Connect with us

Mohali

ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਵਾਧੇ ਦੀ ਨਿਖੇਧੀ

Published

on

ਐਸ ਏ ਐਸ ਨਗਰ, 15 ਮਈ (ਸ.ਬ.) ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਅਜਿਹਾ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਨੇ ਦੇਸ਼ ਦੇ ਗਰੀਬ ਲੋਕਾਂ ਦਾ ਲੱਕ ਤੋੜਨ ਵਾਲਾ ਕੰਮ ਕੀਤਾ ਹੈ|
ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਡੀਜਲ ਮਹਿੰਗਾ ਹੋਣ ਕਾਰਨ ਜਿਥੇ ਢੋਆ ਢੁਆਈ ਦਾ ਖਰਚ ਹੋਰ ਜਿਆਦਾ ਵਧੇਗਾ ਉਥੇ ਹੀ ਕਿਸਾਨਾਂ ਨੂੰ ਵੀ ਆਪਣੀ ਝੋਨੇ ਦੀ ਫਸਲ ਪਾਲਣ ਲਈ ਮਹਿੰਗਾ ਡੀਜਲ ਫੂਕਣਾ ਪਵੇਗਾ| ਉਹਨਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਹੀ ਕੇਂਦਰ ਸਰਕਾਰ ਨੇ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਲਗਭਗ ਇਕ ਹਜਾਰ ਰੁਪਏ ਦਾ ਵਾਧਾ ਕੀਤਾ ਸੀ ਅਤੇ ਹੁਣ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਹਨ ਜਿਸ ਕਾਰਨ ਪੂਰੇ ਦੇਸ਼ ਵਿਚ ਮਹਿੰਗਾਈ ਵਧੇਗੀ ਅਤੇ ਗਰੀਬ ਲੋਕਾਂ ਨੂੰ ਆਪਣੇ ਚੁੱਲ੍ਹੇ ਜਲਾਉਣੇ ਮੁਸ਼ਕਿਲ ਹੋ ਜਾਣਗੇ| ਉਨ੍ਹਾਂ ਮੰਗ ਕੀਤੀ ਕਿ ਇਸ ਲੋਕ ਵਿਰੋਧੀ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਮਹਿੰਗਾਈ ਤੋਂ ਕੁੱਝ ਰਾਹਤ ਮਿਲੇ|

