Connect with us

Horscope

ਇਸ ਹਫਤੇ ਦਾ ਤੁਹਾਡਾ ਰਾਸ਼ੀਫਲ

Published

on

12 ਜੁਲਾਈ ਤੋਂ 18 ਜੁਲਾਈ ਤੱਕ

ਮੇਖ : ਕਮਰ ਦਰਦ ਅਤੇ ਜੋੜ ਦਰਦ ਆਦਿ ਦਾ ਵੀ ਡਰ ਹੈ। ਸਮਾਂ ਸੰਘਰਸ਼ ਵਾਲਾ ਹੈ ਪ੍ਰੰਤੂ ਤੁਹਾਨੂੰ ਫਿਰ ਵੀ ਸਫਲਤਾ ਮਿਲੇਗੀ। ਤੁਹਾਡਾ ਮਾਣ-ਯੱਸ਼ ਵਧੇਗਾ। ਰੋਜਗਾਰ, ਨੌਕਰੀ ਦੀ ਤਲਾਸ਼ ਵਿਚ ਸਫਲਤਾ ਮਿਲੇਗੀ। ਧਨ ਲਾਭ ਹੋਵੇਗਾ। ਸਰਕਾਰੀ ਪ੍ਰਬੰਧ ਵੱਲੋਂ ਕੋਈ ਪ੍ਰੇਸ਼ਾਨੀ ਹੋ ਸਕਦੀ ਹੈ। ਚੰਗੇ ਵਿਅਕਤੀਆਂ ਨਾਲ ਮੇਲ ਜੋਲ ਹੋਵੇਗਾ ਅਤੇ ਬਜੁਰਗਾਂ ਦਾ ਅਸ਼ੀਰਵਾਦ ਮਿਲੇਗਾ।

ਬ੍ਰਿਖ : ਸੰਘਰਸ਼ ਦਾ ਸਮਾਂ ਹੈ। ਭੱਜ-ਦੌੜ ਲੱਗੀ ਰਹੇਗੀ ਪ੍ਰੰਤੂ ਫਿਰ ਵੀ ਸਫਲਤਾ ਮਿਲੇਗੀ। ਰੁਕਿਆ ਧਨ ਮਿਲ ਜਾਵੇਗਾ ਅਤੇ ਮਾਣ-ਯੱਸ਼ ਪ੍ਰਾਪਤ ਹੋਵੇਗਾ। ਆਮਦਨ ਵਧੇਗੀ। ਹਫਤੇ ਦੇ ਅੰਤਲੇ ਪੜਾਅ ਵਿਸ਼ੇਸ਼ ਇੱਛਾ ਅਨੁਸਾਰ ਬਦਲੀ ਜਾ ਸਕਦੀ ਹੈ। ਯਾਤਰਾ ਲਾਭ ਮਿਲੇਗਾ। ਵਾਹਨ ਦੀ ਖਰੀਦ-ਫਰੋਖਤ ਹੋ ਸਕਦੀ ਹੈ। ਮਨ-ਚਿੱਤ ਅਸਥਿਰ ਰਹੇਗਾ।

ਮਿਥੁਨ : ਸੁੱਖ-ਆਰਾਮ ਵਿਚ ਵਿਘਨ ਪਵੇਗਾ। ਰਾਤ ਬੇਚੈਨੀ ਵਿਚ ਲੰਘੇਗੀ। ਕੰਮਾਂ ਵਿਚ ਰੁਕਾਵਟ ਕਾਰਨ ਪ੍ਰੇਸ਼ਾਨੀ ਹੋਵੇਗੀ। ਵਿਅਰਥ ਦਾ ਖਰਚਾ ਵੀ ਹੋਵੇਗਾ। ਮਿਹਨਤ ਅਤੇ ਉੱਦਮ ਕਰਨ ਨਾਲ ਕੰਮਾਂ ਵਿਚ ਸਫਲਤਾ ਮਿਲੇਗੀ। ਆਮਦਨ ਨਾਲੋਂ ਖਰਚਾ ਕੁਝ ਵਧੇਰੇ ਰਹੇਗਾ। ਹਫਤੇ ਦੇ ਅੰਤ ਵਿਚ ਯਾਤਰਾ ਦੁਆਰਾ ਲਾਭ ਹੋਵੇਗਾ। ਪ੍ਰੀਖਿਆ ਵਿਚ ਸਫਲਤਾ ਮਿਲੇਗੀ।

ਕਰਕ : ਤੁਹਾਡਾ ਵਤੀਰਾ ਹੀ ਪ੍ਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਸਾਵਧਾਨ ਰਹੋ। ਕਿਸੇ ਇਸਤਰੀ ਨਾਲ ਵੀ ਵਿਵਾਦ ਦੀ ਸੰਭਾਵਨਾ ਹੈ। ਕਾਰੋਬਾਰੀ ਹਾਲਾਤ ਬਿਹਤਰ ਰਹਿਣਗੇ। ਤਬਾਦਲਾ ਮਨਚਾਹੀ ਥਾਂ ਹੋ ਸਕੇਗਾ। ਹਫਤੇ ਦੇ ਅੰਤ ਵਿਚ ਨੌਕਰੀ, ਰੁਜਗਾਰ ਦੀ ਭਾਲ ਲਈ ਕੀਤੇ ਯਤਨ ਸਫਲ ਰਹਿਣਗੇ। ਲਾਟਰੀ ਤੋਂ ਬਹੁਤੇ ਲਾਭ ਦੀ ਆਸ ਨਹੀਂ ਹੈ।

ਸਿੰਘ : ਮਨ-ਚਿੱਤ ਪ੍ਰਸੰਨ ਰਹੇਗਾ। ਵਣਜ-ਵਪਾਰ, ਕਾਰੋਬਾਰ ਵਿਚ ਲਾਭ ਅਤੇ ਵਿਸਤਾਰ ਹੋਵੇਗਾ। ਪ੍ਰਤੀਯੋਗਤਾ ਵਿਚ ਸਫਲਤਾ ਮਿਲੇਗੀ। ਜ਼ਮੀਨ-ਜਾਇਦਾਦ, ਧਨ ਸੰਬੰਧੀ ਅਤੇ ਵਪਾਰਕ ਕੰਮਾਂ ਵਿਚ ਪ੍ਰੇਸ਼ਾਨੀ ਦੀ ਸੰਭਾਵਨਾ ਹੈ ਪ੍ਰੰਤੂ ਆਮ ਹਾਲਾਤ ਠੀਕ ਰਹਿਣਗੇ। ਵਿਦਿਆਰਥੀ ਦੀ ਵਿੱਦਿਆ ਪ੍ਰਤੀ ਰੁਚੀ ਘੱਟ ਸਕਦੀ ਹੈ। ਲਾਟਰੀ ਤੋਂ ਲਾਭ ਦੀ ਉਮੀਦ ਨਹੀਂ ਹੈ। ਮਨੋਰੰਜਨ ਦੇ ਕੰਮਾਂ ਉੱਤੇ ਖਰਚ ਹੋਵੇਗਾ। ਦੁਸ਼ਮਣ ਪੱਖ ਕਮਜੋਰ ਰਹੇਗਾ। ਨੌਕਰੀ ਸੰਬੰਧੀ ਕੋਈ ਚੰਗੀ ਖਬਰ ਮਿਲੇਗੀ।

