Connect with us

Horscope

ਇਸ ਹਫਤੇ ਦਾ ਤੁਹਾਡਾ ਰਾਸ਼ੀਫਲ

Published

on

14 ਸਤੰਬਰ ਤੋਂ 20 ਸਤੰਬਰ ਤੱਕ

ਮੇਖ: ਇਸ ਹਫਤੇ ਮਿਲੇ-ਜੁਲੇ ਹਾਲਾਤ ਰਹਿਣਗੇ। ਸੁਭਾਵ ਵਿੱਚ ਤੇਜੀ ਅਤੇ ਕੌੜੇ ਬੋਲ ਕਰਕੇ ਨਜਦੀਕੀ ਸਬੰਧੀਆਂ ਨਾਲ ਮਤਭੇਦ ਉਭਰਨਗੇ। ਪੁਸ਼ਤੀ ਜਾਇਦਾਦ ਸਬੰਧੀ ਉਲਝਨਾਂ ਪੈਦਾ ਹੋਣਗੀਆਂ। ਖਰਚ ਜਿਆਦਾ ਹੋਣ ਨਾਲ ਮਨ ਪਰੇਸ਼ਾਨ ਰਹੇਗਾ। ਕਿਸੇ ਸ਼ੁੱਭ ਕੰਮ ਦਾ ਆਯੋਜਨ ਅਤੇ ਧਰਮ-ਕਰਮ ਵਿੱਚ ਦਿਲਚਸਪੀ ਰਹੇਗੀ। ਵਿਦੇਸ਼ੀ ਸਬੰਧਾਂ ਤੋਂ ਧਨ ਲਾਭ ਅਤੇ ਆਪਣੀ ਚਤੁਰਾਈ ਅਤੇ ਮਿਹਨਤ ਨਾਲ ਆਮਦਨ ਦੇ ਵਸੀਲੇ ਬਣਦੇ ਰਹਿਣਗੇ।

ਬ੍ਰਿਖ : ਹਫਤੇ ਦੇ ਸ਼ੁਰੂ ਤੋਂ ਭੈਣ-ਭਰਾ ਨਾਲ ਮੇਲ-ਜੋਲ ਵਧੇਗਾ। ਅਤੇ ਹਾਲਾਤ ਦਾ ਸਾਮਨਾ ਕਰਨਾ ਪਵੇਗਾ। ਕਿਸੇ ਉੱਚ -ਅਧਿਕਾਰੀ ਦੀ ਸਹਾਇਤਾ ਨਾਲ ਕਿਸੇ ਸਰਕਾਰੀ ਸਮੱਸਿਆ ਦਾ ਹੱਲ ਮਿਲੇਗਾ। ਹਫਤੇ ਦੇ ਅਖੀਰ ਵਿੱਚ ਇੱਛਾ ਮੁਤਾਬਕ ਲਾਭ ਮਿਲਣ ਦੇ ਯੋਗ ਹਨ ਪਰ ਧਨ ਖਰਚ ਵੱਧ-ਚੜ੍ਹ ਕੇ ਹੋਵੇਗਾ।

ਮਿਥੁਨ: ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਦੂਰ ਦੀ ਯਾਤਰਾ ਅਤੇ ਵਿਦੇਸ਼ੀ ਸਬੰਧਾਂ ਤੋਂ ਲਾਭ ਦੇ ਯੋਗ ਹਨ। ਧਾਰਮਿਕ ਕੰਮਾਂ ਵੱਲ ਰੁਝਾਨ ਵਧੇਗਾ। ਜਮੀਨ ਸਵਾਰੀ ਆਦਿ ਦਾ ਲੈਣ-ਦੇਣ ਵੀ ਹੋਵੇਗਾ। ਹਫਤੇ ਦੇ ਅਖੀਰ ਵਿੱਚ ਸਿਹਤ ਢਿੱਲੀ, ਪੇਟ ਖਰਾਬ ਅਤੇ ਚਮੜੀ ਰੋਗ ਹੋਣ ਦੀ ਸ਼ੰਕਾ ਬਣੀ ਰਹੇਗੀ।

ਕਰਕ: ਹਫਤੇ ਦੇ ਸ਼ੁਰੂ ਵਿੱਚ ਦਿਮਾਗੀ ਤਨਾਓ ਅਤੇ ਉਲਝਨਾਂ ਜਿਆਦਾ ਰਹਿਣਗੀਆਂ। ਕਿਸੇ ਨਜਦੀਕੀ ਬੰਧੂ ਨਾਲ ਤਨਾਓ ਅਤੇ ਵਿਰੋਧ ਪੈਦਾ ਹੋਣਗੇ, ਪਰ ਮਿਹਨਤ ਨਾਲ ਕੀਤੀਆਂ ਕੋਸ਼ਿਸ਼ਾਂ ਸਾਰਥਕ ਸਿੱਧ ਹੋਣਗੀਆਂ। ਕਿਸੇ ਨਵੇਂ ਕੰਮ ਦੀ ਯੋਜਨਾ ਵੀ ਬਣ ਸਕਦੀ ਹੈ। ਕਾਰੋਬਾਰ ਨੌਕਰੀ ਸਬੰਧੀ ਕੰਮਾਂ ਵਿੱਚ ਭੱਜ ਦੌੜ ਜਿਆਦਾ ਰਹੇਗੀ। ਖਰਚ ਵੀ ਵੱਧ-ਚੜ੍ਹ ਕੇ ਹੋਣਗੇ। ਵਿਲਾਸ ਆਦਿ ਕੰਮਾਂ ਤੇ ਧਨ ਦਾ ਖਰਚ ਜਿਆਦਾ ਹੋਵੇਗਾ। ਗੁਪਤ ਦੁਸ਼ਮਨਾਂ ਤੋਂ ਸਚੇਤ ਰਹਿਣ ਦੀ ਲੋੜ ਹੈ।

ਸਿੰਘ : ਕੁੱਝ ਵਿਗੜੇ ਕੰਮਾਂ ਵਿੱਚ ਸੁਧਾਰ ਅਤੇ ਆਮਦਨ ਦੇ ਵਸੀਲੇ ਬਣਨਗੇ। ਧਰਮ-ਕਰਮ ਵਿੱਚ ਰੁਝਾਨ ਰਹੇਗਾ। ਕਾਰੋਬਾਰ ਵਿੱਚ ਵਾਧਾ ਕਰਨ ਲਈ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੀ ਮਦਦ ਮਿਲੇਗੀ। ਉੱਚ-ਪੱਧਰੀ ਲੋਕਾਂ ਨਾਲ ਮੇਲ ਜੋਲ ਵਧੇਗਾ। ਸਥਾਨ ਤਬਦੀਲੀ, ਦੂਰ- ਦਰਾਜ ਦੀ ਯਾਤਰਾ ਅਤੇ ਧਨ ਦਾ ਫਜੂਲ ਖਰਚ ਵੀ ਹੋਵੇਗਾ। ਗੁੱਸਾ ਜਿਆਦਾ ਆਉਣ ਕਰਕੇ ਪਰੇਸ਼ਾਨੀ ਹੋ ਸਕਦੀ ਹੈ। ਕਿਸੇ ਦੁਸ਼ਮਨ ਦਾ ਡਰ ਬਣਿਆ ਰਹੇਗਾ।

