Connect with us

Mohali

ਸ਼ਹਿਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਸੰਬੰਧੀ ਵਫਦ ਨਗਰ ਨਿਗਮ ਦੇ ਕਮਿਸ਼ਨਰ ਨੂੰ ਮਿਲਿਆ

Published

on

 

 

ਐਸ ਏ ਐਸ ਨਗਰ, 27 ਨਵੰਬਰ (ਸ.ਬ.) ਕਨਫੈਡਰੇਸ਼ਨ ਆਫ ਗਰੇਟਰ ਮੁਹਾਲੀ ਰੈਜ਼ੀਡੈਸ ਵੈਲਫੇਅਰ ਐਸੋਸੀਏਸ਼ਨ (ਰਜਿਟਰਡ ਬਾਡੀ) ਦਾ ਇੱਕ ਵਫਦ ਸੰਸਥਾ ਦੇ ਪ੍ਰਧਾਨ ਸ਼੍ਰੀ ਕੇ. ਕੇ. ਸੈਣੀ ਦੀ ਅਗਵਾਈ ਹੇਠ ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਟੀ ਬੈਨਥ ਨੂੰ ਮਿਲਿਆ ਅਤੇ ਉਹਨਾਂ ਨੂੰ ਸ਼ਹਿਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾ ਬਾਰੇ ਦੱਸਦਿਆਂ ਇਹਨਾਂ ਦੇ ਹਲ ਦੀ ਮੰਗ ਕੀਤੀ।

