Connect with us

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

ਮੇਖ: ਜਲਦਬਾਜੀ ਵਿੱਚ ਪ੍ਰਤੀਕਿਰਆ ਦੇਣ ਦੇ ਬਜਾਏ ਗਹਿਰਾਈ ਨਾਲ ਸੋਚ ਕੇ ਕਦਮ ਚੁੱਕਣਾ ਤੁਹਾਡੇ ਲਈ ਗੇਮ-ਚੇਂਜਰ ਸਾਬਤ ਹੋਵੇਗਾ। ਤੁਹਾਡੀ ਫੋਕਸ ਕਰਨ ਦੀ ਸਮਰੱਥਾ ਅਤੇ ਸੰਕਲਪ ਬਹੁਤ ਮਜਬੂਤ ਰਹੇਗਾ।

ਬ੍ਰਿਖ : ਤੁਹਾਡੀ ਸਹਿਨਸ਼ਕਤੀ ਅਤੇ ਮੈਚਯੋਰਿਟੀ ਮੁਸ਼ਕਿਲ ਹਲਾਤਾਂ ਨੂੰ ਵੀ ਸ਼ਾਂਤ ਕਰ ਦੇਵੇਗੀ। ਲੋਕ ਤੁਹਾਡੇ ਤੇ ਬਹੁਤ ਭਰੋਸਾ ਕਰਨਗੇ ਅਤੇ ਤੁਹਾਡੀ ਵਿਵਹਾਰਕ ਸਲਾਹ ਦੀ ਸ਼ਲਾਘਾ ਹੋਵੇਗੀ।

ਮਿਥੁਨ : ਤੁਸੀਂ ਫਾਲਤੂ ਦੀਆਂ ਗੱਲਾਂ ਦੇ ਬਜਾਏ ਆਪਣੇ ਕੰਮ ਅਤੇ ਸਿਹਤ ਨੂੰ ਲੈ ਕੇ ਕਾਫੀ ਗੰਭੀਰ ਰਹੋਗੇ। ਤੁਹਾਡੀ ਇਕਾਗਰਤਾ ਬਹੁਤ ਮਜਬੂਤ ਰਹੇਗੀ, ਜਿਸਦੇ ਨਾਲ ਤੁਸੀਂ ਪੇਚਦਾਰ ਕੰਮਾਂ ਨੂੰ ਵੀ ਸਮੇਂ ਤੇ ਪੂਰਾ ਕਰ ਸਕੋਗੇ। ਅਨੁਸ਼ਾਸਨ ਹੀ ਤੁਹਾਡੀ ਸਫਲਤਾ ਦਾ ਸਭ ਤੋਂ ਵੱਡਾ ਮੰਤਰ ਹੋਵੇਗਾ।

ਕਰਕ : ਆਪਣੀਆਂ ਭਾਵਨਾਵਾਂ ਦੇ ਪ੍ਰਤੀ ਕਾਫੀ ਜਾਗਰੂਕ ਰਹੋਗੇ ਅਤੇ ਉਨ੍ਹਾਂ ਨੂੰ ਕਲਾਤਮਕ ਰੂਪ ਨਾਲ ਪ੍ਰਗਟ ਕਰ ਸਕਦੇ ਹੋ। ਆਤਮਵਿਸ਼ਵਾਸ ਦੇ ਨਾਲ ਆਪਣੀ ਗੱਲ ਕਹਿਣਾ ਤੁਹਾਨੂੰ ਵਿਅਕਤੀਗਤ ਸੰਤੋਸ਼ ਪ੍ਰਦਾਨ ਕਰੇਗਾ।

ਸਿੰਘ : ਪਰਿਵਾਰਿਕ ਸੁਖ-ਸ਼ਾਂਤੀ ਨੂੰ ਮਹੱਤਵ ਦਿਉਗੇ। ਤੁਸੀਂ ਸੰਵੇਦਨਸ਼ੀਲ ਹਲਾਤਾਂ ਨੂੰ ਬਹੁਤ ਹੀ ਸ਼ਾਲੀਨਤਾ ਨਾਲ ਹੈਂਡਲ ਕਰੋਗੇ, ਜਿਸਦੇ ਨਾਲ ਲੋਕਾਂ ਦਾ ਤੁਹਾਡੇ ਉੱਤੇ ਭਰੋਸਾ ਵਧੇਗਾ।

ਕੰਨਿਆ: ਮਹੱਤਵਪੂਰਣ ਫੈਸਲੇ ਲਓਗੇ। ਤੁਹਾਡੀ ਵਿਸ਼ਲੇਸ਼ਣ ਸਮਰੱਥਾ ਅਤੇ ਸਿਆਣਪ ਨਾਲ ਤੁਹਾਨੂੰ ਹਰ ਚੁਨੌਤੀ ਵਿੱਚ ਜਿੱਤ ਮਿਲੇਗੀ। ਤੁਸੀਂ ਆਪਣੀਆਂ ਗੱਲਾਂ ਨੂੰ ਬਹੁਤ ਹੀ ਪ੍ਰਭਾਵੀ ਢੰਗ ਨਾਲ ਰੱਖੋਗੇ, ਜਿਸਦੇ ਨਾਲ ਲੋਕ ਤੁਹਾਡੇ ਨਾਲ ਸਹਿਮਤ ਹੋਣਗੇ।

ਤੁਲਾ: ਆਪਣੀ ਸੁਰੱਖਿਆ ਨੂੰ ਲੈ ਕੇ ਕਾਫੀ ਜਾਗਰੂਕ ਰਹੋਗੇ। ਤੁਸੀਂ ਬਹੁਤ ਹੀ ਵਿਵਹਾਰਕ ਅਤੇ ਸੰਤੁਲਿਤ ਦ੍ਰਸ਼ਟੀਕੋਣ ਅਪਣਾਉਗੇ। ਤੁਸੀਂ ਆਪਣੀਆਂ ਜਿੰਮੇਵਾਰੀਆਂ ਨੂੰ ਬਹੁਤ ਹੀ ਗੰਭੀਰਤਾ ਨਾਲ ਨਿਭਾਓਗੇ।

