Connect with us

Punjab

ਪਟਿਆਲਾ ਦੇ ਅਰਬਨ ਸਟੇਟ ਫ਼ੇਜ਼ 2 ਦੀ ਮਾਰਕੀਟ ਦੀ ਪਾਰਕਿੰਗ ਦੀ ਮਾੜੀ ਹਾਲਤ ਕਾਰਨ ਲੋਕ ਪ੍ਰੇਸ਼ਾਨ

Published

on

ਪਟਿਆਲਾ, 12 ਨਵੰਬਰ (ਸ.ਬ.) ਪਟਿਆਲਾ ਦੇ ਫ਼ੇਜ਼ 2 ਅਰਬਨ ਅਸਟੇਟ ਦੀ ਮੁੱਖ ਮਾਰਕੀਟ ਵਾਲੀ ਪਾਰਕਿੰਗ ਦੀ ਸੜਕ ਦਾ ਬੁਰਾ ਹਾਲ ਹੈ, ਜਿਸ ਕਾਰਨ ਆਮ ਲੋਕ ਅਤੇ ਦੁਕਾਨਦਾਰ ਬਹੁਤ ਪ੍ਰੇਸ਼ਾਨ ਹੋ ਰਹੇ ਹਨ। ਇਸ ਪਾਰਕਿੰਗ ਦੀ ਸੜਕ ਵਿੱਚ ਥਾਂ ਥਾਂ ਖੱਡੇ ਪਏ ਹੋਏ ਹਨ ਜਿਹਨਾਂ ਨੂੰ ਲੰਬੇ ਸਮੇਂ ਤੋਂ ਭਰਿਆ ਨਹੀਂ ਗਿਆ ਅਤੇ ਕਾਫੀ ਸਮੇਂ ਤੋਂ ਇਸ ਸੜਕ ਦੀ ਮੁਰੰਮਤ ਨਹੀਂ ਕੀਤੀ ਗਈ।

ਜਦੋਂ ਬਰਸਾਤ ਪੈਂਦੀ ਹੈ ਤਾਂ ਇਹਨਾਂ ਖੱਡਿਆਂ ਵਿੱਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਇਹ ਖੱਡੇ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਦਿਖਾਈ ਨਹੀਂ ਦਿੰਦੇ, ਜਿਸ ਕਾਰਨ ਇੱਥੇ ਹਾਦਸੇ ਵਾਪਰਨ ਦਾ ਖਤਰਾ ਬਣ ਜਾਂਦਾ ਹੈ। ਜਦੋਂ ਕਿਸੇ ਵਾਹਨ ਦਾ ਟਾਇਰ ਇਹਨਾਂ ਖੱਡਿਆਂ ਵਿੱਚ ਪੈਂਦਾ ਹੈ ਤਾਂ ਵਾਹਨ ਅਕਸਰ ਚਾਲਕ ਦੇ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ ਅਤੇ ਹਾਦਸੇ ਦਾ ਖਤਰਾ ਪੈਦਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਹਨਾਂ ਖੱਡਿਆਂ ਵਿੱਚ ਦੋ ਪਹੀਆ ਵਾਹਨਾਂ ਦੇ ਟਾਇਰ ਪੈ ਜਾਣ ਕਾਰਨ ਅਕਸਰ ਦੋ ਪਹੀਆ ਵਾਹਨ ਚਾਲਕ ਡਿੱਗ ਵੀ ਪੈਂਦੇ ਹਨ।

ਇਸ ਮਾਰਕੀਟ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਾਰਕਿੰਗ ਦੀ ਸੜਕ ਖਰਾਬ ਹੋਣ ਕਾਰਨ ਵੱਡੀ ਗਿਣਤੀ ਲੋਕ ਇਸ ਮਾਰਕੀਟ ਵਿੱਚ ਆਉਣ ਦੀ ਥਾਂ ਹੋਰਨਾਂ ਮਾਰਕੀਟਾਂ ਵਿੱਚ ਚਲੇ ਜਾਂਦੇ ਹਨ, ਜਿਸ ਕਾਰਨ ਦੁਕਾਨਦਾਰਾਂ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ। ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਉਹ ਇਸ ਪਾਰਕਿੰਗ ਦੀ ਸੜਕ ਬਣਾਉਣ ਲਈ ਕਿਸ ਕੋਲ ਫਰਿਆਦ ਕਰਨ।

