Connect with us

Mohali

ਖੂਨਦਾਨ ਜੀਵਨ ਦਾਨ ਦੇਣ ਦਾ ਸਭ ਤੋਂ ਵੱਡਾ ਮਾਧਿਅਮ : ਐਨ. ਕੇ. ਸ਼ਰਮਾ

Published

on

ਜ਼ੀਰਕਪੁਰ, 13 ਅਪ੍ਰੈਲ (ਸ.ਬ.) ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਅਤੇ ਸਾਬਕਾ ਵਿਧਾਇਕ ਐਨ. ਕੇ. ਸ਼ਰਮਾ ਨੇ ਕਿਹਾ ਹੈ ਕਿ ਖੂਨਦਾਨ ਕਿਸੇ ਵੀ ਵਿਅਕਤੀ ਨੂੰ ਜੀਵਨ ਦੇਣ ਦਾ ਸਭ ਤੋਂ ਵੱਡਾ ਮਾਧਿਅਮ ਹੈ ਅਤੇ ਨੌਜਵਾਨਾਂ ਨੂੰ ਖੂਨਦਾਨ ਨੂੰ ਉਤਸ਼ਾਹਿਤ ਕਰਨ ਲਈ ਜਾਗਰੂਕਤਾ ਮੁਹਿੰਮਾਂ ਚਲਾਉਣੀਆਂ ਚਾਹੀਦੀਆਂ ਹਨ। ਵਿਸਾਖੀ ਦੇ ਮੌਕੇ ਤੇ ਨੇੜਲੇ ਪਿੰਡ ਰਾਮਗੜ੍ਹ ਬੁੱਢਾ ਵਿੱਚ ਲਗਾਏ ਗਏ ਤੀਜੇ ਸਾਲਾਨਾ ਖੂਨਦਾਨ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਇੱਥੇ ਹਰ ਸਾਲ ਖੂਨਦਾਨ ਦਾ ਆਯੋਜਨ ਕੀਤਾ ਜਾਂਦਾ ਹੈ। ਹਰ ਸਾਲ ਖੂਨਦਾਨੀਆਂ ਦੀ ਗਿਣਤੀ ਵੱਧ ਰਹੀ ਹੈ। ਇਸ ਪ੍ਰਤੀ ਨੌਜਵਾਨਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਅੱਜ ਖੂਨਦਾਨ ਬਾਰੇ ਫੈਲੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨ ਦੀ ਲੋੜ ਹੈ। ਅਜਿਹੇ ਸਮਾਗਮ ਨਿਯਮਿਤ ਤੌਰ ਤੇ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ। ਇਸ ਕੈਂਪ ਵਿੱਚ ਲਗਭਗ 125 ਲੋਕਾਂ ਨੇ ਖੂਨਦਾਨ ਕੀਤਾ। ਇਸ ਮੌਕੇ ਸਾਬਕਾ ਕੌਂਸਲਰ ਮਨਦੀਪ ਸਿੰਘ, ਅਵਤਾਰ ਸਿੰਘ, ਕਮਲਦੀਪ ਸਿੰਘ, ਸਤਿੰਦਰ ਸਿੰਘ ਸੱਤੀ, ਗੁਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਸਮੇਤ ਕਈ ਪਤਵੰਤੇ ਮੌਜੂਦ ਸਨ।

