Connect with us

Punjab

ਸਰਹਿੰਦ ਦੇ ਸ਼ਨੀ ਮੰਦਰ ਵਿੱਚ ਅੱਗ ਲੱਗਣ ਕਾਰਨ ਮੂਰਤੀਆਂ ਸਮੇਤ ਸਾਰਾ ਸਾਮਾਨ ਸੜ ਕੇ ਸੁਆਹ

Published

on

 

ਫਤਿਹਗੜ੍ਹ ਸਾਹਿਬ, 19 ਜੂਨ (ਸ.ਬ.) ਸਰਹਿੰਦ ਦੇ ਸ਼ਨੀ ਮੰਦਰ ਵਿੱਚ ਅੱਜ ਤੜਕੇ 3 ਵਜੇ ਭਿਆਨਕ ਅੱਗ ਲੱਗ ਗਈ। ਇਸ ਕਾਰਨ ਮੂਰਤੀਆਂ ਸਮੇਤ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗਜ਼ਨੀ ਦੀ ਘਟਨਾ ਅੱਜ ਤੜਕੇ 3 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ। ਫਾਇਰ ਬ੍ਰਿਗੇਡ ਦੀ ਗੱਡੀ ਸਮੇਂ ਸਿਰ ਨਾ ਪੁੱਜਣ ਕਾਰਨ ਮੰਦਰ ਕਮੇਟੀ ਵਿੱਚ ਗੁੱਸਾ ਹੈ। ਮੰਦਰ ਕਮੇਟੀ ਦੇ ਮੈਂਬਰ ਗੌਰਵ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਤੜਕੇ 3 ਵਜੇ ਮਿਲੀ। ਉਹ ਤੁਰੰਤ ਮੌਕੇ ਤੇ ਪਹੁੰਚੇ। ਆਸ-ਪਾਸ ਦੇ ਲੋਕ ਵੀ ਇਕੱਠੇ ਹੋ ਗਏ। ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਪਹੁੰਚੀ ਸੀ। ਜਿਸ ਕਾਰਨ ਉਸ ਨੇ ਬਿਨਾਂ ਕਿਸੇ ਦੇਰੀ ਤੋਂ ਰੇਲਵੇ ਪਾਈਪਾਂ ਤੋਂ ਪਾਣੀ ਪਾ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਅੱਗ ਬੁਝਾਉਣ ਤੱਕ ਬੁੱਤ, ਕੱਪੜੇ ਅਤੇ ਹੋਰ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ।

ਜਦੋਂ ਸਰਹਿੰਦ ਫਾਇਰ ਸਟੇਸ਼ਨ ਦੇ ਅਧਿਕਾਰੀ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਵਿੱਚ ਅੱਗ ਲੱਗਣ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਜੇਕਰ ਕੋਈ ਕਾਲ ਆਈ ਹੁੰਦੀ ਤਾਂ ਟੀਮ ਜ਼ਰੂਰ ਜਾਂਦੀ।

 

 

 

 

 

 

Continue Reading

Mohali

ਨਵੀਂ ਸੜਕ ਵਿੱਚ ਖੰਭਿਆਂ ਕਾਰਨ ਵੱਧ ਰਿਹਾ ਹੈ ਹਾਦਸਿਆਂ ਦਾ ਖ਼ਤਰਾ : ਕੁਲਜੀਤ ਸਿੰਘ ਬੇਦੀ

Published

on

By

 

ਡਿਪਟੀ ਮੇਅਰ ਵਲੋਂ ਗਮਾਡਾ ਨੂੰ ਚਿਤਾਵਨੀ, ਖੰਭੇ ਨਾ ਹਟਾਏ ਤਾਂ ਹੋਵੇਗੀ ਕਾਰਵਾਈ

ਐਸ ਏ ਐਸ ਨਗਰ, 28 ਮਾਰਚ (ਸ.ਬ.) ਮੁਹਾਲੀ ਦੇ ਫੇਜ਼ 7 ਤੋਂ ਫੇਜ਼ 11 ਤੱਕ ਬਣ ਰਹੀ ਨਵੀਂ ਮੁੱਖ ਸੜਕ ਤੇ ਗੁਰਦੁਆਰਾ ਅੰਬ ਸਾਹਿਬ ਦੇ ਨੇੜੇ ਸੜਕ ਦੇ ਵਿਚਕਾਰ ਖੜ੍ਹੇ ਦੋ ਬਿਜਲੀ ਦੇ ਖੰਭੇ ਸੜਕ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ (ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ) ਦੇ ਅਧਿਕਾਰੀਆਂ ਨੂੰ ਇਹ ਖੰਭੇ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਹਾਦਸਾ ਵਾਪਰਦਾ ਹੈ, ਤਾਂ ਗਮਾਡਾ ਦੇ ਅਧਿਕਾਰੀ ਇਸ ਲਈ ਜ਼ਿੰਮੇਵਾਰ ਹੋਣਗੇ।

