Mohali
ਕੈਪਟਨ ਰਮਨਦੀਪ ਸਿੰਘ ਬਾਵਾ ਵਲੋਂ ਵਾਰਡ ਨੰਬਰ 14 ਤੋਂ ਕਾਗਜ ਦਾਖਿਲ
ਐਸ ਏ ਐਸ ਨਗਰ, 15 ਮਈ (ਸ.ਬ.) ਅਕਾਲੀ ਆਗੂ ਅਤੇ ਵਾਰਡ ਨੰਬਰ 14 ਤੋਂ ਅਕਾਲੀ ਦਲ ਦੀ ਟਿਕਟ ਤੇ ਚੋਣ ਲੜ ਰਹੇ ਉਮੀਦਵਾਰ ਕੈਪਟਨ ਰਮਨਦੀਪ ਸਿੰਘ ਬਾਵਾ ਵਲੋਂ ਅੱਜ ਆਪਣੇ ਨਾਮਜਦਗੀ ਪੱਤਰ ਦਾਖਿਲ ਕਰ ਦਿੱਤੇ ਗਏ ਹਨ| ਉਹਨਾਂ ਵਲੋਂ ਅੱਜ ਆਪਣੇ ਸਮਰਥਕਾਂ ਸਮੇਤ ਗਮਾਡਾ ਦਫਤਰ ਜਾ ਕੇ ਰਿਟਰਨਿੰਗ ਅਧਿਕਾਰੀ ਸ੍ਰ ਅਮਰਿੰਦਰ ਸਿੰਘ ਮੱਲੀ (ਵਧੀਕ ਮੁੱਖ ਪ੍ਰਸ਼ਾਸ਼ਕ) ਕੋਲ ਆਪਣੇ ਨਾਮਜਦਗੀ ਪੱਤਰ ਦਾਖਿਲ ਕੀਤੇ ਗਏ ਹਨ|
ਇਸ ਮੌਕੇ ਸ੍ਰ ਬਾਵਾ ਨੇ ਕਿਹਾ ਕਿ ਉਹਨਾਂ ਨੂੰ ਵੋਟਰਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਉਹਨਾਂ ਨੂੰ ਪੂਰੀ ਆਸ ਹੈ ਕਿ ਵੋਟਰ ਉਹਨਾਂ ਨੂੰ ਸੇਵਾ ਦਾ ਮੌਕਾ ਜਰੂਰ ਦੇਣਗੇ|
Mohali
ਚੰਡੀਗੜ੍ਹ ਕੂਚ ਕਰ ਰਹੇ ਕਿਸਾਨਾਂ ਅਤੇ ਪੁਲੀਸ ਵਿਚਾਲੇ ਧੱਕਾ-ਮੁੱਕੀ
ਪਾਣੀ ਦੀਆਂ ਵਾਛੜਾਂ ਨਾਲ ਛੱਡੇ ਹੰਝੂ ਗੈਸ ਦੇ ਗੋਲੇ, ਕਈ ਕਿਸਾਨ ਜ਼ਖ਼ਮੀ, ਦਰਜਨਾਂ ਹਿਰਾਸਤ ਵਿੱਚ
ਐਸ ਏ ਐਸ ਨਗਰ, 15 ਮਈ (ਸ.ਬ.) ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਕਿਸਾਨਾਂ ਵਲੋਂ ਪੰਜਾਬ ਦੇ ਪਾਣੀਆਂ, ਘੱਟੋ ਘੱਟ ਸਮਰਥਨ ਕੀਮਤ ਅਤੇ ਹੋਰ ਮੰਗਾਂ ਨੂੰ ਲੈ ਕੇ ਪੰਜਾਬ ਦੇ ਰਾਜ ਭਵਨ ਦਾ ਘਿਰਾਓ ਕਰਨ ਲਈ ਕੀਤੇ ਜਾ ਰਹੇ ਮਾਰਚ ਨੂੰ ਚੰਡੀਗੜ੍ਹ ਪੁਲੀਸ ਵਲੋਂ ਬੈਰੀਕੇਡ ਲਗਾ ਕੇ ਰੋਕ ਲਿਆ ਗਿਆ| ਇਸ ਦੌਰਾਨ ਕਿਸਾਨਾਂ ਵਲੋਂ ਬੈਰੀਕੇਡ ਹਟਾ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਕਿਸਾਨਾਂ ਦੀ ਪੁਲੀਸ ਨਾਲ ਝੜਪ ਹੋ ਗਈ|
