Punjab
ਅੰਮ੍ਰਿਤਪਾਲ ਸਿੰਘ ਦੇ ਸੱਤ ਸਾਥੀ ਅਜਨਾਲਾ ਕੋਰਟ ਵਿੱਚ ਪੇਸ਼ ਕੀਤੇ

ਪੁਲੀਸ ਨੂੰ ਚਾਰ ਦਿਨਾ ਰਿਮਾਂਡ ਮਿਲਿਆ, ਮੁਲਜ਼ਮਾਂ ਨੂੰ ਪਰਿਵਾਰਕ ਮੈਂਬਰਾਂ ਨਾਲ ਮਿਲਣ ਦੀ ਨਹੀਂ ਦਿੱਤੀ ਇਜਾਜ਼ਤ
ਅਜਨਾਲਾ, 21 ਮਾਰਚ (ਸ.ਬ.) ਕੌਮੀ ਸੁਰੱਖਿਆ ਐਕਟ ਹਟਾਏ ਜਾਣ ਉਪਰੰਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਵਾਪਸ ਪੰਜਾਬ ਲਿਆਂਦੇ ਅੰਮ੍ਰਿਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਅੱਜ ਅਜਨਾਲਾ ਕੋਰਟ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਪੁਲੀਸ ਨੇ ਉਨ੍ਹਾਂ ਦਾ ਚਾਰ ਦਿਨਾ ਰਿਮਾਂਡ ਹਾਸਲ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਮੋਬਾਈਲ ਤੇ ਹਥਿਆਰ ਬਰਾਮਦ ਕਰਨ ਦੀ ਦਲੀਲ ਦਿੱਤੀ ਸੀ। ਮੁਲਜ਼ਮਾਂ ਨੂੰ ਹੁਣ 25 ਮਾਰਚ ਨੂੰ ਮੁੜ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।
ਡੀ ਐਸ ਪੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਅਦਾਲਤ ਨੇ ਪੁੱਛਗਿੱਛ ਵਾਸਤੇ ਚਾਰ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਅਜਨਾਲਾ ਪੁਲੀਸ ਸਟੇਸ਼ਨ ਤੇ ਹਮਲੇ ਦੇ ਮਾਮਲੇ ਵਿੱਚ ਦਰਜ ਕੀਤੀ ਗਈ ਐਫ ਆਈ ਆਰ 39 ਦੇ ਸਬੰਧ ਵਿੱਚ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।
ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਲਿਆਂਦੇ ਗਏ ਸੱਤ ਮੁਲਜ਼ਮਾਂ ਵਿਚ ਬਸੰਤ ਸਿੰਘ, ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ, ਗੁਰਮੀਤ ਸਿੰਘ ਗਿੱਲ, ਸਰਬਜੀਤ ਸਿੰਘ ਕਲਸੀ ਉਰਫ ਦਲਜੀਤ ਸਿੰਘ, ਗੁਰਿੰਦਰ ਪਾਲ ਸਿੰਘ ਔਜਲਾ, ਹਰਜੀਤ ਸਿੰਘ ਉਰਫ ਚਾਚਾ ਅਤੇ ਕੁਲਵੰਤ ਸਿੰਘ ਸ਼ਾਮਲ ਹਨ। ਇਨ੍ਹਾਂ ਖਿਲਾਫ਼ 23 ਫਰਵਰੀ 2023 ਨੂੰ ਅਜਨਾਲਾ ਪੁਲੀਸ ਸਟੇਸ਼ਨ ਤੇ ਹਮਲੇ ਦੇ ਦੋਸ਼ ਵਿਚ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮਾਂ ਨੂੰ ਅਜਨਾਲਾ ਕੋਰਟ ਵਿਚ ਪੇਸ਼ ਕਰਨ ਮੌਕੇ ਇਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਉਥੇ ਮੌਜੂਦ ਸਨ, ਹਾਲਾਂਕਿ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸੱਤ ਸਾਥੀ, ਜਿਨ੍ਹਾਂ ਖਿਲਾਫ਼ ਐਨ ਐਸ ਏ ਦੀ ਮਿਆਦ ਖਤਮ ਹੋ ਗਈ ਸੀ ਅਤੇ ਇਸ ਵਿੱਚ ਹੋਰ ਵਾਧਾ ਨਹੀਂ ਕੀਤਾ ਗਿਆ ਹੈ, ਨੂੰ ਪਹਿਲਾਂ ਦਿੱਲੀ ਤੇ ਉਥੋਂ ਸੜਕ ਰਸਤੇ ਅੰਮ੍ਰਿਤਸਰ ਤੇ ਅੱਗੇ ਅਜਨਾਲਾ ਲਿਆਂਦਾ ਗਿਆ ਹੈ। ਇਨ੍ਹਾਂ ਨੂੰ ਲੈਣ ਲਈ ਅੰਮ੍ਰਿਤਸਰ ਤੋਂ ਐਸ ਪੀ ਹਰਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਇੱਕ ਵੱਡੀ ਪੁਲੀਸ ਟੀਮ ਅਸਾਮ ਗਈ ਸੀ। ਪੁਲੀਸ ਟੀਮ ਨੇ ਲੰਘੇ ਦਿਨ ਇਨ੍ਹਾਂ ਸੱਤ ਮੁਲਜ਼ਮਾਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਰਿਹਾਅ ਕੀਤੇ ਜਾਣ ਮਗਰੋਂ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਸੀ। ਇਨ੍ਹਾਂ ਨੂੰ ਅਸਾਮ ਤੋਂ ਵੱਖ ਵੱਖ ਉਡਾਨਾਂ ਰਾਹੀਂ ਪਹਿਲਾਂ ਦਿੱਲੀ ਤੇ ਅੱਗੇ ਸੜਕ ਮਾਰਗ ਰਾਹੀਂ ਅੰਮ੍ਰਿਤਸਰ ਲਿਆਂਦਾ ਗਿਆ।
Mohali
ਕੈਂਸਰ ਦੀ ਬਿਮਾਰੀ ਤੋਂ ਬਚਾਓ ਲਈ ਸਮੇਂ ਤੇ ਜਾਂਚ ਕਰਵਾਉਣੀ ਜਰੂਰੀ : ਜਸਪ੍ਰੀਤ ਕੌਰ ਮੁਹਾਲੀ

