Connect with us

Mohali

ਆਪਣੀ ਕਰਜਾ ਲਿਮਿਟ ਰਾਂਹੀ ਨਕਲੀ ਖਾਦ ਲਿਜਾਣ ਵਾਲੇ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਕਰੇ ਸਰਕਾਰ : ਕਿਸਾਨ ਯੂਨੀਅਨ

Published

on

 

ਭਾਰਤੀ ਕਿਸਾਨ ਯੂਨੀਅਨ ਏਕਤਾ ਪੰਜਾਬ (ਸਿੱਧੂਪੁਰ) ਦਾ ਵਫਦ ਡਿਪਟੀ ਕਮਿਸ਼ਨਰ ਨੂੰ ਮਿਲਿਆ

ਐਸ.ਏ.ਐਸ. ਨਗਰ, 6 ਅਗਸਤ (ਸ.ਬ.) ਭਾਰਤੀ ਕਿਸਾਨ ਯੂਨੀਅਨ ਏਕਤਾ ਪੰਜਾਬ (ਸਿੱਧੂਪੁਰ) ਦੇ ਆਗੂਆਂ ਦੇ ਇੱਕ ਵਫਦ ਨੇ ਯੂਨੀਅਨ ਦੇ ਸੂਬਾ ਪਰੈਸ ਸਕੱਤਰ ਮੇਹਰ ਸਿੰਘ ਥੇੜੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਮੁਹਾਲੀ ਰਾਂਹੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਕਿਸਾਨੀ ਨੂੰ ਮੌਜੂਦਾ ਸਮੇਂ ਵਿੱਚ ਆਈਆਂ ਮੁਸ਼ਕਿਲਾਂ ਦੇ ਹਲ ਲਈ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਮੰਗ ਪੱਤਰ ਵਿੱਚ ਕਿਹਾ ਗਿਆ ਹੈ ਮੀਡੀਆ ਵਿੱਚ ਆਈਆਂ ਖਬਰਾਂ ਰਾਂਹੀ ਕਿਸਾਨਾਂ ਨੂੰ ਪਤਾ ਲੱਗਿਆ ਹੈ ਕਿ ਕੇਂਦਰ ਸਰਕਾਰ ਨੇ ਝੋਨੇ ਦੀ ਫਸਲ ਦੇ ਬਦਲੇ ਕੋਈ ਹੋਰ ਫਸਲ ਬੀਜਣ ਵਾਲੇ ਕਿਸਾਨਾਂ ਨੂੰ 17 ਹਜਾਰ 500 ਰੁਪਏ ਪ੍ਰਤੀ ਹੈਕਟੇਅਰ ਉਤਸ਼ਾਹਿਤ ਰਾਸ਼ੀ ਵੱਜੋਂ ਦੇਣ ਲਈ ਪੰਜਾਬ ਸਰਕਾਰ ਨੂੰ ਤਕਰੀਬਨ 300 ਕਰੋੜ ਰੁਪਏ ਭੇਜੇ ਹਨ ਪਰੰਤੂ ਪੰਜਾਬ ਸਰਕਾਰ ਦਾ ਕੋਈ ਵੀ ਸਰਕਾਰੀ ਅਧਿਕਾਰੀ ਇਸ ਸਕੀਮ ਸੰਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਨਹੀਂ ਪਹੁੰਚਿਆ। ਪੱਤਰ ਵਿੱਚ ਕਿਹਾ ਗਿਆ ਹੈ ਕਿ ਝੋਨੇ ਦੀ ਬਿਜਾਈ ਲਗਭਗ 100 ਫੀਸਦੀ ਪੂਰੀ ਹੋ ਚੁੱਕੀ ਹੈ ਅਤੇ ਹੁਣ ਇਸ ਸਕੀਮ ਦਾ ਕਿਸੇ ਵੀ ਕਿਸਾਨ ਨੂੰ ਕੋਈ ਲਾਭ ਨਹੀਂ ਹੋਵੇਗਾ, ਫਿਰ ਇਹ ਕਰੋੜਾਂ ਰੁਪਏ ਕਿਥੇ ਜਾਣਗੇ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਮਈ ਦੇ ਮਹੀਨੇ ਸੌਣੀ ਦੀਆਂ ਫਸਲਾਂ ਬੀਜਣ ਲਈ ਸਹਿਕਾਰੀ ਸਭਾਵਾਂ ਵਿੱਚ ਨਕਲੀ ਡੀ.