Connect with us

Mohali

ਮੁਫ਼ਤ ਹੈਲਥ ਚੈੱਕ ਅੱਪ ਕੈਂਪ ਦਾ ਆਯੋਜਨ ਕੀਤਾ

Published

on

 

ਐਸ ਏ ਐਸ ਨਗਰ, 22 ਮਾਰਚ (ਸ.ਬ.) ਸੀਨੀਅਰ ਸਿਟੀਜਨ ਹੈਲਪਏਜ਼ ਐਸੋਸੀਏਸ਼ਨ ਫੇਜ਼ 6 ਮੁਹਾਲੀ ਅਤੇ ਵੈਲਫੇਅਰ ਐਕਸ਼ਨ ਕਮੇਟੀ ਫੇਜ਼ 6 ਮੁਹਾਲੀ ਵੱਲੋਂ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਜੀ ਫੇਜ਼ 6 ਮੁਹਾਲੀ ਵਿਖੇ ਮੈਕਸ ਹਸਪਤਾਲ ਮੁਹਾਲੀ ਦੇ ਸਹਿਯੋਗ ਨਾਲ ਮੁਫ਼ਤ ਹੈਲਥ ਚੈੱਕ ਅੱਪ ਕੈਂਪ ਦਾ ਆਯੋਜਨ ਕੀਤਾ ਗਿਆ। ਇਕ ਮੌਕੇ ਸਾਬਕਾ ਮੰਤਰੀ ਸz ਬਲਬੀਰ ਸਿੰਘ ਸਿੱਧੂ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ। ਉਹਨਾਂ ਕਿਹਾ ਕਿ ਕੈਂਪ ਲਗਾਉਣ ਵਾਲੀਆਂ ਦੋਵੇਂ ਸੰਸਥਾਵਾਂ ਦਾ ਇਹ ਵਧੀਆ ਉਪਰਾਲਾ ਹੈ। ਉਹਨਾਂ ਆਪਣੇ ਵਲੋਂ ਹਰ ਸੰਭਵ ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ।

ਮੈਡੀਕਲ ਚੈੱਕਅਪ ਕੈਂਪ ਵਿੱਚ ਮੈਕਸ ਹਸਪਤਾਲ ਮੁਹਾਲੀ ਦੇ ਕਾਰਡੀਓਲੋਜੀ ਮਾਹਿਰ ਡਾਕਟਰ ਆਲਮ ਪਰਾਸ਼ਰ ਮਾਹਿਰ ਕਾਰਡੀਓਲੋਜੀ ਅਤੇ ਇੰਟਰਨਲ ਮੈਡੀਸਿਨ ਦੇ ਮਾਹਿਰ ਡਾਕਟਰ ਨਲਿਨੀ ਵੱਲੋਂ ਆਪਣੀਆਂ ਮੁਫ਼ਤ ਸੇਵਾਵਾਂ ਉਪਲਬੱਧ ਕਰਵਾਈਆਂ ਗਈਆਂ।

ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਸz. ਨਰੈਣ ਸਿੰਘ ਸਿੱਧੂ ਵੱਲੋਂ ਮੁੱਖ ਮਹਿਮਾਨ ਸz.ਬਲਬੀਰ ਸਿੰਘ ਸਿੱਧੂ, ਮਾਹਿਰ ਡਾਕਟਰਾਂ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਸੰਸਥਾ ਦੇ ਜਨਰਲ ਸਕੱਤਰ ਸz. ਗੁਰਦੀਪ ਸਿੰਘ ਗੁਲਾਟੀ ਨੇ ਦੱਸਿਆ ਕਿ ਕੈਂਪ ਵਿੱਚ ਲਗਭਗ 74 ਲੋਕਾਂ ਵਲੋਂ ਚੈੱਕ ਅੱਪ ਕਰਵਾਇਆ ਗਿਆ। ਇਸ ਦੌਰਾਨ ਫਰੀ ਬਲੱਡ ਸ਼ੂਗਰ, ਬਲੱਡ ਪਰੈਸ਼ਰ, ਪਲਸ ਰੇਟ ਅਤੇ ਈ ਸੀ ਜੀ ਆਦਿ ਦੇ ਫ੍ਰੀ ਟੈਸਟ ਵੀ ਕੀਤੇ ਗਏ।

ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਸਪਾਲ ਸਿੰਘ, ਜਨਰਲ ਸਕੱਤਰ ਭੁਪਿੰਦਰ ਸਿੰਘ ਅਸ਼ੋਕ ਪਵਾਰ, ਡੀ ਪੀ ਐਸ ਭਾਟੀਆ, ਮਲਕੀਅਤ ਸਿੰਘ, ਬਲਵਿੰਦਰ ਸਿੰਘ, ਐਸ ਪੀ ਜਗਦੇਵ, ਸਤਪਾਲ ਮਾਹੀ, ਸੁਰਜੀਤ ਸਿੰਘ, ਜੀ ਐਸ ਮਜੀਠੀਆ, ਸ਼ਰਨਜੀਤ ਕੌਰ ਮਜੀਠੀਆ, ਗੁਲਜ਼ਾਰ ਸਿੰਘ, ਵੀ ਐਮ ਭਾਟੀਆ, ਮਨਦੀਪ ਸਿੰਘ, ਡੀ ਪੀ ਸਿੰਘ ਰੋਮੀ, ਕਿਰਨ ਪਵਾਰ, ਇੰਦਰਜੀਤ ਕੌਰ ਆਦਿ ਵਿਸ਼ੇਸ਼ ਤੌਰ ਤੇ ਸ਼ਾਮਲ ਸਨ।

Continue Reading

Mohali

27 ਮਾਰਚ ਨੂੰ ਪੇਸ਼ ਹੋਵੇਗਾ ਨਗਰ ਨਿਗਮ ਦਾ ਸਾਲ 2025-26 ਦਾ 211 ਕਰੋੜ 19 ਲੱਖ ਰੁਪਏ ਦਾ ਬਜਟ

Published

on

By

 

ਸਾਲ 2024-2025 ਦੇ ਰਿਵਾਇਜਡ ਕੀਤੇ ਬਜਟ ਨੂੰ ਵੀ ਦਿੱਤੀ ਜਾਵੇਗੀ ਪ੍ਰਵਾਨਗੀ

ਐਸ ਏ ਐਸ ਨਗਰ, 24 ਮਾਰਚ, (ਸ.ਬ.) ਨਗਰ ਨਿਗਮ ਦਾ ਸਾਲ 2025-26 ਦਾ 211 ਕਰੋੜ ਰੁਪਏ ਦਾ ਬਜਟ 27 ਮਾਰਚ ਨੂੰ ਨਗਰ ਨਿਗਮ ਦੇ ਮੇਅਰ ਸz. ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਬਜਟ ਮੀਟਿੰਗ ਦੌਰਾਨ ਪੇਸ਼ ਕੀਤਾ ਜਾਵੇਗਾ। ਇਸ ਮੀਟਿੰਗ ਦੌਰਾਨ ਸਾਲ 2024-2025 ਦੇ ਰਿਵਾਇਜਡ ਕੀਤੇ ਬਜਟ ਨੂੰ ਵੀ ਪ੍ਰਵਾਨਗੀ ਦਿੱਤੀ ਜਾਵੇਗੀ।

ਨਗਰ ਨਿਗਮ ਵਲੋਂ ਸਾਲ 2025-26 ਲਈ 21119.00 ਲੱਖ ਰੁਪਏ ਦੀ ਆਮਦਨ ਤਜਵੀਜ ਕੀਤੀ ਗਈ ਹੈ। ਇਸ ਦੌਰਾਨ ਨਗਰ ਨਿਗਮ ਵਲੋਂ ਅਮਲਾ, ਕੰਟੀਜੇਂਸੀ ਅਤੇ ਵਿਕਾਸ ਦੇ ਕੰਮਾਂ ਲਈ 21119.00 ਲੱਖ ਰੁਪਏ ਦਾ ਖਰਚਾ ਤਜ਼ਵੀਜ਼ ਕੀਤਾ ਗਿਆ ਹੈ।