ਬ੍ਰਿਸ਼ਚਕ: ਤੁਸੀਂ ਜੋ ਵੀ ਫੈਸਲਾ ਲਓਗੇ, ਉਸਨੂੰ ਪੂਰੇ ਸੰਕਲਪ ਦੇ ਨਾਲ ਪੂਰਾ ਕਰ ਸਕੋਗੇ। ਤੁਹਾਡੀ ਫੈਸਲਾ ਲੈਣ ਦੀ ਸਮਰੱਥਾ ਅਤੇ ਸੰਕਲਪ ਤੁਹਾਨੂੰ ਦੂਸਰਿਆਂ ਤੋਂ ਅੱਗੇ ਰੱਖੇਗਾ। ਤੁਸੀਂ ਮੁਸ਼ਕਿਲ ਹਲਾਤਾਂ ਨੂੰ ਆਪਣੀ ਅਕਲਮੰਦੀ ਨਾਲ ਸੁਲਝਾਉਣ ਵਿੱਚ ਸਫਲ ਰਹੋਗੇ।

ਧਨੁ: ਤੁਹਾਡਾ ਗਿਆਨ ਨੇਤਰ ਬਹੁਤ ਮਜਬੂਤ ਰਹੇਗਾ, ਜੋ ਤੁਹਾਨੂੰ ਠੀਕ ਰਸਤਾ ਦਿਖਾਏਗੀ। ਤੁਸੀਂ ਰੌਲੇ-ਰੱਪੇ ਦੇ ਬਜਾਏ ਏਕਾਂਤ ਅਤੇ ਚਿੰਤਨ ਨੂੰ ਜਿਆਦਾ ਮਹੱਤਵ ਦਿਉਗੇ। ਤੁਹਾਡੀ ਸ਼ਾਂਤ ਸੋਚ ਅਤੇ ਜਾਂਚ-ਪੜਤਾਲ ਸਮਰੱਥਾ ਤੁਹਾਨੂੰ ਕਿਸੇ ਵੱਡੀ ਗਲਤੀ ਤੋਂ ਬਚਾ ਲਵੇਗੀ।

ਮਕਰ: ਊਰਜਾ ਤੁਹਾਨੂੰ ਬਹੁਤ ਹੀ ਫੋਕਸਡ ਬਣਾਏਗੀ। ਤੁਸੀਂ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਨੂੰ ਲੈ ਕੇ ਬਹੁਤ ਗੰਭੀਰ ਰਹੋਗੇ। ਸਖਤ ਮਿਹਨਤ ਨਾਲ ਤੁਹਾਨੂੰ ਆਪਣੇ ਨੈੱਟਵਰਕ ਵਿੱਚ ਸਨਮਾਨ ਮਿਲੇਗਾ। ਤੁਸੀਂ ਮਹੱਤਵਪੂਰਣ ਲੋਕਾਂ ਤੋਂ ਸਹਿਯੋਗ ਪਾਉਣ ਵਿੱਚ ਸਫਲ ਰਹੋਗੇ।

ਕੁੰਭ: ਤੁਸੀਂ ਆਪਣੀ ਸਾਖ ਅਤੇ ਕੈਰੀਅਰ ਨੂੰ ਲੈ ਕੇ ਕਾਫੀ ਗੰਭੀਰ ਰਹੋਗੇ। ਤੁਹਾਡੀ ਇਕਾਗਰਤਾ ਅਤੇ ਸੰਕਲਪ ਕਾਰਨ ਤੁਹਾਨੂੰ ਕਾਰਜ ਖੇਤਰ ਵਿੱਚ ਵੱਡੀ ਸਫਲਤਾ ਮਿਲੇਗੀ।

ਮੀਨ : ਤੁਹਾਡੀ ਬੁੱਧੀ ਬਹੁਤ ਹੀ ਵਿਆਪਕ ਰਹੇਗੀ ਅਤੇ ਤੁਸੀ ਹਲਾਤਾਂ ਨੂੰ ਬਹੁਤ ਵੱਡੇ ਨਜਰੀਏ ਨਾਲ ਵੇਖ ਸਕੋਗੇ। ਤੁਸੀਂ ਔਖੀ ਤੋਂ ਔਖੀ ਜ਼ਿੰਮੇਵਾਰੀ ਨੂੰ ਬਹੁਤ ਹੀ ਮੈਚਯੋਰਿਟੀ ਦੇ ਨਾਲ ਨਿਭਾਓਗੇ।

Continue Reading

Horscope

ਇਸ ਹਫਤੇ ਦਾ ਤੁਹਾਡਾ ਰਾਸ਼ੀਫਲ

Published

on

By

1 ਨਵੰਬਰ ਤੋਂ 7 ਨਵੰਬਰ ਤੱਕ

ਮੇਖ:- ਇਸ ਹਫਤੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੀ ਮੱਦਦ ਨਾਲ ਕੁੱਝ ਵਿਗੜੇ ਕੰਮ ਸੁਧਰਨਗੇ। ਮਿਹਨਤ ਅਤੇ ਹਿੰਮਤ ਕਰਨ ਨਾਲ ਧਨ ਲਾਭ ਦੇ ਮੌਕੇ ਮਿਲਣਗੇ। ਪਰ ਭਾਈਵਾਲੀ ਦੇ ਕੰਮਾਂ ਵਿੱਚ ਉੱਚਿਤ ਲਾਭ ਨਹੀ ਹੋਵਗਾ। ਹਫਤੇ ਦੇ ਅਖੀਰ ਵਿੱਚ ਉਤਸ਼ਾਹ ਨਾਲ ਕੰਮ ਕਰਨ ਤੇ ਕਾਮਯਾਬੀ ਦੇ ਰਸਤੇ ਖੁੱਲ੍ਹਣਗੇ।

