Connect with us

Mohali

ਭਲਕੇ ਮੋਟਰ ਮਾਰਕੀਟ ਦੀਆਂ ਐਲ ਓ ਆਈ ਵੰਡਣਗੇ ਵਿਧਾਇਕ ਕੁਲਵੰਤ ਸਿੰਘ

Published

on

ਐਸ ਏ ਐਸ ਨਗਰ, 13 ਅਗਸਤ (ਸ.ਬ.) ਪਿੰਡ ਕੰਬਾਲੀ ਦੇ ਨੇੜੇ ਬਣਾਈ ਗਈ ਮੋਟਰ ਮਾਰਕੀਟ ਦੇ ਦੁਕਾਨਦਾਰਾਂ ਨੂੰ ਦੁਕਾਨ ਮਿਲਣ ਦੀ ਉਡੀਕ ਖਤਮ ਹੋਣ ਜਾ ਰਹੀ ਹੈ।

ਮੁਹਾਲੀ ਮੋਟਰ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਅਬਿਆਣਾ ਨੇ ਕਿਹਾ ਕਿ ਇਸ ਸੰਬੰਧੀ 14 ਅਗਸਤ ਦਾ ਦਿਨ ਮਕੈਨਿਕਾਂ ਵਾਸਤੇ ਇਤਿਹਾਸਿਕ ਹੋਣ ਵਾਲਾ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਲਟਕਦੀ ਮੋਟਰ ਮਾਰਕੀਟ ਦੀ ਮੰਗ ਪੂਰੀ ਹੋਣ ਜਾ ਰਹੀ ਹੈ।

ਉਹਨਾਂ ਕਿਹਾ ਕਿ 14 ਅਗਸਤ ਨੂੰ ਨਵੀਂ ਬਣਨ ਵਾਲੀ ਮੋਟਰ ਮਾਰਕੀਟ ਵਿੱਚ ਇੱਕ ਸਮਾਗਮ ਦੌਰਾਨ ਹਲਗਕਾ ਵਿਧਾਇਕ ਸz. ਕੁਲਵੰਤ ਸਿੰਘ ਵਲੋਂ ਮਕੈਨਿਕ ਤੇ ਦੁਕਾਨਦਾਰਾਂ ਨੂੰ ਐਲ ਓ ਆਈ ਵੰਡਣਗੇ।

ਇਸ ਮੌਕੇ ਚਰਨਜੀਤ ਸਿੰਘ ਬੰਟੀ ਜਨਰਲ ਸਕੱਤਰ, ਕਰਮ ਚੰਦ ਸ਼ਰਮਾ ਪ੍ਰਧਾਨ ਫੇਜ਼ 7, ਪ੍ਰੇਮ ਸਿੰਘ ਸੈਣੀ, ਹਰਿੰਦਰ ਸਿੰਘ ਸੈਣੀ, ਸੁਲਤਾਨ ਸਿੰਘ ਬਿੱਟੂ, ਅਮਿਤ ਕਾਧਨ, ਦੀਪਕ ਧੀਮਾਨ, ਜੀਤ ਸਿੰਘ ਸੈਣੀ, ਬਲਵਿੰਦਰ ਸਿੰਘ ਹਾਜਰ ਸਨ।

Continue Reading

Mohali

ਪਿੰਡ ਪਿੰਡ ਪਹੁੰਚ ਕੇ ਲੋਕਾਂ ਨੂੰ ਇਲਾਜ ਸੇਵਾਵਾਂ ਦੇਵੇਗੀ ਅਮੇਯ ਫਾਊਂਡੇਸ਼ਨ ਦੀ ਮੁਫ਼ਤ ਕਲੀਨਿਕ ਵੈਨ : ਆਭਾ ਬੰਸਲ