ਸੰਸਥਾ ਦੇ ਪ੍ਰੈਸ ਸਕੱਤਰ ਜਸਵੀਰ ਸਿੰਘ ਗੜਾਂਗ ਨੇ ਦੱਸਿਆ ਕਿ ਇਸ ਮੌਕੇ ਵਫਦ ਵਲੋਂ ਮੁਹਾਲੀ ਸ਼ਹਿਰ ਵਿੱਚ ਥਾਂ ਥਾਂ ਤੇ ਇੱਕਠੇ ਹੋਏ ਕੂੜੇ ਨੂੰ ਚੁਕਵਾਉਣ, ਸੜਕਾਂ ਦੀ ਸਫਾਈ, ਸੜਕਾਂ ਵਿੱਚ ਪਏ ਖੱਡਿਆਂ ਨੂੰ ਜਲਦੀ ਤੋਂ ਜਲਦੀ ਭਰਨ, ਬਜ਼ਾਰਾਂ ਵਿੱਚ ਖਾਣ ਪੀਣ ਵਾਲੇ ਸਥਾਨਾਂ ਉਤੇ ਗੰਦਗੀ, ਸੜਕਾਂ ਤੇ ਪਾਣੀ ਇੱਕਠਾ ਹੋਣ ਕਾਰਨ ਬਿਮਾਰੀਆਂ ਫੈਲਣ ਦੇ ਖਤਰੇ, ਖੰਭਿਆਂ ਤੋਂ ਅਣ ਅਧਿਕਾਰਤ ਬੋਰਡ ਅਤੇ ਇਸ਼ਤਿਹਾਰ ਹਟਾਉਣ, ਫੂਟ ਪਾਥਾਂ ਦੀ ਸਫਾਈ ਕਰਨ, ਆਵਾਰਾ ਕੁੱਤਿਆਂ ਵਾਸਤੇ ਚੰਡੀਗੜ੍ਹ ਪੈਟਰਨ ਤੇ ਸ਼ੈਡ ਬਣਾਏ ਜਾਣ, ਸ਼ੋਰ ਪ੍ਰਦੂਸ਼ਣ ਨੂੰ ਰੋਕਣ ਦੇ ਉਪਾਅ ਕਰਨ, ਪਾਰਕਾਂ ਵਿੱਚ ਬਣੀ ਰੈਲਿੰਗ ਨੂੰ ਉੱਚਾ ਕਰਨ, ਵੱਡੇ ਪਾਰਕਾਂ ਵਿੱਚ ਯੋਗਾ ਦੇ ਪਲੇਟਫਾਰਮ ਅਤੇ ਕੱਚਾ ਟਰੈਕ ਬਣਾਉਣ, ਪਾਰਕਾਂ ਵਿੱਚੋਂ ਪੱਤੇ ਅਤੇ ਵਾਧੂ ਮਲਵਾ ਚੁਕਵਾਉਣ, ਸੜਕਾਂ ਤੇ ਸਪੀਡ ਬਰੇਕਾਂ ਨੂੰ ਹਾਈਲਾਈਟ ਕਰਨ, ਕਮਿਊਨਟੀ ਸੈਂਟਰਾਂ ਵਿੱਚ ਸਮਾਜ ਭਲਾਈ ਦੇ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਨਿੱਜੀ ਦਫਤਰ ਦੇਣ ਬਾਰੇ, ਨੌਜਵਾਨਾਂ ਦੇ ਖੇਡਣ ਲਈ ਪਾਰਕਾਂ ਵਿੱਚ ਫੈਨਸਿੰਗ ਲਗਾਉਣ, ਦੁਕਾਨਾਂ ਅੱਗੇ ਸਰਕਾਰੀ ਜਗ੍ਹਾ ਨੂੰ ਖਾਲੀ ਕਰਵਾਉਣ, ਸੀਵਰੇਜ ਅਤੇ ਬਰਸਾਤੀ ਪਾਣੀ ਦੀ ਨਿਕਾਸ ਦਾ ਪ੍ਰਬੰਧ ਕਰਨ, ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਦੇ ਲਾਈਸੈਂਸ ਜਾਰੀ ਕਰਨ, ਖਾਲੀ ਪਏ ਪਲਾਟਾਂ ਜਾਂ ਸਰਕਾਰੀ ਜਗ੍ਹਾ ਦੀ ਸਫਾਈ ਕਰਨ, ਅਣਅਧਿਕਾਰਤ ਥਾਵਾਂ ਤੇ ਰੇਹੜੀਆਂ ਨੂੰ ਹਟਾਉਣ, ਸੁੱਕੇ ਪੱਤਿਆਂ ਦੀ ਕੰਪੋਸਟ ਖਾਦ ਬਣਾਉਣ ਵਾਸਤੇ ਛੋਟੇ ਪਾਰਕਾਂ ਵਿੱਚ ਲੋਹੇ ਦੇ ਸਟੈਂਡ ਲਗਾਏ ਜਾਣ, ਸੜਕਾਂ ਦੇ ਕਿਨਾਰੇ ਦਰਖਤਾਂ ਦੀ ਕਟਾਈ ਛਟਾਈ ਨਿਯਮਾਂ ਮੁਤਾਬਕ ਕਰਨ ਬਾਰੇ, ਰੈਜ਼ੀਡੈਂਸ ਵੈਲਫੇਅਰ ਐਸੋਸੀਏਸ਼ਨ ਨੂੰ ਪਾਰਕ ਅਲਾਟ ਕਰਨ ਬਾਰੇ, ਪਾਰਕਾਂ ਵਿੱਚ ਪਾਣੀ ਦੇ ਕੁਨੈਕਸ਼ਨ ਮੰਗੇ ਜਾਣ ਤੇ ਐਨ. ਓ. ਸੀ ਜਾਰੀ ਕਰਨ, ਭਾਈ ਘਨਈਆਂ ਜੀ ਅਤੇ ਭਗਤ ਪੂਰਨ ਸਿੰਘ ਦੇ ਨਾਂ ਤੇ ਚੌਂਕ ਅਤੇ ਉਨ੍ਹਾਂ ਦਾ ਬੁੱਤ ਬਣਾਉਣ ਨਗਰ ਨਿਗਮ ਵਲੋਂ ਚੰਡੀਗੜ੍ਹ ਪੈਟਰਨ ਤੇ ਮੈਡੀਸਨਲ ਪਲਾਂਟ ਪਾਰਕ ਬਣਾਉਣ ਦੇ ਮੁੱਦਿਆਂ ਬਾਰੇ ਜਾਣੂ ਕਰਵਾਉਂਦਿਆਂ ਇਹਨਾਂ ਦੇ ਹਲ ਦੀ ਮੰਗ ਕੀਤੀ। ਉਹਨਾਂ ਦੱਸਿਆ ਕਿ ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਨੇ ਮੁਹਾਲੀ ਸ਼ਹਿਰ ਦੀ ਸਾਫ-ਸਫਾਈ, ਸੜਕਾਂ ਦੀ ਮੁਰੰਮਤ, ਸੀਵਰੇਜ ਦੇ ਮੁਕੰਮਲ ਪ੍ਰਬੰਧ ਕਰਨ ਅਤੇ ਉਪਰੋਕਤ ਸੁਝਾਵਾਂ ਤੇ ਕਮੇਟੀ ਬਣਾਉਣ ਬਾਰੇ ਭਰੋਸਾ ਦਿੱਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਮੋਜੇਵਾਲ, ਮੀਤ ਪ੍ਰਧਾਨ ਬਖਸ਼ੀਸ਼ ਸਿੰਘ, ਜਨਰਲ ਸਕੱਤਰ ਓਮ ਚਟਾਨੀ, ਵਿੱਤ ਸਕੱਤਰ ਸੰਜੀਵ ਰਾਬੜਾ, ਕਾਰਜਕਾਰੀ ਮੈਂਬਰ ਪੁਰੋਸ਼ੋਤਮ ਚੰਦ ਅਅਤੇ ਰਜਿੰਦਰ ਕੁਮਾਰ ਵੀ ਹਾਜਿਰ ਸਨ।

