Connect with us

Mohali

ਨਗਰ ਨਿਗਮ ਚੋਣਾਂ ਦੌਰਾਨ ਮੁਹਾਲੀ ਦੇ 50 ਵਾਰਡਾਂ ਵਿੱਚ 96157 ਵੋਟਰਾਂ ਨੇ ਪਾਈਆਂ ਵੋਟਾਂ

Published

on

50052 ਮਰਦ ਅਤੇ 46104 ਮਹਿਲਾ ਵੋਟਰਾਂ ਨੇ ਕੀਤਾ 227 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ
ਭੁਪਿੰਦਰ ਸਿੰਘ
ਐਸ ਏ ਐਸ ਨਗਰ , 27 ਮਈ

ਨਗਰ ਨਿਗਮ ਐਸ ਏ ਐਸ ਨਗਰ ਦੀ ਚੋਣ ਲਈ ਬੀਤੇ ਕੱਲ ਪਈਆਂ ਵੋਟਾਂ ਦੌਰਾਨ ਮੁਹਾਲੀ ਸ਼ਹਿਰ ਵਿੱਚ ਆਮ ਨਾਲੋਂ ਘੱਟ ਉਤਸ਼ਾਹ ਨਜਰ ਆਇਆ ਹੈ ਅਤੇ ਇਸ ਦੌਰਾਨ ਜਿੱਥੇ ਜਿਲ੍ਹਾ ਮੁਹਾਲੀ ਦੀਆਂ ਮਿਉਂਸਪਲ ਚੋਣਾਂ ਲਈ 55 ਫੀਸਦੀ ਦੇ ਕਰੀਬ ਵੋਟਰਾਂ ਵਲੋਂ ਆਪਣੀ ਵੋਟ ਦੇ ਹੱਕ ਦੀ ਵਰਤੋਂ ਕੀਤੀ ਗਈ ਹੈ ਉੱਥੇ ਮੁਹਾਲੀ ਸ਼ਹਿਰ ਵਿੱਚ ਇਹ ਔਸਤ ਘੱਟ ਕੇ 54 ਫੀਸਦੀ ਹੀ ਰਹਿ ਗਈ ਹੈ| ਚੋਣ ਕਮਿਸ਼ਨ ਵਲੋਂ ਨਗਰ ਨਿਗਮ ਐਸ ਏ ਐਸ ਨਗਰ ਦੀਆਂ ਚੋਣਾਂ ਲਈ ਕੁਲ 184 ਪੋਲਿੰਗ ਬੂਥ ਬਣਾਏ ਗਏ ਸਨ ਜਿਹਨਾਂ ਵਿੱਚ 175337 ਵੋਟਰ ਰਜਿਸਟਰਡ ਕੀਤੇ ਗਏ ਸਨ ਜਿਹਨਾਂ ਵਿੱਚੋਂ 96156 ਵੋਟਰਾਂ (50052 ਮਰਦ ਅਤੇ 46104 ਔਰਤਾਂ) ਵਲੋਂ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਗਈ ਹੈ|
ਵਾਰਡ ਨੰਬਰ 1 ਵਿੱਚ ਕੁਲ 4779 ਵੋਟਰਾਂ ਦੇ ਮੁਕਾਬਲੇ 2805 ਵੋਟਰਾਂ ਨੇ ਵੋਟਾਂ ਪਾਈਆਂ ਜਦੋਂਕਿ ਵਾਰਡ ਨੰਬਰ 2 ਵਿੱਚ 3286 ਵੋਟਰਾਂ ਵਿੱਚੋਂ ਕੁਲ 1815 ਵੋਟਰ ਹੀ ਵੋਟ ਪਾਉਣ ਆਏ| ਵਾਰਡ ਨੰਬਰ 3 ਵਿੱਚ ਕੁਲ 3244 ਵੋਟਰਾਂ ਵਿੱਚੋਂ 1817 ਵੋਟਰਾਂ ਨੇ ਵੋਟਾਂ ਪਾਈਆਂ ਜਦੋਂਕਿ ਵਾਰਡ ਨੰਬਰ 4 ਵਿੱਚ 4737 ਵੋਟਰਾਂ ਵਿੱਚੋਂ 2181 ਵੋਟਰ ਵੋਟਾਂ ਪਾਉਣ ਆਏ| ਵਾਰਡ ਨੰਬਰ 5 ਵਿੱਚ 4736 ਵੋਟਰਾਂ ਵਿੱਚੋਂ 2240 ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ|
