Mohali
ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕੀਤਾ
ਐਸ ਏ ਐਸ ਨਗਰ, 1 ਜੁਲਾਈ (ਸ.ਬ) ਸਬ ਡਿਵੀਜ਼ਨ ਸਾਂਝ ਕੇਂਦਰ ਸਿਟੀ 2 ਵਲੋਂ ਫੇਜ਼ 11 ਵਿੱਚ ਜਨਤਾ ਆਟਾ ਚੱਕੀ ਦੇ ਸਾਹਮਣੇ ਪੈਂਦੇ ਪਾਰਕ ਵਿੱਚ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕਰਵਾਉਂਦਿਆਂ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਡੀ ਐਸ ਪੀ ਸਿਟੀ 2 ਅਤੇ ਸਬ ਡਿਵੀਜਨ ਸਾਂਝ ਕੇਂਦਰ ਸਿਟੀ 2 ਦੇ ਕਨਵੀਨਰ ਸz. ਹਰਸਿਮਰਨ ਸਿੰਘ ਬੱਲ ਨੇ ਕਿਹਾ ਕਿ ਨਸ਼ੇ ਨਾ ਸਿਰਫ ਮਨੁੱਖ ਨੂੰ ਅੰਦਰੋਂ ਖੋਖਲਾ ਕਰ ਦਿੰਦੇ ਹਨ ਬਲਕਿ ਨਸ਼ੇ ਕਰਨ ਵਾਲਾ ਵਿਅਕਤੀ ਸਮਾਜ ਤੋਂ ਵੀ ਕੱਟਿਆ ਜਾਂਦਾ ਹੈ ਅਤੇ ਆਪਣੀ ਹੀ ਦੁਨੀਆ ਵਿੱਚ ਮਗਨ ਰਹਿੰਦਾ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਨਸ਼ਾ ਵੇਚਣ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਸਨੂੰ ਪੁਲੀਸ ਨਾਲ ਸਾਂਝਾ ਕੀਤਾ ਜਾਵੇ ਅਤੇ ਨਸ਼ਿਆਂ ਦੇ ਖਿਲਾਫ ਜੰਗ ਵਿੱਚ ਪੁਲੀਸ ਅਤੇ ਸਰਕਾਰ ਦਾ ਸਾਥ ਦਿੱਤਾ ਜਾਵੇ।
ਇਸ ਮੌਕੇ ਹਾਜਿਰ ਵਿਅਕਤੀਆਂ ਨੂੰ ਐਸ ਐਸ ਪੀ ਮੁਹਾਲੀ ਵਲੋਂ ਨਸ਼ਿਆਂ ਦੀ ਰੋਕਥਾਮ ਸਬੰਧੀ ਜਾਰੀ ਕੀਤੀ ਗਈ ਈਮੇਲ ਅਤੇ ਨਿੱਜੀ ਵੱਟਸਐਪ ਹੈਲਪ ਲਾਈਨ ਨੰਬਰ ਬਾਰੇ ਦੱਸਿਆ ਗਿਆ ਜਿਸਤੇ ਕੋਈ ਵੀ ਵਿਅਕਤੀ ਨਸ਼ੇ ਵੇਚਣ ਜਾਂ ਖਰੀਦਣ ਵਾਲੇ ਦੀ ਇਤਲਾਹ ਦੇ ਸਕਦਾ ਹੈ ਅਤੇ ਇਤਲਾਹ ਦੇਣ ਵਾਲੇ ਦੀ ਪਹਿਚਾਣ ਵੀ ਗੁਪਤ ਰੱਖੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਬ ਡਿਵੀਜ਼ਨ ਸਾਂਝ ਕੇਂਦਰ ਕਮੇਟੀ ਮੈਂਬਰ ਸੁਖਦੇਵ ਸਿੰਘ ਵਾਲੀਆ, ਡਾਕਟਰ ਗੁਰਜੀਤ ਸਿੰਘ, ਰਾਜੀਵ ਵਸ਼ਿਸ਼ਠ, ਜਸਵੀਰ ਕੌਰ ਅਤੇ ਸਾਂਝ ਕੇਂਦਰ ਸਿਟੀ 2 ਦਾ ਸਟਾਫ ਹਾਜ਼ਰ ਸੀ। ਅਖੀਰ ਵਿੱਚ ਸਬ ਡਿਵੀਜ਼ਨ ਸਾਂਝ ਕੇਂਦਰ ਸਿਟੀ 2 ਦੇ ਇੰਚਾਰਜ ਏ ਐਸ ਆਈ ਰਾਜੀਵ ਕੁਮਾਰ ਵੱਲੋਂ ਆਏ ਵਿਅਕਤੀਆਂ ਦਾ ਧੰਨਵਾਦ ਕੀਤਾ ਗਿਆ।
