Connect with us

National

ਕਰਨਾਨਕ ਵਿੱਚ ਕਾਂਗਰਸ ਦੇ ਅੰਦਰੂਨੀ ਤਣਾਅ ਨੂੰ ਖ਼ਤਮ ਕਰਨ ਲਈ ਸੀ ਐਮ ਸਿੱਧਰਮਈਆ ਦੇ ਘਰ ਪੁੱਜੇ ਡੀ ਕੇ ਸ਼ਿਵਕੁਮਾਰ

Published

on

ਕਰਨਾਟਕ, 29 ਨਵੰਬਰ (ਸ.ਬ.) ਕਰਨਾਟਕ ਵਿੱਚ ਸੱਤਾਧਾਰੀ ਕਾਂਗਰਸ ਪਾਰਟੀ ਅੰਦਰ ਚੱਲ ਰਹੀ ਲੀਡਰਸ਼ਿਪ ਤਬਦੀਲੀ ਅਤੇ ਸਰਕਾਰ ਦੇ ਸਿਖਰਲੇ ਅਹੁਦੇ ਨੂੰ ਲੈ ਕੇ ਅੰਦਰੂਨੀ ਤਣਾਅ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਤਹਿਤ ਮੁੱਖ ਮੰਤਰੀ ਸਿੱਧਰਮਈਆ ਅਤੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਅੱਜ ਬੈਂਗਲੁਰੂ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ‘ਕਾਵੇਰੀ ਰੈਜ਼ੀਡੈਂਸ’ ਵਿਖੇ ਨਾਸ਼ਤੇ ਤੇ ਮੁਲਾਕਾਤ ਕੀਤੀ।

ਸੂਤਰਾਂ ਅਨੁਸਾਰ, ਇਹ ਮੁਲਾਕਾਤ ਆਲਾਕਮਾਨ (ਪਾਰਟੀ ਹਾਈ ਕਮਾਂਡ) ਦੇ ਨਿਰਦੇਸ਼ਾਂ ਤੋਂ ਬਾਅਦ ਹੋਈ ਹੈ। ਉਪ ਮੁੱਖ ਮੰਤਰੀ ਸ਼ਿਵਕੁਮਾਰ ਸਵੇਰੇ ਲਗਭਗ 10 ਵਜੇ ਮੁੱਖ ਮੰਤਰੀ ਦੇ ਘਰ ਪਹੁੰਚੇ ਅਤੇ ਮੁਲਾਕਾਤ ਲਗਭਗ ਇੱਕ ਘੰਟਾ ਚੱਲੀ। ਇਸ ਦੌਰਾਨ ਮੁੱਖ ਮੰਤਰੀ ਦੇ ਕਾਨੂੰਨੀ ਸਲਾਹਕਾਰ ਏ.ਐੱਸ. ਪੋਨੱਨਾ ਵੀ ਮੌਜੂਦ ਸਨ। ਮੁੱਖ ਮੰਤਰੀ ਸਿੱਧਰਮਈਆ ਨੇ ਆਪਣੇ ਸਟਾਫ਼ ਨੂੰ ਹਿਦਾਇਤ ਦਿੱਤੀ ਸੀ ਕਿ ਇਸ ਖਾਸ ਬੈਠਕ ਦੌਰਾਨ ਕਿਸੇ ਹੋਰ ਨੂੰ ਅੰਦਰ ਨਾ ਆਉਣ ਦਿੱਤਾ ਜਾਵੇ।

ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਸਿੱਧਰਮਈਆ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਵਿਚਕਾਰ ਚੰਗੀ ਗੱਲਬਾਤ ਹੋਈ। ਉਨ੍ਹਾਂ ਕਿਹਾ, ਸਾਡੇ ਵਿੱਚ ਕੋਈ ਮਤਭੇਦ ਨਹੀਂ ਹੈ। ਸਾਡੇ ਵਿੱਚ ਭਵਿੱਖ ਵਿੱਚ ਵੀ ਕਿਸੇ ਤਰ੍ਹਾਂ ਦਾ ਮਤਭੇਦ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਉਹ ਕਨਫਿਊਜ਼ਨ ਨੂੰ ਦੂਰ ਕਰਨ ਲਈ ਮਿਲੇ ਸਨ ਅਤੇ ਇਸ ਗੱਲ ਤੇ ਵੀ ਚਰਚਾ ਕੀਤੀ ਕਿ ਉਹ ਵਿਰੋਧੀ ਧਿਰ ਦਾ ਮਜ਼ਬੂਤੀ ਨਾਲ ਸਾਹਮਣਾ ਕਰਨਗੇ। ਇਸ ਤੋਂ ਇਲਾਵਾ, ਉਨ੍ਹਾਂ ਨੇ 2028 ਦੀਆਂ ਚੋਣਾਂ ਬਾਰੇ ਵੀ ਗੱਲਬਾਤ ਕੀਤੀ।

ਸਿੱਧਰਮਈਆ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਮੰਤਰੀ ਮੰਡਲ ਵਿੱਚ ਫੇਰਬਦਲ ਬਾਰੇ ਗੱਲ ਕੀਤੀ ਹੈ, ਅਤੇ ਸ਼ਿਵਕੁਮਾਰ ਦਿੱਲੀ ਜਾਣਗੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, ਸਾਨੂੰ ਹਾਈਕਮਾਨ ਜੋ ਕਹੇਗਾ, ਉਹੀ ਮੰਨਾਂਗੇ। ਇਹ ਮੈਂ ਅਤੇ ਡੀਕੇ ਨੇ ਤੈਅ ਕੀਤਾ ਹੈ।

ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਵੀ ਮੁਲਾਕਾਤ ਤੋਂ ਬਾਅਦ ਸੋਸ਼ਲ ਮੀਡੀਆ ਤੇ ਤਸਵੀਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਲਿਖਿਆ ਕਿ ਸਵੇਰ ਦੀ ਇਹ ਮੁਲਾਕਾਤ ਕਰਨਾਟਕ ਦੀਆਂ ਤਰਜੀਹਾਂ ਅਤੇ ਅੱਗੇ ਦੇ ਰਸਤੇ ਤੇ ਇੱਕ ਉਤਪਾਦਕ ਵਿਚਾਰ-ਵਟਾਂਦਰਾ ਸੀ। ਇਸ ਮੁਲਾਕਾਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਸ਼ਿਵਕੁਮਾਰ ਦਾ ਧੜਾ ਲੀਡਰਸ਼ਿਪ ਤਬਦੀਲੀ ਲਈ ਪਾਰਟੀ ਹਾਈ ਕਮਾਂਡ ਤੇ ਦਬਾਅ ਬਣਾ ਰਿਹਾ ਹੈ, ਕਿਉਂਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੇ ਪਹਿਲੇ 2.5 ਸਾਲ ਪੂਰੇ ਹੋ ਚੁੱਕੇ ਹਨ। ਸੂਤਰਾਂ ਅਨੁਸਾਰ, ਸ਼ਿਵਕੁਮਾਰ ਨੇ ਇਸ ਮੌਕੇ ਤੇ ਮਈ 2023 ਵਿੱਚ ਸਰਕਾਰ ਬਣਾਉਣ ਸਮੇਂ ਕੀਤੇ ਗਏ ਵਾਅਦੇ ਨੂੰ ਯਾਦ ਕਰਵਾਇਆ ਹੋ ਸਕਦਾ ਹੈ।