ਇਸ ਦੌਰਾਨ ਚੰਡੀਗੜ੍ਹ-ਪੰਜਾਬ ਸਰਹੱਦ ਤੇ ਸਥਿਤੀ ਬੇਹੱਦ ਤਣਾਅਪੂਰਨ ਹੋ ਗਈ ਅਤੇ ਜਦੋਂ ਕਿਸਾਨਾਂ ਅਤੇ ਪੁਲੀਸ ਵਿਚਾਲੇ ਖਿੱਚਧੂਅ ਵੱਧ ਗਈ ਤਾਂ ਪੁਲੀਸ ਨੇ ਕਿਸਾਨਾਂ ਨੂੰ ਖਿੰਡਾਉਣ ਲਈ ਹਲਕਾ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ| ਇਸ ਦੌਰਾਨ ਕਿਸਾਨਾਂ ਤੇ ਪਾਣੀ ਦੀ ਵੌਛਾੜ ਵੀ ਛੱਡੀ ਗਈ| ਪੁਲੀਸ ਦੀ ਇਸ ਸਖ਼ਤ ਕਾਰਵਾਈ ਕਾਰਨ ਕੁੱਝ ਕਿਸਾਨ ਜ਼ਖ਼ਮੀ ਵੀ ਹੋਏ ਗਏ ਹਨ|
ਜਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਵੱਖ-ਵੱਖ ਮੰਗਾਂ ਨੂੰ ਲੈ ਕੇ ਅੱਜ ਚੰਡੀਗੜ੍ਹ ਸਥਿਤ ਰਾਜਪਾਲ ਭਵਨ ਦਾ ਘੇਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ| ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰ-ਟਰਾਲੀਆਂ ਅਤੇ ਗੱਡੀਆਂ ਰਾਹੀਂ ਚੰਡੀਗੜ੍ਹ ਵੱਲ ਵਧ ਰਹੇ ਸਨ| ਪਰ ਚੰਡੀਗੜ੍ਹ ਪੁਲੀਸ ਨੇ ਮੁਸਤੈਦੀ ਦਿਖਾਉਂਦਿਆਂ ਕਿਸਾਨਾਂ ਨੂੰ ਸ਼ਹਿਰ ਦੀ ਹੱਦ ਅੰਦਰ ਦਾਖ਼ਲ ਹੋਣ ਤੋਂ ਪਹਿਲਾਂ ਹੀ ਰੋਕਣ ਲਈ ਮਜ਼ਬੂਤ ਬੈਰੀਕੇਡਿੰਗ ਕਰ ਦਿੱਤੀ|
ਸਰਹੱਦ ਤੇ ਲਗਾਏ ਨਾਕਿਆਂ ਕੋਲ ਪਹੁੰਚ ਕੇ ਕਿਸਾਨਾਂ ਅਤੇ ਪੁਲੀਸ ਦਰਮਿਆਨ ਤਿੱਖੀ ਬਹਿਸ ਹੋਈ, ਜੋ ਕੁਝ ਹੀ ਦੇਰ ਵਿੱਚ ਹੰਗਾਮੇ ਵਿੱਚ ਬਦਲ ਗਈ| ਜਦੋਂ ਕਿਸਾਨਾਂ ਨੇ ਬੈਰੀਕੇਡ ਹਟਾ ਕੇ ਜ਼ਬਰਦਸਤੀ ਅੱਗੇ ਵਧਣ ਦਾ ਯਤਨ ਕੀਤਾ, ਤਾਂ ਪੁਲੀਸ ਨੇ ਕਿਸਾਨਾਂ ਉੱਤੇ ਲਗਾਤਾਰ ਪਾਣੀ ਦੀਆਂ ਬੁਛਾੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ| ਪਾਣੀ ਦੀ ਮਾਰ ਅਤੇ ਧੱਕਾਮੁੱਕੀ ਦੌਰਾਨ ਹਫੜਾ-ਦਫੜੀ ਮੱਚ ਗਈ, ਜਿਸ ਵਿੱਚ ਅਨੇਕਾਂ ਬਜ਼ੁਰਗ ਅਤੇ ਨੌਜਵਾਨ ਕਿਸਾਨਾਂ ਦੀਆਂ ਪੱਗਾਂ ਵੀ ਲੱਥ ਗਈਆਂ| ਇਸ ਦੇ ਬਾਵਜੂਦ ਜਦੋਂ ਸਥਿਤੀ ਬੇਕਾਬੂ ਹੋਣ ਲੱਗੀ, ਤਾਂ ਪੁਲੀਸ ਨੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ|
ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਗਵਰਨਰ ਹਾਊਸ ਚੰਡੀਗੜ੍ਹ ਵੱਲ ਕੂਚ ਕਰਨ ਦੇ ਦਿੱਤੇ ਗਏ ਸੱਦੇ ਤਹਿਤ ਮੁਹਾਲੀ ਵਿਖੇ ਕਿਸਾਨਾਂ ਦਾ ਧਰਨਾ ਆਰੰਭ ਹੋਇਆ ਸੀ| ਕਿਸਾਨਾਂ ਦਾ ਇਹ ਧਰਨਾ ਵਾਈ ਪੀ ਐਸ ਚੌਕ ਦੇ ਨੇੜੇ ਇੱਕ ਪਾਰਕ ਵਿਖੇ ਦਿੱਤਾ ਸੀ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਵਿੱਚ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਰੁਲਦੂ ਸਿੰਘ ਮਾਨਸਾ, ਬੂਟਾ ਸਿੰਘ ਬੁਰਜ ਗਿੱਲ, ਹਰਿੰਦਰ ਸਿੰਘ ਲੱਖੋਵਾਲ ਪ੍ਰਮੁੱਖ ਇੱਥੇ ਪਹੁੰਚੇ ਹੋਏ ਸਨ| ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਕਿਸਾਨ, ਜਿਨ੍ਹਾਂ ਵਿੱਚ ਮਹਿਲਾਵਾਂ ਵੀ ਸ਼ਾਮਿਲ ਹਨ ਇਕੱਠ ਵਿੱਚ ਸ਼ਾਮਿਲ ਹੋਏ ਸਨ|
Mohali
ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਖਰੜ ਨਗਰ ਕੌਂਸਲ ਦੀਆਂ ਚੋਣਾਂ ਤੇ ਰੋਕ
ਖਰੜ, 15 ਮਈ (ਸ.ਬ.) ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਖਰੜ ਨਗਰ ਕੌਂਸਲ ਚੋਣਾਂ ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ| ਇਸ ਸੰਬੰਧੀ ਖਰੜ ਨਗਰ ਕੌਂਸਲ ਦੀ ਹੱਦ ਵਿੱਚ ਸ਼ਾਮਲ ਕੀਤੇ ਗਏ 6 ਪਿੰਡਾਂ (ਤ੍ਰਿਪੜੀ, ਤੋਲੇ ਮਾਜਰਾ, ਦਾਊ ਮਾਜਰਾ, ਭੁੱਖੜੀ, ਪੀਰ ਸੁਹਾਣਾ ਅਤੇ ਰਡਿਆਲਾ) ਦੇ ਵਸਨੀਕਾਂ ਨੂੰ ਵੋਟ ਦਾ ਅਧਿਕਾਰ ਨਾ ਮਿਲਣ ਕਾਰਨ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਵਿੱਚ ਦਲੀਲ ਦਿੱਤੀ ਗਈ ਸੀ ਕਿ ਇਹਨਾਂ ਪਿੰਡਾਂ ਨੂੰ ਖਰੜ ਨਗਰ ਕੌਂਸਲ ਦੀ ਹੱਦ ਵਿੱਚ ਸ਼ਾਮਲ ਕੀਤੇ ਜਾਣ ਦੇ ਬਾਵਜੂਦ ਚੋਣ ਪ੍ਰਕਿਰਿਆ ਦੌਰਾਨ ਉਨ੍ਹਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ, ਜਿਸ ਕਾਰਨ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਦੇ ਵੋਟ ਦੇ ਅਧਿਕਾਰ ਪ੍ਰਭਾਵਿਤ ਹੋਏ ਹਨ|