Continue Reading

Mohali

ਮੁਹਾਲੀ ਪੁਲੀਸ ਵਲੋਂ ਅਸਲੇ ਸਮੇਤ ਇੱਕ ਵਿਅਕਤੀ ਕਾਬੂ

Published

on

By

ਐਸ ਏ ਐਸ ਨਗਰ, 16 ਅਪ੍ਰੈਲ (ਸ.ਬ.) ਮੁਹਾਲੀ ਪੁਲੀਸ ਨੇ ਇੱਕ ਵਿਅਕਤੀ ਨੂੰ ਦੇਸੀ ਪਿਸਟਲ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਵਲੋਂ ਇਸ ਵਿਅਕਤੀ ਨੂੰ ਐਸ ਐਸ ਪੀ ਸz ਹਰਮਨਦੀਪ ਹਾਂਸ ਦੀਆਂ ਹਿਦਾਇਤਾਂ ਤੇ ਸਮਾਜਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੌਰਾਨ ਕਾਬੂ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਪੁਲੀਸ ਟੀਮ ਨੇਚਰ ਪਾਰਕ ਨੇੜੇ ਮੌਜੂਦ ਸੀ ਜਦੋਂ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਕਿ ਪ੍ਰੀਤਇੰਦਰ ਸਿੰਘ ਵਾਸੀ ਪਿੰਕ ਰੋਜ ਸੁਸਾਇਟੀ 49-ਡੀ ਚੰਡੀਗੜ ਕੋਲ ਇੱਕ ਨਜਾਇਜ ਪਿਸਟਲ ਹੈ ਅਤੇ ਉਹ ਇਹ ਨਜਾਇਜ ਪਿਸਟਲ ਲੈ ਕੇ ਵਾਈ. ਪੀ. ਐਸ. ਚੌਕ ਵੱਲ ਨੂੰ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਐਸ.ਆਈ ਗਗਨਦੀਪ ਸਿੰਘ ਅਤੇ ਪੁਲੀਸ ਪਾਰਟੀ ਵਲੋਂ ਨੇਚਰ ਪਾਰਕ ਵਲੋਂ ਵਾਈ. ਪੀ. ਐਸ. ਚੌਂਕ ਵੱਲ ਆ ਰਹੇ ਇੱਕ ਸਿੱਖ ਸਰਦਾਰ ਨੌਜਵਾਨ (ਜੋ ਅੱਗੇ ਖੜੀ ਪੁਲੀਸ ਪਾਰਟੀ ਨੂੰ ਦੇਖ ਕੇ ਇਕਦਮ ਪਿੱਛੇ ਵੱਲ ਨੂੰ ਮੁੜਨ ਲੱਗਾ ਸੀ) ਨੂੰ ਆਵਾਜ਼ ਮਾਰ ਕੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਉਸਦੀ ਤਲਾਸ਼ੀ ਲਈ ਤਾਂ ਉਸਦੀ ਪੈਂਟ ਦੇ ਡੱਬ ਵਿੱਚੋਂ ਇੱਕ ਦੇਸੀ ਪਿਸਟਲ .32 ਬੋਰ (ਰੰਗ ਸਿਲਵਰ) ਜਿਸ ਉੱਪਰ ਅੰਗਰੇਜੀ ਵਿੱਚ ਯੂ ਐਸ ਏ ਲਿਖਿਆ ਹੋਇਆ ਹੈ ਸਮੇਤ ਖਾਲੀ ਮੈਗਜ਼ੀਨ ਬਰਾਮਦ ਹੋਇਆ ਜਿਸ ਸਬੰਧੀ ਉਹ ਵਿਅਕਤੀ ਕੋਈ ਲਾਇਸੰਸ ਪਰਮਿਟ ਪੇਸ਼ ਨਹੀਂ ਕਰ ਸਕਿਆ। ਪੁਲੀਸ ਵਲੋਂ ਨੌਜਵਾਨ ਦਾ ਨਾਮ ਪਤਾ ਪੁੱਛੇ ਜਾਣ ਤੇ ਉਸਨੇ ਆਪਣਾ ਨਾਮ ਪ੍ਰੀਤਇੰਦਰ ਸਿੰਘ ਵਾਸੀ ਪਿੰਕ ਰੋਜ ਸੁਸਾਇਟੀ 49-ਡੀ ਚੰਡੀਗੜ ਦੱਸਿਆ।

ਉਹਨਾਂ ਦੱਸਿਆ ਕਿ ਪੁਲੀਸ ਵਲੋਂ ਇਸ ਸੰਬੰਧੀ ਥਾਣਾ ਫੇਜ-8 ਮੁਹਾਲੀ ਵਿਖੇ ਆਰਮਜ ਐਕਟ ਦੀ ਧਾਰਾ 25 ਅਧੀਨ ਮਾਮਲਾ ਦਰਜ ਕਰਕੇ ਪ੍ਰੀਤਇੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਵਲੋਂ ਉਸਦਾ ਪੁਲੀਸ ਰਿਮਾਡ ਹਾਸਿਲ ਕੀਤਾ ਗਿਆ ਹੈ ਅਤੇ ਉਸਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Continue Reading

