Connect with us

Punjab

ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਮਹਿਲਾ ਤੋਂ ਪਰਸ ਖੋਹਿਆ

Published

on

ਜਲੰਧਰ, 26 ਫਰਵਰੀ (ਸ.ਬ.) ਜਲੰਧਰ ਦਿਹਾਤੀ ਖੇਤਰ ਦੇ ਕਿਸ਼ਨਗੜ੍ਹ ਕਰਤਾਰਪੁਰ ਰੋਡ ਤੇ ਫਰੀਦਪੁਰ ਸਟਾਪ ਨੇੜੇ ਦਿਨ-ਦਿਹਾੜੇ ਕਪੂਰਥਲਾ ਦੀ ਰਹਿਣ ਵਾਲੀ ਜੋਤੀ ਰਾਣੀ ਦੁੱਗਰੀ ਪਿੰਡ ਵਿੱਚ ਰਿਸ਼ਤੇਦਾਰਾਂ ਨੂੰ ਮਿਲਣ ਲਈ ਐਕਟਿਵਾ ਤੇ ਸਵਾਰ ਹੋ ਕੇ ਜਾ ਰਹੀ ਸੀ ਕਿ ਮੋਟਰਸਾਈਕਲ ਤੇ ਦੋ ਲੁਟੇਰੇ ਉਸ ਦਾ ਪਿੱਛਾ ਕਰਨ ਲੱਗ ਪਏ।

ਔਰਤ ਨੂੰ ਸ਼ੱਕ ਸੀ ਕਿ ਲੁਟੇਰੇ ਉਸ ਦਾ ਪਿੱਛਾ ਕਰ ਰਹੇ ਹਨ, ਇਸ ਲਈ ਉਸ ਨੇ ਫਰੀਦਪੁਰ ਸਟਾਪ ਤੇ ਆਪਣੀ ਐਕਟਿਵਾ ਖੜ੍ਹੀ ਕੀਤੀ ਅਤੇ ਨੇੜੇ ਦੀ ਇਕ ਦੁਕਾਨ ਵਿੱਚ ਵੜ ਗਈ। ਲੁਟੇਰਿਆਂ ਵਿੱਚੋਂ ਇਕ ਨੇ ਅੰਦਰੋਂ ਉਸ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ। ਔਰਤ ਨੇ ਲੁਟੇਰੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਤੇਜ਼ਧਾਰ ਹਥਿਆਰ ਨਾਲ ਉਸ ਤੇ ਹਮਲਾ ਕਰ ਦਿੱਤਾ। ਜ਼ਖ਼ਮੀ ਹੋਣ ਦੇ ਬਾਵਜੂਦ ਜੋਤੀ ਨੇ ਹਿੰਮਤ ਵਿਖਾਈ ਅਤੇ ਲੁਟੇਰੇ ਦਾ ਮੋਟਰਸਾਈਕਲ ਫੜ ਲਿਆ ਪਰ ਦੋਸ਼ੀ ਬੰਦੂਕ ਦੀ ਨੋਕ ਤੇ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ।

ਮਹਿਲਾ ਦੇ ਪਰਸ ਵਿੱਚ ਲਗਭਗ 20,000 ਰੁਪਏ ਵਿਦੇਸ਼ੀ ਕਰੰਸੀ, ਇਕ ਪਾਸਪੋਰਟ ਅਤੇ ਹੋਰ ਮਹੱਤਵਪੂਰਨ ਦਸਤਾਵੇਜ਼ ਸਨ। ਹੈਰਾਨੀ ਦੀ ਗੱਲ ਹੈ ਕਿ ਮੌਕੇ ਤੇ ਮੌਜੂਦ ਲੋਕ ਸਿਰਫ਼ ਦਰਸ਼ਕ ਬਣੇ ਰਹੇ ਅਤੇ ਮਦਦ ਲਈ ਕੋਈ ਅੱਗੇ ਨਹੀਂ ਆਇਆ। ਕਿਸ਼ਨਗੜ੍ਹ ਪੁਲੀਸ ਚੌਕੀ ਦੇ ਇੰਚਾਰਜ ਏ. ਐਸ. ਆਈ. ਰਾਜੇਂਦਰ ਸ਼ਰਮਾ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।