ਇਸ ਦੌਰਾਨ ਵਾਰਡ ਨੰਬਰ 6 ਵਿੱਚ 3149 ਵੋਟਰਾਂ ਵਿੱਚੋਂ 1908 ਵੋਟਰਾਂ ਨੇ ਵੋਟਾਂ ਪਾਈਆਂ ਜਦੋਂਕਿ ਵਾਰਡ ਨੰਬਰ 7 ਵਿੱਚ 2826 ਵੋਟਰਾਂ ਵਿੱਚੋਂ 1627 ਵੋਟਰ ਹੀ ਵੋਟ ਪਾਉਣ ਆਏ| ਵਾਰਡ ਨੰਬਰ 8 ਵਿੱਚ 3495 ਵੋਟਰਾਂ ਵਿੱਚੋਂ 1893 ਵੋਟਰਾਂ ਨੇ ਵੋਟਾਂ ਪਾਈਆਂ| ਵਾਰਡ ਨੰਬਰ 9 ਵਿੱਚ 3383 ਵਿੱਚੋਂ 1628 ਵੋਟਰ ਅਤੇ ਵਾਰਡ ਨੰਬਰ 10 ਵਿੱਚ 4360 ਵਿੱਚੋਂ 2381 ਵਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ ਹੈ|
ਵਾਰਡ ਨੰਬਰ 11ਵਿੱਚ ਕੁਲ 4362 ਵੋਟਰਾਂ ਦੇ ਮੁਕਾਬਲੇ 2014 ਵੋਟਰਾਂ ਨੇ ਵੋਟਾਂ ਪਾਈਆਂ ਜਦੋਂਕਿ ਵਾਰਡ ਨੰਬਰ 12 ਵਿੱਚ 3676 ਵੋਟਰਾਂ ਵਿੱਚੋਂ ਕੁਲ 1780 ਵੋਟਰ ਹੀ ਵੋਟ ਪਾਉਣ ਆਏ| ਵਾਰਡ ਨੰਬਰ 13 ਵਿੱਚ ਕੁਲ 2612 ਵੋਟਰਾਂ ਵਿੱਚੋਂ 1207 ਵੋਟਰਾਂ ਨੇ ਵੋਟਾਂ ਪਾਈਆਂ ਜਦੋਂਕਿ ਵਾਰਡ ਨੰਬਰ 14 ਵਿੱਚ 5120ਵੋਟਰਾਂ ਵਿੱਚੋਂ 2772 ਵੋਟਰ ਵੋਟਾਂ ਪਾਉਣ ਆਏ| ਵਾਰਡ ਨੰਬਰ 15 ਵਿੱਚ 4052 ਵੋਟਰਾਂ ਵਿੱਚੋਂ 1786 ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ|
ਇਸ ਦੌਰਾਨ ਵਾਰਡ ਨੰਬਰ 16 ਵਿੱਚ 3919 ਵੋਟਰਾਂ ਵਿੱਚੋਂ 2035 ਵੋਟਰ ਵੋਟਾਂ ਪਾਉਣ ਆਏ ਜਦੋਂਕਿ ਵਾਰਡ ਨੰਬਰ 17 ਵਿੱਚ 3145 ਵੋਟਰਾਂ ਵਿੱਚੋਂ 1424 ਵੋਟਰਾਂ ਨੇ ਵੋਟ ਪਾਈ| ਵਾਰਡ ਨੰਬਰ 18 ਵਿੱਚ 2497 ਵੋਟਰਾਂ ਵਿੱਚੋਂ1427 ਵੋਟਰਾਂ ਨੇ ਵੋਟਾਂ ਪਾਈਆਂ ਜਦੋਂਕਿ ਵਾਰਡ ਨੰਬਰ 19 ਵਿੱਚ 3371 ਵਿੱਚੋਂ 1685 ਅਤੇ ਵਾਰਡ ਨੰਬਰ 20 ਵਿੱਚ 4126 ਵੋਟਰਾਂ ਵਿੱਚੋਂ 2367 ਵੋਟਰਾਂ ਵਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ ਹੈ|
