National
ਇੰਡਿਆ ਗਠਜੋੜ ਦੇ ਨੇਤਾਵਾਂ ਵੱਲੋਂ ਸਿਹਤ ਅਤੇ ਜੀਵਨ ਬੀਮਾ ਤੇ ਲਗਾਏ ਜਾਂਦੇ ਜੀਐਸਟੀ ਖਿਲਾਫ ਪ੍ਰਦਰਸ਼ਨ
ਨਵੀਂ ਦਿੱਲੀ, 6 ਅਗਸਤ (ਸ.ਬ.) ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ 12ਵਾਂ ਦਿਨ ਹੈ। ਸੰਸਦ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਇੰਡੀਆ ਗਠਜੋੜ ਦੇ ਸੰਸਦ ਮੈਂਬਰਾਂ ਨੇ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਕੀਤਾ। ਉਹ ਜੀਵਨ ਬੀਮਾ ਅਤੇ ਸਿਹਤ ਬੀਮਾ ਨੂੰ ਵਸਤੂ ਅਤੇ ਸੇਵਾਵਾਂ ਟੈਕਸ ਦੇ ਦਾਇਰੇ ਤੋਂ ਬਾਹਰ ਕਰਨ ਦੀ ਮੰਗ ਕਰ ਰਹੇ ਹਨ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸੰਸਦ ਭਵਨ ਦੇ ਮਕਰ ਦੁਆਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਹੱਥਾਂ ਵਿੱਚ ਤਖ਼ਤੀਆਂ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ, ਜਿਨ੍ਹਾਂ ਤੇ ਸਿਹਤ ਬੀਮਾ ਅਤੇ ਜੀਵਨ ਬੀਮਾ ਤੋਂ ਜੀਐਸਟੀ ਖ਼ਤਮ ਕਰਨ ਦੀ ਮੰਗ ਲਿਖੀ ਹੋਈ ਸੀ। ਉਨ੍ਹਾਂ ਨੇ ਜੀਐਸਟੀ ਖ਼ਤਮ ਕਰੋ ਦੇ ਨਾਅਰੇ ਵੀ ਲਾਏ।
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਅਤੇ ਸਮਾਜਵਾਦੀ ਪਾਰਟੀ, ਤ੍ਰਿਣਮੂਲ ਕਾਂਗਰਸ, ਸ਼ਿਵਸੈਨਾ, ਰਾਸ਼ਟਰਵਾਦੀ ਕਾਂਗਰਸ ਪਾਰਟੀ, ਝਾਰਖੰਡ ਮੁਕਤੀ ਮੋਰਚਾ ਅਤੇ ਕੁਝ ਹੋਰ ਪਾਰਟੀਆਂ ਦੇ ਸੰਸਦ ਮੈਂਬਰ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਕਾਂਗਰਸ ਨੇਤਾ ਪ੍ਰਮੋਦ ਤਿਵਾੜੀ ਨੇ ਕਿਹਾ ਕਿ ਇਹ ਸਰਕਾਰ ਕਫ਼ਨ ਟੈਕਸ ਲਾ ਰਹੀ ਹੈ, ਇਹ ਬਹੁਤ ਵੱਡੀ ਲੁੱਟ ਹੈ। ਇਸ ਖਿਲਾਫ਼ ਇੰਡੀਆ ਗਠਜੋੜ ਪੁਰਜ਼ੋਰ ਵਿਰੋਧ ਕਰੇਗਾ।
National
21 ਸਤੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੇਗੀ ਆਤਿਸ਼ੀ