ਬ੍ਰਿਖ:-ਇਸ ਹਫਤੇ ਇਸ ਖਾਸ ਚੁਣੌਤੀ ਦਾ ਸਾਮਨਾ ਕਰਨਾ ਪਵੇਗਾ। ਵੱਧਦੀ ਹਿੰਮਤ ਕਾਰਨ ਆਤਮ ਸ਼ਕਤੀ ਵਧੇਗੀ। ਹਫਤੇ ਦੇ ਅਖੀਰ ਵਿੱਚ ਕਿਸੇ ਉੱਚ-ਪੱਧਰੀ ਦੇ ਮੇਲ ਨਾਲ ਕਿਸੇ ਨਵੇਂ ਕੰਮ ਵਿੱਚ ਤਰੱਕੀ ਦੇ ਯੋਗ ਹਨ। ਭਵਿੱਖ ਵਿਚ ਔਕੜਾਂ ਦਾ ਸਾਮਨਾ ਕਰਨਾ ਪਵੇਗਾ। ਸਿਹਤ ਕੁੱਝ ਢਿੱਲੀ ਰਹੇਗੀ।

ਮਿਥੁਨ:- ਇਸ ਹਫਤੇ ਦਿਮਾਗੀ ਉਤੇਜਨਾ, ਫਜ਼ੂਲ ਦਾ ਤਨਾਉ, ਘਰੇਲੂ ਉਲਝਨਾਂ ਵੱਧਣਗੀਆਂ। ਮਨ ਵਿੱਚ ਉਦਾਸੀਨਤਾ ਰਹੇਗੀ। ਕਿਸੇ ਨਵੇਂ ਖੇਤਰ ਵੱਲ ਰੁਝਾਨ ਵਧੇਗਾ। ਕਾਰੋਬਾਰ ਦੇ ਹਾਲਾਤ ਆਮ ਰਹਿਣਗੇ, ਸਿਹਤ ਵਿੱਚ ਗਿਰਾਵਟ, ਧਨ ਦਾ ਫਜੂਲ ਖਰਚ ਅਤੇ ਵਿਦੇਸ਼ ਸਬੰਧੀ ਕੰਮਾਂ ਵਿੱਚ ਅਸਥਿਰਤਾ ਦੇ ਹਾਲਾਤ ਬਣਨਗੇ।

ਕਰਕ:- ਧਨ ਦਾ ਨੁਕਸਾਨ , ਵਧੇਰੇ ਗੁੱਸਾ, ਸਿਹਤ ਕੁੱਝ ਢਿੱਲੀ ਅਤੇ ਬੇਲੋੜੀ ਦੌੜ-ਭੱਜ ਵਧੇਰੇ ਰਹੇਗੀ। ਧਨ ਲਾਭ ਦੇ ਸਾਧਨ ਬਣਦੇ ਰਹਿਣਗੇ। ਦੂਰ ਦੀ ਯਾਤਰਾ ਅਤੇ ਕਿਸੇ ਖਾਸ ਨਾਲ ਮਨ-ਮੁਟਾਵ ਰਹੇਗਾ। ਭੈਣ-ਭਰਾ ਦੇ ਪਿਆਰ ਵਿੱਚ ਕਮੀ ਰਹੇਗੀ।

ਸਿੰਘ:- ਕਾਰੋਬਾਰ ਅਤੇ ਨੌਕਰੀ ਵਿਚ ਔਕੜਾਂ ਦਾ ਸਾਹਮਨਾ ਕਰਨਾ ਪਵੇਗਾ। ਵਿਰੋਧੀ ਪੱਖ ਨੁਕਸਾਨ ਦੇਣ ਦੀ ਤਾਂਘ ਵਿਚ ਰਹੇਗਾ। ਬੇਲੋੜੀ ਦੌੜ-ਭੱਜ, ਸਿਹਤ ਢਿੱਲੀ, ਧਨ ਖਰਚ ਜ਼ਿਆਦਾ ਅਤੇ ਵਧੇਰੇ ਗੁੱਸੇ ਕਾਰਨ ਬਣਿਆ ਕੰਮ ਵਿਗੜ ਸਕਦਾ ਹੈ। ਦੂਰ ਦੀ ਯਾਤਰਾ ਅਤੇ ਮਨ ਅਸ਼ਾਂਤ ਰਹੇਗਾ।

ਕੰਨਿਆ:-ਕਾਰੋਬਾਰ ਸੰਬੰਧੀ ਵੱਖ-ਵੱਖ ਯੋਜਨਾਵਾਂ ਤੇ ਵਿਚਾਰ ਕਰਨਾ ਪਵੇਗਾ। ਧਨ ਲਾਭ ਦੇ ਮੌਕੇ ਮਿਲਣ ਤੇ ਵੀ ਇੱਛਾ ਮੁਤਾਬਕ ਲਾਭ ਨਹੀਂ ਹੋ ਪਾਵੇਗਾ। ਸੰਤਾਨ ਦੇ ਭਵਿੱਖ ਸੰਬੰਧੀ ਵਿਚਾਰ-ਵਟਾਂਦਰਾ ਹੋਵੇਗਾ। ਭਵਿੱਖ ਸੰਬੰਧੀ ਖਾਸ ਫੈਸਲੇ ਬਹੁਤ ਸੂਝ-ਬੂਝ ਨਾਲ ਲੈਣ ਦੀ ਲੋੜ ਹੈ। ਹਫਤੇ ਦੇ ਅਖੀਰ ਵਿਚ ਗੁਪਤ ਪਰੇਸ਼ਾਨੀ ਅਤੇ ਘਰੇਲੂ ਉਲਝਣਾਂ ਵੀ ਵੱਧਣਗੀਆਂ। ਸਿਹਤ ਵੀ ਕੁੱਝ ਢਿੱਲੀ ਰਹੇਗੀ।

ਤੁਲਾ:- ਕਾਰੋਬਾਰ ਅਤੇ ਨੌਕਰੀ ਵਿੱਚ ਤਰੱਕੀ ਦੇ ਮੌਕੇ ਮਿਲਣਗੇ। ਪਰਿਵਾਰਕ ਸੁੱਖਾਂ ਵਿਚ ਵਾਧਾ ਹੋਵੇਗਾ। ਸੰਤਾਨ ਸੰਬੰਧੀ ਚਿੰਤਾ ਰਹੇਗੀ। ਸਿਹਤ ਢਿੱਲੀ, ਵਧੇਰੇ ਗੁੱਸਾ ਅਤੇ ਤੇਜ਼ੀ ਨਾਲ ਕੋਈ ਬਣਿਆ ਕੰਮ ਵਿਗੜ ਸਕਦਾ ਹੈ।

ਬ੍ਰਿਸ਼ਚਕ:- ਰੁਕਾਵਟਾਂ ਦੇ ਬਾਵਜੂਦ ਆਮਦਨ ਦੇ ਸਾਧਨਾਂ ਵਿਚ ਵਾਧਾ ਹੋਵੇਗਾ। ਖਾਸ ਕੰਮਾਂ ਲਈ ਦੌੜ-ਭੱਜ ਰਹੇਗੀ। ਪਰਿਵਾਰ ਵਿਚ ਪ੍ਰੇਸ਼ਾਨੀ ਅਤੇ ਬਣਦੇ ਕੰਮਾਂ ਵਿਚ ਦੇਰੀ ਹੋਣ ਦੇ ਯੋਗ ਹਨ। ਹਫਤੇ ਦੇ ਅਖੀਰ ਵਿੱਚ ਪਰਿਵਾਰ ਵਿਚ ਸ਼ੁੱਭ ਕੰਮ ਵੀ ਹੋਣਗੇ। ਮਾਨ-ਇੱਜ਼ਤ ਵਿੱਚ ਵਾਧਾ ਹੋਵੇਗਾ।

ਧਨ:-ਧਨ ਲਾਭ ਅਤੇ ਵਿਗੜੇ ਕੰਮਾਂ ਵਿੱਚ ਸੁਧਾਰ ਹੋਵੇਗਾ। ਕਿਸੇ ਉੱਚ ਪੱਧਰੀ ਅਤੇ ਖਾਸ ਵਿਅਕਤੀ ਦੇ ਮੇਲ ਨਾਲ ਮਨ ਸਨਮਾਨ ਵਿਚ ਵਾਧਾ ਹੋਵੇਗਾ। ਪਰਿਵਾਰ ਵਿੱਚ ਕਿਸੇ ਨਵੇਂ ਕਾਰਜ ਦੀ ਸ਼ੁਰੂਆਤ ਹੋਵੇਗੀ। ਸਿਹਤ ਖਰਾਬ, ਬਣਦੇ ਕੰਮਾਂ ਵਿਚ ਅੜਚਨਾਂ ਅਤੇ ਦੁਸ਼ਮਣ ਨੁਕਸਾਨ ਦੇਣ ਦੀ ਤਾਕ ਵਿੱਚ ਰਹਿਣਗੇ। ਸੱਟ ਚੋਟ ਲੱਗਣ ਦਾ ਡਰ ਹੈ। ਸਾਵਧਾਨੀ ਵਰਤੋਂੇ।

ਮਕਰ:- ਸੁਭਾਓ ਵਿੱਚ ਗੁੱਸਾ ਅਤੇ ਤੇਜੀ ਜਿਆਦਾ ਰਹੇਗੀ। ਧਨ ਦਾ ਫਜੂਲ ਖਰਚ ਵੀ ਹੋਵੇਗਾ। ਉੱਚ-ਪੱਧਰੀ ਲੋਕਾਂ ਨਾਲ ਮੇਲ ਅਤੇ ਆਮਦਨ ਦੇ ਸਾਧਨ ਬਣਦੇ ਰਹਿਣਗੇ। ਸਿਹਤ ਵਿੱਚ ਪਰੇਸ਼ਾਨੀ, ਬਣਦੇ ਕੰਮਾਂ ਵਿਚ ਅੜਚਨਾਂ ਕਰਕੇ ਮਨ ਪਰੇਸ਼ਾਨ ਅਤੇ ਬੇਚੈਨ ਰਹੇਗਾ ਦੁਰਘਟਨਾਂ ਵਿਚ ਚੋਟ ਆਦਿ ਲੱਗਣ ਦਾ ਡਰ ਹੈ। ਗੁੱਸੇ ਅਤੇ ਘਬਰਾਹਟ ਨਾਲ ਕੋਈ ਕੰਮ ਵਿਗੜ ਸਕਦਾ ਹੈ।

ਕੁੰਭ:- ਗੁਜਾਰੇਯੋਗ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਬੇਲੋੜੀ ਦੌੜ-ਭੱਜ, ਮਨ ਉਦਾਸ ਅਤੇ ਸੁਭਾਅ ਵਿੱਚ ਤੇਜੀ ਹੋਣ ਕਰਕੇ ਕੋਈ ਬਣਿਆ ਕੰਮ ਵਿਗੜ ਸਕਦਾ ਹੈ। ਹਫਤੇ ਦੇ ਅਖੀਰ ਵਿੱਚ ਜਿਆਦਾਤਰ ਸਮਾਂ ਮਨੋਰੰਜਨ ਦੇ ਕੰਮਾਂ ਵਿਚ ਬੀਤੇਗਾ। ਜਲਦਬਾਜੀ ਵਿੱਚ ਕੋਈ ਵੀ ਕੰਮ ਨਾ ਕਰੋ, ਨਹੀਂ ਤਾਂ ਨੁਕਸਾਨ ਹੋਣ ਦਾ ਡਰ ਹੈ।