ਫੇਜ਼ 2 ਅਰਬਨ ਅਸਟੇਟ ਮਾਰਕੀਟ ਦੇ ਦੁਕਾਨਦਾਰਾਂ ਅਤੇ ਇਸ ਮਾਰਕੀਟ ਵਿੱਚ ਆਉਣ ਵਾਲੇ ਲੋਕਾਂ ਨੇ ਪਟਿਆਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਰਕੀਟ ਦੀ ਪਾਰਕਿੰਗ ਵਾਲੀ ਸੜਕ ਨੂੰ ਠੀਕ ਕੀਤਾ ਜਾਵੇ ਤਾਂਕਿ ਕੋਈ ਹਾਦਸਾ ਨਾ ਵਾਪਰੇ।

Continue Reading

Mohali

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੁਰਗੱਦੀ ਪੁਰਬ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ

Published

on

By

ਐਸ ਏ ਐਸ ਨਗਰ, 12 ਨਵੰਬਰ (ਸ.ਬ.) ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੁਰਗੱਦੀ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਦਿਨ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ।

ਇਸ ਧਾਰਮਿਕ ਸਮਾਗਮ ਵਿੱਚ ਭਾਈ ਗੁਰਨਾਮ ਸਿੰਘ ਦੇ ਇੰਟਰਨੈਸ਼ਨਲ ਢਾਡੀ ਜੱਥੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਦਸਾਂ ਪਾਤਿਸ਼ਾਹੀਆਂ ਦੀ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੁਰਗੱਦੀ ਦੇਣ ਦੇ ਪੂਰੇ ਪ੍ਰਸੰਗ ਨੂੰ ਸੰਗਤਾਂ ਨੂੰ ਢਾਡੀ ਵਾਰਾਂ ਵਿੱਚ ਵਿਸਥਾਰ ਸਹਿਤ ਸਰਵਨ ਕਰਵਾਇਆ। ਬੀਬੀ ਜਤਿੰਦਰ ਕੌਰ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੇ ਆਪਣੇ ਰਸ ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਭਾਈ ਮਨਦੀਪ ਸਿੰਘ ਦਮਦਮੀ ਟਕਸਾਲ ਵਾਲਿਆਂ ਨੇ ਆਪਣੇ ਪ੍ਰਵਚਨਾਂ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਬਾਰੇ ਸੰਗਤਾਂ ਨੂੰ ਵਿਸਥਾਰ ਸਹਿਤ ਜਾਣੂ ਕਰਵਾਇਆ।

ਇਸ ਤੋਂ ਇਲਾਵਾ ਮਿੱਤਰ ਪਿਆਰੇ ਨੂੰ ਕਵੀਸ਼ਰੀ ਜੱਥਾ, ਭਾਈ ਗੁਰਸੇਵਕ ਸਿੰਘ ਲੁਧਿਆਣੇ ਵਾਲੇ, ਭਾਈ ਹਰਵਿੰਦਰ ਸਿੰਘ ਪਟਿਆਲਾ, ਸ਼ੇਰੇ ਪੰਜਾਬ ਕਵੀਸ਼ਰੀ ਜੱਥਾ, ਭਾਈ ਸੰਦੀਪ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਾਲੇ, ਸੁਖਮਨੀ ਸੇਵਾ ਸੋਸਾਇਟੀ ਦੀਆਂ ਬੀਬੀਆਂ ਅਤੇ ਭਾਈ ਸਰੂਪ ਸਿੰਘ ਦੇ ਜਥਿਆਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਜੱਥੇ ਭਾਈ ਗੁਰਨਾਮ ਸਿੰਘ, ਭਾਈ ਜਰਨੈਲ ਸਿੰਘ, ਭਾਈ ਇੰਦਰਜੀਤ ਸਿੰਘ, ਅਤੇ ਭਾਈ ਸੁਖਵਿੰਦਰ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ। ਸਾਰੇ ਜੱਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰੂ ਕਾ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਇਆ ਗਿਆ।

