Connect with us

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

 

ਮੇਖ : ਧਾਰਮਿਕ ਕੰਮਾਂ ਦੇ ਪਿੱਛੇ ਖਰਚ ਹੋਵੇਗਾ। ਦੋਸਤਾਂ ਅਤੇ ਸੱਜਣਾਂ ਦੇ ਨਾਲ ਮਤਭੇਦ ਖੜੇ ਹੋਣਗੇ। ਕੋਰਟ -ਕਚਹਿਰੀ ਦੇ ਮਾਮਲਿਆਂ ਵਿੱਚ ਨਾ ਪਵੋ ਤਾਂ ਠੀਕ ਰਹੇਗਾ।

ਬ੍ਰਿਖ : ਸਰਕਾਰੀ ਅਤੇ ਅਰਧ ਸਰਕਾਰੀ ਕੰਮਾਂ ਵਿੱਚ ਸਫਲਤਾ ਮਿਲੇਗੀ। ਕਮਾਈ ਦੇ ਨਵੇਂ ਮੌਕੇ ਦਿਖਾਈ ਦੇਣਗੇ। ਕਿਸੇ ਵਾਦ ਵਿਵਾਦ ਵਿੱਚ ਨਾ ਪਵੋ।

ਮਿਥੁਨ : ਤਰੱਕੀ ਮਿਲੇਗੀ। ਸਰਕਾਰ ਵੱਲੋਂ ਲਾਭ ਦੇ ਸਮਾਚਾਰ ਮਿਲਣਗੇ। ਰੁਕੇ ਹੋਏ ਕੰਮ ਪੂਰੇ ਹੋਣਗੇ। ਗ੍ਰਹਿਸਥ ਜੀਵਨ ਵਿੱਚ ਮਿਠਾਸ ਰਹੇਗੀ।

ਕਰਕ : ਮਨ ਵਿੱਚ ਉਤਸ਼ਾਹ ਦੀ ਕਮੀ ਰਹੇਗੀ। ਸੰਤਾਨ ਦੇ ਨਾਲ ਮਤਭੇਦ ਹੋਵੇਗਾ। ਵਿਰੋਧੀਆਂ ਤੋਂ ਸੁਚੇਤ ਰਹਿਣਾ ਜ਼ਰੂਰੀ ਹੈ।

ਸਿੰਘ : ਗੁੱਸੇ ਨੂੰ ਕਾਬੂ ਵਿੱਚ ਰੱਖਣਾ ਪਵੇਗਾ। ਪਰਿਵਾਰਕ ਮੈਂਬਰਾਂ ਦੇ ਨਾਲ ਝਗੜਾ ਖੜ੍ਹਾ ਹੋਵੇਗਾ। ਨਵੇਂ ਸੰਬੰਧ ਤਕਲੀਫ ਦਾਇਕ ਸਾਬਤ ਹੋਣਗੇ।

ਕੰਨਿਆ : ਜੀਵਨਸਾਥੀ ਦੀ ਸਿਹਤ ਬਾਰੇ ਚਿੰਤਾ ਰਹੇਗੀ। ਭਾਗੀਦਾਰਾਂ ਦੇ ਨਾਲ ਮਤਭੇਦ ਹੋਵੇਗਾ। ਕੋਰਟ – ਕਚਹਿਰੀ ਦੇ ਪ੍ਰਸ਼ਨ ਹੱਲ ਹੋਣ ਵਿੱਚ ਦੇਰੀ ਹੋਵੇਗੀ।

ਤੁਲਾ : ਆਰਥਿਕ ਲਾਭ ਅਤੇ ਕੰਮ ਵਿੱਚ ਸਫਲਤਾ ਮਿਲੇਗੀ। ਬਿਮਾਰੀ ਵਿੱਚ ਰਾਹਤ ਮਹਿਸੂਸ ਹੋਵੇਗੀ। ਨੌਕਰੀ ਵਿੱਚ ਲਾਭ ਮਿਲੇਗਾ। ਯਾਤਰਾ ਦੀ ਯੋਜਨਾ ਬਣੇਗੀ।

ਬ੍ਰਿਸ਼ਚਕ : ਸਰੀਰ-ਮਨ ਨਾਲ ਤਾਜਗੀ ਅਤੇ ਸਫੂਰਤੀ ਦਾ ਅਨੁਭਵ ਕਰੋਗੇ। ਕਿਸੇ ਦੇ ਨਾਲ ਬੌਧਿਕ ਚਰਚਾ ਜਾਂ ਵਾਦ – ਵਿਵਾਦ ਵਿੱਚ ਭਾਗ ਲੈਣ ਦਾ ਮੌਕਾ ਮਿਲੇਗਾ।

ਧਨੁ: ਕਿਸੇ ਨਾ ਕਿਸੇ ਗੱਲ ਦੀ ਚਿੰਤਾ ਤੁਹਾਨੂੰ ਪ੍ਰੇਸ਼ਾਨ ਕਰੇਗੀ। ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਅਣਬਣ ਹੋਣ ਦੀ ਸੰਭਾਵਨਾ ਹੈ। ਜ਼ਮੀਨ, ਵਾਹਨ, ਆਦਿ ਦੀ ਖਰੀਦਾਰੀ ਦੇ ਦਸਤਾਵੇਜ਼ ਬਵਾਉਣ ਵਿੱਚ ਸਾਵਧਾਨੀ ਰੱਖੋ।

ਮਕਰ : ਹੱਥ ਵਿੱਚ ਲਏ ਹੋਏ ਕੰਮ ਸਫਲਤਾ ਪੂਰਵਕ ਪੂਰੇ ਹੋਣਗੇ। ਧਨ ਲਾਭ ਦਾ ਯੋਗ ਹੈ। ਛੋਟੇ ਭਰਾ-ਭੈਣਾਂ ਦੇ ਨਾਲ ਮੇਲ-ਜੋਲ ਰਹੇਗਾ। ਮਾਨ- ਸਨਮਾਨ ਵਿੱਚ ਵਾਧਾ ਹੋਵੇਗਾ।

ਕੁੰਭ : ਸ਼ੇਅਰ-ਸੱਟੇ ਵਿੱਚ ਪੂੰਜੀ

ਨਿਵੇਸ਼ ਦਾ ਪ੍ਰਬੰਧ ਕਰੋਗੇ। ਆਰਥਿਕ ਲਾਭ ਹੋਵੇਗਾ। ਸਿਹਤ ਸੰਬੰਧੀ ਕੁੱਝ ਸ਼ਿਕਾਇਤ ਰਹੇਗੀ। ਅੱਖ ਵਿੱਚ ਕੋਈ ਤਕਲੀਫ ਹੋਣ ਦੀ ਸੰਭਾਵਨਾ ਹੈ।

