Connect with us

National

ਨਾਜਾਇਜ਼ ਸੰਬੰਧਾਂ ਦੇ ਸ਼ੱਕ ਕਾਰਨ ਪਤੀ ਵੱਲੋਂ ਸੁੱਤੀ ਪਈ ਪਤਨੀ ਦਾ ਗਲਾ ਵੱਢ ਕੇ ਕਤਲ

Published

on

ਹਰਦੋਈ, 16 ਸਤੰਬਰ (ਸ.ਬ.) ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿੱਚ ਕੋਤਵਾਲੀ ਸ਼ਹਿਰ ਖੇਤਰ ਦੇ ਇਸਲਾਮਨਗਰ ਟਿਲੀਆ ਮੁਹੱਲੇ ਵਿੱਚ ਬੀਤੀ ਰਾਤ ਤੋਂ ਬਾਅਦ ਪਤੀ ਨੇ ਸੌਂ ਰਹੀ ਪਤਨੀ ਦਾ ਚਾਕੂ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ। ਪੁਲੀਸ ਅਨੁਸਾਰ, ਵਾਰਦਾਤ ਇੰਨੀ ਬੇਰਹਿਮੀ ਨਾਲ ਕੀਤੀ ਗਈ ਕਿ ਔਰਤ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ। ਮ੍ਰਿਤਕਾ ਦੀ ਪਛਾਣ 30 ਸਾਲਾ ਨਗਮਾ ਪਤਨੀ ਪਰਵੇਜ਼ ਵਜੋਂ ਹੋਈ ਹੈ। ਨਗਮ ਅਤੇ ਪਰਵੇਜ਼ ਕਰੀਬ ਡੇਢ ਮਹੀਨੇ ਤੋਂ ਮਹਿਤਾਬ ਦੇ ਮਕਾਨ ਵਿੱਚ ਕਿਰਾਏ ਤੇ ਰਹਿ ਰਹੇ ਸਨ। ਦੋਵੇਂ ਮੂਲ ਰੂਪ ਨਾਲ ਵੇਟਗੰਜ ਮੁਹੱਲੇ ਦੇ ਰਹਿਣ ਵਾਲੇ ਦੱਸੇ ਗਏ ਹਨ। ਪਰਵੇਜ਼ ਟੈਕਸੀ ਸਟੈਂਡ ਤੇ ਚਾਰ ਪਹੀਆ ਵਾਹਨ ਚਲਾਉਂਦਾ ਹੈ।