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਬੀਤੀ 9 ਨਵੰਬਰ ਅਰੰਭ ਕੀਤੀਆਂ ਗਈਆਂ ਹਨ ਜੋ 24 ਨਵੰਬਰ ਪ੍ਰਕਾਸ਼ ਪੁਰਬ ਵਾਲੇ ਦਿਨ ਤੱਕ ਜਾਰੀ ਰਹਿਣਗੀਆਂ।

Continue Reading

Mohali

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਮੁਹਾਲੀ ਤੋਂ 3 ਬੱਸਾਂ ਰਵਾਨਾ

Published

on

By

ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਨੇ ਵਿਖਾਈ ਹਰੀ ਝੰਡੀ

ਐਸ ਏ ਐਸ ਨਗਰ, 12 ਨਵੰਬਰ (ਸ.ਬ.) ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਅੱਜ ਮੁਹਾਲੀ ਤੋਂ 3 ਬੱਸਾਂ ਰਵਾਨਾ ਹੋਈਆਂ। ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਰਵਾਨਾ ਹੋਈਆਂ ਇਹਨਾਂ ਬੱਸਾਂ ਵਿੱਚ ਸਵਾਰ ਸੀਨੀਅਰ ਸਿਟੀਜਨ ਸ਼ਰਧਾਲੂਆਂ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਾਨਾ ਮੰਦਿਰ, ਰਾਮ ਤੀਰਥ ਬਾਲਮੀਕੀ ਮੰਦਰ, ਬਾਗਾ ਬਾਰਡਰ ਅਤੇ ਜਲਿਆਂ ਵਾਲੇ ਬਾਗ ਦੇ ਦਰਸ਼ਨ ਕੀਤੇ ਜਾਣਗੇ।

ਇਸ ਮੌਕੇ ਗੱਲ ਕਰਦਿਆਂ ਸz. ਕੁਲਵੰਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਅੱਜ ਸੈਕਟਰ -68, ਪਿੰਡ ਬੈਰੋਪੁਰ ਅਤੇ ਪਿੰਡ ਸਨੇਟਾ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਲਈ ਸੀਨੀਅਰ ਸਿਟੀਜਨ ਦਾ 3 ਬਸਾਂ ਦਾ ਕਾਫਲਾ ਰਵਾਨਾ ਹੋਇਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਭਲਾਈ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੀ ਜਨਤਾ ਨਾਲ ਜੋ -ਜੋ ਵੀ ਵਾਅਦੇ ਕੀਤੇ ਗਏ ਸਨ, ਉਹਨਾਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਚੁੱਕਾ ਹੈ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪ੍ਰਦੇਸ਼ ਦੇ ਲੋਕਾਂ ਨੂੰ ਜੋ ਗਰੰਟੀਆਂ ਦਿੱਤੀਆਂ ਗਈਆਂ ਸਨ, ਉਹਨਾਂ ਸਭਨਾਂ ਨੂੰ ਪੂਰੇ ਕਰਨ ਤੋਂ ਬਾਅਦ ਪੰਜਾਬ ਦੇ ਸਰਬਪੱਖੀ ਵਿਕਾਸ ਦੀ ਰਫਤਾਰ ਲਗਾਤਾਰ ਤੇਜ਼ ਹੋ ਰਹੀ ਹੈ।

