Connect with us

National

ਸੋਸ਼ਲ ਮੀਡੀਆ ਤੇ ਭੜਕਾਊ ਪੋਸਟਾਂ ਖਿਲਾਫ ਪੁਲੀਸ ਵੱਲੋਂ ਕਈ ਥਾਵਾਂ ਤੇ ਛਾਪੇਮਾਰੀ

Published

on

 

 

ਸ਼੍ਰੀਨਗਰ, 30 ਨਵੰਬਰ (ਸ.ਬ.) ਜੰਮੂ-ਕਸ਼ਮੀਰ ਪੁਲੀਸ ਨੇ ਅੱਜ ਸੋਸ਼ਲ ਮੀਡੀਆ ਤੇ ਗਲਤ ਬਿਆਨਬਾਜ਼ੀ ਦੇ ਮਾਮਲੇ ਵਿੱਚ ਸ਼ਹਿਰ ਵਿੱਚ ਕਈ ਥਾਵਾਂ ਤੇ ਛਾਪੇਮਾਰੀ ਕੀਤੀ। ਇਸ ਮਾਮਲੇ ਤੇ ਸ੍ਰੀਨਗਰ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਛਾਪੇਮਾਰੀ ਸ਼ੇਰਗੜ੍ਹੀ ਪੁਲੀਸ ਸਟੇਸ਼ਨ ਵਿੱਚ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਦੀ ਧਾਰਾ 13 ਦੇ ਤਹਿਤ ਦਰਜ ਕੀਤੇ ਗਏ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ ਹੈ।

ਉਨ੍ਹਾਂ ਅੱਗੇ ਕਿਹਾ ਕਿ ਜਾਂਚ ਉਨ੍ਹਾਂ ਵਿਅਕਤੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ, ਜਿਨ੍ਹਾਂ ਨੇ ਵਿਰੋਧੀਆਂ ਦੇ ਇਸ਼ਾਰੇ ਤੇ ਅਤੇ ਹੋਰਾਂ ਨਾਲ ਮਿਲ ਕੇ ਅਪਰਾਧਿਕ ਸਾਜ਼ਿਸ਼ ਤਹਿਤ ਝੂਠੇ ਅਤੇ ਭੈੜੇ ਬਿਰਤਾਂਤਾਂ ਨੂੰ ਲਗਾਉਣ ਅਤੇ ਫੈਲਾਉਣ ਦੀ ਮੁਹਿੰਮ ਚਲਾਈ ਸੀ। ਬੁਲਾਰੇ ਨੇ ਕਿਹਾ ਕਿ ਅਜਿਹਾ ਲੋਕਾਂ ਨੂੰ ਗੈਰ-ਕਾਨੂੰਨੀ ਅਤੇ ਹਿੰਸਕ ਗਤੀਵਿਧੀਆਂ ਲਈ ਉਕਸਾਉਣ ਦੇ ਇਰਾਦੇ ਨਾਲ ਕੀਤਾ ਗਿਆ ਸੀ।

ਬੁਲਾਰੇ ਨੇ ਦੱਸਿਆ ਕਿ ਸ੍ਰੀਨਗਰ ਪੁਲੀਸ ਨੇ ਓਬੈਸ ਰਿਆਜ਼ ਡਾਰ ਵਾਸੀ ਬੋਨਪੋਰਾ ਬਟਮਾਲੂ ਅਤੇ ਸਾਹਿਲ ਅਹਿਮਦ ਭੱਟ ਵਾਸੀ ਐਚ.ਐਮ.ਟੀ ਜੈਨਾਕੋਟ ਦੇ ਘਰਾਂ ਦੀ ਤਲਾਸ਼ੀ ਲਈ ਹੈ, ਜਿਸ ਲਈ ਐਨ.ਆਈ.ਏ. ਅਦਾਲਤ ਤੋਂ ਇਹ ਸਰਚ ਵਾਰੰਟ ਲਿਆ ਗਿਆ ਸੀ । ਇਸ ਛਾਪੇਮਾਰੀ ਦੌਰਾਨ ਪੁਲੀਸ ਨੇ ਇਤਰਾਜ਼ਯੋਗ ਸਮੱਗਰੀ ਅਤੇ ਇਲੈਕਟ੍ਰਾਨਿਕ ਸਾਮਾਨ ਜ਼ਬਤ ਕੀਤਾ ਹੈ।