ਨਗਰ ਨਿਗਮ ਵਲੋਂ ਸਾਲ 2025-26 ਲਈ ਹੋਣ ਵਾਲੀ ਆਮਦਨ ਵਿੱਚੋਂ ਪ੍ਰਾਪਰਟੀ ਟੈਕਸ ਦੀ ਮੱਦ ਅਧੀਨ5500.00 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ। ਪੰਜਾਬ ਮਿਉਂਸਪਲ ਫੰਡ ਤਹਿਤ 10000.00 ਲੱਖ ਰੁਪਏ, ਬਿਜਲੀ ਉਪਰ ਚੂੰਗੀ ਤਹਿਤ 1000.00 ਲੱਖ ਰੁਪਏ, ਅਡੀਸ਼ਨਲ ਐਕਸਾਈਜ਼ ਡਿਊਟੀ ਤਹਿਤ 450.00 ਲੱਖ ਰੁਪਏ ਰੈਂਟ ਫੀਸ/ਸਮਝੋਤਾ ਫੀਸ ਤਹਿਤ 50.00 ਲੱਖ ਰੁਪਏ, ਕਮਿਊਨਿਟੀ ਹਾਲ ਬੁਕਿੰਗ ਫੀਸ ਤਹਿਤ 45.00ਲੱਖ ਰੁਪਏ, ਵਿਗਿਆਪਨਾਂ ਤੋਂ ਹੋਣ ਵਾਲੀ ਆਮਦਨ ਤਹਿਤ 2750.00 ਲੱਖ ਰੁਪਏ, ਵਾਟਰ ਸਪਲਾਈ ਅਤੇ ਸੀਵਰੇਜ਼ ਤਹਿਤ 580.00 ਲੱਖ ਰੁਪਏ, ਬਿਲਡਿੰਗ ਐਪਲੀਕੇਸ਼ਨ ਫੀਸ: ਤਹਿਤ 35.00 ਲੱਖ ਰੁਪਏ, ਲਾਇਸੈਸ ਫੀਸ ਤਹਿਤ 45.00ਲੱਖ ਰੁਪਏ ਅਤੇ ਹੋਰ ਮਦਾਂ ਜਿਵੇਂ ਕੈਟਲਪਾਉਂਡ, ਸਲਾਟਰ ਹਾਊਸ, ਅਤੇ ਮਿਸਲੇਨਿਅਸ ਇਨਕਮ ਅਧੀਨ 564.00 ਲੱਖ ਰੁਪਏ ਦੀ ਆਮਦਨ ਤਜਵੀਜ ਕੀਤੀ ਗਈ ਹੈ।

ਨਗਰ ਨਿਗਮ ਵਲੋਂ ਕੀਤੇ ਜਾਣ ਵਾਲੇ ਖਰਚੇ ਵਿੱਚ ਅਮਲਾ ਤੇ ਮੱਦ ਅਧੀਨ ਰੈਗੂਲਰ ਅਸਾਮੀਆਂ ਦਾ ਖਰਚਾ, ਰਿਟਾਇਰਮੈਂਟ ਡਿਉਜ, ਦਫ਼ਤਰੀ ਕੰਮ ਲਈ ਸਟਾਫ, ਫਾਇਰ ਸ਼ਾਖਾ, ਹੋਰਟੀਕਲਚਰ, ਬਿਜਲੀ ਸ਼ਾਖਾ, ਕੈਟਲ ਕੈਚਰ, ਫੋਗਿੰਗ ਅਤੇ ਕੰਮਿਉਨਿਟੀ ਹਾਲ ਦੇ ਰੱਖ-ਰਖਾਵ ਵਿੱਚ ਆਉਟ ਸੋਰਸਜ਼ ਰਾਂਹੀ ਭਰੀਆਂ ਗਈਆਂ ਅਸਾਮੀਆਂ ਅਤੇ ਨਵੀਂ ਇੰਨਸੋਰਸ ਦਰਜਾ-4 ਅਸਾਮੀਆਂ ਜਿਵੇਂ ਕਿ ਸਫਾਈ ਸੇਵਕ/ਸੀਵਰਮੈਂਨ ਆਦਿ ਉਪਰ ਲਗਭਗ ਖਰਚਾ 7500.00 ਲੱਖ ਰੁਪਏ ਹੋਣ ਦੀ ਸੰਭਾਵਨਾ ਹੈ।