ਉਹਨਾਂ ਕਿਹਾ ਕਿ ਤੀਰਥ ਯਾਤਰਾ ਤੇ ਜਾਣ ਵਾਲੇ ਸੀਨੀਅਰ ਸਿਟੀਜਨ ਸ਼ਰਧਾਲੂਆਂ ਨੂੰ ਲੋੜੀਂਦੀ ਹਰ ਸੁਵਿਧਾ ਦਾ ਉਚੇਚੇ ਤੌਰ ਤੇ ਧਿਆਨ ਰੱਖਿਆ ਜਾ ਰਿਹਾ ਹੈ। ਇਸ ਮੌਕੇ ਤੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਹਲਕਾ ਮੁਹਾਲੀ ਕੁਆਰਡੀਨੇਟਰ ਅਤੇ ਸਟੇਟ ਅਵਾਰਡੀ ਫੂਲਰਾਜ ਸਿੰਘ, ਮਾਹਿਪਾਲ ਪੰਚ ਸਨੇਟਾਂ, ਮਨਪ੍ਰੀਤ ਸਿੰਘ ਬੈਰਮਪੁਰ, ਗੁਰਮੀਤ ਸਿੰਘ ਪੰਚ, ਗੁਰਦੇਸ਼ ਸਿੰਘ ਸਰਪੰਚ ਸਨੇਟਾ, ਅਲਿਕਾਹਰ ਪੰਚ, ਰੁਪਚੰਦ, ਨਿਰਮਲ ਸਨੇਟਾ, ਅਮਰਜੀਤ ਸਿੰਘ ਸਿੱਧੂ, ਤਜਿੰਦਰਪਾਲ ਸਿੰਘ, ਬਹਾਦੁਰ ਸਿੰਘਪੰਚ, ਕੁਲਜੀਤ ਸਿੰਘ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ ਲੱਡਾ, ਵੀ ਹਾਜ਼ਰ ਸਨ।

Continue Reading

Chandigarh

ਸਾਬਕਾ ਸੈਨਿਕ ਦੋਵਾਂ ਕੌਮੀ ਐਮਰਜੈਂਸੀਆਂ ਦੇ ਲਾਭਾਂ ਦੇ ਹੱਕਦਾਰ : ਹਾਈ ਕੋਰਟ

Published

on

By

ਹਾਈ ਕੋਰਟ ਨੇ ਪੰਜ ਇੰਕਰੀਮੈਂਟਾਂ ਅਤੇ ਪੈਨਸ਼ਨ ਸਬੰਧੀ ਲਾਭ ਬਹਾਲ ਕੀਤੇ

ਚੰਡੀਗੜ੍ਹ, 12 ਨਵੰਬਰ (ਸ.ਬ.) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਜਸਟਿਸ ਸੁਦੀਪਤੀ ਸ਼ਰਮਾ ਨੇ ਸਤਲੁਜ-ਯਮੁਨਾ ਲਿੰਕ ਪ੍ਰੋਜੈਕਟ ਦੇ ਅਧਿਕਾਰੀਆਂ ਵੱਲੋਂ 8 ਨਵੰਬਰ 2005 ਅਤੇ 23 ਨਵੰਬਰ 2005 ਨੂੰ ਜਾਰੀ ਕੀਤੇ ਦੋ ਦਫ਼ਤਰੀ ਹੁਕਮ ਰੱਦ ਕਰ ਦਿੱਤੇ। ਇਨ੍ਹਾਂ ਹੁਕਮਾਂ ਰਾਹੀਂ ਰਣਧੀਰ ਸਿੰਘ, ਦਫ਼ੇਦਾਰ ਨੂੰ ਅਪ੍ਰੈਲ 1996 ਵਿੱਚ ਦੂਜੀ ਕੌਮੀ ਐਮਰਜੈਂਸੀ ਦੌਰਾਨ ਕੀਤੀ ਸੇਵਾ ਬਦਲੇ ਦਿੱਤੇ ਗਏ ਪੰਜ ਅਗਾਊਂ ਸਾਲਾਨਾ ਇੰਕਰੀਮੈਂਟ ਵਾਪਸ ਲੈਣ ਅਤੇ ਰਿਆਇਤੀ ਲਾਭ ਨੂੰ ਕੇਵਲ ਚਾਰ ਅਗਾਊਂ ਸਾਲਾਨਾ ਇੰਕਰੀਮੈਂਟਾਂ ਤੱਕ ਸੀਮਿਤ ਕਰਨ ਦੇ ਆਦੇਸ਼ਦਿੱਤੇਗਏਸਨ।