ਕੰਨਿਆ : ਕਿਰਾਏਦਾਰ ਨਾਲ ਕੋਈ ਝੰਝਟ ਖੜਾ ਹੋ ਸਕਦਾ ਹੈ। ਪਰਿਵਾਰ ਵਿਚ ਕਿਸੇ ਗਲਤ-ਫਹਿਮੀ ਕਾਰਨ ਮਨ-ਮੁਟਾਵ ਦੀ ਸੰਭਾਵਨਾ ਹੈ। ਨਵਾਂ ਕੰਮ ਆਰੰਭ ਕਰਨ ਵੇਲੇ ਕਈ ਔਕੜਾਂ ਦਾ ਸਾਹਮਣਾ ਪਵੇਗਾ। ਕਾਰੋਬਾਰ ਆਮ ਵਾਂਗ ਵਧੇਗਾ। ਹਫਤੇ ਦੇ ਅੰਤ ਵਿਚ ਧਨ ਲਾਭ ਹੋਵੇਗਾ। ਦਫਤਰ, ਕੰਮ ਸਥਾਨ ਤੇ ਤੁਹਾਡਾ ਪ੍ਰਭਾਵ ਵਧੇਗਾ। ਸ਼ੇਅਰ ਬਾਜਾਰ ਵਿਚ ਪੂੰਜੀ ਲਾਉਣ ਦਾ ਅਨੁਕੂਲ ਫਲ ਨਹੀਂ ਮਿਲੇਗਾ।

ਤੁਲਾ : ਗੁਜ਼ਾਰੇ ਯੋਗ ਧਨ ਦੀ ਪ੍ਰਾਪਤੀ ਤਾਂ ਜ਼ਰੂਰ ਹੁੰਦੀ ਰਹੇਗੀ। ਇਸ ਲਈ ਬਹੁਤੀ ਚਿੰਤਾ ਵਿਚ ਪੈਣ ਦੀ ਲੋੜ ਨਹੀਂ ਹੈ। ਕਾਰੋਬਾਰੀ ਝੰਝਟ ਬਣੇ ਰਹਿਣਗੇ। ਲਾਟਰੀ ਦੀ ਵਧੀ ਰੁਚੀ ਹਾਨੀ ਕਰਾ ਸਕਦੀ ਹੈ। ਸਾਵਧਾਨ ਰਹੋ। ਪੇਟ, ਛਾਤੀ ਵਿਕਾਰਜਨਕ ਪੇ੍ਰਸ਼ਾਨੀ ਹੋ ਸਕਦੀ ਹੈ। ਕਾਰੋਬਾਰ ਵਿਚ ਲਾਭ ਮਿਲੇਗਾ। ਸਰਕਾਰੀ ਕੰਮਾਂ ਵਿਚ ਸਫਲਤਾ ਮਿਲੇਗੀ। ਅਚਾਨਕ ਯਾਤਰਾ ਹੋ ਸਕਦੀ ਹੈ। ਹਫਤੇ ਦੇ ਅੰਤ ਵਿਚ ਗੁਪਤ ਦੁਸ਼ਮਣ ਤੁਹਾਨੂੰ ਪ੍ਰੇਸ਼ਾਨ ਕਰ ਸਕਦੇ ਹਨ।

ਬ੍ਰਿਸ਼ਚਕ : ਮਾਨਸਿਕ ਤਨਾਅ ਅਤੇ ਘਰੇਲੂ ਉਲਝਣਾਂ ਵਧਣ ਦੀ ਸੰਭਾਵਨਾ ਹੈ। ਯਾਤਰਾ ਵਿਚ ਕਸ਼ਟ ਹੋ ਸਕਦਾ ਹੈ। ਪ੍ਰੇਮ-ਪਿਆਰ ਅਤੇ ਘਰ ਸੁੱਖ ਤੋਂ ਨਿਰਾਸ਼ਤਾ ਮਿਲੇਗੀ। ਕਿਸੇ ਪ੍ਰੇਮੀ ਸੱਜਣ ਨਾਲ ਮਨ-ਮੁਟਾਵ ਵੀ ਹੋ ਸਕਦਾ ਹੈ। ਕਿਸੇ ਵੱਲੋਂ ਧੋਖਾ ਮਿਲਣ ਦੀ ਵੀ ਸੰਭਾਵਨਾ ਹੈ। ਚੌਕਸ ਰਹੋ। ਚੰਗੇ ਕੰਮਾਂ ਵੱਲ ਮਨ ਲੱਗੇਗਾ। ਕਿਸੇ ਮਿੱਤਰ-ਪਿਆਰੇ ਵੱਲੋਂ ਸ਼ੁੱਭ ਸਮਾਚਾਰ ਮਿਲ ਸਕਦਾ ਹੈ ਅਤੇ ਕਿਸੇ ਮਹਾਂਪੁਰਸ਼ ਜਾਂ ਬਜੁਰਗ ਦਾ ਅਸ਼ੀਰਵਾਦ ਪ੍ਰਾਪਤ ਹੋਵੇਗਾ। ਤੀਰਥ ਯਾਤਰਾ ਸ਼ੁੱਭ ਰਹੇਗੀ। ਹਫਤੇ ਦੇ ਅੰਤ ਵਿਚ ਮਨੋਕਾਮਨਾ ਪੂਰੀ ਹੋਵੇਗੀ।

ਧਨੁ : ਕੋਰਟ-ਕਚਹਿਰੀ ਦੇ ਚੱਕਰ ਖਤਮ ਹੋ ਜਾਣਗੇ। ਚੰਗੇ ਕਰਮਾਂ ਦਾ ਲਾਭਕਾਰੀ ਫਲ ਮਿਲੇਗਾ। ਦੁਸ਼ਮਣ ਤੁਹਾਡੇ ਅੱਗੇ ਠਹਿਰ ਨਹੀਂ ਸਕਣਗੇ। ਕਾਰੋਬਾਰ ਅਤੇ ਨੌਕਰੀ ਵਿਚ ਮਨ ਲੱਗੇਗਾ ਅਤੇ ਤੁਸੀਂ ਲਾਭ ਵੀ ਪ੍ਰਾਪਤ ਕਰੋਗੇ। ਨੌਕਰੀ ਦੀ ਤਲਾਸ਼ ਵਿਚ ਸਫਲਤਾ ਮਿਲੇਗੀ। ਕੋਈ ਸ਼ੁੱਭ ਸਮਾਚਾਰ ਮਿਲਣ ਦੀ ਉਮੀਦ ਹੈ। ਹਫਤੇ ਦੇ ਅੰਤ ਵਿਚ ਖਰਚਾ ਵਧੇਗਾ।