 

Continue Reading

Mohali

ਹੈਲਦੀ ਬੇਬੀ ਸ਼ੋਅ ਦਾ ਆਯੋਜਨ ਕੀਤਾ

Published

on

By

ਐਸ ਏ ਐਸ ਨਗਰ, 30 ਅਕਤੂਬਰ (ਸ.ਬ.) ਸਨ ਫਾਰਮਾ ਕਮਿਊਨਿਟੀ ਹੈਲਥ ਕੇਅਰ ਸੋਸਾਇਟੀ ਵੱਲੋਂ ਪਿੰਡ ਮੁਹਾਲੀ ਵਿਖੇ ਹੈਲਦੀ ਬੇਬੀ ਸ਼ੋਅ ਦਾ ਆਯੋਜਨ ਕੀਤਾ ਗਿਆ।

ਇਸ ਪ੍ਰੋਗਰਾਮ ਦੌਰਾਨ ਸਨ ਫਾਰਮਾ ਦੀ ਏ ਐਨ ਐਮ ਸ਼ਾਰਦਾ ਰਾਣੀ ਨੇ ਮਾਵਾਂ ਨੂੰ ਬੱਚਿਆਂ ਤੇ ਟੀਕਾਕਰਨ, ਖੁਰਾਕ, ਪਹਿਲੇ ਛੇ ਮਹੀਨੇ ਤੱਕ ਮਾਂ ਦਾ ਦੁੱਧ, ਬੱਚਿਆਂ ਦਾ ਉਮਰ ਅਨੁਸਾਰ ਭਾਰਤ ਤੇ ਕੱਦ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਮਾਵਾਂ ਤੋਂ ਪੁੱਛੇ ਗਏ ਸਵਾਲਾਂ ਦੇ ਸਹੀ ਜਵਾਬ ਦੇਣ ਤੇ ਜੇਤੂਆਂ ਨੂੰ ਇਨਾਮ ਦਿੱਤੇ ਗਏ। ਇਸ ਮੌਕੇ ਸਨ ਫਾਰਮਾ ਦੇ ਏ ਐਨ ਐਮ ਸੁਖਪ੍ਰੀਤ ਕੌਰ ਅਤੇ ਡਰਾਈਵਰ ਰੁਪਿੰਦਰ ਸਿੰਘ ਵੀ ਮੌਜੂਦ ਰਹੇ।

Continue Reading

Punjab

ਪੱਥਰ ਮਾਰ ਕੇ ਡਾ. ਅੰਬੇਡਕਰ ਦੇ ਬੁੱਤ ਦਾ ਸੁਰੱਖਿਆ ਸ਼ੀਸ਼ਾ ਤੋੜਿਆ, ਮਹਿਲਾ ਕਾਬੂ

Published

on

By

ਲੁਧਿਆਣਾ, 30 ਅਕਤੂਬਰ (ਸ.ਬ.) ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ਵਿਖੇ ਸਥਿਤ ਡਾ. ਬੀ.ਆਰ. ਅੰਬੇਡਕਰ ਦੀ ਮੂਰਤੀ ਦੇ ਆਲੇ-ਦੁਆਲੇ ਲੱਗਾ ਸ਼ੀਸ਼ੇ ਦਾ ਘੇਰਾ ਇੱਕ ਵਾਰ ਫਿਰ ਤੋੜ ਦਿੱਤਾ ਗਿਆ ਹੈ। ਅੱਜ ਸਵੇਰੇ ਘਟਨਾ ਦੀ ਸੂਚਨਾ ਮਿਲਣ ਤੇ ਪੁਲੀਸ ਮੌਕੇ ਤੇ ਪਹੁੰਚੀ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ।