ਮੀਨ : ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੇ ਨਾਲ ਘਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ। ਘੁੰਮਣ-ਫਿਰਨ ਅਤੇ ਸੈਰ ਦਾ ਪ੍ਰੋਗਰਾਮ ਬਣੇਗਾ।

Continue Reading

Horscope

ਇਸ ਹਫਤੇ ਦਾ ਤੁਹਾਡਾ ਰਾਸ਼ੀਫਲ

Published

on

By

 

 

30 ਮਾਰਚ ਤੋਂ 5 ਅਪ੍ਰੈਲ ਤੱਕ

ਮੇਖ: ਇਸ ਹਫਤੇ ਕਾਰੋਬਾਰ ਦੇ ਖੇਤਰ ਵਿੱਚ ਮੱਧਮ ਕਾਮਯਾਬੀ ਮਿਲੇਗੀ ਅਤੇ ਬੇਲੋੜ੍ਹੇ ਕੰਮਾਂ ਤੇ ਖਰਚ ਜਿਆਦਾ ਹੋਵੇਗਾ। ਗੁੱਸਾ ਅਤੇ ਉਤੇਜਨਾ ਨਾਲ ਆਰਥਿਕ ਉਲਝਨਾਂ ਵੱਧਣਗੀਆਂ। ਪਰਿਵਾਰ ਵੱਲੋਂ ਪੂਰੀ ਮਦਦ ਮਿਲੇਗੀ। ਰਾਜਸੀ ਕੰਮਾਂ ਵਿੱਚ ਸਫਲਤਾ ਮਿਲੇਗੀ। ਖਾਸ ਲੋਕਾਂ ਨਾਲ ਮੇਲ-ਜੋਲ ਕਰਨ ਨਾਲ ਲਾਭ ਜਲਦੀ ਮਿਲੇਗਾ। ਆਖਿਰ ਵਿੱਚ ਕੋਈ ਸ਼ੁੱਭ ਸਮਾਚਾਰ ਮਿਲਣ ਦੇ ਯੋਗ ਹਨ। ਕਿਸੇ ਸ਼ੁੱਭ ਕੰਮ ਤੇ ਖਰਚ ਵੀ ਹੋਵੇਗਾ। ਸਿਰ ਦਰਦ ਅਤੇ ਅੱਖਾਂ ਨੂੰ ਪਰੇਸ਼ਾਨੀ ਦੇ ਯੋਗ ਹਨ।

ਬ੍ਰਿਖ : ਧਨ ਲਾਭ ਅਤੇ ਪਹਿਲਾਂ ਕੀਤੀਆਂ ਕੋਸ਼ਿਸ਼ਾਂ ਵਿੱਚ ਕਾਮਯਾਬੀ ਮਿਲੇਗੀ। ਜਮੀਨ ਸਵਾਰੀ ਆਦਿ ਸੁੱਖ ਮਿਲੇਗਾ ਅਤੇ ਲੈਣ ਦੇਣ ਦੇ ਕੰਮਾਂ ਵਿੱਚ ਲਾਭ ਹੋਵੇਗਾ। ਗੁੱਸਾ ਜਿਆਦਾ, ਸਿਰ ਦਰਦ, ਅੱਖਾਂ ਦਾ ਰੋਗ ਅਤੇ ਸਰਕਾਰੀ ਖੇਤਰਾਂ ਵਿੱਚ ਪਰੇਸ਼ਾਨੀ ਦੇ ਯੋਗ ਹਨ। ਮਨ ਅਸ਼ਾਂਤ ਰਹੇਗਾ।

ਮਿਥੁਨ: ਮਿਲਿਆ-ਜੁਲਿਆ ਪ੍ਰਭਾਵ ਰਹੇਗਾ। ਪਹਿਲਾਂ ਨਾਲੋਂ ਹਾਲਾਤ ਕੁੱਝ ਸੁਧਰਨਗੇ। ਕਾਰੋਬਾਰੀ ਹਾਲਾਤ ਸਾਧਾਰਨ ਰਹਿਣਗੇ। ਵਧੇਰੇ ਮਿਹਨਤ ਅਤੇ ਸੰਘਰਸ਼ ਦਾ ਸਾਮਨਾ ਕਰਨਾ ਪਵੇਗਾ। ਆਰਥਿਕ ਯੋਜਨਾ ਨੂੰ ਕੰਮੀ ਰੂਪ ਦੇਣ ਵਿੱਚ ਪ੍ਰੇਸ਼ਾਨੀ ਅਤੇ ਦੇਰੀ ਕਾਰਨ ਮਾਨਸਿਕ ਤਨਾਓ ਵਧੇਗਾ। ਹਫਤੇ ਦੇ ਅਖੀਰ ਵਿੱਚ ਭਾਈਵਾਲੀ ਦੇ ਕੰਮਾਂ ਵਿੱਚ ਕੰਮਾਂ ਵਿੱਚ ਨੁਕਸਾਨ ਅਤੇ ਧਨ ਖਰਚ ਜਿਆਦਾ ਹੋਵੇਗਾ।

ਕਰਕ: ਕਾਰੋਬਾਰ ਸੰਬੰਧੀ ਕੰਮਾਂ ਕਰਕੇ ਦੌੜ੍ਹ-ਭੱਜ ਜਿਆਦਾ ਰਹੇਗੀ। ਵਪਾਰੀ ਵਰਗ ਨੂੰ ਆਰਥਿਕ ਖੇਤਰ ਵਿੱਚ ਕਈ ਤਰ੍ਹਾਂ ਦੇ ਉਤਾਰ-ਚੜ੍ਹਾਵ ਅਤੇ ਬਦਲਾਵਾਂ ਦੇ ਰਹਿੰਦੇ ਅਚਾਨਕ ਲਾਭ ਦੇ ਵੀ ਯੋਗ ਹਨ। ਸਿਹਤ ਕੁੱਝ ਢਿੱਲੀ ਰਹੇਗੀ। ਉਲਝਨ ਭਰੇ ਹਾਲਾਤਾਂ ਦੇ ਬਾਵਜੂਦ ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਅਚਾਨਕ ਯਾਤਰਾ ਦੇ ਵੀ ਯੋਗ ਹਨ, ਸੰਯਮ ਅਤੇਸੰਤੁਲਨ ਬਣਾ ਕੇ ਰੱਖਣਾ ਹੀ ਸ਼ੁੱਭ ਰਹੇਗਾ।