Mohali
1 ਅਕਤੂਬਰ ਤੋਂ ਆਰੰਭ ਹੋਵੇਗਾ ਰਾਮਲੀਲਾ ਦਾ ਮੰਚਨ
ਮੁਹਾਲੀ ਵਿੱਚ ਪਿਛਲੇ 34 ਸਾਲਾਂ ਤੋਂ ਕੀਤਾ ਜਾ ਰਿਹਾ ਹੈ ਰਾਮਲੀਲਾ ਦਾ ਮੰਚਨ
ਐਸ ਏ ਐਸ ਨਗਰ, 20 ਸਤੰਬਰ (ਸ.ਬ.) ਸ਼੍ਰੀ ਰਾਮ ਲੀਲਾ ਅਤੇ ਦਸ਼ਹਿਰਾ ਕਮੇਟੀ ਮੁਹਾਲੀ ਵਲੋਂ 1 ਅਕਤੂਬਰ ਤੋਂ ਫੇਜ਼ 1 ਵਿੱਚ ਰਾਮਲੀਲਾ ਦਾ ਮੰਚਨ ਕੀਤਾ ਜਾਵੇਗਾ। ਰਾਮਲੀਲਾ ਦੇ ਪਾਤਰਾਂ ਦਾ ਚੋਣ ਵੀ ਕੀਤੀ ਜਾ ਚੁੱਕੀ ਹੈ।
ਕਮੇਟੀ ਦੇ ਪ੍ਰਧਾਨ ਆਸ਼ੂ ਸੂਦ ਨੇ ਦੱਸਿਆ ਕੀ ਕਮੇਟੀ ਵਲੋਂ ਪਿਛਲੇ 34 ਸਾਲਾਂ ਤੋਂ ਰਾਮਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਵਾਰ ਦੀ ਰਾਮਲੀਲਾ ਦੀ ਸਭ ਤੋਂ ਪ੍ਰਮੁੱਖ ਗੱਲ ਇਹ ਹੈ ਕੀ ਇਸ ਪ੍ਰਬੰਧ ਵਿੱਚ ਪ੍ਰਾਚੀਨ ਪਰੰਪਰਾ ਦੇ ਨਾਲ ਨਾਲ ਆਧੁਨਿਕ ਯੁੱਗ ਦੀ ਵਿਵਸਥਾ ਵੀ ਸ਼ਾਮਿਲ ਕੀਤੀ ਗਈ ਹੈ। ਇਸ ਵਾਰ ਰਾਮਲੀਲਾ ਦਾ ਮੰਚਨ ਬੇਹੱਦ ਹੀ ਖਾਸ ਢੰਗ ਤੋਂ ਅਤੇ ਵੱਖ ਰੂਪ ਵਿੱਚ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਰਾਮਲੀਲਾ ਵਿੱਚ ਨਾ ਸਿਰਫ ਸਾਰੇ ਪਾਤਰਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ ਬਲਕਿ ਉਹਨਾਂ ਦੇ ਖਾਣ ਪੀਣ ਅਤੇ ਰਹਿਨ ਸਹਿਣ ਵਿੱਚ ਕਾਫੀ ਵੀ ਸੰਜਮ ਰੱਖਣਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਭੂ ਰਾਮ ਦੇ ਰਾਜ ਅਭਿਸ਼ੇਕ ਤੱਕ ਇਹ ਪ੍ਰਬੰਧ ਚੱਲਦਾ ਹੈ ਜਿਸ ਨੂੰ ਦੇਖਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੀਲਾ ਪ੍ਰੇਮੀ ਆਉਂਦੇ ਹਨ।
ਰਾਮਲੀਲਾ ਦੇ ਪ੍ਰਬੰਧ ਬਾਰੇ ਮੀਤ ਪ੍ਰਧਾਨ ਪ੍ਰਤੀਕ ਕਪੂਰ ਨੇ ਦੱਸਿਆ ਕਿ ਪਾਤਰਾਂ ਦੀ ਚੋਣ ਹੋ ਚੁੱਕੀ ਹੈ, ਜਿਹਨਾਂ ਵਿੱਚ ਔਰਤਾਂ ਵੀ ਸ਼ਾਮਿਲ ਹਨ। ਇਹ ਸਾਰੇ ਪਾਤਰ ਆਪਣੇ ਰੋਜ ਦੇ ਕੰਮਾਂ ਤੋਂ ਸਮਾਂ ਕੱਢ ਕੇ ਰੋਜ ਅਭਿਆਸ ਕਰਨ ਆਉਂਦੇ ਹੈ।
Mohali
ਆਟੋ ਰਿਕਸ਼ਿਆਂ ਦੀ ਤੇਜ਼ ਰਫਤਾਰ ਨੂੰ ਕਦੋਂ ਲੱਗਣਗੀਆਂ ਬਰੇਕਾਂ?
