Connect with us

International

ਹੜ੍ਹਾਂ ਦੀ ਤਬਾਹੀ ਦੌਰਾਨ 9 ਦਿਨਾਂ ਬਾਅਦ ਸੁਰੰਗ ਵਿੱਚੋਂ ਜ਼ਿੰਦਾ ਨਿਕਲੇ 2 ਮਜ਼ਦੂਰ

Published

on

ਕਾਠਮਾਂਡੂ, 4 ਸਤੰਬਰ (ਸ.ਬ.) ਨੇਪਾਲ ਵਿੱਚ 26 ਅਗਸਤ ਨੂੰ ਆਏ ਅਚਾਨਕ ਹੜ੍ਹਾਂ ਤੋਂ ਨੌਂ ਦਿਨਾਂ ਬਾਅਦ, ਤ੍ਰਿਸ਼ੂਲੀ-3ਏ ਹਾਈਡ੍ਰੋਪਾਵਰ ਪ੍ਰੋਜੈਕਟ ਦੀ ਇੱਕ ਸੁਰੰਗ ਵਿੱਚੋਂ ਦੋ ਵਿਅਕਤੀਆਂ ਨੂੰ ਜ਼ਿੰਦਾ ਬਚਾਇਆ ਗਿਆ। ਬਚਾਏ ਗਏ ਵਿਅਕਤੀਆਂ ਦੀ ਪਛਾਣ ਮਕੈਨੀਕਲ ਫੋਰਮੈਨ ਸੰਜੇ ਸਾਹ ਅਤੇ ਮਕੈਨੀਕਲ ਸੁਪਰਵਾਈਜ਼ਰ ਕਬੀਰ ਮਹਾਜਨ ਵਜੋਂ ਹੋਈ ਹੈ। ਸੰਜੇ ਸਾਹ ਨੂੰ ਪਹਿਲਾਂ ਅੱਜ ਬਾਹਰ ਕੱਢਿਆ ਗਿਆ, ਉਸ ਤੋਂ ਬਾਅਦ ਕਬੀਰ ਮਹਾਜਨ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।

ਬਚਾਅ ਉਦੋਂ ਸੰਭਵ ਹੋਇਆ ਜਦੋਂ ਟੀਮਾਂ ਨੇ ਸੁਰੰਗ ਦੇ ਅੰਦਰੋਂ ਮਨੁੱਖੀ ਆਵਾਜ਼ਾਂ ਸੁਣੀਆਂ। ਬਚਾਅ ਟੀਮ ਨੇ ਅੰਦਰ ਫਸੇ ਲੋਕਾਂ ਨੂੰ ਬੁਲਾਉਂਦੇ ਹੋਏ ਕਿਹਾ ਕਿ ਘਬਰਾਓ ਨਾ; ਅਸੀਂ ਤੁਹਾਨੂੰ ਬਚਾਉਣ ਲਈ ਆਏ ਹਾਂ ਅਤੇ ਅੰਦਰੋਂ ਜਵਾਬ ਮਿਲਿਆ।

ਇਸ ਤੋਂ ਬਾਅਦ, ਨੇਪਾਲੀ ਫੌਜ ਅਤੇ ਹਥਿਆਰਬੰਦ ਪੁਲੀਸ ਫੋਰਸ ਨੇ ਕਾਰਵਾਈ ਤੇਜ਼ ਕਰ ਦਿੱਤੀ ਅਤੇ ਸੁਰੰਗ ਦੇ ਅੰਦਰ ਲੋਕਾਂ ਨਾਲ ਸੰਪਰਕ ਸਥਾਪਤ ਕੀਤਾ। ਬਚਾਅ ਟੀਮਾਂ ਨੂੰ ਸ਼ੱਕ ਹੈ ਕਿ ਹੋਰ ਵਿਅਕਤੀ ਅਜੇ ਵੀ ਫਸੇ ਹੋ ਸਕਦੇ ਹਨ, ਇਸ ਲਈ ਖੋਜ ਜਾਰੀ ਹੈ।