Published

on

By

ਪਿੰਡ ਰਾਏਪੁਰ ਵਿੱਚ ਲਗਾਇਆ ਗਿਆ ਮੁਫਤ ਸਿਹਤ ਜਾਂਚ ਕੈਂਪ

ਐਸ ਏ ਐਸ ਨਗਰ, 26 ਅਕਤੂਬਰ (ਸ.ਬ.) ਭਾਜਪਾ ਮਹਿਲਾ ਮੋਰਚਾ ਦੀ ਸੂਬਾ ਮੀਤ ਪ੍ਰਧਾਨ ਅਤੇ ਮਹਿਲਾ ਸਸ਼ਕਤੀਕਰਨ ਲਈ ਕੰਮ ਕਰ ਰਹੀ ਸੰਸਥਾ ਅਮੇਯ ਫਾਊਂਡੇਸ਼ਨ ਦੀ ਚੇਅਰਪਰਸਨ ਆਭਾ ਬਾਂਸਲ ਨੇ ਕਿਹਾ ਹੈ ਕਿ ਫਾਉਂਡੇਸ਼ਨ ਵਲੋਂ ਪਿੰਡਾਂ ਦੇ ਵਸਨੀਕਾਂ ਨੂੰ ਮੁਫਤ ਸਿਹਤ ਸੇਵਾਵਾਂ ਦੇਣ ਲਈ ਮੁਫ਼ਤ ਕਲੀਨਿਕ ਵੈਨ ਸੇਵਾ ਅਰੰਭ ਕੀਤੀ ਗਈ ਹੈ ਜਿਸ ਵਲੋਂ ਪਿੰਡ ਪਿੰਡ ਪਹੁੰਚ ਕੇ ਲੋਕਾਂ ਨੂੰ ਇਲਾਜ ਸੇਵਾਵਾਂ ਮੁਹਈਆ ਕਰਵਾਈਆਂ ਜਾਣਗੀਆਂ। ਫਾਉਂਡੇਸ਼ਨ ਵਲੋਂ ਪਿੰਡ ਰਾਏਪੁਰ ਵਿੱਚ ਲਗਾਏ ਗਏ ਮੁਫ਼ਤ ਸਿਹਤ ਜਾਂਚ ਕੈਂਪ ਦੌਰਾਨ ਉਹਨਾਂ ਕਿਹਾ ਕਿ ਇਸ ਸੇਵਾ ਦੇ ਚਾਲੂ ਹੋਣ ਨਾਲ ਪਿੰਡਾਂ ਦੇ ਲੋਕਾਂ ਨੂੰ ਆਮ ਸਿਹਤ ਜਾਂਚ ਲਈ ਸ਼ਹਿਰ ਦੇ ਹਸਪਤਾਲਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਕੈਂਪ ਦੌਰਾਨ ਪਿੰਡ ਵਾਸੀਆਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਲੋੜ ਅਨੁਸਾਰ ਡਾਕਟਰੀ ਸਲਾਹ ਦਿੱਤੀ ਗਈ।

ਆਭਾ ਬਾਂਸਲ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਕਈ ਲੋਕਾਂ ਲਈ ਛੋਟੀ ਸਿਹਤ ਸਮੱਸਿਆ ਦੀ ਜਾਂਚ ਲਈ ਵੀ ਸ਼ਹਿਰ ਤੱਕ ਪਹੁੰਚਣਾ ਮੁਸ਼ਕਲ ਹੁੰਦਾ ਹੈ। ਦੂਰੀ ਅਤੇ ਆਰਥਿਕ ਮੁਸ਼ਕਲਾਂ ਕਾਰਨ ਕਈ ਲੋਕ ਸਮੇਂ ਸਿਰ ਸਿਹਤ ਜਾਂਚ ਨਹੀਂ ਕਰਵਾ ਪਾਉਂਦੇ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਕਲੀਨਿਕ ਵੈਨ ਸ਼ੁਰੂ ਕੀਤੀ ਗਈ ਹੈ, ਤਾਂ ਜੋ ਸਿਹਤ ਸੇਵਾਵਾਂ ਲੋਕਾਂ ਦੇ ਦਰਵਾਜ਼ੇ ਤੱਕ ਪਹੁੰਚ ਸਕਣ। ਮੁਫਤ ਕਲੀਨਿਕ ਵੈਨ ਵਿੱਚ ਡਾਕਟਰ ਅਤੇ ਸਿਹਤ ਟੀਮ ਮੌਜੂਦ ਰਹਿੰਦੀ ਹੈ, ਜੋ ਵੱਖ-ਵੱਖ ਪਿੰਡਾਂ ਵਿੱਚ ਪਹੁੰਚ ਕੇ ਮੁੱਢਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਏਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮੁਹਾਲੀ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਨਿਯਮਤ ਤੌਰ ਤੇ ਮੁਫ਼ਤ ਸਿਹਤ ਜਾਂਚ ਕੈਂਪ ਲਗਾਏ ਜਾਣਗੇ।