ਪੁਲੀਸ ਅਨੁਸਾਰ, ਉਸ ਨੂੰ ਸ਼ੱਕ ਸੀ ਕਿ ਨਗਮਾ ਦੇ ਕਿਸੇ ਦੂਜੇ ਵਿਅਕਤੀ ਨਾਲ ਨਾਜਾਇਜ਼ ਸੰਬੰਧ ਹਨ। ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਹਮੇਸ਼ਾ ਵਿਵਾਦ ਹੁੰਦਾ ਸੀ। ਪੁਲੀਸ ਨੇ ਦੱਸਿਆ ਕਿ ਬੀਤੀ ਰਾਤ ਕਰੀਬ 1.30 ਵਜੇ ਨਗਮਾ ਘਰ ਦੇ ਅੰਦਰ ਸੌਂ ਰਹੀ ਸੀ। ਇਸ ਦੌਰਾਨ ਪਰਵੇਜ਼ ਉੱਠਿਆ ਅਤੇ ਚਾਕੂ ਨਾਲ ਉਸ ਦਾ ਗਲਾ ਵੱਢਾ ਦਿੱਤਾ। ਕਤਲ ਤੋਂ ਬਾਅਦ ਉਸ ਨੇ ਘਰ ਦਾ ਦਰਵਾਜ਼ਾ ਬੰਦ ਕੀਤਾ ਅਤੇ ਸਿੱਧੇ ਕੋਤਵਾਲੀ ਥਾਣੇ ਪਹੁੰਚ ਗਿਆ। ਥਾਣੇ ਪਹੁੰਚ ਕੇ ਪਰਵੇਜ਼ ਨੇ ਦੱਸਿਆ ਕਿ ਉਹ ਆਪਣੀ ਪਤਨੀ ਦਾ ਕਤਲ ਕਰ ਕੇ ਆਇਆ ਹੈ। ਇਹ ਸੁਣ ਕੇ ਪੁਲੀਸ ਤੁਰੰਤ ਮੌਕੇ ਤੇ ਪਹੁੰਚੀ ਤਾਂ ਨਗਮ ਦੀ ਲਾਸ਼ ਪਈ ਸੀ ਅਤੇ ਸਿਰ ਧੜ ਤੋਂ ਵੱਖ ਸੀ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਦੋਸ਼ੀ ਪਤੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਕਿ ਪਰਵੇਜ਼ ਦਾ ਆਪਣੇ ਪਰਿਵਾਰ ਨਾਲ ਵਿਵਾਦ ਚੱਲ ਰਿਹਾ ਸੀ। ਪਰਿਵਾਰਕ ਵੰਡ ਤੋਂ ਬਾਅਦ ਉਸ ਨੇ ਆਪਣਾ ਮਕਾਨ ਵੇਚ ਦਿੱਤਾ ਸੀ ਅਤੇ ਇਸ ਤੋਂ ਬਾਅਦ ਪਤਨੀ ਨਾਲ ਇਸਲਾਮਨਗਰ ਟਿਲੀਆ ਮੁਹੱਲੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗਾ ਸੀ। ਦੋਵਾਂ ਦਾ ਵਿਆਹ ਕਰੀਬ 12 ਸਾਲ ਪਹਿਲਾਂ ਹੋਇਆ ਸੀ। ਪੁਲੀਸ ਅਨੁਸਾਰ ਪਰਵੇਜ਼ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦਾ ਕਿਸੇ ਵਿਅਕਤੀ ਨਾਲ ਨਾਜਾਇਜ਼ ਸੰਬੰਧ ਹੈ। ਪਤਨੀ ਦੇ ਕਿਸੇ ਨਾਲ ਫੋਨ ਤੇ ਗੱਲ ਕਰਨ ਨੂੰ ਲੈ ਕੇ ਪਤੀ ਦੇ ਸ਼ੱਕ ਅਤੇ ਦੋਵਾਂ ਵਿਚਾਲੇ ਚੱਲ ਰਹੇ ਵਿਵਾਦ ਸਮੇਤ ਪੂਰੇ ਮਾਮਲੇ ਦੀ ਜਾਂਚ ਪੁਲੀਸ ਕਰ ਰਹੀ ਹੈ। ਪੁਲੀਸ ਨੇ ਮ੍ਰਿਤਕਾ ਦੀ ਭੈਣ ਸ਼ੱਬੋ ਦੀ ਸ਼ਿਕਾਇਤ ਦੇ ਆਧਾਰ ਤੇ ਦੋਸ਼ੀ ਪਤੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਪਤੀ ਤੋਂ ਪੁੱਛ-ਗਿੱਛ ਕਰ ਕੇ ਵਾਰਦਾਤ ਨਾਲ ਜੁੜੇ ਹੋਰ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਅਤੇ ਕਾਰਵਾਈ ਵਿੱਚ ਜੁਟ ਗਈ ਹੈ।