ਵਾਰਡ ਨੰਬਰ 21ਵਿੱਚ ਕੁਲ 5251 ਵੋਟਰਾਂ ਦੇ ਮੁਕਾਬਲੇ 2343 ਵੋਟਰਾਂ ਨੇ ਵੋਟਾਂ ਪਾਈਆਂ ਜਦੋਂਕਿ ਵਾਰਡ ਨੰਬਰ 22 ਵਿੱਚ 3558 ਵੋਟਰਾਂ ਵਿੱਚੋਂ 2448 ਵੋਟਰ ਹੀ ਵੋਟ ਪਾਉਣ ਆਏ| ਵਾਰਡ ਨੰਬਰ 23 ਵਿੱਚ ਕੁਲ 3860 ਵੋਟਰਾਂ ਵਿੱਚੋਂ 1911 ਵੋਟਰਾਂ ਨੇ ਵੋਟਾਂ ਪਾਈਆਂ ਜਦੋਂਕਿ ਵਾਰਡ ਨੰਬਰ 24 ਵਿੱਚ 1428 ਵੋਟਰਾਂ ਵਿੱਚੋਂ 1001 ਵੋਟਰ ਵੋਟਾਂ ਪਾਉਣ ਆਏ| ਵਾਰਡ ਨੰਬਰ 25 ਵਿੱਚ 2890 ਵੋਟਰਾਂ ਵਿੱਚੋਂ 1590 ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ|
ਵਾਰਡ ਨੰਬਰ 26 ਵਿੱਚ 3524 ਵੋਟਰਾਂ ਵਿੱਚੋਂ 2303 ਵੋਟਰ, ਵਾਰਡ ਨੰਬਰ 27 ਵਿੱਚ 4604 ਵੋਟਰਾਂ ਵਿੱਚੋਂ 2437 ਵੋਟਰ, ਵਾਰਡ ਨੰਬਰ 28 ਵਿੱਚ 2912 ਵੋਟਰਾਂ ਵਿੱਚੋਂ 2033 ਵੋਟਰ, ਵਾਰਡ ਨੰਬਰ 29 ਵਿੱਚ 2097 ਵਿੱਚੋਂ 1155 ਵੋਟਰ ਅਤੇ ਵਾਰਡ ਨੰਬਰ 30 ਵਿੱਚ 3827 ਵੋਟਰਾਂ ਵਿੱਚੋਂ 2327 ਵੋਟਰ ਵੋਟਾਂ ਪਾਉਣ ਲਈ ਆਏ|
ਵਾਰਡ ਨੰਬਰ 31 ਵਿੱਚ ਕੁਲ 2409 ਵੋਟਰਾਂ ਦੇ ਮੁਕਾਬਲੇ 1176 ਵੋਟਰਾਂ ਨੇ ਵੋਟਾਂ ਪਾਈਆਂ ਜਦੋਂਕਿ ਵਾਰਡ ਨੰਬਰ 32 ਵਿੱਚ 3522 ਵੋਟਰਾਂ ਵਿੱਚੋਂ ਕੁਲ 1648 ਵੋਟਰ ਹੀ ਵੋਟ ਪਾਉਣ ਆਏ| ਵਾਰਡ ਨੰਬਰ 33 ਵਿੱਚ ਕੁਲ 2604 ਵੋਟਰਾਂ ਵਿੱਚੋਂ 1434 ਵੋਟਰਾਂ ਨੇ ਵੋਟਾਂ ਪਾਈਆਂ ਜਦੋਂਕਿ ਵਾਰਡ ਨੰਬਰ 34 ਵਿੱਚ 3425 ਵੋਟਰਾਂ ਵਿੱਚੋਂ 1616 ਵੋਟਰ ਵੋਟਾਂ ਪਾਉਣ ਆਏ| ਵਾਰਡ ਨੰਬਰ 35 ਵਿੱਚ 2012 ਵੋਟਰਾਂ ਵਿੱਚੋਂ 1316 ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ|
ਵਾਰਡ ਨੰਬਰ 36 ਵਿੱਚ 2956 ਵੋਟਰਾਂ ਵਿੱਚੋਂ 1483 ਵੋਟਰ, ਵਾਰਡ ਨੰਬਰ 37 ਵਿੱਚ 3929 ਵੋਟਰਾਂ ਵਿੱਚੋਂ 1943 ਵੋਟਰ, ਵਾਰਡ ਨੰਬਰ 38 ਵਿੱਚ 3424 ਵੋਟਰਾਂ ਵਿੱਚੋਂ 1679 ਵੋਟਰ, ਵਾਰਡ ਨੰਬਰ 39 ਵਿੱਚ 3933 ਵਿੱਚੋਂ 2544 ਵੋਟਰ ਅਤੇ ਵਾਰਡ ਨੰਬਰ 40 ਵਿੱਚ 5271 ਵੋਟਰਾਂ ਵਿੱਚੋਂ 3187 ਵੋਟਰ ਵੋਟ ਪਾਉਣ ਲਈ ਆਏ|