ਮਾਣਯੋਗ ਅਦਾਲਤ ਨੇ ਇਹ ਮੰਨਦਿਆਂ ਇਹ ਹੁਕਮ ਜਾਰੀ ਕੀਤੇ ਹਨ ਕਿ ਜਿਹੜਾ ਸਾਬਕਾ ਸੈਨਿਕ 26 ਅਕਤੂਬਰ 1962 ਤੋਂ 10 ਜਨਵਰੀ 1968 ਤੱਕ ਲਾਗੂ ਰਹੀ ਪਹਿਲੀ ਕੌਮੀ ਐਮਰਜੈਂਸੀ ਦੌਰਾਨ ਰੱਖਿਆ ਸੇਵਾਵਾਂ ਵਿੱਚ ਭਰਤੀ ਹੋਇਆ ਸੀ ਅਤੇ 3 ਦਸੰਬਰ 1971 ਤੋਂ 27 ਮਾਰਚ 1977 ਤੱਕ ਲਾਗੂ ਰਹੀ ਦੂਜੀ ਕੌਮੀ ਐਮਰਜੈਂਸੀ ਦੌਰਾਨ ਵੀ ਸੇਵਾ ਕਰਦਾ ਰਿਹਾ, ਉਹ ਸਿਵਲ ਨਿਯੁਕਤੀ ਸਮੇਂ ਦੋਵਾਂ ਐਮਰਜੈਂਸੀਆਂ ਲਈ ਅਗਾਊਂ ਇੰਕਰੀਮੈਂਟਾਂ ਦੀ ਰਿਆਇਤ ਦਾ ਹੱਕਦਾਰ ਹੈ।

ਦੂਰਗਾਮੀ ਲਾਭਕਾਰੀ ਪ੍ਰਭਾਵ ਵਾਲਾ ਇਹ ਫ਼ੈਸਲਾ ਰਣਧੀਰ ਸਿੰਘ ਵੱਲੋਂ ਦਾਇਰ ਕੀਤੀ ਰਿੱਟ ਪਟੀਸ਼ਨ ਵਿੱਚ ਆਇਆ ਹੈ। ਰਣਧੀਰ ਸਿੰਘ ਸਗਰਾਓ ਕੰਸਟਰਕਸ਼ਨਡਿਵੀਜ਼ਨ, ਐਸ. ਵਾਈ. ਐਲ. ਕੈਨਾਲ ਪ੍ਰੋਜੈਕਟ ਵਿੱਚੋਂ ਦਫ਼ੇਦਾਰ (ਜੋ ਚੌਥੀ ਸ਼੍ਰੇਣੀ ਦਾ ਅਹੁਦਾ ਹੈ) ਵਜੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਦੇ ਵਕੀਲ ਰੰਜੀਵਨ ਸਿੰਘ ਨੇ ਅਦਾਲਤ ਨੂੰ ਦੱਸਿਆਕਿ ਰਣਧੀਰ ਸਿੰਘ 18 ਸਾਲ ਦੀ ਉਮਰ ਵਿੱਚ 26 ਸਤੰਬਰ 1963 ਨੂੰ ਭਾਰਤੀ ਫ਼ੌਜ ਵਿੱਚ ਭਰਤੀ ਹੋਏ ਸਨ, ਜਦੋਂ ਪਹਿਲੀ ਕੌਮੀ ਐਮਰਜੈਂਸੀ ਲਾਗੂ ਸੀ। ਪੰਜਾਬ ਸਰਕਾਰ ਨੇ ਪੰਜਾਬ ਨੈਸ਼ਨਲ ਐਮਰਜੈਂਸੀ (ਕਨਸੈਸ਼ਨ) ਰੂਲਜ਼, 1965” ਲਾਗੂ ਕੀਤੇ ਸਨ, ਜਿਨ੍ਹਾਂ ਅਧੀਨ ਐਮਰਜੈਂਸੀ ਦੌਰਾਨ ਸੇਵਾ ਕਰਨ ਵਾਲੇ ਰੱਖਿਆ ਕਰਮਚਾਰੀਆਂ ਨੂੰ ਰਾਜ ਦੀ ਸਿਵਲ ਸੇਵਾ ਵਿੱਚ ਨਿਯੁਕਤੀ ਹੋਣ ਤੇ ਇੰਕਰੀਮੈਂਟਾਂ, ਸੀਨੀਆਰਤਾ ਅਤੇ ਪੈਨਸ਼ਨ ਆਦਿ ਦੇ ਲਾਭ ਦਿੱਤੇ ਗਏ ਸਨ।