ਮਾਮਲੇ ਦੀ ਸੁਣਵਾਈ ਦੌਰਾਨ ਮਾਣਯੋਗ ਅਦਾਲਤ ਨੇ ਕਿ ਜਦੋਂ ਤੱਕ ਨਵੀਂ ਡੀ-ਲਿਮੀਟੇਸ਼ਨ ਪ੍ਰਕਿਰਿਆ ਪੂਰੀ ਨਹੀਂ ਹੁੰਦੀ, ਉਦੋਂ ਚੋਣਾਂ ਨਹੀਂ ਕਰਵਾਈਆਂ ਜਾ ਸਕਦੀਆਂ| ਅਦਾਲਤ ਨੇ ਚੋਣ ਪ੍ਰਕਿਰਿਆ ਤੇ ਅੰਤਰਿਮ ਰੋਕ ਲਗਾਉਂਦੇ ਹੋਏ ਸਪੱਸ਼ਟ ਕੀਤਾ ਕਿ ਨਵੀਂ ਹੱਦਬੰਦੀ ਤੋਂ ਬਿਨਾਂ ਚੋਣਾਂ ਕਰਵਾਉਣਾ ਠੀਕ ਨਹੀਂ ਹੋਵੇਗਾ| ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਹੁਣ ਨਗਰ ਕੌਂਸਲ ਦਾ ਪ੍ਰਸ਼ਾਸਨਿਕ ਕੰਮਕਾਜ ਪ੍ਰਸ਼ਾਸਕ ਦੇ ਹੱਥਾਂ ਵਿੱਚ ਰਹੇਗਾ|
ਜਿਕਰਯੋਗ ਹੈ ਕਿ ਜੇਕਰ ਇਹ 6 ਪਿੰਡ ਨਗਰ ਕੌਂਸਲ ਚੋਣਾਂ ਦਾ ਹਿੱਸਾ ਬਣਦੇ ਹਨ ਤਾਂ ਇਸ ਨਾਲ ਕਈ ਵਾਰਡਾਂ ਵਿੱਚ ਜਿੱਤ-ਹਾਰ ਦੇ ਸਮੀਕਰਨ ਵੀ ਪੂਰੀ ਤਰ੍ਹਾਂ ਬਦਲਣ ਦੀ ਸੰਭਾਵਨਾ ਹੈ| ਇਨ੍ਹਾਂ ਪਿੰਡਾਂ ਦੇ ਵੋਟਰਾਂ ਦੀ ਗਿਣਤੀ ਸ਼ਾਮਲ ਹੋਣ ਨਾਲ ਹਾਲਾਤ ਪੂਰੀ ਤਰ੍ਹਾਂ ਬਦਲ ਜਾਣਗੇ ਅਤੇ ਸਿਆਸੀ ਪਾਰਟੀਆਂ ਦੀ ਰਣਨੀਤੀ ਵੀ ਬਦਲ ਸਕਦੀ ਹੈ|
Mohali
ਆਮ ਆਦਮੀ ਪਾਰਟੀ ਵੱਲੋਂ ਨਗਰ ਨਿਗਮ ਦੇ 42 ਉਮੀਦਵਾਰਾਂ ਦੀ ਸੂਚੀ ਜਾਰੀ
ਐਸ ਏ ਐਸ ਨਗਰ, 15 ਮਈ (ਸ.ਬ.) ਆਮ ਆਦਮੀ ਪਾਰਟੀ ਵਲੋਂ ਨਗਰ ਨਿਗਮ ਚੋਣਾਂ ਸੰਬੰਧੀ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਜਿਸ ਵਿੱਚ ਪਾਰਟੀ ਵਲੋਂ ਚੋਣ ਲੜਣ ਵਾਲੇ 42 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਅਤੇ ਬਾਕੀ ਉਮੀਦਵਾਰਾਂ ਦੀ ਸੂਚੀ ਵੀ ਛੇਤੀ ਹੀ ਜਾਰੀ ਹੋਣ ਦੀ ਸੰਭਾਵਨਾ ਹੈ|
ਪਾਰਟੀ ਦੇ ਪੰਜਾਬ ਇੰਚਾਰਜ ਸ੍ਰੀ ਮਨੀਸ਼ ਸਿਸੌਦੀਆਂ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਵਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਵਾਰਡ ਨੰ. 1 ਤੋਂ ਸਿਮਰਨ ਕੌਰ (ਮਹਿਲਾ), ਵਾਰਡ ਨੰ. 2 ਤੋਂ ਰਾਜਿੰਦਰ ਪ੍ਰਸਾਦ ਸ਼ਰਮਾ (ਜਨਰਲ), ਵਾਰਡ ਨੰ. 