ਕੰਨਿਆ: ਹਫਤੇ ਦੇ ਸ਼ੁਰੂ ਵਿੱਚ ਪਰਿਵਾਰ ਵਿੱਚ ਕੁੱਝ ਨਿਜੀ ਸਮੱਸਿਆ ਉਪਜੇਗੀ। ਅਚਾਨਕ ਖਰਚੇ ਵੱਧਣਗੇ। ਕੁੱਝ ਅਧੂਰੇ ਕੰਮਾਂ ਨੂੰ ਪੂਰਾ ਕਰਨ ਵਿੱਚ ਮਿਹਨਤ ਰਹੇਗੀ। ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ, ਪਰ ਖਰਚ ਵੱਧ-ਚੜ੍ਹਕੇ ਹੋਣਗੇ। ਹਫਤੇ ਦੇ ਅਖੀਰ ਵਿੱਚ ਘਰੇਲੂ ਜੀਵਨ ਵਿੱਚ ਨਿੱਜੀ ਸਮੱਸਿਆ ਦਾ ਸਾਮਨਾ ਕਰਨਾ ਪਵੇਗਾ। ਧਾਰਮਿਕ ਕੰਮਾਂ ਵੱਲ ਰੁਝਾਨ ਰਹੇਗਾ। ਸਿਹਤ ਵੀ ਕੁੱਝ ਢਿੱਲੀ ਰਹੇਗੀ।

ਤੁਲਾ: ਹਫਤੇ ਦੇ ਸ਼ੁਰੂ ਤੋਂ ਨਜਦੀਕੀ ਬੰਧੂਆਂ ਨਾਲ ਵਿਰੋਧ, ਘਰੇਲੂ ਅਤੇ ਕਾਰੋਬਾਰੀ ਉਲਝਨਾਂ ਦਾ ਸਾਮਨਾ ਰਹੇਗਾ। ਸਿਹਤ ਢਿੱਲੀ ਅਤੇ ਖੂਨ ਦੀ ਕਮੀ ਕਰਕੇ ਪਰੇਸ਼ਾਨੀ ਦੇ ਯੋਗ ਹਨ। ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਅਖੀਰ ਵਿੱਚ ਵਿਦੇਸ਼ੀ ਕੰਮਾਂ ਵਿੱਚ ਤਰੱਕੀ ਅਤੇ ਵਧੇਰੇ ਕਾਮਯਾਬੀ ਲਈ ਸੰਘਰਸ਼ ਕਰਨਾ ਪਵੇਗਾ। ਆਰਾਮ ਘੱਟ ਅਤੇ ਧਨ ਦਾ ਖਰਚ ਵੀ ਜਿਆਦਾ ਹੋਵੇਗਾ। ਵਾਦ ਵਿਵਾਦ ਤੋਂ ਦੂਰ ਰਹੋ, ਗੁੱਸੇ ਕਰਕੇ ਕੋਈ ਪਰੇਸ਼ਾਨੀ ਹੋ ਸਕਦੀ ਹੈ।

ਬ੍ਰਿਸ਼ਚਕ : ਕਾਰੋਬਾਰ ਵਿੱਚ ਪਹਿਲਾਂ ਕੀਤੇ ਗਏ ਖਾਸ ਕੰਮ ਸਾਰਥਕ ਹੋਣਗੇ। ਸਰਕਾਰੀ ਖੇਤਰਾਂ ਵਿੱਚ ਲਾਭ ਅਤੇ ਰਾਜ ਦਰਬਾਰ ਵਿੱਚ ਮਾਨ ਇੱਜਤ ਬਣੇਗੀ। ਕਿਸੇ ਨਵੇਂ ਕੰਮ ਦੀ ਯੋਜਨਾ ਵਿੱਚ ਧਨ ਦਾ ਨਿਵੇਸ਼ ਕਰਨ ਲਈ ਪਰਿਵਾਰਕ ਸਹਿਯੋਗ ਅਤੇ ਸਲਾਹ ਜਰੂਰੀ ਰਹੇਗੀ। ਦਿਮਾਗੀ ਤਨਾਉ, ਗੁਪਤ ਚਿੰਤਾ ਅਤੇ ਸੱਟ ਆਦਿ ਲੱਗਣ ਦਾ ਡਰ ਰਹੇਗਾ, ਸਾਵਧਾਨੀ ਵਰਤੋ।

ਧਨੁ: ਸ਼ੁੱਭ ਸਮਾਚਾਰ ਅਤੇ ਵਧੇਰੇ ਲਾਭ ਦੀ ਪ੍ਰਾਪਤੀ ਹੋਵੇਗੀ। ਆਰਥਿਕ ਹਾਲਾਤ ਪਹਿਲਾਂ ਨਾਲੋਂ ਬਿਹਤਰ ਹੋਣਗੇ। ਕਾਰਜ ਖੇਤਰ ਵਿੱਚ ਰੁਝੇਵੇਂ ਵੱਧਦੇ ਰਹਿਣਗੇ। ਵਿਦੇਸ਼ੀ ਜਾਣ ਦੀ ਯੋਜਨਾ ਵੀ ਬਣ ਸਕਦੀ ਹੈ। ਮਿੱਤਰਾਂ ਅਤੇ ਰਿਸ਼ਤੇਦਾਰਾਂ ਦਾ ਸਹਿਯੋਗ ਮਿਲਣ ਵਿੱਚ ਮੁਸ਼ਕਲ ਹੋਵੇਗੀ। ਫਜੂਲ ਦੇ ਕੰਮਾਂ ਵਿੱਚ ਸਮਾਂ ਬਰਬਾਦ ਹੋਵੇਗਾ। ਸਾਂਝੇਦਾਰੀ ਦੇ ਕੰਮਾਂ ਵਿੱਚ ਸੁਚੇਤ ਰਹਿਣ ਦੀ ਲੋੜ ਹੈ।

ਮਕਰ: ਫਜੂਲ ਦੀ ਭੱਜ-ਦੌੜ, ਗੁੱਸਾ ਜਿਆਦਾ, ਦਿਮਾਗੀ ਤਨਾਉ, ਪਰਿਵਾਰਕ ਉਲਝਨਾਂ ਅਤੇ ਨਿੱਜੀ ਸਮੱਸਿਆਵਾਂ ਉਭਰਨਗੀਆਂ। ਸਿਹਤ ਲਈ ਖਾਸ ਸਾਵਧਾਨੀ ਵਰਤੋ। ਹਫਤੇ ਦੇ ਅਖੀਰ ਵਿੱਚ ਸੰਘਰਸ਼ ਅਤੇ ਮਿਹਨਤ ਤੋਂ ਬਾਅਦ ਹੀ ਥੋੜੀ ਧਨ ਦੀ ਪ੍ਰਾਪਤੀ ਹੋਵੇਗੀ। ਮਾਤਾ-ਪਿਤਾ ਨਾਲ ਕੁੱਝ ਅਣਬਣ ਹੋ ਸਕਦੀ ਹੈ ਅਤੇ ਮਤਭੇਦ ਰਹਿਣਗੇ। ਕਿਸੇ ਸ਼ੁੱਭ ਕੰਮ ਤੇ ਧਨ ਦਾ ਖਰਚ ਜਿਆਦਾ ਹੋਵੇਗਾ।