ਕੰਟੀਜੈਂਸੀ ਖਰਚੇ ਅਧੀਨ 719.00 ਲੱਖ ਰੁਪਏ ਅਤੇ ਵਿਕਾਸ ਦੇ ਕੰਮਾਂ ਤੇ ਖਰਚੇ ਦੀ ਮਦ ਵਿੱਚ ਕੁੱਲ ਖਰਚਾ 12900.00 ਲੱਖ ਰੁਪਏ ਤਜਵੀਜ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2024-2025 ਦੇ ਬਜਟ ਵਿਚ 16036.00ਲੱਖ ਰੁਪਏ ਕੁਲ ਆਮਦਨ ਦਾ ਟੀਚਾ ਪ੍ਰਵਾਨ ਕੀਤਾ ਗਿਆ ਸੀ ਅਤੇ ਦਸੰਬਰ 2024 ਤੱਕ ਅਸਲ ਆਮਦਨ 11366.35 ਲੱਖ ਰੁਪਏ ਪ੍ਰਾਪਤ ਹੋ ਚੁੱਕੀ ਹੈ ਅਤੇ ਮਾਰਚ 2025 ਤੱਕ ਇਹ ਆਮਦਨ 16527.83 ਲੱਖ ਰੁਪਏ ਹੋਣ ਦੀ ਉਮੀਦ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਦਸੰਬਰ-2024 ਤੱਕ ਹੋਈ ਆਮਦਨ ਅਤੇ ਖਰਚੇ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਲ 2024-25 ਦਾ ਪ੍ਰਵਾਨਿਤ ਬਜਟ ਰਿਵਾਇਜਡ ਅਤੇ ਸਾਲ 2025-26 ਦਾ ਤਜਵੀਜ ਬਜਟ ਤਿਆਰ ਕੀਤਾ ਗਿਆ ਹੈ ਅਤੇ ਇਸਨੂੰ ਵੀ ਮੀਟਿੰਗ ਦੌਰਾਨ ਪ੍ਰਵਾਨਗੀ ਦਿੱਤੀ ਜਾਵੇਗੀ। ਸਾਲ 2024-25 ਦੌਰਾਨ ਮਾਹ ਦਸੰਬਰ 2024 ਤੱਕ ਨਗਰ ਨਿਗਮ ਐਸ.ਏ.ਐਸ ਨਗਰ ਨੂੰ11366.35 ਲੱਖ ਰੁਪਏ ਦੀ ਆਮਦਨ ਪ੍ਰਾਪਤ ਹੋਈ ਹੈ ਅਤੇ ਸਾਲ ਦੇ ਅੰਤ ਤੱਕ ਕੁੱਲ ਆਮਦਨ 16527.83 ਲੱਖ ਰੁਪਏ ਪਰਾਪਤ ਕਰਨ ਦੀ ਸੰਭਾਵਨਾ ਹੈ।

 

Continue Reading

Mohali

ਸਬ ਰਜਿਸਟਰਾਰ ਦਫ਼ਤਰਾਂ ਵਿੱਚ ਮਹੱਤਵਪੂਰਨ ਢਾਂਚਾਗਤ ਅਤੇ ਹੋਰ ਸੁਧਾਰ ਪੇਸ਼ ਕਰਕੇ ਸੂਬੇ ਦੀ ਅਗਵਾਈ ਕਰੇਗਾ ਮੁਹਾਲੀ ਜਿਲ੍ਹਾ : ਅਨੁਰਾਗ ਵਰਮਾ

Published

on

By

 

 

ਵਧੀਕ ਮੁੱਖ ਸਕੱਤਰ ਨੇ ਮੁਹਾਲੀ ਜ਼ਿਲ੍ਹੇ ਦੇ ਸਬ ਰਜਿਸਟਰਾਰ ਅਤੇ ਸੰਯੁਕਤ ਸਬ ਰਜਿਸਟਰਾਰ ਦਫ਼ਤਰਾਂ ਦਾ ਦੌਰਾ ਕੀਤਾ

