National
ਸਾਰਨ ਵਿੱਚ 24 ਘੰਟਿਆਂ ਦੌਰਾਨ ਤੀਜਾ ਪੁਲ ਡਿੱਗਿਆ
ਸਾਰਨ, 4 ਜੁਲਾਈ (ਸ.ਬ.) ਸਾਰਨ ਵਿੱਚ ਪੁਲ ਡਿੱਗਣ ਦਾ ਸਿਲਸਿਲਾ ਜਾਰੀ ਹੈ। 24 ਘੰਟਿਆਂ ਅੰਦਰ ਤੀਜਾ ਪੁਲ ਢਹਿ ਗਿਆ। ਪਿੰਡਾਂ ਦਾ ਆਪਸ ਵਿੱਚ ਸੰਪਰਕ ਟੁੱਟ ਗਿਆ ਹੈ ਅਤੇ ਇਸ ਕਾਰਨ ਪਿੰਡ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਪੁਲ ਸਤੌਆ ਪੰਚਾਇਤ ਅਤੇ ਸਰਾਇਆ ਪੰਚਾਇਤ ਨੂੰ ਜੋੜਨ ਵਾਲਾ ਮੁੱਖ ਪੁਲ ਸੀ। ਪੁਲ ਦੇ ਦੋਵੇਂ ਪਾਸੇ ਪਿੰਡ ਵਾਸੀ ਖੇਤੀ ਕਰਦੇ ਹਨ ਅਤੇ ਨਾਲ ਹੀ ਇੰਟਰ ਕਾਲਜ ਨੂੰ ਜਾਣ ਲਈ ਵਿਦਿਆਰਥੀਆਂ ਲਈ ਇੱਕੋ ਰਾਸਤਾ ਸੀ। ਹਾਦਸੇ ਤੋਂ ਬਾਅਦ ਸਾਰਨ ਦੇ ਡੀਐਮ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਇਨ੍ਹਾਂ ਛੋਟੇ ਪੁਲਾਂ ਦੇ ਡਿੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਪਿੰਡ ਵਾਸੀਆਂ ਅਨੁਸਾਰ ਗੰਡਕੀ ਨਦੀ ਤੇ ਬਣੇ ਇਸ ਪੁਲ ਦਾ ਨਿਰਮਾਣ ਪੰਜ ਸਾਲ ਪਹਿਲਾਂ ਸਥਾਨਕ ਮੁਖੀ ਦੇ ਨਿੱਜੀ ਫੰਡਾਂ ਨਾਲ ਹੋਇਆ ਸੀ।
ਪਾਣੀ ਦੇ ਤੇਜ਼ ਵਹਾਅ ਕਾਰਨ ਪੁਲ ਟੁੱਟ ਗਿਆ। ਬੀਤੇ ਦਿਨ ਕਰੀਬ ਦਸ ਕਿਲੋਮੀਟਰ ਦੂਰ ਲਹਿਲਾਦਪੁਰ ਬਲਾਕ ਦੇ ਜਨਤਾ ਬਾਜ਼ਾਰ ਵਿੱਚ ਦੋ ਪੁਲ ਟੁੱਟ ਗਏ। ਸਰਨ ਸਿਰਫ਼ 24 ਘੰਟਿਆਂ ਵਿੱਚ ਗੰਡਕ ਨਦੀ ਤੇ ਸਾਰਨ ਜ਼ਿਲ੍ਹੇ ਦਾ ਤੀਜਾ ਪੁਲ ਟੁੱਟ ਗਿਆ ਹੈ। ਸਾਰਨ ਸਮੇਤ ਪੂਰੇ ਬਿਹਾਰ ਵਿੱਚ ਲਗਾਤਾਰ ਪੁਲ ਦਾ ਡਿੱਗਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
National
ਕੁੱਲੂ ਵਿੱਚ ਜ਼ਮੀਨ ਖਿਸਕਣ ਕਾਰਨ ਕਾਰ ਹਾਦਸਾਗ੍ਰਸਤ, ਜਾਨੀ ਨੁਕਸਾਨ ਤੋਂ ਬਚਾਅ
ਕੁੱਲੂ, 18 ਅਪ੍ਰੈਲ (ਸ.ਬ.) ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਅਚਾਨਕ ਜ਼ਮੀਨ ਖਿਸਕਣ ਕਾਰਨ ਸੜਕ ਤੇ ਇੱਕ ਵਾਹਨ ਪੂਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਿਆ। ਖੁਸ਼ਕਿਸਮਤੀ ਨਾਲ, ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਰਿਪੋਰਟਾਂ ਅਨੁਸਾਰ, ਇਹ ਘਟਨਾ ਮਣੀਕਰਨ-ਬਰਸ਼ੈਣੀ ਸੜਕ ਤੇ ਘਾਟੀਗੜ੍ਹ ਦੇ ਨੇੜੇ ਵਾਪਰੀ ਹੈ।
