜਪਾ ਮਹਿਲਾ ਮੋਰਚਾ ਦੀ ਸੂਬਾ ਮੀਤ ਪ੍ਰਧਾਨ ਅਤੇ ਮਹਿਲਾ ਸਸ਼ਕਤੀਕਰਨ ਲਈ ਕੰਮ ਕਰ ਰਹੀ ਸੰਸਥਾ ਅਮੇਯ ਫਾਊਂਡੇਸ਼ਨ ਦੀ ਚੇਅਰਪਰਸਨ ਆਭਾ ਬਾਂਸਲ ਨੇ ਕਿਹਾ ਹੈ ਕਿ ਫਾਉਂਡੇਸ਼ਨ ਵਲੋਂ ਪਿੰਡਾਂ ਦੇ ਵਸਨੀਕਾਂ ਨੂੰ ਮੁਫਤ ਸਿਹਤ ਸੇਵਾਵਾਂ ਦੇਣ ਲਈ ਮੁਫ਼ਤ ਕਲੀਨਿਕ ਵੈਨ ਸੇਵਾ ਅਰੰਭ ਕੀਤੀ ਗਈ ਹੈ ਜਿਸ ਵਲੋਂ ਪਿੰਡ ਪਿੰਡ ਪਹੁੰਚ ਕੇ ਲੋਕਾਂ ਨੂੰ ਇਲਾਜ ਸੇਵਾਵਾਂ ਮੁਹਈਆ ਕਰਵਾਈਆਂ ਜਾਣਗੀਆਂ। ਫਾਉਂਡੇਸ਼ਨ ਵਲੋਂ ਪਿੰਡ ਰਾਏਪੁਰ ਵਿੱਚ ਲਗਾਏ ਗਏ ਮੁਫ਼ਤ ਸਿਹਤ ਜਾਂਚ ਕੈਂਪ ਦੌਰਾਨ ਉਹਨਾਂ ਕਿਹਾ ਕਿ ਇਸ ਸੇਵਾ ਦੇ ਚਾਲੂ ਹੋਣ ਨਾਲ ਪਿੰਡਾਂ ਦੇ ਲੋਕਾਂ ਨੂੰ ਆਮ ਸਿਹਤ ਜਾਂਚ ਲਈ ਸ਼ਹਿਰ ਦੇ ਹਸਪਤਾਲਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਕੈਂਪ ਦੌਰਾਨ ਪਿੰਡ ਵਾਸੀਆਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਲੋੜ ਅਨੁਸਾਰ ਡਾਕਟਰੀ ਸਲਾਹ ਦਿੱਤੀ ਗਈ।
ਆਭਾ ਬਾਂਸਲ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਕਈ ਲੋਕਾਂ ਲਈ ਛੋਟੀ ਸਿਹਤ ਸਮੱਸਿਆ ਦੀ ਜਾਂਚ ਲਈ ਵੀ ਸ਼ਹਿਰ ਤੱਕ ਪਹੁੰਚਣਾ ਮੁਸ਼ਕਲ ਹੁੰਦਾ ਹੈ। ਦੂਰੀ ਅਤੇ ਆਰਥਿਕ ਮੁਸ਼ਕਲਾਂ ਕਾਰਨ ਕਈ ਲੋਕ ਸਮੇਂ ਸਿਰ ਸਿਹਤ ਜਾਂਚ ਨਹੀਂ ਕਰਵਾ ਪਾਉਂਦੇ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਕਲੀਨਿਕ ਵੈਨ ਸ਼ੁਰੂ ਕੀਤੀ ਗਈ ਹੈ, ਤਾਂ ਜੋ ਸਿਹਤ ਸੇਵਾਵਾਂ ਲੋਕਾਂ ਦੇ ਦਰਵਾਜ਼ੇ ਤੱਕ ਪਹੁੰਚ ਸਕਣ। ਮੁਫਤ ਕਲੀਨਿਕ ਵੈਨ ਵਿੱਚ ਡਾਕਟਰ ਅਤੇ ਸਿਹਤ ਟੀਮ ਮੌਜੂਦ ਰਹਿੰਦੀ ਹੈ, ਜੋ ਵੱਖ-ਵੱਖ ਪਿੰਡਾਂ ਵਿੱਚ ਪਹੁੰਚ ਕੇ ਮੁੱਢਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਏਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮੁਹਾਲੀ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਨਿਯਮਤ ਤੌਰ ਤੇ ਮੁਫ਼ਤ ਸਿਹਤ ਜਾਂਚ ਕੈਂਪ ਲਗਾਏ ਜਾਣਗੇ।
Mohali
ਭਾਈ ਘਨੱਈਆ ਜੀ ਸੋਸਾਇਟੀ ਵੱਲੋਂ ਸਿਖਿਆਰਥੀਆਂ ਲਈ ਧਾਰਮਿਕ ਤੇ ਵਿੱਦਿਅਕ ਟੂਰ ਦਾ ਆਯੋਜਨ
