National
ਬਿਹਾਰ ਦੇ ਸਾਬਕਾ ਮੰਤਰੀ ਦੇ ਪਿਤਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਪਟਨਾ, 16 ਜੁਲਾਈ (ਸ.ਬ.) ਵਿਕਾਸਸ਼ੀਲ ਇਨਸਾਨ ਪਾਰਟੀ ਦੇ ਚੀਫ ਅਤੇ ਬਿਹਾਰ ਸਰਕਾਰ ਦੇ ਸਾਬਕਾ ਮੰਤਰੀ ਮੁਕੇਸ਼ ਸਾਹਨੀ ਦੇ ਪਿਤਾ ਜੀਤਨ ਸਾਹਨੀ ਦਾ ਅੱਜ ਸਵੇਰੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਤੇਜ਼ਧਾਰ ਹਥਿਆਰਾਂ ਨਾਲ ਘਰ ਵਿਚ ਉਨ੍ਹਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਉਨ੍ਹਾਂ ਦੀ ਲਾਸ਼ ਕੱਟੀ ਹੋਈ ਹਾਲਤ ਵਿਚ ਮਿਲੀ। ਦਰਭੰਗਾ ਦੇ ਐਸਐਸਪੀ ਜਗੁਨਾਥ ਰੈਡੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜੀਤਨ ਦੀ ਕੱਟੀ ਹੋਈ ਲਾਸ਼ ਘਰ ਵਿਚੋਂ ਬਰਾਮਦ ਕੀਤੀ ਗਈ। ਪੁਲੀਸ ਘਟਨਾ ਵਾਲੀ ਥਾਂ ਤੇ ਪਹੁੰਚ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁਕੇਸ਼ ਸਾਹਨੀ ਨੂੰ ਆਪਣੇ ਪਿਤਾ ਦੇ ਕਤਲ ਦੀ ਜਾਣਕਾਰੀ ਲੋਕਾਂ ਤੋਂ ਮਿਲੀ। ਉਹ ਮੁੰਬਈ ਸਥਿਤ ਆਪਣੀ ਕੰਮ ਵਾਲੀ ਥਾਂ ਤੇ ਸਨ, ਜਿੱਥੇ ਉਨ੍ਹਾਂ ਨੂੰ ਫੋਨ ਕਾਲ ਕਰ ਕੇ ਇਸ ਦੀ ਸੂਚਨਾ ਦਿੱਤੀ ਗਈ। ਪਿਤਾ ਦੇ ਕਤਲ ਦੀ ਖ਼ਬਰ ਮਿਲਣ ਮਗਰੋਂ ਮੁਕੇਸ਼ ਮੁੰਬਈ ਤੋਂ ਪਟਨਾ ਲਈ ਰਵਾਨਾ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਤੇਜ਼ਧਾਰ ਹਥਿਆਰ ਨਾਲ ਘਰ ਵਿਚ ਹੀ ਜੀਤਨ ਸਾਹਨੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਜਿਸ ਕਮਰੇ ਵਿਚ ਲਾਸ਼ ਮਿਲੀ ਹੈ, ਉੱਥੇ ਚਾਰੋਂ ਪਾਸੇ ਖੂਨ ਫੈਲਿਆ ਹੋਇਆ ਹੈ। ਪੁਲੀਸ ਪੂਰੇ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਕਤਲ ਦੀ ਜਾਂਚ ਲਈ ਐਸਆਈਟੀ ਦਾ ਗਠਨ ਵੀ ਕਰ ਦਿੱਤਾ ਗਿਆ ਹੈ।