ਜ਼ਿਕਰਯੋਗ ਹੈ ਕਿ ਸ਼ੁਰੂ ਵਿੱਚ ਪਹਾੜੀ ਤੋਂ ਹਲਕਾ ਮਲਬਾ ਡਿੱਗਣਾ ਸ਼ੁਰੂ ਹੋ ਗਿਆ, ਜਿਸ ਕਾਰਨ ਡਰਾਈਵਰ ਸੁਚੇਤ ਹੋ ਗਿਆ ਅਤੇ ਉਹ ਤੁਰੰਤ ਗੱਡੀ ਤੋਂ ਬਾਹਰ ਨਿਕਲ ਗਿਆ। ਕੁਝ ਪਲਾਂ ਬਾਅਦ ਭਾਰੀ ਪੱਥਰ ਡਿੱਗਣੇ ਸ਼ੁਰੂ ਹੋ ਗਏ, ਜਿਸ ਨਾਲ ਉਕਤ ਸਥਾਨ ਵਿਚੋਂ ਲੰਘ ਰਹੀ ਇਕ ਗੱਡੀ ਪੂਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ। ਇਸ ਦੌਰਾਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਇਹ ਰਾਹਤ ਦੀ ਗੱਲ ਹੈ ਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਥਾਨਕ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਘਾਟੀਗੜ੍ਹ ਇਲਾਕਾ ਜ਼ਮੀਨ ਖਿਸਕਣ ਲਈ ਬਹੁਤ ਕਮਜ਼ੋਰ ਹੋ ਗਿਆ ਹੈ। ਇੱਥੇ ਅਕਸਰ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਕਾਰਨ ਇਹ ਰਸਤਾ ਹੁਣ ਰਾਹਗੀਰਾਂ ਅਤੇ ਸੈਲਾਨੀਆਂ ਲਈ ਜੋਖਮ ਭਰਿਆ ਬਣ ਗਿਆ ਹੈ।
National
ਪੁਣੇ ਵਿੱਚ ਹਵਾਈ ਸੈਨਾ ਦੇ ਜਹਾਜ਼ ਦੀ ‘ਹਾਰਡ ਲੈਂਡਿੰਗ’
ਪੁਣੇ, 18 ਅਪ੍ਰੈਲ (ਸ.ਬ.) ਪੁਣੇ ਹਵਾਈ ਅੱਡੇ ਦਾ ਰਨਵੇਅ ਬੀਤੀ ਦੇਰ ਰਾਤ ਇਕ ਆਈ.ਏ.ਐਫ਼.ਜਹਾਜ਼ ਵਲੋਂ ਸਖ਼ਤ ਲੈਂਡਿੰਗ ਕਰਨ ਤੋਂ ਬਾਅਦ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ। ਭਾਰਤੀ ਹਵਾਈ ਸੈਨਾ ਦੇ ਅਨੁਸਾਰ ਇਸ ਘਟਨਾ ਕਾਰਨ ਹਵਾਈ ਅੱਡੇ ਤੇ ਉਡਾਣ ਸੰਚਾਲਨ ਅੱਠ ਘੰਟਿਆਂ ਲਈ ਪ੍ਰਭਾਵਿਤ ਰਿਹਾ।
ਆਈ.ਏ.ਐਫ਼. ਦੇ ਅਨੁਸਾਰ ਲੈਂਡਿੰਗ ਘਟਨਾ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਰਨਵੇ ਨੂੰ ਤੁਰੰਤ ਬੰਦ ਕਰਨਾ ਪਿਆ। ਜਹਾਜ਼ ਦਾ ਅਮਲਾ ਸੁਰੱਖਿਅਤ ਹੈ ਤੇ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ ਅੱਜ ਸਵੇਰੇ 7:30 ਵਜੇ ਤੋਂ ਬਾਅਦ ਹਵਾਈ ਅੱਡੇ ਤੇ ਉਡਾਣ ਸੰਚਾਲਨ ਆਮ ਵਾਂਗ ਸ਼ੁਰੂ ਹੋ ਗਿਆ। ਹਵਾਈ ਅੱਡੇ ਦੇ ਨਿਰਦੇਸ਼ਕ ਦੇ ਅਨੁਸਾਰ ਪੰਜ ਏਅਰਲਾਈਨਾਂ ਦੀਆਂ 91 ਉਡਾਣਾਂ ਨੂੰ ਰੱਦ ਕਰਨਾ ਪਿਆ।