26 ਅਗਸਤ ਦੇ ਭਿਆਨਕ ਅਚਾਨਕ ਹੜ੍ਹਾਂ ਨੇ ਤ੍ਰਿਸ਼ੂਲੀ ਨਦੀ ਦੇ ਕੋਰੀਡੋਰ ਵਿੱਚ ਭਾਰੀ ਤਬਾਹੀ ਮਚਾਈ। ਇਸ ਆਫ਼ਤ ਨੇ 1,252 ਲੋਕਾਂ ਦੀ ਜਾਨ ਲੈ ਲਈ ਅਤੇ ਕਈ ਪਣ-ਬਿਜਲੀ ਪ੍ਰੋਜੈਕਟਾਂ ਦੇ ਨਾਲ-ਨਾਲ ਮੁੱਖ ਸੜਕੀ ਸੰਪਰਕਾਂ ਨੂੰ ਤੋੜ ਦਿੱਤਾ। ਚੁਣੌਤੀਪੂਰਨ ਹਾਲਤਾਂ ਦੇ ਵਿਚਕਾਰ, ਬਚਾਅ ਟੀਮਾਂ ਸੁਰੰਗਾਂ ਅਤੇ ਨੁਕਸਾਨੇ ਗਏ ਢਾਂਚਿਆਂ ਵਿੱਚ ਫਸੇ ਹੋਰ ਲੋਕਾਂ ਦੀ ਲਗਾਤਾਰ ਭਾਲ ਕਰ ਰਹੀਆਂ ਹਨ।

26 ਅਗਸਤ ਨੂੰ ਆਏ ਭਿਆਨਕ ਹੜ੍ਹਾਂ ਨੇ ਨੇਪਾਲ ਦੇ ਕਈ ਖੇਤਰਾਂ ਵਿੱਚ ਤਬਾਹੀ ਮਚਾ ਦਿੱਤੀ। ਇਸ ਤੋਂ ਬਾਅਦ, 12 ਪਣ-ਬਿਜਲੀ ਪ੍ਰੋਜੈਕਟਾਂ ਨਾਲ ਜੁੜੇ 900 ਤੋਂ ਵੱਧ ਕਾਮੇ ਲਾਪਤਾ ਹੋ ਗਏ। ਉਨ੍ਹਾਂ ਵਿੱਚੋਂ ਸੈਂਕੜੇ ਸੁਰੰਗਾਂ ਅਤੇ ਭੂਮੀਗਤ ਹਿੱਸਿਆਂ ਵਿੱਚ ਫਸੇ ਹੋਣ ਦਾ ਖਦਸ਼ਾ ਹੈ।

ਇਹ ਸ਼ੱਕ ਹੈ ਕਿ ਰਾਸੁਵਾ ਅਤੇ ਨੁਵਾਕੋਟ ਵਿੱਚ ਹੜ੍ਹ ਪ੍ਰਭਾਵਿਤ ਪਣ-ਬਿਜਲੀ ਪ੍ਰੋਜੈਕਟਾਂ ਦੇ ਲਗਭਗ 500 ਲਾਪਤਾ ਕਾਮੇ ਸੁਰੰਗਾਂ ਦੇ ਅੰਦਰ ਫਸੇ ਹੋਏ ਹਨ। ਹੜ੍ਹ ਸ਼ੁਰੂ ਹੋਣ ਤੇ ਕੁਝ ਕਾਮਿਆਂ ਨੇ ਮਦਦ ਲਈ ਪੁਕਾਰ ਕੀਤੀ ਸੀ। ਸੁਰੰਗਾਂ ਵਿੱਚੋਂ ਬਚਣ ਵਿੱਚ ਕਾਮਯਾਬ ਹੋਏ ਲੋਕਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਬਹੁਤ ਸਾਰੇ ਸਾਥੀ ਅੰਦਰ ਫਸੇ ਰਹੇ। ਆਕਸੀਜਨ ਦੇ ਪੱਧਰ ਦੇ ਡਿੱਗਣ ਤੇ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ

ਜਿਵੇਂ-ਜਿਵੇਂ ਬਚਾਅ ਕਾਰਜ ਅੱਗੇ ਵਧਦਾ ਜਾ ਰਿਹਾ ਹੈ, ਮਾਹਰ ਸੁਰੰਗਾਂ ਦੇ ਅੰਦਰ ਆਕਸੀਜਨ ਦੇ ਪੱਧਰ ਦੇ ਘਟਣ ਬਾਰੇ ਚਿੰਤਤ ਹਨ। ਇਸ ਨਾਲ ਅੰਦਰ ਫਸੇ ਲੋਕਾਂ ਦੇ ਬਚਣ ਦੀਆਂ ਸੰਭਾਵਨਾਵਾਂ ਵੱਧਦੀਆਂ ਜਾ ਰਹੀਆਂ ਹਨ।

ਇਸ ਦੌਰਾਨ, ਸੁਰੰਗ ਦੇ ਅੰਦਰ ਇੱਕ ਤੋਂ ਵੱਧ ਵਿਅਕਤੀਆਂ ਦੀਆਂ ਆਵਾਜ਼ਾਂ ਨੇ ਬਚਾਅ ਟੀਮ ਅਤੇ ਸ਼ਾਮਲ ਪਰਿਵਾਰਾਂ ਲਈ ਉਮੀਦ ਦੀ ਕਿਰਨ ਲੈ ਕੇ ਆਈ ਹੈ। ਨੇਪਾਲੀ ਫੌਜ ਅਤੇ ਹਥਿਆਰਬੰਦ ਪੁਲੀਸ ਫੋਰਸ ਦੀਆਂ ਟੀਮਾਂ ਹੁਣ ਵਿਅਕਤੀਆਂ ਤੱਕ ਪਹੁੰਚਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਕੰਮ ਕਰ ਰਹੀਆਂ ਹਨ।

Continue Reading

International

ਯਮਨ ਵਿੱਚ ਸਾਊਦੀ ਅਰਬ ਵੱਲੋਂ ਕੀਤੇ ਹਵਾਈ ਹਮਲਿਆਂ ਕਾਰਨ 41 ਵਿਅਕਤੀਆਂ ਦੀ ਮੌਤ, ਕਈ ਜ਼ਖਮੀ

Published

on

By

ਦੁਬਈ, 21 ਨਵੰਬਰ (ਸ.ਬ.) ਅਮਰੀਕਾ-ਇਰਾਨ ਵਿਚਾਲੇ ਛਿੜੀ ਜੰਗ ਨੇ ਪੂਰੇ ਮਿਡਲ ਈਸਟ ਨੂੰ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ। ਇਸੇ ਦੌਰਾਨ ਇਰਾਨ ਸਮਰਥਿਤ ਹੂਤੀ ਬਾਗ਼ੀਆਂ ਤੇ ਸਾਊਦੀ ਅਰਬ ਵਿਚਾਲੇ ਵੀ ਹਮਲੇ ਤੇਜ਼ ਹੋ ਰਹੇ ਹਨ। ਯਮਨ ਵਿੱਚ ਪਿਛਲੇ 24 ਘੰਟਿਆਂ ਦੌਰਾਨ ਸਾਊਦੀ ਅਰਬ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਵਿੱਚ 11 ਬੱਚਿਆਂ ਅਤੇ 7 ਔਰਤਾਂ ਸਣੇ ਘੱਟੋ-ਘੱਟ 41 ਲੋਕ ਮਾਰੇ ਗਏ ਹਨ, ਜਦਕਿ 28 ਹੋਰ ਜ਼ਖ਼ਮੀ ਹੋਏ ਹਨ।