ਕੁੰਭ: ਔਕੜਾਂ ਤੋਂ ਬਾਅਦ ਹੀ ਗੁਜਾਰੇਯੋਗ ਆਮਦਨ ਦੇ ਸਾਧਨ ਬਣਨਗੇ। ਕਾਰੋਬਾਰ ਦੀ ਹਾਲਤ ਮੱਧਮ ਰਹੇਗੀ। ਘਰੇਲੂ ਪਰੇਸ਼ਾਨੀਆਂ ਕਰਕੇ ਮਨ ਉਦਾਸ ਰਹੇਗਾ। ਪਰਿਵਾਰ ਵਿੱਚ ਮਨ-ਮੁਟਾਵ ਅਤੇ ਬੰਧੂਆਂ ਨਾਲ ਟਕਰਾਵ ਦੇ ਹਾਲਾਤ ਬਣਨਗੇ। ਹਫਤੇ ਦੇ ਅਖੀਰ ਵਿੱਚ ਆਲਸ, ਡਰ ਅਤੇ ਕਈ ਤਰ੍ਹਾਂ ਦੇ ਸ਼ੰਕਾਵਾਂ ਕਰਕੇ ਫਾਇਦੇ ਵਾਲੇ ਮੌਕੇ ਹੱਥੌਂ ਨਿਕਲ ਜਾਣ ਦਾ ਡਰ ਹੈ। ਸਵਾਰੀ ਆਦਿ ਲੈਣ-ਦੇਣ ਸਬੰਧੀ ਵੱਖ-ਵੱਖ ਪਰੇਸ਼ਾਨੀਆਂ ਦਾ ਸਾਮਨਾ ਕਰਨਾ ਪਵੇਗਾ।

ਮੀਨ: ਹਫਤੇ ਦੇ ਸ਼ੁਰੂ ਵਿੱਚ ਗੁਜਾਰੇਯੋਗ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਧਨ ਦਾ ਜਿਆਦਾ ਖਰਚ ਵਿਲਾਸ ਆਦਿ ਕੰਮਾਂ ਤੇ ਹੋਵੇਗਾ। ਕਾਰਜ ਖੇਤਰ ਵਿੱਚ ਖਾਸ ਉਤਾਰ – ਚੜ੍ਹਾਅ ਅਤੇ ਸੰਘਰਸ਼ ਦਾ ਸਾਮਨਾ ਰਹੇਗਾ। ਜਮੀਨ ਸਵਾਰੀ ਆਦਿ ਸਬੰਧੀ ਪਰੇਸ਼ਾਨੀ ਹੋਵੇਗੀ। ਪਰਿਵਾਰਕ ਉਲਝਨਾਂ ਅਤੇ ਦਿਮਾਗੀ ਤਨਾਓ ਰਹੇਗਾ। ਕੋਈ ਵੀ ਜਰੂਰੀ ਫੈਸਲਾ ਸੋਚ ਵਿਚਾਰ ਕੇ ਪਰਿਵਾਰਕ ਸਹਾਇਤਾ ਨਾਲ ਹੀ ਲੈਣਾ ਠੀਕ ਹੋਵੇਗਾ।

Continue Reading

Horscope

ਇਸ ਹਫਤੇ ਦਾ ਤੁਹਾਡਾ ਰਾਸ਼ੀਫਲ

Published

on

By

22 ਨਵੰਬਰ ਤੋਂ 28 ਨਵੰਬਰ ਤੱਕ

ਮੇਖ: ਆਮਦਨ ਦੇ ਸਾਧਨ ਬਣਦੇ ਰਹਿਣਗੇ। ਪਰ ਪਰਿਵਾਰ ਵਿੱਚ ਮਨ-ਮੁਟਾਵ ਦਾ ਮਾਹੌਲ ਰਹੇਗਾ। ਸੁਭਾਅ ਵਿੱਚ ਤੇਜ਼ੀ, ਗੁੱਸਾ ਅਤੇ ਚਿੜਚਿੜਾਪਨ ਰਹੇਗਾ। ਬੇਲੋੜ੍ਹੀ ਯਾਤਰਾ, ਵਿਰੋਧੀ ਪੱਖ ਦਾ ਡਰ, ਜ਼ਮੀਨ-ਜਾਇਦਾਦ ਸੰਬੰਧੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।

ਬ੍ਰਿਖ: ਆਮਦਨ ਘੱਟ ਅਤੇ ਖਰਚ ਜਿਆਦਾ ਹੋਣਗੇ। ਤਨਾਉ ਅਤੇ ਗੁੱਸਾ ਜਿਆਦਾ ਹੋਣ ਨਾਲ ਕੋਈ ਬਣਿਆ ਹੋਇਆ ਕੰਮ ਵਿਗੜ ਸਕਦਾ ਹੈ। ਕਿਸੇ ਨਜਦੀਕੀ ਭਾਈਚਾਰੇ ਨਾਲ ਤਕਰਾਰ ਦਾ ਡਰ ਅਤੇ ਨੌਕਰੀ ਵਿੱਚ ਅਫਸਰਾਂ ਨਾਲ ਮਤਭੇਦ ਹੋਣਗੇ। ਪਰਿਵਾਰ ਵਿੱਚ ਘਰੇਲੂ ਉਲਝਨਾਂ ਅਤੇ ਝੰਝਟਾਂ ਕਰਕੇ ਮਨ ਅਸ਼ਾਂਤ ਰਹੇਗਾ।

ਮਿਥੁਨ: ਪਰਿਵਾਰਕ ਅਸ਼ਾਂਤੀ ਵਧੇਗੀ। ਭਾਈਚਾਰੇ ਨਾਲ ਫਜੂਲ ਦੇ ਮਤਭੇਦ, ਧਨ ਦਾ ਫਜੂਲ ਖਰਚ, ਸਰੀਰਕ ਕਸ਼ਟ ਅਤੇ ਪਰਿਵਾਰਕ ਉਲਝਨਾਂ ਵੀ ਵੱਧਣਗੀਆਂ। ਕਿਸੇ ਖਾਸ ਤੋਂ ਧੋਖੇ ਦੀ ਸੰਭਾਵਨਾ ਬਣੀ ਰਹੇਗੀ। ਕਿਸੇ ਦੂਸਰੇ ਦੀ ਦਖਲਅੰਦਾਜੀ ਨਾਲ ਨੁਕਸਾਨ ਦਾ ਡਰ ਹੈ।

ਕਰਕ: ਮਾਨ-ਇੱਜਤ ਵਿੱਚ ਵਾਧਾ ਹੋਵੇਗਾ। ਨਵੇਂ ਕਾਰਜ ਖੇਤਰ ਦੀ ਤਲਾਸ਼ ਵਿੱਚ ਵਪਾਰ/ਕਾਰੋਬਾਰ ਵਿੱਚ ਸੰਘਰਸ਼ ਜਿਆਦਾ ਰਹੇਗਾ। ਪਰਿਵਾਰਕ ਸਹਾਇਤਾ ਲਈ ਕੋਸ਼ਿਸ਼ ਕਰਨੀ ਪਵੇਗੀ। ਕਿਸੇ ਨੂੰ ਵੀ ਉਧਾਰ ਨਾ ਦਿਉ, ਧੋਖਾ ਮਿਲ ਸਕਦਾ ਹੈ।