ਸਿੰਘ : ਸਰੀਰ ਕਸ਼ਟ, ਕੁੱਝ ਘਰੇਲੂ ਅਤੇ ਕਾਰੋਬਾਰੀ ਉਲਝਨਾਂ ਕਰਕੇ ਮਨ ਅਸ਼ਾਤ ਅਤੇ ਪਰੇਸ਼ਾਨ ਰਹੇਗਾ। ਵੈਰ ਵਿਰੋਧ ਅਤੇ ਮਤਭੇਦ ਰਹਿਣਗੇ। ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਕੋਸ਼ਿਸ਼ ਕਰਨ ਤੇ ਕਿਸੇ ਨਵੇਂ ਕੰਮ ਦੇ ਬਣਨ ਦੇ ਵੀ ਆਸਾਰ ਹਨ। ਫਜੂਲ ਹੀ ਕਿਸੇ ਦਾ ਸਾਥ ਦੇਣ ਦੀ ਲਈ ਯਾਤਰਾ ਕਰਨੀ ਪਵੇਗੀ। ਗੁੱਸੇ ਕਰਕੇ ਪਰੇਸ਼ਾਨੀ ਦੇ ਯੋਗ ਹਨ।

ਕੰਨਿਆ: ਮਿਲਿਆ-ਜੁਲਿਆ ਪ੍ਰਭਾਵ ਹੋਵੇਗਾ। ਕਾਰੋਬਾਰੀ ਖੇਤਰ ਵਿੱਚ ਸੰਘਰਸ਼ ਭਰੇ ਹਾਲਾਤ ਦਾ ਸਾਮਨਾ ਕਰਨਾ ਪਵੇਗਾ। ਆਮਦਨ ਦੇ ਸਾਧਨਾਂ ਵਿੱਚ ਕੁੱਝ ਕਮੀ ਰਹੇਗੀ। ਪਰ ਵਧੇਰੇ ਦੌੜ੍ਹ-ਭੱਜ ਅਤੇ ਮਿਹਨਤ ਤੋਂ ਬਾਅਦ ਹੀ ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਭਾਈਵਾਲੀ ਦੇ ਕੰਮਾਂ ਵਿੱਚ ਪਰੇਸ਼ਾਨੀ ਦੇ ਯੋਗ ਹਨ। ਹਫਤੇ ਦੇ ਅਖੀਰ ਵਿੱਚ ਧਾਰਮਿਕ ਕੰਮਾਂ ਤੇ ਧਨ ਖਰਚ ਜਿਆਦਾ ਹੋਵੇਗਾ।

ਤੁਲਾ: ਕਾਰੋਬਾਰੀ ਖੇਤਰਾਂ ਵਿੱਚ ਵੱਖ-ਵੱਖ ਚੁਨੌਤੀਆਂ ਅਤੇ ਸੰਘਰਸ਼ ਦਾ ਸਾਮਨਾ ਕਰਨਾ ਪਵੇਗਾ। ਵਧੇਰੇ ਖਾਸ ਕੰਮਾਂ ਵਿੱਚ ਰੁਕਾਵਟਾਂ ਹੋਣਗੀਆਂ। ਪਰ ਜਿਆਦਾ ਗੁੱਸਾ, ਸੁਭਾਅ ਵਿੱਚ ਤੇਜੀ ਅਤੇ ਪਰਿਵਾਰਕ ਝਗੜੇ ਕਾਰਨ ਮਾਨਸਿਕ ਤਨਾਓ ਵਧੇਗਾ। ਬੇਲੋੜ੍ਹਾ ਖਰਚ ਅਤੇ ਸੱਟ ਆਦਿ ਲੱਗਣ ਦਾ ਡਰ ਵੀ ਬਣਿਆ ਰਹੇਗਾ।

ਬ੍ਰਿਸ਼ਚਕ: ਇਸ ਹਫਤੇ ਆਮਦਨ ਦੇ ਗੁਜਾਰੇ ਲਾਇਕ ਵਸੀਲੇ ਬਣਦੇ ਰਹਿਣਗੇ। ਵਿਦੇਸ਼ੀ ਸੰਬੰਧੀਆਂ ਤੋਂ ਲਾਭ ਹੋਵੇਗਾ। ਪਰ ਨੌਕਰੀ ਵਿੱਚ ਅਫਸਰਾਂ ਨਾਲ ਤਨਾਓ ਰਹੇਗਾ। ਫਜੂਲ ਦੀ ਭੱਜ-ਦੌੜ੍ਹ, ਦਿਮਾਗੀ ਤਨਾਓ, ਪਰਿਵਾਰ ਵਿੱਚ ਮਤਭੇਦ, ਧਨ ਦਾ ਖਰਚ ਜਿਆਦਾ ਅਤੇ ਸਿਹਤ ਸੰਬੰਧੀ ਪਰੇਸ਼ਾਨੀ ਬਣੀ ਰਹੇਗੀ।

ਧਨੁ: ਇਸ ਹਫਤੇ ਬੇਸ਼ੱਕ ਧਾਰਮਿਕ ਕੰਮਾਂ ਵਿੱਚ ਦਿਲਚਸਪੀ ਵਧੇਗੀ। ਪਰ ਨਜਦੀਕੀ ਰਿਸ਼ਤੇਦਾਰਾਂ ਜਾਂ ਦੋਸਤਾਂ ਨਾਲ ਮਤਭੇਦ ਅਤੇ ਤਨਾਓ ਦੇ ਹਾਲਾਤ ਰਹਿਣਗੇ। ਆਮਦਨ ਘੱਟ ਅਤੇ ਖਰਚ ਵੀ ਜਿਆਦਾ ਹੋਣਗੇ। ਆਖਿਰ ਵਿੱਚ ਵਧੇਰੇ ਮਿਹਨਤ ਕਰਨ ਤੇ ਵੀ ਗੁਜਾਰੇ ਲਾਇਕ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਕਾਰੋਬਾਰੀ ਉਲਝਨਾਂ ਵੱਧਣਗੀਆਂ। ਕਾਰੋਬਾਰ ਵਿੱਚ ਉਧਾਰ ਲੈਣ ਦੀ ਨੌਬਤ ਵੀ ਆ ਸਕਦੀ ਹੈ। ਸਾਂਝੇਦਾਰੀ ਦੇ ਕੰਮਾਂ ਵਿੱਚ ਨੁਕਸਾਨ ਹੋਣ ਦਾ ਡਰ ਹੈ। ਸੰਯਮ ਨਾਲ ਵਿਹਾਰ ਕਰੋ।