Continue Reading

Mohali

ਭਾਈ ਘਨੱਈਆ ਜੀ ਸੋਸਾਇਟੀ ਵੱਲੋਂ ਸਿਖਿਆਰਥੀਆਂ ਲਈ ਧਾਰਮਿਕ ਤੇ ਵਿੱਦਿਅਕ ਟੂਰ ਦਾ ਆਯੋਜਨ

Published

on

By

ਐਸ ਏ ਐਸ ਨਗਰ, 26 ਅਕਤੂਬਰ (ਸ.ਬ.) ਭਾਈ ਘਨੱਈਆ ਜੀ ਕੇਅਰ ਸਰਵਿਸ ਐਂਡ ਵੈਲਫੇਅਰ ਸੋਸਾਇਟੀ (ਰਜਿ.), ਮੁਹਾਲੀ ਵੱਲੋਂ ਬਹਿਲੋਲਪੁਰ ਅਤੇ ਸੋਹਾਣਾ ਸਥਿਤ ਆਪਣੇ ਹੁਨਰ ਸਿਖਲਾਈ ਕੇਂਦਰਾਂ ਦੇ 30 ਸਿਖਿਆਰਥੀਆਂ ਲਈ ਧਾਰਮਿਕ ਅਤੇ ਵਿੱਦਿਅਕ ਟੂਰ ਦਾ ਆਯੋਜਨ ਕੀਤਾ ਗਿਆ। ਇਸ ਟੂਰ ਲਈ ਆਵਾਜਾਈ ਦਾ ਪ੍ਰਬੰਧ ਨਿਊ ਐਂਜਲ ਪਬਲਿਕ ਸਕੂਲ, ਜ਼ੀਰਕਪੁਰ ਦੇ ਸ੍ਰੀ ਜਸਵੰਤ ਸਿੰਘ ਸੈਣੀ ਦੇ ਪੁੱਤਰ ਸ੍ਰੀ ਸੁਰਿੰਦਰ ਸਿੰਘ ਵੱਲੋਂ ਕੀਤਾ ਗਿਆ। ਇਸ ਟੂਰ ਦੌਰਾਨ ਸਿਖਿਆਰਥੀਆਂ ਨੇ ਗੁਰਦੁਆਰਾ ਭਾਈ ਘਨੱਈਆ ਜੀ, ਗੁਰਦੁਆਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਅਤੇ ਮਾਤਾ ਨੈਣਾ ਦੇਵੀ ਦੇ ਦਰਸ਼ਨ ਕੀਤੇ। ਯਾਤਰਾ ਦੌਰਾਨ ਟੀਮ ਨੇ ਮਾਤਾ ਜੀਤੋ ਜੀ ਜੱਚਾ-ਬੱਚਾ ਸੁਸਾਇਟੀ ਦਾ ਵੀ ਦੌਰਾ ਕੀਤਾ ਅਤੇ ਉੱਥੇ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕੀਤੀ।

ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਸ੍ਰੀ ਕੇ.ਕੇ. ਸੈਣੀ, ਪ੍ਰਧਾਨ ਸ੍ਰੀ ਸੰਜੀਵ ਰਾਬੜਾ, ਜਨਰਲ ਸਕੱਤਰ ਸ੍ਰੀ ਨਰੇਸ਼ ਵਰਮਾ ਅਤੇ ਮੈਂਬਰ ਸ੍ਰੀ ਹਰਿੰਦਰ ਪਾਲ ਸਿੰਘ, ਰਿਆਂਸ਼ ਵੀ ਮੌਜੂਦ ਸਨ। ਇਸ ਤੋਂ ਇਲਾਵਾ ਸਿਖਲਾਈ ਕੇਂਦਰਾਂ ਦੀਆਂ ਅਧਿਆਪਕਾਵਾਂ ਮਿਸ ਮੇਘਾ ਸ਼ਰਮਾ, ਮਿਸ ਪੂਨਮ ਸ਼ਰਮਾ ਅਤੇ ਮਿਸ ਰੇਣੂ ਨੇ ਵੀ ਸਿਖਿਆਰਥੀਆਂ ਨਾਲ ਇਸ ਯਾਤਰਾ ਵਿੱਚ ਸ਼ਮੂਲੀਅਤ ਕੀਤੀ।

ਸੋਸਾਇਟੀ ਦੇ ਚੇਅਰਮੈਨ ਸ੍ਰੀ ਕੇ. ਕੇ. ਸੈਣੀ ਨੇ ਕਿਹਾ ਕਿ ਅਜਿਹੇ ਧਾਰਮਿਕ ਅਤੇ ਵਿੱਦਿਅਕ ਟੂਰ ਸਿਖਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਵਿਰਾਸਤ, ਸੱਭਿਆਚਾਰ ਅਤੇ ਸਮਾਜ ਸੇਵਾ ਦੇ ਮਹੱਤਵ ਨੂੰ ਸਮਝਣ ਦਾ ਮੌਕਾ ਪ੍ਰਦਾਨ ਕਰਦੇ ਹਨ।

Continue Reading

Mohali

ਮੁਹਾਲੀ ਵਿੱਚ ਥਾਂ ਥਾਂ ਤੇ ਲੱਗੇ ਕੂੜੇ ਦੇ ਢੇਰ, ਪ੍ਰਸ਼ਾਸਨ ਕੁੰਭਕਰਣੀ ਨੀਂਦ ਸੁੱਤਾ : ਰਮਨ ਕੁਮਾਰ ਸੈਲੀ

Published

on

By

ਐਸ ਏ ਐਸ ਨਗਰ, 26 ਅਕਤੂਬਰ (ਸ.ਬ.) ਭਾਜਪਾ ਦੇ ਬਾਬਾ ਫਤੇਹ ਸਿੰਘ ਮੰਡਲ ਦੇ ਮੰਡਲ ਪ੍ਰਧਾਨ ਰਮਨ ਕੁਮਾਰ ਸੈਲੀ ਨੇ ਕਿਹਾ ਹੈ ਕਿ ਮੁਹਾਲੀ ਸ਼ਹਿਰ ਵਿੱਚ ਜਗ੍ਹਾ- ਜਗ੍ਹਾ ਲੱਗੇ ਕੂੜੇ ਦੇ ਢੇਰ ਲੱਗੇ ਹੋਏ ਹਨ ਪਰੰਤੂ ਪ੍ਰਸ਼ਾਸ਼ਨ ਇਸ ਸੰਬੰਧੀ ਬਣਦੀ ਕਾਰਵਾਈ ਕਰਨ ਥਾਂ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਉਹਨਾਂ ਕਿਹਾ ਕਿ ਫੇਜ਼ 3ਬੀ1 ਸਥਿਤ ਸ਼੍ਰੀ ਵੈਸ਼ਣੋ ਮਾਤਾ ਮੰਦਿਰ ਅਤੇ ਗਵਰਨਮੇਂਟ ਹਾਈ ਸਕੂਲ ਦੇ ਕੋਲ ਕੂੜੇ ਦੇ ਵੱਡੇ ਢੇਰ ਲੱਗੇ ਹੋਏ ਹਨ, ਜਿਸਦੇ ਨਾਲ ਆਸਪਾਸ ਦੇ ਖੇਤਰ ਵਿੱਚ ਗੰਦਗੀ ਫੈਲ ਰਹੀ ਹੈ ਅਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਮਣਾ ਕਰਣਾ ਪੈ ਰਿਹਾ ਹੈ।