Continue Reading

Mohali

ਅਪਰਾਧਾਂ ਨੂੰ ਨੱਥ ਪਾਉਣ ਲਈ ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਪੁਲੀਸ ਨਾਲ ਕੀਤੀ ਜਾਵੇਗੀ ਮਹੀਨਾਵਾਰ ਮੀਟਿੰਗ : ਹਰਚਰਨ ਸਿੰਘ ਭੁੱਲਰ

Published

on

By

 

ਸੀਨੀਅਰ ਆਈ ਪੀ ਐਸ ਅਧਿਕਾਰੀ ਹਰਚਰਨ ਸਿੰਘ ਭੁੱਲਰ ਨੇ ਰੋਪੜ ਰੇਂਜ ਦੇ ਡੀ ਆਈ ਜੀ ਵਜੋਂ ਅਹੁਦਾ ਸੰਭਾਲਿਆ

ਐਸ ਏ ਐਸ ਨਗਰ, 27 ਨਵੰਬਰ (ਜਸਬੀਰ ਸਿੰਘ ਜੱਸੀ) ਸੀਨੀਅਰ ਆਈ ਪੀ ਐਸ ਅਧਿਕਾਰੀ ਸz. ਹਰਚਰਨ ਸਿੰਘ ਭੁੱਲਰ ਨੇ ਅੱਜ ਰੋਪੜ ਰੇਂਜ ਦੇ ਡੀ ਆਈ ਜੀ ਵਜੋਂ ਅਹੁਦਾ ਸੰਭਾਲ ਲਿਆ। ਇਸ ਸੰਬੰਧੀ ਅੱਜ ਮੀਡੀਆ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਸ ਖੇਤਰ ਵਿੱਚ ਅਪਰਾਧਾਂ ਨੂੰ ਨੱਥ ਪਾਉਣ ਲਈ ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਪੁਲੀਸ ਨਾਲ ਮਹੀਨਾਵਾਰ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਅਪਰਾਧੀਆਂ ਦੀ ਜਾਣਕਾਰੀ ਇਕ ਦੂਜੇ ਨਾਲ ਸਾਂਝੀ ਕੀਤੀ ਜਾ ਸਕੇ।