ਫੁਟੇਜ ਵਿੱਚ ਇੱਕ ਔਰਤ ਸ਼ੀਸ਼ੇ ਤੇ ਪੱਥਰ ਮਾਰ ਕੇ ਉਸ ਨੂੰ ਤੋੜਦੀ ਹੋਈ ਦਿਖਾਈ ਦੇ ਰਹੀ ਹੈ। ਪੁਲੀਸ ਨੇ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਇਸ ਘਟਨਾ ਦੀ ਖ਼ਬਰ ਸੁਣ ਕੇ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਪਾਇਆ ਗਿਆ। ਚਾਰ ਮਹੀਨੇ ਪਹਿਲਾਂ ਵੀ ਇਸੇ ਮੂਰਤੀ ਨੂੰ ਲੈ ਕੇ ਇੱਕ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਉੱਥੇ ਸੀਸੀਟੀਵੀ ਕੈਮਰੇ ਲਗਾਏ ਗਏ ਸਨ। ਉਸ ਸਮੇਂ ਲੋਕਾਂ ਨੇ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨ ਕੀਤੇ ਸਨ ਅਤੇ ਸੜਕਾਂ ਜਾਮ ਕਰ ਦਿੱਤੀਆਂ ਸਨ।

ਇਹ ਘਟਨਾ ਮੁੱਖ ਜਲੰਧਰ ਬਾਈਪਾਸ ਚੌਕ ਤੇ ਵਾਪਰੀ, ਜੋ ਕਿ ਸਲੇਮ ਟਾਬਰੀ ਥਾਣੇ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਸਵੇਰੇ ਪੁਲੀਸ ਨੂੰ ਸੂਚਨਾ ਮਿਲੀ ਕਿ ਮੂਰਤੀ ਦੇ ਆਲੇ-ਦੁਆਲੇ ਲੱਗਾ ਸ਼ੀਸ਼ੇ ਦਾ ਘੇਰਾ ਤੋੜ ਦਿੱਤਾ ਗਿਆ ਹੈ। ਸਲੇਮ ਟਾਬਰੀ ਥਾਣੇ ਦੀ ਇੱਕ ਟੀਮ ਸਥਿਤੀ ਦਾ ਜਾਇਜ਼ਾ ਲੈਣ ਲਈ ਮੌਕੇ ਤੇ ਪਹੁੰਚੀ। ਸਥਾਨਕ ਲੋਕ ਵੀ ਉੱਥੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਆਪਣਾ ਰੋਸ ਪ੍ਰਗਟ ਕੀਤਾ।

ਚੌਕ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਨ ਤੇ, ਪੁਲੀਸ ਨੇ ਦੇਖਿਆ ਕਿ ਇੱਕ ਔਰਤ ਮੂਰਤੀ ਦੇ ਸ਼ੀਸ਼ੇ ਦੇ ਘੇਰੇ ਤੇ ਪੱਥਰ ਮਾਰ ਰਹੀ ਸੀ। ਇਸ ਤੋਂ ਬਾਅਦ ਪੁਲੀਸ ਨੇ ਉਸ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ। ਫਿਲਹਾਲ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਸਦੇ ਇਰਾਦੇ ਕੀ ਸਨ ਅਤੇ ਕੀ ਇਸ ਘਟਨਾ ਵਿੱਚ ਕੋਈ ਹੋਰ ਵਿਅਕਤੀ ਵੀ ਸ਼ਾਮਲ ਸੀ।