ਸੜਕਾਂ ਤੇ ਕਰਤੱਬ ਦਿਖਾਉਂਦੇ ਹਨ ਅਨੇਕਾਂ ਆਟੋ ਰਿਕਸ਼ਾ ਵਾਲੇ
ਐਸ ਏ ਐਸ ਨਗਰ, 20 ਸਤੰਬਰ (ਆਰ ਪੀ ਵਾਲੀਆ) ਸ਼ਹਿਰ ਵਿੱਚ ਸਿਟੀ ਬੱਸ ਦੀ ਸਹੂਲਤ ਨਾ ਹੋਣ ਕਾਰਨ ਆਮ ਲੋਕਾਂ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਜਾਣ ਲਈ ਆਟੋ ਰਿਕਸ਼ਿਆਂ ਵਿੱਚ ਸਫਰ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ਪਰੰਤੂ ਆਟੋ ਦੀ ਇਹ ਸਵਾਰੀ ਆਮ ਲੋਕਾਂ ਵਾਸਤੇ ਸੁਰਖਿਅਤ ਨਹੀਂ ਹੈ। ਅਜਿਹਾ ਆਮ ਦੇਖਣ ਵਿੱਚ ਆਉਂਦਾ ਹੈ ਕਿ ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਵਿੱਚੋਂ ਜਿਆਦਾਤਰ ਬਹੁਤ ਤੇਜ਼ ਰਫਤਾਰ ਨਾਲ ਚੱਲਦੇ ਹਨ ਅਤੇ ਆਟੋ ਰਿਕਸ਼ਿਆਂ ਦੇ ਚਾਲਕ ਵੱਧ ਸਵਾਰੀਆਂ ਲੈਣ ਦੇ ਚੱਕਰ ਵਿੱਚ ਇੱਕ ਦੂਜੇ ਤੋਂ ਅੱਗੇ ਜਾਣ ਦੇ ਚੱਕਰ ਵਿੱਚ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ।
ਇਹਨਾਂ ਆਟੋ ਰਿਕਸ਼ਿਆਂ ਦੇ ਕੁੱਝ ਚਾਲਕ ਤਾਂ ਅਜਿਹੇ ਹਨ ਜਿਹੜੇ ਸੜਕ ਤੇ ਕਰਤਬ ਵੀ ਦਿਖਾਉਂਦੇ ਹਨ ਅਤੇ ਬਹੁਤ ਅਣਗਹਿਲੀ ਨਾਲ ਆਟੋ ਰਿਕਸ਼ਾ ਚਲਾਉਂਦੇ ਹਨ। ਇਸ ਤੋਂ ਇਲਾਵਾ ਅਕਸਰ ਹੀ ਆਟੋ ਰਿਕਸ਼ਾ ਵਾਲੇ ਸੜਕ ਵਿਚਾਲੇ ਤੇਜ ਰਫਤਾਰ ਜਾਂਦਿਆਂ ਕਿਸੇ ਸਵਾਰੀ ਨੂੰ ਵੇਖਣ ਸਾਰ ਅਚਾਨਕ ਹੀ ਬਰੇਕਾਂ ਮਾਰ ਦਿੰਦੇ ਹਨ, ਜਿਸ ਕਾਰਨ ਇਹਨਾਂ ਦੇ ਪਿਛੇ ਆਉਂਦੇ ਵਾਹਨ ਬਹੁਤ ਮੁਸ਼ਕਿਲ ਨਾਲ ਇਹਨਾਂ ਨਾਲ ਟਕਰਾਉਣ ਤੋਂ ਬਚਦੇ ਹਨ। ਤੇਜ ਰਫਤਾਰ ਆਟੋ ਰਿਕਸ਼ਾ ਚਲਾ ਰਹੇ ਆਟੋ ਚਾਲਕ ਆਪਣੀ ਖੁਦ ਦੀ ਜਾਨ ਤਾਂ ਖਤਰੇ ਵਿੱਚ ਪਾਉਂਦੇ ਹੀ ਹਨ, ਬਲਕਿ ਆਟੋ ਰਿਕਸ਼ਾ ਵਿੱਚ ਬੈਠੇ ਲੋਕਾਂ ਦੀ ਜਾਨ ਵੀ ਖਤਰੇ ਵਿੱਚ ਪਾ ਦਿੰਦੇ ਹਨ।