ਸ. ਭੁੱਲਰ ਨੇ ਕਿਹਾ ਕਿ ਪੁਲੀਸ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਪੁਲੀਸ ਪੂਰੀ ਮਸ਼ਤੈਦੀ ਨਾਲ ਕੰਮ ਕਰੇਗੀ ਅਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਉਹ ਮੁਹਾਲੀ ਦੇ ਡੀਐਸ ਪੀ, ਐਸ ਪੀ, ਐਸ ਐਸ ਪੀ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ ਅਤੇ ਇਸ ਇਲਾਕੇ ਦੇ ਲੋਕਾਂ ਨੂੰ ਇਨਸਾਫ ਦਿਵਾਉਣਾ ਉਹਨਾਂ ਦਾ ਮੁੱਖ ਟੀਚਾ ਹੋਵੇਗਾ ਜਿਸ ਦੌਰਾਨ ਕਿਸੇ ਨਾਲ ਵੀ ਬੇਇਨਸਾਫੀ ਨਹੀਂ ਹੋਵੇਗੀ।

ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਨਾਲ ਨੇੜਤਾ ਕਾਇਮ ਕਰਨ ਲਈ ਪੁਲੀਸ ਪਬਲਿਕ ਮੀਟਿੰਗਾਂ ਆਯੋਜਿਤ ਕੀਤੀਆਂ ਜਾ ਰਹੀਆਂ, ਜਿਹਨਾਂ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਹਨਾਂ ਨੂੰ ਮਾੜੇ ਕੰਮ ਕਰਨ ਵਾਲੇ ਵਿਅਕਤੀਆਂ ਸਬੰਧੀ ਜਾਣਕਾਰੀ ਮਿਲਦੀ ਹੈ ਤਾਂ ਉਹ ਉਹਨਾਂ ਦੀ ਸੂਚਨਾ ਪੁਲੀਸ ਨੂੰ ਜ਼ਰੂਰ ਦੇਣ ਤਾਂ ਜੋ ਅਪਰਾਧੀਆਂ ਨੂੰ ਕਾਬੂ ਕੀਤਾ ਜਾ ਸਕੇ।

ਟਰੈਵਲ ਏਜੰਟਾਂ ਵਲੋਂ ਧੋਖਾਧੜੀ ਦੇ ਮਾਮਲਿਆਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਉਹ ਅਜਿਹੇ ਠੱਗੀ ਮਾਰਨ ਵਾਲੇ ਟਰੈਵਲ ਏਜੰਟਾਂ ਵਿਰੁਧ ਕਾਨੂੰਨੀ ਕਾਰਵਾਈ ਕਰਨਗੇ। ਉਨ੍ਹਾਂ ਸੜਕੀ ਹਾਦਸਿਆਂ ਨੂੰ ਠੱਲ ਪਾਉਣ ਲਈ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਦੀ ਵੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਐਸ. ਐਸ. ਪੀ ਮੁਹਾਲੀ ਸ੍ਰੀ ਦੀਪਕ ਪਾਰੀਕ ਵੀ ਹਾਜ਼ਰ ਸਨ।

 

Continue Reading

Mohali

ਮੁਹਾਲੀ ਪੁਲੀਸ ਵੱਲੋਂ ਇੱਕ ਨਸ਼ਾ ਤਸਕਰ ਦਾ ਘਰ ਅਤੇ ਗੱਡੀ ਫਰੀਜ

Published

on

By

 