Continue Reading

National

ਤੇਲ ਕੰਪਨੀ ਵਿੱਚ ਲੱਗੀ ਅੱਗ ਕਾਰਨ ਨਾਲ ਦੀਆਂ ਪਲਾਈ ਅਤੇ ਕੂਰੀਅਰ ਕੰਪਨੀ ਵੀ ਸੜ ਕੇ ਸੁਆਹ

Published

on

By

ਵਾਸ਼ੀ, 23 ਨਵੰਬਰ (ਸ.ਬ.) ਨਵੀ ਮੁੰਬਈ ਦੇ ਵਾਸ਼ੀ ਸੈਕਟਰ-18 ਵਿੱਚ ਬੀਤੀ ਦੇਰ ਰਾਤ ਇੱਕ ਤੇਲ ਕੰਪਨੀ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਨੇ ਇੰਨਾ ਵਿਕਰਾਲ ਰੂਪ ਧਾਰਨ ਕਰ ਲਿਆ ਕਿ ਇਸ ਨੇ ਨੇੜੇ ਹੀ ਸਥਿਤ ਇੱਕ ਪਲਾਈਵੁੱਡ ਅਤੇ ਕੂਰੀਅਰ ਕੰਪਨੀ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਰਾਤ ਦੇ ਲਗਭਗ 2 ਵਜੇ ਤੱਕ ਅੱਗ ਦੀਆਂ ਭਿਆਨਕ ਲਪਟਾਂ ਉੱਠਦੀਆਂ ਦਿਖਾਈ ਦੇ ਰਹੀਆਂ ਸਨ।

ਅੱਗ ਦੀਆਂ ਉੱਚੀਆਂ ਲਪਟਾਂ ਅਤੇ ਕਾਲੇ ਧੂੰਏਂ ਦਾ ਗੁਬਾਰ ਮੀਲਾਂ ਦੂਰੋਂ ਦਿਖਾਈ ਦੇ ਰਿਹਾ ਸੀ, ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਭਿਆਨਕ ਹਾਦਸੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਜਾਂ ਅੰਦਰ ਫਸੇ ਹੋਣ ਦੀ ਕੋਈ ਖ਼ਬਰ ਨਹੀਂ ਹੈ।

ਪ੍ਰਤੱਖਦਰਸ਼ੀਆਂ ਅਤੇ ਸ਼ੁਰੂਆਤੀ ਜਾਣਕਾਰੀ ਅਨੁਸਾਰ ਅੱਗ ਬੀਤੀ ਰਾਤ ਲਗਭਗ 9 ਵਜੇ ਤੇਲ ਕੰਪਨੀ ਦੇ ਅਹਾਤੇ ਤੋਂ ਸ਼ੁਰੂ ਹੋਈ ਸੀ। ਜਵਲਨਸ਼ੀਲ ਪਦਾਰਥ ਹੋਣ ਕਾਰਨ ਅੱਗ ਦੀਆਂ ਲਪਟਾਂ ਤੇਜ਼ੀ ਨਾਲ ਚਾਰੇ ਪਾਸੇ ਫੈਲ ਗਈਆਂ। ਘਟਨਾ ਦੀ ਸੂਚਨਾ ਮਿਲਦਿਆਂ ਹੀ ਨਵੀ ਮੁੰਬਈ ਫਾਇਰ ਬ੍ਰਿਗੇਡ ਦੀਆਂ 10 ਤੋਂ 12 ਗੱਡੀਆਂ ਮੌਕੇ ਤੇ ਪਹੁੰਚੀਆਂ। ਅੱਗ ਬੁਝਾਊ ਅਮਲੇ ਨੇ ਚਾਰੇ ਪਾਸਿਓਂ ਪਾਣੀ ਦੀਆਂ ਬੁਝਾਰਾਂ ਕਰਕੇ ਅੱਗ ਨੂੰ ਹੋਰ ਫੈਲਣ ਤੋਂ ਰੋਕਣ ਲਈ ਰਾਤ ਭਰ ਭਾਰੀ ਮਸ਼ੱਕਤ ਕੀਤੀ।