ਇਹਨਾਂ ਆਟੋ ਰਿਕਸ਼ਾ ਵਾਲਿਆਂ ਨੇ ਵੱਖ ਵੱਖ ਸੜਕਾਂ ਦੇ ਕਿਨਾਰੇ ਤੇ ਆਪਣੇ ਅੱਡੇ ਬਣਾਏ ਹੋਏ ਹਨ, ਜਿਥੇ ਕਿ ਸਾਰਾ ਦਿਨ ਵੱਡੀ ਗਿਣਤੀ ਆਟੋ ਖੜੇ ਰਹਿੰਦੇ ਹਨ ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪੈਂਦਾ ਹੈ ਅਤੇ ਕਈ ਵਾਰ ਜਾਮ ਵਰਗੀ ਸਥਿਤੀ ਵੀ ਬਣ ਜਾਂਦੀ ਹੈ। ਜੇ ਕੋਈ ਵਿਅਕਤੀ ਇਹਨਾਂ ਨੂੰ ਆਟੋ ਰਿਕਸ਼ਾ ਸਾਈਡ ਤੇ ਕਰਨ ਨੂੰ ਕਹਿੰਦਾ ਹੈ ਤਾਂ ਅਕਸਰ ਆਟੋ ਚਾਲਕ ਉਸ ਵਿਅਕਤੀ ਨਾਲ ਲੜਾਈ ਝਗੜਾ ਕਰਨਾ ਆਰੰਭ ਕਰ ਦਿੰਦੇ ਹਨ।
ਇਹ ਆਟੋ ਚਾਲਕ ਸਵਾਰੀਆਂ ਤੋਂ ਮਨਮਰਜੀ ਦਾ ਕਿਰਾਇਆ ਵਸੂਲਦੇ ਹਨ ਅਤੇ ਸ਼ਹਿਰ ਵਿੱਚ ਦੂਜੇ ਇਲਾਕਿਆਂ ਤੋਂ ਕੰਮ ਧੰਦੇ ਲਈ ਆਏ ਲੋਕਾਂ ਤੋਂ ਬਹੁਤ ਜਿਆਦਾ ਕਿਰਾਇਆ ਵਸੂਲਦੇ ਹਨ। ਆਟੋ ਰਿਕਸ਼ਿਆਂ ਦਾ ਕਿਰਾਇਆ ਨਿਸ਼ਚਿਤ ਨਾ ਹੋਣ ਕਾਰਨ ਇਹ ਆਟੋ ਰਿਕਸ਼ਾ ਵਾਲੇ ਅਕਸਰ ਡਬਲ ਕਿਰਾਇਆ ਵਸੂਲ ਲੈਂਦੇ ਹਨ। ਜੇ ਕੋਈ ਵਿਅਕਤੀ ਵੱਧ ਕਿਰਾਇਆ ਲੈਣ ਤੇ ਕਿੰਤੂ ਪ੍ਰੰਤੂ ਕਰਦਾ ਹੈ ਤਾਂ ਆਟੋ ਚਾਲਕ ਤੁਰੰਤ ਉਸ ਨਾਲ ਲੜਾਈ ਝਗੜਾ ਕਰਨਾ ਆਰੰਭ ਕਰ ਦਿੰਦੇ ਹਨ।
ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਦੀ ਰਫਤਾਰ ਨਿਸਚਿਤ ਕੀਤੀ ਜਾਵੇ, ਆਟੋ ਰਿਕਸ਼ਿਆਂ ਦਾ ਕਿਰਾਇਆ ਨਿਸ਼ਚਿਤ ਕੀਤਾ ਜਾਵੇ, ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਆਟੋ ਚਾਲਕਾਂ ਵਿਰੁੱਧ ਕਾਰਵਾਈ ਕੀਤੀ ਜਾਵੇ, ਸੜਕਾਂ ਕਿਨਾਰੇ ਆਟੋ ਰਿਕਸ਼ੇ ਖੜੇ ਕਰਨ ਤੋਂ ਰੋਕਿਆ ਜਾਵੇ।
Mohali
ਸਾਹਿਤਕਾਰ ਸੁਭਾਸ਼ ਭਾਸਕਰ ਦਾ ਸਨਮਾਨ ਸਮਾਗਮ ਅਤੇ ਕਵੀ ਦਰਬਾਰ ਸੰਪੰਨ