ਐਸ ਏ ਐਸ ਨਗਰ, 26 ਅਕਤੂਬਰ (ਸ.ਬ.) ਭਾਈ ਘਨੱਈਆ ਜੀ ਕੇਅਰ ਸਰਵਿਸ ਐਂਡ ਵੈਲਫੇਅਰ ਸੋਸਾਇਟੀ (ਰਜਿ.), ਮੁਹਾਲੀ ਵੱਲੋਂ ਬਹਿਲੋਲਪੁਰ ਅਤੇ ਸੋਹਾਣਾ ਸਥਿਤ ਆਪਣੇ ਹੁਨਰ ਸਿਖਲਾਈ ਕੇਂਦਰਾਂ ਦੇ 30 ਸਿਖਿਆਰਥੀਆਂ ਲਈ ਧਾਰਮਿਕ ਅਤੇ ਵਿੱਦਿਅਕ ਟੂਰ ਦਾ ਆਯੋਜਨ ਕੀਤਾ ਗਿਆ। ਇਸ ਟੂਰ ਲਈ ਆਵਾਜਾਈ ਦਾ ਪ੍ਰਬੰਧ ਨਿਊ ਐਂਜਲ ਪਬਲਿਕ ਸਕੂਲ, ਜ਼ੀਰਕਪੁਰ ਦੇ ਸ੍ਰੀ ਜਸਵੰਤ ਸਿੰਘ ਸੈਣੀ ਦੇ ਪੁੱਤਰ ਸ੍ਰੀ ਸੁਰਿੰਦਰ ਸਿੰਘ ਵੱਲੋਂ ਕੀਤਾ ਗਿਆ। ਇਸ ਟੂਰ ਦੌਰਾਨ ਸਿਖਿਆਰਥੀਆਂ ਨੇ ਗੁਰਦੁਆਰਾ ਭਾਈ ਘਨੱਈਆ ਜੀ, ਗੁਰਦੁਆਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਅਤੇ ਮਾਤਾ ਨੈਣਾ ਦੇਵੀ ਦੇ ਦਰਸ਼ਨ ਕੀਤੇ। ਯਾਤਰਾ ਦੌਰਾਨ ਟੀਮ ਨੇ ਮਾਤਾ ਜੀਤੋ ਜੀ ਜੱਚਾ-ਬੱਚਾ ਸੁਸਾਇਟੀ ਦਾ ਵੀ ਦੌਰਾ ਕੀਤਾ ਅਤੇ ਉੱਥੇ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਸ੍ਰੀ ਕੇ.ਕੇ. ਸੈਣੀ, ਪ੍ਰਧਾਨ ਸ੍ਰੀ ਸੰਜੀਵ ਰਾਬੜਾ, ਜਨਰਲ ਸਕੱਤਰ ਸ੍ਰੀ ਨਰੇਸ਼ ਵਰਮਾ ਅਤੇ ਮੈਂਬਰ ਸ੍ਰੀ ਹਰਿੰਦਰ ਪਾਲ ਸਿੰਘ, ਰਿਆਂਸ਼ ਵੀ ਮੌਜੂਦ ਸਨ। ਇਸ ਤੋਂ ਇਲਾਵਾ ਸਿਖਲਾਈ ਕੇਂਦਰਾਂ ਦੀਆਂ ਅਧਿਆਪਕਾਵਾਂ ਮਿਸ ਮੇਘਾ ਸ਼ਰਮਾ, ਮਿਸ ਪੂਨਮ ਸ਼ਰਮਾ ਅਤੇ ਮਿਸ ਰੇਣੂ ਨੇ ਵੀ ਸਿਖਿਆਰਥੀਆਂ ਨਾਲ ਇਸ ਯਾਤਰਾ ਵਿੱਚ ਸ਼ਮੂਲੀਅਤ ਕੀਤੀ।
ਸੋਸਾਇਟੀ ਦੇ ਚੇਅਰਮੈਨ ਸ੍ਰੀ ਕੇ. ਕੇ. ਸੈਣੀ ਨੇ ਕਿਹਾ ਕਿ ਅਜਿਹੇ ਧਾਰਮਿਕ ਅਤੇ ਵਿੱਦਿਅਕ ਟੂਰ ਸਿਖਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਵਿਰਾਸਤ, ਸੱਭਿਆਚਾਰ ਅਤੇ ਸਮਾਜ ਸੇਵਾ ਦੇ ਮਹੱਤਵ ਨੂੰ ਸਮਝਣ ਦਾ ਮੌਕਾ ਪ੍ਰਦਾਨ ਕਰਦੇ ਹਨ।
-
International2 months ago92 ਸਿੱਖ ਸ਼ਰਧਾਲੂਾਂ ਨੂੰ ਫੈਸਲਾਬਾਦ ਹਵਾਈ ਅੱਡੇ ਤੇ 12 ਘੰਟਿਆਂ ਲਈ ਰੋਕਿਆ
-
Punjab2 months agoਪੰਜਾਬ ਪੁਲੀਸ ਵਲੋਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਵਿਅਕਤੀ ਕਾਬੂ
-
International1 month ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
International1 month ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
National1 month agoਤਾਇਕਵਾਂਡੋ ਮੁਕਾਬਲਿਆਂ ਵਿੱਚ ਬੱਚਿਆਂ ਨੇ ਦਿਖਾਏ ਜੌਹਰ
-
Mohali2 months agoਸ਼ਹੀਦ ਜਥੇਦਾਰ ਸ਼ੇਰ ਸਿੰਘ ਡੂਮਛੇੜੀ ਦੇ ਜੀਵਨ ਤੇ ਸੰਘਰਸ਼ ਤੇ ਆਧਾਰਿਤ ਪੁਸਤਕ ਦਾ ਲੋਕ ਅਰਪਣ 12 ਨੂੰ
-
International2 months ago
ਇਰਾਨ ਵੱਲੋਂ ਜਾਰਡਨ ਵਿੱਚ ਅਮਰੀਕੀ ਏਅਰਬੇਸ ਤੇ ਮਿਜ਼ਾਈਲ ਹਮਲਾ, ਕਈ ਲੜਾਕੂ ਜਹਾਜ਼ ਨੁਕਸਾਨੇ
-
National2 months agoਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾਈ, 3 ਵਿਅਕਤੀਆਂ ਦੀ ਮੌਤ
