Connect with us

Mohali

ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਤਿਆਰ ਕੀਤੇ ਸਾਜਗਾਰ ਮਾਹੌਲ ਸਦਕਾ ਜੋਰ ਫੜ ਰਹੀਆਂ ਹਨ ਖੇਡ ਸਰਗਰਮੀਆਂ : ਕੁਲਵੰਤ ਸਿੰਘ

Published

on

ਪਿੰਡ ਮੌਲੀ ਵੈਦਵਾਨ ਵਿਖੇ ਕਰਵਾਏ ਜਾ ਰਹੇ ਕਬੱਡੀ ਕੱਪ ਦਾ ਪੋਸਟਰ ਰਿਲੀਜ਼ ਕੀਤਾ

ਐਸ ਏ ਐਸ ਨਗਰ, 11 ਨਵੰਬਰ (ਸ.ਬ.) ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਖੇਡਾਂ ਨੂੰ ਲੈ ਕੇ ਸਾਜਗਾਰ ਮਾਹੌਲ ਤਿਆਰ ਕੀਤਾ ਗਿਆ ਹੈ ਜਿਸਦੇ ਚਲਦਿਆਂ ਸੂਬੇ ਦੇ ਸ਼ਹਿਰਾਂ ਅਤੇ ਪਿੰਡਾਂ ਦੇ ਵਿੱਚ ਵੱਡੇ ਪੱਧਰ ਤੇ ਖੇਡ ਸਰਗਰਮੀਆਂ ਹੋ ਰਹੀਆਂ ਹਨ ਅਤੇ ਖੇਡ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਬੈਦਵਾਨ ਸਪੋਰਟਸ ਕਲੱਬ ਮੌਲੀ ਬੈਦਵਾਨ ਵੱਲੋਂ 14 ਅਤੇ 15 ਨਵੰਬਰ ਨੂੰ ਪਿੰਡ ਮੌਲੀ ਬੈਦਵਾਨ, ਸੈਕਟਰ 80, ਮੁਹਾਲੀ ਵਿਖੇ ਕਰਵਾਏ ਜਾ ਰਹੇ ਕਬੱਡੀ ਕੱਪ ਦਾ ਪੋਸਟਰ ਰਿਲੀਜ਼ ਕਰਨ ਮੌਕੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਖੇਡਾਂ ਵਿੱਚ ਮਾਣਯੋਗ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਅਤੇ ਕੋਚਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ, ਉੱਥੇ ਨਵੀਂ ਪਨੀਰੀ ਤਿਆਰ ਕਰਨ ਦੇ ਲਈ ਖਿਡਾਰੀਆਂ ਨੂੰ ਵਧੀਆ ਖੇਡ ਮੈਦਾਨ ਦੇ ਨਾਲ- ਨਾਲ ਖੇਡਾਂ ਦੇ ਲਈ ਲੋੜੀਂਦਾ ਸਮਾਨ ਵੀ ਪੰਜਾਬ ਸਰਕਾਰ ਦੀ ਤਰਫੋਂ ਮੁਹਈਆ ਕਰਵਾਇਆ ਜਾ ਰਿਹਾ ਹੈ।

ਇਸ ਮੌਕੇ ਮੌਜੂਦ ਸਾਬਕਾ ਸਰਪੰਚ ਅਤੇ ਖੇਡ ਪ੍ਰਬੰਧਕਾਂ ਵਿੱਚੋਂ ਇੱਕ ਅਵਤਾਰ ਸਿੰਘ ਮੌਲੀ ਅਤੇ ਕਲੱਬ ਦੇ ਸਰਪ੍ਰਸਤ ਗੁਰਸੇਵਕ ਸਿੰਘ ਸਰਪੰਚ ਨੇ ਦੱਸਿਆ ਕਿ ਇਸ ਕਬੱਡੀ ਕੱਪ ਦੇ ਦੌਰਾਨ ਬੈਸਟ ਰੇਡਰ ਨੂੰ ਮੋਟਰਸਾਈਕਲ ਜਦਕਿ ਬੈਸਟ ਜਾਫੀ ਨੂੰ ਵੀ ਇਨਾਮ ਵਜੋਂ ਮੋਟਰਸਾਈਕਲ ਦਿੱਤੇ ਜਾ ਰਹੇ ਜਾਣਗੇ। ਉਹਨਾਂ ਦੱਸਿਆ ਕਿ ਇਸ ਕਬੱਡੀ ਕੱਪ ਦੇ ਦੌਰਾਨ ਵਿਧਾਇਕ ਕੁਲਵੰਤ ਸਿੰਘ, ਮਾਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ, ਕੁਲਦੀਪ ਸਿੰਘ ਸਮਾਣਾ, ਸਰਬਜੀਤ ਸਿੰਘ ਸਮਾਣਾ ਮੇਅਰ ਮੁਹਾਲੀ ਕਾਰਪੋਰੇਸ਼ਨ ਉਚੇਚੇ ਤੌਰ ਤੇ ਸ਼ਮੂਲੀਅਤ ਕਰਨਗੇ।