ਮਕਰ: ਸੰਘਰਸ਼ ਭਰੇ ਹਾਲਾਤਾਂ ਦੇ ਬਾਵਜੂਦ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਮਾਨ-ਇੱਜਤ ਵਿੱਚ ਵਾਧਾ ਅਤੇ ਉੱਚ-ਪੱਧਰੀ ਲੋਕਾਂ ਨਾਲ ਸੰਬੰਧ ਬਣਨਗੇ। ਛੋਟੇ-ਛੋਟੇ ਵਪਾਰਕ ਕੰਮਾਂ ਨੂੰ ਨਿਪਟਾਉਣ ਲਈ ਪਰਿਵਾਰ ਦੇ ਕਿਸੇ ਮੈਂਬਰ ਦੀ ਸਹਾਇਤਾ ਮਿਲੇਗੀ। ਅਚਾਨਕ ਯਾਤਰਾ, ਧਨ ਲਾਭ, ਖਰਚ ਵੀ ਜਿਆਦਾ, ਪਰ ਪੈਸੇ ਦੇ ਲੈਣ-ਦੇਣ ਵਿੱਚ ਕਿਸੇ ਤੋਂ ਧੋਖਾ ਮਿਲ ਸਕਦਾ ਹੈ। ਸਚੇਤ ਰਹਿਣ ਦੀ ਲੋੜ ਹੈ।

ਕੁੰਭ: ਵਿਦਿਆ ਅਤੇ ਕੈਰੀਅਰ ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਕਈ ਉਤਾਰ-ਚੜ੍ਹਾਅ, ਰੁਕਾਵਟਾਂ ਅਤੇ ਸੰਘਰਸ਼ ਦਾ ਸਾਮਨਾ ਰਹੇਗਾ। ਪਰਿਵਾਰ ਵਿੱਚ ਮਤਭੇਦ ਉਭਰਨਗੇ। ਸਿਹਤ ਵੀ ਢਿੱਲੀ ਰਹੇਗੀ। ਅਖੀਰ ਵਿੱਚ ਕਾਰੋਬਾਰ ਵਿੱਚ ਕਈ ਉਤਾਰ-ਚੜ੍ਹਾਵ ਅਤੇ ਖਰਚ ਜਿਆਦਾ ਹੋਣ ਨਾਲ ਪਰੇਸ਼ਾਨੀ ਹੋਵੇਗੀ। ਗੁੱਸਾ ਅਤੇ ਉਤੇਜਨਾ ਨਾਲ ਕੋਈ ਬਣਿਆ ਕੰਮ ਵਿਗੜ ਸਕਦਾ ਹੈ।

ਮੀਨ: ਸੁਭਾਵ ਵਿੱਚ ਤੇਜੀ, ਬਿਨਾਂ ਵਜ੍ਹਾ ਤਨਾਓ ਰਹਿਣ ਕਰਕੇ ਉਲਝਨਾਂ ਵੱਧਣਗੀਆਂ। ਸਿਰ-ਦਰਦ, ਅੱਖਾਂ ਨੂੰ ਕਸ਼ਟ ਅਤੇ ਘਰੇਲੂ ਕੰਮਾਂ ਤੇ ਧਨ ਦਾ ਖਰਚ ਹੋਵੇਗਾ। ਕਾਰੋਬਾਰੀ ਪਰੇਸ਼ਾਨੀਆਂ ਅਤੇ ਕਿਸੇ ਉੱਚ ਅਧਿਕਾਰੀ ਨਾਲ ਵਿਰੋਧ ਦੇ ਹਾਲਾਤ ਪੈਦਾ ਹੋਣਗੇ। ਗੁੱਸਾ ਜਿਆਦਾ, ਹਰ ਕੰਮ ਵਿੱਚ ਰੁਕਾਵਟਾਂ ਅਤੇ ਸੱਟ ਲੱਗਣ ਦਾ ਡਰ ਰਹੇਗਾ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

 

ਮੇਖ: ਔਲਾਦ ਨਾਲ ਸਬੰਧਤ ਕੋਈ ਚੰਗੀ ਖਬਰ ਮਿਲ ਸਕਦੀ ਹੈ ਅਤੇ ਤੁਸੀਂ ਸਕਾਰਾਤਮਕ ਰਹੋਗੇ। ਜੋ ਲੋਕ ਲੰਬੇ ਸਮੇਂ ਤੋਂ ਰੋਜਗਾਰ ਲਈ ਕੋਸ਼ਿਸ਼ ਕਰ ਰਹੇ ਹਨ ਉਨ੍ਹਾਂ ਨੂੰ ਸਫਲਤਾ ਮਿਲਣ ਦੀ ਸੰਭਾਵਨਾ ਹੈ। ਸਰਕਾਰੀ ਕੰਮ ਵਿੱਚ ਵੀ ਤੁਹਾਨੂੰ ਸਫਲਤਾ ਮਿਲੇਗੀ।

ਬ੍ਰਿਖ : ਕੰਮਕਾਜ ਦੇ ਨਾਲ ਸਿਹਤ ਦਾ ਵੀ ਧਿਆਨ ਰੱਖਣਾ ਪਵੇਗਾ। ਜੀਵਨਸਾਥੀ ਦੇ ਨਾਲ ਵਾਦ – ਵਿਵਾਦ ਹੋਣ ਦਾ ਖਦਸ਼ਾ ਹੈ। ਮਾਤਾ ਪਿਤਾ ਤੋਂ ਤੁਹਾਨੂੰ ਸਹਿਯੋਗ ਅਤੇ ਪਿਆਰ ਮਿਲੇਗਾ। ਆਰਥਿਕ ਲਾਭ ਮਿਲ ਸਕਦਾ ਹੈ। ਘਰ ਕਿਸੇ ਮਹਿਮਾਨ ਦਾ ਵੀ ਆਗਮਨ ਹੋ ਸਕਦਾ ਹੈ।