ਹੂਤੀ ਬਾਗ਼ੀਆਂ ਦੇ ਸਨਾ ਸਥਿਤ ਸਿਹਤ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਦੂਜੇ ਪਾਸੇ, ਹੂਤੀਆਂ ਨੇ ਜਵਾਬੀ ਕਾਰਵਾਈ ਕਰਦਿਆਂ ਦੱਖਣ-ਪੱਛਮੀ ਸਾਊਦੀ ਅਰਬ ਦੇ ਇੱਕ ਪਾਵਰ ਪਲਾਂਟ ਅਤੇ ਬੰਦਰਗਾਹ ਤੇ ਸਟੀਕ ਹਮਲੇ ਕਰਨ ਦਾ ਦਾਅਵਾ ਕੀਤਾ ਹੈ।

ਹੂਤੀ ਫ਼ੌਜੀ ਬੁਲਾਰੇ ਯਾਹੀਆ ਸਾਰੀਆ ਨੇ ਬੀਤੇ ਦਿਨ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੇ ਸਮੂਹ ਨੇ ਸਾਊਦੀ ਅਰਬ ਦੇ ਜਾਜ਼ਾਨ ਖੇਤਰ ਸਥਿਤ ਅਲ-ਸ਼ੁਕੈਇਕ ਪਾਵਰ ਪਲਾਂਟ ਅਤੇ ਜਾਜ਼ਾਨ ਬੰਦਰਗਾਹ ਤੇ ਸਟੀਕ ਹਮਲੇ ਕਰ ਕੇ ਭਾਰੀ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਯਮਨ ਦੇ ਉੱਤਰੀ ਸਾਦਾ ਸੂਬੇ, ਲਾਲ ਸਾਗਰ ਦੇ ਸ਼ਹਿਰ ਮੋਚਾ ਦੇ ਪਾਵਰ ਸਟੇਸ਼ਨਾਂ ਅਤੇ ਹੋਦੇਦਾਹ ਬੰਦਰਗਾਹ ਤੇ ਹੋਏ ਸਾਊਦੀ ਹਮਲਿਆਂ ਦੇ ਜਵਾਬ ਵਿੱਚ ਕੀਤੀ ਗਈ ਹੈ। ਸਾਰੀਆ ਨੇ ਚਿਤਾਵਨੀ ਦਿੱਤੀ ਕਿ ਜੇਕਰ ਯਮਨ ਦੀਆਂ ਬੰਦਰਗਾਹਾਂ ਜਾਂ ਬਿਜਲੀ ਘਰਾਂ ਤੇ ਹੋਰ ਹਮਲੇ ਹੋਏ, ਤਾਂ ਸਾਊਦੀ ਅਰਬ ਦੇ ਅਜਿਹੇ ਹੀ ਹੋਰ ਟਿਕਾਣਿਆਂ ਤੇ ਤੁਰੰਤ ਜਵਾਬੀ ਹਮਲੇ ਕੀਤੇ ਜਾਣਗੇ।

ਇਸ ਦੌਰਾਨ ਯਮਨ ਵਿੱਚ ਸਾਊਦੀ ਅਗਵਾਈ ਵਾਲੇ ਗੱਠਜੋੜ ਨੇ ਕਿਹਾ ਹੈ ਕਿ ਉਨ੍ਹਾਂ ਦੇ ਏਅਰ ਡਿਫੈਂਸ ਸਿਸਟਮ ਨੇ ਜਾਜ਼ਾਨ ਨੂੰ ਨਿਸ਼ਾਨਾ ਬਣਾ ਕੇ ਦਾਗੀਆਂ ਗਈਆਂ 2 ਬੈਲਿਸਟਿਕ ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਰੋਕ ਕੇ ਤਬਾਹ ਕਰ ਦਿੱਤਾ ਹੈ। ਗੱਠਜੋੜ ਅਨੁਸਾਰ ਮਿਜ਼ਾਈਲਾਂ ਦਾ ਮਲਬਾ ਅਲ-ਸ਼ੁਕੈਇਕ ਇਲਾਕੇ ਵਿੱਚ ਡਿੱਗਿਆ ਹੈ, ਜਿੱਥੇ ਸਬੰਧਤ ਅਧਿਕਾਰੀ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਹਾਲਾਂਕਿ, ਗੱਠਜੋੜ ਨੇ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਤੇ ਨਾ ਹੀ ਯਮਨ ਵਿੱਚ ਹੋਈਆਂ ਮੌਤਾਂ ਦੇ ਅੰਕੜਿਆਂ ਤੇ ਕੋਈ ਤੁਰੰਤ ਟਿੱਪਣੀ ਕੀਤੀ ਹੈ।