ਅਵਤਾਰ ਸਿੰਘ ਮੌਲੀ ਨੇ ਦੱਸਿਆ ਕਿ ਕਬੱਡੀ ਕੱਪ ਨੂੰ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਹਨਾਂ ਦੱਸਿਆ ਕਿ ਇਸ ਕਬੱਡੀ ਕੱਪ ਨੂੰ ਵੇਖਣ ਦੇ ਲਈ ਪੰਜਾਬ ਭਰ ਦੇ ਕੋਨੇ- ਕੋਨੇ ਵਿੱਚੋਂ ਖੇਡ ਪ੍ਰੇਮੀ ਪਹੁੰਚ ਰਹੇ ਹਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਪ੍ਰਸਿੱਧ ਖੇਡ ਪ੍ਰੇਮੀ ਕੁਲਦੀਪ ਸਿੰਘ ਸਾਮਣਾ, ਪਰਮਜੀਤ ਸਿੰਘ ਚੌਹਾਨ ਡਾਇਰੈਕਟਰ ਜੇ. ਐਲ. ਪੀ. ਐਲ., ਹਰਜੀਤ ਸਿੰਘ ਭੋਲੂ ਅਤੇ ਸਤਿੰਦਰ ਸਿੰਘ ਮਿੱਠੂ (ਦੋਵੇਂ ਕੌਂਸਲਰ), ਬਾਵਾ ਮੌਲੀ, ਅਕਬਿੰਦਰ ਸਿੰਘ ਗੋਸਲ, ਰੂਪਾ ਸੋਹਣਾ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੁਹਤਰਮ ਖੇਡ ਪ੍ਰੇਮੀ ਵੀ ਹਾਜ਼ਰ ਰਹੇ। ਉਹਨਾਂ ਕਿਹਾ ਕਿ ਕਲੱਬ ਪ੍ਰਧਾਨ ਲਾਲੀ ਬੈਦਵਾਨ ਤੋਂ ਇਲਾਵਾ ਜਸਵੰਤ ਸਿੰਘ ਲਾਲਾ ਚੇਅਰਮੈਨ, ਮਨਦੀਪ ਸਿੰਘ ਖਜਾਨਚੀ, ਗੁਰਸੇਵਕ, ਹਰਜੋਤ ਸਿੰਘ ਗੱਬਰ ਮੌਲੀ ਵੈਦਵਾਨ ਵੱਲੋਂ ਕਬੱਡੀ ਕੱਪ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਕਬੱਡੀ ਕੱਪ ਦੇ ਦੌਰਾਨ ਪ੍ਰਸਿੱਧ ਲੋਕ ਗਾਇਕ ਲਾਭ ਹੀਰਾ ਦਾ ਖੁੱਲਾ ਅਖਾੜਾ ਵੀ ਲਗਾਇਆ ਜਾਵੇਗਾ।

Continue Reading

Mohali

ਮੰਡੀਆਂ ਵਿੱਚ ਝੋਨੇ ਦੇ ਅੰਬਾਰ, ਕਿਸਾਨਾਂ ਨੂੰ ਰੱਬ ਆਸਰੇ ਛੱਡ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਭਗਵੰਤ ਮਾਨ ਸਰਕਾਰ : ਰਾਮੂਵਾਲੀਆ