ਡਿਪਟੀ ਮੇਅਰ ਬੇਦੀ ਨੇ ਕਿਹਾ ਕਿ ਇਹ ਖੰਭੇ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਸੜਕ ਦੀ ਯੋਜਨਾ ਬਣਾਉਂਦੇ ਸਮੇਂ ਇਹ ਖੰਭੇ ਨਹੀਂ ਹਟਾਏ ਜਾਣੇ ਚਾਹੀਦੇ ਸਨ। ਉਹਨਾਂ ਕਿਹਾ ਕਿ ਜੇਕਰ ਇਹ ਖੰਭੇ ਤੁਰੰਤ ਨਾ ਹਟਾਏ ਗਏ ਅਤੇ ਕੋਈ ਹਾਦਸਾ ਵਾਪਰਦਾ ਹੈ, ਤਾਂ ਜਿੰਮੇਵਾਰ ਅਧਿਕਾਰੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ।

ਸz. ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇੱਥੇ ਇੱਕ ਪਾਸੇ ਗੁਰਦੁਆਰਾ ਅੰਬ ਸਾਹਿਬ ਹੈ ਤੇ ਦੂਜੇ ਪਾਸੇ ਪ੍ਰਾਈਵੇਟ ਹਸਪਤਾਲ, ਗਮਾਡਾ ਦਾ ਦਫਤਰ ਅਤੇ ਹੋਰ ਸਰਕਾਰੀ ਦਫਤਰ ਹਨ ਜਿੱਥੇ ਸਾਰਾ ਦਿਨ ਬਜ਼ੁਰਗ ਅਤੇ ਔਰਤਾਂ ਵੀ ਆਉਂਦੇ ਹਨ ਅਤੇ ਸੜਕ ਵਿਚਾਲੇ ਖੜੇ ਖੰਭੇ ਇਹਨਾਂ ਵਾਸਤੇ ਬਹੁਤ ਮੁਸ਼ਕਿਲ ਪੈਦਾ ਕਰ ਰਹੇ ਹਨ।

ਡਿਪਟੀ ਮੇਅਰ ਨੇ ਕਿਹਾ ਕਿ ਸੜਕਾਂ ਦੀ ਯੋਜਨਾ ਬਣਾਉਣ ਅਤੇ ਨਿਰਮਾਣ ਦੌਰਾਨ, ਅਜਿਹੀਆਂ ਗਲਤੀਆਂ ਨੂੰ ਟਾਲਣ ਲਈ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਅਧਿਕਾਰੀ ਅਤੇ ਸੰਬੰਧਿਤ ਵਿਭਾਗ ਸਾਵਧਾਨੀ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨ। ਲੋਕਾਂ ਦੀ ਸੁਰੱਖਿਆ ਨੂੰ ਪ੍ਰਾਥਮਿਕਤਾ ਦੇਣੀ ਚਾਹੀਦੀ ਹੈ ਅਤੇ ਅਜਿਹੀਆਂ ਲਾਪਰਵਾਹੀਆਂ ਨੂੰ ਤੁਰੰਤ ਠੀਕ ਕੀਤਾ ਜਾਣਾ ਚਾਹੀਦਾ ਹੈ।

Continue Reading

Punjab

ਜਾਇਦਾਦ ਕਾਰਨ ਭਰਾ ਵੱਲੋਂ ਭੈਣ ਅਤੇ ਜੀਜੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

Published

on

By

 