ਸਿੰਘ: ਇਸ ਹਫਤੇ ਮਿਲਿਆ- ਜੁਲਿਆ ਅਸਰ ਹੋਵੇਗਾ। ਵਧੇਰੇ ਮਿਹਨਤ ਕਰਨ ਨਾਲ ਤਰੱਕੀ ਦੇ ਰਾਹ ਖੁੱਲਣਗੇ। ਉੱਚ-ਪੱਧਰੀ ਲੋਕਾਂ ਨਾਲ ਮੇਲ-ਜੋਲ ਵਧੇਗਾ। ਰੁਕਾਵਟਾਂ ਅਤੇ ਔਕੜਾਂ ਦੇ ਬਾਵਜੂਦ ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਰਹਿਣ-ਸਹਿਣ ਦੀ ਥਾਂ ਵਿੱਚ ਤਬਦੀਲੀ ਹੋ ਸਕਦੀ ਹੈ। ਹਫਤੇ ਦੇ ਅਖੀਰ ਵਿੱਚ ਵਿਦੇਸ਼ ਸਬੰਧੀ ਕੰਮਾਂ ਵਿੱਚ ਰੁਕਾਵਟਾਂ ਅਤੇ ਵਿਦੇਸ਼ੀ ਦੋਸਤਾਂ ਨਾਲ ਮਨ-ਮੁਟਾਵ ਹੋਣ ਦੀ ਸ਼ੰਕਾ ਹੈ। ਖਰਚ ਵੀ ਵੱਧ ਚੜ੍ਹ ਕੇ ਹੋਣਗੇ।

ਕੰਨਿਆ: ਕਾਰੋਬਾਰੀ ਅਤੇ ਸਰਕਾਰੀ ਕੰਮਾਂ ਵਿੱਚ ਕੁਝ ਰੁੱਕੇ ਹੋਏ ਕੰਮਾਂ ਵਿੱਚ ਤਰੱਕੀ ਹੋਵੇਗੀ। ਜਦਕਿ ਆਮਦਨ ਦੇ ਸਾਧਨ ਸਧਾਰਨ ਰਹਿਣਗੇ। ਸਮਾਜਿਕ ਅਤੇ ਧਾਰਮਿਕ ਕੰਮਾਂ ਵੱਲ ਰੁਝਾਨ ਰਹੇਗਾ। ਘਰ ਵਿੱਚ ਕਿਸੇ ਨਵੀਂ ਸਵਾਰੀ ਤੇ ਖਰਚ ਹੋਵੇਗਾ। ਹਫਤੇ ਦੇ ਅਖੀਰ ਵਿੱਚ ਘਰੇਲੂ ਹਾਲਾਤ ਵਿੱਚ ਕਈ ਉਤਾਰ-ਚੜ੍ਹਾਅ ਹੋਣਗੇ।

ਤੁਲਾ: ਇਸ ਹਫਤੇ ਬੇਸ਼ੱਕ ਹੌਸਲਾ ਬਣਿਆ ਰਹੇਗਾ। ਧਨ ਲਾਭ ਦੇ ਰਸਤੇ ਵਿੱਚ ਰੁਕਾਵਟਾਂ ਰਹਿਣਗੀਆਂ। ਕਿਸੇ ਖਾਸ ਕੰਮ ਵਿੱਚ ਸੰਘਰਸ਼ ਤੋਂ ਬਾਅਦ ਹੀ ਕਾਮਯਾਬੀ ਮਿਲੇਗੀ, ਮਾਨ-ਇੱਜ਼ਤ ਵਿੱਚ ਵਾਧਾ ਜ਼ਮੀਨ ਸਵਾਰੀ ਆਦਿ ਦੇ ਖਰੀਦਣ ਜਾਂ ਵੇਚਣ ਦੀ ਵੀ ਯੋਜਨਾ ਬਣੇਗੀ। ਸੰਤਾਨ ਚਿੰਤਾ, ਮਨ ਵਿੱਚ ਅਸ਼ਾਂਤੀ ਅਤੇ ਗੁੱਸਾ ਜ਼ਿਆਦਾ ਰਹੇਗਾ, ਉਧਾਰ ਲੈਣ ਦੀ ਕੋਸ਼ਿਸ਼ ਨਾ ਕਰਨਾ ਨੁਕਸਾਨ ਹੋਵੇਗਾ। ਚੰਗਾ ਵਰਤਾਉ ਰੱਖਦੇ ਹੋਏ ਕੰਮ ਕਰਨ ਨਾਲ ਲਾਭ ਦੇ ਮੌਕੇ ਮਿਲਣਗੇ। ਭੈਣ-ਭਰਾ ਦੀ ਸਹਾਇਤਾ ਨਾਲ ਹਾਲਾਤ ਸੁਧਰਨਗੇ।

ਬ੍ਰਿਸ਼ਚਕ: ਹਫਤੇ ਦੇ ਸ਼ੁਰੂ ਵਿੱਚ ਆਮਦਨ ਘੱਟ, ਆਲਸ ਵਿੱਚ ਵਾਧਾ ਅਤੇ ਫਜੂਲ ਖਰਚੀ ਵਧੇਗੀ। ਮਨੋਰੰਜਨ ਆਦਿ ਕੰਮਾਂ ਤੇ ਧਨ ਖਰਚ ਜ਼ਿਆਦਾ ਹੋਵੇਗਾ। ਧਨ ਦਾ ਲੈਣ- ਦੇਣ ਕਰਦੇ ਹੋਏ ਧੋਖਾ ਮਿਲਣ ਦੀ ਸੰਭਾਵਨਾ ਬਣੀ ਰਹੇਗੀ। ਸਰੀਰਕ ਪੀੜ੍ਹਾ, ਪੇਟ ਖਰਾਬ ਹੋ ਸਕਦਾ ਹੈ। ਘਰੇਲੂ ਸਮੱਸਿਆ ਉਭਰਦੀ-ਸਿਮਟਦੀ ਰਹੇਗੀ। ਕੁਝ ਘਰੇਲੂ ਝਗੜੇ ਮਾਨਸਿਕ ਤਨਾਉ ਦੀ ਵਜ੍ਹਾ ਬਣਨਗੇ।

ਧਨ: ਇਸ ਹਫਤੇ ਅਚਾਨਕ ਕੋਈ ਧਨ ਲਾਭ ਮਿਲੇਗਾ। ਕਾਰੋਬਾਰ ਦੇ ਹਾਲਾਤ ਮੱਧਮ ਰਹਿਣਗੇ। ਪਰਿਵਾਰ ਦਾ ਪੂਰਾ ਸਹਿਯੋਗ ਮਿਲੇਗਾ। ਜਮੀਨ-ਵਾਹਨ ਆਦਿ ਦੇ ਖਰੀਦਣ-ਵੇਚਣ ਦੀ ਯੋਜਨਾ ਵੀ ਬਣੇਗੀ।ਵਿਦਿਆਰਥੀਆਂ ਦੇ ਕੈਰੀਅਰ ਸਬੰਧੀ ਕੰਮ ਵਿੱਚ ਤਰੱਕੀ ਦੇ ਮੌਕੇ ਮਿਲਣਗੇ। ਗੁਪਤ ਚਿੰਤਾ ਅਤੇ ਦਿਮਾਗੀ ਪ੍ਰੇਸ਼ਾਨੀ ਹੋਵੇਗੀ। ਆਮਦਨ ਦੇ ਵਸੀਲੇ ਸੀਮਤ ਰਹਿਣਗੇ। ਇਸਤਰੀ ਅਤੇ ਸੰਤਾਨ ਵੱਲੋਂ ਪੂਰੀ ਸਹਾਇਤਾ ਮਿਲੇਗੀ।