ਐਸ ਏ ਐਸ ਨਗਰ, 24 ਮਾਰਚ (ਸ.ਬ.) ਵਧੀਕ ਮੁੱਖ ਸਕੱਤਰ ਕਮ ਵਿੱਤੀ ਕਮਿਸ਼ਨਰ (ਮਾਲ) ਸ਼੍ਰੀ ਅਨੁਰਾਗ ਵਰਮਾ ਨੇ ਕਿਹਾ ਹੈ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਜ਼ਿਲ੍ਹਾ ਆਉਣ ਵਾਲੇ ਮਹੀਨੇ ਵਿੱਚ ਸਬ ਰਜਿਸਟਰਾਰ ਦਫ਼ਤਰਾਂ ਵਿੱਚ ਮਹੱਤਵਪੂਰਨ ਢਾਂਚਾਗਤ ਅਤੇ ਹੋਰ ਸੁਧਾਰ ਪੇਸ਼ ਕਰਕੇ ਸੂਬੇ ਦੀ ਅਗਵਾਈ ਕਰੇਗਾ। ਉਹਨਾਂ ਕਿਹਾ ਕਿ ਆਮ ਲੋਕਾਂ ਨੂੰ ਰਜਿਸਟਰੀਆਂ ਅਤੇ ਰੋਜ਼ਾਨਾ ਹੋਰ ਮਾਲ ਵਿਭਾਗ ਨਾਲ ਸਬੰਧਤ ਕੰਮਾਂ ਵਿੱਚ ਸੌਖ ਦੇਣ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਮਹੱਤਵਪੂਰਨ ਪਹਿਲਕਦਮੀਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ।

ਮੁਹਾਲੀ ਜ਼ਿਲ੍ਹੇ ਦੇ ਸਬ ਰਜਿਸਟਰਾਰ ਅਤੇ ਸੰਯੁਕਤ ਸਬ ਰਜਿਸਟਰਾਰ ਦਫ਼ਤਰਾਂ ਦਾ ਦੌਰਾ ਕਰਨ ਉਪਰੰਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਵਿਖੇ ਸਥਿਤ ਸਬ ਰਜਿਸਟਰਾਰ ਦਫ਼ਤਰ ਦਾ ਦੌਰਾ ਕਰਦਿਆਂ ਸ੍ਰੀ ਵਰਮਾ ਨੇ ਕਿਹਾ ਕਿ ਇਹ ਪ੍ਰੋਜੈਕਟ ਰਾਜ ਭਰ ਵਿੱਚ ਸ਼ੁਰੂ ਕਰਨ ਤੋਂ ਪਹਿਲਾਂ ਮੁਹਾਲੀ ਜ਼ਿਲ੍ਹੇ ਵਿੱਚ ਪਾਇਲਟ (ਤਜਰਬੇ) ਆਧਾਰ ਤੇ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਰਾਜ ਭਰ ਵਿੱਚ ਮਾਲੀਆ ਕਾਰਜਾਂ ਵਿੱਚ ਕ੍ਰਾਂਤੀਕਾਰੀ ਸੁਧਾਰ ਲਿਆਉਣ ਲਈ ਚਾਹਵਾਨ ਹਨ, ਜਿਸ ਨਾਲ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਜਲਦੀ ਹੀ ਸੂਬਾ ਸਰਕਾਰ ਬਿਨੈਕਾਰਾਂ ਦੇ ਵਟਸਐਪ ਤੇ ਡਿਜੀਟਲੀ ਦਸਤਖਤ ਕੀਤੀ ਫਰਦ ਭੇਜਣ ਦਾ ਕੰਮ ਵੀ ਸ਼ੁਰੂ ਕਰਨ ਜਾ ਰਹੀ ਹੈ। ਇਸ ਲਈ, ਵੈੱਬਸਾਈਟ ਤੇ ਐਪਲੀਕੇਸ਼ਨ ਦਾ ਬੀਟਾ ਵਰਜ਼ਨ ਲਾਂਚ ਕੀਤਾ ਗਿਆ ਹੈ ਜਿੱਥੇ ਕੋਈ ਵੀ ਵਿਅਕਤੀ ਆਨਲਾਈਨ ਫੀਸ ਅਦਾ ਕਰਨ ਤੋਂ ਬਾਅਦ ਇਸ ਡਿਜੀਟਲੀ ਦਸਤਖਤ ਕੀਤੇ ਫਰਦ ਲਈ ਅਰਜ਼ੀ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਜ ਔਸਤਨ ਇੱਕ ਸਾਲ ਵਿੱਚ 40 ਲੱਖ ਫਰਦ ਤਿਆਰ ਕਰਦਾ ਹੈ ਅਤੇ ਸਾਨੂੰ ਉਮੀਦ ਹੈ ਕਿ ਇਸ ਡਿਜੀਟਲੀ ਦਸਤਖਤ ਕੀਤੇ ਫਰਦ ਸਿਸਟਮ ਦੇ ਰਸਮੀ ਲਾਂਚ ਤੋਂ ਬਾਅਦ, ਜ਼ਿਆਦਾਤਰ ਲੋਕ ਫਰਦ ਪ੍ਰਾਪਤ ਕਰਨ ਲਈ ਫਰਦ ਕੇਂਦਰਾਂ ਵਿੱਚ ਜਾਣ ਦੇ ਚੱਕਰ ਤੋਂ ਬਚਣਗੇ ਅਤੇ ਇਹ ਫਰਦ ਤਿਆਰ ਕਰਨ ਦੇ ਕੰਮ ਨੂੰ ਤੇਜ਼ ਕਰਨ ਵਿੱਚ ਵੀ ਮਦਦਗਾਰ ਹੋਵੇਗਾ।