ਇਸ ਦੌਰਾਨ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਖੁਲਾਸਾ ਕੀਤਾ ਕਿ ਮੁਲਜ਼ਮ ਕਥਿਤ ਤੌਰ ਤੇ ਲੋਕਾਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਲਈ ਭੜਕਾਉਣ ਲਈ ਸੋਸ਼ਲ ਮੀਡੀਆ ਤੇ ਮਨਘੜਤ ਅਤੇ ਗਲਤ ਬਿਆਨ ਫੈਲਾ ਰਹੇ ਸਨ। ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਅਤੇ ਭੜਕਾਊ ਸਮੱਗਰੀ ਨੂੰ ਸਾਂਝਾ ਕਰਨ ਜਾਂ ਅਪਲੋਡ ਕਰਨ ਤੋਂ ਪਰਹੇਜ਼ ਕਰਨ, ਜੋ ਝੂਠੇ ਬਿਰਤਾਂਤਾਂ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਲੋਕਾਂ ਨੂੰ, ਖਾਸ ਕਰਕੇ ਨੌਜਵਾਨਾਂ ਨੂੰ ਅੱਤਵਾਦੀ ਕਾਰਵਾਈਆਂ ਲਈ ਗੁੰਮਰਾਹ ਕਰਦਾ ਹੈ, ਅਧਿਕਾਰੀ ਨੇ ਚੇਤਾਵਨੀ ਦਿੱਤੀ ਹੈ।

 

Continue Reading

National

ਰੈਸਟੋਰੈਂਟ ਦੀ ਪਾਰਕਿੰਗ ਵਿੱਚ ਗੋਲੀਬਾਰੀ ਦੌਰਾਨ 1 ਲੜਕੀ ਸਮੇਤ 3 ਵਿਅਕਤੀਾਂ ਦੀ ਮੌਤ

Published

on

By

 

ਪੰਚਕੂਲਾ, 23 ਦਸੰਬਰ (ਸ.ਬ.) ਪੰਚਕੂਲਾ ਦੇ ਬੁਰਜ ਕੋਟੀਆ ਸਥਿਤ ਇਕ ਰੈਸਟੋਰੈਂਟ ਦੀ ਪਾਰਕਿੰਗ ਵਿਚ ਬੀਤੀ ਰਾਤ ਹੋਈ ਗੋਲੀਬਾਰੀ ਵਿਚ ਦਿੱਲੀ ਦੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਵਿੱਕੀ, ਵਿਨੀਤ (ਵਿੱਕੀ ਦਾ ਭਤੀਜਾ) ਅਤੇ ਨਿਆ (ਮਹਿਲਾ ਦੋਸਤ) ਵਜੋਂ ਹੋਈ ਹੈ। ਪੁਲੀਸ ਅਨੁਸਾਰ ਕਾਲੇ ਰੰਗ ਦੀ ਕਾਰ ਵਿਚ ਆਏ ਤਿੰਨ ਨੌਜਵਾਨਾਂ ਤੇ ਦੂਜੀ ਕਾਰ ਵਿਚ ਦੇ ਦੋ ਨੌਜਵਾਨਾਂ ਨੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ। ਵਿੱਕੀ ਤੇ 7-8 ਗੋਲੀਆਂ ਚਲਾਈਆਂ ਗਈਆਂ, ਜਦਕਿ ਵਿਨੀਤ ਦੇ ਸਿਰ ਵਿੱਚ ਅਤੇ ਨੀਆ ਨੂੰ ਛਾਤੀ ਵਿੱਚ ਗੋਲੀ ਲੱਗੀ।