Continue Reading

International

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

ਮੇਖ : ਕੰਮਕਾਜ ਫੈਲੇਗਾ ਅਤੇ ਨਵੀਂ ਜਾਣ-ਪਛਾਣ ਬਣੇਗੀ। ਜੇਕਰ ਟੂਟੀ ਵਿੱਚੋਂ ਪਾਣੀ ਟਪਕ ਰਿਹਾ ਹੋਵੇ ਤਾਂ ਪਲੰਬਰ ਅੱਜ ਹੀ ਬੁਲਾਓ। ਅਹਿਮ ਕੰਮ ਵੇਲੇ ਮੋਬਾਈਲ ਨੂੰ ਆਪਣੇ ਤੋਂ ਦੂਰ ਰੱਖੋ। ਸਾਥੀ ਦੀਆਂ ਭਾਵਨਾਵਾਂ ਦਾ ਮਾਣ ਰੱਖੋ।

ਬ੍ਰਿਖ : ਪੁਰਾਣੇ ਸੰਪਰਕ ਰਾਹੀਂ ਨੌਕਰੀ ਮਿਲ ਸਕਦੀ ਹੈ, ਸਿਫ਼ਾਰਸ਼ ਲਈ ਫ਼ੋਨ ਕਰਨ ਵਿੱਚ ਸੰਕੋਚ ਨਾ ਕਰੋ। ਦੋਸਤਾਂ ਨਾਲ ਨਵਾਂ ਕੰਮ ਸ਼ੁਰੂ ਕਰੋ ਤਾਂ ਹਿੱਸੇਦਾਰੀ ਪਹਿਲਾਂ ਤੈਅ ਕਰ ਲਓ। ਸਵੇਰੇ ਭਿੱਜੇ ਹੋਏ ਬਦਾਮ ਖਾਓ।

ਮਿਥੁਨ : ਸੀਨੀਅਰ ਅਫ਼ਸਰ ਦਾ ਤਜਰਬਾ ਕੰਮ ਆਵੇਗਾ। ਨਿਵੇਸ਼ ਛੋਟੀ ਐਸ.ਆਈ.ਪੀ. ਤੋਂ ਸ਼ੁਰੂ ਕਰੋ ਅਤੇ ਸੱਟੇਬਾਜ਼ੀ ਤੋਂ ਦੂਰ ਰਹੋ। ਮਾਤਾ-ਪਿਤਾ ਨਾਲ ਸਫ਼ਰ ਹੋਵੇ ਤਾਂ ਸਟੇਸ਼ਨ ਤੇ ਵ੍ਹੀਲਚੇਅਰ ਪਹਿਲਾਂ ਬੁੱਕ ਕਰੋ। ਬਜ਼ੁਰਗਾਂ ਦੀਆਂ ਰਿਪੋਰਟਾਂ ਇੱਕ ਫਾਈਲ ਵਿੱਚ ਰੱਖੋ।

ਕਰਕ : ਮਿਹਨਤ ਮੁਨਾਫ਼ੇ ਵਿੱਚ ਬਦਲੇਗੀ ਅਤੇ ਦਫ਼ਤਰ ਵਿੱਚ ਭੂਮਿਕਾ ਵਧੇਗੀ। ਕਿਸੇ ਖ਼ਾਸ ਨਾਲ ਗੱਲਬਾਤ ਰਿਸ਼ਤੇ ਤੇ ਨਵੀਂ ਸੋਚ ਦੇਵੇਗੀ। ਭਾਰੀ ਸਿਲੰਡਰ ਜਾਂ ਬਾਲਟੀ ਇਕੱਲੇ ਨਾ ਚੁੱਕੋ, ਲੱਕ ਤੇ ਜ਼ੋਰ ਪਵੇਗਾ।