Continue Reading

Mohali

ਚੰਡੀਗੜ੍ਹ ਕੂਚ ਕਰ ਰਹੇ ਕਿਸਾਨਾਂ ਅਤੇ ਪੁਲੀਸ ਵਿਚਾਲੇ ਧੱਕਾ-ਮੁੱਕੀ

Published

on

By

ਪਾਣੀ ਦੀਆਂ ਵਾਛੜਾਂ ਨਾਲ ਛੱਡੇ ਹੰਝੂ ਗੈਸ ਦੇ ਗੋਲੇ, ਕਈ ਕਿਸਾਨ ਜ਼ਖ਼ਮੀ, ਦਰਜਨਾਂ ਹਿਰਾਸਤ ਵਿੱਚ
ਐਸ ਏ ਐਸ ਨਗਰ, 15 ਮਈ (ਸ.ਬ.) ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਕਿਸਾਨਾਂ ਵਲੋਂ ਪੰਜਾਬ ਦੇ ਪਾਣੀਆਂ, ਘੱਟੋ ਘੱਟ ਸਮਰਥਨ ਕੀਮਤ ਅਤੇ ਹੋਰ ਮੰਗਾਂ ਨੂੰ ਲੈ ਕੇ ਪੰਜਾਬ ਦੇ ਰਾਜ ਭਵਨ ਦਾ ਘਿਰਾਓ ਕਰਨ ਲਈ ਕੀਤੇ ਜਾ ਰਹੇ ਮਾਰਚ ਨੂੰ ਚੰਡੀਗੜ੍ਹ ਪੁਲੀਸ ਵਲੋਂ ਬੈਰੀਕੇਡ ਲਗਾ ਕੇ ਰੋਕ ਲਿਆ ਗਿਆ| ਇਸ ਦੌਰਾਨ ਕਿਸਾਨਾਂ ਵਲੋਂ ਬੈਰੀਕੇਡ ਹਟਾ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਕਿਸਾਨਾਂ ਦੀ ਪੁਲੀਸ ਨਾਲ ਝੜਪ ਹੋ ਗਈ|
ਇਸ ਦੌਰਾਨ ਚੰਡੀਗੜ੍ਹ-ਪੰਜਾਬ ਸਰਹੱਦ ਤੇ ਸਥਿਤੀ ਬੇਹੱਦ ਤਣਾਅਪੂਰਨ ਹੋ ਗਈ ਅਤੇ ਜਦੋਂ ਕਿਸਾਨਾਂ ਅਤੇ ਪੁਲੀਸ ਵਿਚਾਲੇ ਖਿੱਚਧੂਅ ਵੱਧ ਗਈ ਤਾਂ ਪੁਲੀਸ ਨੇ ਕਿਸਾਨਾਂ ਨੂੰ ਖਿੰਡਾਉਣ ਲਈ ਹਲਕਾ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ| ਇਸ ਦੌਰਾਨ ਕਿਸਾਨਾਂ ਤੇ ਪਾਣੀ ਦੀ ਵੌਛਾੜ ਵੀ ਛੱਡੀ ਗਈ| ਪੁਲੀਸ ਦੀ ਇਸ ਸਖ਼ਤ ਕਾਰਵਾਈ ਕਾਰਨ ਕੁੱਝ ਕਿਸਾਨ ਜ਼ਖ਼ਮੀ ਵੀ ਹੋਏ ਗਏ ਹਨ|
ਜਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਵੱਖ-ਵੱਖ ਮੰਗਾਂ ਨੂੰ ਲੈ ਕੇ ਅੱਜ ਚੰਡੀਗੜ੍ਹ ਸਥਿਤ ਰਾਜਪਾਲ ਭਵਨ ਦਾ ਘੇਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ| ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰ-ਟਰਾਲੀਆਂ ਅਤੇ ਗੱਡੀਆਂ ਰਾਹੀਂ ਚੰਡੀਗੜ੍ਹ ਵੱਲ ਵਧ ਰਹੇ ਸਨ| ਪਰ ਚੰਡੀਗੜ੍ਹ ਪੁਲੀਸ ਨੇ ਮੁਸਤੈਦੀ ਦਿਖਾਉਂਦਿਆਂ ਕਿਸਾਨਾਂ ਨੂੰ ਸ਼ਹਿਰ ਦੀ ਹੱਦ ਅੰਦਰ ਦਾਖ਼ਲ ਹੋਣ ਤੋਂ ਪਹਿਲਾਂ ਹੀ ਰੋਕਣ ਲਈ ਮਜ਼ਬੂਤ ਬੈਰੀਕੇਡਿੰਗ ਕਰ ਦਿੱਤੀ|