Continue Reading

National

ਪੰਜਾਬ ਦੇ ਮੁੱਖ ਸਕੱਤਰ ਵਿਰੁੱਧ ਅਦਾਲਤੀ ਮਾਣਹਾਨੀ ਦੀਆਂ ਕਾਰਵਾਈਆਂ ਤੇ ਸੁਪਰੀਮ ਕੋਰਟ ਵੱਲੋਂ ਰੋਕ

Published

on

By

ਨਵੀਂ ਦਿੱਲੀ, 5 ਨਵੰਬਰ (ਸ.ਬ.) ਸੁਪਰੀਮ ਕੋਰਟ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਮੁਲਾਜ਼ਮਾਂ ਦੇ ਬਕਾਇਆ ਮਹਿੰਗਾਈ ਭੱਤੇ (ਡੀਏ) ਅਤੇ ਮਹਿੰਗਾਈ ਰਾਹਤ ਦੀ ਅਦਾਇਗੀ ਨਾਲ ਸਬੰਧਤ ਮਾਮਲੇ ਵਿੱਚ ਪੰਜਾਬ ਦੇ ਮੁੱਖ ਸਕੱਤਰ ਅਤੇ ਹੋਰਾਂ ਵਿਰੁੱਧ ਸ਼ੁਰੂ ਕੀਤੀਆਂ ਅਦਾਲਤੀ ਤੌਹੀਨ ਦੀਆਂ ਅਪਰਾਧਿਕ ਕਾਰਵਾਈਆਂ ਤੇ ਰੋਕ ਲਗਾ ਦਿੱਤੀ ਹੈ।

ਜਸਟਿਸ ਬੀ. ਵੀ. ਨਾਗਰਤਨਾ ਅਤੇ ਜਸਟਿਸ ਆਰ. ਮਹਾਦੇਵਨ ਦੇ ਬੈਂਚ ਨੇ ਮੁੱਖ ਸਕੱਤਰ ਕੇ. ਏ. ਪੀ. ਸਿਨਹਾ ਅਤੇ ਹੋਰਾਂ ਵਿਰੁੱਧ ਅਦਾਲਤੀ ਤੌਹੀਨ ਦੀਆਂ ਅਪਰਾਧਿਕ ਕਾਰਵਾਈਆਂ ਸ਼ੁਰੂ ਕਰਨ ਦੇ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਇਹ ਹੁਕਮ ਜਾਰੀ ਕੀਤੇ।

ਜਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਇੱਕ ਤਾਜ਼ਾ ਅਰਜ਼ੀ ਤੇ ਸੁਣਵਾਈ ਕਰਨ ਲਈ ਸਹਿਮਤੀ ਜਤਾਈ ਸੀ, ਜਿਸ ਵਿੱਚ ਕਰਮਚਾਰੀਆਂ ਦੇ ਬਕਾਇਆ ਮਹਿੰਗਾਈ ਭੱਤੇ (ਡੀਏ) ਅਤੇ ਮਹਿੰਗਾਈ ਰਾਹਤ ਦੋਸ਼ਾਂ ਦੇ ਭੁਗਤਾਨ ਨਾਲ ਸਬੰਧਤ ਮਾਮਲੇ ਵਿੱਚ ਪੰਜਾਬ ਦੇ ਮੁੱਖ ਸਕੱਤਰ ਵਿਰੁੱਧ ਫੌਜਦਾਰੀ ਤੌਹੀਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਅਗਲੇ ਹੁਕਮਾਂ ਤੱਕ ਅੱਗੇ ਦੀਆਂ ਕਾਰਵਾਈਆਂ ਤੇ ਰੋਕ ਲਗਾਈ ਜਾਂਦੀ ਹੈ।

Continue Reading

National

ਤੇਜ਼ ਰਫ਼ਤਾਰ ਕਾਰ ਖੇਤ ਵਿੱਚ ਵੜੀ, ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ, ਕਾਰ ਚਾਲਕ ਜ਼ਖਮੀ

Published

on

By

ਮਥੁਰਾ, 5 ਨਵੰਬਰ (ਸ.ਬ.) ਮਥੁਰਾ ਦੇ ਰਾਇਆ ਇਲਾਕੇ ਵਿੱਚ ਜੈਪੁਰ-ਬਰੇਲੀ ਹਾਈਵੇਅ ਤੇ ਅੱਜ ਸਵੇਰੇ ਕਰੀਬ 8 ਵਜੇ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਖੇਤ ਵਿੱਚ ਜਾ ਵੜੀ। ਇਸ ਹਾਦਸੇ ਵਿੱਚ ਖੇਤ ਵਿੱਚ ਕੰਮ ਕਰ ਰਹੇ ਪਿਓ, ਪੁੱਤ ਅਤੇ ਪੋਤੇ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਕਾਰ ਚਾਲਕ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਹਾਈਵੇਅ ਜਾਮ ਕਰ ਦਿੱਤਾ। ਉਹ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਚੁੱਕਣ ਨਹੀਂ ਦੇ ਰਹੇ ਹਨ। ਮੌਕੇ ਤੇ ਚਾਰ ਥਾਣਿਆਂ ਦੀ ਪੁਲੀਸ ਪਹੁੰਚ ਗਈ ਹੈ।