ਪ੍ਰਸ਼ਾਸਨ ਦੀ ਪਹਿਲੀ ਪ੍ਰਾਥਮਿਕਤਾ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾਉਣਾ ਅਤੇ ਕੂਲਿੰਗ ਆਪ੍ਰੇਸ਼ਨ ਪੂਰਾ ਕਰਨਾ ਹੈ। ਅੱਗ ਲੱਗਣ ਦੇ ਸਹੀ ਕਾਰਨਾਂ ਦਾ ਹਾਲੇ ਤੱਕ ਸਪੱਸ਼ਟ ਪਤਾ ਨਹੀਂ ਲੱਗ ਸਕਿਆ ਹੈ। ਫਾਇਰ ਵਿਭਾਗ ਅਤੇ ਸਥਾਨਕ ਪੁਲੀਸ ਦੀ ਟੀਮ ਸਾਂਝੇ ਤੌਰ ਤੇ ਘਟਨਾ ਦੀ ਜਾਂਚ ਕਰੇਗੀ। ਇਸ ਅਗਨੀਕਾਂਡ ਵਿੱਚ ਤਿੰਨਾਂ ਕੰਪਨੀਆਂ ਦਾ ਕਰੋੜਾਂ ਰੁਪਏ ਦਾ ਮਾਲ ਸੜ ਕੇ ਸੁਆਹ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

Continue Reading

National

ਗੈਸ ਲੀਕ ਹੋਣ ਕਾਰਨ ਫਟਿਆ ਗੈਸ ਸਿਲੰਡਰ, 24 ਵਿਅਕਤੀ ਝੁਲਸੇ

Published

on

By

ਜਾਲੌਨ, 23 ਨਵੰਬਰ (ਸ.ਬ.) ਉੱਤਰ ਪ੍ਰਦੇਸ਼ ਦੇ ਜਾਲੌਨ ਦੇ ਸ਼ਾਂਤੀ ਨਗਰ ਮੁਹੱਲੇ (ਵਾਰਡ ਨੰਬਰ 7) ਵਿੱਚ ਬੀਤੀ ਰਾਤ ਇੱਕ ਮਕਾਨ ਵਿੱਚ ਗੈਸ ਲੀਕ ਹੋਣ ਤੋਂ ਬਾਅਦ ਗੈਸ ਸਿਲੰਡਰ ਧਮਾਕੇ ਨਾਲ ਫਟ ਗਿਆ। ਇਸ ਭਿਆਨਕ ਹਾਦਸੇ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਕੁੱਲ 24 ਲੋਕ ਗੰਭੀਰ ਰੂਪ ਵਿੱਚ ਝੁਲਸ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਮਕਾਨ ਦਾ ਮੁੱਖ ਗੇਟ ਉੱਖੜ ਕੇ ਦੂਰ ਜਾ ਡਿੱਗਿਆ ਅਤੇ ਆਲੇ-ਦੁਆਲੇ ਦੇ ਲਗਭਗ 6 ਮਕਾਨਾਂ ਤੱਕ ਧਮਾਕੇ ਦਾ ਕੰਪਨ ਮਹਿਸੂਸ ਕੀਤਾ ਗਿਆ।