ਮਿਥੁਨ: ਕਾਰਜ ਖੇਤਰ ਦੇ ਨਾਲ ਪਰਿਵਾਰਿਕ ਜਿੰਮੇਵਾਰੀਆਂ ਉੱਤੇ ਵੀ ਧਿਆਨ ਦੇਣਾ ਪਵੇਗਾ ਜਿਸਦੇ ਨਾਲ ਦਿਨ ਤੁਹਾਡਾ ਰੁਝੇਵਿਆਂ ਵਿੱਚ ਬੀਤੇਗਾ। ਸਹੁਰਾ-ਘਰ ਪੱਖ ਤੋਂ ਤੁਹਾਨੂੰ ਆਰਥਿਕ ਲਾਭ ਮਿਲ ਸਕਦਾ ਹੈ। ਜੇਕਰ ਤੁਸੀਂ ਕਿਸੇ ਨਾਲ ਪੈਸਿਆਂ ਦਾ ਲੇਨ-ਦੇਨ ਕਰ ਰਹੇ ਹੋ ਤਾਂ ਚੇਤੰਨਤਾ ਦਾ ਧਿਆਨ ਰੱਖੋ। ਵਪਾਰ ਕਰ ਰਹੇ ਲੋਕਾਂ ਨੂੰ ਸੁਚੇਤ ਅਤੇ ਚੇਤੰਨ ਰਹਿਣਾ ਪਵੇਗਾ। ਕਿਸੇ ਨਜ਼ਦੀਕ ਸਬੰਧੀ ਦੀ ਸਿਹਤ ਨੂੰ ਲੈ ਕੇ ਚਿੰਤਾ ਹੋਵੇਗੀ।

ਕਰਕ: ਬਾਣੀ ਅਤੇ ਸੁਭਾਅ ਕੁਸ਼ਲਤਾ ਦਾ ਵੀ ਤੁਹਾਨੂੰ ਲਾਭ ਮਿਲੇਗਾ। ਕਾਰਜ ਖੇਤਰ ਵਿੱਚ ਤੁਹਾਨੂੰ ਸਹਕਰਮੀਆਂ ਤੋਂ ਸਹਿਯੋਗ ਮਿਲੇਗਾ। ਤੁਹਾਡੀ ਪਹਿਚਾਣ ਅਤੇ ਦੋਸਤੀ ਦਾ ਦਾਇਰਾ ਵਧੇਗਾ, ਕੁੱਝ ਨਵੇਂ ਲੋਕਾਂ ਨਾਲ ਜਾਣ ਪਹਿਚਾਣ ਹੋ ਸਕਦੀ ਹੈ।

ਸਿੰਘ : ਲੋਕਾਂ ਨੂੰ ਅਧਿਕਾਰੀਆਂ ਅਤੇ ਸਹਕਰਮੀਆਂ ਤੋਂ ਸਹਿਯੋਗ ਮਿਲੇਗਾ। ਸਿੱਖਿਆ ਦੇ ਖੇਤਰ ਵਿੱਚ ਤੁਹਾਡਾ ਪ੍ਰਦਰਸ਼ਨ ਬਿਹਤਰ ਹੋਵੇਗਾ। ਤੁਹਾਨੂੰ ਭੂਮੀ ਅਤੇ ਵਾਹਨ ਦਾ ਸੁਖ ਵੀ ਮਿਲ ਸਕਦਾ ਹੈ। ਮਾਤਾ – ਪਿਤਾ ਤੋਂ ਸਹਿਯੋਗ ਅਤੇ ਅਸ਼ੀਰਵਾਦ ਵੀ ਤੁਹਾਨੂੰ ਮਿਲੇਗਾ। ਫੈਮਿਲੀ ਬਿਜਨਸ ਵਿੱਚ ਪਰਿਵਾਰ ਦੇ ਸਹਿਯੋਗ ਨਾਲ ਕਮਾਈ ਵੀ ਵਧੇਗੀ।

ਕੰਨਿਆ: ਤੁਹਾਡੇ ਸੁਖ ਸਾਧਨਾਂ ਵਿੱਚ ਵਾਧਾ ਹੋਵੇਗਾ। ਤੁਹਾਨੂੰ ਆਰਥਿਕ ਲਾਭ ਵੀ ਮਿਲੇਗਾ। ਜੋ ਲੋਕ ਬੀਮਾਰ ਚੱਲ ਰਹੇ ਹਨ ਉਨ੍ਹਾਂ ਜਾਤਕਾਂ ਦੀ ਸਿਹਤ ਵਿੱਚ ਵੀ ਸੁਧਾਰ ਹੋਵੇਗਾ। ਆਪਣੀ ਬੁੱਧੀ ਅਤੇ ਕੌਸ਼ਲ ਨਾਲ ਵਪਾਰ ਵਿੱਚ ਜੋ ਵੀ ਫ਼ੈਸਲਾ ਲਓਗੇ ਉਸ ਵਿੱਚ ਤੁਸੀਂ ਸਫਲ ਹੋਵੋਗੇ। ਆਪਣੇ ਦੋਸਤਾਂ ਦੇ ਨਾਲ ਕਿਤੇ ਬਾਹਰ ਘੁੰਮਣ ਦੀ ਯੋਜਨਾ ਬਣਾ ਸਕਦੇ ਹੋ।

ਤੁਲਾ: ਕੰਮ ਦਾ ਜਿਆਦਾ ਦਬਾਅ ਰਹਿਣ ਨਾਲ ਮਨ ਪ੍ਰੇਸ਼ਾਨ ਰਹੇਗਾ। ਗੁਆਂਡੀਆਂ ਅਤੇ ਦੋਸਤਾਂ ਤੋਂ ਤੁਹਾਨੂੰ ਸਹਿਯੋਗ ਮਿਲੇਗਾ। ਲਵ ਲਾਇਫ ਵਿੱਚ ਤੁਸੀਂ ਪ੍ਰੇਮੀ ਦੇ ਨਾਲ ਸਮਾਂ ਬਿਤਾ ਸਕਦੇ ਹੋ। ਕਿਸੇ ਸਮਾਜਿਕ ਅਤੇ ਧਾਰਮਿਕ ਕੰਮ ਵਿੱਚ ਭਾਗ ਲੈਣ ਦਾ ਤੁਹਾਨੂੰ ਮੌਕਾ ਮਿਲ ਸਕਦਾ ਹੈ।

ਬ੍ਰਿਸ਼ਚਕ: ਕਿਸੇ ਪੁਰਾਣੇ ਮਿੱਤਰ ਅਤੇ ਜਾਣਕਾਰ ਨਾਲ ਤੁਹਾਡੀ ਮੁਲਾਕਾਤ ਹੋ ਸਕਦੀ ਹੈ। ਮਾਤਾ ਪਿਤਾ ਤੋਂ ਤੁਹਾਨੂੰ ਸਹਿਯੋਗ ਮਿਲੇਗਾ। ਵਿਵਾਹਿਕ ਜੀਵਨ ਵਿੱਚ ਤੁਸੀਂ ਖੁਸ਼ੀ ਪਾਉਗੇ। ਆਰਥਿਕ ਮਾਮਲਿਆਂ ਵਿੱਚ ਤੁਹਾਡੀ ਯੋਜਨਾ ਸਫਲ ਰਹੇਗੀ। ਤੁਹਾਨੂੰ ਕਾਰਜ ਖੇਤਰ ਵਿੱਚ ਪਦ ਪ੍ਰਭਾਵ ਦਾ ਵੀ ਲਾਭ ਮਿਲ ਸਕਦਾ ਹੈ।