ਵਾਰਡ ਨੰਬਰ 41ਵਿੱਚ ਕੁਲ 2984 ਵੋਟਰਾਂ ਦੇ ਮੁਕਾਬਲੇ 2608 ਵੋਟਰਾਂ ਨੇ ਵੋਟਾਂ ਪਾਈਆਂ ਜਦੋਂਕਿ ਵਾਰਡ ਨੰਬਰ 42 ਵਿੱਚ 987 ਵੋਟਰਾਂ ਵਿੱਚੋਂ ਕੁਲ 655 ਵੋਟਰ ਹੀ ਵੋਟ ਪਾਉਣ ਆਏ| ਵਾਰਡ ਨੰਬਰ 43 ਵਿੱਚ ਕੁਲ 3045ਵੋਟਰਾਂ ਵਿੱਚੋਂ 2194 ਵੋਟਰਾਂ ਨੇ ਵੋਟਾਂ ਪਾਈਆਂ ਜਦੋਂਕਿ ਵਾਰਡ ਨੰਬਰ 44 ਵਿੱਚ 3694 ਵੋਟਰਾਂ ਵਿੱਚੋਂ 2237 ਵੋਟਰ ਵੋਟਾਂ ਪਾਉਣ ਆਏ| ਵਾਰਡ ਨੰਬਰ 45 ਵਿੱਚ 2933 ਵੋਟਰਾਂ ਵਿੱਚੋਂ 1788 ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ|
ਵਾਰਡ ਨੰਬਰ 46 ਵਿੱਚ 4326 ਵੋਟਰਾਂ ਵਿੱਚੋਂ 2536 ਵੋਟਰਾਂ ਨੇ ਵੋਟ ਪਾਈ ਜਦੋਂਕਿ ਵਾਰਡ ਨੰਬਰ 47 ਵਿੱਚ 2514ਵੋਟਰਾਂ ਵਿੱਚੋਂ 1624 ਵੋਟਰਾਂ ਨੇ ਵੋਟਾਂ ਪਾਈਆਂ| ਵਾਰਡ ਨੰਬਰ 48 ਵਿੱਚ 4191ਵੋਟਰਾਂ ਵਿੱਚੋਂ 2295, ਵਾਰਡ ਨੰਬਰ 49 ਵਿੱਚ 5317 ਵੋਟਰਾਂ ਵਿੱਚੋਂ 3114 ਅਤੇ ਵਾਰਡ ਨੰਬਰ 50 ਵਿੱਚ 3183 ਵੋਟਰਾਂ ਵਿੱਚੋਂ 1640 ਵੋਟਰ ਵੋਟ ਪਾਉਣ ਪਹੁੰਚੇ|
ਨਗਰ ਨਿਗਮ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ 29 ਮਈ ਨੂੰ ਕੀਤੀ ਜਾਵੇਗੀ ਅਤੇ ਉਸੇ ਦਿਨ ਨਤੀਜਿਆਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ| ਇਸ ਵਾਰ ਚੋਣ ਬੈਲਟ ਪੇਪਰਾਂ ਰਾਂਹੀ ਕਰਵਾਈ ਗਈ ਹੈ ਇਸ ਲਈ ਵੋਟਾਂ ਦੀ ਗਿਣਤੀ ਨੂੰ ਥੋੜ੍ਹਾ ਸਮਾਂ ਲੱਗਣਾ ਹੈ ਪਰੰਤੂ ਫਿਰ ਵੀ ਆਸ ਕੀਤੀ ਜਾਣੀ ਚਾਹੀਦੀ ਹੈ ਕਿ 29 ਮਈ ਨੂੰ ਬਾਅਦ ਦੁਪਹਿਰ ਤਕ ਸਾਰੇ ਨਤੀਜੇ ਆ ਜਾਣਗੇ ਅਤੇ ਨਗਰ ਨਿਗਮ ਤੇ ਕਾਬਿਜ ਹੋਣ ਵਾਲੀ ਧਿਰ ਦਾ ਵੀ ਪਤਾ ਚਲ ਜਾਵੇਗਾ|