Mohali

ਫੇਜ਼ 5 ਅਤੇ ਸ਼ਾਹੀਮਾਜਰਾ ਨੇੜੇ ਸਥਿਤ ਕੂੜੇ ਦੇ ਡੰਪ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਵਸਨੀਕਾਂ ਦਾ ਧਰਨਾ ਜਾਰੀ

Published

on

By

ਵਸਨੀਕਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ

ਐਸ ਏ ਐਸ ਨਗਰ, 16 ਅਪ੍ਰੈਲ (ਸ.ਬ.) ਫੇਜ਼ 5 ਅਤੇ ਸ਼ਾਹੀਮਾਜਰਾ ਨੇੜੇ ਸਥਿਤ ਕੂੜੇ ਦੇ ਡੰਪ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਗ੍ਰੀਨ ਪਾਰਕ ਰੈਜੀਡੈਂਟ ਵੈਲਫੇਅਰ ਸੋਸਾਇਟੀ (ਰਜਿ.) ਫੇਜ਼ 5 ਮੁਹਾਲੀ ਦੀ ਅਗਵਾਈ ਵਿੱਚ ਫੇਜ਼ 5 ਅਤੇ ਪਿੰਡ ਸ਼ਾਹੀਮਾਜਰਾ ਦੇ ਵਸਨੀਕਾਂ ਵਲੋਂ ਸ਼ੁਰੂ ਕੀਤਾ ਧਰਨਾ ਜਾਰੀ ਹੈ। ਦੋ ਦਿਨ ਪਹਿਲਾਂ ਇਸਦੇ ਨੇੜੇ ਬਣੀ ਸਬਜੀ ਮੰਡੀ ਵਾਲੀ ਥਾਂ ਤੇ ਪਏ ਕੂੜੇ ਦੇ ਢੇਰ ਨੂੰ ਅੱਗ ਲੱਗਣ ਤੋਂ ਬਾਅਦ ਤੋਂ ਵਸਨੀਕਾਂ ਵਲੋਂ ਧਰਨਾ ਦਿੱਤਾ ਜਾ ਰਿਹਾ ਹੈ। ਫੇਜ਼ 5 ਦੇ ਕੌਂਸਲਰ ਸz. ਜਗਦੀਸ਼ ਸਿੰਘ ਜੱਗਾ ਨੇ ਦੱਸਿਆ ਕਿ ਵਸਨੀਕਾਂ ਵਲੋਂ ਹੁਣ ਇਹ ਧਰਨਾ ਤਾਂ ਹੀ ਚੁੱਕਿਆ ਜਾਵੇਗਾ ਜੇਕਰ ਇਹ ਆਰ ਐਮ ਸੀ ਕੇਂਦਰ ਇੱਥੋਂ ਪੱਕੇ ਤੌਰ ਤੇ ਚੁੱਕਿਆ ਜਾਵੇਗਾ। ਉਹਨਾਂ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਇੱਥੇ ਪਏ ਕੂੜੇ ਦੇ ਢੇਰ ਨੂੰ ਚੁਕਵਾਉਣ ਦੀ ਕਾਰਵਾਈ ਦੇ ਨਾਮ ਤੇ ਚਾਰ ਪੰਜ ਟਰਾਲੀਆਂ ਭਰ ਕੇ ਖੜ੍ਹਾ ਦਿੱਤੀਆਂ ਗਈਆਂ ਹਨ ਪਰੰਤੂ ਇਸ ਸਮੱਸਿਆ ਦੇ ਹਲ ਲਈ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ।