ਮੀਨ:- ਮਾਨ-ਇੱਜ਼ਤ ਵਿਚ ਵਾਧੇ ਅਤੇ ਗੁਜਾਰੇਯੋਗ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਕਾਰੋਬਾਰੀ ਖੇਤਰ ਵਿੱਚ ਕਈ ਨਵੀਆਂ ਯੋਜਨਾਵਾਂ ਬਣਨਗੀਆਂ। ਖਾਸ ਮਿਹਨਤ ਕਰਨ ਤੇ ਕਾਮਯਾਬੀ ਮਿਲੇਗੀੇ ਪਰ ਲਾਭ ਘੱਟ ਅਤੇ ਖਰਚ ਜ਼ਿਆਦਾ ਹੋਵੇਗਾ, ਪਰਿਵਾਰਕ ਸਮੱਸਿਆ ਦਾ ਵੀ ਸਾਮਨਾ ਕਰਨਾ ਪਵੇਗਾ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ: ਹਫ਼ਤਿਆਂ ਤੋਂ ਟਲ ਰਹੇ ਕੰਮ ਜੋਸ਼ ਨਾਲ ਨਿਪਟਣਗੇ ਅਤੇ ਭੈਣ-ਭਰਾ ਨਾਲ ਖੜ੍ਹੇ ਰਹਿਣਗੇ। ਨੌਕਰੀ ਦੀ ਭਾਲ ਕਰ ਰਹੇ ਲੋਕਾਂ ਦੇ ਫ਼ੋਨ ਤੇ ਇੰਟਰਵਿਊ ਕਾਲ ਆ ਸਕਦੀ ਹੈ। ਮੇਲ ਭੇਜਣ ਤੋਂ ਪਹਿਲਾਂ ਅਟੈਚਮੈਂਟ ਦੁਬਾਰਾ ਜ਼ਰੂਰ ਦੇਖੋ।

ਬ੍ਰਿਖ : ਮਹੀਨੇ ਦੀ ਤਨਖ਼ਾਹ ਖਾਤੇ ਵਿੱਚ ਆਉਂਦਿਆਂ ਹੀ ਬੱਚਤ ਵਾਲਾ ਹਿੱਸਾ ਪਹਿਲਾਂ ਕੱਢ ਲਓ। ਪੈਸਾ ਡਬਲ” ਵਰਗੇ ਵਾਅਦਿਆਂ ਤੋਂ ਦੂਰ ਰਹੋ। ਮਿੱਠੀ ਜ਼ੁਬਾਨ ਨਾਲ ਵਿਗੜੀ ਗੱਲ ਸੰਭਾਲ ਲਵੋਗੇ। ਮਿਠਾਈ ਘੱਟ ਖਾਓ, ਦੰਦ ਦੁਖ ਸਕਦੇ ਹਨ।

ਮਿਥੁਨ : ਦਿਮਾਗ਼ ਵਿੱਚ ਬਹੁਤ ਸਾਰੀਆਂ ਯੋਜਨਾਵਾਂ ਘੁੰਮਣਗੀਆਂ, ਕਾਗਜ਼ ਤੇ ਲਿਖੋ ਅਤੇ ਇੱਕ-ਇੱਕ ਕਰਕੇ ਪੂਰੀਆਂ ਕਰੋ। ਸੇਲਜ਼ ਅਤੇ ਮਾਰਕੀਟਿੰਗ ਵਾਲਿਆਂ ਦਾ ਦਿਨ ਤੇਜ਼ ਰਹੇਗਾ। ਬੱਚੇ ਪੜ੍ਹਦੇ ਸਮੇਂ ਮੋਬਾਈਲ ਦੂਰ ਰੱਖਣ।

ਕਰਕ : ਅੱਧੀ ਰਾਤ ਨੂੰ ਸ਼ਾਪਿੰਗ ਐਪ ਤੇ ਬੇਕਾਰ ਦੀਆਂ ਚੀਜ਼ਾਂ ਕਾਰਟ ਵਿੱਚ ਪਾਉਣਾ ਛੱਡੋ। ਪੁਰਾਣੀਆਂ ਯਾਦਾਂ ਮਨ ਭਾਰੀ ਕਰਨਗੀਆਂ, ਕਿਸੇ ਆਪਣੇ ਨਾਲ ਗੱਲ ਕਰੋ। ਟਿਕਟ ਬੁਕਿੰਗ ਵਿੱਚ ਰਿਫ਼ੰਡ ਦੇ ਨਿਯਮ ਪੜ੍ਹੋ।

ਸਿੰਘ : ਯਾਰਾਂ-ਦੋਸਤਾਂ ਦੀ ਮਦਦ ਨਾਲ ਕਮਾਈ ਦਾ ਨਵਾਂ ਜ਼ਰੀਆ ਬਣੇਗਾ ਅਤੇ ਦਫ਼ਤਰ ਵਿੱਚ ਤੁਹਾਡੀ ਯੋਜਨਾ ਪਸੰਦ ਕੀਤੀ ਜਾਵੇਗੀ। ਗਰੁੱਪ ਵਿੱਚ ਘੁੰਮਣ ਜਾ ਰਹੇ ਹੋ ਤਾਂ ਖ਼ਰਚਾ ਪਹਿਲਾਂ ਹੀ ਵੰਡ ਲਓ। ਬੱਚਿਆਂ ਤੋਂ ਖ਼ੁਸ਼ਖ਼ਬਰੀ ਮਿਲੇਗੀ।