ਐਸ ਏ ਐਸ ਨਗਰ, 20 ਸਤੰਬਰ (ਸ.ਬ.) ਕਵੀ ਮੰਚ (ਰਜਿ:) ਮੁਹਾਲੀ ਵੱਲੋਂ ਆਰੀਆ ਸਮਾਜ ਮੰਦਿਰ ਫੇਜ਼-6 ਮੁਹਾਲੀ ਵਿਖੇ ਮਰਹੂਮ ਸ਼ਾਇਰ ਵਰਿਆਮ ਬਟਾਲਵੀ ਦੀ ਯਾਦ ਨੂੰ ਸਮਰਪਿਤ ਇੱਕ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਪ੍ਰਧਾਨਗੀ ਮੰਡਲ ਵੱਲੋਂ ਸਾਹਿਤਕਾਰ ਸੁਭਾਸ਼ ਭਾਸਕਰ ਨੂੰ ਸ਼ਾਲ ਅਤੇ ਪੁਸਤਕਾਂ ਦਾ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ ਮੌਕੇ ਸ਼ਾਇਰਾ ਕਿਰਨ ਬੇਦੀ ਦੇ ਬੇਵਕਤੀ ਦੇਹਾਂਤ ਤੇ ਦੋ ਮਿੰਟ ਮੌਨ ਧਾਰਨ ਕਰਕੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਦਿੱਤੀ ਗਈ। ਪ੍ਰੋਗਰਾਮ ਦਾ ਆਗਾਜ਼ ਮੰਚ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਗੀਤਕਾਰ ਰਣਜੋਧ ਰਾਣਾ ਵੱਲੋਂ ਆਪਣੇ ਚਰਚਿਤ ਗੀਤ ਨਾਲ ਕੀਤਾ ਗਿਆ। ਉਹਨਾਂ ਮੰਚ ਦੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਧਿਆਨ ਸਿੰਘ ਕਾਹਲੋਂ, ਗੁਰਸ਼ਰਨ ਸਿੰਘ ਕਾਕਾ, ਮਲਕੀਤ ਸਿੰਘ ਨਾਗਰਾ, ਭੁਪਿੰਦਰ ਮਟੌਰੀਆ, ਪਿਆਰਾ ਸਿੰਘ ਰਾਹੀ, ਡਾ. ਰਜਿੰਦਰ ਰੇਨੂੰ, ਐਡਵੋਕੇਟ ਨੀਲਮ ਨਾਰੰਗ, ਸੋਹਣ ਸਿੰਘ ਬੈਨੀਪਾਲ, ਸੁਖਚਰਨ ਸਿੰਘ ਸਿੱਧੂ (ਜੀਰਾ), ਬਲਵਿੰਦਰ ਸਿੰਘ ਢਿੱਲੋਂ ਤੇ ਦਰਸ਼ਨ ਤਿਓਣਾ ਵੱਲੋਂ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਇਕਬਾਲ ਸਿੰਘ ਸਰੋਆ, ਮਹਿੰਗਾ ਸਿੰਘ ਕਲਸੀ, ਸੁਭਾਸ਼ ਭਾਸਕਰ ਅਤੇ ਸਿਰੀ ਰਾਮ ਅਰਸ਼ ਵੱਲੋਂ ਆਪੋ ਆਪਣੀਆਂ ਗ਼ਜ਼ਲਾਂ ਦੇ ਸ਼ੇਅਰ ਸੁਣਾਏ ਗਏ।
ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਵੱਲੋਂ ਔਰਤ ਦੀ ਕਾਵਿਕ ਉਸਤਤੀ ਕੀਤੀ ਗਈ ਅਤੇ ਜਨਰਲ ਸਕੱਤਰ ਰਾਜ ਕੁਮਾਰ ਸਾਹੋਵਾਲੀਆ ਵੱਲੋਂ ਮੰਚ ਸੰਚਾਲਨ ਦੇ ਨਾਲ-ਨਾਲ ਆਪਣੀ ਨਵੀਂ ਰਚਨਾ ਜੀਵਨਬਾਜ਼ੀ ਸ਼ਾਇਰਾਂ ਨਾਲ ਸਾਂਝੀ ਕੀਤੀ। ਜਸਪਾਲ ਸਿੰਘ ਦੇਸੂਵੀ ਵੱਲੋਂ ਆਪਣਾ ਸੂਫ਼ੀਆਨਾ ਰੰਗ ਪੇਸ਼ ਕੀਤਾ ਗਿਆ।