ਪਟੀਸ਼ਨਕਰਤਾ ਨੇ 27 ਮਾਰਚ 1977 ਤੱਕ ਚੱਲੀ ਦੂਜੀ ਕੌਮੀ ਐਮਰਜੈਂਸੀ ਦੌਰਾਨ ਵੀ ਭਾਰਤੀ ਫ਼ੌਜ ਵਿੱਚ ਆਪਣੀ ਸੇਵਾ ਜਾਰੀ ਰੱਖੀ ਅਤੇ 1 ਅਕਤੂਬਰ 1978 ਨੂੰ ਫ਼ੌਜ ਤੋਂ ਡਿਸਚਾਰਜ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ 16 ਦਸੰਬਰ 1979 ਨੂੰ ਸਿੰਚਾਈ ਵਿਭਾਗ ਦੇ ਐਸ. ਵਾਈ. ਐਲ. ਕੈਨਾਲ ਪ੍ਰੋਜੈਕਟ ਵਿੱਚ ਦਫ਼ੇਦਾਰ ਵਜੋਂ ਪੰਜਾਬ ਦੀ ਸਿਵਲ ਨੌਕਰੀ ਜੁਆਇਨ ਕੀਤੀ। ਸੁਖਦੇਵ ਸਿੰਘ ਦੇ ਮਾਮਲੇ ਵਿੱਚ ਆਏ ਨਿਆਂਇਕ ਫ਼ੈਸਲੇ ਅਤੇ ਸਬੰਧਤ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਪਟੀਸ਼ਨਕਰਤਾ ਨੂੰ ਪਹਿਲੀ ਕੌਮੀ ਐਮਰਜੈਂਸੀ ਦੌਰਾਨ ਚਾਰ ਸਾਲ ਅਤੇ ਦੂਜੀ ਕੌਮੀ ਐਮਰਜੈਂਸੀ ਦੌਰਾਨ ਪੰਜ ਸਾਲ ਦੀ ਸੇਵਾ ਲਈ ਕੁੱਲ ਨੌਂ ਅਗਾਊਂ ਸਾਲਾਨਾ ਇੰਕਰੀਮੈਂਟਾਂ ਦਾ ਲਾਭ ਦਿੱਤਾ ਗਿਆ ਸੀ।

ਹਾਲਾਂਕਿ, 30 ਸਤੰਬਰ 2005 ਨੂੰ ਉਨ੍ਹਾਂ ਦੀ ਸੇਵਾਮੁਕਤੀ ਸਮੇਂ ਪੈਨਸ਼ਨ ਕੇਸ ਨੂੰ ਅੰਤਿਮ ਰੂਪ ਦਿੰਦਿਆਂ ਅਕਾਊਂਟੈਂਟ ਜਨਰਲ, ਪੰਜਾਬ ਨੇ ਦੂਜੀ ਐਮਰਜੈਂਸੀ ਦੌਰਾਨ ਕੀਤੀ ਸੇਵਾ ਲਈ ਦਿੱਤੇ ਪੰਜ ਇੰਕਰੀਮੈਂਟਾਂ ਤੇ ਇਤਰਾਜ਼ ਉਠਾਇਆ। ਇਸ ਇਤਰਾਜ਼ ਦੇ ਨਤੀਜੇ ਵਜੋਂ ਸੇਵਾਮੁਕਤੀ ਸਮੇਂ ਉਨ੍ਹਾਂ ਦੀ ਮੂਲ ਤਨਖ਼ਾਹ 5,800 ਰੁਪਏ ਤੋਂ ਘਟਾ ਕੇ 5,160 ਰੁਪਏ ਕਰ ਦਿੱਤੀ ਗਈ ਅਤੇ ਉਸੇ ਅਨੁਸਾਰ ਸੇਵਾਮੁਕਤੀ ਤੇ ਪੈਨਸ਼ਨ ਸਬੰਧੀ ਲਾਭ ਦਿੱਤੇ ਗਏ।