ਪਿੰਡ ਗੱਜੂ ਦੇ ਨੇੜੇ ਅੱਜ ਸਵੇਰੇ ਕਰੀਬ 8 ਵਜੇ 70 ਸਾਲਾ ਜਵਾਹਰ ਸਿੰਘ, ਉਨ੍ਹਾਂ ਦੇ 42 ਸਾਲਾ ਪੁੱਤਰ ਹਮਵੀਰ ਸਿੰਘ ਅਤੇ 24 ਸਾਲਾ ਪੋਤਾ ਅੰਕਿਤ ਆਪਣੇ ਖੇਤ ਵਿੱਚ ਪੁਰਖਿਆਂ ਦੀਆਂ ਸਮਾਧਾਂ ਬਣਾਉਣ ਅਤੇ ਉਨ੍ਹਾਂ ਦੀ ਰੰਗਾਈ-ਪੁਤਾਈ ਦਾ ਕੰਮ ਕਰ ਰਹੇ ਸਨ। ਇਸੇ ਦੌਰਾਨ ਅਲੀਗੜ੍ਹ ਵੱਲੋਂ ਆ ਰਹੀ ਲਾਲ ਰੰਗ ਦੀ ਸਵਿਫਟ ਕਾਰ ਤੇਜ਼ ਰਫ਼ਤਾਰ ਕਾਰਨ ਬੇਕਾਬੂ ਹੋ ਗਈ ਅਤੇ ਖੇਤ ਵਿੱਚ ਕੰਮ ਕਰ ਰਹੇ ਤਿੰਨਾਂ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਕਾਰ ਕਰੀਬ 70 ਮੀਟਰ ਦੂਰ ਜਾ ਕੇ ਪਲਟ ਗਈ।

ਹਾਦਸੇ ਵਿੱਚ ਜਵਾਹਰ ਸਿੰਘ, ਹਮਵੀਰ ਸਿੰਘ ਅਤੇ ਅੰਕਿਤ ਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਰਾਇਆ ਪੁਲੀਸ ਮੌਕੇ ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਣ ਦੀ ਕਾਰਵਾਈ ਸ਼ੁਰੂ ਕੀਤੀ।

ਕਾਰ ਚਾਲਕ ਅਮਨ ਸ਼ਰਮਾ ਵਾਸੀ ਕੈਲਾਸ਼ ਨਗਰ, ਅਟਲਾ ਚੌਕੀ, ਵਰਿੰਦਾਵਨ ਵੀ ਹਾਦਸੇ ਵਿੱਚ ਜ਼ਖ਼ਮੀ ਹੋ ਗਿਆ। ਪੁਲੀਸ ਨੇ ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।

ਸੀਓ ਮਹਾਵਨ ਸੰਜੀਵ ਕੁਮਾਰ ਰਾਏ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਾਰ ਚਾਲਕ ਨੂੰ ਨੀਂਦ ਦੀ ਝਪਕੀ ਆਉਣ ਕਾਰਨ ਇਹ ਹਾਦਸਾ ਵਾਪਰਿਆ। ਹਾਲਾਂਕਿ, ਪੁਲੀਸ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Continue Reading