ਸਰਹੱਦ ਤੇ ਲਗਾਏ ਨਾਕਿਆਂ ਕੋਲ ਪਹੁੰਚ ਕੇ ਕਿਸਾਨਾਂ ਅਤੇ ਪੁਲੀਸ ਦਰਮਿਆਨ ਤਿੱਖੀ ਬਹਿਸ ਹੋਈ, ਜੋ ਕੁਝ ਹੀ ਦੇਰ ਵਿੱਚ ਹੰਗਾਮੇ ਵਿੱਚ ਬਦਲ ਗਈ| ਜਦੋਂ ਕਿਸਾਨਾਂ ਨੇ ਬੈਰੀਕੇਡ ਹਟਾ ਕੇ ਜ਼ਬਰਦਸਤੀ ਅੱਗੇ ਵਧਣ ਦਾ ਯਤਨ ਕੀਤਾ, ਤਾਂ ਪੁਲੀਸ ਨੇ ਕਿਸਾਨਾਂ ਉੱਤੇ ਲਗਾਤਾਰ ਪਾਣੀ ਦੀਆਂ ਬੁਛਾੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ| ਪਾਣੀ ਦੀ ਮਾਰ ਅਤੇ ਧੱਕਾਮੁੱਕੀ ਦੌਰਾਨ ਹਫੜਾ-ਦਫੜੀ ਮੱਚ ਗਈ, ਜਿਸ ਵਿੱਚ ਅਨੇਕਾਂ ਬਜ਼ੁਰਗ ਅਤੇ ਨੌਜਵਾਨ ਕਿਸਾਨਾਂ ਦੀਆਂ ਪੱਗਾਂ ਵੀ ਲੱਥ ਗਈਆਂ| ਇਸ ਦੇ ਬਾਵਜੂਦ ਜਦੋਂ ਸਥਿਤੀ ਬੇਕਾਬੂ ਹੋਣ ਲੱਗੀ, ਤਾਂ ਪੁਲੀਸ ਨੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ|
ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਗਵਰਨਰ ਹਾਊਸ ਚੰਡੀਗੜ੍ਹ ਵੱਲ ਕੂਚ ਕਰਨ ਦੇ ਦਿੱਤੇ ਗਏ ਸੱਦੇ ਤਹਿਤ ਮੁਹਾਲੀ ਵਿਖੇ ਕਿਸਾਨਾਂ ਦਾ ਧਰਨਾ ਆਰੰਭ ਹੋਇਆ ਸੀ| ਕਿਸਾਨਾਂ ਦਾ ਇਹ ਧਰਨਾ ਵਾਈ ਪੀ ਐਸ ਚੌਕ ਦੇ ਨੇੜੇ ਇੱਕ ਪਾਰਕ ਵਿਖੇ ਦਿੱਤਾ ਸੀ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਵਿੱਚ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਰੁਲਦੂ ਸਿੰਘ ਮਾਨਸਾ, ਬੂਟਾ ਸਿੰਘ ਬੁਰਜ ਗਿੱਲ, ਹਰਿੰਦਰ ਸਿੰਘ ਲੱਖੋਵਾਲ ਪ੍ਰਮੁੱਖ ਇੱਥੇ ਪਹੁੰਚੇ ਹੋਏ ਸਨ| ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਕਿਸਾਨ, ਜਿਨ੍ਹਾਂ ਵਿੱਚ ਮਹਿਲਾਵਾਂ ਵੀ ਸ਼ਾਮਿਲ ਹਨ ਇਕੱਠ ਵਿੱਚ ਸ਼ਾਮਿਲ ਹੋਏ ਸਨ|