ਏ.ਪੀ. ਖਾਦ ਭੇਜਿਆ ਗਿਆ ਸੀ ਅਤੇ ਸਭ ਤੋਂ ਪਹਿਲਾਂ ਮੁਹਾਲੀ ਜਿਲੇ ਦੀਆਂ ਸਭਾਵਾਂ ਦੀ ਖਾਦ ਦੇ ਸੈਂਪਲ ਫੇਲ ਪਾਏ ਗਏ ਸਨ। ਉਸ ਸਮੇਂ ਤਕ ਉਸ ਨਕਲੀ ਖਾਦ ਨੂੰ ਕਾਫੀ ਕਿਸਾਨ ਆਪਣੀ ਕਰਜਾ ਲਿਮਟ ਤੇ ਖਰੀਦ ਕੇ ਲੈ ਗਏ ਸਨ ਜਿਸਨੂੰ ਉਹਨਾਂ ਨੇ ਆਪਣੀਆਂ ਫਸਲਾਂ ਲਈ ਵਰਤ ਲਿਆ। ਇਸ ਦੌਰਾਨ ਕਿਸਾਨਾਂ ਨੇ ਖੇਤੀਬਾੜੀ ਡਾਇਰੈਕਟਰ ਰਾਹੀਂ ਪੰਜਾਬ ਸਰਕਾਰ ਤੋਂ ਇੱਕ ਮੰਗ ਪੱਤਰ ਰਾਂਹੀ ਮੰਗ ਕੀਤੀ ਸੀ ਕਿ ਇਹ ਨਕਲੀ ਡੀ. ਏ. ਪੀ. ਪੰਜਾਬ ਵਿੱਚ ਕਿਤੇ ਹੋਰ ਨਾ ਭੇਜਿਆ ਜਾਵੇ ਪਰੰਤੂ ਇਸਦੇ ਬਾਵਜੂਦ ਪੰਜਾਬ ਦੇ ਕਾਫੀ ਜਿਲਿਆਂ ਵਿੱਚ ਇਹ ਖਾਦ ਭੇਜੀ ਗਈ ਅਤੇ ਇਸਦੇ 60 ਫੀਸਦੀ ਸੈਂਪਲ ਫੇਲ ਪਾਏ ਗਏ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਸਿਰਫ ਇਹ ਕਹਿ ਰਹੀ ਹੈ ਕਿ ਦੋਸ਼ੀ ਕੰਪਨੀਆਂ ਦੇ ਲਾਈਸੈਂਸ ਰੱਦ ਕਰਕੇ ਬਲੈਕ ਲਿਸਟ ਕੀਤਾ ਜਾਵੇਗਾ, ਜਦੋਂਕਿ ਸੰਬੰਧਿਤ ਕੰਪਨੀਆਂ ਕੇਂਦਰ ਸਰਕਾਰ ਵੱਲੋਂ ਮਿਲਦੀ ਸਬਸਿਡੀ (ਜੋ ਪ੍ਰਤੀ ਥੈਲਾ 1000 ਰੁ: ਤੋਂ ਜਿਆਦਾ ਹੈ) ਲੈ ਚੁਕੀਆਂ ਹਨ ਅਤੇ ਨਕਲੀ ਖਾਦ ਵੇਚ ਚੁਕੀਆਂ ਹਨ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਕੁੱਝ ਵੱਡੇ ਅਧਿਕਾਰੀਆਂ ਦੀ ਮਿਲੀ ਭੁਗਤ ਹੈ। ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਇਸ ਘੁਟਾਲੇ ਦੀ ਵੱਡੇ ਪੱਧਰ ਤੇ ਜਾਂਚ ਹੋਵੇ ਅਤੇ ਪੰਜਾਬ ਸਰਕਾਰ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਕਰੇ। ਪੱਤਰ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕਿਸਾਨ ਯੂਨੀਅਨ ਵੱਡੇ ਪੱਧਰ ਤੇ ਸੰਘਰਸ਼ ਕਰੇਗੀ, ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