Published

on

By

ਐਸ ਏ ਐਸ ਨਗਰ, 11 ਨਵੰਬਰ (ਸ.ਬ.) ਭਾਰਤੀ ਜਨਤਾ ਪਾਰਟੀ ਦੀ ਨੈਸ਼ਨਲ ਕਾਰਜਕਾਰੀ ਕਮੇਟੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਚੁਕਾਈ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗਗੁਜਾਰੀ ਤੇ ਸਵਾਲ ਕਰਦਿਆਂ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਸਿਰਫ਼ ਚੁਟਕਲਿਆਂ ਅਤੇ ਫੋਕੀ ਬਿਆਨਬਾਜ਼ੀ ਤੱਕ ਹੀ ਸੀਮਤ ਰਹਿ ਗਈ ਹੈ। ਉਹਨਾਂ ਕਿਹਾ ਕਿ ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਲੱਖਾਂ ਬੋਰੀਆਂ ਝੋਨਾ ਪਿਆ ਹੈ, ਪਰ ਸਰਕਾਰ ਵੱਲੋਂ ਸਮੇਂ ਸਿਰ ਚੁਕਾਈ ਅਤੇ ਸਾਂਭ-ਸੰਭਾਲ ਲਈ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਗਏ। ਜਿਸ ਕਾਰਨ ਸਰਕਾਰ ਦੀ ਇਸ ਨਾਕਾਮੀ ਦਾ ਖਮਿਆਜ਼ਾ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀ ਵਰਗ ਨੂੰ ਭੁਗਤਣਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ 10 ਨਵੰਬਰ ਤੱਕ ਝੋਨੇ ਦੀ ਸਰਕਾਰੀ ਖਰੀਦ 165 ਲੱਖ ਮੀਟ੍ਰਿਕ ਟਨ ਦੇ ਕਰੀਬ ਪਹੁੰਚਣ ਦੇ ਬਾਵਜੂਦ ਚੁਕਾਈ ਦੀ ਸਮੱਸਿਆ ਬਰਕਰਾਰ ਹੈ। ਜਗਰਾਉਂ ਵਰਗੀਆਂ ਵੱਡੀਆਂ ਮੰਡੀਆਂ ਵਿੱਚ 20 ਤੋਂ 22 ਲੱਖ ਬੋਰੀਆਂ ਝੋਨਾ ਚੁਕਾਈ ਦੀ ਉਡੀਕ ਵਿੱਚ ਪਿਆ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਹ ਸਥਿਤੀ ਸਰਕਾਰ ਦੇ ਖਰੀਦ ਅਤੇ ਚੁਕਾਈ ਪ੍ਰਬੰਧਾਂ ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਸਿਰਫ਼ ਫ਼ਸਲ ਦੀ ਖਰੀਦ ਦੇ ਅੰਕੜੇ ਜਾਰੀ ਕਰਨਾ ਕਾਫ਼ੀ ਨਹੀਂ, ਬਲਕਿ ਖਰੀਦੀ ਗਈ ਫ਼ਸਲ ਨੂੰ ਸਮੇਂ ਸਿਰ ਮੰਡੀਆਂ ਵਿੱਚੋਂ ਚੁੱਕਣਾ ਅਤੇ ਸੁਰੱਖਿਅਤ ਥਾਵਾਂ ਤੇ ਪਹੁੰਚਾਉਣਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ।

ਉਹਨਾਂ ਕਿਹਾ ਕਿ ਪੰਜਾਬ ਵਿੱਚ ਕਰੀਬ 400 ਮੰਡੀਆਂ ਬੰਦ ਕੀਤੇ ਜਾਣ ਦੀਆਂ ਖ਼ਬਰਾਂ ਵੀ ਚਿੰਤਾ ਦਾ ਵਿਸ਼ਾ ਹਨ। ਜੇਕਰ ਕਿਸਾਨਾਂ ਦੀ ਫ਼ਸਲ ਦੀ ਆਮਦ ਅਤੇ ਖਰੀਦ ਦਾ ਕੰਮ ਅਜੇ ਜਾਰੀ ਹੈ ਤਾਂ ਮੰਡੀਆਂ ਬੰਦ ਕਰਨ ਦੇ ਫ਼ੈਸਲੇ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ। ਉਹਨਾਂ ਸਵਾਲ ਕੀਤਾ ਕਿ ਕੇਂਦਰ ਵੱਲੋਂ ਇਸ ਸੀਜ਼ਨ ਲਈ 180 ਲੱਖ ਮੀਟ੍ਰਿਕ ਟਨ ਦੀ ਖਰੀਦ ਦਾ ਟੀਚਾ ਤੈਅ ਹੋਣ ਅਤੇ ਪੰਜਾਬ ਵਿੱਚ ਵੱਧ ਪੈਦਾਵਾਰ ਦੀ ਸੰਭਾਵਨਾ ਦੇ ਬਾਵਜੂਦ ਸਰਕਾਰ ਵੱਲੋਂ ਵਾਧੂ ਫ਼ਸਲ ਦੀ ਖਰੀਦ, ਸਟੋਰੇਜ ਅਤੇ ਚੁਕਾਈ ਲਈ ਪਹਿਲਾਂ ਤੋਂ ਪੁਖ਼ਤਾ ਯੋਜਨਾਬੰਦੀ ਕਿਉਂ ਨਹੀਂ ਕੀਤੀ ਗਈ?

ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਪਈਆਂ ਝੋਨੇ ਦੀਆਂ ਬੋਰੀਆਂ ਕਿਸਾਨਾਂ ਲਈ ਵੱਡੀ ਚਿੰਤਾ ਦਾ ਕਾਰਨ ਬਣੀਆਂ ਹੋਈਆਂ ਹਨ। ਮੀਂਹ ਅਤੇ ਨਮੀ ਕਾਰਨ ਫ਼ਸਲ ਦੀ ਗੁਣਵੱਤਾ ਪ੍ਰਭਾਵਿਤ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਦੇ ਨਾਲ ਹੀ ਮਜ਼ਦੂਰਾਂ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ, ਆੜ੍ਹਤੀ ਐਸੋਸੀਏਸ਼ਨਾਂ ਨਾਲ ਜੁੜੇ ਲੋਕਾਂ ਨੂੰ ਮੰਡੀ ਦੇ ਕੰਮ ਵਿੱਚ ਦਿੱਕਤਾਂ ਆ ਰਹੀਆਂ ਹਨ ਅਤੇ ਸ਼ੈਲਰ ਮਾਲਕਾਂ ਦੀਆਂ ਸਮੱਸਿਆਵਾਂ ਵੀ ਹੱਲ ਹੋਣ ਦੀ ਉਡੀਕ ਵਿੱਚ ਹਨ। ਇਸ ਸਾਰੇ ਸੰਕਟ ਦਾ ਅਸਰ ਮੰਡੀ ਨਾਲ ਜੁੜੇ ਹਰ ਵਰਗ ਤੇ ਪੈ ਰਿਹਾ ਹੈ।

ਉਹਨਾਂ ਕਿਹਾ ਕਿ ਇਸ ਸਮੱਸਿਆ ਦੀ ਇੱਕ ਵੱਡੀ ਵਜ੍ਹਾ ਗੋਦਾਮਾਂ ਵਿੱਚ ਪਹਿਲਾਂ ਤੋਂ ਪਏ ਅਨਾਜ ਦੇ ਭਾਰੀ ਭੰਡਾਰ ਅਤੇ ਨਵੇਂ ਸਟਾਕ ਲਈ ਲੋੜੀਂਦੀ ਜਗ੍ਹਾ ਦੀ ਘਾਟ ਵੀ ਹੈ। ਪੁਰਾਣੇ ਅਨਾਜ ਦੀ ਸਮੇਂ ਸਿਰ ਢੋਆ-ਢੁਆਈ ਨਾ ਹੋਣ ਕਾਰਨ ਨਵੇਂ ਝੋਨੇ ਦੀ ਸਟੋਰੇਜ ਅਤੇ ਚੁਕਾਈ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਪੰਜਾਬ ਸਰਕਾਰ ਅਤੇ ਕੇਂਦਰੀ ਏਜੰਸੀਆਂ ਵਿਚਕਾਰ ਬਿਹਤਰ ਤਾਲਮੇਲ ਰਾਹੀਂ ਇਸ ਸਮੱਸਿਆ ਦਾ ਹੱਲ ਕੱਢਣਾ ਲਾਜ਼ਮੀ ਸੀ, ਪਰ ਇਸ ਦੀ ਮਾਰ ਕਿਸਾਨਾਂ ਅਤੇ ਮੰਡੀ ਨਾਲ ਜੁੜੇ ਲੋਕਾਂ ਨੂੰ ਸਹਿਣੀ ਪੈ ਰਹੀ ਹੈ।

ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਚੁਟਕਲਿਆਂ ਅਤੇ ਬਿਆਨਬਾਜ਼ੀ ਤੋਂ ਬਾਹਰ ਨਿਕਲ ਕੇ ਜ਼ਮੀਨੀ ਹਕੀਕਤ ਵੱਲ ਧਿਆਨ ਦੇਣਾ ਚਾਹੀਦਾ ਹੈ। ਸਰਕਾਰ ਤੁਰੰਤ ਬਾਕੀ ਪਏ ਝੋਨੇ ਦੀ ਚੁਕਾਈ ਲਈ ਵਿਸ਼ੇਸ਼ ਪ੍ਰਬੰਧ ਕਰੇ, ਟਰਾਂਸਪੋਰਟ ਅਤੇ ਸਟੋਰੇਜ ਦੀਆਂ ਰੁਕਾਵਟਾਂ ਦੂਰ ਕਰੇ ਅਤੇ ਮੰਡੀਆਂ ਵਿੱਚ ਕੰਮ ਕਰ ਰਹੇ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇ।

Continue Reading

Mohali

ਪ੍ਰਗਤੀਵਾਦੀ ਕਵਿਤਾ ਕੇਂਦਰ ਵਲੋਂ ਕਵੀ ਦਰਬਾਰ ਦਾ ਆਯੋਜਨ

Published

on

By

ਐਸ ਏ ਐਸ ਨਗਰ, 11 ਨਵੰਬਰ (ਸ.ਬ.) ਪ੍ਰਗਤੀਵਾਦੀ ਕਵਿਤਾ ਕੇਂਦਰ, ਮੁਹਾਲੀ ਦਾ ਕਵੀ ਦਰਬਾਰ ਫੇਜ਼ 6 ਵਿਖ਼ੇ ਆਯੋਜਿਤ ਕੀਤਾ ਗਿਆ। ਕੇਂਦਰ ਦੇ ਸਰਪਰਸਤ ਸz ਦਲਬੀਰ ਸਿੰਘ ਸਰੋਆ ਦੇ ਘਰ ਵਿੱਚ ਆਯੋਜਿਤ ਇਸ ਕਵੀ ਦਰਬਾਰ ਵਿੱਚ ਬਹੁਤ ਸਾਰੇ ਉਘੇ ਕਵੀਆਂ ਅਤੇ ਲੇਖਕਾਂ ਨੇ ਹਿੱਸਾ ਲਿਆ।

ਕਵੀ ਦਰਬਾਰ ਦੌਰਾਨ ਪਿਆਰਾ ਸਿੰਘ ਰਾਹੀਂ, ਗੁਰਵਿੰਦਰ ਗੁਰੀ, ਕੁਲਦੀਪ ਸਿੰਘ ਦੀਪ, ਬੰਤ ਸਿੰਘ ਦੀਪ, ਦਲਬੀਰ ਸਰੋਆ ਅਤੇ ਜਗਤਾਰ ਸਿੰਘ ਜੋਗ ਵਲੋਂ ਰੰਗ ਬਰੰਗੀਆਂ ਗ਼ਜ਼ਲਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਖੁਸ਼ੀ ਰਾਮ ਨਿਮਾਣਾ, ਰਾਜੀਵ ਸੂਦ, ਬਹਾਦਰ ਸਿੰਘ ਗੋਸਲ, ਕੇਸਰ ਸਿੰਘ, ਮੋਹਿੰਦਰ ਸਿੰਘ ਗੋਸਲਾ, ਉਮਾ ਕਾਂਤ ਤਿਵਾੜੀ, ਪ੍ਰਲਾਦ ਸਿੰਘ ਅਤੇ ਹੋਰਾਂ ਨੇ ਆਪਣੇ ਗੀਤ ਅਤੇ ਕਲਾਮ ਪੇਸ਼ ਕੀਤੇ। ਰਤਨ ਬਾਬਕਵਾਲਾ ਨੇ ਤੂੰਬੀ ਤੇ ਗ਼ਜ਼ਲ ਅਤੇ ਗੀਤ ਗਾ ਕੇ ਸਾਰਿਆਂ ਦਾ ਮਨੋਰੰਜਨ ਕੀਤਾ।