ਮਕਰ : ਰੁਜਗਾਰ, ਨੌਕਰੀ ਦੀ ਤਾਲਾਸ਼ ਵਿਚ ਸਫਲਤਾ ਮਿਲੇਗੀ ਅਤੇ ਤੁਹਾਡਾ ਮਨ-ਚਿੱਤ ਪ੍ਰਸੰਨ ਹੋਵੇਗਾ। ਜੇ ਤੁਸੀਂ ਨੌਕਰੀ ਵਿਚ ਹੋ ਤਾਂ ਤੁਹਾਨੂੰ ਤਰੱਕੀ ਦਾ ਮੌਕਾ ਵੀ ਮਿਲ ਸਕਦਾ ਹੈ। ਪਰਿਵਾਰ ਵਿਚ ਸ਼ੁੱਭ-ਕਾਰਜ ਹੋਵੇਗਾ ਅਤੇ ਪਰਿਵਾਰ ਵਿਚ ਵਾਧੇ ਦੀ ਵੀ ਪ੍ਰਬਲ ਸੰਭਾਵਨਾ ਹੈ। ਵਧੇਰੇ ਕਰਕੇ ਸਮਾਂ ਪ੍ਰਤੀਕੂਲ ਰਹਿਣ ਦੀ ਸੰਭਾਵਨਾ ਹੈ। ਖਰਚਾ ਵੱਧ ਸਕਦਾ ਹੈ ਅਤੇ ਤੁਹਾਡਾ ਕਿਸੇ ਨਾਲ ਤਕਰਾਰ ਵੀ ਹੋ ਸਕਦਾ ਹੈ। ਆਮਦਨ ਦੇ ਨਵੇਂ ਸਾਧਨ ਬਣਨਗੇ। ਹਫਤੇ ਦੇ ਅੰਤ ਵਿਚ ਵਿਆਹ ਦੀ ਗੱਲਬਾਤ ਅੱਗੇ ਵਧੇਗੀ। ਧਨ ਲਾਭ ਹੋਵੇਗਾ।

ਕੁੰਭ : ਕੰਮਾਂ ਵਿਚ ਝੰਜਟ ਜਿਹਾ ਰਹੇਗਾ ਅਤੇ ਬਹੁਤਾ ਸਮਾਂ ਵਿਅਰਥ ਹੀ ਬਰਬਾਦ ਹੁੰਦਾ ਰਹੇਗਾ। ਧਨ ਹਾਨੀ ਦੀ ਵੀ ਸੰਭਾਵਨਾ ਹੈ ਪ੍ਰੰਤੂ ਕੋਈ ਇੱਕ-ਅੱਧਾ ਸੋਚਿਆ ਹੋਇਆ ਕੰਮ ਵੀ ਬਣੇਗਾ। ਸੰਤਾਨ ਦੇ ਕਾਰਨ ਕੋਈ ਸਮੱਸਿਆ ਬਣ ਸਕਦੀ ਹੈ। ਤੇਜ ਗਤੀ ਵਾਹਨ ਚਲਾਉਣਾ ਹਾਨੀਕਾਰਕ ਸਿੱਧ ਹੋਵੇਗਾ। ਹਫਤੇ ਦੇ ਅੰਤ ਵਿਚ ਵਿੱਦਿਆ ਦੇ ਖੇਤਰ ਵਿਚ ਉਤਸ਼ਾਹ ਵਿਚ ਕਮੀ ਆਵੇਗੀ। ਲਾਟਰੀ, ਜੂਆ, ਸੱਟਾ ਅਤੇ ਭਵਿੱਖ ਨਾਲ ਸੰਬੰਧਿਤ ਕਾਰੋਬਾਰ, ਵਪਾਰ ਆਦਿ ਵਿਚ ਤੁਹਾਨੂੰ ਬਹੁਤੇ ਲਾਭ ਦੀ ਆਸ ਨਹੀਂ ਰੱਖਣੀ ਚਾਹੀਦੀ।

ਮੀਨ : ਸ਼ੁੱਭ ਕੰਮਾਂ ਉੱਤੇ ਖਰਚਾ ਹੋਵੇਗਾ। ਧਾਰਮਿਕ ਕੰਮਾਂ ਵਿਚ ਰੁਚੀ ਲੱਗੇਗੀ। ਵਿਦਿਆਰਥੀ ਵਰਗ ਸਫਲ ਰਹੇਗਾ। ਸੰਤਾਨ ਦੀ ਕਿਸੇ ਉਪਲੱਬਧੀ ਤੋਂ ਅਥਾਹ ਖੁਸ਼ੀ ਪ੍ਰਾਪਤ ਹੋਵੇਗੀ। ਸਰਕਾਰੀ ਅਤੇ ਅਦਾਲਤੀ ਕੰਮਾਂ ਵਿਚ ਸਫਲਤਾ ਮਿਲੇਗੀ। ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਹਫਤੇ ਦੇ ਅੰਤ ਵਿਚ ਖਰਚਾ ਵਧੇਗਾ। ਵਿਅਰਥ ਦੀ ਨੱਠ-ਭੱਜ ਰਹੇਗੀ।

Continue Reading

Horscope

ਇਸ ਹਫਤੇ ਦਾ ਤੁਹਾਡਾ ਰਾਸ਼ੀਫਲ

Published

on

By

1 ਨਵੰਬਰ ਤੋਂ 7 ਨਵੰਬਰ ਤੱਕ

ਮੇਖ:- ਇਸ ਹਫਤੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੀ ਮੱਦਦ ਨਾਲ ਕੁੱਝ ਵਿਗੜੇ ਕੰਮ ਸੁਧਰਨਗੇ। ਮਿਹਨਤ ਅਤੇ ਹਿੰਮਤ ਕਰਨ ਨਾਲ ਧਨ ਲਾਭ ਦੇ ਮੌਕੇ ਮਿਲਣਗੇ। ਪਰ ਭਾਈਵਾਲੀ ਦੇ ਕੰਮਾਂ ਵਿੱਚ ਉੱਚਿਤ ਲਾਭ ਨਹੀ ਹੋਵਗਾ। ਹਫਤੇ ਦੇ ਅਖੀਰ ਵਿੱਚ ਉਤਸ਼ਾਹ ਨਾਲ ਕੰਮ ਕਰਨ ਤੇ ਕਾਮਯਾਬੀ ਦੇ ਰਸਤੇ ਖੁੱਲ੍ਹਣਗੇ।