ਇਸ ਸੰਬੰਧੀ ਇਹ ਵੀ ਦਲੀਲ ਦਿੱਤੀ ਗਈ ਕਿ ਇਸ ਤੋਂ ਪਹਿਲਾਂ 6 ਫ਼ਰਵਰੀ 1997 ਨੂੰ ਭਾਰਤ ਦੀ ਸੁਪਰੀਮ ਕੋਰਟ ਨੇ ਚਿਤਰੰਜਨ ਸਿੰਘ ਚੀਮਾ ਦੇ ਮਾਮਲੇ ਵਿੱਚ ਕਿਹਾ ਸੀ ਕਿ ਐਮਰਜੈਂਸੀ ਦੀ ਮਿਆਦ ਲਈ ਰਿਆਇਤੀ ਲਾਭ ਉਨ੍ਹਾਂ ਵਿਅਕਤੀਆਂ ਨੂੰ ਨਹੀਂ ਦਿੱਤੇ ਜਾਣਗੇ ਜੋ ਐਮਰਜੈਂਸੀ ਲਾਗੂ ਹੋਣ ਤੋਂ ਪਹਿਲਾਂ ਹੀ ਰੱਖਿਆ ਬਲਾਂ ਵਿੱਚ ਭਰਤੀ ਹੋ ਚੁੱਕੇ ਸਨ, ਕਿਉਂਕਿ ਉਨ੍ਹਾਂ ਨੇ ਰੱਖਿਆ ਸੇਵਾਵਾਂ ਨੂੰ ਆਪਣੀ ਮਰਜ਼ੀ ਨਾਲ ਕਰੀਅਰ ਵਜੋਂ ਚੁਣਿਆ ਸੀ। ਚਿਤਰੰਜਨ ਸਿੰਘ ਚੀਮਾ ਦੇ ਮਾਮਲੇ ਵਿੱਚ ਨਿਰਧਾਰਤ ਕਾਨੂੰਨੀ ਸਿਧਾਂਤ, ਇਸ ਵਿਸ਼ੇ ਤੇ ਸਰਕਾਰੀ ਹਦਾਇਤਾਂ ਅਤੇ ਇਸ ਤੱਥ ਨੂੰ ਧਿਆਨ ਵਿੱਚ ਰੱਖਦਿਆਂ ਕਿ ਪਟੀਸ਼ਨਕਰਤਾ ਪਹਿਲੀ ਕੌਮੀ ਐਮਰਜੈਂਸੀ ਦੌਰਾਨ ਭਾਰਤੀ ਫ਼ੌਜ ਵਿੱਚ ਭਰਤੀ ਹੋਏ ਸਨ ਅਤੇ ਉਨ੍ਹਾਂ ਨੂੰ ਐਮਰਜੈਂਸੀ ਰਿਆਇਤੀ ਲਾਭ 13 ਅਕਤੂਬਰ 1998 ਤੋਂ ਕਾਫ਼ੀ ਪਹਿਲਾਂ, ਅਪ੍ਰੈਲ 1996 ਵਿੱਚ ਹੀ ਦੇ ਦਿੱਤੇ ਗਏ ਸਨ, ਬੈਂਚ ਨੇ 8 ਨਵੰਬਰ 2005 ਅਤੇ 23 ਨਵੰਬਰ 2005 ਦੇ ਵਿਵਾਦਿਤ ਹੁਕਮ ਰੱਦ ਕਰ ਦਿੱਤੇ ਅਤੇ ਰਿੱਟ ਪਟੀਸ਼ਨ ਮਨਜ਼ੂਰ ਕਰ ਲਈ।

ਰਣਧੀਰ ਸਿੰਘ ਦੀ ਪਟੀਸ਼ਨ ਵਿੱਚ 30 ਸਤੰਬਰ 2005 ਨੂੰ ਸੇਵਾਮੁਕਤੀ ਸਮੇਂ ਮੂਲ ਤਨਖ਼ਾਹ 5,800 ਰੁਪਏ ਦੀ ਦਰ ਨਾਲ ਬਹਾਲ ਕਰਨ ਅਤੇ ਉਸ ਅਨੁਸਾਰ ਸੇਵਾਮੁਕਤੀ ਤੇ ਪੈਨਸ਼ਨ ਸਬੰਧੀ ਲਾਭਾਂ ਦੀ ਬਕਾਇਆ ਰਕਮ ਸਮੇਤ ਮੁੜ ਗਣਨਾ ਕਰਨ ਦੀ ਮੰਗ ਕੀਤੀ ਗਈ ਸੀ।

Continue Reading

Latest News

Trending