Continue Reading

Mohali

ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਖਰੜ ਨਗਰ ਕੌਂਸਲ ਦੀਆਂ ਚੋਣਾਂ ਤੇ ਰੋਕ

Published

on

By

ਖਰੜ, 15 ਮਈ (ਸ.ਬ.) ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਖਰੜ ਨਗਰ ਕੌਂਸਲ ਚੋਣਾਂ ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ| ਇਸ ਸੰਬੰਧੀ ਖਰੜ ਨਗਰ ਕੌਂਸਲ ਦੀ ਹੱਦ ਵਿੱਚ ਸ਼ਾਮਲ ਕੀਤੇ ਗਏ 6 ਪਿੰਡਾਂ (ਤ੍ਰਿਪੜੀ, ਤੋਲੇ ਮਾਜਰਾ, ਦਾਊ ਮਾਜਰਾ, ਭੁੱਖੜੀ, ਪੀਰ ਸੁਹਾਣਾ ਅਤੇ ਰਡਿਆਲਾ) ਦੇ ਵਸਨੀਕਾਂ ਨੂੰ ਵੋਟ ਦਾ ਅਧਿਕਾਰ ਨਾ ਮਿਲਣ ਕਾਰਨ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਵਿੱਚ ਦਲੀਲ ਦਿੱਤੀ ਗਈ ਸੀ ਕਿ ਇਹਨਾਂ ਪਿੰਡਾਂ ਨੂੰ ਖਰੜ ਨਗਰ ਕੌਂਸਲ ਦੀ ਹੱਦ ਵਿੱਚ ਸ਼ਾਮਲ ਕੀਤੇ ਜਾਣ ਦੇ ਬਾਵਜੂਦ ਚੋਣ ਪ੍ਰਕਿਰਿਆ ਦੌਰਾਨ ਉਨ੍ਹਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ, ਜਿਸ ਕਾਰਨ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਦੇ ਵੋਟ ਦੇ ਅਧਿਕਾਰ ਪ੍ਰਭਾਵਿਤ ਹੋਏ ਹਨ|
ਮਾਮਲੇ ਦੀ ਸੁਣਵਾਈ ਦੌਰਾਨ ਮਾਣਯੋਗ ਅਦਾਲਤ ਨੇ ਕਿ ਜਦੋਂ ਤੱਕ ਨਵੀਂ ਡੀ-ਲਿਮੀਟੇਸ਼ਨ ਪ੍ਰਕਿਰਿਆ ਪੂਰੀ ਨਹੀਂ ਹੁੰਦੀ, ਉਦੋਂ ਚੋਣਾਂ ਨਹੀਂ ਕਰਵਾਈਆਂ ਜਾ ਸਕਦੀਆਂ| ਅਦਾਲਤ ਨੇ ਚੋਣ ਪ੍ਰਕਿਰਿਆ ਤੇ ਅੰਤਰਿਮ ਰੋਕ ਲਗਾਉਂਦੇ ਹੋਏ ਸਪੱਸ਼ਟ ਕੀਤਾ ਕਿ ਨਵੀਂ ਹੱਦਬੰਦੀ ਤੋਂ ਬਿਨਾਂ ਚੋਣਾਂ ਕਰਵਾਉਣਾ ਠੀਕ ਨਹੀਂ ਹੋਵੇਗਾ| ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਹੁਣ ਨਗਰ ਕੌਂਸਲ ਦਾ ਪ੍ਰਸ਼ਾਸਨਿਕ ਕੰਮਕਾਜ ਪ੍ਰਸ਼ਾਸਕ ਦੇ ਹੱਥਾਂ ਵਿੱਚ ਰਹੇਗਾ|
ਜਿਕਰਯੋਗ ਹੈ ਕਿ ਜੇਕਰ ਇਹ 6 ਪਿੰਡ ਨਗਰ ਕੌਂਸਲ ਚੋਣਾਂ ਦਾ ਹਿੱਸਾ ਬਣਦੇ ਹਨ ਤਾਂ ਇਸ ਨਾਲ ਕਈ ਵਾਰਡਾਂ ਵਿੱਚ ਜਿੱਤ-ਹਾਰ ਦੇ ਸਮੀਕਰਨ ਵੀ ਪੂਰੀ ਤਰ੍ਹਾਂ ਬਦਲਣ ਦੀ ਸੰਭਾਵਨਾ ਹੈ| ਇਨ੍ਹਾਂ ਪਿੰਡਾਂ ਦੇ ਵੋਟਰਾਂ ਦੀ ਗਿਣਤੀ ਸ਼ਾਮਲ ਹੋਣ ਨਾਲ ਹਾਲਾਤ ਪੂਰੀ ਤਰ੍ਹਾਂ ਬਦਲ ਜਾਣਗੇ ਅਤੇ ਸਿਆਸੀ ਪਾਰਟੀਆਂ ਦੀ ਰਣਨੀਤੀ ਵੀ ਬਦਲ ਸਕਦੀ ਹੈ|