ਕੰਨਿਆ : ਬੌਸ ਤੁਹਾਡੇ ਹੱਥ ਕਿਸੇ ਵੱਡੇ ਕੰਮ ਦੀ ਵਾਗਡੋਰ ਸੌਂਪ ਸਕਦੇ ਹਨ, ਫ਼ਾਈਲਾਂ ਤਿਆਰ ਰੱਖੋ। ਦਫ਼ਤਰ ਦਾ ਤਣਾਅ ਘਰ ਨਾ ਲਿਆਓ। ਜੋ ਐਪ ਸਬਸਕ੍ਰਿਪਸ਼ਨ ਬੇਕਾਰ ਚੱਲ ਰਹੇ ਹਨ, ਉਨ੍ਹਾਂ ਨੂੰ ਬੰਦ ਕਰੋ। ਹਰ ਘੰਟੇ ਕੁਰਸੀ ਛੱਡ ਕੇ ਥੋੜ੍ਹਾ ਟਹਿਲੋ।

ਤੁਲਾ : ਲੰਬੇ ਸਮੇਂ ਦਾ ਤਣਾਅ ਘਟੇਗਾ ਅਤੇ ਅਟਕੇ ਹੋਏ ਕੰਮ ਚੱਲ ਪੈਣਗੇ। ਤਿਉਹਾਰ ਤੇ ਪਿੰਡ ਜਾਂ ਘਰ ਪਰਤਣਾ ਹੈ ਤਾਂ ਰੇਲ ਟਿਕਟ ਹੁਣੇ ਬੁੱਕ ਕਰਵਾਓ। ਬਾਹਰਲੇ ਸ਼ਹਿਰਾਂ ਤੋਂ ਕਾਰੋਬਾਰ ਵਧੇਗਾ। ਵੱਡਿਆਂ ਦੀ ਸਲਾਹ ਮੰਨੋ।

ਬ੍ਰਿਸਚਕ : ਗੱਡੀ ਜਾਂ ਘਰ ਵਿੱਚ ਅਚਾਨਕ ਮੁਰੰਮਤ ਦਾ ਖ਼ਰਚਾ ਹੋ ਸਕਦਾ ਹੈ, ਥੋੜ੍ਹੇ ਪੈਸੇ ਵੱਖਰੇ ਰੱਖੋ। ਕੇਵਾਈਸੀ ਦੇ ਨਾਂ ਤੇ ਆਏ ਲਿੰਕ ਨਾ ਖੋਲ੍ਹੋ। ਜੀਵਨ ਸਾਥੀ ਦੀ ਗੱਲ ਦਿਲ ਤੇ ਨਾ ਲਓ, ਪੁਰਾਣੇ ਗਿਲੇ-ਸ਼ਿਕਵੇ ਨਾ ਦੁਹਰਾਓ।

ਧਨੁ : ਸਾਂਝੇਦਾਰੀ (ਪਾਰਟਨਰਸ਼ਿਪ) ਵਿੱਚ ਨਵੀਂ ਡੀਲ ਬਣ ਸਕਦੀ ਹੈ, ਪਰ ਐਗਰੀਮੈਂਟ ਦੀ ਹਰ ਸ਼ਰਤ ਪੜ੍ਹ ਕੇ ਹੀ ਦਸਤਖ਼ਤ ਕਰੋ। ਰੁੱਸੇ ਹੋਏ ਸਾਥੀ ਨੂੰ ਮਨਾਉਣ ਵਿੱਚ ਪਹਿਲ ਤੁਸੀਂ ਕਰੋ। ਮਹਿਮਾਨਾਂ ਕਰਕੇ ਘਰ ਵਿੱਚ ਰੌਣਕ ਰਹੇਗੀ।

ਮਕਰ : ਵਿਰੋਧੀ ਤੁਹਾਡੀ ਗ਼ਲਤੀ ਲੱਭਣਗੇ, ਇਸ ਲਈ ਜ਼ਰੂਰੀ ਗੱਲਾਂ ਲਿਖਤੀ ਰੂਪ ਵਿੱਚ ਰੱਖੋ। ਪਹਿਲਾਂ ਈ.ਐਮ.ਆਈ. ਚੁਕਾਓ, ਫਿਰ ਬਾਕੀ ਬਿੱਲ। ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲਿਆਂ ਨੂੰ ਫ਼ਾਇਦਾ ਹੋਵੇਗਾ। ਬੱਚਿਆਂ ਤੇ ਗੁੱਸਾ ਨਾ ਕਰੋ।

ਕੁੰਭ : ਤੁਹਾਡੇ ਨਵੇਂ ਵਿਚਾਰ ਦੀ ਸ਼ਲਾਘਾ ਹੋਵੇਗੀ ਅਤੇ ਸਿੰਗਲ ਲੋਕਾਂ ਦੀ ਕਿਸੇ ਨਾਲ ਨਵੀਂ ਦੋਸਤੀ ਹੋ ਸਕਦੀ ਹੈ। ਕਿਸੇ ਸ਼ੇਅਰ ਦੀ ਟਿਪ ਤੇ ਪੈਸਾ ਨਾ ਲਗਾਓ। ਸੜਕ ਕਿਨਾਰੇ ਦੀ ਚਾਟ ਨਾਲ ਪੇਟ ਖ਼ਰਾਬ ਹੋ ਸਕਦਾ ਹੈ, ਖਾਣ-ਪੀਣ ਦਾ ਧਿਆਨ ਰੱਖੋ।