ਮਕਰ: ਹਫਤੇ ਦੇ ਪਹਿਲੇ ਦੋ ਦਿਨ ਸੰਘਰਸ਼ ਵਾਲੇ ਹੋਣਗੇ। ਕਿਸੇ ਨਾਲ ਬੇਲੋੜਾ ਝਗੜਾ ਕਰਨਾ ਨੁਕਸਾਨ ਦੇ ਸਕਦਾ ਹੈ। ਹਾਲਾਤ ਵਿੰਚ ਕੁਝ ਤਬਦੀਲੀ ਅਤੇ ਸੁਧਾਰ ਦੇ ਯੋਗ ਬਣਨਗੇ। ਔਕੜ੍ਹਾਂ ਦੇ ਬਾਵਜੂਦ ਖਾਸ ਕੰਮ ਪੂਰੇ ਹੋਣਗੇ। ਸੁੱਖ-ਸੁਵਿਧਾ ਵਿੱਚ ਵਾਧਾ ਅਤੇ ਪਰਿਵਾਰ ਵਿੱਚ ਸ਼ੁੱਭ ਕੰਮ ਹੋਣਗੇ। ਹਫਤੇ ਦੇ ਆਖੀਰ ਵਿੱਚ ਸੁਭਾਅ ਵਿੱਚ ਗੁੱਸੇ ਅਤੇ ਤੇਜ਼ੀ ਤੋਂ ਬਚੋ।

ਕੁੰਭ: ਸਿਹਤ ਵਿੱਚ ਪ੍ਰੇਸ਼ਾਨੀ ਆ ਸਕਦੀ ਹੈ। ਕਾਰੋਬਾਰ ਜਾਂ ਨੌਕਰੀ ਦੇ ਖੇਤਰ ਵਿੱਚ ਕਈ ਤਰ੍ਹਾਂ ਦੀਆਂ ਉਲਝਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਮਦਨ ਨਾਲੋਂ ਖਰਚ ਜ਼ਿਆਦਾ ਰਹੇਗਾ। ਉਧਾਰ ਲੈਣ ਦੀ ਨੌਬਤ ਵੀ ਆ ਸਕਦੀ ਹੈ। ਆਪਣੀ ਖਰਚੀਲੀ ਆਦਤ ਤੇ ਕੰਟਰੋਲ ਕਰੋ ਇਸੇ ਵਿੱਚ ਭਲਾਈ ਹੈ। ਪਰਿਵਾਰਕ ਸਹਿਯੋਗ ਵਿੱਚ ਕੁਝ ਕਮੀ ਰਹੇਗੀ।

ਮੀਨ: ਬਣਦੇ ਕੰਮਾਂ ਵਿੱਚ ਬੇਲੋੜ੍ਹੀ ਅੜ੍ਹਚਨਾਂ ਹੋਣਗੀਆਂ। ਪਰਿਵਾਰ ਸੰਬੰਧੀ ਪ੍ਰੇਸ਼ਾਨੀ ਰਹੇਗੀ। ਬੇਲੋੜ੍ਹੀ ਦੌੜ੍ਹ-ਭੱਜ, ਮਾਨਸਿਕ ਤਨਾਓ ਅਤੇ ਕਿਸੇ ਰਿਸ਼ਤੇਦਾਰ ਨਾਲ ਲੜਾਈ- ਝਗੜੇ ਦੇ ਯੋਗ ਹਨ। ਵਿਦਿਆਰਥੀਆਂ ਦਾ ਪੜ੍ਹਾਈ ਵੱਲ ਰੁਝਾਨ ਘੱਟ ਰਹੇਗਾ। ਹਫਤੇ ਦੇ ਆਖੀਰ ਵਿੱਚ ਕੁਝ ਵਿਗੜੇ ਕੰਮਾਂ ਵਿੱਚ ਸੁਧਾਰ ਅਤੇ ਪਰਿਵਾਰ ਵਿੱਚ ਖੁਸ਼ੀ ਦੇ ਮੌਕੇ ਮਿਲਣਗੇ। ਪਰ ਸਿਹਤ ਢਿੱਲੀ ਰਹੇਗੀ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ : ਤੁਸੀਂ ਅੱਗੇ ਰਹੋਗੇ ਅਤੇ ਕੰਮ ਤੇ ਪ੍ਰਸ਼ੰਸਾ ਪ੍ਰਾਪਤ ਕਰੋਗੇ। ਕੋਈ ਵੀ ਵੱਡਾ ਫੈਸਲਾ ਲੈਣ ਤੋਂ ਬਚੋ। ਜੇਕਰ ਤੁਹਾਨੂੰ ਸ਼ਾਮ ਨੂੰ ਮਾਸਪੇਸ਼ੀਆਂ ਵਿੱਚ ਖਿਚਾਅ ਦਾ ਅਨੁਭਵ ਹੁੰਦਾ ਹੈ, ਤਾਂ ਗਰਮ ਕੰਪਰੈਸ ਲਗਾਓ। ਘਰ ਵਿੱਚ ਸਬੰਧਾਂ ਦੇ ਮਾਮਲੇ ਅੱਗੇ ਵਧ ਸਕਦੇ ਹਨ।

ਬ੍ਰਿਖ: ਉੱਚ ਅਧਿਕਾਰੀਆਂ ਨਾਲ ਸਬੰਧਾਂ ਵਿੱਚ ਸੁਧਾਰ ਹੋਵੇਗਾ, ਅਤੇ ਔਨਲਾਈਨ ਵਿਕਰੀ ਵਧੇਗੀ। ਮੀਟਿੰਗਾਂ ਲਈ ਏਜੰਡਾ ਜਲਦੀ ਸੈਟ ਕਰੋ। ਆਪਣੇ ਬੱਚਿਆਂ ਦੀ ਪੜ੍ਹਾਈ ਬਾਰੇ ਕੈਰੀਅਰ ਸਲਾਹਕਾਰ ਨਾਲ ਗੱਲ ਕਰੋ। ਆਪਣੀ ਚਮੜੀ ਨੂੰ ਧੂੜ ਤੋਂ ਬਚਾਓ। ਤੁਸੀਂ ਆਪਣੇ ਪਰਿਵਾਰ ਨਾਲ ਇੱਕ ਚੰਗੀ ਸ਼ਾਮ ਬਿਤਾਓਗੇ।