ਆਈ ਕੇ ਗੁਜਰਾਲ ਯੂਨੀਵਰਸਿਟੀ ਵਲੋਂ ਕੈਂਸਰ ਜਾਗਰੂਕਤਾ ਵਾਕੇਥਾਨ ਦਾ ਆਯੋਜਨ
ਐਸ ਏ ਐਸ ਨਗਰ, 25 ਮਾਰਚ (ਸ.ਬ.) ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਮੁਹਾਲੀ ਕੈਂਪਸ ਦੀ ਐਨ ਐਸ ਐਸ ਇਕਾਈ ਵਲੋਂ ਵੇਰਾ ਬਿਲਡਰ ਅਤੇ ਖਾਲਸਾ ਏਡ ਦੇ ਸਹਿਯੋਗ ਨਾਲ ਕੈਂਸਰ ਜਾਗਰੂਕਤਾ ਵਾਕੇਥਨ ਦਾ ਆਯੋਜਨ ਕੀਤਾ ਗਿਆ। ਇਹ ਵਾਕੇਥਨ ਵੇਰਾ ਗੋਲਡ ਬਿਲਡਰ ਦੇ ਸੈਕਟਰ 74 ਸਥਿਤ ਲੋਕ ਆਵਾਸ ਪ੍ਰੋਜੈਕਟ ਤੋਂ ਆਰੰਭ ਹੋਈ ਅਤੇ ਸੈਕਟਰ 117 ਤੋਂ ਹੁੰਦੀ ਹੋਈ ਵਾਪਸ ਸੈਕਟਰ 74 ਵਿੱਚ ਵੇਰਾ ਗੋਲਡ ਦੇ ਪ੍ਰੈਸਟੀਜ ਟਾਵਰ ਪ੍ਰੋਜੈਕਟ ਤੇ ਪਹੁੰਚ ਕੇ ਸਮਾਪਤ ਹੋਈ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਬੋਲਦਿਆਂ ਨਗਰ ਨਿਗਮ ਦੇ ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਨੇ ਕਿਹਾ ਕਿ ਕੈਂਸਰ ਦੀ ਬਿਮਾਰੀ ਪ੍ਰਤੀ ਜਾਗਰੂਕਤਾ ਇਸਤੋਂ ਬਚਣ ਦਾ ਸਭਤੋਂ ਬਿਹਤਰ ਤਰੀਕਾ ਹੈ। ਉਹਨਾਂ ਕਿਹਾ ਕਿ ਜੇਕਰ ਕੈਂਸਰ ਦੀ ਬਿਮਾਰੀ ਦੀ ਪਹਿਲੀ ਸਟੇਜ ਤੇ ਹੀ ਇਸਦੀ ਜਾਣਕਾਰੀ ਮਿਲ ਜਾਵੇ ਤਾਂ ਇਸਦਾ ਇਲਾਜ ਸੰਭਵ ਹੈ।
ਇਸ ਮੌਕੇ ਕੈਂਸਰ ਦੀ ਬਿਮਾਰੀ ਬਾਰੇ ਜਾਣਕਾਰੀ ਦਿੰਦਿਆਂ ਸੋਹਾਣਾ ਹਸਪਤਾਲ ਦੇ ਆਨਕੋਲੋਜੀ ਮਾਹਿਰ ਡਾ. ਨਿਤੀਸ਼ ਗਰਗ ਨੇ ਕਿਹਾ ਕਿ ਅੱਜ ਦੀ ਮਾਡਰਨ ਜੀਵਨ ਸ਼ੈਲੀ ਅਤੇ ਖਾਣ ਪੀਣ ਦੀਆਂ ਆਦਤਾਂ ਇਸ ਬਿਮਾਰੀ ਦਾ ਮੁੱਖ ਕਾਰਨ ਹਨ ਅਤੇ ਆਪਣੀ ਜੀਵਨ ਸ਼ੈਲੀ ਵਿੱਚ ਬਦਲਾਅ ਲਿਆ ਕੇ ਕੈਂਸਰ ਤੋਂ ਕਾਫੀ ਹੱਦ ਤਕ ਬਚਿਆ ਜਾ ਸਕਦਾ ਹੈ। ਇਸ ਮੌਕੇ ਕੈਂਸਰ ਸਰਵਾਈਅਰ ਯਮਨੀ ਵਲੋਂ ਬਿਮਾਰੀ ਦੌਰਾਨ ਹੋਏ ਹਾਲਾਤ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ ਗਏ। ਇਸ ਮੌਕੇ ਪ੍ਰਬੰਧਕਾਂ ਵਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਯੂਨੀਵਰਸਿਟੀ ਕੈਂਪਸ ਦੀ ਐਨ ਐਸ ਐਸ ਇਕਾਈ ਦੀ ਇੰਚਾਰਜ ਪ੍ਰੋ. ਗੀਤ ਮਹਿਰਾ ਨੇ ਦੱਸਿਆ ਕਿ ਐਨ ਐਸ ਐਸ ਵਲੋਂ ਸਮੇਂ ਸਮੇਂ ਤੇ ਅਜਿਹੇ ਆਯੋਜਨ ਕੀਤੇ ਜਾਂਦੇ ਹਨ। ਇਸ ਮੌਕੇ ਐਨ ਐਸ ਐਸ ਵਿਦਿਆਰਥੀਆਂ ਤੋਂ ਇਲਾਵਾ ਖਾਲਸਾ ਏਡ ਦੇ ਵਲੰਟੀਅਰਾਂ, ਵੇਰ ਗੋਲਡ ਦੇ ਕਰਮਚਾਰੀਆਂ ਅਤੇ ਹੋਰਨਾਂ ਵਲੋਂ ਵਾਕੇਸ਼ਨ ਦੌਰਾਨ ਦੌੜ ਲਗਾਈ ਗਈ ਜਿਸ ਦੌਰਾਨ ਹੱਥਾਂ ਵਿੱਚ ਕੈਂਸਰ ਦੀ ਜਾਣਕਾਰੀ ਵਾਲੀਆਂ ਤਖਤੀਆਂ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਮੌਕੇ ਸਮਾਜ ਸੇਵੀ ਆਗੂ ਰਾਜ ਕੰਵਰਜੋਤ ਸਿੰਘ, ਵੇਰਾ ਗੋਲਡ ਬਿਲਡਰ ਦੇ ਐਮ ਡੀ ਸ੍ਰੀ ਸੰਦੀਪ ਅਰੋੜਾ, ਖਾਲਸਾ ਏਡ ਤੋਂ ਸz. ਸਿਕੰਦਰ ਸਿੰਘ ਅਤੇ ਯੂਨੀਵਰਸਿਟੀ ਦੇ ਸਟਾਫ ਤੋਂ ਇਲਾਵਾ ਅਮਰਜੀਤ ਸਿੰਘ, ਪਰਵਿੰਦਰ ਸਿੰਘ, ਦਿਵਜੋਤ ਸਿੰਘ, ਹਰਪ੍ਰੀਤ ਸਿੰਘ, ਸਿਮਰਨ ਸਿੰਘ, ਜਸਵਿੰਦਰ ਕੌਰ ਅਤੇ ਹੋਰ ਹਾਜਿਰ ਸਨ।
Chandigarh
ਸਿਨੇ ਮੀਡੀਆ ਪੰਜਾਬੀ ਅਵਾਰਡ 2025 ਸ਼ਾਨੋ ਸ਼ੋਕਤ ਨਾਲ ਸੰਪੰਨ

ਚੰਡੀਗੜ੍ਹ, 25 ਮਾਰਚ (ਹਰਜਿੰਦਰ ਸਿੰਘ ਜਵੰਦਾ) ਪੰਜਾਬੀ ਫਿਲਮ ਇੰਡਸਟਰੀ ਦਾ ‘ਸਿੰਪਾ ਐਵਾਰਡ 2025’ (ਸਿਨੇ ਮੀਡੀਆ ਪੰਜਾਬੀ ਐਵਾਰਡ) ਸੀ ਜੀ ਸੀ ਝੰਜੇੜੀ ਕਾਲਜ ਮੁਹਾਲੀ ਵਿਖੇ ਆਯੋਜਿਤ ਕੀਤਾ ਗਿਆ। ਪੰਜਾਬੀ ਫਿਲਮਾਂ ਦੇ ਡਾਇਰੈਕਟਰ ਕੁਲਵੰਤ ਗਿੱਲ, ਐਨ ਐਸ ਲਹਿਲ ਅਤੇ ਤੇਜਿੰਦਰ ਕੌਰ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਪੰਜਾਬੀ ਸਿਨੇਮਾ, ਸੰਗੀਤ ਅਤੇ ਫਿਲਮ ਮੀਡੀਆ ਨੂੰ ਸਮਰਪਿਤ ਵੱਖ ਵੱਖ ਸਖਸ਼ੀਅਤਾਂ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