ਵਾਲਮੀਕਿ ਭਾਈਚਾਰੇ ਦੇ ਮੁਖੀ ਚੌਧਰੀ ਯਸ਼ਪਾਲ ਵੀ ਮੌਕੇ ਤੇ ਪਹੁੰਚੇ। ਘਟਨਾ ਦੀ ਨਿੰਦਾ ਕਰਦਿਆਂ ਉਨ੍ਹਾਂ ਪ੍ਰਸ਼ਾਸਨ ਤੋਂ ਪੂਰੀ ਜਾਂਚ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਇਸ ਕਾਰਵਾਈ ਨੂੰ ਬੇਹੱਦ ਨਿੰਦਣਯੋਗ ਦੱਸਿਆ ਅਤੇ ਕਿਹਾ ਕਿ ਜੇਕਰ ਕਿਸੇ ਸ਼ਰਾਰਤੀ ਅਨਸਰ ਨੇ ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਅਜਿਹਾ ਕੀਤਾ ਹੈ, ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਚੌਕ ਤੇ ਸਥਿਤ ਮੂਰਤੀ ਨੂੰ ਲੈ ਕੇ ਕੋਈ ਵਿਵਾਦ ਖੜ੍ਹਾ ਹੋਇਆ ਹੋਵੇ। ਚਾਰ ਮਹੀਨੇ ਪਹਿਲਾਂ, ਇੱਕ ਅਣਪਛਾਤੇ ਵਿਅਕਤੀ ਨੇ ਮੂਰਤੀ ਤੇ ਹਾਰ ਪਾ ਦਿੱਤਾ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੇ ਨਜ਼ਰ ਰੱਖਣ ਲਈ, ਪ੍ਰਸ਼ਾਸਨ ਨੇ ਚੌਕ ਵਿੱਚ ਸੀਸੀਟੀਵੀ ਕੈਮਰੇ ਲਗਾਏ ਸਨ। ਇਸ ਦੇ ਬਾਵਜੂਦ, ਸ਼ੀਸ਼ਾ ਤੋੜਨ ਦੀ ਘਟਨਾ ਵਾਪਰੀ ਹੈ।

ਏਡੀਸੀਪੀ-1 ਸਮੀਰ ਵਰਮਾ ਨੇ ਦੱਸਿਆ ਕਿ ਅੱਜ ਸਵੇਰੇ ਇੱਕ ਮੂਰਤੀ ਨੂੰ ਸੁਰੱਖਿਅਤ ਰੱਖਣ ਵਾਲਾ ਸ਼ੀਸ਼ਾ ਤੋੜੇ ਜਾਣ ਦੀ ਸੂਚਨਾ ਮਿਲੀ। ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਤੇ, ਇੱਕ ਔਰਤ ਪੱਥਰ ਸੁੱਟਦੀ ਹੋਈ ਦਿਖਾਈ ਦਿੱਤੀ। ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਫਿਲਹਾਲ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਗੱਲ ਦਾ ਪਤਾ ਲਗਾਉਣ ਲਈ ਜਾਂਚ ਚੱਲ ਰਹੀ ਹੈ ਕਿ ਔਰਤ ਨੇ ਅਜਿਹਾ ਕਿਉਂ ਕੀਤਾ ਅਤੇ ਕੀ ਇਸ ਘਟਨਾ ਵਿੱਚ ਕੋਈ ਹੋਰ ਵਿਅਕਤੀ ਵੀ ਸ਼ਾਮਲ ਸੀ।

Continue Reading

Punjab

ਤੇਜ਼ ਰਫਤਾਰ ਸਕੂਲ ਬੱਸ ਸੋਲਰ ਪਲਾਂਟ ਵਿੱਚ ਵੜੀ, ਜਾਨੀ ਨੁਕਸਾਨ ਤੋਂ ਬਚਾਅ

Published

on

By

ਫਿਲੌਰ, 30 ਅਕਤੂਬਰ (ਸ.ਬ.) ਫਿਲੌਰ ਦੇ ਨਜ਼ਦੀਕੀ ਪਿੰਡ ਢੰਡਵਾੜ ਗੇਟ ਕੋਲ ਇੱਕ ਨਿੱਜੀ ਸਕੂਲ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਓਵਰਸਪੀਡ ਹੋਣ ਕਾਰਨ ਬੇਕਾਬੂ ਹੋ ਕੇ ਮੋਟਰ ਤੇ ਲੱਗੇ ਸੋਲਰ ਪਲਾਂਟ ਵਿੱਚ ਜਾ ਵੜੀ। ਬੱਸ ਵਿੱਚ ਤਕਰੀਬਨ 25 ਸਕੂਲੀ ਬੱਚੇ ਸਵਾਰ ਸਨ। ਗਨੀਮਤ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਵੀ ਬੱਚੇ ਨੂੰ ਸੱਟ ਨਹੀਂ ਲੱਗੀ ਅਤੇ ਵੱਡਾ ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ।