Mohali

ਪੰਜਾਬ ਦੇ ਪਾਣੀਆਂ ਨੂੰ ਲੁੱਟਣ ਲਈ ਕਾਂਗਰਸ ਦੇ ਨਕਸ਼ੇ ਕਦਮਾਂ ਤੇ ਚੱਲ ਰਹੀ ਹੈ ਕੇਂਦਰ ਦੀ ਭਾਜਪਾ ਸਰਕਾਰ : ਪਰਮਜੀਤ ਸਿੰਘ ਕਾਹਲੋਂ

Published

on

By

ਐਸ ਏ ਐਸ ਨਗਰ, 18 ਸਤੰਬਰ (ਸ.ਬ.) ਵਾਰਡ ਨੰਬਰ 10 ਤੋਂ ਆਜ਼ਾਦ ਕੌਂਸਲਰ ਸz. ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਕੇਂਦਰ ਦੀ ਸੱਤਾ ਤੇ ਕਾਬਜ ਭਾਜਪਾ ਦੀ ਸਰਕਾਰ ਵੀ ਪੰਜਾਬ ਦੇ ਪਾਣੀਆਂ ਨੂੰ ਲੁੱਟਣ ਲਈ ਪਿਛਲੇ ਸਮੇਂ ਦੀ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਾਲੇ ਨਕਸ਼ੇ ਕਦਮਾਂ ਤੇ ਚੱਲ ਰਹੀ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਪਹਿਲਾਂ ਦੀ ਕਾਂਗਰਸ ਸਰਕਾਰ ਨੇ ਪੰਜਾਬ ਦਾ ਪਾਣੀ ਧੱਕੇ ਨਾਲ ਰਾਜਸਥਾਨ ਨੂੰ ਦੇ ਦਿੱਤਾ। ਫਿਰ 1966 ਤੋਂ ਬਾਅਦ ਗੈਰ ਰਾਈਪੇਰੀਅਨ ਹਰਿਆਣਾ ਰਾਜ ਨੂੰ 1966 ਤੋਂ ਪਹਿਲਾਂ ਰਾਈਪੇਰੀਅਨ ਸੂਬੇ ਦਾ ਹਿੱਸਾ ਮੰਨਦਿਆ ਸਤਲੁਜ ਅਤੇ ਬਿਆਸ ਦੇ ਪਾਣੀਆਂ ਵਿੱਚੋਂ ਹਿੱਸਾ ਦੇ ਦਿੱਤਾ ਗਿਆ।

ਉਹਨਾਂ ਕਿਹਾ ਕਿ ਕੇਂਦਰ ਦੀ ਸੱਤਾ ਤੇ ਕਾਬਜ ਸਰਕਾਰ ਵਲੋਂ ਪਹਿਲਾਂ ਭਾਖੜਾ ਬਿਆਸ ਮੈਨੇਜਮੈਟ ਬੋਰਡ ਦਾ ਅਧਿਕਾਰ ਪੰਜਾਬ ਤੋਂ ਲੈ ਲਿਆ ਗਿਆ ਅਤੇ ਹੁਣ ਯਮੁਨਾ ਦੇ ਪਾਣੀ ਦੀ ਵੰਡ ਲਈ ਕਿਸ਼ਾਉ ਬਹੁਮੰਤਵੀ ਪ੍ਰੋਜੈਕਟ (ਜਿਸ ਵਿੱਚ 90 ਫੀਸਦੀ ਪੈਸਾ ਕੇਂਦਰ ਸਰਕਾਰ ਨੇ ਲਗਾਉਣਾ ਹੈ) ਵਿੱਚੋਂ ਪੰਜਾਬ ਨੂੰ ਦਰਕਿਨਾਰ ਕਰ ਦਿੱਤਾ ਗਿਆ ਹੈ ਜੋ ਪੰਜਾਬ ਨਾਲ ਬੇਇਨਸਾਫੀ ਹੈ। ਉਹਨਾਂ ਕਿਹਾ ਕਿ 1966 ਵੇਲੇ ਯਮੁਨਾ ਨਾਲ ਪੰਜਾਬ ਰਾਈਪੇਰੀਅਨ ਸੂਬੇ ਵਿੱਚੋਂ ਸ਼ਾਮਿਲ ਸੀ ਪਰੰਤੂ ਪੰਜਾਬ ਨੂੰ ਬਾਹਰ ਕਰਕੇ ਉੱਤਰਾਖੰਡ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਰਾਜਸਥਾਨ, ਹਰਿਆਣਾ ਅਤੇ ਦਿੱਲੀ ਨੂੰ ਸਮਝੌਤੇ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਉਹਨਾਂ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਚੁੱਪੀ ਦੀ ਨਿਖੇਧੀ ਕਰਦਿਆਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵਲੋਂ ਪੰਜਾਬ ਦੇ ਪਾਣੀਆਂ ਨੂੰ ਚੁਪ ਚੁਪੀਤੇ ਲੁਟਾਇਆ ਜਾ ਰਿਹਾ ਹੈ। ਉਹਨਾਂ ਕੇਂਦਰ ਸਰਕਾਰ ਨੂੰ ਇਹ ਸਮਝੌਤੇ ਤੇ ਮੁੜ ਵਿਚਾਰ ਕਰਨ ਅਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਇਸ ਸਮਝੌਤੇ ਖਿਲਾਫ ਲੜਨ ਦੀ ਅਪੀਲ ਕੀਤੀ।

Continue Reading

Mohali

ਪੰਜਾਬ ਨੂੰ ਫਿਰ ਤੋਂ ਤੰਦਰੁਸਤ ਅਤੇ ਰੰਗਲਾ ਪੰਜਾਬ ਬਣਾਉਣ ਲਈ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਸਰਕਾਰ : ਸਰਬਜੀਤ ਸਿੰਘ ਸਮਾਣਾ

Published

on

By

ਵਾਲੀਬਾਲ ਅਤੇ ਬੈਡਮਿੰਟਨ ਕੋਰਟ ਦਾ ਉਦਘਾਟਨ ਕੀਤਾ

ਐਸ ਏ ਐਸ ਨਗਰ, 18 ਸਤੰਬਰ (ਸ.ਬ.) ਮੁਹਾਲੀ ਨਗਰ ਨਿਗਮ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਨੂੰ ਫਿਰ ਤੋਂ ਤੰਦਰੁਸਤ ਅਤੇ ਰੰਗਲਾ ਪੰਜਾਬ ਬਣਾਉਣ ਲਈ ਸੰਜੀਦਗੀ ਨਾਲ ਕੰਮ ਕਰ ਰਹੀ ਹੈ। ਸਰਕਾਰੀ ਹਾਈ ਸਕੂਲ ਮਟੌਰ ਦੇ ਨੇੜੇ ਸੈਕਟਰ 70 ਵਾਲੇ ਪਾਰਕ ਵਿੱਚ ਵਾਲੀਬਾਲ ਕੋਰਟ ਅਤੇ ਕਾਰਗਿਲ ਪਾਰਕ ਸੈਕਟਰ -71 ਵਿਖੇ ਬੈਡਮਿੰਟਨ ਕੋਰਟ ਅਤੇ ਫੁਆਰੇ ਦਾ ਉਦਘਾਟਨ ਕਰਨ ਮੌਕੇ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸੂਬੇ ਵਿੱਚ ਖਿਡਾਰੀਆਂ ਨੂੰ ਲੋੜੀਂਦੇ ਸਮਾਨ ਦੀ ਉਪਲਬਧਤਾ ਕਰਵਾਈ ਜਾ ਰਹੀ ਹੈ, ਤਾਂ ਕਿ ਕੋਈ ਵੀ ਖਿਡਾਰੀ ਆਪਣੀ ਖੇਡ ਕਲਾ ਦਾ ਪ੍ਰਗਟਾਵਾ ਕਰਨ ਤੋਂ ਵਾਂਝਾ ਨਾ ਰਹਿ ਸਕੇ ਅਤੇ ਨੌਜਵਾਨ ਵਰਗ ਨੂੰ ਤੰਦਰੁਸਤੀ ਦੇ ਰਾਹ ਤੋਂ ਤੋਰਿਆ ਜਾ ਸਕੇ। ਇਸ ਮੌਕੇ ਡਿਪਟੀ ਮੇਅਰ ਹਰਪਾਲ ਸਿੰਘ ਚੰਨਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