ਮਿਥੁਨ : ਤੁਸੀਂ ਬਾਜ਼ਾਰ ਵਿੱਚ ਅਚਾਨਕ ਲਾਭ ਦੇਖ ਸਕਦੇ ਹੋ। ਆਪਣੀਆਂ ਯੋਜਨਾਵਾਂ ਸਾਰਿਆਂ ਨਾਲ ਸਾਂਝੀਆਂ ਨਾ ਕਰੋ। ਜੇਕਰ ਤੁਸੀਂ ਸ਼ੇਅਰਾਂ ਦਾ ਵਪਾਰ ਕਰਦੇ ਹੋ, ਤਾਂ ਇੱਕ ਸਟਾਪ-ਲਾਸ ਸੈਟ ਕਰੋ। ਆਪਣੇ ਸਾਥੀ ਨਾਲ ਮੁਲਤਵੀ ਯਾਤਰਾ ਪੂਰੀ ਹੋ ਜਾਵੇਗੀ।

ਕਰਕ : ਸਾਂਝੇਦਾਰੀ ਲਾਭਦਾਇਕ ਹੋਵੇਗੀ, ਪਰ ਕੰਮ ਤੇ ਕੋਈ ਰੁਕਾਵਟਾਂ ਪੈਦਾ ਕਰੇਗਾ। ਮਹੱਤਵਪੂਰਨ ਮਾਮਲਿਆਂ ਨੂੰ ਆਪਣੀ ਈਮੇਲ ਵਿੱਚ ਰੱਖੋ। ਆਪਣੇ ਜੀਵਨ ਸਾਥੀ ਅਤੇ ਪਰਿਵਾਰ ਵਿਚਕਾਰ ਇੱਕ ਪੁਲ ਬਣੋ। ਸ਼ਾਮ ਤੋਂ ਬਾਅਦ ਚਾਹ ਅਤੇ ਕੌਫੀ ਤੋਂ ਬਚੋ।

ਸਿੰਘ : ਤੁਹਾਡੀ ਲੀਡਰਸ਼ਿਪ ਦੀ ਪ੍ਰਸ਼ੰਸਾ ਕੀਤੀ ਜਾਵੇਗੀ, ਅਤੇ ਦੋਸਤਾਂ ਨਾਲ ਬਾਹਰ ਜਾਣ ਦੀਆਂ ਯੋਜਨਾਵਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਘਰ ਦੀ ਮੁਰੰਮਤ ਲਈ ਕੀਮਤ ਜਲਦੀ ਤੈਅ ਕਰੋ। ਵਿਆਹ ਦੇ ਰਿਸੈਪਸ਼ਨ ਤੇ ਘੱਟ ਤਲੇ ਹੋਏ ਖਾਣੇ ਖਾਓ। ਜੇਕਰ ਯੋਜਨਾਵਾਂ ਬਦਲਦੀਆਂ ਹਨ ਤਾਂ ਘਬਰਾਓ ਨਾ।

ਕੰਨਿਆ : ਪਿਆਰ ਦੇ ਰਿਸ਼ਤੇ ਹੋਰ ਨੇੜੇ ਆਉਣਗੇ, ਅਤੇ ਬਕਾਇਆ ਕੰਮ ਪੂਰੇ ਹੋ ਜਾਣਗੇ। ਜੇਕਰ ਤੁਸੀਂ ਨੌਕਰੀ ਲੱਭ ਰਹੇ ਹੋ, ਤਾਂ ਆਪਣਾ ਰੈਜ਼ਿਊਮੇ ਅਪਡੇਟ ਕਰੋ। ਹਰ ਨਵੇਂ ਵਿਅਕਤੀ ਦੀ ਸਲਾਹ ਤੇ ਤੁਰੰਤ ਕਾਰਵਾਈ ਨਾ ਕਰੋ। ਆਪਣੇ ਖਰਚਿਆਂ ਨੂੰ ਆਪਣੀ ਆਮਦਨ ਦੇ ਅਨੁਸਾਰ ਰੱਖੋ। ਸੌਣ ਦਾ ਸਮਾਂ ਨਿਰਧਾਰਤ ਕਰੋ।

ਤੁਲਾ : ਤੁਹਾਨੂੰ ਆਪਣੇ ਵਿੱਤ ਸੰਬੰਧੀ ਚੰਗੀ ਖ਼ਬਰ ਮਿਲੇਗੀ, ਅਤੇ ਦੁਪਹਿਰ ਨੂੰ ਨਵੇਂ ਆਰਡਰ ਆ ਸਕਦੇ ਹਨ। ਕਿਸੇ ਹੋਰ ਦੇ ਸ਼ਬਦਾਂ ਤੇ ਆਪਣੇ ਸਾਥੀ ਨਾਲ ਬਹਿਸ ਨਾ ਕਰੋ। ਆਪਣੀ ਮਾਂ ਨੂੰ ਚੈਕਅੱਪ ਲਈ ਨਾਲ ਲੈ ਜਾਓ। ਕੁਰਸੀ ਤੇ ਆਪਣੀ ਪਿੱਠ ਸਿੱਧੀ ਰੱਖ ਕੇ ਬੈਠੋ।

ਬ੍ਰਿਸਚਕ : ਹਿੰਮਤ ਅਤੇ ਸਖ਼ਤ ਮਿਹਨਤ ਤੁਹਾਡੇ ਲਈ ਕਿਸਮਤ ਲਿਆਏਗੀ। ਬਕਾਇਆ ਕੰਮ ਸ਼ੁਰੂ ਕਰਨ ਲਈ ਕਦਮ ਚੁੱਕੋ। ਦੂਜਿਆਂ ਦੇ ਕਹਿਣ ਦੇ ਆਧਾਰ ਤੇ ਆਪਣੇ ਸਾਥੀ ਤੇ ਸ਼ੱਕ ਨਾ ਕਰੋ। ਆਪਣੀ ਚਾਹ ਵਿੱਚ ਖੰਡ ਘਟਾਓ ਅਤੇ ਭੋਜਨ ਤੋਂ ਬਾਅਦ ਸੈਰ ਕਰੋ।

ਧਨੁ : ਬਕਾਇਆ ਕੰਮ ਅੱਗੇ ਵਧਣਗੇ, ਪਰ ਜ਼ਿੰਮੇਵਾਰੀਆਂ ਦਾ ਬੋਝ ਵੀ ਵਧੇਗਾ। ਪੇਸ਼ਕਾਰੀ ਦੇਣ ਤੋਂ ਪਹਿਲਾਂ ਅਭਿਆਸ ਕਰੋ। ਫਾਈਲਾਂ ਨੂੰ ਇੱਕ ਫੋਲਡਰ ਵਿੱਚ ਵਿਵਸਥਿਤ ਰੱਖੋ। ਹਰ ਚੀਜ਼ ਤੇ ਆਪਣੀ ਜ਼ਿੱਦ ਛੱਡ ਦਿਓ। ਘਰ ਵਿੱਚ ਪ੍ਰਾਰਥਨਾ ਤੁਹਾਡੇ ਮਨ ਨੂੰ ਸ਼ਾਂਤ ਕਰੇਗੀ।

ਮਕਰ : ਤੁਹਾਨੂੰ ਪੁਰਾਣੀਆਂ ਯੋਜਨਾਵਾਂ ਤੋਂ ਲਾਭ ਹੋਵੇਗਾ, ਪਰ ਤੁਹਾਡਾ ਮਨ ਭਟਕਿਆ ਰਹੇਗਾ। ਚੁੱਪ ਰਹਿਣ ਦੀ ਬਜਾਏ, ਆਪਣੇ ਸਾਥੀ ਨਾਲ ਸਾਫ਼-ਸਾਫ਼ ਗੱਲ ਕਰੋ। ਤੁਹਾਨੂੰ ਸਿਰ ਦਰਦ ਅਤੇ ਨੀਂਦ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਇਸ ਲਈ ਸੌਣ ਤੋਂ ਪਹਿਲਾਂ ਆਪਣਾ ਫ਼ੋਨ ਦੂਰ ਰੱਖੋ।