ਘਟਨਾ ਦੀ ਸੂਚਨਾ ਮਿਲਦਿਆਂ ਹੀ 112 ਦੇ ਇੰਚਾਰਜ ਥਾਣੇਦਾਰ ਹਰਭਜਨ ਸਿੰਘ ਗਿੱਲ ਪੁਲੀਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ। ਮੌਕੇ ਤੇ ਮੌਜੂਦ ਰਾਹਗੀਰਾਂ ਅਤੇ ਲੋਕਾਂ ਨੇ ਦੱਸਿਆ ਕਿ ਬੱਸ ਬੇਕਾਬੂ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਦੂਜੇ ਪਾਸੇ ਬੱਸ ਚਾਲਕ ਰਮਨਦੀਪ ਸਿੰਘ ਨੇ ਦੱਸਿਆ ਕਿ ਬੱਸ ਦੀਆਂ ਬਰੇਕਾਂ ਨਹੀਂ ਲੱਗੀਆਂ, ਜਿਸ ਕਾਰਨ ਬੱਸ ਸੋਲਰ ਪਲਾਂਟ ਵਿੱਚ ਜਾ ਵੜੀ। ਉਸ ਨੇ ਦੱਸਿਆ ਕਿ ਕਰੀਬ ਅੱਧੇ ਘੰਟੇ ਬਾਅਦ ਬੱਸ ਮਾਲਕ ਮੌਕੇ ਤੇ ਪਹੁੰਚਿਆ ਅਤੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਬੱਸ ਨੂੰ ਸੋਲਰ ਪਲਾਂਟ ਹੇਠੋਂ ਬਾਹਰ ਕੱਢਿਆ ਗਿਆ ਉਸੇ ਹੀ ਬੱਸ ਦੀਆਂ ਖਿੱਚ ਖਿੱਚ ਕੇ ਬਰੇਕਾਂ ਮਾਰੀਆਂ। ਇਸ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਬੱਸ ਚਾਲਕ ਕੋਲ ਮੌਕੇ ਤੇ ਡਰਾਈਵਿੰਗ ਲਾਇਸੈਂਸ ਮੌਜੂਦ ਨਹੀਂ ਸੀ।

ਇਸ ਮੌਕੇ ਹਰਕੀਤ ਸਿੰਘ ਢੰਡਵਾੜ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਕੂਲੀ ਬੱਸਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾਵੇ ਅਤੇ ਜਿਨ੍ਹਾਂ ਬੱਸਾਂ ਦੇ ਕਾਗਜ਼ਾਤ ਅਧੂਰੇ ਹਨ, ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਹਾਦਸੇ ਦੌਰਾਨ ਮੋਟਰ ਮਾਲਕ ਦਾ ਜੋ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਕਰਵਾਈ ਜਾਵੇ। ਇਸ ਸਬੰਧੀ 112 ਦੇ ਇੰਚਾਰਜ ਥਾਣੇਦਾਰ ਹਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਜਦੋਂ ਬੱਸ ਚਾਲਕ ਤੋਂ ਡਰਾਈਵਿੰਗ ਲਾਇਸੈਂਸ ਮੰਗਿਆ ਗਿਆ ਤਾਂ ਉਸ ਕੋਲ ਮੌਕੇ ਤੇ ਲਾਇਸੈਂਸ ਨਹੀਂ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਪੁਲੀਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।

Continue Reading

Trending