ਫਰੀਦਕੋਟ, 28 ਮਾਰਚ (ਸ.ਬ.) ਫਰੀਦਕੋਟ ਦੇ ਪਿੰਡ ਕੰਨਿਆਂਵਾਲੀ ਵਿੱਚ ਆਪਣੇ ਬਿਮਾਰ ਪਿਤਾ ਦੀ ਜੱਦੀ ਜਾਇਦਾਦ ਦੇ ਝਗੜੇ ਵਿੱਚ ਇੱਕ ਨੌਜਵਾਨ ਨੇ ਆਪਣੀ ਭੈਣ ਅਤੇ ਜੀਜੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਦਿੱਤਾ, ਜਿਸ ਨਾਲ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਮਾਮਲੇ ਵਿੱਚ ਪੁਲੀਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਘਟਨਾ ਤੋਂ ਬਾਅਦ ਮੌਕੇ ਤੋਂ ਭੱਜਣ ਵਾਲੇ ਦੋਸ਼ੀ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੰਨਿਆਂਵਾਲੀ ਦੇ ਗਮਦੂਰ ਸਿੰਘ ਦੇ ਪੁੱਤਰ ਅਰਸ਼ਪ੍ਰੀਤ ਸਿੰਘ ਅਤੇ ਉਸਦੀ ਧੀ ਹਰਪ੍ਰੀਤ ਕੌਰ, ਜੋ ਮੋਗਾ ਵਿੱਚ ਵਿਆਹੀ ਹੋਈ ਹੈ, ਵਿਚਕਾਰ ਪਿਤਾ ਦੀ ਜੱਦੀ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਅਤੇ ਕਿਹਾ ਜਾ ਰਿਹਾ ਹੈ ਕਿ ਭੈਣ ਹਰਪ੍ਰੀਤ ਕੌਰ ਜ਼ਮੀਨ ਵਿੱਚ ਹਿੱਸਾ ਮੰਗ ਰਹੀ ਸੀ। ਇਨ੍ਹੀਂ ਦਿਨੀਂ ਗਮਦੂਰ ਸਿੰਘ ਖੁਦ ਗੰਭੀਰ ਬਿਮਾਰੀ ਕਾਰਨ ਮੰਜੇ ਤੇ ਹੈ।

ਹਰਪ੍ਰੀਤ ਕੌਰ ਆਪਣੇ ਪਤੀ ਰੇਸ਼ਮ ਸਿੰਘ ਨਾਲ ਮੋਗਾ ਤੋਂ ਆਪਣੇ ਪੇਕੇ ਪਿੰਡ ਉਸਦੀ ਸੇਵਾ ਕਰਨ ਆਈ ਸੀ। ਬੀਤੀ ਰਾਤ ਦੋਵਾਂ ਭੈਣਾਂ-ਭਰਾਵਾਂ ਵਿਚਕਾਰ ਜਾਇਦਾਦ ਨੂੰ ਲੈ ਕੇ ਝਗੜਾ ਹੋਇਆ, ਜਿਸ ਤੋਂ ਬਾਅਦ ਅੱਜ ਸਵੇਰੇ ਅਰਸ਼ਪ੍ਰੀਤ ਸਿੰਘ ਨੇ ਕਮਰੇ ਵਿੱਚ ਸੌਂ ਰਹੀਆਂ ਆਪਣੀ ਭੈਣ ਹਰਪ੍ਰੀਤ ਕੌਰ ਅਤੇ ਉਸਦੇ ਪਤੀ ਰੇਸ਼ਮ ਸਿੰਘ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਫਰੀਦਕੋਟ ਦੇ ਐਸਪੀ ਜਸਮੀਤ ਸਿੰਘ, ਡੀਐਸਪੀ ਤ੍ਰਿਲੋਚਨ ਸਿੰਘ, ਥਾਣਾ ਸਾਦਿਕ ਦੇ ਐਸਐਚਓ ਨਵਦੀਪ ਸਿੰਘ ਸਮੇਤ ਸੀਨੀਅਰ ਪੁਲੀਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਜ਼ਿਕਰਯੋਗ ਹੈ ਕਿ ਗਮਦੂਰ ਸਿੰਘ ਕੋਲ ਲਗਪਗ 8 ਏਕੜ ਜ਼ਮੀਨ ਹੈ ਅਤੇ ਅਰਸ਼ਪ੍ਰੀਤ ਸਿੰਘ ਨੂੰ ਡਰ ਸੀ ਕਿ ਉਸਦੇ ਪਿਤਾ ਨੂੰ ਜ਼ਮੀਨ ਦਾ ਕੁਝ ਹਿੱਸਾ ਉਸਦੀ ਭੈਣ ਹਰਪ੍ਰੀਤ ਕੌਰ ਦੇ ਨਾਮ ਤੇ ਤਬਦੀਲ ਕਰਵਾ ਦਿੱਤਾ ਜਾ ਸਕਦਾ ਹੈ ਅਤੇ ਇਸ ਕਾਰਨ ਉਸਨੇ ਆਪਣੀ ਭੈਣ ਅਤੇ ਜੀਜੇ ਦਾ ਕਤਲ ਕਰ ਦਿੱਤਾ।