ਸਿੰਘ : ਆਮਦਨ ਦਾ ਨਵਾਂ ਜ਼ਰੀਆ ਮਿਲੇਗਾ ਅਤੇ ਸਮਾਜਿਕ ਦਾਇਰਾ ਵਧੇਗਾ। ਕਈ ਬਦਲਾਂ ਵਿੱਚ ਉਲਝੋ ਤਾਂ ਫ਼ਾਇਦੇ-ਨੁਕਸਾਨ ਕਾਗਜ਼ ਤੇ ਲਿਖੋ। ਖ਼ਰੀਦਦਾਰੀ ਲਿਸਟ ਤੋਂ ਬਾਹਰ ਨਾ ਜਾਓ। ਅੱਖਾਂ ਦਾ ਧਿਆਨ ਰੱਖੋ, ਸਕ੍ਰੀਨ ਦੀ ਬ੍ਰਾਈਟਨੈਸ ਘੱਟ ਰੱਖੋ।

ਕੰਨਿਆ : ਨਵੀਂ ਨੌਕਰੀ ਲਈ ਅਰਜ਼ੀ ਭੇਜੋ, ਹਰ ਥਾਂ ਦੇ ਹਿਸਾਬ ਨਾਲ ਬਾਇਓਡਾਟਾ ਬਦਲੋ। ਰੋਜ਼ ਪੰਦਰਾਂ ਮਿੰਟ ਪਹਿਲਾਂ ਘਰੋਂ ਨਿਕਲੋ। ਨਾਸ਼ਤਾ ਛੱਡਣ ਦੀ ਗ਼ਲਤੀ ਨਾ ਕਰੋ, ਐਸੀਡਿਟੀ ਹੋ ਸਕਦੀ ਹੈ।

ਤੁਲਾ : ਨਵੀਂ ਰਣਨੀਤੀ ਦੇ ਚੰਗੇ ਨਤੀਜੇ ਦਿਖਣਗੇ ਅਤੇ ਸ਼ੇਅਰਾਂ ਤੋਂ ਮੁਨਾਫ਼ਾ ਹੋਵੇਗਾ। ਕਿਸੇ ਪਾਰਟੀ ਵਿੱਚ ਵਿਜ਼ਿਟਿੰਗ ਕਾਰਡ ਨਾਲ ਰੱਖੋ। ਰਸੋਈ ਦੇ ਤੌਲੀਏ ਰੋਜ਼ ਬਦਲੋ। ਪਿਆਰ ਦੇ ਮਾਮਲਿਆਂ ਵਿੱਚ ਗੁਆਂਢੀਆਂ ਦੀ ਰਾਏ ਤੇ ਨਾ ਚੱਲੋ।

ਬ੍ਰਿਸਚਕ : ਪ੍ਰਾਪਰਟੀ ਦੇ ਕਾਰੋਬਾਰ ਵਿੱਚ ਚੰਗੇ ਮੌਕੇ ਹਨ, ਪਰ ਕਾਗਜ਼-ਪੱਤਰ ਜਾਂਚੇ ਬਿਨਾਂ ਸੌਦਾ ਨਾ ਕਰੋ। ਦੋਸਤਾਂ ਅਤੇ ਵੱਡਿਆਂ ਵਿਚਕਾਰ ਸੰਤੁਲਨ ਰੱਖੋ। ਖਾਣੇ ਦਾ ਡੱਬਾ ਨਾਲ ਰੱਖੋ। ਮਹਿਮਾਨਾਂ ਕਾਰਨ ਰੌਣਕ ਰਹੇਗੀ।