ਮੁਕੇਸ਼ ਸਾਹਨੀ ਦਾ ਘਰ ਦਰਭੰਗਾ ਦੇ ਸੁਪੌਲ ਬਾਜ਼ਾਰ ਦੇ ਅਫਜ਼ਲਾ ਪੰਚਾਇਤ ਵਿਚ ਹੈ। ਉਨ੍ਹਾਂ ਦੇ ਪਿਤਾ ਜੀਤਨ ਇਕੱਲੇ ਹੀ ਇਸ ਘਰ ਵਿਚ ਰਹਿੰਦੇ ਸਨ। ਮੁਕੇਸ਼ ਦੀ ਮਾਂ ਦਾ ਦਿਹਾਂਤ ਪਹਿਲਾਂ ਹੀ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਜੀਤਨ ਸਾਹਨੀ ਨਾਲ ਘਰ ਵਿਚ ਦੋ ਤੋਂ ਤਿੰਨ ਨੌਕਰ ਅਤੇ ਇਕ ਡਰਾਈਵਰ ਵੀ ਰਹਿੰਦਾ ਸੀ। ਪੁਲੀਸ ਮੁਤਾਬਕ ਪਹਿਲੇ ਨਜ਼ਰ ਵਿਚ ਅਜਿਹਾ ਲੱਗਦਾ ਹੈ ਕਿ ਕੱਲ ਰਾਤ ਚੋਰੀ ਦੇ ਇਰਾਦੇ ਨਾਲ ਕੁਝ ਲੋਕ ਜੀਤਨ ਦੇ ਘਰ ਅੰਦਰ ਦਾਖ਼ਲ ਹੋ ਗਏ ਸਨ। ਜਦੋਂ ਜੀਤਨ ਨੇ ਇਸ ਦਾ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਤੇ ਹਮਲਾ ਕਰ ਦਿੱਤਾ।
ਓਧਰ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਜੀਤਨਰਾਮ ਮਾਂਝੀ ਨੇ ਇਸ ਘਟਨਾ ਤੇ ਕਿਹਾ ਕਿ ਵੀ. ਆਈ. ਪੀ. ਚੀਫ ਮੁਕੇਸ਼ ਸਹਨੀ ਦੇ ਪਿਤਾ ਦੇ ਕਤਲ ਦੀ ਸੂਚਨਾ ਤੋਂ ਦੁਖੀ ਹਾਂ। ਮੈਂ ਸੂਬਾ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਦੋਸ਼ੀਆਂ ਨੂੰ ਬਿਨਾਂ ਦੇਰੀ ਕੀਤੇ ਗ੍ਰਿਫ਼ਤਾਰ ਕਰ ਕੇ ਸਪੀਡੀ ਟਰਾਇਲ ਕਰਵਾਇਆ ਜਾਵੇ। ਮੈਂ ਅਤੇ ਮੇਰੀ ਪਾਰਟੀ ਇਸ ਦੁੱਖ ਦੀ ਘੜੀ ਵਿਚ ਹਰ ਤਰ੍ਹਾਂ ਨਾਲ ਮੁਕੇਸ਼ ਸਾਹਨੀ ਨਾਲ ਹੈ।
National
ਰੋਹਤਕ ਵਿੱਚ ਗੈਂਗਵਾਰ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ, ਦੋ ਜ਼ਖਮੀ
ਰੋਹਤਕ, 20 ਸਤੰਬਰ (ਸ.ਬ.) ਹਰਿਆਣਾ ਦੇ ਰੋਹਤਕ ਜ਼ਿਲ੍ਹੇ ਵਿੱਚ ਰਾਹੁਲ ਬਾਬਾ ਅਤੇ ਪਲੋਟਰਾ ਗੈਂਗ ਵਿਚ ਗੈਂਗਵਾਰ ਹੋਈ। ਰੋਹਤਕ ਦੇ ਸੋਨੀਪਤ ਰੋਡ ਸਥਿਤ ਬਲਿਆਣਾ ਮੋੜ ਕੋਲ ਸ਼ਰਾਬ ਦੇ ਠੇਕੇ ਤੇ ਬੈਠੇ 5 ਨੌਜਵਾਨਾਂ ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ। ਹਮਲਾਵਰ ਗੋਲੀਆਂ ਵਰ੍ਹਾ ਕੇ ਉੱਥੋਂ ਫਰਾਰ ਹੋ ਗਏ। ਗੋਲੀ ਲੱਗਣ ਕਾਰਨ 3 ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਦੋ ਜ਼ਖ਼ਮੀ ਹਨ। ਸੂਚਨਾ ਮਿਲਦੇ ਹੀ ਪੁਲੀਸ ਟੀਮ ਮੌਕੇ ਤੇ ਪਹੁੰਚੀ ਅਤੇ ਜਾਂਚ ਵਿੱਚ ਜੁੱਟ ਗਈ। ਪੁਲੀਸ ਅਧਿਕਾਰੀ ਹਿਮਾਂਸ਼ੂ ਗਰਗ ਵੀ ਮੌਕੇ ਤੇ ਪਹੁੰਚੇ।
ਵਾਰਦਾਤ ਦੌਰਾਨ ਮਰਨ ਵਾਲਿਆਂ ਵਿਚ ਸੁਮਿਤ ਪਲੋਟਰਾ ਦਾ ਭਰਾ ਅਮਿਤ ਨਾਂਦਲ ਉਰਫ਼ ਮੋਨੂ ਵੀ ਸ਼ਾਮਲ ਹੈ। ਉਸ ਦੇ ਨਾਲ ਬੋਹੜ ਪਿੰਡ ਦੇ ਹੀ ਰਹਿਣ ਵਾਲੇ ਜੈਦੀਪ ਅਤੇ ਵਿਨੈ ਦੀ ਮੌਤ ਹੋ ਗਈ। ਉੱਥੇ ਹੀ ਅਨੁਜ ਅਤੇ ਮਨੋਜ ਪੈਰਾਂ ਵਿਚ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋਏ ਹਨ।
ਪੁਲੀਸ ਦੀ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬੀਤੀ ਰਾਤ ਕਰੀਬ 10 ਵਜੇ ਪਿੰਡ ਬੋਹੜ ਦੇ 5 ਨੌਜਵਾਨ ਬਲਿਆਣਾ ਮੋੜ ਦੇ ਸ਼ਰਾਬ ਦੇ ਠੇਕੇ ਤੇ ਬੈਠੇ ਸਨ। ਫਿਰ ਤਿੰਨ ਬਾਈਕ ਠੇਕੇ ਦੇ ਬਾਹਰ ਰੁਕੀਆਂ। ਉਨ੍ਹਾਂ ਤੇ ਕਰੀਬ 7 ਤੋਂ 8 ਨੌਜਵਾਨ ਸਵਾਰ ਸਨ। ਉਨ੍ਹਾਂ ਨੇ ਆਉਂਦਿਆਂ ਹੀ ਠੇਕੇ ਤੇ ਬੈਠੇ ਨੌਜਵਾਨਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਕਾਰਨ 5 ਨੌਜਵਾਨ ਜ਼ਖ਼ਮੀ ਹੋ ਗਏ। ਗੋਲੀਆਂ ਚਲਾਉਣ ਤੋਂ ਬਾਅਦ ਬਾਈਕ ਸਵਾਰ ਸਾਰੇ ਨੌਜਵਾਨ ਫ਼ਰਾਰ ਹੋ ਗਏ। ਮੌਕੇ ਤੇ ਮੌਜੂਦ ਕੁਝ ਲੋਕਾਂ ਨੇ ਜ਼ਖਮੀਆਂ ਨੂੰ ਜਾਣਦੇ ਸਨ। ਉਨ੍ਹਾਂ ਨੇ ਜ਼ਖਮੀਆਂ ਦੇ ਪਰਿਵਾਰ ਵਾਲਿਆਂ ਨੂੰ ਫੋਨ ਕਰਕੇ ਸੂਚਨਾ ਦਿੱਤੀ। ਸੂਚਨਾ ਮਿਲਣ ਤੇ ਜ਼ਖਮੀਆਂ ਦੇ ਰਿਸ਼ਤੇਦਾਰ ਮੌਕੇ ਤੇ ਪਹੁੰਚ ਗਏ। ਉਹ ਸਾਰੇ ਜ਼ਖਮੀਆਂ ਨੂੰ ਗੱਡੀ ਵਿੱਚ ਪਾ ਕੇ ਰੋਹਤਕ ਪੀਜੀਆਈ ਲੈ ਗਏ ਪਰ ਡਾਕਟਰ ਨੇ ਉਨ੍ਹਾਂ ਵਿੱਚੋਂ 3 ਨੂੰ ਮ੍ਰਿਤਕ ਐਲਾਨ ਦਿੱਤਾ। ਬਾਕੀ 2 ਨੂੰ ਦਾਖਲ ਕਰਵਾ ਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ।
ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 2019 ਵਿਚ ਅਦਾਲਤ ਦੇ ਬਾਹਰ ਗੋਲੀਬਾਰੀ ਹੋਈ ਸੀ। ਗੋਲੀਬਾਰੀ ਵਿਚ ਬੋਹੜ ਪਿੰਡ ਪਲੋਟਰਾ ਦਾ ਇਕ ਨੌਜਵਾਨ ਕਾਬੂ ਕੀਤਾ ਗਿਆ, ਜੋ ਹੁਣ ਜੇਲ੍ਹ ਵਿਚ ਹੈ। ਇਸ ਘਟਨਾ ਨੂੰ ਇਸ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਘਟਨਾ ਪਿੱਛੇ ਪੁਰਾਣੀ ਦੁਸ਼ਮਣੀ ਜਾਪਦੀ ਹੈ। ਫਿਲਹਾਲ ਪੁਲੀਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ।
National
ਸੁਪਰੀਮ ਕੋਰਟ ਦਾ ਯੂ-ਟਿਊਬ ਚੈਨਲ ਹੋਇਆ ਹੈਕ
ਨਵੀਂ ਦਿੱਲੀ, 20 ਸਤੰਬਰ (ਸ.ਬ.) ਸੁਪਰੀਮ ਕੋਰਟ ਦਾ ਅਧਿਕਾਰਤ ਯੂ-ਟਿਊਬ ਚੈਨਲ ਅੱਜ ਹੈਕ ਹੋ ਗਿਆ ਅਤੇ ਉਸ ਤੇ ਅਮਰੀਕੀ ਕੰਪਨੀ ਰਿਪਲ ਲੈਬਸ ਨਿਰਮਿਤ ਕ੍ਰਿਪਟੋਕਰੰਸੀ ਐਕਸਆਰਪੀ ਦਾ ਐਡ ਵੀਡੀਓ ਦਿਖਾਈ ਦੇਣ ਲੱਗਾ। ਹਾਲਾਂਕਿ ਵੀਡੀਓ ਨੂੰ ਖੋਲ੍ਹਣ ਤੇ ਉਸ ਤੇ ਕੁਝ ਦਿਖਾਈ ਨਹੀਂ ਦਿੱਤਾ। ਸੁਪਰੀਮ ਕੋਰਟ ਸੰਵਿਧਾਨਕ ਬੈਂਚਾਂ ਦੇ ਸਾਹਮਣੇ ਸੂਚੀਬੱਧ ਮਾਮਲਿਆਂ ਅਤੇ ਜਨਤਕ ਹਿੱਤਾਂ ਦੇ ਮਾਮਲਿਆਂ ਦੀ ਸੁਣਵਾਈ ਨੂੰ ਲਾਈਵ ਸਟ੍ਰੀਮ ਕਰਨ ਲਈ ਯੂ-ਟਿਊਬ ਚੈਨਲ ਦੀ ਵਰਤੋਂ ਕਰਦੀ ਹੈ। ਹਾਲ ਹੀ ਵਿੱਚ, ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇਕ ਮਹਿਲਾ ਟਰੇਨੀ ਡਾਕਟਰ ਦੇ ਜਬਰ ਜ਼ਿਨਾਹ ਅਤੇ ਕਤਲ ਕੇਸ ਦੀ ਸੁਣਵਾਈ ਨੂੰ ਸੁਪਰੀਮ ਕੋਰਟ ਦੇ ਯੂਟਿਊਬ ਚੈਨਲ ਤੇ ਲਾਈਵ ਸਟ੍ਰੀਮ ਕੀਤਾ ਗਿਆ ਸੀ।
ਸੁਪਰੀਮ ਕੋਰਟ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਨੂੰ ਯਕੀਨ ਨਹੀਂ ਹੈ ਕਿ ਅਸਲ ਵਿਚ ਕੀ ਹੋਇਆ ਹੈ ਪਰ ਲੱਗਦਾ ਹੈ ਕਿ ਵੈਬਸਾਈਟ ਨਾਲ ਛੇੜਛਾੜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਅੱਜ ਸਵੇਰੇ ਸੁਪਰੀਮ ਕੋਰਟ ਦੇ ਅਧਿਕਾਰਤ ਯੂਟਿਊਬ ਚੈਨਲ ਤੇ ਸਾਹਮਣੇ ਆਈ ਅਤੇ ਸੁਪਰੀਮ ਕੋਰਟ ਦੀ ਆਈ.