ਇਸ ਮਾਮਲੇ ਵਿੱਚ ਐਸਪੀ ਜਸਮੀਤ ਸਿੰਘ ਨੇ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਰਿਵਾਰ ਵਿੱਚ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਫਿਲਹਾਲ ਪੁਲੀਸ ਜਾਂਚ ਕਰ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਅਤੇ ਘਟਨਾ ਤੋਂ ਬਾਅਦ ਮੌਕੇ ਤੋਂ ਭੱਜਣ ਵਾਲੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

 

 

Continue Reading

Punjab

ਕਾਰ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਇੱਕ ਵਿਅਕਤੀ ਜ਼ਖ਼ਮੀ

Published

on

By

 

ਲਹਿਰਾਗਾਗਾ, 28 ਮਾਰਚ (ਸ.ਬ.) ਬੀਤੀ ਰਾਤ ਨੇੜਲੇ ਪਿੰਡ ਸੰਗਤੀਵਾਲਾ ਤੇ ਛਾਜਲੀ ਸੜਕ ਤੇ ਇੱਕ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਕਾਲੂ ਸਿੰਘ ਵਾਸੀ ਰੋਜਾਂ ਪੱਤੀ, ਛਾਜਲੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚੋਂ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਭੇਜ ਦਿੱਤਾ ਗਿਆ ਹੈ।

ਐਸਐਚਓ ਛਾਜਲੀ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਕਾਲੂ ਸਿੰਘ ਤੇ ਬਿੱਕਰ ਸਿੰਘ ਮੋਟਰ ਸਾਇਕਲ ਉਤੇ ਸਵਾਰ ਹੋ ਕੇ ਪਿੰਡ ਸੰਗਤੀਵਾਲਾ ਤੋਂ ਛਾਜਲੀ ਵੱਲ ਨੂੰ ਆ ਰਹੇ ਸਨ। ਬੀਤੀ ਰਾਤ ਕਰੀਬ 8:45 ਵਜੇ ਪਿੰਡ ਸੰਗਤੀਵਾਲਾ ਸਾਇਡ ਤੋਂ ਚਿੱਟੇ ਰੰਗ ਦੀ ਕਾਰ ਆਈ ਜਿਸ ਨੂੰ ਚਾਲਕ ਕਥਿਤ ਤੇਜ਼ ਰਫ਼ਤਾਰੀ, ਲਾਪ੍ਰਵਾਹੀ ਅਤੇ ਅਣਗਹਿਲੀ ਨਾਲ ਚਲਾ ਰਿਹਾ ਸੀ।

ਕਾਰ ਨੇ ਪਿਛੋਂ ਮੋਟਰਸਾਈਕਲ ਵਿਚ ਮਾਰੀ, ਜਿਸ ਨਾਲ ਉਹ ਮੋਟਰਸਾਈਕਲ ਸਮੇਤ ਹੇਠਾਂ ਡਿੱਗ ਪਏ। ਇਸ ਮੌਕੇ ਬਿਕਰ ਸਿੰਘ ਕੱਚੀ ਪਟੜੀ ਤੇ ਡਿੱਗ ਕੇ ਬਚ ਗਿਆ ਪਰ ਚਾਲਕ ਕਾਲੂ ਸਿੰਘ ਨੂੰ ਸੜਕ ਤੇ ਡਿੱਗਣ ਕਾਰਨ ਗੰਭੀਰ ਸੱਟਾਂ ਲੱਗੀਆਂ। ਉਸ ਦੇ ਸਿਰ ਵਿਚ ਕਾਫੀ ਸੱਟ ਵੱਜੀ ਅਤੇ ਪੱਟ ਵੀ ਟੁੱਟ ਗਿਆ। ਮੋਟਰਸਾਈਕਲ ਦਾ ਵੀ ਕਾਫੀ ਨੁਕਸਾਨ ਹੋ ਗਿਆ।

ਦੂਜੇ ਪਾਸੇ ਚਿੱਟੇ ਰੰਗ ਦੀ ਕਾਰ ਦਾ ਨਾਮਾਲੂਮ ਚਾਲਕ ਆਪਣੀ ਕਾਰ ਲੈ ਕੇ ਮੌਕਾ ਤੋਂ ਭੱਜ ਗਿਆ। ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਬਿਕਰ ਸਿੰਘ ਦੇ ਬਿਆਨ ਤੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Continue Reading

Trending