ਬ੍ਰਿਖ:-ਇਸ ਹਫਤੇ ਇਸ ਖਾਸ ਚੁਣੌਤੀ ਦਾ ਸਾਮਨਾ ਕਰਨਾ ਪਵੇਗਾ। ਵੱਧਦੀ ਹਿੰਮਤ ਕਾਰਨ ਆਤਮ ਸ਼ਕਤੀ ਵਧੇਗੀ। ਹਫਤੇ ਦੇ ਅਖੀਰ ਵਿੱਚ ਕਿਸੇ ਉੱਚ-ਪੱਧਰੀ ਦੇ ਮੇਲ ਨਾਲ ਕਿਸੇ ਨਵੇਂ ਕੰਮ ਵਿੱਚ ਤਰੱਕੀ ਦੇ ਯੋਗ ਹਨ। ਭਵਿੱਖ ਵਿਚ ਔਕੜਾਂ ਦਾ ਸਾਮਨਾ ਕਰਨਾ ਪਵੇਗਾ। ਸਿਹਤ ਕੁੱਝ ਢਿੱਲੀ ਰਹੇਗੀ।

ਮਿਥੁਨ:- ਇਸ ਹਫਤੇ ਦਿਮਾਗੀ ਉਤੇਜਨਾ, ਫਜ਼ੂਲ ਦਾ ਤਨਾਉ, ਘਰੇਲੂ ਉਲਝਨਾਂ ਵੱਧਣਗੀਆਂ। ਮਨ ਵਿੱਚ ਉਦਾਸੀਨਤਾ ਰਹੇਗੀ। ਕਿਸੇ ਨਵੇਂ ਖੇਤਰ ਵੱਲ ਰੁਝਾਨ ਵਧੇਗਾ। ਕਾਰੋਬਾਰ ਦੇ ਹਾਲਾਤ ਆਮ ਰਹਿਣਗੇ, ਸਿਹਤ ਵਿੱਚ ਗਿਰਾਵਟ, ਧਨ ਦਾ ਫਜੂਲ ਖਰਚ ਅਤੇ ਵਿਦੇਸ਼ ਸਬੰਧੀ ਕੰਮਾਂ ਵਿੱਚ ਅਸਥਿਰਤਾ ਦੇ ਹਾਲਾਤ ਬਣਨਗੇ।

ਕਰਕ:- ਧਨ ਦਾ ਨੁਕਸਾਨ , ਵਧੇਰੇ ਗੁੱਸਾ, ਸਿਹਤ ਕੁੱਝ ਢਿੱਲੀ ਅਤੇ ਬੇਲੋੜੀ ਦੌੜ-ਭੱਜ ਵਧੇਰੇ ਰਹੇਗੀ। ਧਨ ਲਾਭ ਦੇ ਸਾਧਨ ਬਣਦੇ ਰਹਿਣਗੇ। ਦੂਰ ਦੀ ਯਾਤਰਾ ਅਤੇ ਕਿਸੇ ਖਾਸ ਨਾਲ ਮਨ-ਮੁਟਾਵ ਰਹੇਗਾ। ਭੈਣ-ਭਰਾ ਦੇ ਪਿਆਰ ਵਿੱਚ ਕਮੀ ਰਹੇਗੀ।

ਸਿੰਘ:- ਕਾਰੋਬਾਰ ਅਤੇ ਨੌਕਰੀ ਵਿਚ ਔਕੜਾਂ ਦਾ ਸਾਹਮਨਾ ਕਰਨਾ ਪਵੇਗਾ। ਵਿਰੋਧੀ ਪੱਖ ਨੁਕਸਾਨ ਦੇਣ ਦੀ ਤਾਂਘ ਵਿਚ ਰਹੇਗਾ। ਬੇਲੋੜੀ ਦੌੜ-ਭੱਜ, ਸਿਹਤ ਢਿੱਲੀ, ਧਨ ਖਰਚ ਜ਼ਿਆਦਾ ਅਤੇ ਵਧੇਰੇ ਗੁੱਸੇ ਕਾਰਨ ਬਣਿਆ ਕੰਮ ਵਿਗੜ ਸਕਦਾ ਹੈ। ਦੂਰ ਦੀ ਯਾਤਰਾ ਅਤੇ ਮਨ ਅਸ਼ਾਂਤ ਰਹੇਗਾ।

ਕੰਨਿਆ:-ਕਾਰੋਬਾਰ ਸੰਬੰਧੀ ਵੱਖ-ਵੱਖ ਯੋਜਨਾਵਾਂ ਤੇ ਵਿਚਾਰ ਕਰਨਾ ਪਵੇਗਾ। ਧਨ ਲਾਭ ਦੇ ਮੌਕੇ ਮਿਲਣ ਤੇ ਵੀ ਇੱਛਾ ਮੁਤਾਬਕ ਲਾਭ ਨਹੀਂ ਹੋ ਪਾਵੇਗਾ। ਸੰਤਾਨ ਦੇ ਭਵਿੱਖ ਸੰਬੰਧੀ ਵਿਚਾਰ-ਵਟਾਂਦਰਾ ਹੋਵੇਗਾ। ਭਵਿੱਖ ਸੰਬੰਧੀ ਖਾਸ ਫੈਸਲੇ ਬਹੁਤ ਸੂਝ-ਬੂਝ ਨਾਲ ਲੈਣ ਦੀ ਲੋੜ ਹੈ। ਹਫਤੇ ਦੇ ਅਖੀਰ ਵਿਚ ਗੁਪਤ ਪਰੇਸ਼ਾਨੀ ਅਤੇ ਘਰੇਲੂ ਉਲਝਣਾਂ ਵੀ ਵੱਧਣਗੀਆਂ। ਸਿਹਤ ਵੀ ਕੁੱਝ ਢਿੱਲੀ ਰਹੇਗੀ।

ਤੁਲਾ:- ਕਾਰੋਬਾਰ ਅਤੇ ਨੌਕਰੀ ਵਿੱਚ ਤਰੱਕੀ ਦੇ ਮੌਕੇ ਮਿਲਣਗੇ। ਪਰਿਵਾਰਕ ਸੁੱਖਾਂ ਵਿਚ ਵਾਧਾ ਹੋਵੇਗਾ। ਸੰਤਾਨ ਸੰਬੰਧੀ ਚਿੰਤਾ ਰਹੇਗੀ। ਸਿਹਤ ਢਿੱਲੀ, ਵਧੇਰੇ ਗੁੱਸਾ ਅਤੇ ਤੇਜ਼ੀ ਨਾਲ ਕੋਈ ਬਣਿਆ ਕੰਮ ਵਿਗੜ ਸਕਦਾ ਹੈ।