ਮੇਅਰ ਸਰਬਜੀਤ ਸਿੰਘ ਸਮਾਣਾ ਨੇ ਉਹਨਾਂ ਕਿਹਾ ਕਿ ਬੈਡਮਿੰਟਨ ਅਤੇ ਵਾਲੀਬਾਲ ਕੋਰਟ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਸਮਰਪਿਤ ਕਰ ਦਿੱਤੇ ਗਏ ਹਨ, ਹੁਣ ਖਿਡਾਰੀ ਵਰਗ ਆਪਣੇ ਨੇੜੇ ਦੇ ਖੇਡ ਮੈਦਾਨ ਦੇ ਵਿੱਚ ਜਾ ਕੇ ਆਪਣੀ ਖੇਡ ਕਲਾ ਦੇ ਵਿੱਚ ਵਧੇਰੇ ਨਿਖਾਰ ਲਿਆ ਸਕਣਗੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਵੀ ਜਿਸ ਵੀ ਖਿਡਾਰੀ ਨੂੰ ਕਿਸੇ ਵੀ ਸਮਾਨ ਜਾਂ ਸਹੂਲੀਅਤ ਦੀ ਲੋੜ ਹੋਵੇਗੀ ਉਸਨੂੰ ਸਮੇਂ ਸਿਰ ਪੂਰਾ ਕੀਤਾ ਜਾਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਨਿਗਮ ਦੇ ਕੌਂਸਲਰ ਬੱਚਨ ਸਿੰਘ ਬੋਪਾਰਾਏ, ਗੁਰਪ੍ਰੀਤ ਕੌਰ , ਕੁਲਵਿੰਦਰ ਕੌਰ ਅਤੇ ਗੁਰਜੀਤ ਸਿੰਘ, ਤਰਲੋਚਨ ਸਿੰਘ, ਮਨਦੀਪ ਮਟੌਰ, ਸੁਰਿੰਦਰ ਛਿੰਦਾ, ਮਨਜੀਤ ਖ਼ਾਨ, ਕਮਲਪ੍ਰੀਤ ਸਿੰਘ, ਸੁਦਾਗਰ ਖਾਨ, ਨਵਜੋਤ ਸਿੰਘ, ਸੋਨੂ ਮਟੋਰ, ਖ਼ਸ਼ ਮਨਿਹਾਸ, ਮਨਜੋਤ ਸਿੰਘ, ਸਤਾਰ ਖਾਨ, ਕਰਨਲ ਢਿਲੋਂ, ਵਿਸ਼ਵਪ੍ਰੀਤ ਸਿੰਘ, ਐਕਸੀਅਨ ਰਜਿੰਦਰ ਕੁਮਾਰ ਅਤੇ ਨਿਗਮ ਦੇ ਅਧਿਕਾਰੀ ਹਾਜ਼ਰ ਸਨ।