ਇਸ ਮੌਕੇ ਜਗਪਾਲ ਸਿੰਘ ਆਈ.ਏ.ਐਫ. (ਰਿਟਾ.), ਰਾਜ ਕੁਮਾਰ ਜੰਗਲਾਤ ਅਫ਼ਸਰ (ਰਿਟਾ.), ਸੁਰਿੰਦਰ ਕੁਮਾਰ ਵਰਮਾ ਅਤੇ ਹੋਰ ਸਰੋਤਿਆਂ ਨੇ ਪ੍ਰੋਗਰਾਮ ਦਾ ਅਨੰਦ ਮਾਣਿਆ। ਅੰਤ ਵਿੱਚ ਮੰਚ ਦੇ ਪ੍ਰਧਾਨ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
-
International2 months ago
ਨਿਸ਼ਾਨੇਬਾਜ਼ ਸਵਪਨਿਲ ਕੁਸਲੇ ਨੇ ਉਲੰਪਿਕ ਵਿੱਚ ਜਿੱਤਿਆ ਕਾਂਸੀ ਦਾ ਤਗਮਾ, ਭਾਰਤ ਨੂੰ ਮਿਲਿਆ ਤੀਜਾ ਤਮਗਾ
-
International1 month ago
ਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਲਿਆ ਸੰਨਿਆਸ
-
Chandigarh2 months ago
ਰਿਕਾਰਡ ਪਲਾਂਟ ਲੋਡ ਫੈਕਟਰ ਤੇ ਚੱਲ ਰਿਹਾ ਹੈ ਗੁਰੂ ਅਮਰਦਾਸ ਥਰਮਲ ਪਲਾਂਟ
-
International1 month ago
ਦੱਖਣੀ ਜਾਪਾਨ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ
-
International1 month ago
ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਫਾਈਨਲ ਮੁਕਾਬਲੇ ਤੋਂ ਪਹਿਲਾਂ ਅਯੋਗ ਕਰਾਰ ਦਿੱਤਾ
-
Chandigarh2 months ago
ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਲੜਨ ਵਾਲੇ 6 ਉਮੀਦਵਾਰ ਅਯੋਗ ਐਲਾਨੇ : ਸਿਬਿਨ ਸੀ
-
Chandigarh2 months ago
ਕਾਂਗਰਸ ਅਤੇ ਭ੍ਰਿਸ਼ਟਾਚਾਰ ਇੱਕੋ ਸਿੱਕੇ ਦੇ ਦੋ ਪਾਸੇ : ਹਰਸਿਮਰਤ ਕੌਰ ਬਾਦਲ
-
Chandigarh2 months ago
ਜੀਰਕਪੁਰ ਅਤੇ ਆਸ ਪਾਸ ਬਿਨਾਂ ਮਨਜ਼ੂਰੀ ਤੋਂ ਚੱਲ ਰਹੀਆਂ ਹਨ ਬੇਕਰੀਆਂ