ਬ੍ਰਿਸ਼ਚਕ:- ਰੁਕਾਵਟਾਂ ਦੇ ਬਾਵਜੂਦ ਆਮਦਨ ਦੇ ਸਾਧਨਾਂ ਵਿਚ ਵਾਧਾ ਹੋਵੇਗਾ। ਖਾਸ ਕੰਮਾਂ ਲਈ ਦੌੜ-ਭੱਜ ਰਹੇਗੀ। ਪਰਿਵਾਰ ਵਿਚ ਪ੍ਰੇਸ਼ਾਨੀ ਅਤੇ ਬਣਦੇ ਕੰਮਾਂ ਵਿਚ ਦੇਰੀ ਹੋਣ ਦੇ ਯੋਗ ਹਨ। ਹਫਤੇ ਦੇ ਅਖੀਰ ਵਿੱਚ ਪਰਿਵਾਰ ਵਿਚ ਸ਼ੁੱਭ ਕੰਮ ਵੀ ਹੋਣਗੇ। ਮਾਨ-ਇੱਜ਼ਤ ਵਿੱਚ ਵਾਧਾ ਹੋਵੇਗਾ।

ਧਨ:-ਧਨ ਲਾਭ ਅਤੇ ਵਿਗੜੇ ਕੰਮਾਂ ਵਿੱਚ ਸੁਧਾਰ ਹੋਵੇਗਾ। ਕਿਸੇ ਉੱਚ ਪੱਧਰੀ ਅਤੇ ਖਾਸ ਵਿਅਕਤੀ ਦੇ ਮੇਲ ਨਾਲ ਮਨ ਸਨਮਾਨ ਵਿਚ ਵਾਧਾ ਹੋਵੇਗਾ। ਪਰਿਵਾਰ ਵਿੱਚ ਕਿਸੇ ਨਵੇਂ ਕਾਰਜ ਦੀ ਸ਼ੁਰੂਆਤ ਹੋਵੇਗੀ। ਸਿਹਤ ਖਰਾਬ, ਬਣਦੇ ਕੰਮਾਂ ਵਿਚ ਅੜਚਨਾਂ ਅਤੇ ਦੁਸ਼ਮਣ ਨੁਕਸਾਨ ਦੇਣ ਦੀ ਤਾਕ ਵਿੱਚ ਰਹਿਣਗੇ। ਸੱਟ ਚੋਟ ਲੱਗਣ ਦਾ ਡਰ ਹੈ। ਸਾਵਧਾਨੀ ਵਰਤੋਂੇ।

ਮਕਰ:- ਸੁਭਾਓ ਵਿੱਚ ਗੁੱਸਾ ਅਤੇ ਤੇਜੀ ਜਿਆਦਾ ਰਹੇਗੀ। ਧਨ ਦਾ ਫਜੂਲ ਖਰਚ ਵੀ ਹੋਵੇਗਾ। ਉੱਚ-ਪੱਧਰੀ ਲੋਕਾਂ ਨਾਲ ਮੇਲ ਅਤੇ ਆਮਦਨ ਦੇ ਸਾਧਨ ਬਣਦੇ ਰਹਿਣਗੇ। ਸਿਹਤ ਵਿੱਚ ਪਰੇਸ਼ਾਨੀ, ਬਣਦੇ ਕੰਮਾਂ ਵਿਚ ਅੜਚਨਾਂ ਕਰਕੇ ਮਨ ਪਰੇਸ਼ਾਨ ਅਤੇ ਬੇਚੈਨ ਰਹੇਗਾ ਦੁਰਘਟਨਾਂ ਵਿਚ ਚੋਟ ਆਦਿ ਲੱਗਣ ਦਾ ਡਰ ਹੈ। ਗੁੱਸੇ ਅਤੇ ਘਬਰਾਹਟ ਨਾਲ ਕੋਈ ਕੰਮ ਵਿਗੜ ਸਕਦਾ ਹੈ।

ਕੁੰਭ:- ਗੁਜਾਰੇਯੋਗ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਬੇਲੋੜੀ ਦੌੜ-ਭੱਜ, ਮਨ ਉਦਾਸ ਅਤੇ ਸੁਭਾਅ ਵਿੱਚ ਤੇਜੀ ਹੋਣ ਕਰਕੇ ਕੋਈ ਬਣਿਆ ਕੰਮ ਵਿਗੜ ਸਕਦਾ ਹੈ। ਹਫਤੇ ਦੇ ਅਖੀਰ ਵਿੱਚ ਜਿਆਦਾਤਰ ਸਮਾਂ ਮਨੋਰੰਜਨ ਦੇ ਕੰਮਾਂ ਵਿਚ ਬੀਤੇਗਾ। ਜਲਦਬਾਜੀ ਵਿੱਚ ਕੋਈ ਵੀ ਕੰਮ ਨਾ ਕਰੋ, ਨਹੀਂ ਤਾਂ ਨੁਕਸਾਨ ਹੋਣ ਦਾ ਡਰ ਹੈ।

ਮੀਨ:- ਮਾਨ-ਇੱਜ਼ਤ ਵਿਚ ਵਾਧੇ ਅਤੇ ਗੁਜਾਰੇਯੋਗ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਕਾਰੋਬਾਰੀ ਖੇਤਰ ਵਿੱਚ ਕਈ ਨਵੀਆਂ ਯੋਜਨਾਵਾਂ ਬਣਨਗੀਆਂ। ਖਾਸ ਮਿਹਨਤ ਕਰਨ ਤੇ ਕਾਮਯਾਬੀ ਮਿਲੇਗੀੇ ਪਰ ਲਾਭ ਘੱਟ ਅਤੇ ਖਰਚ ਜ਼ਿਆਦਾ ਹੋਵੇਗਾ, ਪਰਿਵਾਰਕ ਸਮੱਸਿਆ ਦਾ ਵੀ ਸਾਮਨਾ ਕਰਨਾ ਪਵੇਗਾ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ: ਹਫ਼ਤਿਆਂ ਤੋਂ ਟਲ ਰਹੇ ਕੰਮ ਜੋਸ਼ ਨਾਲ ਨਿਪਟਣਗੇ ਅਤੇ ਭੈਣ-ਭਰਾ ਨਾਲ ਖੜ੍ਹੇ ਰਹਿਣਗੇ। ਨੌਕਰੀ ਦੀ ਭਾਲ ਕਰ ਰਹੇ ਲੋਕਾਂ ਦੇ ਫ਼ੋਨ ਤੇ ਇੰਟਰਵਿਊ ਕਾਲ ਆ ਸਕਦੀ ਹੈ। ਮੇਲ ਭੇਜਣ ਤੋਂ ਪਹਿਲਾਂ ਅਟੈਚਮੈਂਟ ਦੁਬਾਰਾ ਜ਼ਰੂਰ ਦੇਖੋ।

ਬ੍ਰਿਖ : ਮਹੀਨੇ ਦੀ ਤਨਖ਼ਾਹ ਖਾਤੇ ਵਿੱਚ ਆਉਂਦਿਆਂ ਹੀ ਬੱਚਤ ਵਾਲਾ ਹਿੱਸਾ ਪਹਿਲਾਂ ਕੱਢ ਲਓ। ਪੈਸਾ ਡਬਲ” ਵਰਗੇ ਵਾਅਦਿਆਂ ਤੋਂ ਦੂਰ ਰਹੋ। ਮਿੱਠੀ ਜ਼ੁਬਾਨ ਨਾਲ ਵਿਗੜੀ ਗੱਲ ਸੰਭਾਲ ਲਵੋਗੇ। ਮਿਠਾਈ ਘੱਟ ਖਾਓ, ਦੰਦ ਦੁਖ ਸਕਦੇ ਹਨ।