ਧਨੁ: ਤੁਸੀ ਬੈਂਕ ਅਤੇ ਕਿਸੇ ਸੰਸਥਾ ਤੋਂ ਲੋਨ ਲਈ ਕੋਸ਼ਿਸ਼ ਕਰ ਰਹੇ ਹੋ ਤਾਂ ਤੁਹਾਨੂੰ ਕਾਮਯਾਬੀ ਮਿਲੇਗੀ। ਤੁਹਾਡਾ ਕੋਈ ਰੁਕਿਆ ਹੋਇਆ ਕੰਮ ਪੂਰਾ ਹੋ ਸਕਦਾ ਹੈ। ਸਿੱਖਿਆ ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਸਫਲਤਾ ਮਿਲਣ ਦੀ ਖੁਸ਼ੀ ਹੋਵੇਗੀ। ਲਵ ਲਾਇਫ ਦੇ ਮਾਮਲੇ ਵਿੱਚ ਤੁਹਾਡਾ ਦਿਨ ਰੋਮਾਂਟਿਕ ਰਹੇਗਾ।

ਮਕਰ: ਕੋਈ ਨਵਾਂ ਕੰਮ ਕਰੋਗੇ ਤਾਂ ਤੁਹਾਨੂੰ ਇਸ ਵਿੱਚ ਸਫਲਤਾ ਮਿਲੇਗੀ। ਤੁਹਾਡਾ ਆਤਮਵਿਸ਼ਵਾਸ ਵਧੇਗਾ। ਅਜਿਹੇ ਵਿੱਚ ਤੁਸੀਂ ਜੋ ਵੀ ਕੰਮ ਮਨ ਲਗਾ ਕੇ ਕਰੋਗੇ ਉਸ ਵਿੱਚ ਸਫਲ ਰਹੋਗੇ। ਆਪਣੇ ਜੀਵਨਸਾਥੀ ਦੀ ਤਰੱਕੀ ਵੇਖਕੇ ਖੁਸ਼ ਹੋਵੋਗੇ। ਬੱਚਿਆਂ ਅਤੇ ਜੀਵਨਸਾਥੀ ਦੇ ਨਾਲ ਮਨੋਰੰਜਕ ਸਮਾਂ ਬਿਤਾਓਗੇ। ਕਾਰੋਬਾਰ ਵਿੱਚ ਕਿਸੇ ਦੁਸ਼ਮਨ ਕਾਰਨ ਪਰੇਸ਼ਾਨੀ ਹੋ ਸਕਦੀ ਹੈ।

ਕੁੰਭ: ਸਰਕਾਰੀ ਯੋਜਨਾਵਾਂ ਦਾ ਲਾਭ ਚੁੱਕਣ ਵਿੱਚ ਸਫਲ ਰਹੋਗੇ। ਸਰਕਾਰੀ ਨੌਕਰੀ ਨਾਲ ਜੁੜੇ ਲੋਕਾਂ ਨੂੰ ਆਪਣੇ ਅਧਿਕਾਰੀਆਂ ਤੋਂ ਕੋਈ ਚੰਗੀ ਖਬਰ ਮਿਲ ਸਕਦੀ ਹੈ। ਜੇਕਰ ਤੁਹਾਡੇ ਪਰਿਵਾਰਿਕ ਜੀਵਨ ਵਿੱਚ ਵਿਵਾਦ ਜਾਂ ਤਨਾਓ ਚੱਲ ਰਿਹਾ ਹੈ, ਤਾਂ ਉਹ ਖ਼ਤਮ ਹੋ ਸਕਦਾ ਹੈ। ਬਿਜਨਸ ਵਿੱਚ ਆਪਣੇ ਕਰਮਚਾਰੀਆਂ ਉੱਤੇ ਨਜ਼ਰ ਬਣਾ ਕੇ ਰੱਖਣ ਦੀ ਲੋੜ ਹੈ।

ਮੀਨ: ਆਪਣੇ ਖਰਚ ਉੱਤੇ ਕੰਟਰੋਲ ਕਰਨ ਦੀ ਲੋੜ ਹੈ। ਸ਼ਾਮ ਦੇ ਸਮੇਂ ਕਿਸੇ ਮਿੱਤਰ ਅਤੇ ਮਹਿਮਾਨ ਦਾ ਆਗਮਨ ਹੋ ਸਕਦਾ ਹੈ। ਤੁਹਾਨੂੰ ਸਹੁਰਾ-ਘਰ ਪੱਖ ਤੋਂ ਲਾਭ ਮਿਲ ਸਕਦਾ ਹੈ। ਜੇਕਰ ਤੁਸੀਂ ਕਿਸੇ ਯਾਤਰਾ ਉੱਤੇ ਜਾਣ ਦੀ ਤਿਆਰੀ ਕਰ ਰਹੇ ਹੋ ਤਾਂ ਯਾਤਰਾ ਵਿੱਚ ਪਰੇਸ਼ਾਨੀ ਹੋ ਸਕਦੀ ਹੈ। ਸਮਾਜਿਕ ਜਾਣ ਪਹਿਚਾਣ ਦਾ ਲਾਭ ਮਿਲੇਗਾ।

 

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾ੪ੀਫਲ

Published

on

By

 

ਮੇਖ: ਆਪਣੇ ਕਾਰੋਬਾਰ ਵਿੱਚ ਕੁੱਝ ਕੁੱਝ ਨਵੀਂ ਯੋਜਨਾ ਉੱਤੇ ਕੰਮ ੪ੁਰੂ ਕਰ ਸਕਦੇ ਹੋ ਜਿਸਦੇ ਨਾਲ ਲਾਭ ਮਿਲੇਗਾ। ਰੁੱਝੇਵੇਂ ਦੇ ਕਾਰਨ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਲਈ ਸਮਾਂ ਨਹੀਂ ਕੱਢ ਸਕੋਗੇ। ਵਿਦੇ੪ ਵਿੱਚ ਰਹਿਣ ਵਾਲੇ ਪਰਿਵਾਰ ਦੇ ਕਿਸੇ ਮੈਂਬਰ ਤੋਂ ਤੁਹਾ੯ ਚੰਗੀ ਖਬਰ ਮਿਲ ਸਕਦੀ ਹੈ।