National

ਪਤੀ ਨੇ ਪਤਨੀ ਨੂੰ ਕੁਰਸੀ ਨਾਲ ਬੰਨ੍ਹ ਕੇ ਅੱਗ ਲਗਾ ਕੇ ਜ਼ਿੰਦਾ ਸਾੜਿਆ

Published

on

By

ਕਨੌਜ, 5 ਨਵੰਬਰ (ਸ.ਬ.) ਉੱਤਰ ਪ੍ਰਦੇਸ਼ ਦੇ ਕਨੌਜ ਵਿੱਚ, ਇੱਕ ਪਤੀ ਨੇ ਆਪਣੀ ਪਤਨੀ ਨੂੰ ਜਿਉਂਦਾ ਸਾੜ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਦੋਸ਼ ਹੈ ਕਿ ਉਸ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਨਾਲ ਸਬੰਧ ਸਨ। ਅੱਜ ਸਵੇਰੇ 7 ਵਜੇ, ਪਤੀ ਨੇ ਆਪਣੀ ਪਤਨੀ ਸੋਨਮ (32) ਨੂੰ ਕੁਰਸੀ ਨਾਲ ਬੰਨ੍ਹ ਦਿੱਤਾ। ਫਿਰ ਉਸ ਨੇ ਉਸ ਤੇ ਪੈਟਰੋਲ ਪਾਇਆ ਅਤੇ ਅੱਗ ਲਗਾ ਦਿੱਤੀ। ਜਦੋਂ ਸੋਨਮ ਅੱਗ ਦੀਆਂ ਲਪਟਾਂ ਵਿੱਚ ਘਿਰ ਗਈ, ਤਾਂ ਉਸ ਦਾ ਪਤੀ ਸੁਖਬੀਰ ਸਿੰਘ ਉਰਫ਼ ਮੋਨੂ (35) ਉਨ੍ਹਾਂ ਦੇ ਦੋ ਬੱਚਿਆਂ ਨੂੰ ਲੈ ਕੇ ਉੱਥੋਂ ਫਰਾਰ ਹੋ ਗਿਆ।

ਇਸ ਦੌਰਾਨ, ਘਰ ਵਿੱਚੋਂ ਉੱਚੀਆਂ ਲਾਟਾਂ ਨਿਕਲਦੀਆਂ ਦੇਖ ਕੇ ਆਸ-ਪਾਸ ਦੇ ਲੋਕ ਮੌਕੇ ਤੇ ਪਹੁੰਚ ਗਏ। ਉਨ੍ਹਾਂ ਨੇ ਪੁਲੀਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਡੇਢ ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ। ਜਦੋਂ ਫਾਇਰ ਕਰਮਚਾਰੀ ਘਰ ਦੇ ਅੰਦਰ ਗਏ, ਤਾਂ ਉਨ੍ਹਾਂ ਨੂੰ ਉੱਥੇ ਸੋਨਮ ਦੇ ਹੱਡੀਆਂ ਦੇ ਅਵਸ਼ੇਸ਼ ਮਿਲੇ। ਸੁਖਬੀਰ ਸਿੰਘ ਨੇ 11 ਸਾਲ ਪਹਿਲਾਂ ਸੋਨਮ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਇਹ ਘਟਨਾ ਜ਼ਿਲ੍ਹਾ ਹੈਡਕੁਆਰਟਰ ਤੋਂ 40 ਕਿਲੋਮੀਟਰ ਦੂਰ, ਛਿਬਰਾਮਾਊ ਕੋਤਵਾਲੀ ਇਲਾਕੇ ਵਿੱਚ ਵਾਪਰੀ।

ਸੁਖਬੀਰ ਜਗਤਪੁਰ ਪਿੰਡ ਦਾ ਰਹਿਣ ਵਾਲਾ ਹੈ। ਉਸ ਦਾ 7 ਸਾਲ ਦਾ ਇੱਕ ਪੁੱਤਰ ਅਤੇ 5 ਸਾਲ ਦੀ ਇੱਕ ਧੀ ਹੈ। ਸੁਖਬੀਰ 14 ਸਾਲ ਤੱਕ ਹਿਸਾਰ ਵਿੱਚ ਨਿੱਜੀ ਖੇਤਰ (ਪ੍ਰਾਈਵੇਟ ਸੈਕਟਰ) ਵਿੱਚ ਕੰਮ ਕਰਦਾ ਰਿਹਾ। ਉੱਥੇ ਹੀ ਉਸ ਦੀ ਮੁਲਾਕਾਤ ਸੋਨਮ ਨਾਲ ਹੋਈ, ਜੋ ਸ਼ਿਕੋਹਾਬਾਦ ਦੀ ਰਹਿਣ ਵਾਲੀ ਸੀ ਅਤੇ ਉਹ ਵੀ ਨਿੱਜੀ ਖੇਤਰ ਵਿੱਚ ਹੀ ਕੰਮ ਕਰਦੀ ਸੀ। ਦੋਵਾਂ ਨੂੰ ਪਿਆਰ ਹੋ ਗਿਆ ਅਤੇ 11 ਸਾਲ ਪਹਿਲਾਂ ਉਨ੍ਹਾਂ ਨੇ ਵਿਆਹ ਕਰਵਾ ਲਿਆ। ਇਸ ਤੋਂ ਬਾਅਦ, ਉਹ ਹਿਸਾਰ ਵਿੱਚ ਹੀ ਵੱਸ ਗਏ।