ਇਸ ਮੌਕੇ ਮਾਨ ਸਿੰਘ ਰਾਜਪੁਰਾ (ਵਿੱਤ ਸਕੱਤਰ ਪੰਜਾਬ), ਬਹਾਦਰ ਸਿੰਘ ਨਿਆਮੀਆਂ (ਜਰਨਲ ਸਕੱਤਰ ਮੁਹਾਲੀ), ਹਕੀਕਤ ਸਿੰਘ ਘੜੂੰਆਂ (ਪ੍ਰੈਸ ਸਕੱਤਰ ਮੁਹਾਲੀ), ਹਰਚੰਦ ਸਿੰਘ ਕਜੌਲੀ (ਸਕੱਤਰ ਰੋਪੜ), ਗੁਰਦੇਵ ਸਿੰਘ ਬਲਾਕ ਪ੍ਰਧਾਨ ਰਾਜਪੁਰਾ, ਪਰਗਟ ਸਿੰਘ ਰੌਲੂਮਾਜਰਾ ਸਰਪ੍ਰਸਤ ਜਿਲਾ ਰੋਪੜ ਵੀ ਹਾਜਿਰ ਸਨ।

Continue Reading

Mohali

ਅਪਰਾਧਾਂ ਨੂੰ ਨੱਥ ਪਾਉਣ ਲਈ ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਪੁਲੀਸ ਨਾਲ ਕੀਤੀ ਜਾਵੇਗੀ ਮਹੀਨਾਵਾਰ ਮੀਟਿੰਗ : ਹਰਚਰਨ ਸਿੰਘ ਭੁੱਲਰ

Published

on

By

 

ਸੀਨੀਅਰ ਆਈ ਪੀ ਐਸ ਅਧਿਕਾਰੀ ਹਰਚਰਨ ਸਿੰਘ ਭੁੱਲਰ ਨੇ ਰੋਪੜ ਰੇਂਜ ਦੇ ਡੀ ਆਈ ਜੀ ਵਜੋਂ ਅਹੁਦਾ ਸੰਭਾਲਿਆ

ਐਸ ਏ ਐਸ ਨਗਰ, 27 ਨਵੰਬਰ (ਜਸਬੀਰ ਸਿੰਘ ਜੱਸੀ) ਸੀਨੀਅਰ ਆਈ ਪੀ ਐਸ ਅਧਿਕਾਰੀ ਸz. ਹਰਚਰਨ ਸਿੰਘ ਭੁੱਲਰ ਨੇ ਅੱਜ ਰੋਪੜ ਰੇਂਜ ਦੇ ਡੀ ਆਈ ਜੀ ਵਜੋਂ ਅਹੁਦਾ ਸੰਭਾਲ ਲਿਆ। ਇਸ ਸੰਬੰਧੀ ਅੱਜ ਮੀਡੀਆ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਸ ਖੇਤਰ ਵਿੱਚ ਅਪਰਾਧਾਂ ਨੂੰ ਨੱਥ ਪਾਉਣ ਲਈ ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਪੁਲੀਸ ਨਾਲ ਮਹੀਨਾਵਾਰ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਅਪਰਾਧੀਆਂ ਦੀ ਜਾਣਕਾਰੀ ਇਕ ਦੂਜੇ ਨਾਲ ਸਾਂਝੀ ਕੀਤੀ ਜਾ ਸਕੇ।