Continue Reading

Mohali

ਆਮ ਆਦਮੀ ਪਾਰਟੀ ਵੱਲੋਂ ਨਗਰ ਨਿਗਮ ਦੇ 42 ਉਮੀਦਵਾਰਾਂ ਦੀ ਸੂਚੀ ਜਾਰੀ

Published

on

By

ਐਸ ਏ ਐਸ ਨਗਰ, 15 ਮਈ (ਸ.ਬ.) ਆਮ ਆਦਮੀ ਪਾਰਟੀ ਵਲੋਂ ਨਗਰ ਨਿਗਮ ਚੋਣਾਂ ਸੰਬੰਧੀ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਜਿਸ ਵਿੱਚ ਪਾਰਟੀ ਵਲੋਂ ਚੋਣ ਲੜਣ ਵਾਲੇ 42 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਅਤੇ ਬਾਕੀ ਉਮੀਦਵਾਰਾਂ ਦੀ ਸੂਚੀ ਵੀ ਛੇਤੀ ਹੀ ਜਾਰੀ ਹੋਣ ਦੀ ਸੰਭਾਵਨਾ ਹੈ|
ਪਾਰਟੀ ਦੇ ਪੰਜਾਬ ਇੰਚਾਰਜ ਸ੍ਰੀ ਮਨੀਸ਼ ਸਿਸੌਦੀਆਂ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਵਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਵਾਰਡ ਨੰ. 1 ਤੋਂ ਸਿਮਰਨ ਕੌਰ (ਮਹਿਲਾ), ਵਾਰਡ ਨੰ. 2 ਤੋਂ ਰਾਜਿੰਦਰ ਪ੍ਰਸਾਦ ਸ਼ਰਮਾ (ਜਨਰਲ), ਵਾਰਡ ਨੰ. 3 ਤੋਂ ਗੁਰਮੀਤ ਕੌਰ (ਮਹਿਲਾ), ਵਾਰਡ ਨੰ. 4 ਤੋਂ ਹਰਬਿੰਦਰ ਸਿੰਘ (ਬੀ ਸੀ), ਵਾਰਡ ਨੰ. 5 ਤੋਂ ਅਰਵਿੰਦਰ ਕੌਰ (ਐਸ ਸੀ ਮਹਿਲਾ), ਵਾਰਡ ਨੰ. 6 ਤੋਂ ਡਾ. ਸੰਨੀ ਸਿੰਘ ਆਹਲੂਵਾਲੀਆ (ਜਨਰਲ), ਵਾਰਡ ਨੰ. 7 ਤੋਂ ਕੁਲਵਿੰਦਰਜੀਤ ਕੌਰ (ਮਹਿਲਾ), ਵਾਰਡ ਨੰ. 8 ਤੋਂ ਗੁਰਮੁਖ ਸਿੰਘ ਸੋਹਲ (ਬੀ ਸੀ), ਵਾਰਡ ਨੰ 9 ਤੋਂ ਅਨੂ ਬੱਬਰ (ਮਹਿਲਾ), ਵਾਰਡ ਨੰ ਤੋਂ ਸੱਤਿਆਜੀਤ ਕੁੰਦਰਾ (ਜਨਰਲ), ਵਾਰਡ ਨੰ ਤੋਂ ਰਜਿੰਦਰਪਾਲ ਸਿੰਘ ਗੋਪੀ ਖਹਿਰਾ (ਜਨਰਲ), ਵਾਰਡ ਨੰ ਤੋਂ ਜਸਬੀਰ ਕੌਰ (ਮਹਿਲਾ), ਵਾਰਡ ਨੰ ਤੋਂ ਵਿਕਰਮ ਸੰਧੂ (ਜਨਰਲ), ਵਾਰਡ ਨੰ 15 ਤੋਂ ਕੁਲਵਿੰਦਰ ਕੌਰ (ਮਹਿਲਾ), ਵਾਰਡ ਨੰ ਤੋਂ ਅਮਰਜੀਤ ਸਿੰਘ (ਜਨਰਲ), ਵਾਰਡ ਨੰ ਤੋਂ ਨੀਤੂ (ਐਸ ਸੀ ਮਹਿਲਾ), ਵਾਰਡ ਨੰ ਤੋਂ ਪੰਕਜ ਜੀਤ ਸਿੰਘ (ਜਨਰਲ), ਵਾਰਡ ਨੰ ਤੋਂ ਤਰੁਣਜੀਤ ਸਿੰਘ (ਜਨਰਲ), ਵਾਰਡ ਨੰ 22 ਤੋਂ ਹਰਜੀਤ ਸਿੰਘ (ਜਨਰਲ), ਵਾਰਡ ਨੰ. 