ਬ੍ਰਿਖ: ਨੌਕਰੀ ਵਿੱਚ ਅਧਿਕਾਰੀਆਂ ਤੋਂ ਵੀ ਤੁਹਾ੯ ਸਹਿਯੋਗ ਮਿਲੇਗਾ। ਪੜਾਈ ਵਿੱਚ ਵਿਦਿਆਰਥੀਆਂ ਵਿੱਚ ਰੁਚੀ ਵਧੇਗੀ। ਕੋਈ ਪੁਰਾਣਾ ਮਿੱਤਰ ਜਾਂ ਜਾਣਕਾਰ ਤੁਹਾ੯ ਮਿਲ ਸਕਦਾ ਹੈ ਜਿਸਦੇ ਨਾਲ ਮਿਲ ਕੇ ਤੁਹਾ੯ ਖੁ੪ੀ ਹੋਵੇਗੀ।

ਮਿਥੁਨ: ਜੀਵਨਸਾਥੀ ਤੋਂ ਭਰਪੂਰ ਸਹਿਯੋਗ ਮਿਲੇਗਾ। ਪਰਿਵਾਰ ਦੇ ਲੰਬੇ ਕੰਮਾਂ ੯ ਪੂਰਾ ਕਰਨ ਵਿੱਚ ਵਿਅਸਤ ਰਹੋਗੇ ਜਿਸਦੇ ਨਾਲ ਤੁਹਾਡਾ ਮਨ ਵਿਚਲਿਤ ਹੋਵੇਗਾ ਅਤੇ ਇਸਦਾ ਅਸਰ ਤੁਹਾਡੇ ਕੰਮਕਾਜ ਉੱਤੇ ਦਿਖੇਗਾ। ਆਪਣੀ ਕਲਾ ਅਤੇ ਰਚਨਾਤਮਕ ਸਮਰੱਥਾ ਦਾ ਲਾਭ ਪ੍ਰਾਪਤ ਕਰ ਸਕੋਗੇ।

ਕਰਕ : ਤੁਹਾਡਾ ਪ੍ਰਭਾਵ ਅਤੇ ਸਨਮਾਨ ਵਧੇਗਾ। ਤੁਸੀਂ ਸਾਂਝੇਦਾਰੀ ਵਿੱਚ ਕੋਈ ਕਾਰੋਬਾਰ ਚਲਾ ਰਹੇ ਹੋ ਤਾਂ ਇਸ ਵਿੱਚ ਤੁਹਾ੯ ਲਾਭ ਮਿਲੇਗਾ। ਨਿਵੇ੪ ਕਰਨਾ ਵੀ ਤੁਹਾਡੇ ਲਈ ਲਾਭਦਾਇਕ ਰਹੇਗਾ। ਤੁਹਾਡੇ ਵਿਰੋਧੀ ਸਰਗਰਮ ਨ੭ਰ ਆਉਣਗੇ। ਇਸ ਲਈ ਤੁਹਾ੯ ਇਨ੍ਹਾਂ ਤੋਂ ਚੇਤੰਨ ਰਹਿਣਾ ਪਵੇਗਾ। ਪਰਿਵਾਰ ਦੇ ਸਹਿਯੋਗ ਨਾਲ ਕਿਸੇ ਸਮੱਸਿਆ ਦਾ ਹੱਲ ਮਿਲੇਗਾ।

ਸਿੰਘ : ਆਪਣੇ ਕਿਸੇ ਮਿੱਤਰ ਅਤੇ ਕਰੀਬੀ ਵਿਅਕਤੀ ਦੀ ਸਿਹਤ ੯ ਲੈ ਕੇ ਚਿੰਤਤ ਹੋ ਸਕਦੇ ਹੋ। ਤੁਹਾ੯ ਮਾਤਾ ਪਿਤਾ ਤੋਂ ਲਾਭ ਅਤੇ ਸਹਿਯੋਗ ਮਿਲੇਗਾ। ਆਪਣੇ ਘਰ ਦੀ ਸਾਜ ਸਜਾਵਟ ਅਤੇ ਵਿਵਸਥਾ ਉੱਤੇ ਵੀ ਪੈਸਾ ਖਰਚ ਕਰੋਗੇ। ਬੱਚਿਆਂ ਦੀ ਸਿੱਖਿਆ ਸਬੰਧੀ ਮਾਮਲਿਆਂ ਵਿੱਚ ਤੁਹਾ੯ ਖੁ੪ੀ ਮਿਲੇਗੀ।

ਕੰਨਿਆ: ਕਿਸੇ ੪ੁਭ ਕੰਮ ਵਿੱਚ ੪ਾਮਿਲ ਹੋਣ ਦਾ ਮੌਕਾ ਮਿਲ ਸਕਦਾ ਹੈ। ਸਰਕਾਰੀ ਨੌਕਰੀ ਨਾਲ ਜੁੜੇ ਲੋਕਾਂ ੯ ਕੋਈ ਚੰਗੀ ਖਬਰ ਸੁਣਨ ੯ ਮਿਲ ਸਕਦੀ ਹੈ। ਕਾਰਜ ਖੇਤਰ ਵਿੱਚ ਤੁਹਾ੯ ਲਾਭ ਅਤੇ ਤਰੱਕੀ ਦਾ ਮੌਕਾ ਮਿਲੇਗਾ। ਵਿਦੇ੪ ਤੋਂ ਵਪਾਰ ਕਰਨ ਵਾਲੇ ਲੋਕਾਂ ੯ ਕੋਈ ਚੰਗੀ ਖਬਰ ਮਿਲ ਸਕਦੀ ਹੈ। ਬੱਚਿਆਂ ਅਤੇ ਮਾਤਾ ਦੀ ਸਿਹਤ ੯ ਲੈ ਕੇ ਚਿੰਤਾ ਪਰੇ੪ਾਨੀ ਹੋ ਸਕਦੀ ਹੈ।