ਮਿਥੁਨ : ਦਿਮਾਗ਼ ਵਿੱਚ ਬਹੁਤ ਸਾਰੀਆਂ ਯੋਜਨਾਵਾਂ ਘੁੰਮਣਗੀਆਂ, ਕਾਗਜ਼ ਤੇ ਲਿਖੋ ਅਤੇ ਇੱਕ-ਇੱਕ ਕਰਕੇ ਪੂਰੀਆਂ ਕਰੋ। ਸੇਲਜ਼ ਅਤੇ ਮਾਰਕੀਟਿੰਗ ਵਾਲਿਆਂ ਦਾ ਦਿਨ ਤੇਜ਼ ਰਹੇਗਾ। ਬੱਚੇ ਪੜ੍ਹਦੇ ਸਮੇਂ ਮੋਬਾਈਲ ਦੂਰ ਰੱਖਣ।

ਕਰਕ : ਅੱਧੀ ਰਾਤ ਨੂੰ ਸ਼ਾਪਿੰਗ ਐਪ ਤੇ ਬੇਕਾਰ ਦੀਆਂ ਚੀਜ਼ਾਂ ਕਾਰਟ ਵਿੱਚ ਪਾਉਣਾ ਛੱਡੋ। ਪੁਰਾਣੀਆਂ ਯਾਦਾਂ ਮਨ ਭਾਰੀ ਕਰਨਗੀਆਂ, ਕਿਸੇ ਆਪਣੇ ਨਾਲ ਗੱਲ ਕਰੋ। ਟਿਕਟ ਬੁਕਿੰਗ ਵਿੱਚ ਰਿਫ਼ੰਡ ਦੇ ਨਿਯਮ ਪੜ੍ਹੋ।

ਸਿੰਘ : ਯਾਰਾਂ-ਦੋਸਤਾਂ ਦੀ ਮਦਦ ਨਾਲ ਕਮਾਈ ਦਾ ਨਵਾਂ ਜ਼ਰੀਆ ਬਣੇਗਾ ਅਤੇ ਦਫ਼ਤਰ ਵਿੱਚ ਤੁਹਾਡੀ ਯੋਜਨਾ ਪਸੰਦ ਕੀਤੀ ਜਾਵੇਗੀ। ਗਰੁੱਪ ਵਿੱਚ ਘੁੰਮਣ ਜਾ ਰਹੇ ਹੋ ਤਾਂ ਖ਼ਰਚਾ ਪਹਿਲਾਂ ਹੀ ਵੰਡ ਲਓ। ਬੱਚਿਆਂ ਤੋਂ ਖ਼ੁਸ਼ਖ਼ਬਰੀ ਮਿਲੇਗੀ।

ਕੰਨਿਆ : ਬੌਸ ਤੁਹਾਡੇ ਹੱਥ ਕਿਸੇ ਵੱਡੇ ਕੰਮ ਦੀ ਵਾਗਡੋਰ ਸੌਂਪ ਸਕਦੇ ਹਨ, ਫ਼ਾਈਲਾਂ ਤਿਆਰ ਰੱਖੋ। ਦਫ਼ਤਰ ਦਾ ਤਣਾਅ ਘਰ ਨਾ ਲਿਆਓ। ਜੋ ਐਪ ਸਬਸਕ੍ਰਿਪਸ਼ਨ ਬੇਕਾਰ ਚੱਲ ਰਹੇ ਹਨ, ਉਨ੍ਹਾਂ ਨੂੰ ਬੰਦ ਕਰੋ। ਹਰ ਘੰਟੇ ਕੁਰਸੀ ਛੱਡ ਕੇ ਥੋੜ੍ਹਾ ਟਹਿਲੋ।

ਤੁਲਾ : ਲੰਬੇ ਸਮੇਂ ਦਾ ਤਣਾਅ ਘਟੇਗਾ ਅਤੇ ਅਟਕੇ ਹੋਏ ਕੰਮ ਚੱਲ ਪੈਣਗੇ। ਤਿਉਹਾਰ ਤੇ ਪਿੰਡ ਜਾਂ ਘਰ ਪਰਤਣਾ ਹੈ ਤਾਂ ਰੇਲ ਟਿਕਟ ਹੁਣੇ ਬੁੱਕ ਕਰਵਾਓ। ਬਾਹਰਲੇ ਸ਼ਹਿਰਾਂ ਤੋਂ ਕਾਰੋਬਾਰ ਵਧੇਗਾ। ਵੱਡਿਆਂ ਦੀ ਸਲਾਹ ਮੰਨੋ।

ਬ੍ਰਿਸਚਕ : ਗੱਡੀ ਜਾਂ ਘਰ ਵਿੱਚ ਅਚਾਨਕ ਮੁਰੰਮਤ ਦਾ ਖ਼ਰਚਾ ਹੋ ਸਕਦਾ ਹੈ, ਥੋੜ੍ਹੇ ਪੈਸੇ ਵੱਖਰੇ ਰੱਖੋ। ਕੇਵਾਈਸੀ ਦੇ ਨਾਂ ਤੇ ਆਏ ਲਿੰਕ ਨਾ ਖੋਲ੍ਹੋ। ਜੀਵਨ ਸਾਥੀ ਦੀ ਗੱਲ ਦਿਲ ਤੇ ਨਾ ਲਓ, ਪੁਰਾਣੇ ਗਿਲੇ-ਸ਼ਿਕਵੇ ਨਾ ਦੁਹਰਾਓ।

ਧਨੁ : ਸਾਂਝੇਦਾਰੀ (ਪਾਰਟਨਰਸ਼ਿਪ) ਵਿੱਚ ਨਵੀਂ ਡੀਲ ਬਣ ਸਕਦੀ ਹੈ, ਪਰ ਐਗਰੀਮੈਂਟ ਦੀ ਹਰ ਸ਼ਰਤ ਪੜ੍ਹ ਕੇ ਹੀ ਦਸਤਖ਼ਤ ਕਰੋ। ਰੁੱਸੇ ਹੋਏ ਸਾਥੀ ਨੂੰ ਮਨਾਉਣ ਵਿੱਚ ਪਹਿਲ ਤੁਸੀਂ ਕਰੋ। ਮਹਿਮਾਨਾਂ ਕਰਕੇ ਘਰ ਵਿੱਚ ਰੌਣਕ ਰਹੇਗੀ।