ਧਰਨੇ ਤੇ ਬੈਠੇ ਵਸਨੀਕਾਂ ਦੀ ਗੱਲ ਸੁਨਣ ਲਈ ਵੱਖ ਵੱਖ ਸਿਆਸੀ ਆਗੂ ਵੀ ਪਹੁੰਚਣ ਲੱਗ ਗਏ ਹਨ। ਅੱਜ ਧਰਨੇ ਤੇ ਬੈਠੇ ਵਸਨੀਕਾਂ ਨਾਲ ਗੱਲ ਕਰਨ ਲਈ ਪੰਜਾਬ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਆਹਲੂਵਾਲੀਆ ਪਹੁੰਚੇ ਅਤੇ ਵਸਨੀਕਾਂ ਦੀ ਸਮੱਸਿਆ ਦੇ ਹਲ ਲਈ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਧਰਨੇ ਦੌਰਾਨ ਭਾਜਪਾ ਆਗੂ ਰੁਪਿੰਦਰ ਸਿੰਘ ਰੂਪਾ ਵੀ ਮੌਕੇ ਤੇ ਪਹੁੰਚੇ ਅਤੇ ਵਸਨੀਕਾਂ ਦਾ ਪੂਰਨ ਸਮਰਥਨ ਕਰਨ ਦਾ ਐਲਾਨ ਕੀਤਾ।

ਇਸ ਦੌਰਾਨ ਗ੍ਰੀਨ ਪਾਰਕ ਰੈਜੀਡੈਂਟ ਵੈਲਫੇਅਰ ਸੋਸਾਇਟੀ (ਰਜਿ.) ਫੇਜ਼ 5 ਦੇ ਵਫਦ ਵਲੋਂ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਫੇਜ਼ 5 ਦੇ ਰਿਹਾਇਸ਼ੀ ਖੇਤਰਾਂ ਅਤੇ ਸ਼ਾਹੀਮਾਜਰਾ (ਸਵਰਾਜ ਟਰੈਕਟਰ ਫੈਕਟਰੀ ਦੇ ਪਿੱਛੇ) ਦੇ ਨੇੜੇ ਕੂੜੇ ਦੇ ਡੰਪ ਨੂੰ ਹਟਾਉਣ ਦੀ ਮੰਗ ਕੀਤੀ। ਸੋਸਾਇਟੀ ਦੇ ਪ੍ਰਧਾਨ ਮੋਹਿੰਦਰ ਸਿੰਘ ਨੇ ਦੱਸਿਆ ਕਿ ਵਫਦ ਵਲੋਂ ਕਮਿਸ਼ਨਰ ਨੂੰ ਦੱਸਿਆ ਗਿਆ ਕਿ ਸੁਸਾਇਟੀ ਵਲੋਂ ਪਹਿਲਾਂ ਵੀ ਕਈ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਅਤੇ ਪਿਛਲੇ ਸਾਲ ਵੀ ਇਸ ਥਾਂ ਤੇ (ਰਿਹਾਇਸ਼ੀ ਖੇਤਰ ਦੇ ਅੰਦਰ) ਗਲਤ ਢੰਗ ਨਾਲ ਰੱਖੇ ਗਏ ਆਰ ਐਮ ਸੀ ਕੂੜੇ ਦੇ ਸਥਾਨ ਨੂੰ ਹਟਾਉਣ ਲਈ ਸਾਂਝੇ ਤੌਰ ਤੇ ਯਤਨ ਕੀਤੇ ਸਨ। ਉਸ ਵੇਲੇ ਹਲਕਾ ਵਿਧਾਇਕ ਅਤੇ ਤਤਕਾਲੀ ਕਮਿਸ਼ਨਰ ਦੇ ਦਖਲ ਤੋਂ ਬਾਅਦ ਸਾਈਟ ਨੂੰ ਸਾਫ਼ ਕੀਤਾ ਗਿਆ ਸੀ ਪਰੰਤੂ ਮੌਜੂਦਾ ਸਥਿਤੀ ਫਿਰ ਤੋਂ ਵਿਗੜ ਗਈ ਹੈ, ਵੱਡੀ ਮਾਤਰਾ ਵਿੱਚ ਹਰਾ ਕੂੜਾ, ਜਿਸ ਵਿੱਚ ਸੁੱਕੇ ਪੱਤੇ ਅਤੇ ਟਾਹਣੀਆਂ ਸ਼ਾਮਲ ਹਨ, ਆਰਐਮਸੀ ਪੁਆਇੰਟ ਦੇ ਆਲੇ-ਦੁਆਲੇ ਅਤੇ ਅੰਦਰ ਇਕੱਠਾ ਹੋ ਗਿਆ ਹੈ।