ਉਹਨਾਂ ਕਿਹਾ ਕਿ ਇੱਕ ਪਾਸੇ ਮੁਹਾਲੀ ਨੂੰ ਆਧੁਨਿਕ ਅਤੇ ਸਾਫ਼ – ਸੁਥਰਾ ਸ਼ਹਿਰ ਬਣਾਉਣ ਦੇ ਦਾਅਵੇ ਕੀਤੇ ਜਾਂਦੇ ਹਨ, ਉਥੇ ਦੂਜੇ ਪਾਸੇ ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਵਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੰਦਿਰ ਅਤੇ ਸਕੂਲ ਵਰਗੇ ਮਹੱਤਵਪੂਰਣ ਸਥਾਨਾਂ ਦੇ ਆਸਪਾਸ ਇਸ ਤਰ੍ਹਾਂ ਗੰਦਗੀ ਦਾ ਜਮਾਂ ਹੋਣਾ ਬੇਹੱਦ ਬਦਕਿਸਮਤੀ ਭਰਿਆ ਹੈ। ਇਸ ਨਾਲ ਨਾ ਸਿਰਫ ਸ਼ਹਿਰ ਦੀ ਸੁੰਦਰਤਾ ਪ੍ਰਭਾਵਿਤ ਹੁੰਦੀ ਹੈ, ਸਗੋਂ ਆਸਪਾਸ ਦੇ ਲੋਕਾਂ ਦੀ ਸਿਹਤ ਅਤੇ ਸਵੱਛ ਮਾਹੌਲ ਤੇ ਵੀ ਬੁਰਾ ਅਸਰ ਪੈ ਸਕਦਾ ਹੈ।

ਉਹਨਾਂ ਪ੍ਰਸ਼ਾਸਨ ਅਤੇ ਨਗਰ ਨਿਗਮ ਤੋਂ ਮੰਗ ਕੀਤੀ ਕਿ ਫੇਜ਼ 3ਬੀ1 ਸਮੇਤ ਮੁਹਾਲੀ ਦੇ ਸਾਰੇ ਪ੍ਰਭਾਵਿਤ ਖੇਤਰਾਂ ਵਿੱਚ ਜਮਾਂ ਹੋਏ ਕੂੜੇ ਨੂੰ ਤੁਰੰਤ ਚੁੱਕਿਆ ਜਾਵੇ, ਨਿਯਮਿਤ ਸਫਾਈ ਯਕੀਨੀ ਕੀਤੀ ਜਾਵੇ ਅਤੇ ਭਵਿੱਖ ਵਿੱਚ ਅਜਿਹੀ ਹਾਲਤ ਦੁਬਾਰਾ ਨਾ ਬਣੇ, ਇਸਦੇ ਲਈ ਠੋਸ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਸਵੱਛ ਮੁਹਾਲੀ ਸਿਰਫ ਨਾਹਰਿਆਂ ਨਾਲ ਨਹੀਂ, ਸਗੋਂ ਧਰਾਤਲ ਉੱਤੇ ਕੰਮ ਕਰਨ ਨਾਲ ਬਣੇਗਾ। ਪ੍ਰਸ਼ਾਸਨ ਨੂੰ ਜਨਤਾ ਦੀਆਂ ਸਮਸਿਆਵਾਂ ਦੇ ਪ੍ਰਤੀ ਆਪਣੀ ਜ਼ਿੰਮੇਦਾਰੀ ਨਿਭਾਉਂਦੇ ਹੋਏ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।

Continue Reading

Latest News

Trending