ਕੁੰਭ : ਜੋਖਮ ਭਰੀਆਂ ਗਤੀਵਿਧੀਆਂ ਤੋਂ ਬਚੋ। ਮਹਿਮਾਨਾਂ ਅਤੇ ਯਾਤਰਾ ਨਾਲ ਸਬੰਧਤ ਖਰਚੇ ਵਧਣਗੇ। ਗੱਡੀ ਚਲਾਉਂਦੇ ਸਮੇਂ ਸੀਟ ਬੈਲਟ ਲਗਾਓ ਅਤੇ ਫ਼ੋਨ ਚੁੱਕਣ ਤੋਂ ਬਚੋ। ਛੋਟੇ ਪੈਮਾਨੇ ਤੇ ਨਵੇਂ ਪ੍ਰੋਜੈਕਟ ਸ਼ੁਰੂ ਕਰੋ।

ਮੀਨ : ਤੁਹਾਡੀ ਸਮਾਜਿਕ ਮਾਨਤਾ ਵਧੇਗੀ, ਅਤੇ ਪੁਰਾਣੇ ਮੁੱਦੇ ਹੱਲ ਹੋ ਜਾਣਗੇ। ਤੁਹਾਡਾ ਜੀਵਨ ਸਾਥੀ ਤੁਹਾਡੀਆਂ ਚਿੰਤਾਵਾਂ ਨੂੰ ਸਮਝੇਗਾ। ਬੱਚਤ ਲਈ ਹਰ ਮਹੀਨੇ ਇੱਕ ਆਟੋ ਟ੍ਰਾਂਸਫਰ ਸੈਟ ਕਰੋ। ਜ਼ਿਆਦਾ ਸੋਚਣ ਨਾਲ ਥਕਾਵਟ ਹੋਵੇਗੀ, ਇਸ ਲਈ ਦੁਪਹਿਰ ਨੂੰ ਥੋੜ੍ਹਾ ਆਰਾਮ ਕਰੋ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ: ਘਰ ਜਾਂ ਕਾਰ ਖਰੀਦਣ ਦੀ ਸੰਭਾਵਨਾ ਹੈ, ਬਾਹਰਲੇ ਡੀਲਰ ਤੋਂ ਵੀ ਕਾਰ ਦਾ ਬੀਮਾ ਮੰਗੋ। ਦਫ਼ਤਰ ਵਿੱਚ ਮਿਹਨਤ ਬਾਰੇ ਚਰਚਾ ਹੋਵੇਗੀ। ਹਰ ਕੰਮ ਵਿੱਚ ਪੈਰ ਪਾਉਣਾ ਬੰਦ ਕਰ ਦਿਓ। ਜੇ ਤੁਹਾਡੇ ਸਾਥੀ ਨਾਲ ਕੋਈ ਉਲਝਣ ਹੈ, ਤਾਂ ਸਿੱਧੇ ਪੁੱਛੋ।

ਬ੍ਰਿਖ: ਕੰਮ ਤੇ ਆਪਣੇ ਬੌਸ ਤੋਂ ਸਪੱਸ਼ਟ ਸਲਾਹ ਲਓ, ਅੱਗੇ ਦਾ ਰਸਤਾ ਆਸਾਨ ਹੋ ਜਾਵੇਗਾ। ਜੇਕਰ ਤੁਸੀਂ ਕੋਈ ਵੱਡਾ ਇਲੈਕਟ੍ਰੀਕਲ ਉਪਕਰਨ ਖਰੀਦਦੇ ਹੋ, ਤਾਂ ਸਟਾਰ ਰੇਟਿੰਗ ਦੇਖੋ। ਆਪਣੇ ਪਿਤਾ ਦਾ ਕਹਿਣਾ ਮੰਨੋ। ਜੇ ਤੁਹਾਡੇ ਗੋਡਿਆਂ ਨੂੰ ਸੱਟ ਲੱਗਦੀ ਹੈ, ਤਾਂ ਲੰਬੇ ਸਮੇਂ ਲਈ ਪੈਰਾਂ ਨਾਲ ਪੈਰਾਂ ਨਾਲ ਨਾ ਬੈਠੋ।

ਮਿਥੁਨ : ਤੁਹਾਡੇ ਸ਼ਬਦ ਲੋਕਾਂ ਨੂੰ ਪ੍ਰਭਾਵਿਤ ਕਰਨਗੇ ਅਤੇ ਉਤਪਾਦ ਦੀ ਵਿਕਰੀ ਵਧੇਗੀ। ਬਾਹਰਲੇ ਲੋਕਾਂ ਦੀ ਗੱਲ ਕਰਕੇ ਆਪਣੇ ਪਾਰਟਨਰ ਨੂੰ ਗਲਤ ਨਾ ਸਮਝੋ। ਮਹਿਮਾਨ ਆ ਸਕਦੇ ਹਨ, ਇਸ ਲਈ ਭੁੱਖੇ ਰਹਿਣ ਦੀ ਗਲਤੀ ਨਾ ਕਰੋ।

ਕਰਕ : ਭਾਈਵਾਲੀ ਵਿੱਚ ਕੋਈ ਨਵਾਂ ਪ੍ਰੋਜੈਕਟ ਮਿਲ ਸਕਦਾ ਹੈ ਅਤੇ ਹਿੱਸੇਦਾਰੀ ਵਿੱਚ ਲਾਭ ਹੋਵੇਗਾ। ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਨਕਲੀ ਟੈਸਟਾਂ ਤੇ ਜ਼ੋਰ ਦਿਓ। ਰਸੋਈ ਅਤੇ ਪੌੜੀਆਂ ਵਿੱਚ ਸਾਵਧਾਨ ਰਹੋ। ਆਪਣੇ ਸਾਥੀ ਨੂੰ ਆਪਣੀਆਂ ਭਾਵਨਾਵਾਂ ਜ਼ਾਹਰ ਕਰੋ।

ਸਿੰਘ : ਤੁਸੀਂ ਕੋਈ ਨਵਾਂ ਸਾਂਝਾ ਕੰਮ ਸ਼ੁਰੂ ਕਰਨ ਦੀ ਇੱਛਾ ਮਹਿਸੂਸ ਕਰੋਗੇ, ਪਰ ਬਿਨਾਂ ਪੜ੍ਹੇ ਕਿਸੇ ਕਾਗਜ਼ ਤੇ ਦਸਤਖਤ ਨਾ ਕਰੋ। ਘਰੇਲੂ ਖਰਚਿਆਂ ਨੂੰ ਲੈ ਕੇ ਕਿਸੇ ਪਿਆਰੇ ਨਾਲ ਝਗੜਾ ਹੋ ਸਕਦਾ ਹੈ। ਰੇਲਗੱਡੀ ਜਾਂ ਬੱਸ ਵਿਚ ਚੜ੍ਹਨ ਅਤੇ ਉਤਰਨ ਵੇਲੇ ਜਲਦੀ ਨਾ ਕਰੋ।