Continue Reading

Mohali

ਖਰੜ ਪੁਲੀਸ ਵਲੋਂ ਟਰੈਕਟਰ ਚੋਰ ਗਿਰੋਹ ਦੇ ਤਿੰਨ ਮੈਂਬਰ ਕਾਬੂ

Published

on

By

4 ਟਰੈਕਟਰ, 3 ਟਰਾਲੀਆਂ, 1 ਟੋਏ ਪੁੱਟਣ ਵਾਲੀ ਮਸ਼ੀਨ ਅਤੇ ਬਿਜਲੀ ਦੀ ਸਟੀਲ ਤਾਰ ਦੇ 8 ਰੋਲ ਬਰਾਮਦ

ਐਸ ਏ ਐਸ ਨਗਰ, 18 ਸਤੰਬਰ (ਸ.ਬ.) ਖਰੜ ਪੁਲੀਸ ਵੱਲੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 4 ਟਰੈਕਟਰ, 3 ਟਰਾਲੀਆਂ, 1 ਟੋਏ ਪੁੱਟਣ ਵਾਲੀ ਮਸ਼ੀਨ ਅਤੇ ਬਿਜਲੀ ਦੀ ਸਟੀਲ ਤਾਰ ਦੇ 8 ਰੋਲ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਐਸ ਐਸ ਪੀ ਸ੍ਰੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਥਾਣਾ ਸਦਰ ਖਰੜ ਦੇ ਖੇਤਰ ਵਿੱਚ ਏਰੀਆ ਵਿੱਚ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਜਾ ਰਹੀ ਮੁਹਿਮ ਤੇ ਦੌਰਾਨ ਕਾਬੂ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਬੀਤੀ 29 ਜੂਨ ਨੂੰ ਇੱਕ ਟਰੈਕਟਰ ਚੋਰੀ ਹੋਇਆ ਸੀ ਜਿਸ ਸੰਬੰਧੀ ਬੀ. ਐਨ. ਐਸ ਦੀ ਧਾਰਾ 303(2) ਤਹਿਤ ਥਾਣਾ ਸਦਰ ਖਰੜ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦੌਰਾਨ 7 ਸਤਬੰਰ ਦੀ ਰਾਤ ਨੂੰ ਇੱਕ ਟਰੈਕਟਰ ਚੋਰੀ ਹੋਇਆ ਸੀ ਜਿਸ ਸੰਬੰਧੀ ਬੀ. ਐਨ .ਐਸ ਦੀ ਧਾਰਾ 303(2) ਤਹਿਤ ਥਾਣਾ ਸਦਰ ਖਰੜ ਵਿਖੇ ਵੱਖਰਾ ਮਾਮਲਾ ਦਰਜ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਸ਼ੇਰਾ ਵਾਸੀ ਪਿੰਡ ਸਹਿਬਾਜਪੁਰ ਰੋਡ (ਨੇੜੇ ਹਨੁਮਾਨ ਮੰਦਿਰ) ਰਾਏਕੋਟ ਲੁਧਿਆਣਾ ਨੂੰ ਕਾਬੂ ਕੀਤਾ ਗਿਆ ਜਿਸ ਦੀ ਪੁਛਗਿਛ ਤੇ ਹਿਮਾਂਸ਼ੂ ਕੁਮਾਰ ਵਾਸੀ ਪਿੰਡ ਰਾਮ ਸ਼ੇਰਗੜ੍ਹ ਥਾਣਾ ਹਸਨਪੁਰ, ਜਿਲ੍ਹਾ ਅਮਰੋਹਾ, ਯੂ.ਪੀ ਨੂੰ ਮੇਰਠ (ਯੂ.ਪੀ) ਤੋਂ ਕਾਬੂ ਕੀਤਾ ਗਿਆ। ਪੁਛਗਿਛ ਦੌਰਾਨ ਹਿਮਾਂਸ਼ੂ ਨੇ ਦਸਿਆ ਕਿ ਉਸ ਵਲੋਂ ਟਰੈਕਟਰਾਂ ਦੀ ਚੋਰੀ ਕੀਤੀ ਗਈ ਹੈ ਅਤੇ ਜਿਸ ਤੇ ਥਾਣਾ ਸਦਰ ਖਰੜ ਦੀ ਟੀਮ ਵਲੋਂ 4 ਟਰੈਕਟਰ, 3 ਟਰਾਲੀਆਂ ਰਿਕਵਰ ਕੀਤੇ ਗਏ।

ਹਿਮਾਂਸ਼ੂ ਦੀ ਪੁੱਛਗਿਛ ਤੇ ਸਮੀਰ ਅੰਸਾਰੀ ਵਾਸੀ ਨਿਉ ਸਲੇਮਪੁਰ ਕੇ ਬਲਾਕ ਬੈਂਡ ਬਾਜੇ ਵਾਲੀ ਗਲੀ ਪੂਰਵੀ ਦਿੱਲੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀ ਕੀਤੀ ਹੋਈ 1 ਟੋਏ ਪੁੱਟਣ ਵਾਲੀ ਮਸ਼ੀਨ ਅਤੇ ਬਿਜਲੀ ਦੀ ਸਟੀਲ ਤਾਰ ਦੇ 8 ਰੋਲ ਬਰਾਮਦ ਕੀਤੇ ਗਏ ਹਨ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Continue Reading

Latest News

Trending