ਘਟਨਾ ਦੇ ਤੁਰੰਤ ਬਾਅਦ ਤਿੰਨਾਂ ਨੂੰ ਸੈਕਟਰ-6 ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਚਸ਼ਮਦੀਦਾਂ ਅਨੁਸਾਰ ਹਮਲਾਵਰ ਚਿੱਟੇ ਰੰਗ ਦੀ ਕਾਰ ਵਿਚ ਆਏ ਸਨ। ਗੋਲੀ ਚਲਾਉਣ ਵਾਲੇ ਦੋ ਨੌਜਵਾਨਾਂ ਕੋਲ ਪਿਸਤੌਲ ਸਨ। ਘਟਨਾ ਤੋਂ ਬਾਅਦ ਦੋਵੇਂ ਹਮਲਾਵਰ ਕਾਰ ਵਿਚ ਫਰਾਰ ਹੋ ਗਏ। ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਤਲ ਪਿੱਛੇ ਰੰਜਿਸ਼ ਦਾ ਸ਼ੱਕ ਹੈ ਪਰ ਫਿਲਹਾਲ ਸਥਿਤੀ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। ਪੁਲੀਸ ਨੇ ਰੈਸਟੋਰੈਂਟ ਅਤੇ ਆਸਪਾਸ ਦੇ ਸੀ.ਸੀ.ਟੀ.ਵੀ. ਫੁਟੇਜ ਨੂੰ ਸਕੈਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Continue Reading

National

ਟਰੱਕ ਨੇ ਫੁੱਟਪਾਥ ਤੇ ਸੁੱਤੇ 9 ਵਿਅਕਤੀਆਂ ਨੂੰ ਕੁਚਲਿਆ, 2 ਬੱਚਿਆਂ ਸਮੇਤ 3 ਵਿਅਕਤੀਆਂ ਦੀ ਮੌਤ

Published

on

By

 

ਪੁਣੇ, 23 ਦਸੰਬਰ (ਸ.ਬ.) ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿੱਚ ਅੱਜ ਤੜਕੇ ਇੱਕ ਟਰੱਕ ਨੇ ਫੁੱਟਪਾਥ ਤੇ ਸੁੱਤੇ ਲੋਕਾਂ ਨੂੰ ਦਰੜ ਦਿੱਤਾ, ਜਿਸ ਕਾਰਨ ਦੋ ਛੋਟੇ ਬੱਚਿਆਂ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਵਾਘੋਲੀ ਖੇਤਰ ਵਿੱਚ ਫੁੱਟਪਾਥ ਤੇ ਰਾਤ 12.55 ਵਜੇ ਵਾਪਰੀ ਜਿੱਥੇ ਕਈ ਵਿਅਕਤੀ ਸੁੱਤੇ ਪਏ ਸਨ।

ਪੀੜਤਾਂ ਵਿੱਚ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਸਨ ਜੋ ਮਹਾਰਾਸ਼ਟਰ ਦੇ ਹੀ ਅਮਰਾਵਤੀ ਤੋਂ ਸਨ। ਪੁਲੀਸ ਨੇ ਦੱਸਿਆ ਕਿ ਮਜ਼ਦੂਰ ਕੁਝ ਦਿਨ ਪਹਿਲਾਂ ਹੀ ਰੁਜ਼ਗਾਰ ਦੀ ਭਾਲ ਵਿੱਚ ਪੁਣੇ ਆਏ ਸਨ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਕੇਸਨੰਦ ਫਾਟਾ ਇਲਾਕੇ ਦੇ ਨੇੜੇ ਫੁੱਟਪਾਥ ਤੇ ਬਹੁਤ ਸਾਰੇ ਲੋਕ ਸੁੱਤੇ ਪਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਜ਼ਦੂਰ ਸਨ। ਉਨ੍ਹਾਂ ਨੂੰ ਇੱਕ ਟਰੱਕ ਨੇ ਦਰੜ ਦਿੱਤਾ, ਜਿਸ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਵੈਭਵੀ ਪਵਾਰ (1), ਵੈਭਵ ਪਵਾਰ (2) ਅਤੇ ਵਿਸ਼ਾਲ ਪਵਾਰ (22) ਵਜੋਂ ਹੋਈ ਹੈ।

ਇਹ ਪੁਲੀਸ ਅਫ਼ਸਰ ਨੇ ਦੱਸਿਆ ਕਿ ਟਰੱਕ ਡਰਾਈਵਰ ਦੀ ਪਛਾਣ ਗਜਾਨਨ ਟੋਟਰੇ ਵਜੋਂ ਹੋਈ ਹੈ, ਜਿਸ ਨੂੰ ਘਟਨਾ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਹ ਸ਼ਰਾਬ ਦੇ ਨਸ਼ੇ ਵਿੱਚ ਗੱਡੀ ਚਲਾ ਰਿਹਾ ਸੀ। ਉਨ੍ਹਾਂ ਕਿਹਾ ਕਿ ਛੇ ਜ਼ਖ਼ਮੀਆਂ ਨੂੰ ਸਾਸੂਨ ਜਨਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