ਮੁਲਜਮ ਭਾਗੀਰਥ ਵਿਰੁੱਧ ਦਰਜ਼ ਹਨ ਹੈਰੋਇਨ ਅਤੇ ਗਾਂਜਾ ਬਰਾਮਦ ਹੋਣ ਦੇ ਤਿੰਨ ਮਾਮਲੇ

ਐਸ.ਏ.ਐਸ.ਨਗਰ, 27 ਨਵੰਬਰ (ਜਸਬੀਰ ਸਿੰਘ ਜੱਸੀ) ਥਾਣਾ ਫੇਜ਼-11 ਦੀ ਪੁਲੀਸ ਨੇ ਉਸ ਦੇ ਇਲਾਕੇ ਵਿੱਚ ਰਹਿੰਦੇ ਇਕ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਫਰੀਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜਮ ਭਾਗੀਰਥ ਉਰਫ ਬਿੱਟੀ ਵਿਰੁੱਧ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ ਅਤੇ ਪੁਲੀਸ ਵਲੋਂ ਅੱਜ ਸਮਰਥ ਅਥਾਰਟੀ ਦਿੱਲੀ ਦੇ ਹੁਕਮਾਂ ਰਾਹੀਂ ਉਸਦਾ ਸੈਕਟਰ 66 ਵਿਚਲਾ ਮਕਾਨ ਨੰਬਰ 794 ਅਤੇ ਉਸ ਦੀ ਇਨੋਵਾ ਕਰਿਸਟਾ ਗੱਡੀ ਨੂੰ ਫਰੀਜ ਕੀਤਾ ਗਿਆ ਹੈ। ਫਰੀਜ ਕਰਨ ਦੀ ਅੱਜ ਦੀ ਇਸ ਕਾਰਵਾਈ ਦੌਰਾਨ ਥਾਣਾ ਫੇਜ਼-11 ਦੇ ਮੁਖੀ ਗਗਨਦੀਪ ਸਿੰਘ ਵੀ ਮੌਜੂਦ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜਮ ਭਾਗੀਰਥ ਉਰਫ ਬਿੱਟੀ ਵਿਰੁੱਧ ਪੁਲੀਸ ਨੇ 5 ਜੂਨ 2021 ਨੂੰ 150 ਗ੍ਰਾਮ ਗਾਂਜਾ ਬਰਾਮਦ ਹੋਣ ਦਾ ਮਾਮਲਾ ਦਰਜ ਕੀਤਾ ਸੀ। ਇਸ ਵਿਅਕਤੀ ਨੂੰ ਫੇਜ਼ 11 ਦੀ ਪੁਲੀਸ ਨੇ 17 ਸੰਤਬਰ 2022 ਨੂੰ 27 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ ਅਤੇ ਫਿਰ 16 ਨਵੰਬਰ 2022 ਨੂੰ ਭਾਗੀਰਥ ਨੂੰ ਫੇਜ਼ 11 ਦੀ ਪੁਲੀਸ ਨੇ ਮੁੜ 20 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ।

ਥਾਣਾ ਮੁਖੀ ਇੰਸਪੈਕਟਰ ਗਗਨਦੀਪ ਸਿੰਘ ਮੁਤਾਬਕ ਮੁਲਜਮ ਭਾਗੀਰਥ ਐਨ. ਡੀ. ਪੀ. ਐਸ. ਐਕਟ ਤੋਂ ਇਲਾਵਾ ਹੋਰਨਾਂ ਅਪਰਾਧਾਂ ਵਿੱਚ ਸ਼ਾਮਲ ਰਿਹਾ ਹੈ। 2021 ਵਿੱਚ ਪੁਲੀਸ ਵਲੋਂ ਕੀਤੀ ਛਾਪੇਮਾਰੀ ਦੌਰਾਨ ਇਸ ਵਿਅਕਤੀ ਦੇ ਟਿਕਾਣੇ ਤੋਂ 4 ਕਾਰਤੂਸ 32 ਬੋਰ, 1 ਕਾਰਤੂਸ 9 ਐਮ. ਐਮ. ਪਿਸਟਲ, 1 ਲੱਖ 48 ਹਜਾਰ ਰੁਪਏ ਡਰੱਗ ਮਨੀ ਅਤੇ ਵੱਖ ਵੱਖ ਤਰ੍ਹਾਂ ਦੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ ਸਨ।

Continue Reading

Mohali

ਵਿਦਿਆਰਥਣਾਂ ਨੂੰ ਅਸ਼ਲੀਲ ਵੀਡੀਓ ਵਿਖਾਉਂਦਾ ਸੀ ਫੇਜ਼ 6 ਦੇ ਨਿੱਜੀ ਸਕੂਲ ਦਾ ਅਧਿਆਪਕ

Published

on

By

 