ਸ. ਭੁੱਲਰ ਨੇ ਕਿਹਾ ਕਿ ਪੁਲੀਸ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਪੁਲੀਸ ਪੂਰੀ ਮਸ਼ਤੈਦੀ ਨਾਲ ਕੰਮ ਕਰੇਗੀ ਅਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਉਹ ਮੁਹਾਲੀ ਦੇ ਡੀਐਸ ਪੀ, ਐਸ ਪੀ, ਐਸ ਐਸ ਪੀ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ ਅਤੇ ਇਸ ਇਲਾਕੇ ਦੇ ਲੋਕਾਂ ਨੂੰ ਇਨਸਾਫ ਦਿਵਾਉਣਾ ਉਹਨਾਂ ਦਾ ਮੁੱਖ ਟੀਚਾ ਹੋਵੇਗਾ ਜਿਸ ਦੌਰਾਨ ਕਿਸੇ ਨਾਲ ਵੀ ਬੇਇਨਸਾਫੀ ਨਹੀਂ ਹੋਵੇਗੀ।

ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਨਾਲ ਨੇੜਤਾ ਕਾਇਮ ਕਰਨ ਲਈ ਪੁਲੀਸ ਪਬਲਿਕ ਮੀਟਿੰਗਾਂ ਆਯੋਜਿਤ ਕੀਤੀਆਂ ਜਾ ਰਹੀਆਂ, ਜਿਹਨਾਂ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਹਨਾਂ ਨੂੰ ਮਾੜੇ ਕੰਮ ਕਰਨ ਵਾਲੇ ਵਿਅਕਤੀਆਂ ਸਬੰਧੀ ਜਾਣਕਾਰੀ ਮਿਲਦੀ ਹੈ ਤਾਂ ਉਹ ਉਹਨਾਂ ਦੀ ਸੂਚਨਾ ਪੁਲੀਸ ਨੂੰ ਜ਼ਰੂਰ ਦੇਣ ਤਾਂ ਜੋ ਅਪਰਾਧੀਆਂ ਨੂੰ ਕਾਬੂ ਕੀਤਾ ਜਾ ਸਕੇ।

ਟਰੈਵਲ ਏਜੰਟਾਂ ਵਲੋਂ ਧੋਖਾਧੜੀ ਦੇ ਮਾਮਲਿਆਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਉਹ ਅਜਿਹੇ ਠੱਗੀ ਮਾਰਨ ਵਾਲੇ ਟਰੈਵਲ ਏਜੰਟਾਂ ਵਿਰੁਧ ਕਾਨੂੰਨੀ ਕਾਰਵਾਈ ਕਰਨਗੇ। ਉਨ੍ਹਾਂ ਸੜਕੀ ਹਾਦਸਿਆਂ ਨੂੰ ਠੱਲ ਪਾਉਣ ਲਈ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਦੀ ਵੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਐਸ. ਐਸ. ਪੀ ਮੁਹਾਲੀ ਸ੍ਰੀ ਦੀਪਕ ਪਾਰੀਕ ਵੀ ਹਾਜ਼ਰ ਸਨ।

 

Continue Reading

Mohali

ਮੁਹਾਲੀ ਪੁਲੀਸ ਵੱਲੋਂ ਇੱਕ ਨਸ਼ਾ ਤਸਕਰ ਦਾ ਘਰ ਅਤੇ ਗੱਡੀ ਫਰੀਜ

Published

on

By

 