ਨਵੀਂ ਦਿੱਲੀ, 19 ਸਤੰਬਰ (ਸ਼ਬ ਦਿੱਲੀ ਦੇ ਨਵੇਂ ਮੁੱਖ ਮੰਤਰੀ ਆਤਿਸ਼ੀ ਵਲੋਂ 21 ਸਤੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਜਾਵੇਗੀ| ਉਨ੍ਹਾਂ ਨਾਲ ਹੋਰ ਮੰਤਰੀ ਵੀ ਸਹੁੰ ਚੁੱਕਣਗੇ| ਕੇਜਰੀਵਾਲ ਕੈਬਨਿਟ ਦੇ 4 ਮੰਤਰੀ ਸੌਰਭ ਭਾਰਦਵਾਜ, ਕੈਲਾਸ਼ ਗਹਿਲੋਤ, ਗੋਪਾਲ ਰਾਏ ਅਤੇ ਇਮਰਾਨ ਹੁਸੈਨ ਹੁਣ ਆਤਿਸ਼ੀ ਕੈਬਨਿਟ ਵਿਚ ਵੀ ਮੰਤਰੀ ਬਣਨਗੇ| ਆਤਿਸ਼ੀ ਕੈਬਨਿਟ ਵਿਚ ਇਕ ਨਵਾਂ ਚਿਹਰਾ ਵੀ ਸ਼ਾਮਲ ਹੋਵੇਗਾ| ਮੁਕੇਸ਼ ਅਹਲਾਵਤ ਸੁਲਤਾਨਪੁਰੀ ਤੋਂ ਵਿਧਾਇਕ ਹਨ| ਇਹ ਅਨੁਸੂਚਿਤ ਜਾਤੀ ਵਰਗ ਤੋਂ ਆਉਂਦੇ ਹਨ ਜੋ ਰਾਜਕੁਮਾਰ ਆਨੰਦ ਦੀ ਥਾਂ ਲੈਣਗੇ|
ਜਿਕਰਯੋਗ ਹੈ ਕਿ ਆਬਕਾਰੀ ਨੀਤੀ ਘਪਲੇ ਮਾਮਲੇ ਵਿਚ ਤਿਹਾੜ ਜੇਲ੍ਹ ਵਿੱਚੋਂ ਬਾਹਰ ਆਏ ਅਰਵਿੰਦ ਕੇਜਰੀਵਾਲ ਨੇ ਬੀਤੇ ਮੰਗਲਵਾਰ ਨੂੰ ਅਸਤੀਫ਼ਾ ਉਪ ਰਾਜਪਾਲ ਨੂੰ ਸੌਂਪਿਆ ਸੀ| ਕੇਜਰੀਵਾਲ ਨੇ ਮੁੱਖ ਮੰਤਰੀ ਲਈ ਆਤਿਸ਼ੀ ਦੇ ਨਾਂ ਦਾ ਪ੍ਰਸਤਾਵ ਦਿੱਤਾ ਸੀ|
ਆਮ ਆਦਮੀ ਪਾਰਟੀ ਨੇ ਇਕ ਬਿਆਨ ਵਿਚ ਕਿਹਾ ਕਿ ਆਤਿਸ਼ੀ 21 ਸਤੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਦੇ ਰੂਪ ਵਿਚ ਸਹੁੰ ਚੁੱਕੇਗੀ| ਉਨ੍ਹਾਂ ਨਾਲ ਹੋਰ ਮੰਤਰੀ ਵੀ ਸਹੁੰ ਚੁੱਕਣਗੇ| ਜ਼ਿਕਰਯੋਗ ਹੈ ਕਿ ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਸਰਕਾਰ ਦੇ ਗਠਨ ਦੇ ਪ੍ਰਸਤਾਵ ਨਾਲ ਮੁੱਖ ਮੰਤਰੀ ਕੇਜਰੀਵਾਲ ਦਾ ਅਸਤੀਫ਼ਾ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਭੇਜਿਆ ਸੀ|
National
18 ਘੰਟਿਆਂ ਬਾਅਦ ਬੋਰਵੈਲ ਤੋਂ ਸੁਰੱਖਿਅਤ ਬਾਹਰ ਕੱਢੀ ਦੋ ਸਾਲਾ ਬੱਚੀ