ਚਾਰ ਸਾਲ ਪਹਿਲਾਂ, ਸੋਨਮ ਨੇ ਇੱਕ ਨੌਜਵਾਨ ਨਾਲ ਪ੍ਰੇਮ ਸੰਬੰਧ ਬਣਾ ਲਿਆ। ਇੱਕ ਦਿਨ, ਸੁਖਬੀਰ ਨੇ ਉਸਨੂੰ ਰੰਗੇ ਹੱਥੀਂ ਫੜ ਲਿਆ। ਇਸ ਤੋਂ ਬਾਅਦ, ਉਹ ਸੋਨਮ ਨੂੰ ਪਿੰਡ ਲੈ ਗਿਆ ਅਤੇ ਉੱਥੇ ਛੱਡ ਆਇਆ। ਦੋਸ਼ ਹੈ ਕਿ ਪਿੰਡ ਵਿੱਚ ਰਹਿੰਦਿਆਂ ਵੀ, ਸੋਨਮ ਨੇ ਇੱਕ ਹੋਰ ਨੌਜਵਾਨ ਨਾਲ ਪ੍ਰੇਮ ਸੰਬੰਧ ਬਣਾ ਲਏ।

ਸੁਖਬੀਰ ਦੀਵਾਲੀ ਦੀਆਂ ਛੁੱਟੀਆਂ ਲਈ ਸਿਰਫ਼ ਦੋ ਦਿਨ ਪਹਿਲਾਂ ਹੀ ਪਿੰਡ ਪਹੁੰਚਿਆ ਸੀ। ਇਸ ਦੌਰਾਨ, ਉਸਨੂੰ ਪਿੰਡ ਵਾਸੀਆਂ ਤੋਂ ਆਪਣੀ ਪਤਨੀ ਦੇ ਕਿਸੇ ਹੋਰ ਮਰਦ ਨਾਲ ਸਬੰਧਾਂ ਬਾਰੇ ਪਤਾ ਲੱਗਿਆ। ਇਸ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚਕਾਰ ਬਹਿਸ ਹੋ ਗਈ ਅਤੇ ਮਾਮਲਾ ਸਿਕੰਦਰਪੁਰ ਪੁਲੀਸ ਚੌਕੀ ਤੱਕ ਪਹੁੰਚ ਗਿਆ।

ਜ਼ਿਕਰਯੋਗ ਹੈ ਕਿ ਸੁਖਬੀਰ ਇਸ ਗੱਲ ਤੋਂ ਬਹੁਤ ਗੁੱਸੇ ਵਿੱਚ ਸੀ। ਅੱਜ ਸਵੇਰੇ, ਉਹ ਗੁੱਸੇ ਵਿੱਚ ਘਰੋਂ ਨਿਕਲ ਗਿਆ। ਅੱਧੇ ਘੰਟੇ ਬਾਅਦ, ਉਹ ਪੈਟਰੋਲ ਦੀ ਬੋਤਲ ਲੈ ਕੇ ਵਾਪਸ ਆਇਆ ਅਤੇ ਆਪਣੀ ਪਤਨੀ ਨੂੰ ਅੱਗ ਲਗਾ ਦਿੱਤੀ।

Continue Reading

Latest News

Trending