ਟੀ. ਟੀਮ ਨੇ ਇਸ ਨੂੰ ਠੀਕ ਕਰਨ ਲਈ ਐਨਆਈਸੀ ਤੋਂ ਮਦਦ ਮੰਗੀ ਹੈ। ਹੈਕਰ ਅੱਜ-ਕੱਲ੍ਹ ਵੱਡੇ ਪੱਧਰ ਤੇ ਪ੍ਰਸਿੱਧ ਯੂਟਿਊਬ ਚੈਨਲਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
National
ਪਿਓ ਵੱਲੋਂ ਨਵਜੰਮੀ ਧੀ ਦਾ ਜ਼ਮੀਨ ਤੇ ਸੁੱਟ ਕੇ ਕਤਲ
ਇਟਾਵਾ, 20 ਸਤੰਬਰ (ਸ.ਬ.) ਪਿਓ ਨੇ ਪੁੱਤ ਦੀ ਆਸ ਵਿਚ ਚੌਥੀ ਧੀ ਦੇ ਜਨਮ ਤੋਂ ਗੁੱਸੇ ਵਿੱਚ ਆ ਕੇ ਨਵਜੰਮੀ ਬੱਚੀ ਨੂੰ ਜ਼ਮੀਨ ਤੇ ਪਟਕ-ਪਟਕ ਕੇ ਉਸ ਦਾ ਕਤਲ ਕਰ ਦਿੱਤਾ। ਪੁਲੀਸ ਨੇ ਅੱਜ ਕਿਹਾ ਕਿ ਬਬਲੂ ਦਿਵਾਕਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ ਐਤਵਾਰ ਨੂੰ ਉਸ ਨੇ ਨਸ਼ੇ ਦੀ ਹਾਲਤ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ। ਸੀਨੀਅਰ ਪੁਲੀਸ ਸੁਪਰਡੈਂਟ ਸੰਜੇ ਕੁਮਾਰ ਵਰਮਾ ਨੇ ਦੱਸਿਆ ਕਿ ਦਿਵਾਕਰ ਮੁੜ ਧੀ ਦੇ ਜਨਮ ਤੋਂ ਪਰੇਸ਼ਾਨ ਅਤੇ ਗੁੱਸੇ ਵਿੱਚ ਸੀ। ਉਨ੍ਹਾਂ ਦੱਸਿਆ ਕਿ ਦਿਵਾਕਰ ਦੀਆਂ ਪਹਿਲੀ ਪਤਨੀ ਤੋਂ 2 ਧੀਆਂ ਬੇਟੀਆਂ ਸਨ। ਪਤਨੀ ਦੀ ਮੌਤ ਹੋਣ ਤੋਂ ਬਾਅਦ ਉਸ ਨੇ ਮੁੜ ਵਿਆਹ ਕਰਵਾਇਆ ਅਤੇ ਉਸ ਦੀ ਦੂਜੀ ਪਤਨੀ ਤੋਂ ਪਹਿਲਾ ਬੱਚਾ ਵੀ ਇਕ ਧੀ ਸੀ। ਐਸਐਸਪੀ ਨੇ ਅੱਗੇ ਕਿਹਾ ਕਿ ਜੋੜੇ ਦੇ ਦੂਜੇ ਬੱਚੇ ਅਤੇ ਦਿਵਾਕਰ ਦੀ ਚੌਥੀ ਧੀ, ਦਾ ਜਨਮ ਪਿਛਲੇ ਮਹੀਨੇ ਹੋਇਆ ਸੀ।
ਪੁਲੀਸ ਨੇ ਦੱਸਿਆ ਕਿ ਬੀਤੇ ਐਤਵਾਰ ਨੂੰ ਆਪਣੇ ਮਾਤਾ-ਪਿਤਾ ਨਾਲ ਬਹਿਸ ਦੌਰਾਨ ਨਸ਼ੇ ਵਿੱਚ ਦਿਵਾਕਰ ਨੇ ਆਪਣੀ ਪਤਨੀ ਦੀ ਗੋਦੀ ਤੋਂ ਇਕ ਮਹੀਨੇ ਦੀ ਬੱਚੀ ਨੂੰ ਖੋਹ ਲਿਆ ਅਤੇ ਉਸ ਨੂੰ ਜ਼ਮੀਨ ਤੇ ਸੁੱਟ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਨਵਜੰਮੀ ਬੱਚੀ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਜਿੱਥੇ ਬੁੱਧਵਾਰ ਨੂੰ ਉਸ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਉਸ ਦੀ ਪਤਨੀ ਦੀਪੂ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ, ਦਿਵਾਕਰ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 105 (ਦੋਸ਼ੀ ਕਤਲ ਦੀ ਸਜ਼ਾ ਕਤਲ ਦੇ ਬਰਾਬਰ ਨਹੀਂ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਨੇ ਕਿਹਾ ਕਿ ਬਬਲੂ ਨੂੰ ਬੀਤੇ ਦਿਨ ਜੇਲ੍ਹ ਭੇਜ ਦਿੱਤਾ ਗਿਆ ਸੀ।
-
International2 months ago
ਨਿਸ਼ਾਨੇਬਾਜ਼ ਸਵਪਨਿਲ ਕੁਸਲੇ ਨੇ ਉਲੰਪਿਕ ਵਿੱਚ ਜਿੱਤਿਆ ਕਾਂਸੀ ਦਾ ਤਗਮਾ, ਭਾਰਤ ਨੂੰ ਮਿਲਿਆ ਤੀਜਾ ਤਮਗਾ
-
International1 month ago
ਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਲਿਆ ਸੰਨਿਆਸ
-
Chandigarh2 months ago
ਰਿਕਾਰਡ ਪਲਾਂਟ ਲੋਡ ਫੈਕਟਰ ਤੇ ਚੱਲ ਰਿਹਾ ਹੈ ਗੁਰੂ ਅਮਰਦਾਸ ਥਰਮਲ ਪਲਾਂਟ
-
International1 month ago
ਦੱਖਣੀ ਜਾਪਾਨ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ
-
International1 month ago
ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਫਾਈਨਲ ਮੁਕਾਬਲੇ ਤੋਂ ਪਹਿਲਾਂ ਅਯੋਗ ਕਰਾਰ ਦਿੱਤਾ
-
Chandigarh2 months ago
ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਲੜਨ ਵਾਲੇ 6 ਉਮੀਦਵਾਰ ਅਯੋਗ ਐਲਾਨੇ : ਸਿਬਿਨ ਸੀ
-
Chandigarh2 months ago
ਕਾਂਗਰਸ ਅਤੇ ਭ੍ਰਿਸ਼ਟਾਚਾਰ ਇੱਕੋ ਸਿੱਕੇ ਦੇ ਦੋ ਪਾਸੇ : ਹਰਸਿਮਰਤ ਕੌਰ ਬਾਦਲ
-
Chandigarh2 months ago
ਜੀਰਕਪੁਰ ਅਤੇ ਆਸ ਪਾਸ ਬਿਨਾਂ ਮਨਜ਼ੂਰੀ ਤੋਂ ਚੱਲ ਰਹੀਆਂ ਹਨ ਬੇਕਰੀਆਂ