ਰੱਦ ਕੀਤੀਆਂ ਗਈਆਂ ਉਡਾਣਾਂ ਵਿਚ ਇੰਡੀਗੋ ਦੀਆਂ 65 ਉਡਾਣਾਂ, ਏਅਰ ਇੰਡੀਆ ਦੀਆਂ ਛੇ, ਸਪਾਈਸਜੈਟ ਦੀਆਂ ਪੰਜ, ਅਕਾਸਾ ਏਅਰ ਦੀਆਂ ਪੰਜ ਅਤੇ ਏਅਰ ਇੰਡੀਆ ਐਕਸਪ੍ਰੈਸ ਦੀਆਂ 10 ਉਡਾਣਾਂ ਸ਼ਾਮਿਲ ਹਨ। ਪੁਣੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਅਧਿਕਾਰੀਆਂ ਦੇ ਅਨੁਸਾਰ ਬੀਤੀ ਰਾਤ ਲਗਭਗ 10:25 ਵਜੇ ਇਕ ਲੜਾਕੂ ਜਹਾਜ਼ ਦਾ ਅੰਡਰਕੈਰੇਜ (ਲੈਂਡਿੰਗ ਗੀਅਰ) ਲੈਂਡਿੰਗ ਦੌਰਾਨ ਫੇਲ੍ਹ ਹੋ ਗਿਆ, ਜਿਸ ਕਾਰਨ ਰਨਵੇਅ ਤੇ ਰੁਕਾਵਟ ਆ ਗਈ।
National
ਪੈਸਿਆਂ ਦੇ ਲੈਣ-ਦੇਣ ਕਾਰਨ ਗੁਆਂਢੀ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਪਿਓ-ਪੁੱਤ ਦਾ ਕਤਲ
ਨਵੀਂ ਦਿੱਲੀ, 18 ਅਪ੍ਰੈਲ (ਸ.ਬ.) ਦੱਖਣੀ ਦਿੱਲੀ ਦੇ ਸੀਆਰ ਪਾਰਕ ਇਲਾਕੇ ਵਿੱਚ ਇੱਕ ਪਿਤਾ ਅਤੇ ਉਸ ਦੇ ਪੁੱਤਰ ਦਾ ਬੜੀ ਬੇਰਹਿਮੀ ਨਾਲ ਇਕ ਗੁਆਂਢੀ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਲੋਕਾਂ ਨੂੰ ਪਿਓ-ਪੁੱਤਰ ਦੀਆਂ ਲਾਸ਼ਾਂ ਸੜਕ ਤੋਂ ਬਰਾਮਦ ਹੋਈਆਂ। ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ।
ਪੁਲੀਸ ਨੇ ਅੱਜ ਸੀਨੀਅਰ ਅਧਿਕਾਰੀ ਅਨੰਤ ਮਿੱਤਲ, ਆਈਪੀਐਸ, ਡੀਸੀਪੀ ਦੁਆਰਾ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਇਸ ਹਿੰਸਕ ਹਮਲੇ ਵਿੱਚ ਇੱਕ ਹੋਰ ਪਰਿਵਾਰਕ ਮੈਂਬਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਬੀਤੀ ਰਾਤ ਲਗਭਗ 9:30 ਵਜੇ ਸੀਆਰ ਪਾਰਕ ਪੁਲੀਸ ਨੂੰ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਸਾਕੇਤ ਤੋਂ ਇੱਕ ਫੋਨ ਆਇਆ। ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਡਾਕਟਰਾਂ ਨੇ 62 ਸਾਲਾ ਰਾਕੇਸ਼ ਸੂਦ ਅਤੇ ਉਸਦੇ 27 ਸਾਲਾ ਪੁੱਤਰ ਕਰਨ ਸੂਦ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਚਚੇਰਾ ਭਰਾ ਰਾਹੁਲ ਦਾ ਇਲਾਜ ਚੱਲ ਰਿਹਾ ਹੈ।