ਮਾਪਿਆਂ ਵਲੋਂ ਇੱਕਠੇ ਹੋ ਕੇ ਪੁਲੀਸ ਨੂੰ ਦਿੱਤੀ ਗਈ ਸ਼ਿਕਾਇਤ, ਪੁਲੀਸ ਕਰ ਰਹੀ ਹੈ ਪੁੱਛਗਿੱਛ

ਐਸ ਏ ਐਸ ਨਗਰ, 27 ਨਵੰਬਰ (ਜਸਬੀਰ ਸਿੰਘ ਜੱਸੀ) ਸਥਾਨਕ ਫੇਜ਼ 6 ਦੇ ਇਕ ਨਿਜੀ ਸਕੂਲ ਦੇ ਖੇਡ ਅਧਿਆਪਕ ਵਲੋਂ ਆਪਣੇ ਹੀ ਸਕੂਲ ਦੀਆਂ ਲੜਕੀਆਂ ਨੂੰ ਅਸ਼ਲੀਲ ਵੀਡੀਓਜ ਦਿਖਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲੀਸ ਵਲੋਂ ਅਮਨਪ੍ਰੀਤ ਸਿੰਘ ਨਾਂ ਦੇ ਇਸ ਅਧਿਆਪਕ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਫੇਜ਼ 6 ਦੇ ਇਕ ਨਿੱਜੀ ਸਕੂਲ ਦੇ ਖੇਡ ਅਧਿਆਪਕ ਵਲੋਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਅਸ਼ਲੀਲ ਫਿਲਮਾਂ ਦਿਖਾਈਆਂ ਜਾ ਰਹੀਆਂ ਸਨ। ਵਿਦਿਆਰਥਣਾਂ ਵਲੋਂ ਉਕਤ ਅਧਿਆਪਕ ਦੀਆਂ ਉਕਤ ਹਰਕਤਾਂ ਤੋਂ ਤੰਗ ਆ ਕੇ ਇਸ ਸਬੰਧੀ ਆਪਣੇ ਮਾਪਿਆਂ ਨੂੰ ਜਾਣਕਾਰੀ ਦਿੱਤੀ। ਇਸ ਸੰਬੰਧੀ ਅੱਜ ਬੱਚਿਆਂ ਦੇ ਮਾਪੇ ਇਕਠੇ ਹੋ ਕੇ ਫੇਜ਼ 6 ਦੀ ਚੌਂਕੀ ਪਹੁੰਚੇ ਅਤੇ ਪੁਲੀਸ ਨੂੰ ਸ਼ਿਕਾਇਤ ਕੀਤੀ ਜਿਸਤੋਂ ਬਾਅਦ ਪੁਲੀਸ ਵਲੋਂ ਉਕਤ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਗਈ ਅਤੇ ਉਕਤ ਅਧਿਆਪਕ ਨੂੰ ਥਾਣੇ ਸੱਦਿਆ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਸਕੂਲ ਦੇ ਪ੍ਰਿੰਸੀਪਲ ਵਲੋਂ ਉਕਤ ਅਧਿਆਪਕ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਹੈ ਅਤੇ ਪੁਲੀਸ ਵਲੋਂ ਉਕਤ ਅਧਿਆਪਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖਬਰ ਲਿਖੇ ਜਾਣ ਤਕ ਵਿਦਿਆਰਥਣਾਂ ਦੇ ਮਾਪੇ ਚੌਂਕੀ ਵਿੱਚ ਹੀ ਸਨ ਅਤੇ ਪੁਲੀਸ ਵਲੋਂ ਇਸ ਸੰਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਸੀ।

ਸੰਪਰਕ ਕਰਨ ਤੇ ਐਸ ਐਸ ਪੀ ਦੀਪਕ ਪਾਰਿਕ ਨੇ ਕਿਹਾ ਕਿ ਜਿਸ ਵਿਰੁਧ ਵੀ ਸ਼ਿਕਾਇਤ ਮਿਲੀ ਹੈ, ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

 

Continue Reading

Latest News

Trending