ਉਹਨਾਂ ਕਿਹਾ ਕਿ ਇੰਤਕਾਲ ਅਤੇ ਮਾਲ ਰਪਟ ਨੂੰ ਦਰਜ ਕਰਨ ਲਈ ਆਨਲਾਈਨ ਮੋਡੀਊਲ ਵੀ ਮਾਲ ਵਿਭਾਗ ਦੀ ਵੈੱਬਸਾਈਟ ਤੇ ਟੈਸਟਿੰਗ ਮੋਡ ਵਿੱਚ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੈੱਬਸਾਈਟ ਤੇ ਜਾਣ ਅਤੇ ਫਰਦ ਤਿਆਰ ਕਰਨ, ਇੰਤਕਾਲ ਅਤੇ ਰਪਟ ਦਰਜ ਕਰਨ ਲਈ ਇਨ੍ਹਾਂ ਬੀਟਾ ਸੰਸਕਰਣਾਂ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਉਦੇਸ਼ ਜ਼ਮੀਨੀ ਪੱਧਰ ਤੇ ਬਦਲਾਅ ਕਰਨ ਲਈ ਜ਼ਰੂਰਤਾਂ ਦਾ ਮੁਲਾਂਕਣ ਕਰਨਾ ਹੈ।

ਖਰੜ ਸਬ ਰਜਿਸਟਰਾਰ ਦਫ਼ਤਰ ਦੇ ਆਪਣੇ ਦੌਰੇ ਦੌਰਾਨ, ਵਧੀਕ ਮੁੱਖ ਸਕੱਤਰ ਕਮ ਵਿੱਤੀ ਕਮਿਸ਼ਨਰ (ਮਾਲ) ਨੇ ਡੀਡ ਰਜਿਸਟ੍ਰੇਸ਼ਨ ਲਈ ਉੱਥੇ ਮੌਜੂਦ ਵਿਅਕਤੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪੁੱਛਿਆ ਇਹ ਵੀ ਪੁੱਛਿਆ ਕਿ ਕਿਸੇ ਨੇ ਉਨ੍ਹਾਂ ਤੋਂ ਤੈਅ ਫ਼ੀਸ ਤੋਂ ਜ਼ਿਆਦਾ ਪੈਸੇ ਤਾਂ ਨਹੀਂ ਲਏ ਜਾਂ ਉਨ੍ਹਾਂ ਨੂੰ ਕਿਸੇ ਨੂੰ ਰਿਸ਼ਵਤ ਤਾਂ ਨਹੀਂ ਦੇਣੀ ਪਈ। ਵਧੀਕ ਮੁੱਖ ਸਕੱਤਰ ਨੇ ਜ਼ੀਰਕਪੁਰ ਅਤੇ ਡੇਰਾਬੱਸੀ ਸਬ ਰਜਿਸਟਰਾਰ ਦਫ਼ਤਰਾਂ ਦਾ ਵੀ ਦੌਰਾ ਕੀਤਾ ਅਤੇ ਰਜਿਸਟ੍ਰੇਸ਼ਨ ਨਾਲ ਸਬੰਧਤ ਕੰਮਾਂ ਲਈ ਉੱਥੇ ਮੌਜੂਦ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ।

ਵਧੀਕ ਮੁੱਖ ਸਕੱਤਰ ਕਮ ਵਿੱਤੀ ਕਮਿਸ਼ਨਰ (ਮਾਲ) ਦੇ ਨਾਲ ਸਕੱਤਰ, ਮਾਲ ਅਤੇ ਮੁੜ ਵਸੇਬਾ, ਪੰਜਾਬ, ਸ਼੍ਰੀਮਤੀ ਸੋਨਾਲੀ ਗਿਰਿ, ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

 