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਵਾਰਦਾਤ ਨੂੰ ਅੰਜ਼ਾਮ ਪੁਰਾਣੀ ਰੰਜਿਸ਼ ਨੂੰ ਲੈ ਕੇ ਦਿੱਤਾ ਗਿਆ। ਰਾਕੇਸ਼ ਅਤੇ ਉਸਦਾ ਪੁੱਤਰ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਸਨ। ਰਾਕੇਸ਼ ਦਾ ਉਸੇ ਅਪਾਰਟਮੈਂਟ ਵਿੱਚ ਰਹਿਣ ਵਾਲੇ ਇੱਕ ਗੁਆਂਢੀ ਨਾਲ ਪਹਿਲਾਂ ਵਿੱਤੀ ਲੈਣ-ਦੇਣ ਨੂੰ ਲੈ ਕੇ ਝਗੜਾ ਹੋਇਆ ਸੀ। ਪੁਲੀਸ ਨੇ ਕਿਹਾ ਕਿ ਦੋਸ਼ੀ, ਜਿਸਦੀ ਪਛਾਣ ਅਸਦ ਵਜੋਂ ਹੋਈ ਹੈ, ਉਹ ਤਾਰਾ ਅਪਾਰਟਮੈਂਟਸ ਦਾ ਵਸਨੀਕ ਹੈ। ਉਸ ਨੇ ਕਥਿਤ ਤੌਰ ਤੇ ਮੁੜ ਤੋਂ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਪਿਓ-ਪੁੱਤਰ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਪੁਲੀਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
-
International2 months ago
ਇਰਾਨ ਵਿੱਚ ਮੌਜੂਦ ਹਨ 10,000 ਤੋਂ ਵਧੇਰੇ ਭਾਰਤੀ
-
International2 months agoਲੰਡਨ ਵਿੱਚ ਮਕਾਨ ਨੂੰ ਅੱਗ ਲੱਗਣ ਕਾਰਨ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ
-
Editorial1 month agoਚੋਣ ਪ੍ਰਚਾਰ ਦਾ ਹਿੱਸਾ ਕਿਉਂ ਨਹੀਂ ਬਣਦੇ ਲੋਕ ਮਸਲੇ?
-
National2 months agoਛਿੜ ਗਿਆ ਵਿਸ਼ਵ ਯੁੱਧ : ਇਜ਼ਰਾਈਲ ਵੱਲੋਂ ਇਰਾਨ ਦੀ ਰਾਜਧਾਨੀ ਤਹਿਰਾਨ ਤੇ ਹੋਰ ਸ਼ਹਿਰਾਂ ਤੇ ਹਵਾਈ ਹਮਲਾ
-
Chandigarh2 months ago
ਪੰਜਾਬ ਵਿਚ ਸਕੂਲਾਂ ਦਾ ਸਮਾਂ ਬਦਲਿਆ
-
Mohali1 month agoਭਾਰਤੀ ਨਵਵਰਸ਼ ਦੇ ਸਵਾਗਤ ਵਿੱਚ ਪ੍ਰਭਾਤ ਫੇਰੀ ਕੱਢੀ
-
Editorial1 month agoਜੰਗ ਦੀ ਅੱਗ ਵਿਚੋਂ ਵੀ ਆਰਥਿਕ ਲਾਭ ਲੱਭ ਰਹੇ ਨੇ ਪੂੰਜੀਪਤੀ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