3 ਤੋਂ ਗੁਰਮੀਤ ਕੌਰ (ਮਹਿਲਾ), ਵਾਰਡ ਨੰ. 4 ਤੋਂ ਹਰਬਿੰਦਰ ਸਿੰਘ (ਬੀ ਸੀ), ਵਾਰਡ ਨੰ. 5 ਤੋਂ ਅਰਵਿੰਦਰ ਕੌਰ (ਐਸ ਸੀ ਮਹਿਲਾ), ਵਾਰਡ ਨੰ. 6 ਤੋਂ ਡਾ. ਸੰਨੀ ਸਿੰਘ ਆਹਲੂਵਾਲੀਆ (ਜਨਰਲ), ਵਾਰਡ ਨੰ. 7 ਤੋਂ ਕੁਲਵਿੰਦਰਜੀਤ ਕੌਰ (ਮਹਿਲਾ), ਵਾਰਡ ਨੰ. 8 ਤੋਂ ਗੁਰਮੁਖ ਸਿੰਘ ਸੋਹਲ (ਬੀ ਸੀ), ਵਾਰਡ ਨੰ 9 ਤੋਂ ਅਨੂ ਬੱਬਰ (ਮਹਿਲਾ), ਵਾਰਡ ਨੰ ਤੋਂ ਸੱਤਿਆਜੀਤ ਕੁੰਦਰਾ (ਜਨਰਲ), ਵਾਰਡ ਨੰ ਤੋਂ ਰਜਿੰਦਰਪਾਲ ਸਿੰਘ ਗੋਪੀ ਖਹਿਰਾ (ਜਨਰਲ), ਵਾਰਡ ਨੰ ਤੋਂ ਜਸਬੀਰ ਕੌਰ (ਮਹਿਲਾ), ਵਾਰਡ ਨੰ ਤੋਂ ਵਿਕਰਮ ਸੰਧੂ (ਜਨਰਲ), ਵਾਰਡ ਨੰ 15 ਤੋਂ ਕੁਲਵਿੰਦਰ ਕੌਰ (ਮਹਿਲਾ), ਵਾਰਡ ਨੰ ਤੋਂ ਅਮਰਜੀਤ ਸਿੰਘ (ਜਨਰਲ), ਵਾਰਡ ਨੰ ਤੋਂ ਨੀਤੂ (ਐਸ ਸੀ ਮਹਿਲਾ), ਵਾਰਡ ਨੰ ਤੋਂ ਪੰਕਜ ਜੀਤ ਸਿੰਘ (ਜਨਰਲ), ਵਾਰਡ ਨੰ ਤੋਂ ਤਰੁਣਜੀਤ ਸਿੰਘ (ਜਨਰਲ), ਵਾਰਡ ਨੰ 22 ਤੋਂ ਹਰਜੀਤ ਸਿੰਘ (ਜਨਰਲ), ਵਾਰਡ ਨੰ. 23 ਤੋਂ ਰਜਨੀ ਗੋਇਲ (ਮਹਿਲਾ) ਵਾਰਡ ਨੰ. 24 ਤੋਂ ਨਸੀਬ ਸਿੰਘ ਸੰਧੂ (ਜਨਰਲ), ਵਾਰਡ ਨੰ. 25 ਤੋਂ ਬਲਜਿੰਦਰ ਕੌਰ (ਮਹਿਲਾ), ਵਾਰਡ ਨੰ. 26 ਤੋਂ ਸਤਵਿੰਦਰ ਸਿੰਘ ਮਿੱਠੂ (ਐਸ ਸੀ) ਵਾਰਡ ਨੰ. 27 ਤੋਂ ਜਸਬੀਰ ਕੌਰ ਅਤਲੀ (ਮਹਿਲਾ), ਵਾਰਡ ਨੰ. 28 ਤੋਂ ਰਵਿੰਦਰ ਸਿੰਘ (ਜਨਰਲ), ਵਾਰਡ ਨੰ. 29 ਤੋਂ ਰਮਨਪ੍ਰੀਤ ਕੌਰ (ਐਸ ਸੀ ਮਹਿਲਾ), ਵਾਰਡ ਨੰ 30 ਤੋਂ ਗੁਰਪ੍ਰੀਤ ਸਿੰਘ ਬੈਂਸ (ਜਨਰਲ), ਵਾਰਡ ਨੰ 31 ਤੋਂ ਅਰੁਣਾ ਸ਼ਰਮਾ (ਮਹਿਲਾ), ਵਾਰਡ ਨੰ 32 ਤੋਂ ਗੁਰਜੀਤ ਸਿੰਘ (ਜਨਰਲ), ਵਾਰਡ ਨੰ 33 ਤੋਂ ਗੁਰਪ੍ਰੀਤ ਕੌਰ (ਮਹਿਲਾ) ਵਾਰਡ ਨੰ ਤੋਂ ਸੁਖਦੇਵ ਸਿੰਘ ਪਟਵਾਰੀ (ਜਨਰਲ), ਵਾਰਡ ਨੰ ਤੋਂ ਕਰਮਜੀਤ ਕੌਰ (ਮਹਿਲਾ) ਵਾਰਡ ਨੰ ਤੋਂ ਹਰਪਾਲ ਸਿੰਘ ਚੰਨਾ (ਜਨਰਲ), ਵਾਰਡ ਨੰ 38 ਤੋਂ ਬਚਨ ਸਿੰਘ ਬੋਪਾਰਾਏ (ਜਨਰਲ), ਵਾਰਡ ਨੰ ਤੋਂ ਸ਼ਰਨਜੀਤ ਕੌਰ (ਮਹਿਲਾ), ਵਾਰਡ ਨੰ 41 ਤੋਂ ਕ੍ਰਿਤਿਕਾ ਸ਼ਰਮਾ (ਮਹਿਲਾ), ਵਾਰਡ ਨੰ 42 ਤੋਂ ਸਰਬਜੀਤ ਸਿੰਘ ਸਮਾਣਾ (ਜਨਰਲ), ਵਾਰਡ ਨੰ. 