ਮੀਨ : ਦੀਵਾਲੀ ਤੋਂ ਪਹਿਲਾਂ ਘਰ ਰੰਗਵਾਉਣ ਦੀ ਯੋਜਨਾ ਬਣੇਗੀ, ਕਾਰੀਗਰ ਨਾਲ ਰੇਟ ਪਹਿਲਾਂ ਹੀ ਤੈਅ ਕਰੋ। ਮਾਂ ਦੇ ਨਾਲ ਸਮਾਂ ਬਿਤਾਓ। ਵਰਕ ਫ਼ਰਾਮ ਹੋਮ (ਘਰੋਂ ਕੰਮ) ਕਰਨ ਵਾਲੇ ਆਪਣਾ ਇੰਟਰਨੈਟ ਅਤੇ ਵਰਕਸਪੇਸ ਠੀਕ ਕਰਵਾਉਣ। ਜੀਵਨ ਸਾਥੀ ਦੀ ਸਿਹਤ ਦੇ ਚਲਦੇ ਕਿਸੇ ਨਾਲ ਮਿਲਣ ਦੀ ਯੋਜਨਾ ਰੱਦ ਹੋ ਜਾਵੇ ਤਾਂ ਚਿੰਤਾ ਨਾ ਕਰੋ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ : ਆਤਮ-ਵਿਸ਼ਵਾਸ ਕਮਾਲ ਦਾ ਰਹੇਗਾ ਅਤੇ ਅਟਕਿਆ ਹੋਇਆ ਕੰਮ ਅੱਗੇ ਵਧੇਗਾ। ਦਫ਼ਤਰ ਵਿੱਚ ਕੋਈ ਲੱਤ ਅੜਾਵੇ ਤਾਂ ਉਲਝੋ ਨਾ, ਆਪਣੇ ਕੰਮ ਨਾਲ ਜਵਾਬ ਦਿਓ। ਜੀਵਨ ਸਾਥੀ ਦੀ ਗੱਲ ਧਿਆਨ ਨਾਲ ਸੁਣੋ। ਲਗਾਤਾਰ ਬੈਠੇ ਰਹਿਣ ਦੀ ਆਦਤ ਛੱਡੋ।

ਬ੍ਰਿਖ: ਵਿਦੇਸ਼ ਜਾਣ ਦੀ ਗੱਲ ਅੱਗੇ ਵਧ ਸਕਦੀ ਹੈ, ਪਰ ਖ਼ਰਚਾ ਵੀ ਵਧੇਗਾ। ਗੱਡੀ ਚਲਾਉਂਦੇ ਸਮੇਂ ਫ਼ੋਨ ਬਿਲਕੁਲ ਨਾ ਦੇਖੋ। ਕਿਸੇ ਖ਼ਾਸ ਤੋਂ ਸਾਥ ਨਾ ਮਿਲੇ ਤਾਂ ਉਦਾਸ ਹੋ ਕੇ ਕੋਈ ਫ਼ੈਸਲਾ ਨਾ ਲਵੋ। ਕਿਸੇ ਰਿਸ਼ਤੇਦਾਰ ਨਾਲ ਲੰਬੀ ਗੱਲਬਾਤ ਹੋਵੇਗੀ।

ਮਿਥੁਨ : ਪੈਸਿਆਂ ਦਾ ਇੰਤਜ਼ਾਮ ਹੋ ਜਾਵੇਗਾ ਅਤੇ ਤਨਖ਼ਾਹ ਵਧਣ ਦੀ ਖ਼ਬਰ ਆ ਸਕਦੀ ਹੈ। ਦਫ਼ਤਰ ਸਮੇਂ ਸਿਰ ਪਹੁੰਚੋ, ਨਹੀਂ ਤਾਂ ਸਵਾਲ ਉੱਠਣਗੇ। ਸ਼ੇਅਰ ਬਾਜ਼ਾਰ ਵਿੱਚ ਕਾਹਲੀ ਨਾ ਕਰੋ। ਤਲੀਆਂ ਚੀਜ਼ਾਂ ਦੀ ਬਜਾਏ ਪੌਸ਼ਟਿਕ ਫਲ ਖਾਓ।

ਕਰਕ : ਨੌਕਰੀ ਵਿੱਚ ਅਹੁਦਾ ਜਾਂ ਵੱਡੀ ਜ਼ਿੰਮੇਵਾਰੀ ਮਿਲਣ ਦੀ ਖ਼ਬਰ ਆ ਸਕਦੀ ਹੈ ਅਤੇ ਬੌਸ ਸਾਥ ਦੇਣਗੇ। ਪਰ ਕੰਮ ਵਿੱਚ ਇੰਨੇ ਨਾ ਡੁੱਬ ਜਾਓ ਕਿ ਜੀਵਨ ਸਾਥੀ ਨਾਰਾਜ਼ ਹੋ ਜਾਵੇ, ਇੱਕ ਫ਼ੋਨ ਜ਼ਰੂਰ ਕਰੋ। ਪੈਰਾਂ ਵਿੱਚ ਭਾਰੀਪਣ ਮਹਿਸੂਸ ਹੋਵੇ ਤਾਂ ਮਾਲਸ਼ ਕਰੋ।

ਸਿੰਘ : ਦੋਵੇਂ ਹੱਥਾਂ ਵਿੱਚ ਲੱਡੂ ਹਨ, ਵਾਧੂ ਕਮਾਈ ਵੀ ਹੋਵੇਗੀ ਅਤੇ ਘੁੰਮਣ-ਫਿਰਨ ਦਾ ਮੌਕਾ ਵੀ ਮਿਲੇਗਾ। ਦੂਜੇ ਸ਼ਹਿਰ ਦਾ ਗਾਹਕ ਕਾਰੋਬਾਰ ਵਧਾਏਗਾ। ਇੱਕੋ ਸਮੇਂ ਦਸ ਕੰਮ ਨਾ ਛੇੜੋ, ਪਹਿਲ ਦੇ ਆਧਾਰ ਤੇ ਕੰਮ ਤੈਅ ਕਰੋ।