ਮਕਰ : ਵਿਰੋਧੀ ਤੁਹਾਡੀ ਗ਼ਲਤੀ ਲੱਭਣਗੇ, ਇਸ ਲਈ ਜ਼ਰੂਰੀ ਗੱਲਾਂ ਲਿਖਤੀ ਰੂਪ ਵਿੱਚ ਰੱਖੋ। ਪਹਿਲਾਂ ਈ.ਐਮ.ਆਈ. ਚੁਕਾਓ, ਫਿਰ ਬਾਕੀ ਬਿੱਲ। ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲਿਆਂ ਨੂੰ ਫ਼ਾਇਦਾ ਹੋਵੇਗਾ। ਬੱਚਿਆਂ ਤੇ ਗੁੱਸਾ ਨਾ ਕਰੋ।

ਕੁੰਭ : ਤੁਹਾਡੇ ਨਵੇਂ ਵਿਚਾਰ ਦੀ ਸ਼ਲਾਘਾ ਹੋਵੇਗੀ ਅਤੇ ਸਿੰਗਲ ਲੋਕਾਂ ਦੀ ਕਿਸੇ ਨਾਲ ਨਵੀਂ ਦੋਸਤੀ ਹੋ ਸਕਦੀ ਹੈ। ਕਿਸੇ ਸ਼ੇਅਰ ਦੀ ਟਿਪ ਤੇ ਪੈਸਾ ਨਾ ਲਗਾਓ। ਸੜਕ ਕਿਨਾਰੇ ਦੀ ਚਾਟ ਨਾਲ ਪੇਟ ਖ਼ਰਾਬ ਹੋ ਸਕਦਾ ਹੈ, ਖਾਣ-ਪੀਣ ਦਾ ਧਿਆਨ ਰੱਖੋ।

ਮੀਨ : ਦੀਵਾਲੀ ਤੋਂ ਪਹਿਲਾਂ ਘਰ ਰੰਗਵਾਉਣ ਦੀ ਯੋਜਨਾ ਬਣੇਗੀ, ਕਾਰੀਗਰ ਨਾਲ ਰੇਟ ਪਹਿਲਾਂ ਹੀ ਤੈਅ ਕਰੋ। ਮਾਂ ਦੇ ਨਾਲ ਸਮਾਂ ਬਿਤਾਓ। ਵਰਕ ਫ਼ਰਾਮ ਹੋਮ (ਘਰੋਂ ਕੰਮ) ਕਰਨ ਵਾਲੇ ਆਪਣਾ ਇੰਟਰਨੈਟ ਅਤੇ ਵਰਕਸਪੇਸ ਠੀਕ ਕਰਵਾਉਣ। ਜੀਵਨ ਸਾਥੀ ਦੀ ਸਿਹਤ ਦੇ ਚਲਦੇ ਕਿਸੇ ਨਾਲ ਮਿਲਣ ਦੀ ਯੋਜਨਾ ਰੱਦ ਹੋ ਜਾਵੇ ਤਾਂ ਚਿੰਤਾ ਨਾ ਕਰੋ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ : ਆਤਮ-ਵਿਸ਼ਵਾਸ ਕਮਾਲ ਦਾ ਰਹੇਗਾ ਅਤੇ ਅਟਕਿਆ ਹੋਇਆ ਕੰਮ ਅੱਗੇ ਵਧੇਗਾ। ਦਫ਼ਤਰ ਵਿੱਚ ਕੋਈ ਲੱਤ ਅੜਾਵੇ ਤਾਂ ਉਲਝੋ ਨਾ, ਆਪਣੇ ਕੰਮ ਨਾਲ ਜਵਾਬ ਦਿਓ। ਜੀਵਨ ਸਾਥੀ ਦੀ ਗੱਲ ਧਿਆਨ ਨਾਲ ਸੁਣੋ। ਲਗਾਤਾਰ ਬੈਠੇ ਰਹਿਣ ਦੀ ਆਦਤ ਛੱਡੋ।

ਬ੍ਰਿਖ: ਵਿਦੇਸ਼ ਜਾਣ ਦੀ ਗੱਲ ਅੱਗੇ ਵਧ ਸਕਦੀ ਹੈ, ਪਰ ਖ਼ਰਚਾ ਵੀ ਵਧੇਗਾ। ਗੱਡੀ ਚਲਾਉਂਦੇ ਸਮੇਂ ਫ਼ੋਨ ਬਿਲਕੁਲ ਨਾ ਦੇਖੋ। ਕਿਸੇ ਖ਼ਾਸ ਤੋਂ ਸਾਥ ਨਾ ਮਿਲੇ ਤਾਂ ਉਦਾਸ ਹੋ ਕੇ ਕੋਈ ਫ਼ੈਸਲਾ ਨਾ ਲਵੋ। ਕਿਸੇ ਰਿਸ਼ਤੇਦਾਰ ਨਾਲ ਲੰਬੀ ਗੱਲਬਾਤ ਹੋਵੇਗੀ।

ਮਿਥੁਨ : ਪੈਸਿਆਂ ਦਾ ਇੰਤਜ਼ਾਮ ਹੋ ਜਾਵੇਗਾ ਅਤੇ ਤਨਖ਼ਾਹ ਵਧਣ ਦੀ ਖ਼ਬਰ ਆ ਸਕਦੀ ਹੈ। ਦਫ਼ਤਰ ਸਮੇਂ ਸਿਰ ਪਹੁੰਚੋ, ਨਹੀਂ ਤਾਂ ਸਵਾਲ ਉੱਠਣਗੇ। ਸ਼ੇਅਰ ਬਾਜ਼ਾਰ ਵਿੱਚ ਕਾਹਲੀ ਨਾ ਕਰੋ। ਤਲੀਆਂ ਚੀਜ਼ਾਂ ਦੀ ਬਜਾਏ ਪੌਸ਼ਟਿਕ ਫਲ ਖਾਓ।

ਕਰਕ : ਨੌਕਰੀ ਵਿੱਚ ਅਹੁਦਾ ਜਾਂ ਵੱਡੀ ਜ਼ਿੰਮੇਵਾਰੀ ਮਿਲਣ ਦੀ ਖ਼ਬਰ ਆ ਸਕਦੀ ਹੈ ਅਤੇ ਬੌਸ ਸਾਥ ਦੇਣਗੇ। ਪਰ ਕੰਮ ਵਿੱਚ ਇੰਨੇ ਨਾ ਡੁੱਬ ਜਾਓ ਕਿ ਜੀਵਨ ਸਾਥੀ ਨਾਰਾਜ਼ ਹੋ ਜਾਵੇ, ਇੱਕ ਫ਼ੋਨ ਜ਼ਰੂਰ ਕਰੋ। ਪੈਰਾਂ ਵਿੱਚ ਭਾਰੀਪਣ ਮਹਿਸੂਸ ਹੋਵੇ ਤਾਂ ਮਾਲਸ਼ ਕਰੋ।