ਉਹਨਾਂ ਮੰਗ ਕੀਤੀ ਕਿ ਇਸ ਸਥਾਨ ਦੀ ਤੁਰੰਤ ਅਤੇ ਪੂਰੀ ਤਰ੍ਹਾਂ ਸਫਾਈ ਕਰਵਾਈ ਜਾਵੇ, ਆਰ ਐਮ ਸੀ ਕੂੜਾ ਪੁਆਇੰਟ ਨੂੰ ਰਿਹਾਇਸ਼ੀ ਖੇਤਰਾਂ ਤੋਂ ਦੂਰ ਕਿਸੇ ਸਥਾਨ ਤੇ ਤਬਦੀਲ ਕੀਤਾ ਜਾਵੇ, ਨਿਵਾਸੀਆਂ ਦੀ ਭਲਾਈ ਲਈ ਮੌਜੂਦਾ ਸਾਈਟ ਤੇ ਹਰੀ ਪੱਟੀ ਦਾ ਵਿਕਾਸ ਕੀਤਾ ਜਾਵੇ।

ਇਸ ਮੌਕੇ ਸੁਖਮਿੰਦਰ ਸਿੰਘ, ਗੁਰਦੀਪ ਸਿੰਘ, ਨਰੇਸ਼ ਕੁਮਾਰ, ਰਵਿੰਦਰ ਸਿੰਘ, ਰੁਪਿੰਦਰ ਸਿੰਘ, ਜੋਗਿੰਦਰ ਕੌਰ, ਰਾਮ ਕੁਮਾਰ, ਉਸ਼ਾ ਸ਼ਾਹੀ, ਜਗਤਾਰ ਸਿੰਘ, ਗੁਰਰਾਜ ਸਿੰਘ, ਰਾਕੇਸ਼ ਮਦਨ, ਪਰਮਜੀਤ ਕੌਰ, ਹਰਦੀਪ ਕੌਰ, ਚਰਨਜੀਤ ਸਿੰਘ, ਰਣਜੀਤ ਕੌਰ, ਮਨਜੀਤ ਕੌਰ, ਬਲਜੀਤ ਸਿੰਘ, ਰਾਜਿੰਦਰ ਕੌਰ, ਜਗਤਧੂਪ ਸਿੰਘ, ਵਰਿੰਦਰ ਸੋਹਲ, ਰਜਿੰਦਰ ਸੋਢੀ, ਸਿੰਕਦਰ ਸਿੰਘ, ਬਲਬੀਰ ਸਿੰਘ, ਹਰਪ੍ਰੀਤ ਸਿੰਘ, ਸੁਭਾਸ਼ ਕੁਮਾਰ ਅਤੇ ਹੋਰ ਸਥਾਨਕ ਵਸਨੀਕ ਹਾਜ਼ਰ ਸਨ।