ਕੰਨਿਆ : ਆਪਣੀ ਮਨਮਰਜ਼ੀ ਤੇ ਅੜੇ ਰਹੇ ਤਾਂ ਕੰਮ ਵਿਗੜੇਗਾ। ਸ਼ੇਅਰ ਬਾਜ਼ਾਰ ਦੀ ਕਿਸੇ ਟਿਪ ਤੇ ਭਰੋਸਾ ਨਾ ਕਰੋ। ਜੀਵਨ ਸਾਥੀ ਨਾਲ ਰੁੱਸਣ-ਮਨਾਉਣ ਦਾ ਸਿਲਸਿਲਾ ਚੱਲੇਗਾ, ਸ਼ੱਕ ਕਰਨਾ ਛੱਡੋ। ਬਾਹਰ ਜਾਂਦੇ ਸਮੇਂ ਥੋੜ੍ਹਾ ਜਿਹਾ ਦਹੀਂ ਖਾ ਕੇ ਨਿਕਲੋ।

ਤੁਲਾ : ਮੁਸ਼ਕਲ ਕੰਮ ਤੁਹਾਡੀ ਜ਼ਿੱਦ ਨਾਲ ਪੂਰਾ ਹੋਵੇਗਾ, ਪਰ ਦੂਜਿਆਂ ਦੀ ਸਲਾਹ ਵੀ ਜ਼ਰੂਰ ਸੁਣੋ। ਉਧਾਰ ਲੈ ਕੇ ਕੋਈ ਜੋਖ਼ਮ ਨਾ ਉਠਾਓ। ਸਾਥੀ ਦਾ ਨਵਾਂ ਅੰਦਾਜ਼ ਦੇਖਣ ਨੂੰ ਮਿਲੇਗਾ। ਸਮਰੱਥਾ ਤੋਂ ਵੱਧ ਜ਼ੋਰ ਨਾ ਲਗਾਓ।

ਬ੍ਰਿਸਚਕ: ਅਦਾਲਤ ਜਾਂ ਕਾਗ਼ਜ਼ੀ ਕਾਰਵਾਈ ਵਿੱਚ ਪੈਸਾ ਖ਼ਰਚ ਹੋ ਸਕਦਾ ਹੈ, ਸ਼ਾਰਟਕੱਟ ਤੋਂ ਦੂਰ ਰਹੋ। ਇੱਕੋ ਸਮੇਂ ਕਈ ਕੰਮ ਸੰਭਾਲਣੇ ਪੈਣਗੇ। ਬੁਖ਼ਾਰ ਲੱਗੇ ਤਾਂ ਆਪਣੇ ਆਪ ਦਵਾਈ ਨਾ ਲਵੋ, ਡਾਕਟਰ ਨੂੰ ਦਿਖਾਓ।

ਧਨੁ : ਪਿਆਰ ਵਿੱਚ ਮਸਤੀ ਰਹੇਗੀ ਅਤੇ ਦੋਸਤਾਂ ਨਾਲ ਘੁੰਮਣ ਦਾ ਪ੍ਰੋਗਰਾਮ ਬਣੇਗਾ। ਭਾਈਵਾਲੀ ਵਿੱਚ ਮੁਨਾਫ਼ਾ ਹੋਵੇਗਾ। ਕੋਈ ਨਵੀਂ ਯੋਜਨਾ ਅਧੂਰੀ ਤਿਆਰੀ ਨਾਲ ਸ਼ੁਰੂ ਨਾ ਕਰੋ। ਪੇਟ ਦਾ ਖ਼ਿਆਲ ਰੱਖੋ ਅਤੇ ਬਾਹਰ ਦਾ ਖਾਣਾ ਘੱਟ ਕਰੋ।

ਮਕਰ : ਘਰਦਿਆਂ ਦਾ ਪੂਰਾ ਸਾਥ ਮਿਲੇਗਾ ਅਤੇ ਪੈਸਾ ਵੀ ਚੰਗਾ ਆਵੇਗਾ। ਅਧਿਕਾਰੀ ਤੁਹਾਡੇ ਕੰਮ ਵੱਲ ਧਿਆਨ ਦੇਣਗੇ। ਪਤੀ-ਪਤਨੀ ਵਿਚਾਲੇ ਛੋਟੀ-ਮੋਟੀ ਗੱਲ ਹੋਵੇ ਤਾਂ ਉਸ ਨੂੰ ਖਿੱਚੋ ਨਾ। ਖ਼ੂਬ ਪਾਣੀ ਪੀਓ।

ਕੁੰਭ : ਜਿਸ ਕੰਮ ਤੋਂ ਉਮੀਦ ਨਹੀਂ ਸੀ, ਉਹੀ ਫ਼ਾਇਦਾ ਦੇ ਸਕਦਾ ਹੈ। ਸਰਕਾਰੀ ਸੌਦੇ ਨਾਲ ਕਮਾਈ ਹੋਵੇਗੀ। ਸ਼ੇਅਰ ਦਾ ਸਾਰਾ ਮੁਨਾਫ਼ਾ ਖ਼ਰਚ ਨਾ ਕਰੋ। ਤਲਿਆ-ਭੁੰਨਿਆ ਘੱਟ ਖਾਓ।

ਮੀਨ : ਪੈਸੇ ਪੱਖੋਂ ਰਾਹਤ ਮਿਲੇਗੀ ਅਤੇ ਪਾਰਟਨਰ ਤੋਂ ਕੰਮ ਦੀ ਨਵੀਂ ਜਾਣਕਾਰੀ ਮਿਲੇਗੀ। ਕੋਈ ਵੀ ਸੌਦਾ ਬਿਨਾਂ ਸ਼ਰਤਾਂ ਪੜ੍ਹੇ ਦਸਤਖ਼ਤ ਨਾ ਕਰੋ। ਬੱਚਿਆਂ ਦੇ ਰੌਲੇ-ਰੱਪੇ ਨਾਲ ਖਿਝ ਚੜ੍ਹੇ ਤਾਂ ਧੀਰਜ ਬਣਾਈ ਰੱਖੋ।

Continue Reading

Latest News

Trending