ਸਰਵ ਸ੍ਰੀ ਪਾਲ ਅਜਨਵੀ, ਜਸਵਿੰਦਰ ਸਿੰਘ ਕਈਂਨੌਰ, ਸੁਖਪਾਲ ਸਿੰਘ ਹੁੰਦਲ, ਤਰਸੇਮ ਸਿੰਘ ਕਲੇਵਾਲ, ਕੇਸਰ ਸਿੰਘ ਇੰਸਪੈਕਟਰ, ਸਰਵਣ ਸਿੰਘ ਸਾਬਰ ਐਡਵੋਕੇਟ, ਪ੍ਰਿਤਪਾਲ ਸਿੰਘ ਅਤੇ ਦਿਲਪ੍ਰੀਤ ਸਿੰਘ ਹੋਰੀਂ ਸ਼ਾਮਲ ਸਨ। ਕਵੀ ਦਰਬਾਰ ਵਿੱਚ ਉਘੇ ਗ਼ਜ਼ਲਗੋ ਬੰਤ ਸਿੰਘ ਦੀਪ ਨੂੰ ਗ਼ਜ਼ਲਾਂ ਵਿੱਚ ਪ੍ਰਗਤੀਵਾਦੀ ਸੋਚ ਭਰਨ ਲਈ ਕੇਂਦਰ ਵਲੋਂ ਸਨਮਾਨ ਪੱਤਰ ਵੀ ਭੇਂਟ ਕੀਤਾ ਗਿਆ। ਸਭਾ ਦੀ ਸਟੇਜ ਸੰਚਾਲਣ ਦੀ ਜ਼ਿਮੇਵਾਰੀ ਪਾਲ ਅਜਨਵੀ ਵਲੋਂ ਬਾਖੂਬੀ ਨਿਭਾਈ ਗਈ।

Continue Reading

Mohali

ਬਰਮਾ ਸਿੰਘ ਨੂੰ ਇੰਸਪੈਕਟਰ ਵਜੋਂ ਮਿਲੀ ਤਰੱਕੀ

Published

on

By

ਐਸ ਏ ਐਸ ਨਗਰ, 11 ਨਵੰਬਰ (ਸ.ਬ.) ਪੰਜਾਬ ਸਰਕਾਰ ਵਲੋਂ ਸਬ ਇੰਸਪੈਕਟਰ ਬਰਮਾ ਸਿੰਘ ਨੂੰ ਤਰੱਕੀ ਦੇ ਕੇ ਇੰਸਪੈਕਟਰ ਬਣਾ ਦਿੱਤਾ ਗਿਆ ਹੇ। ਉਹਨਾਂ ਨੂੰ ਤਰੱਕੀ ਮਿਲਣ ਤੇ ਜਿਲ੍ਹੇ ਦੇ ਐਸ ਐਸ ਪੀ ਸ੍ਰੀ ਵਰੁਣ ਸ਼ਰਮਾ ਅਤੇ ਐਸ ਪੀ (ਡੀ) ਸੌਰਭ ਜਿੰਦਲ ਨੇ ਬਤੌਰ ਉਹਨਾਂ ਨੂੰ ਸਟਾਰ ਲਗਾ ਕੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

ਬਰਮਾ ਸਿੰਘ ਇਸ ਵੇਲੇ ਸੋਹਾਣਾ ਥਾਣਾ ਦੇ ਐਡੀਸ਼ਨਲ ਐਸ ਐਚ ਓ ਵਜੋਂ ਸੇਵਾ ਨਿਭਾ ਰਹੇ ਹਨ । 1988 ਵਿੱਚ ਪੰਜਾਬ ਪੁਲੀਸ ਵਿੱਚ ਕਾਂਸਟੇਬਲ ਭਰਤੀ ਹੋਏ ਬਰਮਾ ਸਿੰਘ ਦਾ ਬੇਦਾਗ ਸਰਵਿਸ ਦਾ ਰਿਕਾਰਡ ਰਿਹਾ ਹੈ ਅਤੇ ਉਹਨਾਂ ਨੇ ਆਪਣੇ 38 ਸਾਲ ਦੇ ਕਾਰਜਕਾਲ ਦੌਰਾਨ ਵੱਖ ਵੱਖ ਅਹੁਦਿਆਂ ਤੇ ਜਿੰਮੇਵਾਰੀ ਨਿਭਾਈ ਹੈ।

Continue Reading

Latest News

Trending