ਸਿੰਘ : ਦੋਵੇਂ ਹੱਥਾਂ ਵਿੱਚ ਲੱਡੂ ਹਨ, ਵਾਧੂ ਕਮਾਈ ਵੀ ਹੋਵੇਗੀ ਅਤੇ ਘੁੰਮਣ-ਫਿਰਨ ਦਾ ਮੌਕਾ ਵੀ ਮਿਲੇਗਾ। ਦੂਜੇ ਸ਼ਹਿਰ ਦਾ ਗਾਹਕ ਕਾਰੋਬਾਰ ਵਧਾਏਗਾ। ਇੱਕੋ ਸਮੇਂ ਦਸ ਕੰਮ ਨਾ ਛੇੜੋ, ਪਹਿਲ ਦੇ ਆਧਾਰ ਤੇ ਕੰਮ ਤੈਅ ਕਰੋ।

ਕੰਨਿਆ : ਆਪਣੀ ਮਨਮਰਜ਼ੀ ਤੇ ਅੜੇ ਰਹੇ ਤਾਂ ਕੰਮ ਵਿਗੜੇਗਾ। ਸ਼ੇਅਰ ਬਾਜ਼ਾਰ ਦੀ ਕਿਸੇ ਟਿਪ ਤੇ ਭਰੋਸਾ ਨਾ ਕਰੋ। ਜੀਵਨ ਸਾਥੀ ਨਾਲ ਰੁੱਸਣ-ਮਨਾਉਣ ਦਾ ਸਿਲਸਿਲਾ ਚੱਲੇਗਾ, ਸ਼ੱਕ ਕਰਨਾ ਛੱਡੋ। ਬਾਹਰ ਜਾਂਦੇ ਸਮੇਂ ਥੋੜ੍ਹਾ ਜਿਹਾ ਦਹੀਂ ਖਾ ਕੇ ਨਿਕਲੋ।

ਤੁਲਾ : ਮੁਸ਼ਕਲ ਕੰਮ ਤੁਹਾਡੀ ਜ਼ਿੱਦ ਨਾਲ ਪੂਰਾ ਹੋਵੇਗਾ, ਪਰ ਦੂਜਿਆਂ ਦੀ ਸਲਾਹ ਵੀ ਜ਼ਰੂਰ ਸੁਣੋ। ਉਧਾਰ ਲੈ ਕੇ ਕੋਈ ਜੋਖ਼ਮ ਨਾ ਉਠਾਓ। ਸਾਥੀ ਦਾ ਨਵਾਂ ਅੰਦਾਜ਼ ਦੇਖਣ ਨੂੰ ਮਿਲੇਗਾ। ਸਮਰੱਥਾ ਤੋਂ ਵੱਧ ਜ਼ੋਰ ਨਾ ਲਗਾਓ।

ਬ੍ਰਿਸਚਕ: ਅਦਾਲਤ ਜਾਂ ਕਾਗ਼ਜ਼ੀ ਕਾਰਵਾਈ ਵਿੱਚ ਪੈਸਾ ਖ਼ਰਚ ਹੋ ਸਕਦਾ ਹੈ, ਸ਼ਾਰਟਕੱਟ ਤੋਂ ਦੂਰ ਰਹੋ। ਇੱਕੋ ਸਮੇਂ ਕਈ ਕੰਮ ਸੰਭਾਲਣੇ ਪੈਣਗੇ। ਬੁਖ਼ਾਰ ਲੱਗੇ ਤਾਂ ਆਪਣੇ ਆਪ ਦਵਾਈ ਨਾ ਲਵੋ, ਡਾਕਟਰ ਨੂੰ ਦਿਖਾਓ।

ਧਨੁ : ਪਿਆਰ ਵਿੱਚ ਮਸਤੀ ਰਹੇਗੀ ਅਤੇ ਦੋਸਤਾਂ ਨਾਲ ਘੁੰਮਣ ਦਾ ਪ੍ਰੋਗਰਾਮ ਬਣੇਗਾ। ਭਾਈਵਾਲੀ ਵਿੱਚ ਮੁਨਾਫ਼ਾ ਹੋਵੇਗਾ। ਕੋਈ ਨਵੀਂ ਯੋਜਨਾ ਅਧੂਰੀ ਤਿਆਰੀ ਨਾਲ ਸ਼ੁਰੂ ਨਾ ਕਰੋ। ਪੇਟ ਦਾ ਖ਼ਿਆਲ ਰੱਖੋ ਅਤੇ ਬਾਹਰ ਦਾ ਖਾਣਾ ਘੱਟ ਕਰੋ।

ਮਕਰ : ਘਰਦਿਆਂ ਦਾ ਪੂਰਾ ਸਾਥ ਮਿਲੇਗਾ ਅਤੇ ਪੈਸਾ ਵੀ ਚੰਗਾ ਆਵੇਗਾ। ਅਧਿਕਾਰੀ ਤੁਹਾਡੇ ਕੰਮ ਵੱਲ ਧਿਆਨ ਦੇਣਗੇ। ਪਤੀ-ਪਤਨੀ ਵਿਚਾਲੇ ਛੋਟੀ-ਮੋਟੀ ਗੱਲ ਹੋਵੇ ਤਾਂ ਉਸ ਨੂੰ ਖਿੱਚੋ ਨਾ। ਖ਼ੂਬ ਪਾਣੀ ਪੀਓ।

ਕੁੰਭ : ਜਿਸ ਕੰਮ ਤੋਂ ਉਮੀਦ ਨਹੀਂ ਸੀ, ਉਹੀ ਫ਼ਾਇਦਾ ਦੇ ਸਕਦਾ ਹੈ। ਸਰਕਾਰੀ ਸੌਦੇ ਨਾਲ ਕਮਾਈ ਹੋਵੇਗੀ। ਸ਼ੇਅਰ ਦਾ ਸਾਰਾ ਮੁਨਾਫ਼ਾ ਖ਼ਰਚ ਨਾ ਕਰੋ। ਤਲਿਆ-ਭੁੰਨਿਆ ਘੱਟ ਖਾਓ।

ਮੀਨ : ਪੈਸੇ ਪੱਖੋਂ ਰਾਹਤ ਮਿਲੇਗੀ ਅਤੇ ਪਾਰਟਨਰ ਤੋਂ ਕੰਮ ਦੀ ਨਵੀਂ ਜਾਣਕਾਰੀ ਮਿਲੇਗੀ। ਕੋਈ ਵੀ ਸੌਦਾ ਬਿਨਾਂ ਸ਼ਰਤਾਂ ਪੜ੍ਹੇ ਦਸਤਖ਼ਤ ਨਾ ਕਰੋ। ਬੱਚਿਆਂ ਦੇ ਰੌਲੇ-ਰੱਪੇ ਨਾਲ ਖਿਝ ਚੜ੍ਹੇ ਤਾਂ ਧੀਰਜ ਬਣਾਈ ਰੱਖੋ।

Continue Reading

Latest News

Trending