ਦੌਸਾ, 19 ਸਤੰਬਰ (ਸ.ਬ.) ਰਾਜਸਥਾਨ ਦੇ ਦੌਸਾ ਵਿੱਚ ਬੀਤੀ ਸ਼ਾਮ 35 ਫੁੱਟ ਦੇ ਖੁੱਲ੍ਹੇ ਬੋਰਵੈਲ ਵਿੱਚ ਦੋ ਸਾਲ ਦੀ ਬੱਚੀ ਦੇ ਡਿੱਗਣ ਦੇ 18 ਘੰਟੇ ਬਾਅਦ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਨੇ ਅੱਜ ਬੱਚੀ ਨੂੰ ਸਹੀ ਸਲਾਮਤ ਸਫਲਤਾਪੂਰਵਕ ਬਚਾਅ ਲਿਆ। ਬਚਾਅ ਤੋਂ ਬਾਅਦ ਬੱਚੀ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਐਸਪੀ ਰੰਜੀਤਾ ਸ਼ਰਮਾ ਨੇ ਦੱਸਿਆ ਕਿ ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਦੀ ਬਦੌਲਤ ਬੱਚੀ ਦਾ ਬਚਾਅ ਕਾਰਜ ਸਫਲ ਰਿਹਾ।
ਉਨ੍ਹਾਂ ਕਿਹਾ ਕਿ ਬਹੁਤ ਖੁਸ਼ ਹਾਂ ਕਿ ਅਸੀਂ 18 ਘੰਟਿਆਂ ਦੇ ਬਚਾਅ ਕਾਰਜ ਤੋਂ ਬਾਅਦ ਬੋਰਵੈਲ ਵਿੱਚੋਂ ਬੱਚੀ ਨੂੰ ਕੱਢਣ ਵਿੱਚ ਕਾਮਯਾਬ ਹੋਏ ਹਾਂ। ਇਹ ਅਸਲ ਵਿੱਚ ਪੂਰਾ ਕਰਨਾ ਬਹੁਤ ਔਖਾ ਕੰਮ ਸੀ ਪਰ ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਦੀ ਮਦਦ ਨਾਲ ਅਸੀਂ ਇਸ ਨੂੰ ਪੂਰਾ ਕਰਨ ਵਿਚ ਕਾਮਯਾਬ ਰਹੇ। ਬੱਚੀ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਐਨਡੀਆਰਐਫ ਦੇ ਯੋਗੇਸ਼ ਕੁਮਾਰ ਨੇ ਦੱਸਿਆ ਕਿ ਬੱਚੀ 28 ਫੁੱਟ ਤੇ ਫਸੀ ਹੋਈ ਸੀ ਅਤੇ ਉਸ ਨੂੰ ਬਚਾਉਣ ਲਈ ਸਮਾਨਾਂਤਰ ਰਸਤਾ ਪੁੱਟਿਆ ਗਿਆ। ਸਾਨੂੰ ਉਸ ਨੂੰ ਬੋਰਵੈਲ ਵਿਚੋਂ ਬਾਹਰ ਕੱਢਣ ਸਮੇਂ ਬਹੁਤ ਮੁਸ਼ਕਲ ਆਈ । ਅਸੀਂ 21 ਫੁੱਟ ਦੀ ਡੂੰਘਾਈ ਤੇ ਉਸ ਦੇ ਕੋਲ ਪਹੁੰਚੇ ਅਤੇ ਪਹਿਲੀ ਵਾਰ ਵਿਚ ਹੀ ਸਫ਼ਲ ਹੋ ਗਏ। ਉਸ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ। ਮੀਂਹ ਕਾਰਨ ਬਚਾਅ ਮੁਹਿੰਮ ਵਿਚ ਉਮੀਦ ਨਾਲੋਂ ਵੱਧ ਸਮਾਂ ਲੱਗਾ। ਐਨਡੀਆਰਐਫ ਦੇ ਕੁੱਲ 30 ਲੋਕਾਂ ਅਤੇ ਐਸਡੀਆਰਐਫ ਦੇ 10 ਲੋਕਾਂ ਨੇ ਬਚਾਅ ਕਾਰਜਾਂ ਵਿਚ ਕੰਮ ਕੀਤਾ।