ਇਹ ਹਾਦਸਾ ਸਥਾਨਕ ਸਭਾਸਦ ਮਾਤਾ ਪ੍ਰਸਾਦ ਬੇਲਦਾਰ ਦੇ ਘਰ ਵਾਪਰਿਆ। ਬੀਤੀ ਰਾਤ ਉਨ੍ਹਾਂ ਦੀ ਨੂੰਹ ਸਵਾਤੀ (31) ਰਸੋਈ ਵਿੱਚ ਚਾਹ ਬਣਾ ਰਹੀ ਸੀ। ਇਸੇ ਦੌਰਾਨ ਸਿਲੰਡਰ ਦੇ ਰੈਗੂਲੇਟਰ ਤੋਂ ਗੈਸ ਦਾ ਰਿਸਾਅ ਹੋਣ ਲੱਗਾ ਅਤੇ ਚੁੱਲ੍ਹੇ ਦੀ ਅੱਗ ਦੇ ਸੰਪਰਕ ਵਿੱਚ ਆਉਂਦਿਆਂ ਹੀ ਅੱਗ ਭੜਕ ਗਈ। ਰਸੋਈ ਵਿੱਚ ਲਪਟਾਂ ਉੱਠਦੀਆਂ ਦੇਖ ਸਵਾਤੀ ਰੌਲਾ ਪਾਉਂਦੀ ਹੋਈ ਛੱਤ ਵੱਲ ਭੱਜੀ, ਜਦੋਂ ਕਿ ਘਰ ਅੰਦਰ ਬੈਠਾ ਉਸ ਦਾ ਪਤੀ ਦਿਆਨੰਦ ਭਾਰਤੀ ਬਾਹਰ ਵੱਲ ਦੌੜਿਆ। ਘਰ ਵਿੱਚ ਅੱਗ ਲੱਗਣ ਦੀ ਜਾਣਕਾਰੀ ਮਿਲਦਿਆਂ ਹੀ ਆਸ-ਪਾਸ ਦੇ ਲੋਕ ਮੌਕੇ ਤੇ ਪਹੁੰਚ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗੇ। ਪਰ ਇਸੇ ਦੌਰਾਨ ਸਿਲੰਡਰ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ। ਧਮਾਕੇ ਦੇ ਨਾਲ ਹੀ ਦਰਵਾਜ਼ੇ ਤੋਂ ਨਿਕਲੀਆਂ ਅੱਗ ਦੀਆਂ ਲਪਟਾਂ ਦੀ ਲਪੇਟ ਵਿੱਚ ਆ ਕੇ ਬਾਹਰ ਮੌਜੂਦ ਔਰਤਾਂ ਅਤੇ ਬੱਚੇ ਬੁਰੀ ਤਰ੍ਹਾਂ ਝੁਲਸ ਗਏ। ਹਾਦਸੇ ਵਿੱਚ ਘਰ ਦਾ ਸਾਰਾ ਘਰੇਲੂ ਸਾਮਾਨ ਤਬਾਹ ਹੋ ਗਿਆ।

ਹਾਦਸੇ ਵਿੱਚ ਝੁਲਸਣ ਵਾਲੇ 24 ਵਿਅਕਤੀਆਂ ਵਿੱਚ ਸਵਾਤੀ (31), ਪੁਸ਼ਪੇਂਦਰ (25), ਡਾਲੀ (18), ਰਾਮਮੋਹਨ ਕੁਸ਼ਵਾਹਾ (50), ਰੁਦਰਪ੍ਰਤਾਪ (15), ਮੰਨੀ ਦੇਵੀ (60), ਸੋਮਵਤੀ (70), ਨਿਖਿਲ (17), ਅਮ੍ਰਿਤਾ (12), ਉਮੰਗ (10), ਵੈਸ਼ਨਵੀ (8), ਅੰਸ਼ਿਕਾ (9), ਅਭੀ (8), ਅਭਿਨੈ (7), ਖੁਸ਼ਬੂ (30), ਦਯਾਵਤੀ (30), ਦੀਪੇਸ਼ (13), ਬਬਲੂ (35), ਕੀਰਤੀ (8), ਅਜੀਤ (6), ਸਾਨਿਆ (4), ਆਕਾਸ਼, ਬਲਰਾਮ ਅਤੇ ਦਿਆਨੰਦ ਭਾਰਤੀ ਸ਼ਾਮਲ ਹਨ।

ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਐਂਬੂਲੈਂਸ ਰਾਹੀਂ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਅਤੇ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲੀਸ ਸੁਪਰਡੈਂਟ ਸੁਰੇਸ਼ ਚੰਦਰ ਰਾਵਤ ਅਤੇ ਹੋਰ ਜਨਪ੍ਰਤੀਨਿਧੀ ਮੌਕੇ ਤੇ ਪਹੁੰਚੇ ਅਤੇ ਬਾਅਦ ਵਿੱਚ ਹਸਪਤਾਲ ਜਾ ਕੇ ਜ਼ਖ਼ਮੀਆਂ ਦਾ ਹਾਲ-ਚਾਲ ਜਾਣਿਆ। ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਅਨੁਪਮ ਮਿਸ਼ਰਾ ਨੇ ਦੱਸਿਆ ਕਿ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁਝ ਮਰੀਜ਼ਾਂ ਦੀ ਹਾਲਤ ਗੰਭੀਰ ਹੈ ਅਤੇ ਪ੍ਰਾਥਮਿਕ ਇਲਾਜ ਤੋਂ ਬਾਅਦ ਲੋੜ ਮੁਤਾਬਕ ਉਨ੍ਹਾਂ ਨੂੰ ਉੱਚ ਮੈਡੀਕਲ ਸੰਸਥਾਵਾਂ ਵਿੱਚ ਰੈਫਰ ਕੀਤਾ ਜਾਵੇਗਾ।

Continue Reading

National

ਤੇਜ਼ ਰਫ਼ਤਾਰ ਕਾਰ ਟਰੱਕ ਨਾਲ ਟਕਰਾਈ, 4 ਵਿਅਕਤੀਆਂ ਦੀ ਮੌਤ, 3 ਜ਼ਖਮੀ

Published

on

By

ਮਥੁਰਾ, 23 ਨਵੰਬਰ (ਸ.ਬ.) ਅੱਜ ਸਵੇਰੇ ਛਟੀਕਰਾ ਪੁਲ ਦੇ ਨੇੜੇ ਦਿੱਲੀ-ਆਗਰਾ ਹਾਈਵੇਅ ਤੇ ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਪਿੱਛੇ ਤੋਂ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਸਵਿਫਟ ਕਾਰ ਵਿੱਚ ਸਵਾਰ ਚਾਰ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ਤੇ ਪਹੁੰਚੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਨੁਕਸਾਨੀ ਕਾਰ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਸਾਰੇ ਜ਼ਖਮੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ। ਕੁਝ ਜ਼ਖਮੀਆਂ ਦਾ ਇਲਾਜ ਸਰਵੋਦਿਆ ਹਸਪਤਾਲ ਵਿੱਚ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਡਾਕਟਰਾਂ ਨੇ ਚਾਰ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਪੁਲੀਸ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ। ਹਾਦਸਾਗ੍ਰਸਤ ਸਵਿਫਟ ਕਾਰ ਮੱਧ ਪ੍ਰਦੇਸ਼ ਦੀ ਦੱਸੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਵਿੱਚ ਸਵਾਰ ਲੋਕ ਮੱਧ ਪ੍ਰਦੇਸ਼ ਤੋਂ ਵਰਿੰਦਾਵਨ ਦੇ ਦਰਸ਼ਨਾਂ ਲਈ ਆ ਰਹੇ ਸਨ। ਇਸੇ ਦੌਰਾਨ ਛਟੀਕਰਾ ਪੁਲ ਦੇ ਨੇੜੇ ਇਹ ਭਿਆਨਕ ਹਾਦਸਾ ਵਾਪਰ ਗਿਆ। ਹਾਦਸੇ ਕਾਰਨ ਰਾਸ਼ਟਰੀ ਹਾਈਵੇਅ ਤੇ ਕੁਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਰਹੀ। ਪੁਲੀਸ ਨੇ ਹਾਦਸਾਗ੍ਰਸਤ ਕਾਰ ਨੂੰ ਸੜਕ ਤੋਂ ਹਟਵਾ ਕੇ ਆਵਾਜਾਈ ਮੁੜ ਸੁਚਾਰੂ ਕਰਵਾਈ। ਪੁਲੀਸ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Continue Reading

Latest News

Trending