Continue Reading

Mohali

ਨਸ਼ਾ ਤਸਕਰੀ ਮਾਮਲੇ ਵਿਚ ਤਿੰਨ ਦੋਸ਼ੀਆਂ ਨੂੰ 15 ਸਾਲ ਅਤੇ ਇੱਕ ਦੋਸ਼ੀ ਨੂੰ 10 ਸਾਲ ਦੀ ਕੈਦ

Published

on

By

 

 

ਐਨਸੀਬੀ ਨੇ 2021 ਵਿੱਚ ਕਰੀਬ 21 ਕਿਲੋ ਚਰਸ ਸਮੇਤ ਕੀਤਾ ਸੀ ਚਾਰ ਦੋਸ਼ੀਆਂ ਨੂੰ ਕਾਬੂ

ਐਸ ਏ ਐਸ ਨਗਰ, 24 ਮਾਰਚ (ਪਰਵਿੰਦਰ ਕੌਰ ਜੱਸੀ) ਐਨ ਸੀ ਬੀ ਵੱਲੋਂ 2021 ਵਿੱਚ ਚਾਰ ਦੋਸ਼ੀਆਂ ਨੂੰ 21.370 ਕਿਲੋਗ੍ਰਾਮ ਚਰਸ ਸਮੇਤ ਗ੍ਰਿਫਤਾਰ ਕਰਨ ਦੇ ਮਾਮਲੇ ਵਿੱਚ ਮੁਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਐਨ ਸੀ ਬੀ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਲਜਮ ਦੇਸ ਰਾਜ, ਵਿਜੇ ਅਤੇ ਪੁਸ਼ਪ ਰਾਜ ਨੂੰ ਐਨ ਡੀ ਪੀ ਐਸ ਐਕਟ ਦੀ ਧਾਰਾ 20 (ਸੀ), 28, 27 ਏ ਦੇ ਤਹਿਤ 15 ਸਾਲ ਦੀ ਕੈਦ ਅਤੇ ਤਿੰਨਾਂ ਨੂੰ ਡੇਢ-ਡੇਢ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਚੌਥੇ ਵਿਅਕਤੀ ਯਸ਼ਵੰਤ ਉਰਫ ਰਿਤਿਕ ਨੂੰ ਵੀ ਐਨ ਡੀ ਪੀ ਐਸ ਐਕਟ ਦੀ ਧਾਰਾ 20 (ਸੀ) ਵਿੱਚ ਦੋਸ਼ੀ ਕਰਾਰ ਦਿੰਦਿਆ 10 ਸਾਲ ਦੀ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਜੁਰਮਾਨਾ ਅਦਾ ਨਾ ਕਰਨ ਤੇ ਚਾਰਾਂ ਦੋਸ਼ੀਆਂ ਨੂੰ ਛੇ ਮਹੀਨੇ ਦੀ ਕੈਦ ਹੋਰ ਕੱਟਣੀ ਪਵੇਗੀ।

ਜਾਣਕਾਰੀ ਅਨੁਸਾਰ ਐਨਸੀਬੀ ਵੱਲੋਂ ਦੇਸਰਾਜ ਅਤੇ ਯਸ਼ਵੰਤ ਉਰਫ ਰਿਤਿਕ ਤੋਂ 21.370 ਕਿਲੋਗ੍ਰਾਮ ਚਰਸ ਦੀ ਬਰਾਮਦਗੀ ਹੋਈ ਸੀ। ਇਸ ਮਾਮਲੇ ਵਿੱਚ ਗ੍ਰਿਫਤਾਰ ਪੁਸ਼ਪ ਰਾਜ ਨਾਂ ਦਾ ਮੁਲਜਮ ਦੇਸ ਰਾਜ ਦੇ ਨਾਲ ਚਰਸ ਦੀ ਸਪਲਾਈ ਕਰਨ ਦਾ ਕੰਮ ਕਰਦਾ ਸੀ ਅਤੇ ਚੌਥਾ ਮੁਲਜ਼ਮ ਵਿਜੇ ਸਾਜਿਸ਼ ਰਚਦਾ ਸੀ ਅਤੇ ਨਸ਼ੇ ਦੀ ਸਪਲਾਈ ਨੂੰ ਪ੍ਰਾਪਤ ਕਰਦਾ ਸੀ।

 

Continue Reading

Latest News

Trending