43 ਤੋਂ ਰਮਨਦੀਪ ਕੌਰ (ਮਹਿਲਾ), ਵਾਰਡ ਨੰ. 44 ਤੋਂ ਫੂਲਰਾਜ ਸਿੰਘ (ਜਨਰਲ), ਵਾਰਡ ਨੰ. 46 ਤੋਂ ਸਰਬਜੀਤ ਸਿੰਘ ਰੌਕੀ ਵਾਲਮੀਕੀ (ਐਸ ਸੀ), ਵਾਰਡ ਨੰ. 47 ਤੋਂ ਪਰਮਿੰਦਰ ਕੌਰ (ਮਹਿਲਾ) ਅਤੇ ਵਾਰਡ ਨੰ. 50 ਤੋਂ ਹਰਪਾਲ ਸਿੰਘ ਬਰਾੜ (ਜਨਰਲ) ਨੂੰ ਉਮੀਦਵਾਰ ਬਣਾਇਆ ਗਿਆ ਹੈ|
-
International1 month agoਇੰਡੋਨੇਸ਼ੀਆ ਵਿੱਚ 7.4 ਤੀਬਰਤਾ ਦਾ ਭੂਚਾਲ, ਇੱਕ ਦੀ ਮੌਤ
-
International1 month agoਆਰਟੇਮਿਸ 2 ਮਿਸ਼ਨ ਦੇ 4 ਪੁਲਾੜ ਯਾਤਰੀ ਚੰਦਰਮਾ ਦੀ ਪਰਿਕਰਮਾ ਕਰਨ ਤੋਂ ਬਾਅਦ ਪਰਤੇ
-
Chandigarh1 month agoਪੰਜਾਬ ਵਿਧਾਨ ਸਭਾ ਵਿੱਚ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ-2026’ ਸਰਬਸੰਮਤੀ ਨਾਲ ਪਾਸ
-
International4 weeks agoਇੰਡੋਨੇਸ਼ੀਆ ਵਿੱਚ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ 8 ਵਿਅਕਤੀਆਂ ਦੀ ਮੌਤ
-
Mohali4 weeks agoਕੂੜੇ ਦੇ ਡੰਪ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਫੇਜ਼ 5 ਅਤੇ ਸ਼ਾਹੀਮਾਜਰਾ ਦੇ ਵਸਨੀਕਾਂ ਦਾ ਧਰਨਾ ਜਾਰੀ
-
Editorial2 months agoਰੁਕ ਜਾਵੇਗੀ ਇਜਰਾਈਲ-ਅਮਰੀਕਾ ਅਤੇ ਇਰਾਨ ਵਿਚਾਲੇ ਚਲ ਰਹੀ ਜੰਗ?
-
International4 weeks agoਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਧੂ ਨੂੰ ਦਿੱਲੀ ਦੇ ਉਪ ਰਾਜਪਾਲ ਵਜੋਂ ਨਿਯੁਕਤੀ ਤੇ ਵਧਾਈ ਦਿੱਤੀ
-
Chandigarh4 weeks agoਪੰਜਾਬ ਕੈਬਨਿਟ ਨੇ ਕਿਸਾਨਾਂ ਨੂੰ ਜ਼ਮੀਨਾਂ ਵਿੱਚੋਂ ਗਾਰ ਕੱਢਣ ਦੀ ਪ੍ਰਵਾਨਗੀ ਦਿੱਤੀ