ਜ਼ਿਕਰਯੋਗ ਹੈ ਕਿ ਇਹ ਘਟਨਾ ਬਾਂਦੀਕੁਈ ਦੇ ਵਾਰਡ ਨੰਬਰ ਇਕ ਵਿਚ ਬੀਤੀ ਸ਼ਾਮ 5 ਵਜੇ ਦੇ ਕਰੀਬ ਉਸ ਸਮੇਂ ਵਾਪਰੀ, ਜਦੋਂ ਬੱਚੀ ਖੇਤਾਂ ਵਿਚ ਖੇਡ ਰਹੀ ਸੀ। ਮੌਕੇ ਤੇ ਪਿੰਡ ਵਾਸੀਆਂ ਦੀ ਭਾਰੀ ਭੀੜ ਇਕੱਠੀ ਹੋ ਗਈ। ਬੱਚੀ ਦਾ ਨੀਰੂ ਹੈ, ਜੋ ਕਿ ਖੇਡਦੇ ਹੋਏ ਬੋਰਵੈਲ ਵਿਚ ਜਾ ਡਿੱਗੀ। ਬੱਚੀ ਦੇ ਮਾਪੇ ਉਸ ਸਮੇਂ ਖੇਤਾਂ ਵਿਚ ਹੀ ਕੰਮ ਕਰ ਰਹੇ ਸਨ।
National
ਭਾਜਪਾ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਚੋਣ ਮਨੋਰਥ ਪੱਤਰ ਜਾਰੀ
ਰੋਹਤਕ, 19 ਸਤੰਬਰ (ਸ.ਬ.) ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੀਰਵਾਰ ਨੂੰ ਇਥੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਔਰਤਾਂ ਨੂੰ ਲਾਡੋ ਲਕਸ਼ਮੀ ਯੋਜਨਾ ਤਹਿਤ ਹਰ ਮਹੀਨੇ 2100 ਰੁਪਏ ਨਕਦ ਉਤਸ਼ਾਹ ਰਾਸ਼ੀ ਦੇਣ, ਸਾਰੀਆਂ 24 ਫ਼ਸਲਾਂ ਲਈ ਐਮਐਸਪੀ ਨੂੰ ਜਾਰੀ ਰੱਖਣ ਅਤੇ ਅਗਨੀਵੀਰਾਂ ਨੂੰ ਰੁਜ਼ਗਾਰ ਗਾਰੰਟੀ ਦੇਣ ਦੇ ਨਾਲ ਹੀ ਨੌਜਵਾਨਾਂ ਲਈ ਦੋ ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਹੈ। ਰਸੋਈ ਗੈਸ ਸਿਲੰਡਰ 500 ਰੁਪਏ ਵਿਚ ਦੇਣ ਤੇ ਪੇਂਡੂ ਖੇਤਰਾਂ ਦੀਆਂ ਵਿਦਿਆਰਥਣਾਂ ਨੂੰ ਸਕੂਟਰ ਦੇਣ ਦੀ ਗੱਲ ਵੀ ਕਹੀ ਗਈ ਹੈ।
ਹਰਿਆਣਾ ਨੌਨ-ਸਟੌਪ ਦੇ ਨਾਅਰੇ ਤਹਿਤ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਇਥੇ 5 ਅਕਤੂਬਰ ਨੂੰ ਹੋਣ ਵਾਲੀਆਂ ਅਸੰਬਲੀ ਚੋਣਾਂ ਲਈ ਪਾਰਟੀ ਦਾ 20-ਨੁਕਾਤੀ ਸੰਕਲਪ ਪੱਤਰ ਜਾਰੀ ਕੀਤਾ। ਕੇਂਦਰੀ ਰਸਾਇਣ ਤੇ ਖਾਦ ਮੰਤਰੀ ਨੱਢਾ ਨੇ ਇਸ ਮੌਕੇ ਕਿਹਾ ਕਿ ਕਾਂਗਰਸ ਲਈ ਇਹ ਦਸਤਾਵੇਜ਼ ਮਹਿਜ਼ ਇਕ ਰਸਮੀ ਖ਼ਾਨਾਪੂਰਤੀ ਹੈ। ਉਨ੍ਹਾਂ ਲਈ ਇਹ ਦਸਤਾਵੇਜ਼ ਮਹਿਜ਼ ਇਕ ਰਸਮ ਨਿਭਾਉਣ ਵਾਲੀ ਗੱਲ ਹੈ, ਤਾਂ ਕਿ ਲੋਕਾਂ ਨੂੰ ਠੱਗਿਆ ਜਾ ਸਕੇ। ਸਾਡੇ ਲਈ ਇਹ ਪ੍ਰਣ ਪੱਤਰ ਹੈ।