ਧਨੁ : ਕੰਮ ਦੇ ਸਿਲਸਿਲੇ ਵਿੱਚ ਸਫ਼ਰ ਹੋਵੇਗਾ ਅਤੇ ਨਵੇਂ ਲੋਕ ਮਿਲਣਗੇ। ਜਲਦਬਾਜ਼ੀ ਦੇ ਚੱਕਰ ਵਿੱਚ ਫਾਰਮ ਜਾਂ ਹਿਸਾਬ-ਕਿਤਾਬ ਬਿਨਾਂ ਜਾਂਚੇ ਨਾ ਭੇਜੋ। ਬੱਚਿਆਂ ਨੂੰ ਠੰਢ ਤੋਂ ਬਚਾਓ। ਵੱਡੇ ਨਿਵੇਸ਼ ਤੇ ਫ਼ੈਸਲਾ ਟਾਲ ਦਿਓ।

ਮਕਰ ; ਜਿਨ੍ਹਾਂ ਤੋਂ ਮਦਦ ਦੀ ਆਸ ਸੀ ਉਹ ਪਿੱਛੇ ਹਟਣਗੇ, ਜਿਸ ਨਾਲ ਕੰਮ ਲਟਕੇਗਾ। ਜ਼ਿੰਮੇਵਾਰੀ ਸੌਂਪੋ ਤਾਂ ਪ੍ਰਗਤੀ ਖ਼ੁਦ ਦੇਖੋ। ਬਾਹਰੀ ਲੋਕਾਂ ਨੂੰ ਰਿਸ਼ਤੇ ਵਿੱਚ ਦਖ਼ਲ ਨਾ ਦੇਣ ਦਿਓ। ਕੋਸਾ ਪਾਣੀ ਪੀਂਦੇ ਰਹੋ।

ਕੁੰਭ : ਨਵਾਂ ਟੈਂਡਰ ਜਾਂ ਸੌਦਾ ਮਿਲ ਸਕਦਾ ਹੈ, ਕਾਗਜ਼-ਪੱਤਰ ਸਮੇਂ ਤੋਂ ਪਹਿਲਾਂ ਤਿਆਰ ਰੱਖੋ। ਸੁਭਾਅ ਵਿੱਚ ਚਿੜਚਿੜਾਪਨ ਨਾ ਆਉਣ ਦਿਓ ਅਤੇ ਜਲਦਬਾਜ਼ੀ ਨਾ ਕਰੋ। ਸਵੇਰੇ ਧੁੱਪ ਵਿੱਚ ਸੈਰ ਕਰੋ ਅਤੇ ਫ਼ਜ਼ੂਲ ਖ਼ਰਚੀ ਤੋਂ ਬਚੋ। ਕਿਸੇ ਖ਼ਾਸ ਨੂੰ ਮਿਲ ਕੇ ਮਨ ਖ਼ੁਸ਼ ਹੋਵੇਗਾ।

ਮੀਨ : ਦੂਰੋਂ ਨਵਾਂ ਮੌਕਾ ਆ ਸਕਦਾ ਹੈ, ਬਾਹਰਲੇ ਮੁਲਕ ਜਾਣ ਦਾ ਮੌਕਾ ਬਣੇ ਤਾਂ ਪਾਸਪੋਰਟ ਦੀ ਤਾਰੀਖ਼ ਜਾਂਚ ਲਓ। ਜੀਵਨ ਸਾਥੀ ਨਾਲ ਛੋਟੀ ਗੱਲ ਤੇ ਬਹਿਸ ਟਾਲੋ। ਯਾਤਰਾ ਦੌਰਾਨ ਪਾਣੀ ਦੀ ਬੋਤਲ ਨਾਲ ਰੱਖੋ। ਦੂਰੋਂ ਆਇਆ ਕਿਸੇ ਦਾ ਫ਼ੋਨ ਖ਼ੁਸ਼ੀ ਦੇਵੇਗਾ ਅਤੇ ਪਿਆਰ ਵਿੱਚ ਪਹਿਲ ਹੋ ਸਕਦੀ ਹੈ।

Continue Reading

International

ਥਾਈਲੈਂਡ ਵਿੱਚ 4 ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਕਾਰਨ ਜਿਊਂਦਾ ਸੜੇ 11 ਵਿਅਕਤੀ, ਕਈ ਜ਼ਖਮੀ