ਮੁਲਜਮ ਭਾਗੀਰਥ ਵਿਰੁੱਧ ਦਰਜ਼ ਹਨ ਹੈਰੋਇਨ ਅਤੇ ਗਾਂਜਾ ਬਰਾਮਦ ਹੋਣ ਦੇ ਤਿੰਨ ਮਾਮਲੇ

ਐਸ.ਏ.ਐਸ.ਨਗਰ, 27 ਨਵੰਬਰ (ਜਸਬੀਰ ਸਿੰਘ ਜੱਸੀ) ਥਾਣਾ ਫੇਜ਼-11 ਦੀ ਪੁਲੀਸ ਨੇ ਉਸ ਦੇ ਇਲਾਕੇ ਵਿੱਚ ਰਹਿੰਦੇ ਇਕ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਫਰੀਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜਮ ਭਾਗੀਰਥ ਉਰਫ ਬਿੱਟੀ ਵਿਰੁੱਧ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ ਅਤੇ ਪੁਲੀਸ ਵਲੋਂ ਅੱਜ ਸਮਰਥ ਅਥਾਰਟੀ ਦਿੱਲੀ ਦੇ ਹੁਕਮਾਂ ਰਾਹੀਂ ਉਸਦਾ ਸੈਕਟਰ 66 ਵਿਚਲਾ ਮਕਾਨ ਨੰਬਰ 794 ਅਤੇ ਉਸ ਦੀ ਇਨੋਵਾ ਕਰਿਸਟਾ ਗੱਡੀ ਨੂੰ ਫਰੀਜ ਕੀਤਾ ਗਿਆ ਹੈ। ਫਰੀਜ ਕਰਨ ਦੀ ਅੱਜ ਦੀ ਇਸ ਕਾਰਵਾਈ ਦੌਰਾਨ ਥਾਣਾ ਫੇਜ਼-11 ਦੇ ਮੁਖੀ ਗਗਨਦੀਪ ਸਿੰਘ ਵੀ ਮੌਜੂਦ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜਮ ਭਾਗੀਰਥ ਉਰਫ ਬਿੱਟੀ ਵਿਰੁੱਧ ਪੁਲੀਸ ਨੇ 5 ਜੂਨ 2021 ਨੂੰ 150 ਗ੍ਰਾਮ ਗਾਂਜਾ ਬਰਾਮਦ ਹੋਣ ਦਾ ਮਾਮਲਾ ਦਰਜ ਕੀਤਾ ਸੀ। ਇਸ ਵਿਅਕਤੀ ਨੂੰ ਫੇਜ਼ 11 ਦੀ ਪੁਲੀਸ ਨੇ 17 ਸੰਤਬਰ 2022 ਨੂੰ 27 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ ਅਤੇ ਫਿਰ 16 ਨਵੰਬਰ 2022 ਨੂੰ ਭਾਗੀਰਥ ਨੂੰ ਫੇਜ਼ 11 ਦੀ ਪੁਲੀਸ ਨੇ ਮੁੜ 20 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ।

ਥਾਣਾ ਮੁਖੀ ਇੰਸਪੈਕਟਰ ਗਗਨਦੀਪ ਸਿੰਘ ਮੁਤਾਬਕ ਮੁਲਜਮ ਭਾਗੀਰਥ ਐਨ. ਡੀ. ਪੀ. ਐਸ. ਐਕਟ ਤੋਂ ਇਲਾਵਾ ਹੋਰਨਾਂ ਅਪਰਾਧਾਂ ਵਿੱਚ ਸ਼ਾਮਲ ਰਿਹਾ ਹੈ। 2021 ਵਿੱਚ ਪੁਲੀਸ ਵਲੋਂ ਕੀਤੀ ਛਾਪੇਮਾਰੀ ਦੌਰਾਨ ਇਸ ਵਿਅਕਤੀ ਦੇ ਟਿਕਾਣੇ ਤੋਂ 4 ਕਾਰਤੂਸ 32 ਬੋਰ, 1 ਕਾਰਤੂਸ 9 ਐਮ. ਐਮ. ਪਿਸਟਲ, 1 ਲੱਖ 48 ਹਜਾਰ ਰੁਪਏ ਡਰੱਗ ਮਨੀ ਅਤੇ ਵੱਖ ਵੱਖ ਤਰ੍ਹਾਂ ਦੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ ਸਨ।

Continue Reading

Mohali

ਵਿਦਿਆਰਥਣਾਂ ਨੂੰ ਅਸ਼ਲੀਲ ਵੀਡੀਓ ਵਿਖਾਉਂਦਾ ਸੀ ਫੇਜ਼ 6 ਦੇ ਨਿੱਜੀ ਸਕੂਲ ਦਾ ਅਧਿਆਪਕ

Published

on

By

 