ਜ਼ਿਕਰਯੋਗ ਹੈ ਕਿ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਵੀ ਇਕ ਦਿਨ ਪਹਿਲਾਂ ਹੀ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ, ਜਿਸ ਵਿਚ ਹਰਿਆਣਾ ਵਿੱਚ ਸੱਤਾ ਵਿਚ ਆਉਣ ਦੀ ਸੂਰਤ ਵਿਚ ਸੱਤ ਗਾਰੰਟੀਆਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਗਿਆ ਹੈ। ਇਨ੍ਹਾਂ ਵਿਚ ਔਰਤਾਂ ਨੂੰ ਮਾਸਕ 2000 ਰੁਪਏ ਅਤੇ ਸਾਰਿਆਂ ਨੂੰ ਘਰ ਦੇਣ ਦੀ ਗੱਲ ਕਹੀ ਗਈ ਹੈ।
-
International2 months ago
ਨਿਸ਼ਾਨੇਬਾਜ਼ ਸਵਪਨਿਲ ਕੁਸਲੇ ਨੇ ਉਲੰਪਿਕ ਵਿੱਚ ਜਿੱਤਿਆ ਕਾਂਸੀ ਦਾ ਤਗਮਾ, ਭਾਰਤ ਨੂੰ ਮਿਲਿਆ ਤੀਜਾ ਤਮਗਾ
-
International1 month ago
ਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਲਿਆ ਸੰਨਿਆਸ
-
Chandigarh2 months ago
ਰਿਕਾਰਡ ਪਲਾਂਟ ਲੋਡ ਫੈਕਟਰ ਤੇ ਚੱਲ ਰਿਹਾ ਹੈ ਗੁਰੂ ਅਮਰਦਾਸ ਥਰਮਲ ਪਲਾਂਟ
-
International1 month ago
ਦੱਖਣੀ ਜਾਪਾਨ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ
-
International1 month ago
ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਫਾਈਨਲ ਮੁਕਾਬਲੇ ਤੋਂ ਪਹਿਲਾਂ ਅਯੋਗ ਕਰਾਰ ਦਿੱਤਾ
-
Chandigarh2 months ago
ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਲੜਨ ਵਾਲੇ 6 ਉਮੀਦਵਾਰ ਅਯੋਗ ਐਲਾਨੇ : ਸਿਬਿਨ ਸੀ
-
Chandigarh2 months ago
ਕਾਂਗਰਸ ਅਤੇ ਭ੍ਰਿਸ਼ਟਾਚਾਰ ਇੱਕੋ ਸਿੱਕੇ ਦੇ ਦੋ ਪਾਸੇ : ਹਰਸਿਮਰਤ ਕੌਰ ਬਾਦਲ
-
Chandigarh2 months ago
ਜੀਰਕਪੁਰ ਅਤੇ ਆਸ ਪਾਸ ਬਿਨਾਂ ਮਨਜ਼ੂਰੀ ਤੋਂ ਚੱਲ ਰਹੀਆਂ ਹਨ ਬੇਕਰੀਆਂ