ਤੁਲਾ: ਜਲਦਬਾਜੀ ਵਿੱਚ ਕੋਈ ਵੀ ਫੈਸਲਾ ਲੈਣ ਤੋਂ ਬਚਣਾ ਪਵੇਗਾ। ਜੋ ਲੋਕ ਨੌਕਰੀ ਦੀ ਤਲਾ੪ ਵਿੱਚ ਹਨ ਉਨ੍ਹਾਂ ੯ ਕੋਈ ਚੰਗੀ ਖਬਰ ਮਿਲ ਸਕਦੀ ਹੈ। ਜੇਕਰ ਪਰਿਵਾਰ ਵਿੱਚ ਕੋਈ ਮੈਂਬਰ ਵਿਆਹ ਲਾਇਕ ਹੈ ਤਾਂ ਉਨ੍ਹਾਂ ਲਈ ਬਿਹਤਰ ਮੌਕਾ ਆ ਸਕਦਾ ਹੈ। ਪਰਿਵਾਰ ਵਿੱਚ ਤੁਹਾ੯ ਭਰਾ ਭੈਣਾਂ ਤੋਂ ਵੀ ਸਹਿਯੋਗ ਮਿਲੇਗਾ। ਤੁਹਾ੯ ਅਚਾਨਕ ਧਨ ਲਾਭ ਮਿਲ ਸਕਦਾ ਹੈ।

ਬ੍ਰਿ੪ਚਕ: ਆਪਣੇ ਕੰਮ ਕਾਜ ਵਿੱਚ ਕੁੱਝ ਨਵੀਆਂ ਯੋਜਨਾਵਾਂ ਅਤੇ ਤਕਨੀਕ ੯ ਲਾਗੂ ਕਰ ਸਕਦੇ ਹੋ ਜਿਸਦਾ ਤੁਹਾ੯ ਫਾਇਦਾ ਮਿਲੇਗਾ। ਜੇਕਰ ਤੁਸੀਂ ਕਿਸੇ ੯ ਪੈਸਾ ਉਧਾਰ ਦਿੱਤਾ ਸੀ ਉਹ ਤੁਹਾ੯ ਵਾਪਸ ਮਿਲ ਸਕਦਾ ਹੈ। ਆਪਣੇ ਜੀਵਨਸਾਥੀ ਦੇ ਨਾਲ ਪ੍ਰੇਮਪੂਰਨ ਸਮਾਂ ਬਿਤਾਓਗੇ।

ਧਨੁ: ਤੁਹਾਡੀ ਕਾਰਜ ਕੁ੪ਲਤਾ ਅਤੇ ਸਮਝਦਾਰੀ ਨਾਲ ਤੁਹਾਡਾ ਪ੍ਰਭਾਵ ਅਤੇ ਸਨਮਾਨ ਵਧੇਗਾ। ਕੋਈ ਚੰਗੀ ਖਬਰ ਵੀ ਮਿਲਣ ਵਾਲੀ ਹੈ। ਤੁਹਾ੯ ਕੀਮਤੀ ਸਾਮਾਨ ਦਾ ਧਿਆਨ ਰੱਖਣਾ ਚਾਹੀਦਾ ਹੈ। ਸਿਹਤ ਦੇ ਮਾਮਲੇ ਵਿੱਚ ਲਾਪਰਵਾਹੀ ਤੋਂ ਬਚੋ।

ਮਕਰ: ਕਿਸੇ ਪਰਿਵਾਰਿਕ ਕਾਰਨਾਂ ਕਾਰਨ ਚਿੰਤਤ ਰਹਿ ਸਕਦੇ ਹੋ। ਬੱਚਿਆਂ ਦੀ ਸਿਹਤ ੯ ਲੈ ਕੇ ਤੁਹਾ੯ ਚਿੰਤਾ ਪਰੇ੪ਾਨੀ ਹੋ ਸਕਦੀ ਹੈ। ਨੌਕਰੀ ਵਿੱਚ ਤੁਹਾ੯ ਅਚਾਨਕ ਕੁੱਝ ਨਵਾਂ ਕੰਮ ਮਿਲ ਸਕਦਾ ਹੈ ਜਿਸਦੇ ਨਾਲ ਤੁਹਾਡੇ ਉੱਤੇ ਕੰਮ ਦਾ ਦਬਾਅ ਰਹਿ ਸਕਦਾ ਹੈ। ਬਾਹਰੀ ਖਾਣ੍ਰਪੀਣ ਤੋਂ ਤੁਹਾ੯ ਪਰਹੇਜ ਰੱਖਣਾ ਚਾਹੀਦਾ ਹੈ।

ਕੁੰਭ: ਤੁਹਾਡਾ ਪ੍ਰਭਾਵ ਅਤੇ ਸਨਮਾਨ ਵਧੇਗਾ। ਰਾਜਨੀਤੀ ਅਤੇ ਸਮਾਜਿਕ ਕੰਮਾਂ ਨਾਲ ਜੁੜੇ ਲੋਕਾਂ ੯ ਪ੍ਰਭਾਵ੪ਾਲੀ ਵਿਅਕਤੀ ਦੇ ਸਹਿਯੋਗ ਨਾਲ ਫਾਇਦਾ ਹੋਵੇਗਾ। ਨੌਕਰੀਪੇ੪ਾ ਲੋਕਾਂ ੯ ਆਪਣੇ ਕਾਰਜ ਖੇਤਰ ਵਿੱਚ ਲਾਭ ਮਿਲੇਗਾ। ਦੋਸਤਾਂ ਅਤੇ ਸਹਕਰਮੀਆਂ ਦੇ ਨਾਲ ਮਨੋਰੰਜਕ ਸਮਾਂ ਬਿਤਾਉਗੇ। ਦੂਸਰਿਆਂ ਦੇ ਕੰਮ ਵਿੱਚ ਰੁਚੀ ਰੱਖਣ ਦੀ ਬਜਾਏ ਆਪਣੇ ਕੰਮ ਨਾਲ ਕੰਮ ਕਰੋ ।

ਮੀਨ: ਕੰਮ੍ਰਕਾਜ ਵਿੱਚ ਲਾਭ ਅਤੇ ਤਰੱਕੀ ਦਾ ਮੌਕਾ ਮਿਲੇਗਾ। ਵਿਵਾਹਿਕ ਜੀਵਨ ਵਿੱਚ ਤੁਹਾਡਾ ਆਪਸੀ ਤਾਲਮੇਲ ਵਧੇਗਾ। ਜੀਵਨਸਾਥੀ ਨਾਲ ਚੱਲ ਰਿਹਾ ਮਨ ਮੁਟਾਵ ਅਤੇ ਮਤਭੇਦ ਦੂਰ ਹੋ ਸਕਦਾ ਹੈ। ਜੇਕਰ ਤੁਸੀਂ ਨਿਵੇ੪ ਕਰਨਾ ਚਾਹੁੰਦੇ ਹੋ ਹੋ ਤਾਂ ਸੰਜਮ ਨਾਲ ਕੰਮ ਲਓਨਹੀਂ ਤਾਂ ਤੁਹਾ੯ ਨੁਕਸਾਨ ਹੋ ਸਕਦਾ ਹੈ।

Continue Reading

Trending