ਮਾਪਿਆਂ ਵਲੋਂ ਇੱਕਠੇ ਹੋ ਕੇ ਪੁਲੀਸ ਨੂੰ ਦਿੱਤੀ ਗਈ ਸ਼ਿਕਾਇਤ, ਪੁਲੀਸ ਕਰ ਰਹੀ ਹੈ ਪੁੱਛਗਿੱਛ

ਐਸ ਏ ਐਸ ਨਗਰ, 27 ਨਵੰਬਰ (ਜਸਬੀਰ ਸਿੰਘ ਜੱਸੀ) ਸਥਾਨਕ ਫੇਜ਼ 6 ਦੇ ਇਕ ਨਿਜੀ ਸਕੂਲ ਦੇ ਖੇਡ ਅਧਿਆਪਕ ਵਲੋਂ ਆਪਣੇ ਹੀ ਸਕੂਲ ਦੀਆਂ ਲੜਕੀਆਂ ਨੂੰ ਅਸ਼ਲੀਲ ਵੀਡੀਓਜ ਦਿਖਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲੀਸ ਵਲੋਂ ਅਮਨਪ੍ਰੀਤ ਸਿੰਘ ਨਾਂ ਦੇ ਇਸ ਅਧਿਆਪਕ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਫੇਜ਼ 6 ਦੇ ਇਕ ਨਿੱਜੀ ਸਕੂਲ ਦੇ ਖੇਡ ਅਧਿਆਪਕ ਵਲੋਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਅਸ਼ਲੀਲ ਫਿਲਮਾਂ ਦਿਖਾਈਆਂ ਜਾ ਰਹੀਆਂ ਸਨ। ਵਿਦਿਆਰਥਣਾਂ ਵਲੋਂ ਉਕਤ ਅਧਿਆਪਕ ਦੀਆਂ ਉਕਤ ਹਰਕਤਾਂ ਤੋਂ ਤੰਗ ਆ ਕੇ ਇਸ ਸਬੰਧੀ ਆਪਣੇ ਮਾਪਿਆਂ ਨੂੰ ਜਾਣਕਾਰੀ ਦਿੱਤੀ। ਇਸ ਸੰਬੰਧੀ ਅੱਜ ਬੱਚਿਆਂ ਦੇ ਮਾਪੇ ਇਕਠੇ ਹੋ ਕੇ ਫੇਜ਼ 6 ਦੀ ਚੌਂਕੀ ਪਹੁੰਚੇ ਅਤੇ ਪੁਲੀਸ ਨੂੰ ਸ਼ਿਕਾਇਤ ਕੀਤੀ ਜਿਸਤੋਂ ਬਾਅਦ ਪੁਲੀਸ ਵਲੋਂ ਉਕਤ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਗਈ ਅਤੇ ਉਕਤ ਅਧਿਆਪਕ ਨੂੰ ਥਾਣੇ ਸੱਦਿਆ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਸਕੂਲ ਦੇ ਪ੍ਰਿੰਸੀਪਲ ਵਲੋਂ ਉਕਤ ਅਧਿਆਪਕ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਹੈ ਅਤੇ ਪੁਲੀਸ ਵਲੋਂ ਉਕਤ ਅਧਿਆਪਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖਬਰ ਲਿਖੇ ਜਾਣ ਤਕ ਵਿਦਿਆਰਥਣਾਂ ਦੇ ਮਾਪੇ ਚੌਂਕੀ ਵਿੱਚ ਹੀ ਸਨ ਅਤੇ ਪੁਲੀਸ ਵਲੋਂ ਇਸ ਸੰਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਸੀ।

ਸੰਪਰਕ ਕਰਨ ਤੇ ਐਸ ਐਸ ਪੀ ਦੀਪਕ ਪਾਰਿਕ ਨੇ ਕਿਹਾ ਕਿ ਜਿਸ ਵਿਰੁਧ ਵੀ ਸ਼ਿਕਾਇਤ ਮਿਲੀ ਹੈ, ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

 

Continue Reading

Latest News

Trending