23 ਤੋਂ ਰਜਨੀ ਗੋਇਲ (ਮਹਿਲਾ) ਵਾਰਡ ਨੰ. 24 ਤੋਂ ਨਸੀਬ ਸਿੰਘ ਸੰਧੂ (ਜਨਰਲ), ਵਾਰਡ ਨੰ. 25 ਤੋਂ ਬਲਜਿੰਦਰ ਕੌਰ (ਮਹਿਲਾ), ਵਾਰਡ ਨੰ. 26 ਤੋਂ ਸਤਵਿੰਦਰ ਸਿੰਘ ਮਿੱਠੂ (ਐਸ ਸੀ) ਵਾਰਡ ਨੰ. 27 ਤੋਂ ਜਸਬੀਰ ਕੌਰ ਅਤਲੀ (ਮਹਿਲਾ), ਵਾਰਡ ਨੰ. 28 ਤੋਂ ਰਵਿੰਦਰ ਸਿੰਘ (ਜਨਰਲ), ਵਾਰਡ ਨੰ. 29 ਤੋਂ ਰਮਨਪ੍ਰੀਤ ਕੌਰ (ਐਸ ਸੀ ਮਹਿਲਾ), ਵਾਰਡ ਨੰ 30 ਤੋਂ ਗੁਰਪ੍ਰੀਤ ਸਿੰਘ ਬੈਂਸ (ਜਨਰਲ), ਵਾਰਡ ਨੰ 31 ਤੋਂ ਅਰੁਣਾ ਸ਼ਰਮਾ (ਮਹਿਲਾ), ਵਾਰਡ ਨੰ 32 ਤੋਂ ਗੁਰਜੀਤ ਸਿੰਘ (ਜਨਰਲ), ਵਾਰਡ ਨੰ 33 ਤੋਂ ਗੁਰਪ੍ਰੀਤ ਕੌਰ (ਮਹਿਲਾ) ਵਾਰਡ ਨੰ ਤੋਂ ਸੁਖਦੇਵ ਸਿੰਘ ਪਟਵਾਰੀ (ਜਨਰਲ), ਵਾਰਡ ਨੰ ਤੋਂ ਕਰਮਜੀਤ ਕੌਰ (ਮਹਿਲਾ) ਵਾਰਡ ਨੰ ਤੋਂ ਹਰਪਾਲ ਸਿੰਘ ਚੰਨਾ (ਜਨਰਲ), ਵਾਰਡ ਨੰ 38 ਤੋਂ ਬਚਨ ਸਿੰਘ ਬੋਪਾਰਾਏ (ਜਨਰਲ), ਵਾਰਡ ਨੰ ਤੋਂ ਸ਼ਰਨਜੀਤ ਕੌਰ (ਮਹਿਲਾ), ਵਾਰਡ ਨੰ 41 ਤੋਂ ਕ੍ਰਿਤਿਕਾ ਸ਼ਰਮਾ (ਮਹਿਲਾ), ਵਾਰਡ ਨੰ 42 ਤੋਂ ਸਰਬਜੀਤ ਸਿੰਘ ਸਮਾਣਾ (ਜਨਰਲ), ਵਾਰਡ ਨੰ. 43 ਤੋਂ ਰਮਨਦੀਪ ਕੌਰ (ਮਹਿਲਾ), ਵਾਰਡ ਨੰ. 44 ਤੋਂ ਫੂਲਰਾਜ ਸਿੰਘ (ਜਨਰਲ), ਵਾਰਡ ਨੰ. 46 ਤੋਂ ਸਰਬਜੀਤ ਸਿੰਘ ਰੌਕੀ ਵਾਲਮੀਕੀ (ਐਸ ਸੀ), ਵਾਰਡ ਨੰ. 47 ਤੋਂ ਪਰਮਿੰਦਰ ਕੌਰ (ਮਹਿਲਾ) ਅਤੇ ਵਾਰਡ ਨੰ. 50 ਤੋਂ ਹਰਪਾਲ ਸਿੰਘ ਬਰਾੜ (ਜਨਰਲ) ਨੂੰ ਉਮੀਦਵਾਰ ਬਣਾਇਆ ਗਿਆ ਹੈ|

Continue Reading

Latest News

Trending