ਕੰਨਿਆ: ਵਿਰੋਧੀ ਹਾਰ ਜਾਣਗੇ ਅਤੇ ਦੋਸਤਾਂ ਦੇ ਨਾਲ ਨਵੇਂ ਕੰਮ ਦੀ ਸ਼ੁਰੂਆਤ ਹੋ ਸਕਦੀ ਹੈ। ਪੁਰਾਣੇ ਰਿਸ਼ਤੇ ਵਿੱਚ ਫਿਰ ਤੋਂ ਨੇੜਤਾ ਆਵੇਗੀ। ਸ਼ੇਅਰਾਂ ਵਿੱਚ ਥੋੜ੍ਹੀ ਜਿਹੀ ਰਕਮ ਹੀ ਨਿਵੇਸ਼ ਕਰੋ। ਜ਼ਿਆਦਾ ਸੋਚਣ ਤੋਂ ਬਚੋ, ਖੁੱਲ੍ਹੀ ਹਵਾ ਵਿਚ ਸੈਰ ਕਰੋ।

ਤੁਲਾ : ਅਚਾਨਕ ਕਿਸੇ ਨੂੰ ਮਿਲਣ ਨਾਲ ਤੁਹਾਡੀ ਸੋਚ ਬਦਲ ਜਾਵੇਗੀ। ਦਫ਼ਤਰ ਵਿੱਚ ਦਖ਼ਲਅੰਦਾਜ਼ੀ ਕਰਨ ਵਾਲੇ ਵਿਅਕਤੀ ਨੂੰ ਨਰਮੀ ਨਾਲ ਸੀਮਾਵਾਂ ਦੱਸੋ। ਤੁਹਾਨੂੰ ਮਾਂ ਦਾ ਪਿਆਰ ਮਿਲੇਗਾ ਅਤੇ ਯਾਤਰਾ ਦੀ ਯੋਜਨਾ ਬਣ ਸਕਦੀ ਹੈ। ਥਕਾਵਟ ਨੂੰ ਨਜ਼ਰਅੰਦਾਜ਼ ਨਾ ਕਰੋ।

ਬ੍ਰਿਸਚਕ: ਤੁਸੀਂ ਘਰ ਅਤੇ ਦਫਤਰ ਦੋਵਾਂ ਵਿੱਚ ਸਰਗਰਮ ਰਹੋਗੇ, ਅਧਿਕਾਰੀ ਤੁਹਾਡੇ ਫੈਸਲਿਆਂ ਤੋਂ ਖੁਸ਼ ਹੋਣਗੇ। ਤੁਹਾਡੇ ਸਾਥੀ ਦੀ ਕਹੀ ਗੱਲ ਤੋਂ ਨਿਰਾਸ਼ ਨਾ ਹੋਵੋ। ਗਲੇ ਦੇ ਦਰਦ ਲਈ ਸ਼ਹਿਦ ਅਤੇ ਅਦਰਕ ਦਾ ਸੇਵਨ ਕਰੋ। ਫਿਲਟਰ ਦੀ ਸੇਵਾ ਤੇ ਖਰਚਾ ਹੋਵੇਗਾ।

ਧਨੁ : ਪੁਰਾਣੇ ਸੰਪਰਕ ਕਮਾਈ ਦਾ ਰਾਹ ਖੋਲ੍ਹਣਗੇ ਅਤੇ ਤੁਹਾਨੂੰ ਬੋਨਸ ਮਿਲ ਸਕਦਾ ਹੈ। ਆਪਣੇ ਜੀਵਨ ਸਾਥੀ ਨਾਲ ਬੈਠੋ ਅਤੇ ਮਹੀਨਾਵਾਰ ਬਜਟ ਬਣਾਓ। ਭਰਾ ਅਤੇ ਭੈਣ ਦੇ ਨਾਲ ਅਚਾਨਕ ਯਾਤਰਾ ਹੋਵੇਗੀ। ਧਿਆਨ ਨਾਲ ਗੱਡੀ ਚਲਾਓ।

ਮਕਰ : ਅਚਾਨਕ ਮੁਦਰਾ ਲਾਭ ਹੋਵੇਗਾ, ਇਸਨੂੰ ਪਹਿਲਾਂ ਬਚਤ ਖਾਤੇ ਵਿੱਚ ਪਾਓ। ਦੋਸਤਾਂ ਦੇ ਨਾਲ ਯੋਜਨਾਵਾਂ ਅੱਗੇ ਵਧਣਗੀਆਂ। ਹੁਣ ਠੰਡੇ ਪਾਣੀ ਅਤੇ ਫਰਿੱਜ ਦੀਆਂ ਚੀਜ਼ਾਂ ਤੋਂ ਪਰਹੇਜ਼ ਕਰੋ, ਗਲੇ ਦੀ ਜਲਣ ਦਾ ਡਰ ਰਹਿੰਦਾ ਹੈ। ਆਪਣੀਆਂ ਭਾਵਨਾਵਾਂ ਨੂੰ ਆਪਣੇ ਪ੍ਰੇਮੀ ਅੱਗੇ ਖੁੱਲ੍ਹ ਕੇ ਪ੍ਰਗਟ ਕਰੋ।

ਕੁੰਭ : ਮਨ ਵਿੱਚ ਉਲਝਣ ਰਹੇਗੀ, ਪੂਰੀ ਗੱਲ ਜਾਣੇ ਬਿਨਾਂ ਕੋਈ ਫੈਸਲਾ ਨਾ ਲਓ। ਅਧਿਕਾਰੀ ਕੀਤੇ ਕੰਮ ਦਾ ਹਿਸਾਬ ਮੰਗ ਸਕਦੇ ਹਨ, ਰਿਕਾਰਡ ਤਿਆਰ ਰੱਖ ਸਕਦੇ ਹਨ। ਆਪਣੇ ਸਾਥੀ ਦੀ ਨਾਰਾਜ਼ਗੀ ਨੂੰ ਧਿਆਨ ਨਾਲ ਸੁਣੋ। ਇੱਕ ਛੋਟ ਤੇ ਪੁਰਾਣੇ ਸਟਾਕ ਨੂੰ ਹਟਾਓ।

ਮੀਨ : ਮਹੀਨਿਆਂ ਤੋਂ ਰੁਕਿਆ ਕੰਮ ਪੂਰਾ ਹੋਵੇਗਾ, ਪਰ ਖਰਚੇ ਵੀ ਵਧਣਗੇ। ਘਰ ਦੇ ਕੰਮਾਂ ਵਿੱਚ ਮਦਦ ਮੰਗਣ ਵਿੱਚ ਸੰਕੋਚ ਨਾ ਕਰੋ। ਜੇ ਤੁਸੀਂ ਇਕੱਲੇ ਮਹਿਸੂਸ ਕਰਦੇ ਹੋ, ਤਾਂ ਕਿਸੇ ਪੁਰਾਣੇ ਦੋਸਤ ਨੂੰ ਕਾਲ ਕਰੋ। ਫੈਸਲਿਆਂ ਵਿੱਚ ਸ਼ਾਂਤ ਰਹੋ।

Continue Reading

Latest News

Trending