 

Continue Reading

National

ਜ਼ਹਿਰੀਲੀ ਗੈਸ ਦੇ ਸੰਪਰਕ ਵਿੱਚ ਆਉਣ ਕਾਰਨ 2 ਵਿਅਕਤੀ ਬੇਹੋਸ਼, ਇਕ ਦੀ ਹਾਲਤ ਨਾਜ਼ੁਕ

Published

on

By

 

ਅਨਾਕਾਪੱਲੇ, 23 ਦਸੰਬਰ (ਸ.ਬ.) ਅਨਾਕਾਪੱਲੇ ਜ਼ਿਲ੍ਹੇ ਦੇ ਜਵਾਹਰ ਲਾਲ ਨਹਿਰੂ ਫਾਰਮਾ ਸਿਟੀ ਵਿੱਚ ਸਥਿਤ ਇੱਕ ਨਿੱਜੀ ਫਾਰਮਾ ਕੰਪਨੀ ਵਿੱਚ ਜ਼ਹਿਰੀਲੀ ਗੈਸ ਦੇ ਸੰਪਰਕ ਵਿੱਚ ਆਉਣ ਦੇ ਸ਼ੱਕ ਤੋਂ ਬਾਅਦ ਦੋ ਵਿਅਕਤੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਇਕ ਪੁਲੀਸ ਅਧਿਕਾਰੀ ਨੇ ਅੱਜ ਇਸ ਘਟਨਾ ਦੀ ਜਾਣਕਾਰੀ ਦਿੱਤੀ। ਅਨਾਕਾਪੱਲੇ ਜ਼ਿਲ੍ਹੇ ਦੇ ਪੁਲੀਸ ਸੁਪਰਡੈਂਟ ਤੁਹਿਨ ਸਿਨਹਾ ਨੇ ਦੱਸਿਆ ਕਿ ਇਹ ਘਟਨਾ ਪਰਵਾਦਾ ਸਥਿਤ ਕੰਪਨੀ ਦੇ ਉਤਪਾਦਨ ਬਲਾਕ ਵਿੱਚ ਸੋਮਵਾਰ ਸਵੇਰੇ ਕੁਝ ਕੈਮੀਕਲ ਰਿਐਕਸ਼ਨ ਦੌਰਾਨ ਵਾਪਰੀ ਹੈ।

ਸਿਨਹਾ ਨੇ ਕਿਹਾ ਕਿ ਗੈਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਦੋ ਸਹਾਇਕ ਬੇਹੋਸ਼ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਦੋਵਾਂ ਦਾ ਇਲਾਜ ਚੱਲ ਰਿਹਾ ਹੈ। ਇਕ ਵਿਅਕਤੀ ਦੀ ਹਾਲਤ ਨਾਜ਼ੁਕ ਹੈ, ਜਦਕਿ ਦੂਜੇ ਵਿਅਕਤੀ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਗੈਸ ਚੜ੍ਹਨ ਕਰਕੇ ਬੇਹੋਸ਼ ਹੋਏ ਦੋਵੇਂ ਵਿਅਕਤੀ ਵਿਸ਼ਾਖਾਪਟਨਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਐਸਪੀ ਨੇ ਕਿਹਾ ਕਿ ਹਾਨੀਕਾਰਕ ਗੈਸਾਂ ਨੂੰ ਹਟਾਉਣ ਲਈ ਵਰਤੇ ਜਾਂਦੇ ਸਕ੍ਰਬਰ ਉਪਕਰਣਾਂ ਵਿੱਚ ਰਸਾਇਣਾਂ ਨੂੰ ਟ੍ਰਾਂਸਫਰ ਕਰਦੇ ਸਮੇਂ ਗੈਸ ਲੀਕ ਹੋਈ ਹੈ। ਸਿਨਹਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।

Continue Reading

Latest News

Trending