Continue Reading

Mohali

ਸੀ. ਆਈ. ਏ. ਸਟਾਫ ਵੱਲੋਂ 20 ਗ੍ਰਾਮ ਹੈਰੋਇਨ ਸਮੇਤ 1 ਵਿਅਕਤੀ ਗ੍ਰਿਫਤਾਰ

Published

on

By

.315 ਬੋਰ ਦਾ ਇੱਕ ਦੇਸੀ ਪਿਸਤੌਲ ਅਤੇ 2 ਜਿੰਦਾ ਕਾਰਤੂਸ ਬਰਾਮਦ

ਖਰੜ, 16 ਅਪ੍ਰੈਲ (ਸ.ਬ.) ਸੀ. ਆਈ. ਏ. ਸਟਾਫ ਦੀ ਟੀਮ ਵੱਲੋਂ 1 ਵਿਅਕਤੀ ਨੂੰ ਗ੍ਰਿਫਤਾਰ ਕਰਕੇ, ਉਸਤੋਂ 20 ਗ੍ਰਾਮ ਹੈਰੋਇਨ, ਇੱਕ ਦੇਸੀ ਪਿਸਤੌਲ .315 ਬੋਰ ਅਤੇ 2 ਜਿੰਦਾ ਰੌਂਦ ਬ੍ਰਾਮਦ ਕੀਤੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲੀਸ ਮੁਖੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਸੀ.ਆਈ.ਏ. ਸਟਾਫ ਦੀ ਪੁਲੀਸ ਪਾਰਟੀ ਵਲੋਂ ਗਸ਼ਤ ਦੌਰਾਨ ਕਾਬੂ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਗਸ਼ਤ ਦੌਰਾਨ ਪੁਲੀਸ ਟੀਮ ਨੂੰ ਐਰੋ ਹੋਮਜ਼-2 (ਪਿੰਡ ਜੰਡਪੁਰ) ਦੇ ਇੱਕ ਫਲੈਟ ਨੇੜੇ ਇੱਕ ਸ਼ੱਕੀ ਗੱਡੀ ਖੜੀ ਦਿਖਾਈ ਦਿੱਤੀ, ਜਿਸ ਵਿੱਚ ਇੱਕ ਮੋਨਾ ਵਿਅਕਤੀ ਬੈਠਾ ਸੀ। ਉਹਨਾਂ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਸ਼ੱਕ ਦੀ ਬਿਨ੍ਹਾਂ ਤੇ ਗੱਡੀ ਨੂੰ ਚੈਕ ਕੀਤਾ ਗਿਆ ਅਤੇ ਗੱਡੀ ਦੇ ਡੈਸ਼ਬੋਰਡ ਵਿੱਚੋਂ ਇੱਕ ਮੋਮੀ ਲਿਫਾਫਾ ਮਿਲਿਆ ਜਿਸ ਵਿੱਚੋਂ 20 ਗ੍ਰਾਮ ਹੈਰੋਇਨ ਅਤੇ ਇੱਕ ਡਿਜੀਟਲ ਕੰਡਾ ਬ੍ਰਾਮਦ ਹੋਇਆ।

ਉਹਨਾਂ ਦੱਸਿਆ ਕਿ ਗੱਡੀ ਦੀ ਡਰਾਈਵਰ ਸੀਟ ਦੇ ਥੱਲੇ ਤੋਂ ਇੱਕ ਕਾਲ਼ੇ ਲਿਫਾਫੇ ਵਿੱਚੋਂ ਇੱਕ ਦੇਸੀ ਪਿਸਤੌਲ .315 ਬੋਰ ਅਤੇ 2 ਜਿੰਦਾ ਰੌਂਦ ਬ੍ਰਾਮਦ ਹੋਏ। ਕਾਬੂ ਕੀਤੇ ਗਏ ਵਿਅਕਤੀ ਦੀ ਪਹਿਚਾਣ ਅਮਨਪ੍ਰੀਤ ਸਿੰਘ ਵਾਸੀ ਪਿੰਡ ਦਾਊਂ, ਥਾਣਾ ਬਲੌਂਗੀ, ਜਿਲਾ ਐਸ.ਏ.ਐਸ. ਨਗਰ (ਹਾਲ ਵਾਸੀ ਐਰੋ ਹੋਮਜ-2, ਪਿੰਡ ਜੰਡਪੁਰ ਵਜੋਂ ਹੋਈ ਹੈ। ਉਸਦੀ ਉਮਰ ਕਰੀਬ 26 ਸਾਲ ਹੈ, ਜੋ 12 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਪੁਲੀਸ ਵਲੋਂ ਅਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸੰਬੰਧੀ ਥਾਣਾ ਸਦਰ ਖਰੜ੍ਹ ਵਿਖੇਐਨ ਡੀ ਪੀ ਐਸ ਐਕਟ ਦੀ ਧਾਰਾ 21-61-85 ਅਤੇ ਆਰਮਸ ਐਕਟ ਦੀ ਧਾਰਾ 25-54-59 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਆਰੋਪੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਆਰੋਪੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਦੇਸੀ ਪਿਸਤੌਲ ਕਿੱਥੋਂ ਅਤੇ ਕਿਸ ਮਕਸਦ ਲਈ ਲੈ ਕੇ ਆਇਆ ਸੀ ਅਤੇ ਹੈਰੋਇਨ ਕਿੱਥੋਂ ਲੈ ਕੇ, ਕਿੱਥੇ ਕਿੱਥੇ ਸਪਲਾਈ ਕਰਦਾ ਹੈ।

Continue Reading

Latest News

Trending