Published

on

By

ਬੈਕਾਂਕ, 16 ਨਵੰਬਰ (ਸ.ਬ.) ਥਾਈਲੈਂਡ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਫੁਕੇਟ ਵਿੱਚ ਅੱਜ ਸਵੇਰੇ ਤੜਕੇ ਇੱਕ ਚਾਰ ਮੰਜ਼ਿਲਾ ਵਪਾਰਕ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਵਿੱਚ 11 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਠੋਸ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।

ਪੁਲੀਸ ਨੇ ਦੱਸਿਆ ਕਿ ਅੱਗ ਅੱਜ ਸਵੇਰੇ ਲੱਗੀ। ਫੁਕੇਟ ਦੇ ਪਾਟੋਂਗ ਖੇਤਰ ਦੇ ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇੱਕ ਵਪਾਰਕ ਇਮਾਰਤ ਵਿੱਚ ਸਵੇਰੇ 3:30 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ। ਫਾਇਰਫਾਈਟਰ ਤੁਰੰਤ ਮੌਕੇ ਤੇ ਪਹੁੰਚੇ। ਅਧਿਕਾਰੀ ਨੇ ਕਿਹਾ ਕਿ ਅੱਗ ਤੇ ਕਾਬੂ ਪਾਉਣ ਲਈ ਫਾਇਰਫਾਈਟਰਾਂ ਨੂੰ ਦੋ ਘੰਟੇ ਲੱਗ ਗਏ।

ਜ਼ਿਕਰਯੋਗ ਹੈ ਕਿ ਅੱਗ ਇੱਕ ਇਮਾਰਤ ਵਿੱਚ ਲੱਗੀ, ਜਿੱਥੇ ਵਾਹਨ ਕਿਰਾਏ ਤੇ ਲੈਣ ਦਾ ਕਾਰੋਬਾਰ ਸੀ ਅਤੇ ਬਾਅਦ ਵਿੱਚ ਨੇੜਲੀਆਂ ਕਈ ਹੋਰ ਇਮਾਰਤਾਂ ਵਿੱਚ ਫੈਲ ਗਈ। ਥਾਈ ਅਧਿਕਾਰੀਆਂ ਦੇ ਅਨੁਸਾਰ, ਅੱਗ ਸਵੇਰੇ 3:17 ਵਜੇ ਦੇ ਕਰੀਬ ਲੱਗੀ ਅਤੇ ਇਸ ਤੇ ਕਾਬੂ ਪਾਉਣ ਵਿੱਚ ਫਾਇਰਫਾਈਟਰਾਂ ਨੂੰ ਲਗਭਗ ਦੋ ਘੰਟੇ ਲੱਗੇ।

ਹੁਣ ਤੱਕ, ਇਮਾਰਤ ਦੇ ਅੰਦਰੋਂ 11 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਮ੍ਰਿਤਕ ਥਾਈ ਅਤੇ ਮਿਆਂਮਾਰ ਦੇ ਨਾਗਰਿਕ ਦੱਸੇ ਜਾਂਦੇ ਹਨ। ਹਾਦਸੇ ਵਿੱਚ 16 ਲੋਕ ਜ਼ਖਮੀ ਹੋਏ ਹਨ। ਦਮ ਘੁੱਟਣ ਅਤੇ ਸ਼ੀਸ਼ੇ ਦੀਆਂ ਸੱਟਾਂ ਕਾਰਨ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਾਰੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਅੱਗ ਲੱਗਣ ਦਾ ਕਾਰਨ ਅਜੇ ਵੀ ਸਪੱਸ਼ਟ ਨਹੀਂ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। ਥਾਈਲੈਂਡ ਵਿੱਚ ਪਹਿਲਾਂ ਵੀ ਕਈ ਵੱਡੀਆਂ ਅੱਗਾਂ ਲੱਗੀਆਂ ਹਨ।

Continue Reading

Latest News

Trending