ਐਵਾਰਡ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬੀ ਫਿਲਮਾਂ ਦੇ ਅਦਾਕਾਰ ਯੋਗਰਾਜ ਸਿੰਘ, ਜੈ ਰੰਧਾਵਾ, ਨਾਮੀ ਨਿਰਮਾਤਾ ਆਸ਼ੂ ਮੁਨੀਸ਼ ਸਾਹਨੀ ਅਤੇ ਗਾਇਕ ਮੁਹੰਮਦ ਸਦੀਕ ਵਲੋਂ ਸਾਂਝੇ ਤੌਰ ਤੇ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ। ਇਸ ਮੌਕੇ ਜੈ ਰੰਧਾਵਾ, ਗਾਇਕ ਪੰਮੀ ਬਾਈ, ਅਮਰ ਨੂਰੀ, ਅਮਰਦੀਪ ਸਿੰਘ ਗਿੱਲ, ਅਸ਼ੋਕ ਮਸਤੀ, ਹਰਦੀਪ ਗਿੱਲ, ਅਲਾਪ ਸਿਕੰਦਰ, ਏਕਮ ਚੰਨੋਲੀ, ਸਾਰੰਗ ਸਿਕੰਦਰ, ਹਰਦੀਪ ਸਿੰਘ (ਹਰਦੀਪ ਫਿਲਮਜ਼), ਗਾਇਕ ਜੈਲੀ, ਰਾਖੀ ਹੁੰਦਲ, ਰਾਜ ਜੁਨੇਜਾ, ਦੀਪ ਸਹਿਗਲ, ਮੁਹੰਮਦ ਸਾਦਿਕ, ਕਵੀ ਸਿੰਘ, ਸਤਿੰਦਰ ਧੜਾਕ, ਤਿਲਕ ਰਾਜ, ਬਿੱਲ ਸਿੰਘ, ਪੰਜ ਦਰਿਆ ਸੱਭਿਆਚਾਰਕ ਮੰਚ ਤੋਂ ਲੱਖਾ ਸਿੰਘ, ਸੀਜੀਸੀ ਕੌਲਜ ਤੋਂ ਇੰਦਰਪ੍ਰੀਤ ਸਿੰਘ, ਕੰਵਰਦੀਪ ਸਿੰਘ, ਮਿਊਜ਼ਿਕ ਡਾਇਰੈਕਟਰ ਕੁਲਜੀਤ, ਅੰਮ੍ਰਿਤਪਾਲ ਬਿੱਲਾ, ਹਰਜੀਤ ਵਾਲੀਆ, ਮਨੀ ਬੋਪਾਰਾਏ, ਸ਼ਵੇਤਾ ਗੋਰਸ਼, ਅਰਸ਼ ਗਿੱਲ, ਟਾਇਗਰ ਅਤੇ ਸਾਹਿਬ ਸਿੰਘ ਆਦਿ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਇਸ ਮੌਕੇ ਅਦਾਕਾਰ ਜੈ ਰੰਧਾਵਾ, ਧੀਰਜ ਕੁਮਾਰ, ਜਿੰਮੀ ਸ਼ਰਮਾ, ਕਵੀ ਸਿੰਘ, ਦਰਸ਼ਨ ਔਲਖ, ਪ੍ਰੋਡਿਊਸਰ ਸੁਵਿਦਾ ਸ਼ਾਹਨੀ, ਨਿਰਦੇਸ਼ਕ ਸਿਮਰਜੀਤ ਹੁੰਦਲ, ਬਨਿੰਦਰ ਬੰਨੀ, ਕੁੱਲ ਸਿੱਧੂ, ਡੈਵੀ ਸਿੰਘ, ਹਾਰਭੀ ਸੰਘਾ, ਪਰਮਵੀਰ ਸਿੰਘ, ਕੁਲਜਿੰਦਰ ਸਿੰਘ ਸਿੱਧੂ, ਪਲਵਿੰਦਰ ਧਾਮੀ, ਬੋਬ ਖਹਿਰਾ, ਸਤਵੰਤ ਕੌਰ, ਜਸਵੀਰ ਗਿੱਲ, ਯੂ ਐਸ ਏ ਦੀ ਅਦਾਕਾਰਾ ਰੇਖਾ ਪ੍ਰਭਾਕਰ, ਐਕਸ਼ਨ ਡਾਇਰੈਕਟਰ ਪੰਮਾ ਢਿਲੋਂ, ਦੇਵਗਨ ਫੈਮਲੀ, ਅਦਾਕਾਰਾ ਕਿਰਨ ਸ਼ੇਰਗਿੱਲ, ਫਿਦਾ ਗਿੱਲ, ਮੁਹੰਦਮ ਨਾਜਿਮ, ਗੁਰਨਾਜ, ਕਹਾਣੀਕਾਰ ਜੱਸੀ ਲੋਖਾ, ਫਿਲਮ ਐਡੀਟਰ ਰੋਹਿਤ ਧੀਮਾਨ, ਡਾਇਲਾਗ ਰਾਈਟਰ ਤੇ ਗੀਤਕਾਰ ਗੁਰਪ੍ਰੀਤ ਰਟੋਲ, ਕਾਸਟਿੰਗ ਡਾਇਰੈਕਟਰ ਰੋਮਾ ਰੇਖੀ, ਸਿਨੇ ਸਾਜ ਪ੍ਰੋਡੰਕਸ਼ਨ ਤੋਂ ਅੰਗਦ ਸਚਦੇਵਾ, ਧਰਮਿੰਦਰ ਸੋਨੂ ਅਤੇ ਗਰੀਬ ਦਾਸ ਆਦਿ ਸਖਸ਼ੀਅਤਾਂ ਨੂੰ ਵੱਖ ਵੱਖ ਕੈਟਾਗਿਰੀ ਅਧੀਨ ‘ਸਿੰਪਾ ਐਵਾਰਡ 2025’ ਨਾਲ ਨਿਵਾਜਿਆ ਗਿਆ।
ਇਸ ਪ੍ਰੋਗਰਾਮ ਵਿੱਚ ਸੀ ਜੀ ਸੀ ਦੇ ਚੇਅਰਮੈਨ ਰਸ਼ਪਾਲ ਸਿੰਘ ਧਾਲੀਵਾਲ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਰਸ਼ ਧਾਲੀਵਾਲ ਵਿਸ਼ੇਸ਼ ਸਹਿਯੋਗ ਰਿਹਾ।
Mohali
ਪੰਥ ਪ੍ਰਸਿੱਧ ਪ੍ਰਚਾਰਕ ਗਿਆਨੀ ਸਤਵਿੰਦਰ ਸਿੰਘ ਅਤੇ ਬਲਬੀਰ ਸਿੰਘ ਚੰਗਿਆੜਾ ਦਾ ਪੰਜਾਬ ਪਹੁੰਚਣ ਤੇ ਸਵਾਗਤ

ਰਾਜਪੁਰਾ, 25 ਮਾਰਚ (ਜਤਿੰਦਰ ਲੱਕੀ) ਨਜਦੀਕੀ ਪਿੰਡ ਅਲੀ ਮਾਜਰਾ ਵਿਖੇ ਸਥਿਤ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਸੁਸਾਇਟੀ ਰਜਿ ਦੇ ਮੁਖੀ ਗਿਆਨੀ ਕਰਨੈਲ ਸਿੰਘ ਗਰੀਬ ਦੀ ਅਗਵਾਈ ਹੇਠ ਪੰਥ ਪ੍ਰਸਿੱਧ ਪ੍ਰਚਾਰਕ ਗਿਆਨੀ ਸਤਵਿੰਦਰ ਸਿੰਘ ਯੂ ਐਸ ਏ ਅਤੇ ਬਲਵੀਰ ਸਿੰਘ ਚੰਗਿਆੜਾ ਕਨੇਡਾ ਨੂੰ ਪੰਜਾਬ ਪਹੁੰਚਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਗਿਆਨੀ ਕਰਨੈਲ ਸਿੰਘ ਗਰੀਬ ਦੀ ਢਾਡੀਆਂ ਪ੍ਰਚਾਰਕਾਂ ਤੇ ਲਿਖੀ ਕਿਤਾਬ ਰਿਲੀਜ਼ ਕੀਤੀ ਗਈ। ਇਸ ਮੌਕੇ ਗਿਆਨੀ ਕਰਨੈਲ ਸਿੰਘ ਗਰੀਬ ਨੇ ਕਿਹਾ ਕਿ ਗਿਆਨੀ ਸਤਵਿੰਦਰ ਸਿੰਘ ਅਤੇ ਬਲਬੀਰ ਸਿੰਘ ਚੰਗਿਆੜਾ ਪਿਛਲੇ ਲੰਮੇ ਸਮੇਂ ਤੋਂ ਸਿੱਖ ਕੌਮ ਲਈ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ ਅਤੇ ਅੱਜ ਉਹਨਾਂ ਦੇ ਪੰਜਾਬ ਦੀ ਧਰਤੀ ਤੇ ਪਹੁੰਚਣ ਮੌਕੇ ਉਨਾਂ ਦਾ ਵਿਸ਼ੇਸ਼ ਸਵਾਗਤ ਕੀਤਾ ਗਿਆ ਹੈ।
ਇਸ ਮੌਕੇ ਮਿਸ਼ਨ ਮੈਂਬਰ ਨੰਬੜਦਾਰ ਮਹਿੰਗਾ ਸਿੰਘ, ਪ੍ਰਧਾਨ ਗੁਰਨਾਮ ਸਿੰਘ , ਲਖਵਿੰਦਰ ਸਿੰਘ, ਬੂਟਾ ਸਿੰਘ ਨੌਜਵਾਨ ਢਿੱਲੋਂ, ਹਜ਼ਾਰਾਂ ਸਿੰਘ, ਪੰਡਿਤ ਨਿਤਿਨ ਸ਼ਰਮਾ ਵੀ ਹਾਜ਼ਰ ਸਨ।
-
International2 months ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
International2 months ago
ਹਸੀਨਾ ਦੇ ਨਜ਼ਦੀਕੀਆਂ ਦੇ ਘਰ ਨੂੰ ਅੱਗ ਲਗਾਉਣ ਤੋਂ ਬਾਅਦ ਅਵਾਮੀ ਲੀਗ ਦੇ ਨੇਤਾਵਾਂ ਦੇ ਘਰਾਂ ਦੀ ਭੰਨਤੋੜ
-
Mohali2 months ago
ਜਗਤਪੁਰਾ ਵਿੱਚ ਹੋਏ ਝਗੜੇ ਸੰਬੰਧੀ ਦੋ ਨਿਹੰਗਾਂ ਸਮੇਤ ਤਿੰਨ ਵਿਅਕਤੀ ਕਾਬੂ
-
International1 month ago
ਛੇ ਅਮਰੀਕੀ ਸੰਸਦ ਮੈਂਬਰਾਂ ਨੇ ਅਡਾਨੀ ਖਿਲਾਫ਼ ਮੁਕੱਦਮੇ ਲਈ ਨਵੇਂ ਅਟਾਰਨੀ ਜਨਰਲ ਨੂੰ ਪੱਤਰ ਲਿਖਿਆ
-
National2 months ago
ਦਿੱਲੀ ਵਿਧਾਨਸਭਾ ਚੋਣਾਂ ਲਈ ਪ੍ਰਚਾਰ ਖ਼ਤਮ, ਵੋਟਿੰਗ 5 ਨੂੰ
-
Editorial1 month ago
ਆਰਥਿਕ ਤਬਾਹੀ ਤੋਂ ਬਚਣ ਲਈ ਆਪਣੇ ਖਰਚੇ ਘੱਟ ਕਰਨ ਪੰਜਾਬੀ
-
National2 months ago
ਸਾਬਰਮਤੀ ਬੁਲੇਟ ਟਰੇਨ ਸਟੇਸ਼ਨ ਤੇ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
-
National2 months ago
ਡਿਪੋਰਟ ਕੀਤੇ 200 ਭਾਰਤੀਆਂ ਵਾਲਾ ਅਮਰੀਕੀ ਜਹਾਜ਼ ਭਲਕੇ ਸਵੇਰੇ ਅੰਮ੍ਰਿਤਸਰ ਵਿੱਚ ਉਤਰੇਗਾ